অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਵਿਕਲਾਂਗ ਵਿਅਕਤੀ ਅਧਿਨਿਯਮ 1995 ਨੂੰ ਲਾਗੂ ਕਰਨ ਲਈ ਯੋਜਨਾ (ਸਿਪਡਾ)

ਵਿਕਲਾਂਗ ਵਿਅਕਤੀ ਅਧਿਨਿਯਮ 1995 ਨੂੰ ਲਾਗੂ ਕਰਨ ਲਈ ਯੋਜਨਾ (ਸਿਪਡਾ)

ਯੋਜਨਾ ਦੇ ਉਦੇਸ਼ ਅਤੇ ਸਾਰ

ਵਿਕਲਾਂਗ ਵਿਅਕਤੀ ਅਧਿਨਿਯਮ ਨੂੰ ਲਾਗੂ ਕਰਨ ਲਈ ਵਿਭਿੰਨ ਕਾਰਜਾਂ ਲਈ, ਖਾਸ ਕਰਕੇ ਯੂਨੀਵਰਸਿਟੀਆਂ, ਜਨਤਕ ਭਵਨਾਂ, ਰਾਜ ਸਰਕਾਰ ਸਕੱਤਰਾਂ, ਰਾਜ ਵਿਕਲਾਂਗਤਾ ਕਮਿਸ਼ਨਰ ਦੇ ਦਫ਼ਤਰ ਆਦਿ ਵਿੱਚ ਰੋਕਮੁਕਤ ਮਾਹੌਲ ਸਿਰਜਤ ਕੀਤੇ ਜਾਣ ਲਈ ਰਾਜ ਸਰਕਾਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਸੰਸਥਾਵਾਂ/ਸੰਗਠਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਗ੍ਰਾਂਟਾਂ ਪ੍ਰਭਾਵੀ ਕਰਨ ਏਜੰਸੀਆਂ/ਸੰਸਥਾਵਾਂ ਨੂੰ ਸਿੱਧੇ ਹੀ ਜਾਰੀ ਕੀਤੀਆਂ ਜਾਣਗੀਆਂ। ਵਿੱਤੀ ਸਹਾਇਤਾ ਗ੍ਰਾਂਟ ਸਹਾਇਤਾ ਦੇ ਰੂਪ ਵਿੱਚ ਹੇਠ ਲਿਖੇ ਏਜੰਸੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

 • ਰਾਜ ਸਰਕਾਰਾਂ/ਸੰਘ ਰਾਜ ਖੇਤਰ
 • ਕੇਂਦਰੀ/ਰਾਜ ਯੂਨੀਵਰਸਿਟੀ ਸਹਿਤ ਕੇਂਦਰੀ/ਰਾਜ ਸਰਕਾਰਾਂ ਦੁਆਰਾ ਸਥਾਪਿਤ ਖੁਦਮੁਖਤਾਰ ਸੰਗਠਨ
 • ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ ਦੇ ਅੰਤਰਗਤ ਰਾਸ਼ਟਰੀ ਸੰਸਥਾਨ/ਸੀ.ਆਰ.ਸੀ./ਡੀ.ਡੀ.ਆਰ.ਸੀ./ ਆਰ.ਸੀ./ਆਊਟਰੀਚ ਕੇਂਦਰ
 • ਕੇਂਦਰ/ਰਾਜ ਸਰਕਾਰਾਂ/ਸੰਘ ਰਾਜ ਖੇਤਰਾਂ ਦੇ ਖੁਦਮੁਖਤਾਰ ਸੰਗਠਨ
 • ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਥਾਪਿਤ ਸੰਗਠਨ/ਅਦਾਰੇ ਕੇਂਦਰ/ਰਾਜ ਦੁਆਰਾ ਮਾਨਤਾ ਪ੍ਰਾਪਤ ਖੇਡ ਸੰਸਥਾ ਅਤੇ ਪਰਿਸੰਘ

ਯੋਜਨਾ ਦੇ ਅੰਤਰਗਤ ਹੇਠ ਲਿਖੇ ਪ੍ਰਕਾਰ ਦੀਆਂ ਸਰਗਰਮੀਆਂ ਨੂੰ ਕਵਰ ਕੀਤੀਆਂ ਜਾਂਦੀਆਂ ਹਨ।

 • ਵਿਕਲਾਂਗ ਵਿਅਕਤੀ ਅਧਿਨਿਯਮ ਦੀ ਧਾਰਾ 46 ਦੇ ਅਨੁਸਾਰ ਵਿਕਲਾਂਗ ਵਿਅਕਤੀਆਂ ਦੇ ਲਈ ਮਹੱਤਵਪੂਰਣ ਸਰਕਾਰੀ ਭਵਨਾਂ (ਰਾਜ ਸਕੱਤਰੇਤ, ਹੋਰ ਮਹੱਤਵਪੂਰਣ ਰਾਜ ਪੱਧਰੀ ਦਫ਼ਤਰਾਂ, ਕਲੈਕਟ੍ਰੇਟ, ਰਾਜ ਯੂਨੀਵਰਸਿਟੀ, ਭਵਨਾਂ/ਕੈਂਪਸਾਂ ਦੇ ਲਈ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਮੁੱਖ ਦਫਤਰਾਂ ਤੇ ਮੁੱਖ ਹਸਪਤਾਲਾਂ, ਹੋਰ ਮਹੱਤਵਪੂਰਣ ਭਵਨਾਂ) ਵਿੱਚ ਅੜਚਨ ਮੁਕਤ ਵਾਤਾਵਰਣ ਉਪਲਬਧ ਕਰਾਉਣਾ। ਇਸ ਵਿੱਚ ਵੀਲ੍ਹਚੇਅਰ ਇਸਤੇਮਾਲ ਕਰਤਾਵਾਂ ਲਈ ਰੈਂਪ, ਰੇਲਾਂ, ਲਿਫਟਾਂ ਅਤੇ, ਵੀਲ੍ਹਚੇਅਰ ਇਸਤੇਮਾਲ ਕਰਤਾਵਾਂ ਦੀ ਸੌਖੀ ਪਹੁੰਚ ਟਾਇਲੇਟਸ ਦਾ ਅਨੁਕੂਲਨ ਬ੍ਰੇਲ ਸਾਈਨਜ਼ ਅਤੇ ਬੋਲਣ ਵਾਲੇ ਸਿਗਨਲਸ ਟੈਕਟਾਈਲ ਫਲੇਰਿੰਗ, ਕਾਜਿੰਗ ਕਰਵ ਕਟਸ ਅਤੇ ਫੁੱਟਪਾਥ ਵਿੱਚ ਸਲੋਪ ਦਾ ਨਿਰਮਾਣ, ਦ੍ਰਿਸ਼ਟੀਹੀਣਾਂ ਜਾਂ ਘੱਟ ਨਜ਼ਰ ਵਾਲੇ ਵਿਅਕਤੀਆਂ ਲਈ ਜੈਬਰਾ ਕ੍ਰਾਸਿੰਗ ਦੀ ਨੱਕਾਸ਼ੀ ਅਤੇ ਵਿਕਲਾਂਗਤਾ ਦਾ ਉਚਿਤ ਨਿਸ਼ਾਨ ਬਣਾਉਣਾ ਆਦਿ ਸ਼ਾਮਿਲ ਹੈ।
 • ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੁਆਰਾ ਭਾਰਤ ਸਰਕਾਰ ਰਾਹੀਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਵਿਕਲਾਂਗ ਵਿਅਕਤੀਆਂ ਦੁਆਰਾ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੈਬਸਾਈਟਾਂ ਨੂੰ ਸਰਲ ਬਣਾਉਣਾ।
 • ਲਾਇਬ੍ਰੇਰੀਆਂ ਭੌਤਿਕ ਅਤੇ ਡਿਜੀਟਲ ਦੋਵੇਂ ਅਤੇ ਹੋਰ ਗਿਆਨ ਕੇਂਦਰਾਂ ਵਿੱਚ ਸੁਖਿਆਈ ਨੂੰ ਵਧਾਉਣਾ।
 • ਵਿਕਲਾਂਗ ਵਿਅਕਤੀਆਂ ਲਈ ਯੂਨੀਵਰਸਲ ਆਈ.ਡੀ. ਦੀ ਪਛਾਣ ਅਤੇ ਸਰਵੇ/ਜਾਰੀ ਕਰਨਾ ਅਤੇ ਵਿਕਲਾਂਗਤਾ ਪ੍ਰਮਾਣ ਪੱਤਰ ਜਾਰੀ ਕਰਨ ਦੇ ਲਈ ਕੈਂਪਾਂ ਦੇ ਆਯੋਜਨ ਲਈ ਰਾਜ ਸਰਕਾਰ ਦੀ ਸਹਾਇਤਾ।
 • ਸੀ.ਆਰ.ਸੀ./ ਆਰ.ਸੀ./ਆਊਟਰੀਚ ਕੇਂਦਰ ਅਤੇ ਡੀ.ਡੀ.ਆਰ.ਸੀ. ਨੂੰ ਸਮਰਥਨ ਦੇਣਾ ਅਤੇ ਜਦੋਂ ਕਦੀ ਵੀ ਲੋੜ ਹੋਵੇ ਨਵੇਂ ਸੀ.ਆਰ.ਸੀ. ਅਤੇ ਡੀ.ਡੀ.ਆਰ.ਸੀ. ਦੀ ਸਥਾਪਨਾ ਕਰਨਾ।
 • ਜਾਣਕਾਰੀ ਦੇ ਪ੍ਰਸਾਰ ਜਾਗਰੂਕਤਾ ਅਭਿਆਨ ਅਤੇ ਵਿਕਲਾਂਗਤਾ ਮੁੱਦਿਆਂ ਤੇ ਸੈਂਸੇਟਾਈਜ਼ੇਸ਼ਨ ਪ੍ਰੋਗਰਾਮ, ਸਲਾਹ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸੰਸਾਧਨ ਕੇਂਦਰਾਂ ਦੀ ਸਥਾਪਨਾ/ਸਮਰਥਨ।
 • ਵਿਕਲਾਂਗ ਬੱਚਿਆਂ ਦੇ ਲਈ ਪ੍ਰੀ-ਸਕੂਲ ਸਿਖਲਾਈ, ਸਰਪ੍ਰਸਤਾਂ ਨੂੰ ਸਲਾਹ, ਦੇਖਭਾਲ ਪ੍ਰਦਾਨ ਕਰਨ ਵਾਲਿਆਂ ਨੂੰ ਸਿਖਲਾਈ, ਅਧਿਆਪਨ ਸਿਖਲਾਈ ਪ੍ਰੋਗਰਾਮ ਅਤੇ 0 ਤੋਂ 5 ਸਾਲ ਦੀ ਉਮਰ ਵਾਲੇ ਬੱਚਿਆਂ ਦੇ ਲਈ ਪੂਰਵ ਨਿਦਾਨ ਅਤੇ ਸਾਬਕਾ ਦਖਲ ਨਾਲ ਸੰਬੰਧਤ ਗਤੀਵਿਧੀਆਂ ਨਾਲ ਸਬੰਧਿਤ ਕਾਰਜਾਂ ਲਈ ਸਹਾਇਤਾ ਪ੍ਰਦਾਨ ਕਰਨਾ।
 • ਦ੍ਰਿਸ਼ਟੀ ਪੱਖੋਂ ਸਰੀਰਕ ਵਿਕਲਾਂਗ, ਬੋਲੇ, ਮਾਨਸਿਕ ਧੀਮਾਪਣ ਵਾਲੇ ਬੱਚਿਆਂ ਅਤੇ ਨੌਜਵਾਨ ਬੱਚਿਆਂ ਨੂੰ ਉਨ੍ਹਾਂ ਨੂੰ ਨਿਯਮਿਤ ਸਕੂਲਿੰਗ ਲਈ ਤਿਆਰ ਕਰਨ ਲਈ ਜ਼ਰੂਰੀ ਹੁਨਰ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਿਲ੍ਹਾ ਮੁੱਖ ਦਫਤਰ/ਹੋਰ ਸਥਾਨਾਂ ਜਿੱਥੇ ਸਰਕਾਰੀ ਮੈਡੀਕਲ ਕਾਲਜ ਹੈ, ਵਿੱਚ ਸ਼ੁਰੂਆਤੀ ਨਿਦਾਨ ਅਤੇ ਦਖਲ ਕੇਂਦਰ ਸਥਾਪਿਤ ਕਰਨਾ।
 • ਵਿਕਲਾਂਗਤਾ ਨਾਲ ਜੁੜੇ ਮੁੱਦਿਆਂ ਤੇ ਸਰਵੇ, ਜਾਂਚ ਅਤੇ ਖੋਜ ਕਰਨ ਸਹਿਤ ਵਿਕਲਾਂਗਤਾ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਵਧਾਉਣਾ।
 • ਵਿਕਲਾਂਗ ਵਿਅਕਤੀਆਂ ਲਈ ਉਪਯੁਕਤ ਆਰਥਿਕ ਮਾਡਲਾਂ ਦੇ ਸਿਰਜਣ ਲਈ ਕੇਂਦਰ ਸਥਾਪਿਤ ਕਰਨ ਸਣੇ ਵਿਕਲਾਂਗ ਵਿਅਕਤੀਆਂ ਰੁਜ਼ਗਾਰ ਪੱਕਾ ਕਰਾਉਣ ਦੇ ਲਈ ਉਨ੍ਹਾਂ ਦੇ ਲਈ ਹੁਨਰ ਵਿਕਾਸ ਅਤੇ ਕਿੱਤਾ-ਮੁਖੀ ਸਿਖਲਾਈ ਕੇਂਦਰ ਅਤੇ ਹੋਰ ਪ੍ਰੋਗਰਾਮ ਤਿਆਰ ਕਰਨਾ।
 • ਸੰਰਚਨਾਤਮਕ ਸਹੂਲਤਾਂ ਦੇ ਲਈ ਵਿਕਲਾਂਗ ਵਿਅਕਤੀ ਰਾਜ ਕਮਿਸ਼ਨਰ ਦੇ ਦਫ਼ਤਰ ਦੇ ਲਈ ਰਾਜ ਸਰਕਾਰਾਂ/ਸੰਘ ਰਾਜ ਖੇਤਰਾਂ ਨੂੰ ਗ੍ਰਾਂਟ।
 • ਜਿੱਥੇ ਉਚਿਤ ਸਰਕਾਰਾਂ/ਸਥਾਨਕ ਅਥਾਰਟੀ ਦੀ ਆਪਣੀ ਜ਼ਮੀਨ ਹੈ, ਉੱਥੇ ਵਿਕਲਾਂਗ ਵਿਅਕਤੀਆਂ ਲਈ ਮਨੋਰੰਜਨ ਕੇਂਦਰ ਬਣਾਉਣਾ। ਇਸ ਸੰਦਰਭ ਵਿੱਚ ਵਿਕਲਾਂਗ ਵਿਅਕਤੀ ਅਧਿਨਿਯਮ ਦੀ ਧਾਰਾ 43 (ੲ) ਵਿੱਚ ਜ਼ਿਕਰ ਕੀਤਾ ਗਿਆ ਹੈ।
 • ਵਿਕਲਾਂਗ ਵਿਅਕਤੀਆਂ ਲਈ ਰਾਸ਼ਟਰੀ/ਰਾਜ ਪੱਧਰ ‘ਤੇ ਉਨ੍ਹਾਂ ਦੇ ਜ਼ਿਆਦਾਤਰ ਸਰੀਰਕ ਪੁਨਰਵਾਸ ਨੂੰ ਪੱਕਾ ਕਰਨ ਦੇ ਲਈ ਖੇਡ-ਕੁੱਦ ਪ੍ਰੋਗਰਾਮਾਂ ਨੂੰ ਸਮਰਥਨ।
 • ਵਿਕਲਾਂਗ ਵਿਅਕਤੀ ਅਧਿਨਿਯਮ ਵਿੱਚ ਚਿੰਨ੍ਹਤ ਕਿਸੇ ਹੋਰ ਗਤੀਵਿਧੀਆਂ ਦੇ ਲਈ ਵਿੱਤੀ ਸਹਾਇਤਾ ਦੇਣਾ, ਜਿਸ ਦੇ ਲਈ ਵਿਭਾਗ ਦੁਆਰਾ ਵਰਤਮਾਨ ਯੋਜਨਾਵਾਂ ਦੇ ਅੰਤਰਗਤ ਵਿੱਤੀ ਸਹਾਇਤਾ ਪ੍ਰਦਾਨ/ਕਵਰ ਨਹੀਂ ਕੀਤੀ ਜਾ ਰਹੀ ਹੈ।

ਯੋਜਨਾ ਦੇ ਅੰਤਰਗਤ ਉਪਲਬਧ ਸਹਾਇਤਾ ਦੀ ਮਾਤਰਾ

 • ਰੈਂਪ/ਲਿਫਟ ਆਦਿ ਦੇ ਨਿਰਮਾਣ ਦੇ ਸੰਬੰਧ ਵਿੱਚ ਰਾਜ ਸਰਕਾਰਾਂ ਦੇ ਪ੍ਰਸਤਾਵਾਂ ਲਈ ਸਰਕਾਰੀ ਭਵਨਾਂ ਵਿੱਚ ਰੋਕ ਮੁਕਤ ਮਾਹੌਲ ਤਿਆਰ ਕਰਨ ਲਈ ਲਾਗਤ ਦਾ ਅਨੁਮਾਨ ਸੰਬੰਧਤ ਕਾਰਜਕਾਰੀ ਇੰਜੀਨੀਅਰ ਸੀਪੀਡਬਲਿਊਡੀਪੀਡਬਲਿਊਡੀ ਦੁਆਰਾ ਸਵੀਕਾਰੀ ਸ਼ੁਰੂਆਤੀ ਲਾਗਤ ਅਨੁਮਾਨ ਦੇ ਆਧਾਰ ‘ਤੇ ਅਤੇ ਮੰਤਰਾਲੇ ਰਾਹੀਂ ਜਾਰੀ ਨਿਰਦੇਸ਼ਾਂ ਦੇ ਆਧਾਰ ‘ਤੇ ਫੰਡਾਂ ਦੀ ਉਪਲਬਧਤਾ ਦੇ ਅਧੀਨ, ਕੀਤਾ ਜਾਂਦਾ ਹੈ।
 • ਵਿਕਲਾਂਗ ਵਿਅਕਤੀਆਂ ਲਈ ਸੁਗਮ ਵੈੱਬਸਾਈਟ ਬਨਵਾਉਣ ਦੇ ਲਈ ਰਾਜ ਸਰਕਾਰਾਂ/ਸੰਘ ਰਾਜ ਖੇਤਰਾਂ ਅਤੇ ਕੇਂਦਰੀ ਯੂਨੀਵਰਸਿਟੀਆਂ, ਸੰਸਥਾਵਾਂ ਆਦਿ ਦੇ ਪ੍ਰਸਤਾਵਾਂ ਦੇ ਲਈ ਪ੍ਰਤੀ ਵੈੱਬਸਾਈਟ ਅਧਿਕਤਮ ਸੀਮਾ 20.00 ਲੱਖ ਰੁਪਏ ਹੈ।
 • ਬੋਲੇ ਬੱਚਿਆਂ ਅਤੇ ਬਾਲਗ ਬੱਚਿਆਂ ਦੇ ਲਈ ਪੂਰਵ ਨਿਦਾਨ ਅਤੇ ਦਖਲ ਕੇਂਦਰਾਂ ਦੀ ਸਥਾਪਨਾ ਦੇ ਲਈ ਲਾਗਤ ਸੀਮਾ, ਹੇਠ ਲਿਖੇ ਵੇਰਵੇ ਅਨੁਸਾਰ ਪ੍ਰਤੀ ਵਿਅਕਤੀ ਗੈਰ-ਆਵਰਤੀ ਗ੍ਰਾਂਟ ਜਾਰੀ ਕਰਨ ਦੀ ਸੀਮਾ 18.00 ਲੱਖ ਰੁਪਏ ਹੈ –
 1. ਉਪਕਰਣ - 12 ਲੱਖ ਰੁਪਏ
 2. ਬੋਲੇ ਵਿਅਕਤੀਆਂ ਲਈ ਧੁਨੀਰੋਧਕ ਕਮਰੇ - 4 ਲੱਖ ਰੁਪਏ
 3. ਫ਼ਰਨੀਚਰ ਅਤੇ ਹੋਰ ਕਈ ਮਦਾਂ- 2 ਲੱਖ ਰੁਪਏ
 • ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦੇ ਲਈ, ਵਿਕਲਾਂਗ ਵਿਅਕਤੀਆਂ ਨੂੰ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰਨ ਲਈ ਲਾਗਤ ਤੋਂ ਇਲਾਵਾ ਪ੍ਰਤੀ ਲਾਭਾਰਥੀ 1000/-ਰੁਪਏ ਦੀ ਸੀਮਾ ਦੀ ਦਰ ਨਾਲ ਵਜੀਫੇ ਦਿੱਤਾ ਜਾਂਦਾ ਹੈ।
 • ਵਿਕਲਾਂਗ ਵਿਅਕਤੀਆਂ ਲਈ ਰਾਜ ਕਮਿਸ਼ਨਰ ਦੇ ਦਫ਼ਤਰ ਦੀ ਮਜ਼ਬੂਤੀ ਲਈ ਅਧਿਕਤਮ ਸੀਮਾ 15.00 ਲੱਖ ਰੁਪਏ ਹੈ।
 • ਦਰਖ਼ਾਸਤ ਕਿਵੇਂ ਕਰੀਏ

  ਕੇਂਦਰ ਸਰਕਾਰ/ਰਾਜ ਸਰਕਾਰਾਂ/ਸੰਘ ਰਾਜ ਖੇਤਰ ਪ੍ਰਸ਼ਾਸਨ/ਰਾਸ਼ਟਰੀ ਸੰਸਥਾਨ/ਮੰਤਰਾਲੇ ਦੁਆਰਾ ਪ੍ਰਾਧੀਕ੍ਰਿਤ ਕੋਈ ਹੋਰ ਏਜੰਸੀ ਆਪਣੀਆਂ ਸਿਫਾਰਸ਼ਾਂ ਵਿਕਲਾਂਗ ਜਨ ਸਸ਼ਕਤੀਕਰਨ ਵਿਭਾਗ ਨੂੰ ਭੇਜ ਸਕਦੀ ਹੈ।

  ਕੇਂਦਰ/ਰਾਜ ਯੂਨੀਵਰਸਿਟੀਆਂ ਅਤੇ ਕੇਂਦਰ/ਰਾਜ ਸਰਕਾਰਾਂ ਦੁਆਰਾ ਸਥਾਪਿ ​ ਤ/ਸਮਰਥਿਤ ਸੰਗਠਨਾਂ ਸਹਿਤ ਖੁਦਮੁਖਤਾਰ ਸੰਗਠਨ ਆਪਣੇ ਪ੍ਰਸਤਾਵ ਕੇਂਦਰ/ਸੰਬੰਧਤ ਰਾਜ ਸਰਕਾਰ ਦੇ ਮਾਧਿਅਮ ਨਾਲ ਭੇਜ ਸਕਦੇ ਹਨ।

  ਖੇਡ ਸੰਸਥਾ/ਪਰਿਸੰਘ ਦੇ ਪ੍ਰਸਤਾਵ ਕੇਂਦਰ/ਸੰਬੰਧਤ ਰਾਜ ਸਰਕਾਰਾਂ/ਸੰਘ ਰਾਜ ਖੇਤਰਾਂ ਦੇ ਮੰਤਰਾਲਾ/ਵਿਭਾਗ ਦੀ ਪ੍ਰਵਾਨਗੀ/ਮਨਜ਼ੂਰੀ ਦੇ ਨਾਲ ਭੇਜੇ ਜਾਣੇ ਚਾਹੀਦੇ ਹਨ।

  ਸਰੋਤ: ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ।

  ਆਖਰੀ ਵਾਰ ਸੰਸ਼ੋਧਿਤ : 2/6/2020  © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
  English to Hindi Transliterate