ਯੋਜਨਾ ਦਾ ਉਦੇਸ਼
ਨਵੀ ਮੰਜ਼ਿਲ ਦਾ ਉਦੇਸ਼ ਗਰੀਬ ਘੱਟ ਗਿਣਤੀ ਨੌਜਵਾਨਾਂ ਨੂੰ ਰਚਨਾਤਮਕ ਤੌਰ ‘ਤੇ ਨਿਯੋਜਿਤ ਕਰਨਾ ਅਤੇ ਉਨ੍ਹਾਂ ਨੂੰ ਲਗਾਤਾਰ ਅਤੇ ਲਾਭਕਾਰੀ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ, ਜਿਸ ਨਾਲ ਕਿ ਉਹ ਮੁੱਖ ਧਾਰਾ ਦੇ ਆਰਥਿਕ ਕਾਰਜਾਂ ਦੇ ਨਾਲ ਜੁੜ ਸਕੇ। ਅਗਲੇ ਪੰਜ ਸਾਲਾਂ ਵਿੱਚ ਪਰਿਯੋਜਨਾ ਦੇ ਵਿਸ਼ੇਸ਼ ਉਦੇਸ਼ ਹੇਠ ਲਿਖੇ ਹਨ-
- ਘੱਟ ਗਿਣਤੀ ਸਮੁਦਾਇਆਂ ਦੇ ਉਨ੍ਹਾਂ ਨੌਜਵਾਨਾਂ, ਜੋ ਸਕੂਲ ਡਰੌਪਆਉਟਸ ਹਨ, ਨੂੰ ਜੁਟਾਉਣਾ ਅਤੇ ਉਨ੍ਹਾਂ ਨੂੰ ਰਾਸ਼ਟਰੀ ਮੁਕਤ ਸਕੂਲੀ ਸਿੱਖਿਆ ਸੰਸਥਾ (ਐੱਨ.ਆਈ.ਓ.ਐੱਸ.) ਜਾਂ ਹੋਰ ਰਾਜ ਮੁਕਤ ਸਕੂਲ ਪ੍ਰਣਾਲੀ ਦੇ ਮਾਧਿਅਮ ਨਾਲ ਜਮਾਤ 8 ਤੋਂ 10 ਤੱਕ ਦੀ ਰਸਮੀ ਸਿੱਖਿਆ ਮੁਹੱਈਆ ਕਰਾਉਣਾ ਅਤੇ ਪ੍ਰਮਾਣ-ਪੱਤਰ ਦੇਣਾ ਹੈ।
- ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਨੌਜਵਾਨਾਂ ਨੂੰ ਬਾਜ਼ਾਰ ਪ੍ਰੇਰਿਤ ਹੁਨਰਾਂ ਵਿੱਚ ਏਕੀਕ੍ਰਿਤ ਹੁਨਰ ਸਿਖਲਾਈ ਉਪਲਬਧ ਕਰਾਉਣਾ।
- ਘੱਟੋ-ਘੱਟ 70% ਸਿੱਖਿਅਤ ਨੌਜਵਾਨਾਂ ਨੂੰ ਨੌਕਰੀ ਵਿੱਚ ਪਲੇਸਮੈਂਟ ਉਪਲਬਧ ਕਰਾਉਣਾ, ਜਿਸ ਨਾਲ ਕਿ ਉਹ ਬੁਨਿਆਦੀ ਨਿਊਨਤਮ ਮਜ਼ਦੂਰੀ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਨੂੰ ਹੋਰ ਸਮਾਜਿਕ ਸੁਰੱਖਿਆ ਹੱਕਦਾਰੀਆਂ ਜਿਵੇਂ ਕਿ ਭਵਿੱਖੀ ਫੰਡ, ਕਰਮਚਾਰੀ ਰਾਜ ਬੀਮਾ(ਈ.ਐੱਸ.ਆਈ.) ਆਦਿ ਮੁਹੱਈਆ ਕਰਾਉਣਾ।
- ਸਿਹਤ ਅਤੇ ਜੀਵਨ ਹੁਨਰਾਂ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਸੈਂਸੇਟਾਈਜ਼ੇਸ਼ਨ ਕਰਨਾ।
ਯੋਗਤਾ ਮਾਪਦੰਡ
ਸਿੱਖਿਆਰਥੀ/ਲਾਭਾਰਥੀ
- ਪ੍ਰੋਗਰਾਮ ਦੇਸ਼ ਦੇ ਸਾਰੇ ਖੇਤਰਾਂ ਵਿੱਚ ਸੰਚਾਲਿਤ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅੰਤਰਗਤ ਲਗਭਗ 100,000 ਘੱਟ ਗਿਣਤੀ ਉਮੀਦਵਾਰਾਂ ਦੀ ਸਿਖਲਾਈ ਦਾ ਕੁੱਲ ਵਾਸਤਵਿਕ ਟੀਚਾ 5 ਸਾਲ ਦੀ ਮਿਆਦ ਵਿੱਚ ਪੂਰਾ ਕੀਤਾ ਜਾਵੇਗਾ। ਉਮੀਦ ਕੀਤੀ ਜਾਂਦੀ ਹੈ ਕਿ ਟੀਚੇ ਦਾ ਲਗਭਗ 2% ਪਹਿਲੇ ਸਾਲ ਵਿੱਚ ਕਵਰ ਕੀਤਾ ਜਾਵੇਗਾ ਅਤੇ ਬਕਾਇਆ ਆਉਣ ਵਾਲੇ ਸਾਲਾਂ ਵਿੱਚ ਵੰਡਿਆ ਜਾਵੇਗਾ।
- ਸਿੱਖਿਆਰਥੀ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਅਧਿਨਿਯਮ, 1992 ਦੇ ਅੰਤਰਗਤ ਅਧਿਸੂਚਿਤ ਘੱਟ ਗਿਣਤੀ ਸਮੁਦਾਇ (ਅਰਥਾਤ ਮੁਸਲਿਮ, ਇਸਾਈ, ਸਿੱਖ, ਬੁੱਧ, ਜੈਨ ਅਤੇ ਫਾਰਸੀ) ਨਾਲ ਸੰਬੰਧਤ ਹੋਣਾ ਚਾਹੀਦਾ ਹੈ।
- ਉਨ੍ਹਾਂ ਰਾਜਾਂ/ਸੰਘ ਰਾਜ ਖੇਤਰਾਂ ਵਿੱਚ, ਜਿੱਥੇ ਸੰਬੰਧਤ ਰਾਜ/ਸੰਘ ਰਾਜ ਖੇਤਰ ਦੀਆਂ ਸਰਕਾਰਾਂ ਰਾਹੀਂ ਅਧਿਸੂਚਿਤ ਹੋਰ ਘੱਟ ਗਿਣਤੀ ਸਮੁਦਾਇ ਮੌਜੂਦ ਹਨ ਤਾਂ ਉਨ੍ਹਾਂ ਨੂੰ ਵੀ ਪ੍ਰੋਗਰਾਮ ਦੇ ਲਈ ਯੋਗ ਸਮਝਿਆ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਕੁੱਲ ਸੀਟਾਂ ਦੇ 5% ਤੋਂ ਜ਼ਿਆਦਾ ਨਹੀਂ ਮਿਲੇਗਾ।
- ਸਿੱਖਿਆਰਥੀ ਦੀ ਉਮਰ 17-35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਗੈਰ-ਘੱਟ ਗਿਣਤੀ ਜ਼ਿਲ੍ਹੇ ਜਾਂ ਸ਼ਹਿਰ ਦੇ ਅੰਦਰ ਘੱਟ ਗਿਣਤੀ ਆਬਾਦੀ ਦੀ ਬਹੁਤਾਤ ਵਾਲੇ ਕੁਝ ਵਿਸ਼ੇਸ਼ ਪੌਕੇਟਸ ਵੀ ਵਿਚਾਰ ਕੀਤੇ ਜਾਣ ਦੇ ਯੋਗ ਹੋਣਗੇ।
- ਪੇਂਡੂ ਅਤੇ ਸ਼ਹਿਰੀ ਖੇਤਰਾਂ ਦੋਵਾਂ ਤੋਂ ਸਿੱਖਿਆਰਥੀ ਗਰੀਬੀ ਰੇਖਾ ਤੋਂ ਥੱਲੇ (ਬੀ.ਪੀ.ਐੱਲ.) ਦੇ ਹੋਣੇ ਚਾਹੀਦੇ ਹਨ।
- ਸਿੱਖਿਆਰਥੀ ਦੀ ਨਿਊਨਤਮ ਯੋਗਤਾ ਐੱਨ.ਆਈ.ਓ.ਐੱਸ./ਹੇਠਾਂ ਪਰਿਭਾਸ਼ਤ ਸਮਤੁਲ ਦੇ ਅਨੁਸਾਰ ਹੋਣੀ ਚਾਹੀਦੀ ਹੈ-
ੳ) ਜਮਾਤ VIII ਦੇ ਲਈ ਬ੍ਰਿਜ ਪ੍ਰੋਗਰਾਮ
ਬਿਨੈਕਾਰ ਦੇ ਕੋਲ ਜਮਾਤ v ਪਾਸ ਜਾਂ ਜਾਰੀ ਰੱਖਣ ਦਾ ਜਾਂ ਸਮਤੁਲ ਸਿੱਖਿਆ ਦਾ ਸਕੂਲ ਛੱਡਣ ਦਾ ਪ੍ਰਮਾਣ-ਪੱਤਰ ਹੋਣਾ ਚਾਹੀਦਾ ਹੈ ਜਾਂ ਉਸ ਨੂੰ ਇਸ ਕੋਰਸ ਨੂੰ ਜਾਰੀ ਰੱਖਣ ਦੀ ਆਪਣੀ ਯੋਗਤਾ ਦਾ ਜ਼ਿਕਰ ਕਰਦੇ ਹੋਏ ਸਵੈ-ਪ੍ਰਮਾਣ-ਪੱਤਰ ਉਪਲਬਧ ਕਰਵਾਉਣਾ ਹੋਵੇਗਾ। ਬਿਨੈਕਾਰ ਕੋਰਸ ਨੂੰ ਜਾਰੀ ਰੱਖਣ ਦੇ ਲਈ ਐੱਨ.ਆਈ.ਓ.ਐੱਸ. ਜਾਂ ਸਮਤੁਲ ਬੋਰਡ ਦੁਆਰਾ ਨਿਰਧਾਰਤ ਘੱਟੋ-ਘੱਟ ਉਮਰ ਨੂੰ ਪੂਰਾ ਕਰਦਾ ਹੋਵੇ।
ਅ) ਜਮਾਤ x ਲਈ ਬ੍ਰਿਜ ਪ੍ਰੋਗਰਾਮ
ਬਿਨੈਕਾਰ ਦੇ ਕੋਲ ਜਮਾਤ viii ਪਾਸ ਜਾਂ ਜਾਰੀ ਰੱਖਣ ਦਾ ਜਾਂ ਸਮਤੁਲ ਸਿੱਖਿਆ ਦਾ ਸਕੂਲ ਛੱਡਣ ਦਾ ਪ੍ਰਮਾਣ-ਪੱਤਰ ਹੋਣਾ ਚਾਹੀਦਾ ਹੈ ਜਾਂ ਉਸ ਨੂੰ ਇਸ ਕੋਰਸ ਨੂੰ ਜਾਰੀ ਰੱਖਣ ਦੀ ਆਪਣੀ ਯੋਗਤਾ ਦਾ ਜ਼ਿਕਰ ਕਰਦੇ ਹੋਏ ਸਵੈ-ਪ੍ਰਮਾਣ-ਪੱਤਰ ਉਪਲਬਧ ਕਰਵਾਉਣਾ ਹੋਵੇਗਾ। ਬਿਨੈਕਾਰ ਕੋਰਸ ਨੂੰ ਜਾਰੀ ਰੱਖਣ ਦੇ ਲਈ ਐਨ.ਆਈ.ਓ.ਐੱਸ. ਜਾਂ ਸਮਤੁਲ ਬੋਰਡ ਦੁਆਰਾ ਨਿਰਧਾਰਤ ਘੱਟੋ-ਘੱਟ ਉਮਰ ਨੂੰ ਪੂਰਾ ਕਰਦਾ ਹੋਵੇ।
- ਯੋਜਨਾ ਦੇ ਅੰਤਰਗਤ 30% ਲਾਭਾਰਥੀ ਸੀਟਾਂ ਬਾਲਿਕਾ/ਮਹਿਲਾ ਬਿਨੈਕਾਰਾਂ ਦੇ ਲਈ ਨਿਰਧਾਰਿਤ ਕੀਤੀਆਂ ਜਾਣਗੀਆਂ ਅਤੇ 5% ਲਾਭਾਰਥੀ ਸੀਟਾਂ ਘੱਟ ਗਿਣਤੀ ਸਮੁਦਾਇ ਨਾਲ ਸੰਬੰਧਤ ਦਿਵਿਆਂਗ ਵਿਅਕਤੀਆਂ ਦੇ ਲਈ ਨਿਰਧਾਰਿਤ ਕੀਤੀਆਂ ਜਾਣਗੀਆਂ। ਅੰਤਰ-ਸਮੁਦਾਇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਗੈਰ-ਘੱਟ ਗਿਣਤੀ ਸਮੁਦਾਇਆਂ ਦੇ ਬੀ.ਪੀ.ਐੱਲ. ਪਰਿਵਾਰਾਂ ਨਾਲ ਸੰਬੰਧਤ 15% ਬਿਨੈਕਾਰਾਂ ਉੱਤੇ ਵੀ ਵਿਚਾਰ ਕੀਤਾ ਜਾਵੇਗਾ।
- ਜੇਕਰ ਇਸ ਯੋਜਨਾ ਦੇ ਅੰਤਰਗਤ ਨਿਰਧਾਰਤ ਰਾਖਵੀਆਂ ਸ਼੍ਰੇਣੀਆਂ ਖਾਲੀ ਰਹਿੰਦੀਆਂ ਹਨ, ਤਾਂ ਇਨ੍ਹਾਂ ਖਾਲੀ ਸੀਟਾਂ ਨੂੰ ਅਣ-ਰਾਖਵੀਆਂ ਸਮਝਿਆ ਜਾਵੇਗਾ।
ਪ੍ਰੋਗਰਾਮ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ (ਪੀ.ਆਈ.ਏ.) ਦੀ ਯੋਗਤਾ
- ਯੋਜਨਾ ਵਿੱਚ ਸ਼ਾਮਿਲ ਹੋਣ ਲਈ ਪੀ.ਆਈ.ਏ. ਨੂੰ ਸੱਦਾ ਦਿੱਤਾ ਜਾਵੇਗਾ। ਪੀ.ਆਈ.ਏ. ਦੀ ਚੋਣ ਉਨ੍ਹਾਂ ਦੀ ਚੋਣ ਲਈ ਮਾਪਦੰਡ ਵਿੱਚ ਨਿਰਧਾਰਿਤ ਕੀਤੇ ਗਏ ਅਨੁਸਾਰ ਮੁਲਾਂਕਣ ਦੀ ਜਟਿਲ ਪ੍ਰਕਿਰਿਆ ਅਤੇ ਜ਼ਰੂਰੀ ਕਾਰਜਸ਼ੀਲਤਾ ਦੇ ਅਧੀਨ ਹੋਵੇਗੀ। ਹੇਠਾਂ ਸੰਸਥਾਵਾਂ ਦੇ ਪ੍ਰਕਾਰਾਂ ਦੀ ਇੱਕ ਅਸਥਾਈ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਦੀ ਪਰਿਯੋਜਨਾ ਦੇ ਅੰਤਰਗਤ ਪੀ.ਆਈ.ਏ. ਦੇ ਰੂਪ ਵਿੱਚ ਚੋਣ ਕੀਤੀ ਜਾਵੇਗੀ-
ੳ) ਐੱਨ.ਸੀ.ਵੀ.ਟੀ. ਜਾਂ ਐੱਸ.ਸੀ.ਵੀ.ਟੀ. ਤੋਂ ਮਾਨਤਾ ਪ੍ਰਾਪਤ ਸਰਕਾਰੀ ਅਤੇ ਨਿੱਜੀ ਆਈ.ਟੀ.ਆਈ.
ਅ) ਕੇਂਦਰੀ ਜਾਂ ਰਾਜ ਸੈਕੰਡਰੀ ਸਿੱਖਿਆ ਬੋਰਡਾਂ ਜਾਂ ਓਪਨ ਸਕੂਲਾਂ (ਜਾਂ ਸਮਤੁਲ) ਦੁਆਰਾ ਦਰਸਾਏ ਸਕੂਲ/ਅਦਾਰੇ
ੲ) ਪੈਨਲ ਵਿੱਚ ਸ਼ਾਮਿਲ ਹੋਣ ਦੇ ਲਈ ਪੀ.ਆਈ.ਏ. ਦਾ ਪਿਛਲੇ ਤਿੰਨ ਵਿੱਤੀ ਸਾਲ ਵਿੱਚ ਘੱਟੋ-ਘੱਟ 15 ਕਰੋੜ ਦਾ ਕਾਰੋਬਾਰ ਹੋਣਾ ਚਾਹੀਦਾ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਹਰ ਸਾਲ ਘੱਟੋ-ਘੱਟ 500 ਸਿੱਖਿਆਰਥੀਆਂ ਨੂੰ ਸਿਖਲਾਈ ਦਿੱਤੀ ਹੋਈ ਹੋਣੀ ਚਾਹੀਦੀ ਹੈ।
ਸ) ਕਿੱਤਾ-ਮੁਖੀ ਸਿੱਖਿਆ/ਸਿਖਲਾਈ/ਜੌਬ ਉਸਾਰੂ/ਸਵੈ-ਰੁਜ਼ਗਾਰ/ਉੱਦਮਤਾ ਵਿਕਾਸ ਸਿਖਲਾਈ ਕੋਰਸਾਂ ਨੂੰ ਸੰਚਾਲਿਤ ਕਰਨ ਵਾਲੀ ਰਜਿਸਟਰਡ ਕੰਪਨੀ/ਫਰਮ/ਟਰੱਸਟ/ਸੁਸਾਇਟੀ ਜਿਸ ਨੇ ਕੇਂਦਰ ਸਰਕਾਰ ਦੀ ਕਿਸੇ ਯੋਜਨਾ ਦੇ ਅੰਤਰਗਤ ਬੀਤੇ ਤਿੰਨ ਸਾਲਾਂ ਵਿੱਚ 500 ਵਿਅਕਤੀਆਂ ਨੂੰ ਜ਼ਰੂਰੀ ਰੂਪ ਵਿੱਚ ਸਿਖਲਾਈ ਯੁਕਤ ਕੀਤਾ ਹੋਵੇ। ਉਹ ਘੱਟੋ-ਘੱਟ ਤਿੰਨ ਸਾਲਾਂ ਤੋਂ ਹੋਂਦ ਵਿੱਚ ਹੋਵੇ ਅਤੇ ਉਸ ਦੀ ਸਹੀ ਸਥਾਈ ਆਮਦਨ ਕਰ ਖਾਤਾ ਸੰਖਿਆ ਜਾਂ ਸੇਵਾ ਕਰ ਪੰਜੀਕਰਣ ਸੰਖਿਆ ਹੋਵੇ। ਉਸ ਦੇ ਕੋਲ ਬੀਤੇ ਤਿੰਨ ਸਾਲਾਂ ਦੇ ਲੇਖਾ-ਪਰੀਖਿਆ ਵਾਲੇ ਖਾਤਿਆਂ ਦੇ ਵੇਰਵੇ ਹੋਣ ਅਤੇ ਉਸ ਨੂੰ ਭਾਰਤ ਵਿੱਚ ਕਿਸੇ ਵੀ ਸਰਕਾਰੀ ਸੰਸਥਾ ਵੱਲੋਂ ਕਾਲੀ ਸੂਚੀ ਵਿੱਚ ਨਾ ਪਾਇਆ ਗਿਆ ਹੋਵੇ। ਉਸ ਨੂੰ ਕੇਂਦਰ ਸਰਕਾਰ ਦੇ ਉਸ ਸੰਬੰਧਤ ਮੰਤਰਾਲੇ ਦਾ ਸੰਤੋਸ਼ਜਨਕ ਤਾਮੀਲ ਦਾ ਪ੍ਰਮਾਣ-ਪੱਤਰ ਪੇਸ਼ ਕਰਨਾ ਹੋਵੇਗਾ, ਜਿਸ ਮੰਤਰਾਲੇ ਦੀ ਯੋਜਨਾ ਦੇ ਅੰਤਰਗਤ ਉਸ ਨੇ ਇਕ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੂੰ ਸਿਖਲਾਈ ਦਿੱਤੀ ਹੋਵੇ।
- ਪੀ.ਆਈ.ਏ. ਨੂੰ ਇੱਕ ਪ੍ਰਮੁੱਖ ਘਟਕ ਦੇ ਲਾਗੂ ਕਰਨ ਲਈ ਉੱਤਰਦਾਈ ਹਰੇਕ ਸਹਿਭਾਗੀ ਦੇ ਨਾਲ ਸਹਾਇਤਾ ਸੰਘ ਵਿੱਚ ਆਉਣ ਦੀ ਪ੍ਰਵਾਨਗੀ ਹੈ। ਸਹਾਇਤਾ-ਸੰਘ ਦ੍ਰਿਸ਼ਟੀਕੋਣ ਦੇ ਤਹਿਤ ਸਾਰੇ ਭਾਗੀਦਾਰਾਂ ਤੋਂ ਦਸਤਾਵੇਜ਼ ਲਏ ਜਾਣਗੇ ਅਤੇ ਮੋਹਰੀ (ਲੀਡ) ਪੀ.ਆਈ.ਏ. ਉੱਤਰਦਾਈ ਹੋਵੇਗਾ। ਫਿਰ ਵੀ ਬੈਲੇਂਸ-ਸ਼ੀਟ ਆਦਿ ਜਿਹੇ ਵਿੱਤੀ ਦਸਤਾਵੇਜ਼ ਮੋਹਰੀ (ਲੀਡ) ਪੀ.ਆਈ.ਏ. ਅਤੇ ਹੋਰ ਭਾਗੀਦਾਰ ਦੇ ਸੰਬੰਧ ਵਿੱਚ ਸਹਾਇਤਾ ਸੰਘ/ਸੰਯੁਕਤ ਅਦਾਰੇ ਦੇ ਮਾਮਲੇ ਵਿੱਚ ਹੀ ਲਏ ਜਾਣਗੇ।
- ਪੀ.ਆਈ.ਏ. ਨੂੰ ਸੰਬੰਧਿਤ ਸੰਯੁਕਤ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਅੰਤਰ-ਮੰਤਰਾਲਾ ਚੋਣ ਕਮੇਟੀ ਦੁਆਰਾ 5 ਸਾਲਾਂ ਦੇ ਲਈ ਪੈਨਲ ਵਿੱਚ ਸ਼ਾਮਿਲ ਕੀਤਾ ਜਾਵੇਗਾ, ਜੋ ਉਨ੍ਹਾਂ ਦੇ ਸਾਲਾਨਾ ਕੰਮ-ਤਾਮੀਲ ਅਤੇ ਮੰਤਰਾਲੇ ਦੁਆਰਾ ਨਿਰਧਾਰਤ ਪਹਿਲਕਦਮੀਆਂ ਦੇ ਅਧੀਨ ਹੋਵੇਗਾ। ਚੁਣਿੰਦਾ ਪੀ.ਆਈ.ਏ. ਨੂੰ ਚੋਣ ਦੇ ਸਮੇਂ ‘ਤੇ ਫੈਸਲੇ ਲਏ ਗਏ ਅਨੁਸਾਰ ਇੱਕ ਜਾਂ ਇੱਕ ਤੋਂ ਵੱਧ ਖੇਤਰਾਂ ਵਿੱਚ ਕੰਮ ਕਰਨ ਦੀ ਆਗਿਆ ਹੋਵੇਗੀ। ਯੋਜਨਾ ਦੇ ਅੰਤਰਗਤ ਆਊਟਸੋਰਸਿੰਗ ਜਾਂ ਫਰੈਂਚਾਇਜਿੰਗ ਦੀ ਪ੍ਰਵਾਨਗੀ ਨਹੀਂ ਹੈ।
- ਪੀ.ਆਈ.ਏ. ਦੀ ਮੁਲਾਂਕਣ ਪ੍ਰਕਿਰਿਆ ਵਿੱਚ ਹੇਠ ਲਿਖੇ ਪ੍ਰੋਮੋਟਰਾਂ ਦਾ ਗੁਣਾਤਮਕ ਮੁਲਾਂਕਣ ਸ਼ਾਮਿਲ ਹੋਵੇਗਾ-
ੳ) ਸੰਗਠਨ ਸਮਰੱਥਾ: ਇਸ ਸੰਗਠਨ ਕੌਸ਼ਲਕਰਣ ਅਨੁਭਵ, ਪ੍ਰੋਮੋਟਰਾਂ ਅਤੇ ਪ੍ਰਬੰਧਨ ਟੀਮ ਦਾ ਅਨੁਭਵ, ਅੰਦਰੂਨੀ ਸੰਗਠਨਾਤਮਕ ਨੀਤੀਆਂ ਦੀ ਦ੍ਰਿੜ੍ਹਤਾ, ਸਿੱਖਿਆਰਥੀਆਂ ਦੀ ਗੁਣਵੱਤਾ ਸ਼ਾਮਿਲ ਹੈ।
ਅ) ਸਿਖਲਾਈ ਅਤੇ ਪਲੇਸਮੇਂਟ ਟ੍ਰੈਕ ਰਿਕਾਰਡ –
ਬਿਨੈਕਾਰ ਪੀ.ਆਈ.ਏ. ਅਤੇ/ਜਾਂ ਸਰਕਾਰੀ ਅਤੇ ਨਿੱਜੀ ਪਰਿਯੋਜਨਾਵਾਂ ਵਿੱਚ ਸਹਾਇਤਾ-ਸੰਘ ਸਹਿਭਾਗਿਆਂ ਦਾ ਕੰਮ-ਤਾਮੀਲ, ਉਮੀਦਵਾਰ ਦਾ ਫੀਡਬੈਕ, ਮਾਲਕ ਦਾ ਫੀਡਬੈਕ, ਉਦਯੋਗ ਦੇ ਨਾਲ ਟਾਈ ਅਪ ਆਦਿ ਸ਼ਾਮਿਲ ਹੈ।
(ੲ) ਸਿੱਖਿਆ ਦਾ ਰਿਕਾਰਡ –
ਬੀਤੇ ਤਿੰਨ ਸਾਲਾਂ ਵਿੱਚ ਬੁਨਿਆਦੀ ਸਿੱਖਿਆ ਪਰਿਯੋਜਨਾਵਾਂ, ਜਿਵੇਂ ਕਿ ਦਾਖਲ ਕੀਤੇ ਗਏ ਅਤੇ ਬੋਰਡ ਪ੍ਰੀਖਿਆ ਵਿੱਚ ਬੈਠਣ ਵਾਲੇ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਨੂੰ ਲਾਗੂ ਕਰਨ ਵਿੱਚ ਸੰਗਠਨ ਦੇ ਜਾਂ ਸਹਾਇਤਾ-ਸੰਘ ਦੇ ਸਹਿਭਾਗੀਆਂ ਦੇ ਅਨੁਭਵ ਸ਼ਾਮਿਲ ਹਨ।
ਸ) ਘੱਟ ਗਿਣਤੀ ਖੇਤਰਾਂ ਦਾ ਅਨੁਭਵ –
ਘੱਟ ਗਿਣਤੀ ਬਹੁਲ ਖੇਤਰਾਂ ਵਿੱਚ ਕੰਮ ਕਰਨ ਦੇ ਸਬੂਤ ਜਿਵੇਂ ਕਿ ਕੇਸ ਅਧਿਐਨ, ਅਪਣਾਈਆਂ ਗਈਆਂ ਕਾਰਜ ਨੀਤੀਆਂ, ਸਥਾਨਕ ਸਮੂਹਾਂ ਦੇ ਨਾਲ ਭਾਗੀਦਾਰੀ ਕਰਨਾ ਆਦਿ ਸ਼ਾਮਿਲ ਹਨ।
ਹ) ਸੈਕਟਰ ਦਾ ਅਨੁਭਵ –
ਪ੍ਰਸਤਾਵਿਤ ਸੈਕਟਰ, ਕੋਰਸ ਦੀ ਪਾਠ-ਸਮੱਗਰੀ ਅਤੇ ਐੱਨ.ਐੱਸ.ਕਿਊ.ਐੱਫ. ਦੇ ਨਾਲ ਤਾਲਮੇਲ ਵਿੱਚ ਸਿਖਲਾਈ ਸੰਚਾਲਿਤ ਕਰਨ ਦਾ ਪੂਰਵ ਦਾ ਅਨੁਭਵ।
ਹ) ਰਾਜ/ਖੇਤਰ ਵਿੱਚ ਅਨੁਭਵ –
ਪ੍ਰਸਤਾਵਿਤ ਰਾਜ/ਖੇਤਰ ਵਿੱਚ ਸਿਖਲਾਈ ਸੰਚਾਲਿਤ ਕਰਨ ਦਾ ਪੂਰਵ ਦਾ ਅਨੁਭਵ। ਸੰਘਟਨ ਸਬੰਧੀ ਕਾਰਜ ਨੀਤੀਆਂ ਮਾਲਕਾਂ ਦੇ ਨਾਲ ਟਾਈ-ਅਪ, ਹੁਨਰ ਅੰਤਰ ਅਧਿਐਨਾਂ ਦੇ ਮਾਧਿਅਮ ਨਾਲ ਹੁਨਰ ਦੇ ਲਈ ਸੂਖਮ ਪੱਧਰ ਦੀ ਮੰਗ ਦੀ ਸਮਝ ਸ਼ਾਮਿਲ ਹੈ।
(ਖ) ਸਿਖਲਾਈ ਸੰਬੰਧੀ ਬੁਨਿਆਦੀ ਢਾਂਚਾ-
ਸਿਖਲਾਈ ਲਈ ਮੌਜੂਦਾ ਬੁਨਿਆਦੀ ਢਾਂਚਾ, ਜਿਵੇਂ ਕਿ ਪ੍ਰਯੋਗਸ਼ਾਲਾਵਾਂ ਅਤੇ ਮਸ਼ੀਨਰੀ ਆਦਿ।
ਗ) ਸਿੱਖਿਆ ਸਬੰਧੀ ਬੁਨਿਆਦੀ ਢਾਂਚਾ-
ਐੱਨ.ਆਈ.ਓ.ਐੱਸ. ਜਾਂ ਹੋਰਨਾਂ ਓਪਨ ਬੋਰਡਾਂ ਵਿੱਚ ਸਰਕਾਰੀ ਆਦੇਸ਼ ਦੇ ਅਨੁਸਾਰ ਬੁਨਿਆਦੀ ਢਾਂਚੇ ਵਾਲੀਆਂ ਏਜੰਸੀਆਂ ਦੇ ਨਾਲ ਟਾਈ-ਅਪ।
ਘ) ਵਿੱਤ ਵਿਵਸਥਾ-
ਪੀ.ਆਈ.ਏ. ਜਾਂ ਸਹਾਇਤਾ-ਸੰਘ ਦੇ ਮਾਮਲੇ ਵਿਚ ਮੋਹਰੀ ਪੀ.ਆਈ.ਏ. ਦੇ ਬੈਲੇਂਸ-ਸ਼ੀਟ ਵਰਗੇ ਵਿੱਤੀ ਦਸਤਾਵੇਜ਼।
- ਗੁਣਾਤਮਕ ਮੁਲਾਂਕਣ ਦੇ ਬਾਅਦ ਪੀ.ਆਈ.ਏ. ਦਾ ਵਾਸਤਵਿਕ ਪ੍ਰਮਾਣੀਕਰਨ ਕੀਤਾ ਜਾਵੇਗਾ, ਜਿੱਥੇ ਉਸ ਦੇ ਬੁਨਿਆਦੀ ਢਾਂਚੇ, ਫੈਕਲਟੀ ਅਤੇ ਵਿੱਤ ਵਿਵਸਥਾ ਦੀ ਮੰਤਰਾਲੇ ਰਾਹੀਂ ਗਠਿਤ ਪਰਿਯੋਜਨਾ ਪ੍ਰਬੰਧਨ ਏਕਕ ਦੁਆਰਾ ਜਾਂਚ ਕੀਤੀ ਜਾਵੇਗੀ। ਇੱਕ ਤੋਂ ਵੱਧ ਸੰਗਠਨਾਂ ਦੇ ਪਾਤਰ ਹੋਣ ਦੀ ਸਥਿਤੀ ਵਿੱਚ ਭਾਗੀਦਾਰ (ਭਾਗੀਦਾਰਾਂ) ਦੇ ਉਕਤ ਨਿਰਧਾਰਿਤ ਮਾਪਦੰਡ ਨੂੰ ਸਫਲਤਾ ਪੂਰਵਕ ਪੂਰਾ ਕਰਨ ਵਿੱਚ ਸਮਰੱਥ ਹੋ ਜਾਣ ਦੇ ਬਾਅਦ 'ਪਹਿਲਾਂ ਆਓ, ਪਹਿਲਾਂ ਪਾਓ ' ਦੇ ਆਧਾਰ ‘ਤੇ ਚੋਣ ਕੀਤੀ ਜਾਵੇਗੀ। ਅਜਿਹੇ ਮਾਮਲਿਆਂ ਵਿੱਚ, ਜਿੱਥੇ ਕਿਸੇ ਸਮੇਂ ਵਿਸ਼ੇਸ਼ ਅਤੇ ਸਥਾਨ ਉੱਤੇ ਇੱਕ ਤੋਂ ਵੱਧ ਪੀ.ਆਈ.ਏ. ਕੰਮ ਕਰਨਾ ਚਾਹੁੰਦੀਆਂ ਹਨ ਤਾਂ ਕੰਮ ਅਲਾਟ ਕਰਨ ਦੇ ਲਈ ਗੈਰ ਮੁੱਲ/ਗੁਣਵੱਤਾ ਮਾਪਦੰਡ ਪ੍ਰਯੋਗ ਕੀਤੇ ਜਾਣਗੇ।
- ਪੀ.ਆਈ.ਏ. ਨੂੰ ਪੈਨਲ ਵਿੱਚ ਸ਼ਾਮਿਲ ਕੀਤੇ ਜਾਣ ਦਾ ਅਰਥ ਸਿਖਲਾਈ ਕੰਮ ਜ਼ਰੂਰੀ ਤੌਰ ਤੇ ਅਲਾਟ ਕਰਨਾ ਨਹੀਂ ਹੈ। ਮੰਤਰਾਲੇ ਦੁਆਰਾ ਜ਼ਰੂਰਤ ਅਨੁਸਾਰ ਨਵੇਂ ਸਿਰੇ ਤੋਂ ਪੈਨਲ ਤਿਆਰ ਕੀਤਾ ਜਾ ਸਕਦਾ ਹੈ।
ਸਰੋਤ: ਘੱਟ-ਗਿਣਤੀ ਕਾਰਜ ਮੰਤਰਾਲਾ ਭਾਰਤ ਸਰਕਾਰ