11 ਅਕਤੂਬਰ 2014 ਨੂੰ ਸ਼ੁਰੂ ਕੀਤੀ ਗਈ ਸਾਂਸਦ ਆਦਰਸ਼ ਗ੍ਰਾਮ ਯੋਜਨਾ (SAGY) ਦਾ ਉਦੇਸ਼ ਪਿੰਡਾਂ ਅਤੇ ਉੱਥੋਂ ਦੇ ਲੋਕਾਂ ਵਿੱਚ ਉਨ੍ਹਾਂ ਮੁੱਲਾਂ ਨੂੰ ਸਥਾਪਿਤ ਕਰਨਾ ਹੈ, ਜਿਸ ਨਾਲ ਉਹ ਖੁਦ ਦੇ ਜੀਵਨ ਵਿੱਚ ਸੁਧਾਰ ਕਰਕੇ ਦੂਜਿਆਂ ਦੇ ਲਈ ਇੱਕ ਆਦਰਸ਼ ਪਿੰਡ ਬਣੇ। ਜਿਸ ਨਾਲ ਲੋਕ ਉਨ੍ਹਾਂ ਦਾ ਅਨੁਕਰਨ ਉਨ੍ਹਾਂ ਬਦਲਾਵਾਂ ਨੂੰ ਖੁਦ ਉੱਤੇ ਵੀ ਲਾਗੂ ਕਰਨ। ਇਹ ਯੋਜਨਾ ਸੰਸਦ ਦੇ ਦੋਨਾਂ ਸਦਨਾਂ ਦੇ ਮੈਂਬਰਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਆਪਣੇ ਚੋਣ ਖੇਤਰ ਦੇ ਘੱਟ ਤੋਂ ਘੱਟ ਇੱਕ ਪਿੰਡ ਦੀ ਪਛਾਣ ਕਰਨ ਅਤੇ 2016 ਤਕ ਇੱਕ ਆਦਰਸ਼ ਪਿੰਡ ਉਸ ਦਾ ਵਿਕਾਸ ਕਰਨ। ਅਤੇ 2019 ਦੋ ਹੋਰ ਪਿੰਡਾਂ ਨੂੰ ਸ਼ਾਮਿਲ ਕਰਦੇ ਹੋਏ ਦੇਸ਼ ਭਰ ਵਿੱਚ ਫੈਲੇ 6 ਲੱਖ ਪਿੰਡਾਂ ਵਿਚ ਤੋਂ 2, 500 ਤੋਂ ਵੱਧ ਪਿੰਡਾਂ ਨੂੰ ਇਸ ਯੋਜਨਾ ਦਾ ਹਿੱਸਾ ਬਣਾਉਣ।
ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੀਆਂ ਮਾਨਤਾਵਾਂ
- ਲੋਕਾਂ ਦੀ ਭਾਗੀਦਾਰੀ ਨੂੰ ਸਵੀਕਾਰ ਕਰਨਾ, ਜਿਵੇਂ ਸਮੱਸਿਆਵਾਂ ਦਾ ਆਪਣੇ ਆਪ ਵਿੱਚ ਹੱਲ ਹੈ - ਯਕੀਨੀ ਬਣਾਓ ਕਿ ਸਮਾਜ ਦੇ ਸਾਰੇ ਵਰਗ ਪੇਂਡੂ ਜੀਵਨ ਨਾਲ ਸੰਬੰਧਤ ਸਾਰੇ ਪਹਿਲੂਆਂ ਤੋਂ ਲੈ ਕੇ ਸ਼ਾਸਨ ਨਾਲ ਸੰਬੰਧਤ ਸਾਰੇ ਪਹਿਲੂਆਂ ਵਿੱਚ ਭਾਗ ਲੈਣ।
- ਅੰਤਯੋਦਯ ਦਾ ਪਾਲਣ ਕਰੋ - ਪਿੰਡ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਵਿਅਕਤੀ ਨੂੰ ਚੰਗੀ ਤਰ੍ਹਾਂ ਜੀਵਨ ਜਿਊਣ ਲਈ ਸਮਰੱਥ ਬਣਾਓ।
- ਲਿੰਗਿਕ ਸਮਾਨਤਾ ਅਤੇ ਔਰਤਾਂ ਦੇ ਲਈ ਸਨਮਾਨ ਯਕੀਨੀ ਕਰੋ।
- ਸਮਾਜਿਕ ਨਿਆਂ ਦੀ ਗਾਰੰਟੀ ਨੂੰ ਨਿਸ਼ਚਿਤ ਕਰੋ।
- ਮਿਹਨਤ ਦੀ ਗਰਿਮਾ ਅਤੇ ਸਮੁਦਾਇਕ ਸੇਵਾ ਅਤੇ ਸਵੈ-ਇੱਛੁਕਤਾ ਦੀ ਭਾਵਨਾ ਨੂੰ ਸਥਾਪਿਤ ਕਰੋ।
- ਸਫਾਈ ਦੀ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦੇਣ।
- ਕੁਦਰਤ ਦੇ ਸਾਥੀ ਦੇ ਰੂਪ ਵਿੱਚ ਰਹਿਣ ਦੇ ਲਈ- ਵਿਕਾਸ ਅਤੇ ਵਾਤਾਵਰਣਿਕੀ ਵਿਚਕਾਰ ਸੰਤੁਲਨ ਯਕੀਨੀ ਕਰੋ।
- ਸਥਾਨਕ ਸਭਿਆਚਾਰਕ ਵਿਰਾਸਤ ਹਿਫਾਜ਼ਤ ਅਤੇ ਹੱਲਾਸ਼ੇਰੀ ਦਿਓ।
- ਆਪਸੀ ਸਹਿਯੋਗ, ਸਵੈ-ਸਹਾਇਤਾ ਅਤੇ ਆਤਮ-ਨਿਰਭਰਤਾ ਦਾ ਲਗਾਤਾਰ ਅਭਿਆਸ ਕਰਨਾ।
- ਪੇਂਡੂ ਭਾਈਚਾਰੇ ਵਿੱਚ ਸ਼ਾਂਤੀ ਅਤੇ ਸਦਭਾਵ ਨੂੰ ਵਧਾਉਣਾ।
- ਜਨਤਕ ਜੀਵਨ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਇਮਾਨਦਾਰੀ ਵਰਤਣੀ।
- ਸਥਾਨਕ ਸਵੈ-ਸ਼ਾਸਨ ਦੀ ਭਾਵਨਾ ਨੂੰ ਵਿਕਸਤ ਕਰਨਾ।
- ਭਾਰਤੀ ਸੰਵਿਧਾਨ ਵਿੱਚ ਲਿਖਿਤ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਵਿੱਚ ਪ੍ਰਤਿਸ਼ਠਾ ਮੂਲਕ ਮੁੱਲਾਂ ਦਾ ਪਾਲਣ ਕਰਨਾ।
ਉਦੇਸ਼
ਮੁੱਖ ਉਦੇਸ਼ਾਂ ਵਿੱਚ ਸ਼ਾਮਿਲ ਹਨ-
- ਪਛਾਣੀਆਂ ਗਈਆਂ ਗ੍ਰਾਮ ਪੰਚਾਇਤਾਂ ਦੇ ਸੰਪੂਰਣ ਵਿਕਾਸ ਦੇ ਲਈ ਅਗਵਾਈ ਦੀਆਂ ਪ੍ਰਕਿਰਿਆਵਾਂ ਨੂੰ ਗਤੀ ਪ੍ਰਦਾਨ ਕਰਨਾ।
- ਜਨ-ਸੰਖਿਆ ਦੇ ਸਾਰੇ ਵਰਗਾਂ ਦੇ ਜੀਵਨ ਦੀ ਗੁਣਵੱਤਾ ਦੇ ਪੱਧਰ ਵਿੱਚ ਸੁਧਾਰ ਹੇਠ ਲਿਖੇ ਢੰਗਾਂ ਨਾਲ ਕਰਨਾ
- ਬੁਨਿਆਦੀ ਸਹੂਲਤਾਂ ਵਿੱਚ ਸੁਧਾਰ
- ਉੱਚ ਉਤਪਾਦਕਤਾ
- ਮਾਨਵ ਵਿਕਾਸ ਵਿਚ ਵਾਧਾ ਕਰਨਾ
- ਆਜੀਵਿਕਾ ਦੇ ਬਿਹਤਰ ਮੌਕੇ
- ਅਸਮਾਨਤਾਵਾਂ ਨੂੰ ਘੱਟ ਕਰਨਾ
- ਅਧਿਕਾਰਾਂ ਅਤੇ ਹੱਕ ਦੀ ਪ੍ਰਾਪਤੀ
- ਵਿਆਪਕ ਸਮਾਜਿਕ ਗਤੀਸ਼ੀਲਤਾ
- ਖੁਸ਼ਹਾਲ ਸਮਾਜਿਕ ਪੂੰਜੀ
- ਸਥਾਨਕ ਪੱਧਰ ਦੇ ਵਿਕਾਸ ਅਤੇ ਪ੍ਰਭਾਵੀ ਸਥਾਨਕ ਸ਼ਾਸਨ ਦੇ ਮਾਡਲ ਇਸ ਪ੍ਰਕਾਰ ਬਣਾਉਣਾ, ਜਿਸ ਨਾਲ ਆਂਢ-ਗੁਆਂਢ ਦੀਆਂ ਪੰਚਾਇਤਾਂ ਪ੍ਰੇਰਿਤ ਅਤੇ ਉਤਸ਼ਾਹਿਤ ਹੋ ਕੇ ਉਨ੍ਹਾਂ ਮਾਡਲ ਨੂੰ ਸਿੱਖਣ ਅਤੇ ਅਪਣਾਉਣ ਲਈ ਤਿਆਰ ਹੋਣ।
- ਚਿੰਨ੍ਹਿਤ ਆਦਰਸ਼ ਗ੍ਰਾਮ ਨੂੰ ਸਥਾਨਕ ਵਿਕਾਸ ਦੇ ਅਜਿਹੇ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰਨਾ, ਜੋ ਹੋਰ ਗ੍ਰਾਮ ਪੰਚਾਇਤਾਂ ਨੂੰ ਸਿੱਖਿਅਤ ਕਰ ਸਕਣ।
ਦ੍ਰਿਸ਼ਟੀਕੋਣ
- ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਐੱਸ.ਏ.ਜੀ.ਵਾਈ. ਨੂੰ ਹੇਠ ਲਿਖੇ ਦ੍ਰਿਸ਼ਟੀਕੋਣ ਤੋਂ ਨਿਰਦੇਸ਼ਿਤ ਕੀਤਾ ਜਾਵੇਗਾ-
- ਮਾਡਲ ਗ੍ਰਾਮ ਪੰਚਾਇਤਾਂ ਨੂੰ ਵਿਕਸਿਤ ਕਰਨ ਦੇ ਲਈ ਸੰਸਦ (ਸਾਂਸਦ) ਮੈਂਬਰ ਦੀ ਅਗਵਾਈ, ਸਮਰੱਥਾ, ਪ੍ਰਤੀਬੱਧਤਾ ਅਤੇ ਊਰਜਾ ਦਾ ਇਸਤੇਮਾਲ ਕਰਨਾ
- ਸਥਾਨਕ ਪੱਧਰ ਦੇ ਵਿਕਾਸ ਦੇ ਲਈ ਕਿਸਾਨਾਂ ਨੂੰ ਜੋੜਨਾ ਅਤੇ ਪਹਿਲ ਦੇ ਪ੍ਰੇਰਿਤ ਕਰਨਾ
- ਲੋਕਾਂ ਦੀਆਂ ਇੱਛਾਵਾਂ ਅਤੇ ਸਥਾਨਕ ਸਮਰੱਥਾ ਦੇ ਸਮਾਨ ਵਿਆਪਕ ਵਿਕਾਸ ਕਰਨ ਲਈ ਵਿਭਿੰਨ ਸਰਕਾਰੀ ਪ੍ਰੋਗਰਾਮਾਂ, ਨਿੱਜੀ ਅਤੇ
- ਸਵੈ-ਇੱਛੁਕ ਪਹਿਲ ਦਾ ਤਾਲਮੇਲ ਕਰਨਾ
- ਸਵੈ-ਇੱਛੁਕ ਸੰਗਠਨਾਂ, ਸਹਿਕਾਰੀ ਸਮਿਤੀਆਂ ਅਤੇ ਸਿਖਲਾਈ ਅਤੇ ਖੋਜ ਅਦਾਰਿਆਂ ਦੇ ਨਾਲ ਭਾਗੀਦਾਰੀ ਵਿਕਸਤ ਕਰਨਾ
- ਨਤੀਜਿਆਂ ਅਤੇ ਸਥਿਰਤਾ ਉੱਤੇ ਧਿਆਨ ਕੇਂਦ੍ਰਿਤ ਕਰਨਾ
ਆਦਰਸ਼ ਗ੍ਰਾਮ ਦੀਆਂ ਗਤੀਵਿਧੀਆਂ
ਇੱਕ ਆਦਰਸ਼ ਗ੍ਰਾਮ ਵਿੱਚ ਗ੍ਰਾਮ ਪੰਚਾਇਤ, ਨਾਗਰਿਕ ਸਮਾਜ ਅਤੇ ਸਰਕਾਰੀ ਮਸ਼ੀਨਰੀ ਵਿੱਚ ਲੋਕਾਂ ਨੂੰ ਦ੍ਰਿਸ਼ਟੀਕੋਣ ਸਾਂਝਾ ਕਰਨ, ਉਨ੍ਹਾਂ ਦੀਆਂ ਆਪਣੀਆਂ ਸਮਰੱਥਾਵਾਂ ਅਤੇ ਉਪਲਬਧ ਸੰਸਾਧਨਾਂ ਦਾ ਹਰ ਸੰਭਵ ਸਰਬੋਤਮ ਉਪਯੋਗ ਕਰਨ, ਰਸਮੀ ਤਰੀਕੇ ਨਾਲ ਸੰਸਦ ਦੁਆਰਾ ਸਮਰਥਿਤ ਹੋਣਾ ਚਾਹੀਦਾ ਹੈ। ਸੁਭਾਵਿਕ ਰੂਪ ਨਾਲ ਇੱਕ ਆਦਰਸ਼ ਗ੍ਰਾਮ ਸੰਦਰਭ ਵਿਸ਼ੇਸ਼ ਹੋਵੇਗਾ।
ਸਰੋਤ : ਪੱਤਰ ਸੂਚਨਾ ਦਫ਼ਤਰ, ਦੈਨਿਕ ਸਮਾਚਾਰ
ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ।
ਆਖਰੀ ਵਾਰ ਸੰਸ਼ੋਧਿਤ : 6/16/2020
© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.