অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਲਿੰਗ ਚੋਣ ਪਾਬੰਦੀ ਕਾਨੂੰਨ, ੧੯੯੪

ਕਾਨੂੰਨੀ ਅਪਰਾਧ

ਗਰਭ-ਧਾਰਣ ਪੂਰਵ ਅਤੇ ਜਣੇਪਾ ਪੂਰਵ ਨਿਦਾਨ ਤਕਨੀਕ (ਲਿੰਗ ਚੋਣ ਪਾਬੰਦੀ) ਕਾਨੂੰਨ, ੧੯੯੪ ਦੇ ਅੰਤਰਗਤ ਗਰਭ-ਧਾਰਣ ਪੂਰਵ ਜਾਂ ਬਾਅਦ ਲਿੰਗ ਚੋਣ ਅਤੇ ਜਨਮ ਤੋਂ ਪਹਿਲਾਂ ਕੰਨਿਆ ਭਰੂਣ ਹੱਤਿਆ ਦੇ ਲਈ ਲਿੰਗ ਜਾਂਚ ਕਰਨੀ, ਇਸ ਦੇ ਲਈ ਸਹਿਯੋਗ ਦੇਣਾ ਅਤੇ ਵਿਗਿਆਪਨ ਕਰਨਾ ਕਾਨੂੰਨੀ ਅਪਰਾਧ ਹੈ, ਜਿਸ ਵਿੱਚ ੩ ਤੋਂ ੫ ਸਾਲ ਤਕ ਦੀ ਜੇਲ੍ਹ ਅਤੇ ੧੦ ਹਜ਼ਾਰ ਤੋਂ ੧ ਲੱਖ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ।

ਦੋਨੋਂ ਬਰਾਬਰ

ਚਿਕਿਤਸਾ ਵਿਗਿਆਨ ਦੇ ਮਾਹਿਰਾਂ ਅਨੁਸਾਰ ਸਮਾਜ ਵਿੱਚ ਔਸਤਨ ਜਿੰਨੇ ਮੁੰਡੇ ਪੈਦਾ ਹੁੰਦੇ ਹਨ, ਓਨੀਆਂ ਹੀ ਕੁੜੀਆਂ ਵੀ ਜਨਮ ਲੈਂਦੀਆਂ ਹਨ। ਕੁਦਰਤ ਨੇ ਵੀ ਇਸਤਰੀ ਅਤੇ ਪੁਰਸ਼ ਨੂੰ ਕੁਝ ਜੈਵ ਵਿਗਿਆਨਕ ਅੰਤਰ ਨੂੰ ਛੱਡ ਕੇ ਜੀਵਨ ਦੀਆਂ ਸਮਾਨ ਸ਼ਕਤੀਆਂ ਅਤੇ ਸਮਾਨ ਮੌਕੇ ਪ੍ਰਦਾਨ ਕੀਤੇ ਹਨ। ਜਨਮ ਦੇ ਸਮੇਂ ਔਸਤਨ ਮੁੰਡਾ ਅਤੇ ਕੁੜੀ ਸਮਾਨ ਸ਼ਕਤੀਆਂ ਦੇ ਨਾਲ ਪੈਦਾ ਹੁੰਦੇ ਹਨ। ਪਰ ਸਮੁਦਾਇਕ ਅਤੇ ਸਮਾਜਿਕ ਵਿਹਾਰ ਕਾਰਨ ਹੌਲੀ-ਹੌਲੀ ਪੁਰਸ਼ ਦੀ ਸ਼ਕਤੀ ਇਸਤਰੀਆਂ ਦੀ ਤੁਲਨਾ ਵਿਚ ਪ੍ਰਭਾਵੀ ਹੋ ਜਾਂਦੀ ਹੈ।

ਵਰਤਮਾਨ ਸਥਿਤੀ

ਭਾਰਤ ਵਿੱਚ ਇਸਤਰੀਆਂ ਦੀ ਸਥਿਤੀ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ, ਬੱਚਿਆਂ ਦੀ ਸਿਹਤ ਦੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਪ੍ਰਕਾਰ ਲਿੰਗ ਭੇਦ ਦੇ ਸਿੱਟੇ ਵਜੋਂ ਸਮਾਜ ਵਿੱਚ ਮੁੰਡੇ ਦੇ ਜਨਮ ਨੂੰ ਪ੍ਰਮੁੱਖਤਾ, ਬਾਲਿਕਾ ਸ਼ਿਸ਼ੂ ਦੀ ਭਰੂਣ ਅਵਸਥਾ ਵਿੱਚ ਹੀ ਹੱਤਿਆ, ਬਾਲਪਨ ਜਾਂ ਕੱਚੀ ਉਮਰ ਵਿੱਚ ਹੀ ਬਾਲਿਕਾ ਦਾ ਵਿਆਹ, ਪੋਸ਼ਣ, ਸਿਹਤ, ਸਿੱਖਿਆ ਵਰਗੀਆਂ ਬੁਨਿਆਦੀ ਲੋੜਾਂ ਵਿੱਚ ਭੇਦਭਾਵ ਦੇਖਿਆ ਜਾਂਦਾ ਹੈ। ਆਪਣੇ ਤੀਬਰ ਰੂਪ ਵਿੱਚ ਮੁੰਡੇ ਦੀ ਚਾਹ ਕੰਨਿਆ ਦੀ ਹੱਤਿਆ ਅਤੇ ਕੰਨਿਆ ਗਰਭਪਾਤ ਵਿੱਚ ਤਬਦੀਲ ਹੁੰਦੀ ਹੈ। ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਕੰਨਿਆ ਸ਼ਿਸ਼ੂ ਹੱਤਿਆ ਦੇ ਮਾਮਲੇ ਪਾਏ ਗਏ ਹਨ। ਕੰਨਿਆ ਭਰੂਣ ਹੱਤਿਆਵਾਂ ਨੂੰ ਵਿਭਿੰਨ ਧਰਮਾਂ ਦੇ ਗੁਰੂਆਂ ਨੇ ਧਾਰਮਿਕ ਦ੍ਰਿਸ਼ਟੀ ਤੋਂ ਗਲਤ ਦੱਸਿਆ ਹੈ।

ਪਾਸ ਕਾਨੂੰਨ

ਭਾਰਤ ਸਰਕਾਰ ਨੇ ਸਪਸ਼ਟ ਤੌਰ ਤੇ ਜਨਮ ਪੂਰਵ ਲਿੰਗ ਨਿਰਧਾਰਣ ਦੇ ਪ੍ਰਤੀ ਆਪਣਾ ਵਿਰੋਧ ਜ਼ਾਹਿਰ ਕੀਤਾ। ਮਿਤੀ ੧.੧.੯੬ ਨੂੰ ਜਣੇਪਾ ਪੂਰਵ ਨਿਦਾਨ ਤਕਨੀਕ (ਵਿਨਿਯਮਨ ਅਤੇ ਦੁਰਉਪਯੋਗ ਨਿਵਾਰਣ) ਕਾਨੂੰਨ, ੧੯੯੪ ਲਾਗੂ ਕਰਕੇ ਅਜਿਹੀ ਜਾਂਚ ਨੂੰ ਕਾਨੂੰਨੀ ਅਪਰਾਧ ਠਹਿਰਾਇਆ ਹੈ। ਭਾਰਤ ਸਰਕਾਰ ਨੇ ਉਕਤ ਕਾਨੂੰਨ ਵਿੱਚ ਜ਼ਰੂਰੀ ਸੋਧ ਕਰਕੇ ਮਿਤੀ ੧੪.੨.੨੦੦੩ ਤੋਂ ਕਾਨੂੰਨ ਦਾ ਨਾਂ ਗਰਭਧਾਰਣ ਪੂਰਵ ਅਤੇ ਜਣੇਪਾ ਪੂਰਵ ਨਿਦਾਨ ਤਕਨੀਕ (ਲਿੰਗ ਚੋਣ ਪਾਬੰਦੀ) ਕਾਨੂੰਨ, ੧੯੯੪ ਰੱਖਿਆ ਹੈ।

ਜਣੇਪਾ ਪੂਰਵ ਨਿਦਾਨ ਤਕਨੀਕ ਦਾ ਵਿਨਿਯਮਨ

ਇਸ ਕਾਨੂੰਨ ਦੇ ਅੰਤਰਗਤ ਰਜਿਸਟਰਡ ਅਨੁਵੰਸ਼ਿਕ ਸਲਾਹ ਕੇਂਦਰਾਂ, ਅਨੁਵੰਸ਼ਿਕ ਪ੍ਰਯੋਗਸ਼ਾਲਾਵਾਂ, ਅਨੁਵੰਸ਼ਿਕ ਕਲੀਨਿਕਾਂ, ਅਲਟਰਾਸਾਊਂਡ ਕਲੀਨਿਕਾਂ ਅਤੇ ਇਮੇਜਿੰਗ ਸੈਂਟਰਾਂ ਵਿੱਚ ਜਿੱਥੇ ਗਰਭਧਾਰਣ ਪੂਰਵ ਅਤੇ ਜਣੇਪਾ ਪੂਰਵ ਨਿਦਾਨ ਤਕਨੀਕ ਨਾਲ ਸੰਚਾਲਨ ਦੀ ਵਿਵਸਥਾ ਹੈ, ਉੱਥੇ ਜਨਮ ਪੂਰਵ ਨਿਦਾਨ ਤਕਨੀਕਾਂ ਦਾ ਉਪਯੋਗ ਕੇਵਲ ਹੇਠ ਲਿਖੇ ਵਿਕਾਰਾਂ ਦੀ ਪਛਾਣ ਦੇ ਲਈ ਹੀ ਕੀਤਾ ਜਾ ਸਕਦਾ ਹੈ:-

  • ਗਣਸੂਤਰ ਸੰਬੰਧੀ ਵਿਕਾਰ।
  • ਅਨੁਵੰਸ਼ਿਕ ਉਸਾਰੂ ਕਿਰਿਆ ਰੋਗ।
  • ਰੱਤ ਵਰਣਿਕਾ ਸੰਬੰਧੀ ਰੋਗ।
  • ਲਿੰਗ ਸੰਬੰਧੀ ਅਨੁਵੰਸ਼ਿਕ ਰੋਗ।
  • ਜਨਮਜਾਤ ਵਿਕਾਰ।
  • ਕੇਂਦਰੀ ਨਿਗਰਾਨੀ ਬੋਰਡ ਰਾਹੀਂ ਦਰਸਾਈਆਂ ਹੋਰ ਅਸਮਾਨਤਾਵਾਂ ਅਤੇ ਰੋਗ।

ਇਸ ਕਾਨੂੰਨ ਦੇ ਅੰਤਰਗਤ ਇਹ ਵੀ ਵਿਵਸਥਾ ਹੈ ਕਿ ਜਣੇਪਾ ਪੂਰਵ ਨਿਦਾਨ ਤਕਨੀਕ ਦਾ ਉਪਯੋਗ ਜਾਂ ਸੰਚਾਲਨ ਦੇ ਲਈ ਡਾਕਟਰ ਹੇਠ ਲਿਖੀਆਂ ਸ਼ਰਤਾਂ ਨੂੰ ਭਲੀ ਪ੍ਰਕਾਰ ਜਾਂਚ ਕਰ ਲਵੇ ਕਿ ਗਰਭਵਤੀ ਔਰਤ ਦੇ ਭਰੂਣ ਦੀ ਜਾਂਚ ਕੀਤੀ ਜਾਣ ਯੋਗ ਹੈ ਜਾਂ ਨਹੀ:-

  • ਗਰਭਵਤੀ ਇਸਤਰੀ ਦੀ ਉਮਰ ੩੫ ਸਾਲ ਤੋਂ ਵੱਧ ਹੈ।
  • ਗਰਭਵਤੀ ਇਸਤਰੀ ਦੇ ਦੋ ਜਾਂ ਉਸ ਤੋਂ ਵੱਧ ਆਪਣੇ ਆਪ ਗਰਭਪਾਤ ਜਾਂ ਗਰਭ-ਰਿਸਾਅ ਹੋ ਚੁੱਕੇ ਹਨ।
  • ਗਰਭਵਤੀ ਇਸਤਰੀ ਨਸ਼ੀਲੀ ਦਵਾਈ, ਸੰਕਰਮਣ ਜਾਂ ਰਸਾਇਣਾਂ ਜਿਹੇ ਸ਼ਕਤੀਸ਼ਾਲੀ ਵਿਕਲਾਂਗਤਾ ਪਦਾਰਥਾਂ ਦੇ ਸੰਪਰਕ ਵਿੱਚ ਰਹੀ ਹੈ।
  • ਗਰਭਵਤੀ ਇਸਤਰੀ ਜਾਂ ਉਸ ਦੇ ਪਤੀ ਦਾ ਮਾਨਸਿਕ ਖਰਾਬੀ ਜਿਹੇ ਕਿਸੇ ਸਰੀਰਕ ਵਿਕਾਰ ਜਾਂ ਹੋਰ ਕਿਸੇ ਅਨੁਵੰਸ਼ਿਕ ਰੋਗ ਦਾ ਪਰਿਵਾਰਕ ਇਤਿਹਾਸ ਹੈ।
  • ਕੇਂਦਰੀ ਨਿਗਰਾਨ ਬੋਰਡ ਰਾਹੀਂ ਦਰਸਾਈ ਕੋਈ ਹੋਰ ਅਵਸਥਾ ਹੈ।

ਸਰੋਤ : ਚਿਕਿਤਸਾ, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਰਾਜਸਥਾਨ ਸਰਕਾਰ।

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate