ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰਨੀ ਵਧੀਆ ਸ਼ੁਰੂਆਤ ਹੈ। ਬਹੁਤ ਸਾਰੀਆਂ ਸਰੀਰਕ ਬੀਮਾਰੀਆਂ ਦੇ ਕਈ ਲੱਛਣ ਵੀ ਮਾਨਸਿਕ ਰੋਗਾਂ ਦੇ ਲੱਛਣਾਂ ਵਰਗੇ ਹੁੰਦੇ ਹਨ। ਸਰੀਰਕ ਜਾਂਚ ਨਾਲ ਕੁੱਝ ਬੀਮਾਰੀਆਂ ਦੀ ਸੰਭਾਵਨਾ ਨੂੰ ਰੱਦ ਕੀਤਾ ਜਾ ਸਕਦਾ ਹੈ। ਜਿਹੜੇ ਬੱਚਿਆਂ ਨੂੰ ਕੋਈ ਮਾਨਸਿਕ ਰੋਗ ਹੋਣ ਉਨ੍ਹਾਂ ਵਿੱਚ ਲੱਛਣਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਅਕਸਰ ਬੱਚਿਆਂ ਵਿੱਚ ਬੀਮਾਰੀ ਦੇ ਲੱਛਣ ਬਾਲਗਾਂ ਵੱਲੋਂ ਅਨੁਭਵ ਕੀਤੇ ਜਾਣ ਵਾਲੇ ਲੱਛਣਾਂ ਤੋਂ ਵੱਖਰੇ ਹੁੰਦੇ ਹਨ। ਦਵਾਈਆਂ ਦੇਣ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੇ ਬੱਚੇ ਵਿੱਚ ਰੋਗ ਦੀ ਸਹੀ ਪਛਾਣ ਕੀਤੀ ਜਾਵੇ।
ਤੁਸੀਂ ਹੇਠ ਲਿਖੀਆਂ ਗੱਲਾਂ ਨੂੰ ਲਿਖ ਕੇ ਵੀ ਆਪਣੇ ਬੱਚੇ ਦੀ ਬੀਮਾਰੀ ਦੀ ਸਹੀ ਪਛਾਣ ਕਰਨ ਵਿੱਚ ਉਸ ਦੇ ਡਾਕਟਰ ਜਾਂ ਸਪੈਸ਼ਲਿਸਟ ਦੀ ਮਦਦ ਕਰ ਸਕਦੇ ਹੋ:
(੧) ਤੁਹਾਡੇ ਬੱਚੇ ਨੂੰ ਕਿਹੜੀਆਂ ਚੀਜ਼ਾਂ ਨਾਲ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।
(੨) ਦਿਨ ਦੇ ਉਹ ਸਮੇਂ ਜਦੋਂ ਤੁਹਾਡੇ ਬੱਚੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ।
(੩) ਉਹ ਸਥਿਤੀਆਂ ਜਿਹੜੀਆਂ ਬਹੁਤ ਔਖੀਆਂ ਹੁੰਦੀਆਂ ਹਨ।
(੪) ਤੁਹਾਡੇ ਬੱਚੇ ਵੱਲੋਂ ਮੁਸ਼ਕਲ ਦਾ ਅਨੁਭਵ ਕਰਨ ਤੋਂ ਪਹਿਲਾਂ ਦੀਆਂ।
(੧) ਤੁਹਾਡੇ ਬੱਚੇ ਨੂੰ ਮੁਸ਼ਕਲ ਪੇਸ਼ ਆਉਣ 'ਤੇ ਤੁਹਾਡੇ ਵੱਲੋਂ ਕੀਤੇ ਗਏ ਕਾਰਜ ਸਿੱਖਣ ਸਬੰਧੀ ਕਿਸੇ ਕਿਸਮ ਦੀਆਂ ਅਯੋਗਤਾਵਾਂ ਦੀ ਸੰਭਾਵਨਾ ਨੂੰ ਰੱਦ ਕਰਨ ਲਈ ਬੱਚੇ ਦੇ ਸਕੂਲ ਵਿੱਚ ਮਨੋਵਿਗਿਆਨਕ-ਸਿੱਖਿਆ ਜਾਂਚ ਬਾਰੇ ਪਤਾ ਕਰੋ। ਕੁੱਝ ਪ੍ਰਾਈਵੇਟ ਏਜੰਸੀਆਂ ਵੀ ਮਨੋਵਿਗਿਆਨਕ-ਸਿੱਖਿਆ ਜਾਂਚ ਕਰਦੀਆਂ ਹਨ। ਵਧੇਰੇ ਜਾਣਕਾਰੀ ਲਈ ਸਿੱਖਣ ਸਬੰਧੀ ਅਯੋਗਤਾਵਾਂ ਦੀ ਵੈੱਬ-ਸਾਈਟ ਦੇਖੋ।
ਬੱਚਿਆਂ ਅਤੇ ਪਰਿਵਾਰਾਂ ਦੇ ਵਿਕਾਸ ਮੰਤਰਾਲੇ ਦੇ ਸਥਾਨਕ ਦਫ਼ਤਰ ਨਾਲ ਸੰਪਰਕ ਕਰਨ 'ਤੇ ਮਾਨਸਿਕ ਸਿਹਤ ਦੇ ਥੈਰੇਪਿਸਟ ਅਤੇ ਕਲਿਨਿਕਲ ਮਾਹਰ ਉਪਲਬਧ ਹੁੰਦੇ ਹਨ। ਮੈਂਟਲ ਹੈਲਥ ਇਨਟੇਕ ਵਰਕਰ ਦੀ ਮੰਗ ਕਰੋ। ਕਮਿਊਨਿਟੀ ਦਫ਼ਤਰਾਂ ਦੀ ਸੂਚੀ ਤੇ ਮਿਲ ਸਕਦਾ ਹੈ ਨੌਜਵਾਨ ਆਪ, ਮਾਪੇ, ਗਾਰਡੀਅਨ ਜਾਂ ਹੋਰ ਵਿਅਕਤੀ ਜਿਹੜੇ ਸਿੱਧੇ ਤੌਰ ਤੇ ਬੱਚੇ ਦੀ 'ਤੇ ਮਿਲ ਸਕਦੀ ਹੈ। ਕੋਈ ਵੀ ਇਹ ਕਾਲ ਕਰ ਜ਼ਿੰਦਗੀ ਨਾਲ ਜੁੜੇ ਹੋਏ ਹਨ। ਸਰਕਾਰੀ ਸੇਵਾਵਾਂ ਤੋਂ ਇਲਾਵਾ, ਰਜਿਸਟਰਡ ਮਨੋ-ਵਿਗਿਆਨੀਆਂ ਦੀ ਸੂਚੀ ਲਈ ਪਰਿਵਾਰ ਬੀ.ਸੀ. ਸਾਈਕੋਲੌਜੀਕਲ ਐਸੋਸੀਏਸ਼ਨ ਦੀ ਵੈੱਬ-ਸਾਈਟ ਤੇ ਦੇਖ ਸਕਦੇ ਹੋ।
ਵਾਲਿਆਂ ਨੂੰ ਇਨ੍ਹਾਂ ਲਈ ਪੈਸੇ ਦੇਣੇ ਪੈਂਦੇ ਹਨ ਅਤੇ ਤੁਹਾਡੇ ਐਕਸਟੈਨਡਿਡ ਹੈਲਥ ਪਲੈਨ (ਵਾਧੂ ਵੀ ਦੇਖ ਸਕਦੇ ਹਨ। ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਸਿਹਤ ਯੋਜਨਾ) ਵੱਲੋਂ ਇਸ ਨੂੰ ਕਵਰ ਕੀਤਾ ਜਾ ਸਕਦਾ ਹੈ।
ਸੂਈ ਲਗਾਏ ਜਾਣਾ ਕਦੇ ਵੀ ਬੱਚਿਆਂ ਲਈ ਇੱਕ ਮਜ਼ੇਦਾਰ ਅਨੁਭਵ ਨਹੀਂ ਹੁੰਦਾ। ਲੈਬ ਤਕਨੀਸ਼ਨ ਨੂੰ ਕਹੋ ਕਿ ਉਹ ਤੁਹਾਡੇ ਬੱਚੇ ਲਈ ਬਟਰਫ਼ਲਾਈ ਨੀਡਲ ਦੀ ਵਰਤੋਂ ਕਰੇ, ਕਿਉਂਕਿ ਇੰਝ ਜਾਪਦਾ ਹੈ ਕਿ ਇਸ ਨਾਲ ਬੱਚਿਆਂ ਨੂੰ ਘੱਟ ਤਕਲੀਫ਼ ਹੁੰਦੀ ਹੈ। ਨਾਲ ਹੀ, ਹੁਣ ਅਜਿਹੀਆਂ ਕਰੀਮਾਂ ਵੀ ਉਪਲਬਧ ਹਨ ਜਿਨ੍ਹਾਂ ਨੂੰ ਚਮੜੀ ਉੱਪਰ ਲਗਾਏ ਜਾਣ 'ਤੇ ਚਮੜੀ ਸੁੰਨ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਖੂਨ ਕੱਢੇ ਜਾਣ 'ਤੇ ਘੱਟ ਤਕਲੀਫ਼ ਹੁੰਦੀ ਹੈ।
ਤੁਸੀਂ ਆਪਣੇ ਬੱਚੇ ਦੇ ਅਧਿਆਪਕ/ਅਧਿਆਪਕਾਂ ਅਤੇ ਸਕੂਲ ਵਿਚਲੇ ਹੋਰ ਉਚਿਤ ਅਧਿਕਾਰੀਆਂ ਨਾਲ ਇੱਕ ਬੈਠਕ ਕਰਨ ਦੀ ਬੇਨਤੀ ਕਰ ਕੇ ਉਨ੍ਹਾਂ ਨੂੰ ਕੁੱਝ ਸੰਭਵ ਤਬਦੀਲੀਆਂ ਬਾਰੇ ਵਿਚਾਰ ਕਰਨ ਲਈ ਕਹਿ ਸਕਦੇ ਹੋ ਤਾਂ ਜੋ ਤੁਹਾਡੇ ਵੱਲੋਂ ਹੰਢਾਏ ਜਾ ਰਹੇ ਔਖੇ ਸਮਿਆਂ ਮੁਤਾਬਕ ਕੁੱਝ ਚੀਜ਼ਾਂ ਨੂੰ ਬਦਲਿਆ ਜਾ ਸਕੇ। ਘੱਟ ਜਾਂ ਬਿਲਕੁਲ ਹੋਮਵਰਕ ਨਾ ਦੇਣਾ, ਸਕੂਲ ਆਉਣ ਅਤੇ ਸਕੂਲ ਤੋਂ ਛੁੱਟੀ ਹੋਣ ਦਾ ਸਮਾਂ ਤਬਦੀਲ ਕਰਨਾ, ਮੁਸ਼ਕਲਾਂ ਦਾ ਅਨੁਭਵ ਕਰਨ 'ਤੇ ਕੋਈ ਬਦਲਵਾਂ ਕਮਰਾ ਜਾਂ ਥਾਂ ਜਿੱਥੇ ਤੁਹਾਡਾ ਬੱਚਾ ਜਾ ਸਕੇ, ਅਤੇ ਕੰਮ ਵਿੱਚ ਜ਼ਿਆਦਾ ਵਕਫ਼ਾ ਇਸ ਵਿੱਚ ਸ਼ਾਮਲ ਹੋ ਸਕਦੇ ਹਨ।
ਆਪਣੇ ਬੱਚੇ ਦੇ ਸਕੂਲ ਦੇ ਪ੍ਰਿੰਸੀਪਲ ਜਾਂ ਬੱਚੇ ਦੇ ਅਧਿਆਪਕ ਨਾਲ ਸੰਪਰਕ ਕਰੋ ਅਤੇ ਸਕੂਲ ਵਿੱਚ ਸੇਵਾ ਪ੍ਰਦਾਨ ਕਰਨ ਵਾਲੇ ਕਾਊਂਸਲਰਾਂ ਦੇ ਨਾਂ ਅਤੇ ਸੰਪਰਕ ਜਾਣਕਾਰੀ ਦੀ ਮੰਗ ਕਰੋ। ਇਸ ਦੇ ਨਾਲ ਹੀ, ਹੁਣ ਕਈ ਸਕੂਲ ਡਿਸਟ੍ਰਿਕਟਾਂ ਵਿੱਚ ਮਾਨਸਿਕ ਸਿਹਤ ਸਬੰਧੀ ਸਕੂਲਾਂ ਦਾ ਇੱਕ ਸੰਪਰਕ ਕਰਮਚਾਰੀ ਵੀ ਹੁੰਦਾ ਹੈ। ਇਨ੍ਹਾਂ ਕਰਮਚਾਰੀਆਂ ਬਾਰੇ ਪਤਾ ਕਰਨ ਲਈ ਆਪਣੇ ਸਕੂਲ ਡਿਸਟ੍ਰਿਕਟ ਵਿੱਚ ਵਿੱਦਿਆਰਥੀਆਂ ਨੂੰ ਸਹਾਰਾ ਦੇਣ ਵਾਲੀਆਂ ਸੇਵਾਵਾਂ ਵਾਲੇ ਦਫ਼ਤਰ ਨੂੰ ਕਾਲ ਕਰੋ।
ਦਰਜੇ ਦੇ ਕੋਡ ਦਾ ਮਤਲਬ ਹੈ ਕਿ ਤੁਹਾਡੇ ਬੱਚੇ ਵਿੱਚ ਵਿਸ਼ੇਸ਼ ਲੋੜਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਰਾਹੀਂ ਤੁਹਾਡਾ ਬੱਚਾ ਵਾਧੂ ਫ਼ੰਡਿੰਗ ਅਤੇ ਸਕੂਲ ਵਿੱਚ ਆਪਣੀਆਂ ਵੱਖ ਲੋੜਾਂ ਦੀ ਪੂਰਤੀ ਲਈ ਇੱਕ ਵਿਲੱਖਣ ਸਿੱਖਿਆ ਯੋਜਨਾ ਦਾ ਹੱਕਦਾਰ ਹੋ ਜਾਂਦਾ ਹੈ।
ਸੂਬੇ ਵਿੱਚ ਬੀ.ਸੀ. ਚਿਲਡਰਨ ਹਸਪਤਾਲ ਇੱਕੋ ਇੱਕ ਅਜਿਹੀ ਸੁਵਿਧਾ ਹੈ ਜਿੱਥੇ ਮਨੋਰੋਗਾਂ ਸਬੰਧੀ ਦੇਖਭਾਲ ਲਈ ੧੨ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਦਾਖ਼ਲ ਕੀਤੇ ਜਾਣ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਬੱਚਿਆਂ ਅਤੇ ਪਰਿਵਾਰਾਂ ਦੇ ਵਿਕਾਸ ਵਾਲੇ ਮੰਤਰਾਲੇ ਵੱਲੋਂ, ਕੁੱਝ ਸਥਾਨਕ ਸਕੂਲ ਡਿਸਟ੍ਰਿਕਟਾਂ ਨਾਲ ਸਾਂਝੇਦਾਰੀ ਵਿੱਚ, ਦਿਨ ਵੇਲ਼ੇ ਇਲਾਜ ਦੇ ਪ੍ਰੋਗਰਾਮ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਲਈ ਸਿਫ਼ਾਰਸ਼ ਦੀ ਲੋੜ ਹੁੰਦੀ ਹੈ, ਇਸ ਲਈ ਆਪਣੇ ਸਥਾਨਕ ਵਿਦਿਆਰਥੀਆਂ ਨੂੰ ਸਹਾਰਾ ਦੇਣ ਵਾਲੇ ਦਫ਼ਤਰ ਤੋਂ ਇਸ ਦੇ ਉਪਲਬਧ ਹੋਣ ਅਤੇ ਇਸ ਦੀ ਸੰਪਰਕ ਜਾਣਕਾਰੀ ਬਾਰੇ ਪਤਾ ਕਰੋ।
ਡਿਸਐਬਿਲਿਟੀ (ਅਯੋਗਤਾ) ਟੈਕਸ ਕਰੈਡਿਟ ਉਨ੍ਹਾਂ ਲਈ ਉਪਲਬਧ ਹੈ ਜਿਨ੍ਹਾਂ ਦੀ ਸਰੀਰਕ ਜਾਂ ਮਾਨਸਿਕ ਸਮਰੱਥਾ ਵਿੱਚ ਕੋਈ ਗੰਭੀਰ ਅਤੇ ਲੰਮੇ ਸਮੇਂ ਤੱਕ ਰਹਿਣ ਵਾਲਾ ਨੁਕਸ ਹੋਵੇ। ਤੁਹਾਡੇ ਡਾਕਟਰ ਵੱਲੋਂ ਇੱਕ ਸਰਕਾਰੀ ਫ਼ਾਰਮ ਭਰਿਆ ਜਾਣਾ ਲਾਜ਼ਮੀ ਹੈ ਜਿਸ ਨੂੰ ਤੁਹਾਨੂੰ ਆਪਣੇ ਟੈਕਸ ਦੇ ਫ਼ਾਰਮਾਂ ਨਾਲ ਜਮ੍ਹਾਂ ਕਰਵਾਉਣਾ ਪੈਂਦਾ ਹੈ।
ਦੇਖਭਾਲ ਦੀ ਯੋਜਨਾ ਬਣਾਉਣ ਅਤੇ ਉਸ ਦਾ ਸਹੀ ਪ੍ਰਬੰਧ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਣ ਵਾਲੇ ਪ੍ਰਮੁੱਖ ਲੋਕਾਂ ਨੂੰ ਇਕੱਠੇ
ਕਰਨਾ ਅਕਸਰ ਸਹਾਇਕ ਹੁੰਦਾ ਹੈ। ਹੇਠ ਕੁੱਝ ਅਜਿਹੇ ਵਿਅਕਤੀਆਂ ਬਾਰੇ ਲਿਖਿਆ ਗਿਆ ਹੈ ਜਿਹੜੇ ਮਦਦ ਕਰ ਸਕਦੇ ਹਨ।
(੧) ਸਮਾਜ ਸੇਵਕ (ਸੋਸ਼ਿਅਲ ਵਰਕਰ) ਘਰ ਵਿੱਚ ਸਹਾਰਾ ਦੇਣ ਜਿਹੀਆਂ ਹੋਰ ਸੇਵਾਵਾਂ ਦਾ ਤਾਲਮੇਲ ਕਰਨ ਵਿੱਚ ਮਦਦ ਕਰ ਸਕਦਾ ਹੈ।
(੨) ਮਾਨਸਿਕ ਸਿਹਤ ਦਾ ਕਲਿਨਿਕਲ ਮਾਹਰਫ਼ਥੈਰੇਪਿਸਟ।
(੩) ਮਾਨਸਿਕ ਸਿਹਤ ਲਈ ਕਮਿਊਨਿਟੀ ਟੀਮ ਦਾ ਆਗੂ।
(੪) ਬੱਚਿਆਂਫ਼ਨੌਜਵਾਨਾਂ ਦੀ ਦੇਖਭਾਲ ਲਈ ਕਰਮਚਾਰੀ।
(੫) ਵਿਦਿਆਰਥੀਆਂ ਨੂੰ ਸਹਾਰਾ ਦੇਣ ਵਾਲੀਆਂ ਸੇਵਾਵਾਂ।
(੬) ਕਮਿਊਨਿਟੀ ਸੇਵਾਵਾਂ ਦਾ ਮੈਨੇਜਰ।
(੭) ਅਧਿਆਪਕ।
(੮) ਪ੍ਰਤੀਨਿਧਤਾ ਕਰਨ ਵਾਲੇ ਵਿਅਕਤੀ (ਐਡਵੋਕੇਟ)।
ਬੈਠਕ ਲਈ ਬੇਨਤੀ ਕਰਨ ਤੋਂ ਪਹਿਲਾਂ ਆਪਣੀਆਂ ਲੋੜਾਂ ਦੀ ਇੱਕ ਸੂਚੀ ਬਣਾਓ ਜਾਂ ਆਪਣੀਆਂ ਲੋੜਾਂ ਦੀ ਪਛਾਣ ਕਰਨ ਲਈ ਕਿਸੇ ਦੀ ਮਦਦ ਲਓ।
ਸ੍ਰੋਤ :
ਆਖਰੀ ਵਾਰ ਸੰਸ਼ੋਧਿਤ : 6/16/2020