ਭਾਰਤ ਵਿੱਚ ਲੰਬੇ ਸਮੇਂ ਤਕ ਆਪਦਾ ਪ੍ਰਬੰਧਨ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਅਤੇ ਪੁਨਰਵਾਸ ਪ੍ਰਦਾਨ ਕਰਨ ਦੇ ਇੱਕ ਮੁੱਦੇ ਦੇ ਰੂਪ ਵਿੱਚ ਹਾਸ਼ੀਏ ਉੱਤੇ ਸੀ। ਕੇਂਦਰ ਸਰਕਾਰ ਵਿੱਚ ਆਪਦਾ ਪ੍ਰਬੰਧਨ ਖੇਤੀਬਾੜੀ ਮੰਤਰਾਲਾ ਵਿੱਚ ਇੱਕ ਵਿਭਾਗ ਦੇ ਰੂਪ ਵਿੱਚ ਕਿਰਿਆਸ਼ੀਲ ਸੀ ਅਤੇ ਰਾਜ ਪੱਧਰ ਉੱਤੇ ਆਪਦਾ ਪ੍ਰਬੰਧਨ ਮਾਲੀਆ ਜਾਂ ਰਾਹਤ ਵਿਭਾਗ ਦਾ ਵਿਸ਼ਾ ਸੀ, ਇਸ ਦੇ ਨਾਲ ਜ਼ਿਲ੍ਹਾ ਪੱਧਰ ਤੇ ਕਲੈਕਟਰਾਂ ਦੇ ਕਈ ਸੰਕਟ ਪ੍ਰਬੰਧਨ ਕੰਮਾਂ ਵਿੱਚੋਂ ਇੱਕ ਕੰਮ - ਆਪਦਾ ਪ੍ਰਬੰਧਨ ਸੀ। ਵਿਕਾਸ ਅਤੇ ਅਰਥ-ਵਿਵਸਥਾ ਉੱਤੇ ਇਸ ਦੇ ਪ੍ਰਭਾਵ ਦਾ ਕੋਈ ਵਿਸ਼ੇਸ਼ ਅਧਿਐਨ ਨਹੀਂ ਕੀਤਾ ਗਿਆ ਸੀ। ਗਰੀਬੀ ਹਟਾਓ, ਵਾਤਾਵਰਨ, ਲਘੂ ਕਰਜ਼ਾ, ਸਮਾਜਿਕ ਅਤੇ ਆਰਥਿਕ ਕਮਜ਼ੋਰੀਆਂ, ਆਦਿ ਮਹੱਤਵਪੂਰਣ ਮੁੱਦਿਆਂ ਉੱਤੇ ਵਿਭਿੰਨ ਯੋਜਨਾਵਾਂ, ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਦੇਸ਼ ਦੇ ਸਿਖਰ ਨਿਯੋਜਨ ਸੰਸਥਾ ਵਿੱਚ ਆਪਦਾ ਜੋਖਮ ਦੇ ਬਾਰੇ ਚਰਚਾ ਹੁੰਦੀ ਰਹੀ ਹੈ। 2005-15 ਦੇ ਹਯੋਗੋ ਫਰੇਮਵਰਕ ਵਿੱਚ ਕਿਹਾ ਗਿਆ ਹੈ, ਲਗਾਤਾਰ ਵਿਕਾਸ ਦੇ ਲਈ ਸਾਰੇ ਪੱਧਰਾਂ ਉੱਤੇ ਵਿਕਾਸ ਯੋਜਨਾ ਬਣਾਉਣ ਦੀ ਪ੍ਰਕਿਰਿਆ ਵਿੱਚ ਆਪਦਾ ਜੋਖਮ ਦੇ ਬਾਰੇ ਦੇਸ਼ ਦੀ ਪ੍ਰਤੀਬੱਧਤਾ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਣ ਪ੍ਰੋਗਰਾਮ ਹੋਣਾ ਚਾਹੀਦਾ ਹੈ।
ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ
ਅਦਾਰੇ ਦੇ ਬਾਰੇ
- ਆਪਦਾ ਪ੍ਰਬੰਧਨ ਅਧਿਨਿਯਮ 2005 ਦੇ ਤਹਿਤ ਸਥਾਪਿਤ ਰਾਸ਼ਟਰੀ ਆਪਦਾ ਪ੍ਰਬੰਧਨ ਅਦਾਰੇ ਨੂੰ ਮਨੁੱਖੀ ਸਰੋਤ ਵਿਕਾਸ, ਸਮਰੱਥਾ ਨਿਰਮਾਣ, ਸਿਖਲਾਈ, ਖੋਜ, ਪ੍ਰਲੇਖਨ ਅਤੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਨੀਤੀ ਦੀ ਵਕਾਲਤ ਦੇ ਲਈ ਨੋਡਲ ਰਾਸ਼ਟਰੀ ਜ਼ਿੰਮੇਵਾਰੀ ਸੌਂਪੀ ਗਈ ਹੈ। 16 ਅਕਤੂਬਰ, 2003 ਨੂੰ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਆਪਦਾ ਪ੍ਰਬੰਧਨ ਰਾਸ਼ਟਰੀ ਕੇਂਦਰ ਤੋਂ ਉੱਨਤ ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ, ਸਾਰੇ ਪੱਧਰਾਂ ਉੱਤੇ ਰੋਕਥਾਮ ਅਤੇ ਤਿਆਰੀਆਂ ਦੀ ਸੰਸਕ੍ਰਿਤੀ ਨੂੰ ਵਿਕਸਤ ਕਰਕੇ ਅਤੇ ਹੱਲਾਸ਼ੇਰੀ ਦੇ ਕੇ ਆਪਦਾ ਦੇ ਪ੍ਰਤੀ ਸਹਿਣਸ਼ੀਲ ਭਾਰਤ ਨਿਰਮਤ ਕਰਨ ਦੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕਾਰਜਸ਼ੀਲ ਹੈ।
ਪ੍ਰਬੰਧਨ ਸੰਰਚਨਾ
- ਕੇਂਦਰੀ ਗ੍ਰਹਿ ਮੰਤਰੀ ਇਸ ਅਦਾਰੇ ਦੇ ਪ੍ਰਧਾਨ ਹੁੰਦੇ ਹਨ, ਜੋ 42 ਮੈਬਰਾਂ ਦੀ ਇੱਕ ਸਧਾਰਨ ਸੰਸਥਾ ਹੈ, ਜਿਨ੍ਹਾਂ ਵਿੱਚ ਮਸ਼ਹੂਰ ਵਿਦਵਾਨਾਂ, ਵਿਗਿਆਨਕਾਂ ਅਤੇ ਡਾਕਟਰਾਂ ਤੋਂ ਇਲਾਵਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਵੱਖਰੇ ਨੋਡਲ ਮੰਤਰਾਲਿਆ ਅਤੇ ਵਿਭਾਗਾਂ ਦੇ ਸਕੱਤਰ ਅਤੇ ਰਾਸ਼ਟਰੀ ਪੱਧਰ ਦੇ ਵਿਗਿਆਨੀ ਖੋਜ ਅਤੇ ਤਕਨੀਕੀ ਸੰਗਠਨਾਂ ਦੇ ਪ੍ਰਮੁੱਖ ਸ਼ਾਮਿਲ ਹੁੰਦੇ ਹਨ। ਇਸ ਅਦਾਰੇ ਦੀ 16 ਮੈਂਬਰੀ ਪ੍ਰਬੰਧਕੀ ਸੰਸਥਾ ਹੁੰਦੀ ਹੈ, ਜਿਸ ਦੇ ਪ੍ਰਧਾਨ ਰਾਸ਼ਟਰੀ ਆਪਦਾ ਪ੍ਰਬੰਧਨ ਪ੍ਰਾਧੀਕਰਣ ਦੇ ਉਪ-ਪ੍ਰਧਾਨ ਹੁੰਦੇ ਹਨ। ਕਾਰਜਕਾਰੀ ਨਿਰਦੇਸ਼ਕ ਇਸ ਅਦਾਰੇ ਦਾ ਰੋਜ਼ਾਨਾ ਦਾ ਪ੍ਰਸ਼ਾਸਨ ਸੰਚਾਲਿਤ ਕਰਦੇ ਹਨ।
ਦ੍ਰਿਸ਼ਟੀ
- ਭਾਰਤ ਵਿੱਚ ਆਪਦਾ ਜੋਖਮ ਨਿਊਨੀਕਰਣ ਅਤੇ ਪ੍ਰਬੰਧਨ ਤੇ ਸਿਖਲਾਈ ਅਤੇ ਖੋਜ ਲਈ ਸ੍ਰੇਸ਼ਟਤਾ ਦਾ ਇੱਕ ਪ੍ਰਮੁੱਖ ਅਦਾਰਾ ਹੋਣਾ ਅਤੇ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਮੋਢੀ ਸੰਸਥਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਕਰਨੀ।
- ਸਾਰੇ ਪੱਧਰਾਂ ਉੱਤੇ ਰੋਕਥਾਮ ਅਤੇ ਤਿਆਰੀਆਂ ਦੀ ਸੰਸਕ੍ਰਿਤੀ ਨੂੰ ਵਿਕਸਤ ਕਰਨ ਅਤੇ ਹੱਲਾਸ਼ੇਰੀ ਦੇ ਕੇ ਇੱਕ ਆਪਦਾ ਮੁਕਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕਰਨੀ।
ਮਿਸ਼ਨ
- ਨੀਤੀ ਨਿਰਮਾਣ ਅਤੇ ਸਹਾਇਤਾ ਪ੍ਰਦਾਨ ਕਰਕੇ ਸਰਕਾਰ ਲਈ ਇੱਕ ਥਿੰਕ ਟੈਂਕ ਦੇ ਰੂਪ ਵਿੱਚ ਕੰਮ ਕਰਨਾ ਅਤੇ
- ਇਨ੍ਹਾਂ ਦੇ ਮਾਧਿਅਮ ਨਾਲ ਆਫ਼ਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹੂਲਤ ਪ੍ਰਦਾਨ ਕਰਨਾ:
- ਜੰਗੀ ਸਿਖਲਾਈ ਸਮੇਤ ਅਧਿਆਪਨ ਅਤੇ ਸਮਰੱਥਾ ਨਿਰਮਾਣ ਸੇਵਾਵਾਂ ਦਾ ਨਿਯੋਜਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣਾ।
- ਰਾਸ਼ਟਰੀ ਪੱਧਰ ਦੀ ਜਾਣਕਾਰੀ ਦੀ ਖੋਜ, ਪ੍ਰਲੇਖਨ ਅਤੇ ਵਿਕਾਸ।
- ਪ੍ਰਭਾਵੀ ਆਪਦਾ ਤਿਆਰੀਆਂ ਅਤੇ ਰੋਕਣ ਦੇ ਲਈ ਪ੍ਰਣਾਲੀ ਦਾ ਵਿਕਾਸ ਅਤੇ ਮੁਹਾਰਤ ਨੂੰ ਉਤਸ਼ਾਹਿਤ ਕਰਨਾ।
- ਸਾਰੇ ਹਿੱਤਧਾਰਕਾਂ ਦੇ ਗਿਆਨ ਅਤੇ ਹੁਨਰ ਨੂੰ ਹੱਲਾਸ਼ੇਰੀ ਦੇਣਾ ਅਤੇ ਜਾਗਰੂਕਤਾ ਵਧਾਉਣੀ।
- ਸਾਰੇ ਹਿੱਤਧਾਰਕਾਂ ਦੇ ਸਾਰੇ ਪੱਧਰਾਂ ਉੱਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਲਈ ਸੰਸਥਾਗਤ ਤੰਤਰ ਨੂੰ ਮਜ਼ਬੂਤ ਬਣਾਉਣਾ।
- ਨੈੱਟਵਰਕਿੰਗ ਅਤੇ ਜਾਣਕਾਰੀ, ਅਨੁਭਵ ਅਤੇ ਮੁਹਾਰਤ ਦੇ ਆਦਾਨ-ਪ੍ਰਦਾਨ ਦੀ ਸਹੂਲਤ ਪ੍ਰਦਾਨ ਕਰਨੀ।
ਕੰਮ
- ਆਪਦਾ ਪ੍ਰਬੰਧਨ ਅਧਿਨਿਯਮ 2005 ਦੇ ਤਹਿਤ ਅਦਾਰੇ ਨੂੰ ਹੋਰਨਾਂ ਗੱਲਾਂ ਦੇ ਇਲਾਵਾ, ਨਾਲ-ਨਾਲ ਹੇਠ ਲਿਖੇ ਕੰਮ ਸੌਂਪੇ ਗਏ ਹਨ:
- ਸਿਖਲਾਈ ਮਾਡਿਊਲਸ ਦਾ ਵਿਕਾਸ, ਆਪਦਾ ਪ੍ਰਬੰਧਨ ਵਿੱਚ ਖੋਜ ਅਤੇ ਪ੍ਰਲੇਖਨ ਕੰਮ ਅਤੇ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ;
- ਆਪਦਾ ਪ੍ਰਬੰਧਨ ਦੇ ਸਾਰੇ ਪਹਿਲੂਆਂ ਨੂੰ ਸ਼ਾਮਿਲ ਕਰਦੇ ਹੋਏ ਇੱਕ ਵਿਆਪਕ ਮਨੁੱਖੀ ਸਰੋਤ ਵਿਕਾਸ ਯੋਜਨਾ ਤਿਆਰ ਕਰਕੇ ਲਾਗੂ ਕਰਨੀ;
- ਰਾਸ਼ਟਰੀ ਪੱਧਰ ਤੇ ਨੀਤੀ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕਰਨੀ;
- ਵਿਭਿੰਨ ਹਿੱਤਧਾਰਕਾਂ ਲਈ ਸਿਖਲਾਈ ਅਤੇ ਖੋਜ ਪ੍ਰੋਗਰਾਮਾਂ ਦੇ ਵਿਕਾਸ ਲਈ ਸਿਖਲਾਈ ਅਤੇ ਖੋਜ ਅਦਾਰਿਆਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨੀ;
- ਰਾਜ ਸਰਕਾਰਾਂ ਅਤੇ ਰਾਜ ਪੱਧਰੀ ਨੀਤੀਆਂ, ਰਣਨੀਤੀਆਂ, ਆਪਦਾ ਪ੍ਰਬੰਧਨ ਢਾਂਚੇ ਤਿਆਰ ਕਰਨ ਅਤੇ ਸਮਰੱਥਾ ਨਿਰਮਾਣ ਲਈ ਜ਼ਰੂਰੀ ਕਿਸੇ ਹੋਰ ਸਹਾਇਤਾ ਦੇ ਰੂਪ ਰਾਜ ਸਰਕਾਰਾਂ ਅਤੇ ਰਾਜ ਸਿਖਲਾਈ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕਰਨੀ;
- ਵਿਦਿਅਕ ਅਤੇ ਪੇਸ਼ਾਵਰਾਨਾ ਕੋਰਸਾਂ ਸਹਿਤ ਆਪਦਾ ਪ੍ਰਬੰਧਨ ਲਈ ਵਿਦਿਅਕ ਸਮੱਗਰੀ ਦਾ ਵਿਕਾਸ ਕਰਨਾ;
- ਬਹੁ-ਖ਼ਤਰਾ ਟਾਲਣ ਦੀਆਂ ਤਿਆਰੀਆਂ ਅਤੇ ਪ੍ਰਤੀਕਿਰਿਆ ਉਪਾਵਾਂ ਦੇ ਨਾਲ ਜੁੜੇ ਕਾਲਜ/ਸਕੂਲ ਦੇ ਸਿਖਿਅਕਾਂ ਅਤੇ ਵਿਦਿਆਰਥੀਆਂ, ਤਕਨੀਕੀ ਕਰਮੀਆਂ ਅਤੇ ਹੋਰਨਾਂ ਸਮੇਤ ਹਿੱਤਧਾਰਕਾਂ ਵਿੱਚ ਜਾਗਰੂਕਤਾ ਵਧਾਉਣੀ;
- ਦੇਸ਼ ਦੇ ਅੰਦਰ ਅਤੇ ਆਪਦਾ ਪ੍ਰਬੰਧਨ ਨੂੰ ਬੜ੍ਹਾਵਾ ਦੇਣ ਲਈ ਵਿਦਿਅਕ ਕੋਰਸ, ਸੰਮੇਲਨ, ਵਿਆਖਿਆਨ, ਸੈਮੀਨਾਰ ਹੱਥ ਵਿੱਚ ਲੈਣਾ, ਆਯੋਜਿਤ ਕਰਨਾ ਅਤੇ ਉਨ੍ਹਾਂ ਦੇ ਸੰਚਾਲਨ ਵਿੱਚ ਸਹੂਲਤ ਪ੍ਰਦਾਨ ਕਰਨੀ;
- ਪੱਤ੍ਰਿਕਾਵਾਂ, ਖੋਜ-ਪੱਤਰਾਂ ਅਤੇ ਪੁਸਤਕਾਂ ਦੇ ਪ੍ਰਕਾਸ਼ਨ ਹੱਥ ਵਿੱਚ ਲੈਣੇ ਅਤੇ ਉਨ੍ਹਾਂ ਦੇ ਲਈ ਸਹਾਇਤਾ ਪ੍ਰਦਾਨ ਕਰਨੀ ਅਤੇ ਲਾਇਬ੍ਰੇਰੀ ਆਦਿ ਨੂੰ ਸਥਾਪਿਤ ਕਰਨਾ ਅਤੇ ਉਨ੍ਹਾਂ ਨੂੰ ਬਣਾਈ ਰੱਖਣਾ।
ਰਾਸ਼ਟਰੀ ਆਪਦਾ ਪ੍ਰਬੰਧਨ ਪ੍ਰਾਧੀਕਰਣ (ਐੱਨ.ਡੀ.ਐੱਮ.ਏ.) ਆਪਦਾ ਪ੍ਰਬੰਧਨ (ਡੀ.ਐੱਮ.) ਅਧਿਨਿਯਮ, ਹੋਰਨਾਂ ਗੱਲਾਂ ਦੇ ਨਾਲ, ਰਾਸ਼ਟਰੀ ਪ੍ਰਾਧੀਕਰਣ ਨੂੰ ਉਸ ਦੇ ਕੰਮਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਅਤੇ ਸਕੱਤਰਾਂ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ (ਐੱਨ.ਈ.ਸੀ.) ਦੇ ਅਨੁਸਾਰ ਇੱਕ ਰਾਸ਼ਟਰੀ ਆਪਦਾ ਪ੍ਰਬੰਧਨ ਪ੍ਰਾਧੀਕਰਣ (ਐੱਨ.ਡੀ.ਐੱਮ.ਏ.) ਦੀ ਸਥਾਪਨਾ ਦਾ ਪ੍ਰਾਵਧਾਨ ਕਰਦਾ ਹੈ।
ਕੰਮ
ਐੱਨ.ਡੀ.ਐੱਮ.ਏ. ਨੂੰ ਸੌਂਪੇ ਗਏ ਕੰਮ ਅਤੇ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਹੇਠਾਂ ਸੰਖੇਪ ਵਿੱਚ ਸੂਚੀਬੱਧ ਹਨ: -
(ੳ) ਆਪਦਾ ਪ੍ਰਬੰਧਨ ਉੱਤੇ ਨੀਤੀਆਂ ਦਾ ਨਿਰਧਾਰਣ ਕਰਨਾ;
(ਅ) ਰਾਸ਼ਟਰੀ ਯੋਜਨਾ ਦਾ ਅਨੁਮੋਦਨ ਕਰਨਾ ਅਤੇ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਰਾਸ਼ਟਰੀ ਯੋਜਨਾ ਦੇ ਅਨੁਸਾਰ ਤਿਆਰ ਯੋਜਨਾਵਾਂ ਨੂੰ ਮਨਜ਼ੂਰੀ ਦੇਣੀ;
(ੲ) ਰਾਜ ਦੁਆਰਾ ਯੋਜਨਾਵਾਂ ਨੂੰ ਤਿਆਰ ਕਰਨ ਲਈ ਰਾਜ ਦੇ ਅਧਿਕਾਰੀਆਂ ਦੁਆਰਾ ਪਾਲਣ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਦਾ ਨਿਰਧਾਰਣ ਕਰਨਾ;
(ਸ) ਆਫ਼ਤ ਦੀ ਰੋਕਥਾਮ ਲਈ ਉਪਾਵਾਂ ਨੂੰ ਏਕੀਕ੍ਰਿਤ ਕਰਨ ਦੇ ਉਦੇਸ਼ ਨਾਲ ਜਾਂ ਉਨ੍ਹਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ/ਵਿਭਾਗਾਂ ਨੂੰ ਉਨ੍ਹਾਂ ਦੀਆਂ ਵਿਕਾਸ ਯੋਜਨਾਵਾਂ ਅਤੇ ਪਰਿਯੋਜਨਾਵਾਂ ਲਈ ਲਾਗੂ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਦਾ ਨਿਰਧਾਰਣ ਕਰਨਾ;
(ਹ) ਆਪਦਾ ਪ੍ਰਬੰਧਨ ਲਈ ਨੀਤੀ ਅਤੇ ਯੋਜਨਾ ਦੇ ਪ੍ਰਵਰਤਨ ਅਤੇ ਤਾਮੀਲ ਦੇ ਲਈ ਤਾਲਮੇਲ ਕਰਨਾ;
(ਕ) ਨਿਯੰਤਰਣ ਕਰਨ ਦੇ ਉਦੇਸ਼ ਲਈ ਪੈਸੇ ਦੇ ਪ੍ਰਾਵਧਾਨ ਦੀ ਸਿਫਾਰਿਸ਼ ਕਰਨੀ;
(ਖ) ਕੇਂਦਰੀ ਸਰਕਾਰ ਦੁਆਰਾ ਨਿਰਧਾਰਤ ਕੀਤੇ ਜਾਣ ਵਾਲੇ ਹੋਰ ਪ੍ਰਭਾਵਿਤ ਦੇਸ਼ਾਂ ਦੀਆਂ ਪ੍ਰਮੁੱਖ ਆਫ਼ਤਾਂ ਦੇ ਲਈ ਸਹਾਇਤਾ ਪ੍ਰਦਾਨ ਕਰਨੀ;
(ਗ) ਜਿਵੇਂ ਕਿ ਜ਼ਰੂਰੀ ਸਮਝਿਆ ਜਾਵੇ, ਸੰਕਟ ਦੀ ਰੋਕਥਾਮ, ਜਾਂ ਨਿਯੰਤਰਣ, ਜਾਂ ਸੰਭਾਵਿਤ ਖਤਰੇ ਯੁਕਤ ਸੰਕਟ ਦੀ ਹਾਲਤ ਜਾਂ ਸੰਕਟ ਨਾਲ ਨਿਪਟਣ ਲਈ ਤਿਆਰੀਆਂ ਅਤੇ ਸਮਰੱਥਾ ਨਿਰਮਾਣ ਦੀਆਂ ਤਿਆਰੀਆਂ ਦੇ ਲਈ ਇਸ ਤਰ੍ਹਾਂ ਦੇ ਹੋਰ ਉਪਾਅ ਕਰਨੇ;
(ਘ) ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ ਦੇ ਕੰਮ-ਕਾਜ ਲਈ ਵਿਆਪਕ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਨਿਰਮਾਣ ਕਰਨਾ;
(ਙ) ਸੰਭਾਵਿਤ ਖਤਰੇ ਯੁਕਤ ਸੰਕਟ ਦੀ ਹਾਲਤ ਜਾਂ ਸੰਕਟ ਦੇ ਲਈ ਬਚਾਅ ਅਤੇ ਰਾਹਤ ਸਮੱਗਰੀ ਜਾਂ ਪ੍ਰਾਵਧਾਨਾਂ ਦੀ ਅਪਾਤ ਖਰੀਦ ਕਰਨ ਦੇ ਲਈ ਸੰਬੰਧਤ ਵਿਭਾਗ ਨੂੰ ਅਧਿਕਾਰ ਕਰਨਾ;
(ਚ) ਸੰਭਾਵਿਤ ਖਤਰੇ ਯੁਕਤ ਸੰਕਟ ਦੀ ਹਾਲਤ ਜਾਂ ਸੰਕਟ ਨਾਲ ਮਾਹਿਰ ਦੇ ਰੂਪ ਵਿੱਚ ਨਿਪਟਣ ਲਈ ਅਧਿਨਿਯਮ ਦੇ ਤਹਿਤ ਗਠਿਤ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ (ਐੱਨ.ਡੀ.ਆਰ.ਐੱਫ.) ਦੀ ਸਧਾਰਨ ਨਿਗਰਾਨੀ, ਨਿਰਦੇਸ਼ਨ ਅਤੇ ਨਿਯੰਤਰਣ ਕਰਨਾ;
(ਛ) ਆਫ਼ਤਾਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਰਾਹਤ ਦੇ ਨਿਊਨਤਮ ਮਾਪਦੰਡਾਂ ਲਈ ਦਿਸ਼ਾ-ਨਿਰਦੇਸ਼ਾਂ ਦੀ ਸਿਫਾਰਸ਼ ਕਰਨੀ;
(ਜ) ਆਪਦਾ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਵਿਅਕਤੀਆਂ ਲਈ ਕਰਜ਼ੇ ਦੀ ਵਾਪਸੀ ਵਿੱਚ ਜਾਂ ਰਿਆਇਤੀ ਸ਼ਰਤਾਂ ਉੱਤੇ ਤਾਜ਼ਾ ਕਰਜ਼ੇ ਦੇ ਫੰਡ ਲਈ ਰਾਹਤ ਦੀ ਸਿਫਾਰਸ਼ ਕਰਨੀ।
ਨੀਤੀਆਂ ਅਤੇ ਅਧਿਨਿਯਮ
- ਆਪਦਾ ਪ੍ਰਬੰਧਨ ਅਧਿਨਿਯਮ 2005 ਯੋਜਨਾਵਾਂ
- ਰਾਸ਼ਟਰੀ ਆਪਦਾ ਪ੍ਰਬੰਧਨ ਪ੍ਰਾਧੀਕਰਣ
ਸਰੋਤ : ਜ਼ੇਵੀਅਰ ਸਮਾਜ ਸੇਵਾ ਸੰਸਥਾਨ ਲਾਇਬ੍ਰੇਰੀ, ਵਿਹਾਈ।