অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਕੇਂਦਰ ਪ੍ਰਾਯੋਜਿਤ ਯੋਜਨਾਵਾਂ

ਮੈਟ੍ਰਿਕ ਮਗਰੋਂ ਵਜ਼ੀਫ਼ਾ ਯੋਜਨਾ

ਇਸ ਯੋਜਨਾ ਦਾ ਉਦੇਸ਼ ਮੈਟ੍ਰਿਕ ਮਗਰੋਂ ਜਾਂ ਸੈਕੰਡਰੀ ਪੱਧਰ ਉੱਤੇ ਪੜ੍ਹਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਨਾ ਹੈ, ਤਾਂ ਕਿ ਉਹ ਆਪਣੀ ਸਿੱਖਿਆ ਪੂਰੀ ਕਰ ਸਕਣ।

ਮੁੱਖ ਵਿਸ਼ੇਸ਼ਤਾਵਾਂ

ਮਾਲੀ ਸਹਾਇਤਾ ਵਿੱਚ ਗੁਜ਼ਾਰਾ ਭੱਤਾ, ਵਿਦਿਅਕ ਅਦਾਰਿਆਂ ਦੁਆਰਾ ਨਿਰਧਾਰਤ ਨਾ-ਵਾਪਸੀਯੋਗ ਲਾਜ਼ਮੀ ਫੀਸ ਦੀ ਪ੍ਰਤੀਪੂਰਤੀ, ਬੁਕ ਬੈਂਕ ਸਹੂਲਤ ਅਤੇ ਹੋਰ ਭੱਤੇ ਸ਼ਾਮਿਲ ਹਨ। (ਇਹ ਵਜ਼ੀਫ਼ਾ ਸਿਰਫ਼ ਭਾਰਤ ਵਿੱਚ ਪੜ੍ਹਨ ਲਈ ਉਪਲਬਧ ਹੈ ਅਤੇ ਰਾਜ/ਸੰਘ ਰਾਜ ਖੇਤਰ ਸਰਕਾਰਾਂ ਦੁਆਰਾ ਅਸਲ ਵਿੱਚ ਉਨ੍ਹਾਂ ਨੂੰ ਸੰਬੰਧਤ ਬਿਨੈਕਾਰ ਨੂੰ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਯੋਜਨਾ ਵਿੱਚ 2013-14 ਵਿੱਚ ਸੋਧ ਕੀਤੀ ਗਈ ਸੀ

ਇਸ ਯੋਜਨਾ ਨੂੰ ਅਪ੍ਰੈਲ 2013 ਮੁੜ ਸੰਸ਼ੋਧਿਤ ਕੀਤਾ ਗਿਆ, ਜਿਸ ਵਿੱਚ ਵਿਦਿਅਕ ਸੈਸ਼ਨ 2013-14 ਤੋਂ ਮਾਤਾ-ਪਿਤਾ ਦੀ ਆਮਦਨ ਸੀਮਾ ਨੂੰ 2.00 ਲੱਖ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤਾ

ਯੋਗਤਾ

ਇਸ ਯੋਜਨਾ ਦਾ ਲਾਭ ਲੈਣ ਲਈ ਵਿਦਿਆਰਥੀ ਦੁਆਰਾ ਹੇਠ ਲਿਖੀਆਂ ਗੱਲਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ:

  • ਉਹ ਅਨੁਸੂਚਿਤ ਜਾਤੀ ਦਾ ਹੋਵੇ ਅਤੇ ਉਸ ਦੇ ਮਾਤਾ-ਪਿਤਾ/ਸਰਪ੍ਰਸਤ ਦੀ ਆਮਦਨ 2.5 ਲੱਖ ਰੁਪਏ ਪ੍ਰਤੀ ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
  • ਉਹ ਕੇਂਦਰੀ ਰੂਪ ਨਾਲ ਦਿੱਤੀ ਜਾਂਦੀ ਕਿਸੇ ਹੋਰ ਮਾਲੀ ਮਦਦ ਜਿਵੇਂ ਕਿ ਮੈਟ੍ਰਿਕ ਮਗਰੋਂ ਵਜ਼ੀਫ਼ੇ ਦਾ ਪ੍ਰਾਪਤ ਕਰਤਾ ਨਹੀਂ ਹੋਣਾ ਚਾਹੀਦਾ।
  • ਉਹ ਸਰਕਾਰੀ ਸਕੂਲ ਅਤੇ ਸਰਕਾਰ ਜਾਂ ਕੇਂਦਰੀ/ਰਾਜ ਸੈਕੰਡਰੀ ਸਿੱਖਿਆ ਬੋਰਡ ਦੁਆਰਾ ਮਾਨਤਾ ਪ੍ਰਾਪਤ ਕਿਸੇ ਸਕੂਲ ਵਿੱਚ ਪੜ੍ਹਦਾ ਨਿਯਮਿਤ ਪੂਰਣ ਕਾਲਿਕ ਵਿਦਿਆਰਥੀ ਹੋਣਾ ਚਾਹੀਦਾ ਹੈ।

ਲਾਭਾਰਥੀਆਂ ਦੁਆਰਾ ਯੋਜਨਾਵਾਂ ਦੇ ਅੰਤਰਗਤ ਲਾਭ ਪ੍ਰਾਪਤ ਕਰਨ ਦੀ ਕਾਰਜ ਵਿਧੀ

ਸਾਰੇ ਯੋਗ ਵਿਦਿਆਰਥੀ ਮੈਟ੍ਰਿਕ ਮਗਰੋਂ ਵਜ਼ੀਫ਼ਾ ਯੋਜਨਾ ਦੇ ਅੰਤਰਗਤ ਅਰਜ਼ੀ ਪੇਸ਼ ਕਰਨ ਲਈ ਸਕੂਲ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਕੁਲੈਕਟਰ ਨਾਲ ਸੰਪਰਕ ਕਰਨ।

ਮੈਟ੍ਰਿਕ-ਪੂਰਵ ਵਜ਼ੀਫ਼ਾ

  • ਜਮਾਤ IX ਅਤੇ X ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਮੈਟ੍ਰਿਕ-ਪੂਰਵ ਵਜ਼ੀਫ਼ਾ

    ਸਰਕਾਰ ਨੇ ਮਿਤੀ 01.07.2012 ਤੋਂ ਜਮਾਤ IX ਅਤੇ X ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਸਮੁਦਾਇਆਂ ਨਾਲ ਸੰਬੰਧਤ ਵਿਦਿਆਰਥੀਆਂ ਦੇ ਲਈ ਮੈਟ੍ਰਿਕ-ਪੂਰਵ ਵਜ਼ੀਫ਼ੇ ਦੀ ਇੱਕ ਕੇਂਦਰੀ ਪ੍ਰਾਯੋਜਿਤ ਯੋਜਨਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ। ਇਸ ਯੋਜਨਾ ਦਾ ਉਦੇਸ਼ ਜਮਾਤ IX ਅਤੇ X ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਦੇ ਨਾਲ ਖਾਸ ਕਰਕੇ ਮੁਢਲੀ ਤੋਂ ਮਿਡਲ ਪੱਧਰ ਦੇ ਸੰਕਰਮਣ ਦੇ ਦੌਰਾਨ ਸਕੂਲ ਛੱਡਣ ਦੀ ਘਟਨਾ ਘੱਟ ਹੋ ਸਕੇ। ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ: -

    (ੳ) ਇਸ ਯੋਜਨਾ ਦੇ ਅੰਤਰਗਤ ਪਾਤਰ ਹੋਣ ਦੇ ਲਈ, ਵਿਦਿਆਰਥੀ ਨੂੰ ਹੇਠ ਲਿਖੀ ਯੋਗਤਾ ਪੂਰੀ ਕਰਨੀ ਹੋਵੇਗੀ: -

    • ਉਹ ਅਨੁਸੂਚਿਤ ਜਾਤੀ ਨਾਲ ਸੰਬੰਧਤ ਹੋਵੇ ਅਤੇ ਉਸ ਦੇ ਮਾਤਾ-ਪਿਤਾ/ਸਰਪ੍ਰਸਤ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
    • ਵਿਦਿਆਰਥੀ ਨੂੰ ਕੇਂਦਰ ਵੱਲੋਂ ਮਾਲੀ ਮਦਦ ਵਰਗਾ ਕੋਈ ਹੋਰ ਮੈਟ੍ਰਿਕ-ਪੂਰਵ ਵਜ਼ੀਫ਼ਾ ਨਾ ਮਿਲ ਰਿਹਾ ਹੋਵੇ।
    • ਕਿਸੇ ਸਰਕਾਰੀ ਜਾਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਜਾਂ ਕੇਂਦਰੀ/ਰਾਜ ਮਿਡਲ ਸਿੱਖਿਆ ਬੋਰਡ ਦੁਆਰਾ ਮਾਨਤਾ ਪ੍ਰਾਪਤ ਸਕੂਲ ਵਿੱਚ ਨਿਯਮਤ ਅਤੇ ਪੂਰਣਕਾਲਿਕ ਵਿਦਿਆਰਥੀ ਹੋਣਾ ਚਾਹੀਦਾ ਹੈ।

    ਕਿਸੇ ਵੀ ਜਮਾਤ ਵਿੱਚ ਪੜ੍ਹਨ ਲਈ ਵਜ਼ੀਫ਼ਾ ਸਿਰਫ਼ ਇੱਕ ਸਾਲ ਹੀ ਉਪਲਬਧ ਹੋਵੇਗਾ। ਜੇਕਰ ਵਿਦਿਆਰਥੀ ਨੂੰ ਜਮਾਤ ਦੁਹਰਾਉਣੀ ਪੈਂਦੀ ਹੈ ਤਾਂ ਉਸ ਨੂੰ ਦੂਜੇ (ਉੱਤਰਵਰਤੀ) ਸਾਲ ਲਈ ਉਸ ਜਮਾਤ ਦੇ ਲਈ ਵਜ਼ੀਫ਼ਾ ਨਹੀਂ ਮਿਲੇਗਾ।

    (ਅ) ਵਜ਼ੀਫ਼ੇ ਦੇ ਮੁੱਲ ਵਿੱਚ ਪਾਠ‌ਕ੍ਰਮ ਦੀ ਮਿਆਦ ਲਈ ਹੇਠ ਲਿਖੇ ਸ਼ਾਮਿਲ ਹਨ: -

    ਵਜ਼ੀਫ਼ਾ ਅਤੇ ਹੋਰ ਅਨੁਦਾਨ

    ਮਦ

    ਵਿਦਿਆਰਥੀ

    ਹੋਸਟਲ ਵਿਦਿਆਰਥੀ

    ਵਜ਼ੀਫ਼ੇ (ਪ੍ਰਤੀ ਮਹੀਨਾ ਰੁਪਏ ਵਿੱਚ) (10 ਮਹੀਨਿਆਂ ਦੇ ਲਈ)

    150

    350

    ਪੁਸਤਕਾਂ ਅਤੇ ਵਿਸ਼ੇਸ਼ ਅਨੁਦਾਨ (ਪ੍ਰਤੀ ਮਹੀਨਾ ਰੁਪਏ)

    750

    1000

    • ਨਿੱਜੀ ਗੈਰ-ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਕਲਾਂਗ ਵਿਦਿਆਰਥੀਆਂ ਦੇ ਲਈ ਵਾਧੂ ਭੱਤਾ।

    (ੲ) ਇਹ ਯੋਜਨਾ ਕੇਂਦਰ ਦੁਆਰਾ ਚਲਾਈ ਹੋਈ ਯੋਜਨਾ ਹੈ ਅਤੇ ਰਾਜ ਸਰਕਾਰਾਂ ਅਤੇ ਸੰਘ ਰਾਜ ਖੇਤਰ ਪ੍ਰਸ਼ਾਸਨਾਂ ਦੁਆਰਾ ਲਾਗੀ ਕੀਤੀ ਜਾਵੇਗੀ, ਜਿਸ ਵਿੱਚ ਇਸ ਯੋਜਨਾ ਦੇ ਅੰਤਰਗਤ ਭਾਰਤ ਸਰਕਾਰ ਵੱਲੋਂ ਉਸ ਦੀ ਪ੍ਰਤੀਬੱਧ ਦੇਣਦਾਰੀ ਤੋਂ ਜ਼ਿਆਦਾ ਕੁੱਲ ਖ਼ਰਚ ਦੇ ਲਈ 100% ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਕਿਸੇ ਸਾਲ ਲਈ ਕਿਸੇ ਰਾਜ ਸਰਕਾਰ/ਸੰਘ ਰਾਜ ਖੇਤਰ ਪ੍ਰਸ਼ਾਸਨ ਦੀ ਪ੍ਰਤੀਬੱਧ ਦੇਣਦਾਰੀ ਦਾ ਪੱਧਰ ਪੂਰਬਵਰਤੀ ਪੰਜ ਸਾਲਾ ਯੋਜਨਾ ਦੇ ਆਖਰੀ ਸਾਲ ਦੌਰਾਨ ਇਸ ਯੋਜਨਾ ਦੇ ਅੰਤਰਗਤ ਉਨ੍ਹਾਂ ਦੁਆਰਾ ਕੀਤੇ ਗਏ ਅਸਲੀ ਖ਼ਰਚ ਦੇ ਪੱਧਰ ਦੇ ਸਮਤੁਲ ਹੋਵੇਗਾ ਅਤੇ ਉਨ੍ਹਾਂ ਦੁਆਰਾ ਆਪਣੇ ਖੁਦ ਦੇ ਬਜਟ ਵਿੱਚ ਵਿਵਸਥਾ ਕਰਕੇ ਵਾਹਣ ਕੀਤਾ ਜਾਣਾ ਲੋੜੀਂਦਾ ਹੋਵੇਗਾ।

    ਇਸ ਸਮੇਂ ਅਨੇਕ ਰਾਜ/ਸੰਘ ਰਾਜ ਖੇਤਰ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਕੁਝ ਪ੍ਰਕਾਰ ਦੀ ਮੈਟ੍ਰਿਕ-ਪੂਰਵ ਵਜ਼ੀਫ਼ਾ ਯੋਜਨਾ ਆਪਣੇ ਖੁਦ ਦੇ ਸਰੋਤਾਂ ਤੋਂ ਲਾਗੂ ਕਰ ਰਹੇ ਹਨ।

    ਲਾਭਾਰਥੀਆਂ ਦੁਆਰਾ ਯੋਜਨਾਵਾਂ ਦੇ ਅੰਤਰਗਤ ਲਾਭ ਪ੍ਰਾਪਤ ਕਰਨ ਦੀ ਕਾਰਜ ਵਿਧੀ

    ਸਾਰੇ ਪਾਤਰ ਵਿਦਿਆਰਥੀ ਜੋ ਉਪਰੋਕਤ ਯੋਜਨਾ ਦੇ ਅੰਤਰਗਤ ਵਜ਼ੀਫ਼ਾ ਪ੍ਰਾਪਤ ਕਰਨਾ ਚਾਹੁੰਦੇ ਹੈ, ਉਨ੍ਹਾਂ ਨੂੰ ਆਪਣੀਆਂ ਵਜ਼ੀਫ਼ਾ ਅਰਜ਼ੀਆਂ ਸਕੂਲ ਦੇ ਅਧਿਕਾਰੀਆਂ ਨੂੰ ਪੇਸ਼ ਕਰਨੀਆਂ ਚਾਹੀਦੀਆਂ ਹਨ।

    ਜੋਖਮ ਪੂਰਣ ਧੰਦਿਆਂ ਵਿੱਚ ਕਿਰਿਆਸ਼ੀਲ ਵਿਅਕਤੀਆਂ ਦੇ ਬੱਚਿਆਂ ਲਈ

    ਸਫਾਈ ਅਤੇ ਸਿਹਤ ਦੀ ਦ੍ਰਿਸ਼ਟੀ ਤੋਂ ਜੋਖਮ ਪੂਰਣ ਧੰਦਿਆਂ ਵਿੱਚ ਕਿਰਿਆਸ਼ੀਲ ਵਿਅਕਤੀਆਂ ਦੇ ਬੱਚਿਆਂ ਲਈ ਮੈਟ੍ਰਿਕ-ਪੂਰਵ ਇਹ ਯੋਜਨਾ 1977-78 ਵਿੱਚ ਸ਼ੁਰੂ ਕੀਤੀ ਗਈ ਸੀ। ਸ਼ੁਰੂ ਵਿੱਚ ਇਹ ਯੋਜਨਾ ਸਿਰਫ਼ ਹੋਸਟਲ ਵਿਦਿਆਰਥੀਆਂ ਨੂੰ ਕਵਰ ਕਰਦੀ ਸੀ। ਉਸ ਦੇ ਬਾਅਦ‌, ਸਾਲ 1991 ਵਿੱਚ ਗੈਰ ਹੋਸਟਲ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਯੋਜਨਾ ਦੇ ਕਾਰਜ ਖੇਤਰ ਵਿੱਚ ਲਿਆਂਦਾ ਗਿਆ। ਇਸ ਯੋਜਨਾ ਦੇ ਅੰਤਰਗਤ ਹੇਠ ਲਿਖੇ ਲਕਸ਼ਿਤ ਸਮੂਹਾਂ ਜਿਵੇਂ (i) ਖੁਸ਼ਕ ਪਖਾਨਿਆਂ ਨੂੰ ਸਾਫ਼ ਕਰਨ ਵਾਲਾ ਵਿਅਕਤੀ, (ii) ਸਕੇਵੇਂਜਿੰਗ ਦੀ ਪਰੰਪਰਾਗਤ ਪ੍ਰਥਾ ਵਿੱਚ ਲੱਗਾ ਸਵੀਪਰ, (iii) ਚਮੜਾ ਰੰਗਣ ਵਾਲੇ ਵਿਅਕਤੀ, (iv) ਚਮੜਾ ਉਤਾਰਣ ਵਾਲੇ ਵਿਅਕਤੀ, (v) ਮੇਨਹੋਲ ਅਤੇ ਖੁੱਲ੍ਹੀਆਂ ਨਾਲੀਆਂ ਦੀ ਸਫਾਈ ਕਰਨ ਵਾਲਾ ਵਿਅਕਤੀ (vi) ਕੂੜਾ ਚੁੱਕਣ ਵਾਲੇ ਦੇ ਬੱਚਿਆਂ ਨੂੰ ਮੈਟ੍ਰਿਕ-ਪੂਰਵ ਸਿੱਖਿਆ ਲਈ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

    ਪ੍ਰਮੁੱਖ ਵਿਸ਼ੇਸ਼ਤਾਵਾਂ

    ਇਸ ਯੋਜਨਾ ਦੇ ਅੰਤਰਗਤ ਸਹਾਇਤਾ ਦੇ ਦੋ ਘਟਕ ਹਨ, ਜਿਵੇਂ

    • ਮਾਸਿਕ ਵਜ਼ੀਫ਼ਾ (10 ਮਹੀਨੇ ਦੇ ਲਈ)
    • ਸਾਲਾਨਾ ਵਿਸ਼ੇਸ਼ ਅਨੁਦਾਨ (ਸਟੇਸ਼ਨਰੀ, ਯੂਨੀਫਾਰਮ ਆਦਿ ਜਿਹੇ ਆਕਸਮਿਕ ਖ਼ਰਚ ਨੂੰ ਕਵਰ ਕਰਨ ਦੇ ਲਈ)।
    • ਸਪਾਤਰਤਾ ਦੇ ਲਈ ਕੋਈ ਆਮਦਨ ਸੀਮਾ ਜਾਂ ਜਾਤੀ ਰੋਕ ਨਹੀਂ ਹੈ।
    • ਲਕਸ਼ਿਤ ਸਮੂਹ ਵਿੱਚ ਵਿਕਲਾਂਗ ਵਿਦਿਆਰਥੀਆਂ ਲਈ ਖਾਸ ਵਿਵਸਥਾ ਹੈ।
    • ਯੋਜਨਾ ਦੇ ਮੁੱਖ ਵਿਧਾਨ
    • ਇਹ ਯੋਜਨਾ ਆਖਰੀ ਵਾਰ ਦਸੰਬਰ, 2008 ਵਿੱਚ ਸੋਧ ਕੀਤੀ ਗਈ ਸੀ ਅਤੇ ਮੁੱਖ ਵਿਧਾਨਾਂ ਦਾ ਸਾਰ ਹੇਠ ਲਿਖੇ ਅਨੁਸਾਰ ਹੈ-

     

    ਯੋਜਨਾ ਦਾ ਘਟਕ

    01.04.2008 ਤੋਂ ਸੋਧਿਆ

    1. ਮਾਸਿਕ ਵਜ਼ੀਫ਼ਾ ਵਾਲੇ

    ਜਮਾਤ

    ਗੈਰ ਹੋਸਟਲ

    ਹੋਸਟਲ

    2. ਸਾਲਾਨਾ ਵਿਸ਼ੇਸ਼ ਅਨੁਦਾਨ (ਰੁਪਏ ਪ੍ਰਤੀ ਸਾਲ)

    I - II

    110

    -

    3. ਪ੍ਰਤੀਬੱਧ ਦੇਣਦਾਰੀ ਤੋਂ ਇਲਾਵਾ ਕੇਂਦਰੀ ਸਹਾਇਤਾ ਦਾ ਪੈਟਰਨ

    III-X

    110

    700

    ਬਾਬੂ ਜਗਜੀਵਨ ਰਾਮ ਛਾਤਰਾਵਾਸ ਯੋਜਨਾ

    • ਇਸ ਯੋਜਨਾ ਦਾ ਉਦੇਸ਼ ਮਿਡਲ ਸਕੂਲਾਂ, ਉੱਚ ਮਿਡਲ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਮੁੰਡਿਆਂ ਅਤੇ ਕੁੜੀਆਂ ਨੂੰ ਹੋਸਟਲ ਸਹੂਲਤਾਂ ਪ੍ਰਦਾਨ ਕਰਨਾ ਹੈ।

    ਪ੍ਰਮੁੱਖ ਵਿਸ਼ੇਸ਼ਤਾਵਾਂ

    ਰਾਜ ਸਰਕਾਰਾਂ/ਸੰਘ ਰਾਜ ਖੇਤਰ ਪ੍ਰਸ਼ਾਸਨ ਅਤੇ ਕੇਂਦਰੀ ਅਤੇ ਰਾਜ ਯੂਨੀਵਰਸਿਟੀ/ਸੰਸਥਾਵਾਂ ਨਵੇਂ ਹੋਸਟਲ ਭਵਨਾਂ ਦੇ ਨਿਰਮਾਣ ਅਤੇ ਮੌਜੂਦਾ ਹੋਸਟਲ ਸਹੂਲਤਾਂ ਦੇ ਵਿਸਥਾਰ, ਦੋਨਾਂ ਲਈ ਕੇਂਦਰੀ ਸਹਾਇਤਾ ਦੇ ਪਾਤਰ ਹਨ, ਜਦੋਂ ਕਿ ਗੈਰ-ਸਰਕਾਰੀ ਸੰਗਠਨ ਅਤੇ ਨਿੱਜੀ ਖੇਤਰ ਦੀਆਂ ਨਾਮੀ ਯੂਨੀਵਰਸਿਟੀਆਂ ਸਿਰਫ਼ ਉਨ੍ਹਾਂ ਦੀਆਂ ਮੌਜੂਦਾ ਹੋਸਟਲ ਸਹੂਲਤਾਂ ਦੇ ਵਿਸਥਾਰ ਕਰਨ ਲਈ ਅਜਿਹੀ ਸਹਾਇਤਾ ਦੇ ਪਾਤਰ ਹਨ।

    ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਯੋਗਤਾ ਵਿੱਚ ਸੁਧਾਰ

    ਇਸ ਯੋਜਨਾ ਦਾ ਉਦੇਸ਼ ਬੋਰਡਿੰਗ ਸਕੂਲਾਂ ਵਿੱਚ ਸਿੱਖਿਆ ਦੇ ਮਾਧਿਅਮ ਨਾਲ ਸੰਪੂਰਨ ਵਿਕਾਸ ਲਈ ਸਹੂਲਤਾਂ ਪ੍ਰਦਾਨ ਕਰਕੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਯੋਗਤਾ ਵਿੱਚ ਵਾਧਾ ਕਰਨਾ ਹੈ। ਇਹ (i) ਉਨ੍ਹਾਂ ਦੀਆਂ ਵਿਦਿਅਕ ਕਮੀਆਂ ਨੂੰ ਦੂਰ ਕਰਕੇ (ii) ਉਨ੍ਹਾਂ ਦੀ ਯੋਗਤਾ ਦਾ ਵਿਕਾਸ ਕਰਕੇ ਕਿੱਤਾ-ਮੁਖੀ ਕੋਰਸਾਂ ਵਿੱਚ ਉਨ੍ਹਾਂ ਦੇ ਪ੍ਰਵੇਸ਼ ਨੂੰ ਸਰਲ ਬਣਾਉਣਾ (iii) ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਲਿਆ ਕੇ ਕੀਤੇ ਜਾਣ ਦਾ ਪ੍ਰਸਤਾਵ ਹੈ। ਜਮਾਤ ਪਗ ਤੋਂ ਜਮਾਤ ਗੱਪ ਵਿੱਚ ਪੜ੍ਹਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਇਸ ਯੋਜਨਾ ਦੇ ਤਹਿਤ ਪਾਤਰ ਹਨ।

    ਪ੍ਰਮੁੱਖ ਵਿਸ਼ੇਸ਼ਤਾਵਾਂ

    25000 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਸਾਲ ਦੇ ਪੈਕੇਜ ਅਨੁਦਾਨ ਦੇ ਮਾਧਿਅਮ ਨਾਲ ਰਾਜਾਂ/ਸੰਘ ਰਾਜ ਖੇਤਰ ਨੂੰ 100: ਕੇਂਦਰੀ ਸਹਾਇਤਾ ਉਪਲਬਧ ਕਰਾਉਣਾ ਹੈ। ਵਿਸ਼ੇਸ਼ ਭੱਤੇ ਜਿਵੇਂ: -

    • ਪਾਠਕ ਭੱਤਾ
    • ਆਵਾਜਾਈ ਭੱਤਾ

    ਸਹਾਇਕ ਭੱਤਾ ਆਦਿ ਵਿਕਲਾਂਗ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

    01.08.2013 ਤੋਂ ਪ੍ਰਭਾਵੀ ਸੋਧੀ ਹੋਈ ਇਹ ਯੋਜਨਾ ਇਸ ਪ੍ਰਕਾਰ ਹੈ : - (ੳ) ਹਰੇਕ ਰਾਜ ਲਈ ਸਲਾਟਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ;

    (ਅ) ਵਜ਼ੀਫ਼ੇ ਦੀਆਂ ਦਰਾਂ ਨੂੰ 15000 ਰੁਪਏ ਤੋਂ ਵਧਾ ਕੇ 25000 ਰੁਪਏ ਸਾਲਾਨਾ ਕਰ ਦਿੱਤਾ ਗਿਆ ਹੈ; ਅਤੇ (ੲ) ਵਿਕਲਾਂਗਤਾ ਸਹਾਇਤਾ ਦੀ ਦਰ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ।

    ਸਰੋਤ:ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ

    ਆਖਰੀ ਵਾਰ ਸੰਸ਼ੋਧਿਤ : 8/12/2020



    © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
    English to Hindi Transliterate