ਹੋਮ / ਖ਼ਬਰਾਂ / ਹੁਣ ਘਰ 'ਚ ਹੀ ਬਣਾਉ ਗੁਲਕੰਦ
ਸਾਂਝਾ ਕਰੋ

ਹੁਣ ਘਰ 'ਚ ਹੀ ਬਣਾਉ ਗੁਲਕੰਦ

ਹੁਣ ਘਰ 'ਚ ਹੀ ਬਣਾਉ ਗੁਲਕੰਦ। ਇਹ ਇਕ ਚੰਗਾ ਮਾਉਥ ਫਰੈਸ਼ ਵੀ ਹੈ। ਆਓ ਜਾਣੀਏ ਇਸ ਨੂੰ ਘਰ 'ਚ ਬਣਾਉਣ ਦਾ ਤਰੀਕਾ।

ਜਲੰਧਰ - ਇਸ ਨੂੰ ਬਣਾਉਣ ਲਈ ਗੁਲਾਬ ਦੀਆਂ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ।  ਇਸਨੂੰ ਗੁਲਾਬ ਦਾ ਜੈਮ ਵੀ ਕਿਹਾ ਜਾਂਦਾ ਹੈ। ਇਸਨੂੰ ਖਾਣ ਨਾਲ ਸਰੀਰ ਦੀ ਗਰਮੀ ਦੂਰ ਹੁੰਦੀ ਹੈ ਅਤੇ ਦਿਮਾਗ ਤੇਜ਼ ਹੁੰਦਾ ਹੈ। ਕਬਜ਼ ਦੀ ਬਿਮਾਰੀ ਦੂਰ ਕਰਨ ਲਈ ਦਾਦੀ-ਨਾਨੀ ਇਸ ਨੁਕਸੇ ਨੂੰ ਅਪਣਾਉਂਦੀਆਂ ਹਨ। ਇਹ ਇਕ ਚੰਗਾ ਮਾਉਥ ਫਰੈਸ਼ ਵੀ ਹੈ। ਆਓ ਜਾਣੀਏ ਇਸ ਨੂੰ ਘਰ 'ਚ ਬਣਾਉਣ ਦਾ ਤਰੀਕਾ

ਸਮਗਰੀ
- ੨੫੦ ਗ੍ਰਾਮ ਤਾਜ਼ਾ ਗੁਲਾਬ ਦੀਆਂ ਪੱਤਿਆਂ
- ੫੦੦ ਗ੍ਰਾਮ ਪੀਸੀ ਹੋਈ ਖੰਡ (ਜੇਕਰ ਮਿੱਠਾ ਘੱਟ ਖਾਣਾ ਚਹੁੰਦੇ ਹੋ ਤਾਂ ਖੰਡ ਗੁਲਾਬ ਦੀਆਂ ਪੱਤਿਆਂ ਦੀ ਬਰਾਬਰ ਮਾਤਰਾ 'ਚ ਲਵੋ)
- ਇਕ ਛੋਟਾ ਚਮਚ ਪੀਸੀ ਹੋਈ ਛੋਟੀ ਇਲਾਇਚੀ
- ਇਕ ਛੋਟਾ ਚਮਚ ਪੀਸੀ ਹੋਈ ਸੌਫ਼

ਵਿਧੀ

- ਕੱਚ ਦੇ ਇਕ ਵੱਡੇ ਭਾਂਡੇ 'ਚ ਇਕ ਪਰਤ ਗੁਲਾਬ ਦੀਆਂ ਪੱਤਿਆਂ ਪਾਓ
- ਹੁਣ ਇਸ 'ਚ ਥੋੜੀ ਖੰਡ ਪਾਓ
- ਇਸਦੇ ਉਪਰ ਇਕ ਪਰਤ ਗੁਲਾਬ ਦੀਆਂ ਪੱਤਿਆਂ ਦੀ ਫਿਰ ਥੋੜੀ ਖੰਡ ਪਾਓ
- ਹੁਣ ਇਲਾਇਚੀ ਅਤੇ ਸੌਫ਼ ਪਾਓ
- ਇਸ 'ਤੋ ਬਾਅਦ ਬੱਚ ਗਈਆਂ ਗੁਲਾਬ ਦੀਆਂ ਪੱਤਿਆਂ ਅਤੇ ਖੰਡ ਨੂੰ ਕੱਚ ਦੇ ਭਾਂਡੇ 'ਚ ਪਾਓ
- ਫਿਰ ਢੱਕਣ ਬੰਦ ਕਰਕੇ ਧੁੱਪ 'ਚ ੭ - ੧੦ ਦਿਨ ਲਈ ਰੱਖ ਦਿਓ।
- ਧੁੱਪ 'ਚ ਰੱਖਣ ਨਾਲ ਖੰਡ ਜਿਹੜਾ ਪਾਣੀ ਛੱਡਦੀ ਹੈ ਉਸ 'ਚ ਹੀ ਗੁਲਾਬ ਦੀਆਂ ਪੱਤਿਆਂ ਘੁਲਣਗੀਆਂ
- ਹੁਣ ਜਦੋ ਸਾਰੀ ਸਮਗਰੀ ਇਕਸਾਰ ਹੋ ਗਈ ਹੈ ਤਾਂ ਇਸ ਦਾ ਪ੍ਰਯੋਗ ਕਰੋ।

ਸ੍ਰੋਤ : ਜਗ ਬਾਣੀ

Back to top