ਜਲੰਧਰ - ਸ਼ਹਿਦ ਅਤੇ ਲਸਣ, ਇਨ੍ਹਾਂ ਦਾ ਇਸਤੇਮਾਲ ਤਾਂ ਹਰ ਘਰ 'ਚ ਕੀਤਾ ਜਾਂਦਾ ਹੈ ਅਤੇ ਇਹ ਦੋਵੇ ਹੀ ਸਿਹਤ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ। ਲਸਣ 'ਚ ਐਲੀਸਿਨ ਤੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਪੋਸ਼ਟਿਕ ਤੱਤ ਵੀ ਪ੍ਰਧਾਨ ਕਰਦੇ ਹਨ 'ਤੇ ਸ਼ਹਿਦ ਆਪਣੀ ਐਂਟੀ-ਬਾਓਟਿਕ ਅਤੇ ਐੈਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜੇਕਰ ਸ਼ਹਿਦ 'ਤੇ ਲਸਣ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਹ ਸਰੀਰ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੇ ਹਨ। ਬਣਾਉਣ ਦਾ ਤਰੀਕਾ(੧) ਸਭ ਤੋਂ ਪਹਿਲਾ 2-3 ਲਸਣ ਦੀਆਂ ਕਲੀਆਂ ਛਿੱਲ ਲਵੋ। ਫਿਰ ਕਲੀਆਂ ਨੂੰ ਹਲਕਾ ਜਿਹਾ ਦਬਾ ਕੇ ਕੁੱਟ ਲਵੋ। (੨) ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ 'ਤੇ ਕੁੱਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤਾਂ ਕਿ ਲਸਣ 'ਚ ਪੂਰਾ ਸ਼ਹਿਦ ਮਿਲ ਜਾਏ। (੩) ਹੁਣ ਇਸ ਦਾ ਇਸਤੇਮਾਲ ਰੋਜ਼ ਸਵੇਰੇ ਖਾਲੀ ਪੇਟ ੭ ਦਿਨ ਕਰੋ। ਇਸਨੂੰ ਖਾਣ ਦੇ ਫਾਇਦੇ(੧) ਕੈਂਸਰਲਸਣ ਅਤੇ ਸ਼ਹਿਦ ਕੈਂਸਰ ਦੇ ਮਰੀਜ਼ ਲਈ ਇਕ ਕੁਦਰਤੀ ਦਵਾਈ ਹੈ। ਇਸਨੂੰ ਖਾਣ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ। (੨) ਕੋਲੈਸਟਰੌਲਲਸਣ ਅਤੇ ਸ਼ਹਿਦ ਦੋਹਾਂ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦਾ ਦੋਰਾ ਵੀ ਠੀਕ ਬਣਿਆ ਰਹਿੰਦਾ ਹੈ। (੩) ਡਿਟੋਕਸਦੇਖਿਆ ਜਾਵੇ ਤਾਂ ਇਹ ਇਕ ਕੁਦਰਤੀ ਸ੍ਰੋਤ ਹੈ, ਜੋ ਸਰੀਰ ਨੂੰ ਅੰਦਰ ਤੱਕ ਸਾਫ਼ ਕਰਨ 'ਚ ਮਦਦ ਕਰਦਾ ਹੈ। (੪) ਲਾਗਲਸਣ ਅਤੇ ਸ਼ਹਿਦ 'ਚ ਐੈਂਟੀ ਬੈਕਟੀਰੀਅਲ ਗੁਣ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਲਾਗ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। (੫) ਸਰਦੀ- ਜ਼ੁਕਾਮਲਸਣ ਅਤੇ ਸ਼ਹਿਦ ਨੂੰ ਖਾਣ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾਂ ਸਕਦਾ ਹੈ। ਸ੍ਰੋਤ : ਜਗ ਬਾਣੀ