ਹੋਮ / ਖ਼ਬਰਾਂ / ਸੱਟ ਲੱਗਣ ਤੋਂ ਤੁਰੰਤ ਬਾਅਦ ਕਰੋ ਇਹ ਉਪਾਅ, ਜਲਦੀ ਮਿਲੇਗਾ ਆਰਾਮ
ਸਾਂਝਾ ਕਰੋ

ਸੱਟ ਲੱਗਣ ਤੋਂ ਤੁਰੰਤ ਬਾਅਦ ਕਰੋ ਇਹ ਉਪਾਅ, ਜਲਦੀ ਮਿਲੇਗਾ ਆਰਾਮ

ਆਓ ਜਾਣਦੇ ਹਾਂ ਕੁਝ ਘਰੇਲੂ ਉਪਾਅ ਜਿਸ ਨਾਲ ਤਸੀਂ ਛੋਟੀਆਂ-ਮੋਟੀਆਂ ਖਰੋਟਾ ਦਾ ਇਲਾਜ ਘਰ 'ਚ ਆਸਾਨੀ ਨਾਲ ਕਰ ਸਕਦੇ ਹੋ।

ਜਲੰਧਰ - ਰੋਜ਼ਾਨਾ ਕੰਮ ਕਰਦੇ ਕਈ ਵਾਰ ਸਰੀਰ ਦੇ ਕਿਸੇ ਅੰਗ 'ਤੇ ਖਰੋਚ ਆ ਜਾਂਦੀ ਹੈ। ਇਸ ਤਰ੍ਹਾਂ ਜ਼ਿਆਦਾਤਰ ਨੋਕੀਲੀ ਚੀਜ਼ਾਂ ਦੇ ਕਾਰਨ ਹੁੰਦਾ ਹੈ। ਜੇਕਰ ਘਰ 'ਚ ਛੋਟੇ ਬੱਚੇ ਹੋਣ ਤਾਂ ਇਸ ਤਰ੍ਹਾਂ ਦੇ ਹਲਾਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਆਓ ਜਾਣਦੇ ਹਾਂ ਕੁਝ ਘਰੇਲੂ ਉਪਾਅ ਜਿਸ ਨਾਲ ਤਸੀਂ ਛੋਟੀਆਂ-ਮੋਟੀਆਂ ਖਰੋਟਾ ਦਾ ਇਲਾਜ ਘਰ 'ਚ ਆਸਾਨੀ ਨਾਲ ਕਰ ਸਕਦੇ ਹੋ।

(੧) ਠੰਡਾ ਪਾਣੀ
ਸੱਟ ਲੱਗਣ ਤੋਂ ਤੁਰੰਤ ਬਾਅਦ ਸੱਟ ਵਾਲੀ ਜਗ੍ਹਾਂ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸਨੂੰ ਸਾਫ ਕਰਨ ਲਈ ਸਾਬਣ ਦੀ ਵਰਤੋਂ ਕਰੋ।
(੨) ਲਸਣ
ਲਸਣ 'ਚ ਮੌਜੂਦ ਤੱਤ ਸੰਕਰਮਣ ਨੂੰ ਰੋਕਣ 'ਚ ਮਦਦ ਕਰਦੇ ਹਨ। ਸੱਟ ਵਾਲੀ ਜਗ੍ਹਾਂ 'ਤੇ ਲਸਣ ਲਗਾਓ। ਇਸ ਨਾਲ ਦਰਦ ਘੱਟ ਹੋ ਜਾਵੇਗਾ।
(੩) ਹਲਦੀ
ਹਲਦੀ ਇੱਕ ਕੁਦਰਤੀ ਰੋਗਾਣੂਨਾਸ਼ਕ ਅਤੇ ਐਂਟੀਸੇਪਟਿਕ ਹੈ। ਹਲਦੀ ਨੂੰ ਸੱਟ ਵਾਲੀ ਜਗ੍ਹਾ 'ਤੇ ਲਗਾਓ। ਇਹ ਖੂਨ ਨੂੰ ਰੋਕਣ, ਦਰਦ ਨੂੰ ਘੱਟ ਕਰਨ ਅਤੇ ਸੰਕਰਮਨ ਨੂੰ ਰੋਕਣ 'ਚ ਮਦਦ ਕਰਦੀ ਹੈ।
(੪) ਸ਼ਹਿਦ
ਸੱਟ ਵਾਲੀ ਜਗ੍ਹਾ 'ਤੇ ਸ਼ਹਿਦ ਲਗਾ ਕੇ ਪੱਟੀ ਬੰਨ ਲਓ। ਇਸ ਉਪਾਅ ਨੂੰ ਇੱਕ ਤੋਂ ਜ਼ਿਆਦਾ ਵਾਰ ਕਰਨ ਨਾਲ ਤੁਹਾਡੀ ਚਮੜੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।
(੫) ਟੀ ਟਰੀ ਤੇਲ
ਟੀ ਟਰੀ ਤੇਲ ਸੰਕਰਮਨ ਨੂੰ ਰੋਕਣ, ਦਰਦ ਨੂੰ ਦੂਰ ਕਰਦਾ ਹੈ ਅਤੇ ਉਪਚਾਰ ਪ੍ਰਕਿਰਿਆ 'ਚ ਤੇਜੀ ਲਿਉਣ 'ਚ ਮਦਦ ਕਰਦਾ ਹੈ। ਇਸ ਲਈ ੧ ਕੱਪ 'ਚ ੧ ਵੱਡਾ ਚਮਚ ਟੀ ਟਰੀ ਤੇਲ ਮਿਲਾ ਲਓ। ਇਸ ਮਿਸ਼ਰਨ ਨੂੰ ਕੱਟੀ ਹੋਈ ਚਮੜੀ 'ਚ ਚੰਗੀ ਤਰ੍ਹਾਂ ਧੋ ਲਓ।
(੬) ਐਲੋਵੇਰਾ
ਸੱਟ ਲੱਗਣ 'ਤੇ ਐਲੋਵੇਰਾ ਦੀ ਵਰਤੋਂ ਕਰੋ। ਇਸ ਦੇ ਲਈ ਐਲੋਵੇਰਾ ਦੀਆਂ ਪੱਤਿਆਂ ਚੋਂ ਜੈਲ ਕੱਢ ਕੇ ਸੱਟ ਵਾਲੀ ਜਗ੍ਹਾ 'ਤੇ ਲਗਾ ਕੇ ਕੁਝ ਦੇਰ ਸੁੱਕਣ ਦੇ ਲਈ ਛੱਡ ਦਿਓ। ਇਸ ਨਾਲ ਦਰਦ ਘੱਟ ਹੋ ਜਾਵੇਗਾ।
(੭) ਚਿੱਟਾ ਸਿਰਕਾ
ਚਿੱਟਾ ਸਿਰਕਾ ਲਗਾਉਣ ਨਾਲ ਦਰਦ ਘੱਟ ਹੋ ਜਾਂਦਾ ਹੈ। ਇਹ ਸੰਕਰਮਨ ਨੂੰ ਰੋਕਣ 'ਚ ਮਦਦ ਕਰਦਾ ਹੈ।
(੮) ਪਿਆਜ਼
ਪਿਆਜ਼ 'ਚ ਮੌਜੂਦ ਤੱਤ ਜ਼ਖਮ ਨੂੰ ਭਰਨ 'ਚ ਮਦਦ ਕਰਦੇ ਹਨ। ਇਸ ਲਈ ਤਾਜਾ ਪਿਆਜ਼ ਦੇ ਛੋਟੇ-ਛੋਟੇ ਟੁਕੜੇ ਕੱਦੂਕਸ ਕਰਕੇ ਹੌਲੀ-ਹੌਲੀ ਜ਼ਖਮ ਵਾਲੀ ਜਗ੍ਹਾ 'ਤੇ ਲਗਾਓ।

ਸ੍ਰੋਤ : ਜਗ ਬਾਣੀ

Back to top