ਹੋਮ / ਖ਼ਬਰਾਂ / ਸੱਟ ਲੱਗਣ 'ਤੇ ਵਹਿੰਦੇ ਖੂਨ ਨੂੰ ਰੋਕੋ ਇਸ ਤਰ੍ਹਾਂ
ਸਾਂਝਾ ਕਰੋ

ਸੱਟ ਲੱਗਣ 'ਤੇ ਵਹਿੰਦੇ ਖੂਨ ਨੂੰ ਰੋਕੋ ਇਸ ਤਰ੍ਹਾਂ

ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ੬੦ ਸਕਿੰਟਾਂ 'ਚ ਹੀ ਤੁਸੀਂ ਖੂਨ ਰੋਕ ਸਕਦੇ ਹੋ।

ਜਲੰਧਰ - ਜੇਕਰ ਸਰੀਰ 'ਤੇ ਕਿਤੇ ਵੀ ਸੱਟ ਲੱਗ ਜਾਵੇ ਤਾਂ ਖੂਨ ਦਾ ਵੱਗਣਾ ਆਮ ਗੱਲ ਹੈ। ਮੁਸ਼ਕਲ ਉਸ ਸਮੇਂ ਹੁੰਦੀ ਹੈ ਜਦੋਂ ਖੂਨ ਵਹਿਣਾ ਬੰਦ ਹੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ੬੦ ਸਕਿੰਟਾਂ 'ਚ ਹੀ ਤੁਸੀਂ ਖੂਨ ਰੋਕ ਸਕਦੇ ਹੋ।

ਬਰਫ
ਵਹਿੰਦੇ ਖੂਨ ਨੂੰ ਰੋਕਣ ਲਈ ਬਰਫ ਸਭ ਤੋਂ ਅਸਾਨ ਤਰੀਕਾ ਹੈ। ਜਖ਼ਮ ਉੱਤੇ ਬਰਫ ਰਗੜਣ ਨਾਲ ਖੂਨ ਜਲਦੀ ਕਲਾੱਟ ਹੁੰਦਾ ਹੈ ਅਤੇ ਇਸ ਨਾਲ ਦਰਦ ਨੂੰ ਵੀ ਅਰਾਮ ਮਿਲਦਾ ਹੈ।

ਟੀ-ਬੈਗ
ਟੀ-ਬੈਗ ਜਲਦੀ ਖੂਨ ਰੋਕਣ 'ਚ ਮਦਦ ਕਰਦਾ ਹੈ। ਇਕ ਟੀ-ਬੈਗ ਲਓ, ਉਸ ਨੂੰ ਪਾਣੀ ਨਾਲ ਨਰਮ ਕਰੋ ਅਤੇ ਜਖ਼ਮ ਵਾਲੇ ਹਿੱਸੇ 'ਤੇ ਰੱਖ ਕੇ ੧੦ ਮਿੰਟ ਲਈ ਹਲਕਾ ਦਬਾ ਕੇ ਰੱਖੋ।

ਹਲਦੀ
ਹਲਦੀ 'ਚ ਜਖ਼ਮ ਨੂੰ ਭਰਨ ਸਮਰੱਥਾ ਹੁੰਦੀ ਹੈ। ਇਸ ਨੂੰ ਜਖ਼ਮ 'ਤੇ ਲਗਾਉਣ ਨਾਲ ਕਲਾਟ ਕਰਨ 'ਚ ਮਦਦ ਕਰਦਾ ਹੈ ਅਤੇ ਇਹ ਇੰਫੈਕਸ਼ਨ ਤੋਂ ਵੀ ਬਚਾਉਂਦਾ ਹੈ।

ਫਿਟਕਰੀ
ਇਹ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਨੂੰ ਕਈ ਮਿਨਰਲਸ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਇਹ ਖੂਨ ਨੂੰ ਰੋਕਣ 'ਚ ਮਦਦ ਕਰਦਾ ਹੈ। ਤੁਹਾਨੂੰ ਸਭ ਤੋਂ ਪਹਿਲਾਂ ਫਿਟਕਰੀ ਨੂੰ ਪਾਣੀ ਦੇ ਨਾਲ ਗਿੱਲਾ ਕਰੋ, ਫਿਰ ਜਖ਼ਮ ਨੂੰ ਇਸ ਨਾਲ ਥੋੜ੍ਹੀ ਦੇਰ ਦਬਾ ਕੇ ਰੱਖੋ। ਖੂਨ ਦਾ ਵਹਿਣਾ ਬੰਦ ਹੋ ਜਾਵੇਗਾ।

ਨਮਕ ਅਤੇ ਪਾਣੀ ਦਾ ਘੋਲ
ਮੂੰਹ ਦੇ ਜਖ਼ਮ 'ਚੋਂ ਖੂਨ ਨੂੰ ਰੋਕਣ ਦੇ ਲਈ ਵਧੀਆ ਨੁਸਖ਼ਾ ਹੈ। ਇਸ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਮੂੰਹ ਦੇ ਜਖ਼ਮ ਦੀ ਹਰ ਤਰ੍ਹਾਂ ਦੀ ਮੁਰੰਮਤ ਰੋਕਣ 'ਚ ਸਹਾਇਕ ਹੁੰਦਾ ਹੈ ਅਤੇ ਦਰਦ ਤੋਂ ਵੀ ਅਰਾਮ ਮਿਲਦਾ ਹੈ।

ਖੰਡ
ਖੰਡ ਵੀ ਕੁਦਰਤੀ ਐਂਟੀਸੈਪਟਿੱਕ ਹੁੰਦੀ ਹੈ। ਇਸ 'ਚ ਵੀ ਪਾਣੀ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਇਹ ਖੂਨ ਨੂੰ ਕਲਾਟ ਕਰਨ 'ਚ ਮਦਦ ਕਰਦਾ ਹੈ।

ਸ੍ਰੋਤ : ਜਗ ਬਾਣੀ

Back to top