ਹੋਮ / ਖ਼ਬਰਾਂ / ਸਰਦੀਆਂ ਦੇ ਦਿਨਾਂ 'ਚ ਗਰਮੀ ਮਹਿਸੂਸ ਕਰਨ ਲਈ ਪੀਓ ਇਹ ੯ ਡਰਿੰਕਸ
ਸਾਂਝਾ ਕਰੋ

ਸਰਦੀਆਂ ਦੇ ਦਿਨਾਂ 'ਚ ਗਰਮੀ ਮਹਿਸੂਸ ਕਰਨ ਲਈ ਪੀਓ ਇਹ ੯ ਡਰਿੰਕਸ

ਆਓ ਜਾਣਦੇ ਹਾਂ ਕੁਝ ਅਜਿਹੇ ਹੀ ਡਰਿੰਕਸ ਦੇ ਬਾਰੇ 'ਚ ਜੋ ਸਰਦੀਆਂ ਦੇ 'ਚ ਵੀ ਗਰਮੀ ਦਿੰਦੇ ਹਨ।

ਸਰਦੀਆਂ ਦੇ ਦਿਨਾਂ 'ਚ ਸਿਰਫ ਗਰਮ ਕਪੜੇ ਪਾਉਣ ਜਾਂ ਖਾਣ ਨਾਲ ਹੀ ਠੰਡ ਤੋਂ ਬਚਾ ਨਹੀਂ ਹੁੰਦਾ ਸਗੋਂ ਇਸ ਦੇ ਲਈ ਕੁਝ ਹਾਟ ਡਰਿੰਕਸ ਪੀਣੇ ਵੀ ਜ਼ਰੂਰੀ ਹੁੰਦੇ ਹਨ। ਸਰਦੀਆਂ ਦੇ ਦਿਨਾਂ 'ਚ ਜ਼ਿਆਦਾ ਕੈਲੋਰੀ ਅਤੇ ਐਨਰਜੀ ਵਾਲੇ ਡਰਿੰਕਸ ਪੀਣੇ ਚਾਹੀਦੇ ਹਨ। ਇਹ ਸਿਹਤਮੰਦ ਡਰਿੰਕਸ ਸਰੀਰ ਨੂੰ ਠੰਡ ਤੋਂ ਬਚਾਉਂਦੇ ਹਨ ਅਤੇ ਬੀਮਾਰੀਆਂ ਤੋਂ ਲੜਨ ਦੀ ਤਾਕਤ ਦਿੰਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਡਰਿੰਕਸ ਦੇ ਬਾਰੇ 'ਚ ਜੋ ਸਰਦੀਆਂ ਦੇ 'ਚ ਵੀ ਗਰਮੀ ਦਿੰਦੇ ਹਨ।

(੧) ਹਾਟ ਚਾਕਲੇਟ 'ਚ ਐਂਟੀਆਕਸੀਡੈਂਟਸ, ਫਲੇਵਨਾਇਡਸ ਆਦਿ ਸਿਹਤਮੰਦ ਚੀਜ਼ਾਂ ਹੁੰਦੀਆਂ ਹਨ। ਇਹ ਬਲੱਡ ਸਕੁਲੇਸ਼ਨ ਨੂੰ ਵਧਾ ਕੇ ਸਰੀਰ ਨੂੰ ਗਰਮ ਰੱਖਦੇ ਹਨ।
(੨) ਖਜ਼ੂਰ ਵਾਲੇ ਦੁੱਧ 'ਚ ਪ੍ਰੋਟੀਨ,ਮਿਨਰਲਸ ਅਤੇ ਵਿਟਾਮਿਨਸ ਹੁੰਦੇ ਹਨ। ਇਹ ਸਰੀਰ ਨੂੰ ਐਨਰਜੀ ਦਿੰਦੇ ਹਨ ਅਤੇ ਸਰਦੀ ਤੋਂ ਬਚਾਉਂਦੇ ਹਨ।
(੩) ਗਰਮਾ ਗਰਮ ਟੋਮਾਟੋ, ਪਾਲਕ, ਕਾਰਨ ਜਾਂ ਫਿਰ ਚਿਕਨ ਸੂਪ ਪੀਣ ਨਾਲ ਸਰੀਰ 'ਚ ਗਰਮਾਹਟ ਬਣੀ ਰਹਿੰਦੀ ਹੈ। ਇਸ ਨਾਲ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
(੪) ਗਰਮ ਦੁੱਧ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰਹਿੰਦਾ ਹੈ। ਇਸ 'ਚ ਐਂਟੀਬੈਕਟੀਰੀਅਲ, ਐਂਟੀਆਕਸੀਡੈਂਟਸ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ।
(੫) ਠੰਡ 'ਚ ਸਵੇਰੇ ਅਦਰਕ ਵਾਲੀ ਚਾਹ ਪੀਣ ਨਾਲ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼, ਸਿਰਦਰਦ ਆਦਿ ਸਮੱਸਿਆਵਾ ਤੋਂ ਬਚਾਅ ਹੁੰਦਾ ਹੈ। ਇਸ ਨਾਲ ਸਰਦੀ ਨਹੀਂ ਲੱਗਦੀ।
(੬) ਗ੍ਰੀਨ ਟੀ 'ਚ ਐਂਟੀਆਕਸੀਡੈਂਟਸ ਹੁੰਦਾ ਹੈ ਜੋ ਬੀਮਾਰੀਆਂ ਤੋਂ ਰੱਖਿਆ ਕਰਨ 'ਚ ਮਦਦ ਕਰਦਾ ਹੈ। ਬਿਨਾਂ ਦੁੱਧ ਅਤੇ ਸ਼ੱਕਰ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
(੭) ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਸ ਨੂੰ ਪੀਣ ਨਾਲ ਕਈ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
(੮) ਡਰਾਈਫਰੂਟਸ ਪਾਊਡਰ ਮਿਲਾ ਕੇ ਗਰਮ ਦੁੱਧ ਪੀਣ ਨਾਲ ਸਰੀਰ ਦੀ ਇਮਿਊੁਨਿਟੀ ਵਧਦੀ ਹੈ। ਠੰਡ ਦੇ ਦਿਨਾਂ 'ਚ ਇਹ ਤਾਕਤ ਅਤੇ ਐਨਰਜੀ ਦਿੰਦੇ ਹਨ।
(੯) ਗਾਜਰ, ਸੇਬ ਆਦਿ ਜੂਸ ਤਾਜ਼ਾ ਬਣਾ ਕੇ ਪੀਓ। ਠੰਡ ਦੇ ਦਿਨਾਂ 'ਚ ਇਹ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਅਤੇ ਬੀਮਾਰੀਆਂ ਤੋਂ ਬਚਾਉਂਦੇ ਹਨ।

ਸ੍ਰੋਤ : ਜਗ ਬਾਣੀ

Back to top