ਹੋਮ / ਖ਼ਬਰਾਂ / ਪੀਲਾਪਨ ਹੋਵੇਗਾ ਦੂਰ, ਮੋਤਿਆਂ ਵਾਂਗ ਚਮਕਣਗੇ ਦੰਦ
ਸਾਂਝਾ ਕਰੋ

ਪੀਲਾਪਨ ਹੋਵੇਗਾ ਦੂਰ, ਮੋਤਿਆਂ ਵਾਂਗ ਚਮਕਣਗੇ ਦੰਦ

ਦੰਦ ਸਿਰਫ਼ ਖਾਣ ਦੇ ਲਈ ਹੀ ਨਹੀਂ ਹੁੰਦੇ ਬਲਕਿ ਸਾਡੀ ਖੂਬਸ਼ੂਰਤ ਮੁਸਕਰਾਹਟ ਦੇ ਲਈ ਵੀਂ ਮਦਦਗਾਰ ਹੁੰਦੇ ਹਨ ਪਰ ਜੇਕਰ ਦੰਦ ਪੀਲੇ ਹੋਣ ਤਾਂ ਸਾਡੀ ਮੁਸਕਰਾਹਟ ਵੀਂ ਵਧੀਆਂ ਨਹੀਂ ਲੱਗਦੀ।

ਜਲੰਧਰ - ਦੰਦ ਸਿਰਫ਼ ਖਾਣ ਦੇ ਲਈ ਹੀ ਨਹੀਂ ਹੁੰਦੇ ਬਲਕਿ ਸਾਡੀ ਖੂਬਸ਼ੂਰਤ ਮੁਸਕਰਾਹਟ ਦੇ ਲਈ ਵੀਂ ਮਦਦਗਾਰ ਹੁੰਦੇ ਹਨ ਪਰ ਜੇਕਰ ਦੰਦ ਪੀਲੇ ਹੋਣ ਤਾਂ ਸਾਡੀ ਮੁਸਕਰਾਹਟ ਵੀਂ ਵਧੀਆਂ ਨਹੀਂ ਲੱਗਦੀ। ਦੰਦਾਂ ਦੇ ਪੀਲੇ ਹੋਣ ਦੇ ਪਿੱਛੇ ਕਈ ਸਾਰੇ ਕਾਰਨ ਹੋ ਸਕਦੇ ਹਨ। ਸ਼ਰਾਬ, ਗੁਟਕਾ ਅਤੇ ਸਿਗਰਟ ਪੀਣ ਵਾਲੇ ਲੋਕਾਂ ਦੇ ਦੰਦ ਪੀਲੇ ਜਾਂ ਕਾਲੇਪਨ 'ਚ ਹੁੰਦੇ ਹਨ। ਇਨ੍ਹਾਂ 'ਚ ਚਮਕ ਲਿਆਉਣ ਦੇ ਲਈ ਲੋਕ ਕਈ ਤਰ੍ਹਾਂ ਦੇ ਕੈਮੀਕਲ ਇਸਤੇਮਾਲ ਕਰਦੇ ਹਨ ਪਰ ਇਹ ਕੈਮੀਕਲ ਦੰਦਾ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੰਦੇ ਹਨ । ਇਸਦੀ ਜਗ੍ਹਾਂ 'ਤੇ ਤੁਸੀ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ ਜੋ ਤੁਹਾਡੇ ਦੰਦਾਂ ਨੂੰ ਮੋਤੀਆਂ ਵਾਂਗ ਚਿੱਟੇ ਬਣਾ ਦੇਣਗੇ।

(੧) ਤੁਲਸੀ
ਤੁਲਸੀ ਬਹੁਤ ਹੀ ਗੁਣਕਾਰੀ ਹੈ। ਇਸ ਨਾਲ ਦੰਦਾਂ ਨਾਲ ਜੁੜੀਆਂ ਸਮੱਸਿਆਵਾ ਦੂਰ ਹੁੰਦੀਆਂ ਹਨ। ਤੁਲਸੀ ਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਟੁੱਥਪੇਸਟ 'ਚ ਮਿਲਾ ਕੇ ਰੋਜ਼ਾਨਾ ਬਰੱਸ਼ ਕਰਨ ਨਾਲ ਪੀਲਾਪਨ ਦੂਰ ਹੋ ਜਾਂਦਾ ਹੈ
(੨) ਸੰਤਰੇ ਦੇ ਛਿਲਕੇ
ਸੰਤਰੇ ਦੇ ਛਿਲਕੇ ਅਤੇ ਤੁਲਸੀ ਦੇ ਪੱਤੇ ਸੁੱਕਾ ਕੇ ਦੌਨ੍ਹਾਂ ਨੂੰ ਪੀਸ ਕੇ ਚੂਰਨ ਬਣਾ ਲਓ। ਇਨ੍ਹਾਂ ਦੌਨ੍ਹਾਂ ਨੂੰ ਮਿਕਸ ਕਰ ਲਓ। ਬਰੱਸ਼ ਕਰਨ ਦੇ ਬਾਅਦ ਇਸ ਚੂਰਨ ਨਾਲ ਦੰਦ ਸਾਫ ਕਰੋ । ਇਸ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ।
(੩) ਨਿੰਮ
ਨਿੰਮ 'ਚ ਐਂਟੀ ਬੈਕਟੀਰੀਆ ਗੁਣ ਪਾਏ ਜਾਂਦੇ ਹਨ। ਇਹ ਬਹੁਤ ਵਧੀਆਂ ਐਂਟੀ ਸੈਪਟਿਕ ਵੀ ਹੈ। ਦੰਦਾਂ ਦੀ ਸਮੱਸਿਆ ਦੇ ਲਈ ਨਿੰਮ ਬਹੁਤ ਫਾਇਦੇਮੰਦ ਹੈ।  ਨਿੰਮ ਦੀ ਦਾਤਣ ਕਰਨ ਨਾਲ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ।
(੪) ਨਿੰਬੂ
੧ ਗਲਾਸ ਪਾਣੀ 'ਚ ਨਿੰਬੂ ਦੇ ਰਸ ਨੂੰ ਮਿਲਾ ਲਓ ਅਤੇ ਰਾਤ ਨੂੰ ਇਸ 'ਚ ਦਾਤਣ ਭਿੱਜਣ ਲਈ ਰੱਖ ਦਿਓ । ਸਵੇਰੇ ਦੰਦ ਸਾਫ ਕਰਨ ਲਈ ਇਸ ਦਾਤਣ ਦਾ ਇਸਤੇਮਾਲ ਕਰੋ। ਇਸ ਨਾਲ ਦੰਦਾਂ ਦਾ ਪੀਲਾਪਨ ਦੂਰ ਹੋਵੇਗਾ। ਦੰਦ ਅਤੇ ਮਸੂੜੇ ਵੀ ਮਜ਼ਬੂਤ ਹੋਣਗੇ।
(੫) ਬੇਕਿੰਗ ਸੋਡਾ
ਦੰਦਾਂ ਨੂੰ ਬਰੱਸ਼ ਕਰਨ ਦੇ ਬਾਅਦ ਬੇਕਿੰਗ ਸੋਡਾ ਅਤੇ ੧-੨ ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਇਸ ਪਾਊਡਰ ਨੂੰ ਹਲਕੇ ਹਲਕੇ ਹੱਥਾਂ ਨਾਲ ਦੰਦਾਂ 'ਤੇ ਮਲੋ। ਇਸ ਨੂੰ ਠੰਡੇ ਪਾਣੀ ਨਾਲ ਧੋ ਲਵੋ । ਦੰਦਾਂ 'ਤੇ ਬਣੀ ਪੀਲੀ ਪਰਤ ਹੱਟ ਜਾਵੇਗੀ।
(੬) ਨਮਕ
ਦੰਦਾਂ ਦੀ ਕਿਸੇ ਵੀ ਪਰੇਸ਼ਾਨੀ ਲਈ ਨਮਕ ਬਹੁਤ ਫਾਇਦੇਮੰਦ ਹੈ। ਚੁਟਕੀ ਭਰ ਨਮਕ 'ਚ 1-2 ਬੂੰਦਾਂ ਸਰੌਂ ਦਾ ਤੇਲ ਮਿਲਾ ਲਵੋ ਅਤੇ ਇਸ ਨਾਲ ਦੰਦਾਂ ਦੀ ਮਾਲਿਸ਼ ਕਰੋ। ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ।
(੭)  ਤੇਜ ਪੱਤਾ
ਸੁਖੇ  ਹੋਏ ਤੇਜ ਪੱਤਿਆਂ ਨੂੰ ਪੀਸ ਕੇ ਚੂਰਨ ਬਣਾ ਲਓ। ਹਰ 3-4 ਦਿਨ ਬਾਅਦ ਇਸ ਚੂਰਨ ਨਾਲ ਦੰਦਾਂ ਦੀ ਮਾਲਿਸ਼ ਕਰੋ । ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ।
(੯) ਗਾਜਰ
ਗਾਜਰ 'ਚ ਮੌਜ਼ੂਦ ਰੇਸ਼ੇ ਦੰਦਾਂ ਦੀ ਸਫਾਈ ਕਰਦੇ ਹਨ। ਖਾਣਾ ਖਾਣ ਦੇ ਬਾਅਦ ਕੱਚੀ ਗਾਜਰ ਨੂੰ ਚਬਾ-ਚਬਾ ਕੇ ਖਾਓ। ਇਸ ਨਾਲ ਦੰਦ ਸਾਫ ਹੋ ਜਾਣਗੇ।

ਸ੍ਰੋਤ : ਜਗ ਬਾਣੀ

Back to top