ਹੋਮ / ਖ਼ਬਰਾਂ / ਪਿਛਲੀ ਜੇਬ 'ਚ ਪਰਸ ਰੱਖਣ ਨਾਲ ਹੋ ਸਕਦੀ ਹੈ ਬੀਮਾਰੀ
ਸਾਂਝਾ ਕਰੋ

ਪਿਛਲੀ ਜੇਬ 'ਚ ਪਰਸ ਰੱਖਣ ਨਾਲ ਹੋ ਸਕਦੀ ਹੈ ਬੀਮਾਰੀ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੈਂਟ ਦੀ ਪਿਛਲੀ ਜੇਬ 'ਚ ਪਰਸ ਰੱਖਣ ਨਾਲ ਗੰਭੀਰ ਬੀਮਾਰੀ ਦਾ ਸਾਹਮਣਾ ਕਰਨੇ ਪੈ ਸਕਦਾ ਹੈ।

ਲਾਈਫ ਸਟਾਇਲ ਬਦਲਣ ਦੇ ਨਾਲ ਲੋਕਾਂ ਦੀ ਆਦਤਾਂ ਵੀ ਬਦਲ ਗਈਆਂ ਹਨ। ਲੋਕ ਨਵੇਂ ਫੈਸ਼ਨ ਨੂੰ ਅਪਣਾ ਰਹੇ ਹਨ ਪਰ ਕਈ ਵਾਰ ਅਜਿਹਾ ਕਰਨਾ ਵੀ ਭਾਰੀ ਪੈ ਸਕਦਾ ਹੈ। ਅੱਜ ਕੱਲ੍ਹ ਹਰ ਕੋਈ ਜੇਬ 'ਚ ਪਰਸ ਰੱਖਣਾ ਪਸੰਦ ਕਰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੈਂਟ ਦੀ ਪਿਛਲੀ ਜੇਬ 'ਚ ਪਰਸ ਰੱਖਣ ਨਾਲ ਗੰਭੀਰ ਬੀਮਾਰੀ ਦਾ ਸਾਹਮਣਾ ਕਰਨੇ ਪੈ ਸਕਦਾ ਹੈ।

ਪੈਂਟ ਦੀ ਪਿਛਲੀ ਜੇਬ 'ਚ ਪਰਸ ਰੱਖਣ ਨਾਲ ਪਾਇਰੀ ਫੋਰਮਿਸ ਸਿੰਡਰੋਮ ਨਾਮਕ ਬੀਮਾਰੀ ਹੋ ਸਕਦੀ ਹੈ। ਇਸ ਬੀਮਾਰੀ 'ਚ ਮਰੀਜ਼ ਨੂੰ ਬਹੁਤ ਦਰਦ ਹੁੰਦੀ ਹੈ। ਜੇਬ 'ਚ ਪਰਸ ਰੱਖ ਕੇ ਘੰਟੋਂ ਤੱਕ ਬੈਠਣ ਨਾਲ ਪਾਇਰੀ ਫੋਰਮਿਸ ਮਾਸਪੇਸ਼ੀਆਂ 'ਤੇ ਦੱਬ ਪੈਂਦੀ ਹੈ ਅਤੇ ਪੈਰਾਂ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਨੌਜਵਾਨ ਇਸ ਬੀਮਾਰੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਤੁਸੀਂ ਵੀ ਅਜਿਹੀ ਗਲਤੀ ਕਰ ਰਹੇ ਹੋ ਤਾਂ ਸਮੇਂ ਰਹਿੰਦੇ ਹੀ ਆਪਣੀ ਆਦਤ ਬਦਲ ਲਓ। ਪਾਇਰੀ ਫੋਰਮਿਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਕਰਵਾਉਣੀ ਪੈਂਦੀ ਹੈ। ਇਸ ਬੀਮਾਰੀ ਦੇ ਮਰੀਜ਼ਾਂ ਦੀ ਸੰਖਿਆ ਉਨ੍ਹਾਂ ਲੋਕਾਂ ਦੀ ਹੈ ਜੋ ਘੰਟਿਆਂ ਤੱਕ ਬੈਠ ਕੇ ਕੰਮ ਕਰਦੇ ਹਨ।

ਸ੍ਰੋਤ : ਜਗ ਬਾਣੀ

Back to top