ਹੋਮ / ਖ਼ਬਰਾਂ / ਦੇਸੀ ਘਿਓ ਦੇ ਫਾਇਦੇ
ਸਾਂਝਾ ਕਰੋ

ਦੇਸੀ ਘਿਓ ਦੇ ਫਾਇਦੇ

ਦੇਸੀ ਘਿਓ 'ਚ ਪਾਏ ਜਾਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਫਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਓ ਦੇ ਫਾਇਦਿਆਂ ਬਾਰੇ।

ਜਲੰਧਰ - ਪੁਰਾਣੇ ਸਮੇਂ 'ਚ ਦੇਸੀ ਘਿਓ ਨੂੰ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਭੋਜਨ ਤੋਂ ਲੈ ਕੇ ਪੂਜਾ-ਅਰਚਨਾ ਤੱਕ ਦੇਸੀ ਘਿਓ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜਕਲ ਦੇ ਨੌਜਵਾਨ ਇਸ ਤੋਂ ਕੋਹਾਂ ਦੂਰ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਦੇਸੀ ਘਿਓ ਖਾਣ ਨਾਲ ਭਾਰ ਵੱਧਦਾ ਹੈ। ਇਸ ਕਾਰਨ ਉਹ ਇਸਦੇ ਦੂਜੇ ਫਾਇਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦੇਸੀ ਘਿਓ 'ਚ ਪਾਏ ਜਾਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਫਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਓ ਦੇ ਫਾਇਦਿਆਂ ਬਾਰੇ।

- ਸਿਹਤ ਸੰਬੰਧੀ ਲਾਭ
(੧) ਹਾਰਟ ਅਟੈਕ ਅਤੇ ਕੈਂਸਰ
ਦੇਸੀ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਲਿਨੋਲਿਕ ਐਸਿਡ ਸਰੀਰ 'ਚ ਕੈਂਸਰ ਕੋਸ਼ਿਕਾਵਾ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਦਿਲ ਦੀਆਂ ਬੀਮਾਰੀਆਂ ਲਈ ਵੀ ਦੇਸੀ ਘਿਓ ਦਾ ਸੇਵਨ ਲਾਭਕਾਰੀ ਹੈ।
(੨) ਰੋਗ ਰੋਕੂ ਸਮਰੱਥਾ ਮਜ਼ਬੂਤ
ਦੇਸੀ ਘਿਓ 'ਚ ਵਿਟਾਮਿਨ ਐਂਟੀਆਕਸੀਡੈਂਟ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹਨ। ਦੇਸੀ ਘਿਓ ਦੇ ਸੇਵਨ ਨਾਲ ਰੋਗਾਂ ਨਾਲ ਲੜਨ ਦੀ ਤਾਕਤ ਬਣੀ ਰਹਿੰਦੀ ਹੈ। ਇਸ ਨਾਲ ਸਰਦੀ ਖਾਂਸੀ ਅਤੇ ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।
(੩) ਸਿਰ ਦਰਦ ਦੂਰ
ਸਿਰ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਗਾਂ ਦੇ ਸ਼ੁੱਧ ਦੇਸੀ ਘਿਓ ਦੀਆਂ ੨ ਬੂੰਦਾਂ ਨੱਕ 'ਚ ਸਵੇਰੇ ਸ਼ਾਮ ਪਾਓ। ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਇਸ ਨਾਲ ਮੌਸਮ ਕਾਰਨ ਹੋਣ ਵਾਲੀ ਐਲਰਜੀ ਅਤੇ ਨੱਕ ਦੀ ਖੁਸ਼ਕੀ ਵੀ ਦੂਰ ਹੋ ਜਾਂਦੀ ਹੈ।
(੪) ਪਾਚਨ 'ਚ ਸੁਧਾਰ
ਜਿਨ੍ਹਾਂ ਲੋਕਾਂ ਨੂੰ ਪਾਚਨ ਸੰਬੰਧੀ ਕੋਈ ਪ੍ਰੇਸ਼ਾਨੀ ਹੈ, ਉਨ੍ਹਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਖਾਣੇ ਦੇ ਨਾਲ ਘਿਓ ਦਾ ਸੇਵਨ ਕਰਨ ਨਾਲ ਖਾਣਾ ਆਸਾਨੀ ਨਾਲ ਪਚਦਾ ਹੈ। ਇਸ ਨਾਲ ਸਰੀਰ ਦੇ ਫੋਕਟ ਪਦਾਰਥ ਬਾਹਰ ਨਿਕਲ ਜਾਂਦੇ ਹਨ।
(੫) ਦਿਮਾਗ ਤੇਜ
ਦੇਸੀ ਘਿਓ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਤਣਾਅ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਖਾਣੇ 'ਚ ਦੇਸੀ ਘਿਓ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
(੬) ਕਬਜ਼
ਕਬਜ਼ ਜਾਂ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਲਈ ਵੀ ਦੇਸੀ ਘਿਓ ਰਾਮਬਾਣ ਹੈ। ਕਬਜ਼ ਹੋਣ 'ਤੇ ੧ ਗਲਾਸ ਦੁੱਧ 'ਚ ੧ ਚਮਚ ਘਿਓ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਲਾਭ ਮਿਲਦਾ ਹੈ। ਇਸ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।

- ਸੁੰਦਰਤਾ ਲਈ ਲਾਭ
(੧) ਫਟੇ ਹੋਏ ਬੁੱਲ੍ਹ
ਸਰਦੀਆਂ 'ਚ ਖੁਸ਼ਕ ਮੌਸਮ ਕਾਰਨ ਬੁੱਲ੍ਹ ਫਟਣੇ ਸ਼ੁਰੂ ਹੋ ਜਾਂਦੇ ਹਨ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ੧-੨ ਬੂੰਦਾਂ ਦੇਸੀ ਘਿਓ ਦੀਆਂ ਲਗਾਓ। ਇਸ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।
(੨) ਵਾਲਾਂ ਲਈ ਫਾਇਦੇਮੰਦ
ਵਾਲਾਂ ਲਈ ਵੀ ਦੇਸੀ ਘਿਓ ਬਹੁਤ ਫਾਇਦੇਮੰਦ ਹੈ ਵਾਲ ਝੜਨ ਦੀ ਪ੍ਰੇਸ਼ਾਨੀ ਹੈ ਤਾਂ ਦੇਸੀ ਘਿਓ ਨੂੰ ਕੋਸਾ ਕਰਕੇ ਵਾਲਾਂ 'ਤੇ ਲਗਾਓ। ਇਸ ਤੋਂ ੧ ਘੰਟੇ ਬਾਅਦ ਸ਼ੈਂਪੂ ਨਾਲ ਧੋ ਲਓ।
(੩) ਚਮਕਦਾਰ ਚਮੜੀ
ਘਿਓ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਜੇ ਸਰਦੀ ਕਾਰਨ ਤੁਹਾਡੀ ਚਮੜੀ ਡ੍ਰਾਈ ਅਤੇ ਖੁਸ਼ਕ ਹੈ ਤਾਂ ਘਿਓ ਦੀ ਵਰਤੋਂ ਕਰੋ। ਦੇਸੀ ਘਿਓ, ਦੁੱਧ ਅਕੇ ਵੇਸਣ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ।
ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ। ੨੦ ਮਿੰਟ ਬਾਅਦ ਆਪਣੇ ਚਿਹਰੇ ਨੂੰ ਧੋ ਲਓ। ਇਸ ਨਾਲ ਤੁਹਾਡੀ ਚਮੜੀ 'ਤੇ ਗਲੋਅ ਆਵੇਗਾ।

ਸ੍ਰੋਤ : ਜਗ ਬਾਣੀ

Back to top