ਹੋਮ / ਖ਼ਬਰਾਂ / ਤੰਦਰੁਸਤ ਰਹਿਣ ਲਈ ਪੀਓ ਇਹ ਜੂਸ
ਸਾਂਝਾ ਕਰੋ

ਤੰਦਰੁਸਤ ਰਹਿਣ ਲਈ ਪੀਓ ਇਹ ਜੂਸ

ਆਓ ਜਾਣਦੇ ਹਾਂ ਘੀਏ ਅਤੇ ਅਦਰਕ ਦਾ ਜੂਸ ਰੋਜ਼ਾਨਾ ਪੀਣ ਨਾਲ ਕਿਹੜੇ-ਕਿਹੜੇ ਲਾਭ ਮਿਲਦੇ ਹਨ।

ਜਲੰਧਰ - ਘੀਏ ਅਤੇ ਅਦਰਕ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਲੋਕੀ 'ਚ ਭਰਪੂਰ ਮਾਤਰਾ 'ਚ  ਪੋਟਾਸ਼ੀਅਮ, ਵਿਟਾਮਨ ਸੀ, ਬੀ, ਸੋਡੀਅਮ ਅਤੇ ਲੋਹਾ ਪਾਇਆ ਜਾਂਦਾ ਹੈ। ਜੇਕਰ ਤੁਸੀਂ ਘੀਏ ਦੀ ਸਬਜ਼ੀ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ। ਰੋਜ਼ਾਨਾ ਲੋਕੀ ਅਤੇ ਆਦਰਕ ਦਾ ਜੂਸ ਪੀਣ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਆਓ ਜਾਣਦੇ ਹਾਂ ਘੀਏ ਅਤੇ ਅਦਰਕ ਦਾ ਜੂਸ ਰੋਜ਼ਾਨਾ ਪੀਣ ਨਾਲ ਕਿਹੜੇ-ਕਿਹੜੇ ਲਾਭ ਮਿਲਦੇ ਹਨ।

- ਡਾਇਬੀਟੀਜ਼
ਘੀਏ ਦੇ ਜੂਸ ਨੂੰ ਅਦਰਕ ਦੇ ਰਸ 'ਚ ਮਿਲਾਕੇ ਪੀਣ ਨਾਲ ਬਲੱਡ ਸ਼ੂਗਰ ਪੱਧਰ ਕੰਟਰੋਲ 'ਚ ਰਹਿੰਦਾ ਹੈ। ਨਾਲ ਹੀ ਬਾਇਬੀਟੀਜ਼ ਦੇ ਮਰੀਜ਼ਾਂ ਨੂੰ ਲਾਭ ਮਿਲਦਾ ਹੈ।
- ਮੋਟਾਪਾ ਕੰਟਰੋਲ
ਘਾਏ ਅਤੇ ਅਦਰਕ ਦੇ ਜੂਸ ਨਾਲ ਸਰੀਰ ਦਾ ਮੇਟਾਬਾਲਿਜਮ ਵੱਧਦਾ ਹੈ, ਜਿਸ ਨਾਲ ਮੋਟਾਪਾ ਕੰਟਰੋਲ 'ਚ ਰਹਿੰਦਾ ਹੈ।
- ਐਸਿਡਿਟੀ
ਘੀਏ ਅਤੇ ਅਦਰਕ ਦੇ ਜੂਸ ਨੂੰ ਮਿਲਾਕੇ ਪੀਣ ਨਾਲ ਸਰੀਰ 'ਚ ਐਸਿਡ ਦੀ ਮਾਤਰਾ ਬਰਾਬਰ ਰਹਿੰਦੀ ਹੈ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।
- ਦਿਲ ਦੀਆਂ ਬੀਮਾਰੀਆਂ
ਘੀਏ ਅਤੇ ਆਦਰਕ ਦਾ ਜੂਸ ਬਰਾਬਰ ਮਾਤਰਾ 'ਚ ਮਿਲਾਕੇ ਪੀਣ ਨਾਲ ਕੋਲੈਸਟਰੌਲ ਦਾ ਪੱਧਰ ਠੀਕ ਰਹਿੰਦਾ ਹੈ। ਨਾਲ ਹੀ ਦਿਲ ਨਾਲ ਸੰਬੰਧਿਤ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
- ਬੀ.ਪੀ. ਕੰਟਰੋਲ
ਘੀਏ ਅਤੇ ਅਦਰਕ ਦਾ ਜੂਸ ਸਰੀਰ ਦੇ ਖੂਨ ਦੇ ਗੇੜ 'ਚ ਸੁਧਾਰ ਕਰਕੇ ਬੀ.ਪੀ. ਦੀ ਸਮੱਸਿਆ ਨੂੰ ਦੂਰ ਕਰਦਾ ਹੈ।
- ਸਿਹਤਮੰਦ ਚਮੜੀ
ਘੀਏ ਅਤੇ ਅਦਰਕ 'ਚ ਮੌਜੂਦ ਐਂਟੀਆਕਸੀਡੇਂਟ ਖੂਨ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਨਾਲ ਹੀ ਚਮੜੀ ਦੀਆਂ ਸਮੱਸਿਆਵਾ ਨੂੰ ਦੂਰ ਕਰਦਾ ਹੈ।

ਸ੍ਰੋਤ : ਜਗ ਬਾਣੀ

Back to top