ਹੋਮ / ਖ਼ਬਰਾਂ / ਠੰਢ ਅਤੇ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਦਾ ਨੁਕਸਾਨ ਅਤੇ ਕਣਕ ਦੀ ਫ਼ਸਲ ਲਈ ਹੋ ਰਿਹੈ ਵਰਦਾਨ ਸਾਬਿਤ
ਸਾਂਝਾ ਕਰੋ

ਠੰਢ ਅਤੇ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਦਾ ਨੁਕਸਾਨ ਅਤੇ ਕਣਕ ਦੀ ਫ਼ਸਲ ਲਈ ਹੋ ਰਿਹੈ ਵਰਦਾਨ ਸਾਬਿਤ

ਠੰਢ ਅਤੇ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਦਾ ਨੁਕਸਾਨ ਅਤੇ ਕਣਕ ਦੀ ਫ਼ਸਲ ਲਈ ਹੋ ਰਿਹੈ ਵਰਦਾਨ ਸਾਬਿਤ ਬਾਰੇ ਜਾਣਕਾਰੀ।

ਤਪਾ ਮੰਡੀ (ਸ਼ਾਮ,ਗਰਗ) - ਪਿਛਲੇ ਦਿਨਾਂ ਤੋਂ ਲੋੜ ਤੋਂ ਵੱਧ ਠੰਢ ਅਤੇ ਕੋਹਰਾ ਪੈਣ ਕਾਰਨ ਜਿੱਥੇ ਆਲੂਆਂ ਦੀ ਫ਼ਸਲ ਨੂੰ ਨੁਕਸਾਨ ਹੋ ਰਿਹਾ ਹੈ, ਉਥੇ ਹੀ ਇਹ ਠੰਢ ਕਣਕ ਦੀ ਫ਼ਸਲ ਲਈ ਵਰਦਾਨ ਸਾਬਿਤ ਹੋ ਰਹੀ ਹੈ। ਪਿਛਲੇ ਹਫ਼ਤੇ ਤੋਂ ਪੈ ਰਹੇ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਝੁਲਸਣੀ ਸ਼ੁਰੂ ਹੋ ਗਈ ਹੈ ਅਤੇ ਆਲੂ ਕਾਸ਼ਤਕਾਰਾਂ ਲਈ ਹੋਰ ਸਿਰਦਰਦੀ ਬਿਜਲੀ ਮਹਿਕਮਾ ਖੇਤਾਂ ਦੀ ਮਾੜੀ ਬਿਜਲੀ ਸਪਲਾਈ ਖੜ੍ਹੀ ਕਰ ਰਿਹਾ ਹੈ, ਕਿਉਂਕਿ ਖੇਤਾਂ ਦੀ ਬਿਜਲੀ ਸਪਲਾਈ ੪੮ ਘੰਟਿਆਂ ਬਾਅਦ ਦਿੱਤੀ ਜਾ ਰਹੀ ਹੈ। ਪਿੰਡ ਮਹਿਤਾ ਦੇ ਕੁਲਿੰਵਦਰ ਸਿੰਘ ਨਿੰਗੀ ਨੇ ਦੱਸਿਆ ਕਿ ਉਸਨੇ 5 ਏਕੜ ਆਲੂਆਂ ਦੀ ਫ਼ਸਲ ਦੀ ਬਿਜਾਈ ਕੀਤੀ ਹੈ, ਪਰ ਦਿਨੋਂ-ਦਿਨ ਹੱਦ ਤੋਂ ਵੱਧ ਕੋਹਰਾ ਪੈ ਰਿਹਾ ਹੈ। ਸਵੇਰ ਸਮੇਂ ਆਲੂਆਂ ਦੀ ਫ਼ਸਲ ਵਾਲੇ ਖੇਤ ਕੋਹਰੇ ਕਾਰਨ ਚਿੱਟੇ ਹੋਏ ਪਏ ਹੁੰਦੇ ਹਨ, ਜਿਸ ਨਾਲ ਆਲੂਆਂ ਦੀ ਫ਼ਸਲ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਧੀ ਫ਼ਸਲ ਤਾਂ ਕੋਹਰੇ ਦੀ ਮਾਰ ਹੇਠ ਆ ਵੀ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਗੇ ਜਾ ਕੇ ਆਲੂ ਦੀ ਫ਼ਸਲ ਦਾ ਮੁੱਲ ਵੀ ਘੱਟ ਮਿਲਦਾ ਹੈ ਅਤੇ ਆਲੂ ਦੀ ਫ਼ਸਲ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਅਤੇ ਸਰਕਾਰ ਦੇ ਬਦਲਵੀਂ ਫ਼ਸਲ ਦੇ ਦਾਅਵੇ ਸਾਰੇ ਠੁੱਸ ਸਾਬਿਤ ਹੋ ਰਹੇ ਹਨ। ਇਸਦੇ ਨਾਲ ਹੀ ਕਣਕ ਦੀ ਕਾਸ਼ਤ ਕਰਨ ਵਾਲੇ ਪਿੰਡ ਢਿਲਵਾਂ ਦੇ ਭਗਤ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਠੰਢ ਘੱਟ ਪੈਣ ਕਾਰਨ ਕਣਕ ਦੀ ਫ਼ਸਲ ਡੰਡੀ ਚੜ੍ਹਨ ਲੱਗ ਪਈ ਸੀ ਅਤੇ ਘੱਟ ਝਾੜ ਨਿਕਲਣ ਦਾ ਖਦਸਾ ਬਣਿਆ ਹੋਇਆ ਸੀ, ਜਿਸ ਕਾਰਨ ਝੋਨੇ ਦੀ ਫ਼ਸਲ ਉਤੇ ਚਿੱਟੇ ਤੇਲੇ ਦੀ ਮਾਰ ਝੰÎਭਿਆ ਕਿਸਾਨ ਦੁਬਿਧਾ ਵਿੱਚ ਸੀ,ਪਰ ਹੁਣ ਪਿਛਲੇ ਹਫ਼ਤੇ ਤੋਂ ਠੰਢ ਨੇ ਜ਼ੋਰ ਫ਼ੜਿਆ ਹੈ ਅਤੇ ਝਾੜ ਵਧਣ ਦੀ ਆਸ ਬੱਝੀ ਹੈ। ਕਿਸਾਨਾਂ ਰਾਜਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਧਾਲੀਵਾਲ, ਜੀਵਨ ਸਿੰਘ ਔਜਲਾ, ਹਰਦੀਪ ਸਿੰਘ ਸੇਂਖੋ, ਭਗਵੰਤ ਸਿੰਘ ਚੱਠਾ, ਭੋਲਾ ਸਿੰਘ ਚੱਠਾ, ਜੈਲਦਾਰ ਪਰਮਜੀਤ ਸਿੰਘ ਪੰਮਾ, ਜਗਜੀਤ ਸਿੰਘ ਪੰਧੇਰ ਆਦਿ ਦਾ ਕਹਿਣਾ ਹੈ ਕਿ ਆਲੂਆਂ ਦੀ ਫਸਲ ਨੂੰ ਕੋਹਰੇ ਤੋਂ ਬਚਾਉਣ ਲਈ ਦਿਨ ਸਮੇਂ ਪੂਰੀ ਅਤੇ ਰੋਜ਼ਾਨਾ ਬਿਜਲੀ ਦਿੱਤੀ ਜਾਵੇ। ਇਸਦੇ ਨਾਲ ਹੀ ਬੀਤੇ ਦਿਨੀਂ ਪਈ ਹਲਕੀ ਬਾਰਿਸ਼ ਨੇ ਆਲੂਆਂ ਅਤੇ ਕਣਕ ਦੀ ਫ਼ਸਲ ਦੋਵੇਂ ਤਰ੍ਹਾਂ ਦੇ ਕਾਸ਼ਤਕਾਰਾਂ ਨੂੰ ਫ਼ਾਇਦਾ ਹੋਣ ਦੀ ਆਸ ਹੈ, ਕਿਉਂਕਿ ਮੀਂਹ ਨਾਲ ਕੋਹਰਾ ਖ਼ਤਮ ਹੋਣ ਦੀ ਸੰਭਾਵਨਾ ਹੈ।

ਸ੍ਰੋਤ : ਜਗ ਬਾਣੀ
Back to top