ਹੋਮ / ਖ਼ਬਰਾਂ / ਛੋਟੇ ਕਿਸਾਨਾਂ ਲਈ ਮੱਛੀ ਪਾਲਣ ਦਾ ਧੰਦਾ ਬਣਿਆ ਲਾਹੇਵੰਦ
ਸਾਂਝਾ ਕਰੋ

ਛੋਟੇ ਕਿਸਾਨਾਂ ਲਈ ਮੱਛੀ ਪਾਲਣ ਦਾ ਧੰਦਾ ਬਣਿਆ ਲਾਹੇਵੰਦ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਛੱਪੜਾਂ ਦੀ ਪੁਟਾਈ ਜਾ ਉਸਾਰੀ ਲਈ ਪ੍ਰਤੀ ਹੈਕਟੇਅਰ ਪਿਛੇ ਤਿੰਨ ਲੱਖ ਰੁਪਏ ਦਾ ਕਰਜ਼ਾ ਲੈਣ ਤੇ ਜਨਰਲ ਵਰਗ ਨੂੰ ੬੦ ਹਜ਼ਾਰ ਰੁਪਏ ਅਤੇ ਐੱਸਸੀਐਸਟੀ ਨੂੰ ੭੫ ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।

ਤਲਵੰਡੀ ਭਾਈ (ਪਾਲ) - ਆਪਣੀ ਆਰਥਿਕ ਹਾਲਤ ਸੁਧਾਰਨ ਲਈ ਕਈ ਛੋਟੇ ਕਿਸਾਨਾਂ ਵੱਲੋਂ ਖੇਤੀ ਸਹਾਇਕ ਧੰਦੇ ਅਕਸਰ ਅਪਣਾਏ ਜਾਂਦੇ ਹਨ, ਪਰ ਉਨ੍ਹਾਂ ਨੂੰ ਧੰਦੇ ਵਿਚੋਂ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਹ ਅਕਸਰ ਘਾਟੇ ਦੇ ਸ਼ਿਕਾਰ ਹੋ ਜਾਣ ਤੇ ਸਹਾਇਕ ਧੰਦਿਆਂ ਤੋਂ ਮੂੰਹ ਮੋੜ ਲੈਂਦੇ ਹਨ। ਇਹ ਵਿਚਾਰ ਸਫਲ ਮੱਛੀ ਪਾਲਕ ਰਘਬੀਰ ਸਿੰਘ ਨੇ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਰੂਪ ਵਿਚ ਬਣਾਏ ਮੱਛੀ ਫਾਰਮ ਦੇ ਮਿਲਣ ਵਾਲੀ ਸਬਸਿਡੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਸਹਾਇਕ ਧੰਦੇ ਮੱਛੀ ਪਾਲਣ ਨੂੰ ਉਤਸ਼ਾਹਿਤ ਅਤੇ ਪ੍ਰਫੂਲਿਤ ਕਰਨ ਨਹੀ ਉੱਦਮੀ ਕਿਸਾਨਾਂ ਨੂੰ ਮੁਫਤ ਤਕਨੀਕੀ ਜਾਣਕਾਰੀ ਦੇਣ ਦੇ ਨਾਲ ਨਾਲ ਵਿੱਤੀ ਸਹੂਲਤਾਂ ਅਤੇ ਸਬਸਿਡੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਛੱਪੜਾਂ ਦੀ ਪੁਟਾਈ ਜਾ ਉਸਾਰੀ ਲਈ ਪ੍ਰਤੀ ਹੈਕਟੇਅਰ ਪਿਛੇ ਤਿੰਨ ਲੱਖ ਰੁਪਏ ਦਾ ਕਰਜ਼ਾ ਲੈਣ ਤੇ ਜਨਰਲ ਵਰਗ ਨੂੰ ੬੦ ਹਜ਼ਾਰ ਰੁਪਏ ਅਤੇ ਐੱਸਸੀਐਸਟੀ ਨੂੰ ੭੫ ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੁਰਾਣੇ ਛੱਪੜਾਂ ਦੇ ਸੁਧਾਰ ਲਈ ਪ੍ਰਤੀ ਹੈਕਟੇਅਰ ੭੫ ਹਜ਼ਾਰ ਰੁਪਏ ਦਾ ਕਰਜ਼ਾ ਲੈਣ ਤੇ ਸਰਕਾਰ ਵੱਲੋਂ ਜਨਰਲ ਵਰਗ ਨੂੰ ੧੫੦੦੦ ਰੁਪਏ ਅਤੇ ਐੱਸਸੀ ਵਰਗ ਨੂੰ ੧੮.੭੫੦ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰੰਗਦਾਰ ਮੱਛੀਆਂ ਦੀ ਹੈਚਰੀ ਸਮੇਤ ਇੰਟੈਗਰੇਟਿਡ ੧੫ ਲੱਖ ਰੁਪਏ ਦਾ ਕਰਜ਼ਾ ਲੈਣ ਤੇ ੫੦ ਫੀਸਦੀ ਸਬਸਿਡੀ ਭਾਵ ੭.੫ ਲੱਖ ਰੁਪਏ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫਿਸ਼ ਸੀਡ ਹੈਚਰੀ ਦੀ ਉਸਾਰੀ ਲਈ ੧੨.੫ ਲੱਖ ਰੁਪਏ ਦਾ ਕਰਜ਼ਾ ਲੈਣ ਤੇ ੧.੨੦ ਲੱਖ ਰੁਪਏ ਸਰਕਾਰ ਵੱਲੋਂ ਸਬਸਿਡੀ ਦੇਣ ਦਾ ਵੀ ਪ੍ਰਬੰਧ ਹੈ ਤਾਂ ਜੋ ਕੋਈ ਵੀ ਵਿਅਕਤੀ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਆਪਣੀ ਆਮਦਨ ਵਿਚ ਚੌਖਾ ਵਾਧਾ ਕਰ ਸਕੇ ਤੇ ਲੋਕ ਸਹਾਇਕ ਧੰਦਿਆਂ ਵਿਚੋਂ ਪੈਣ ਵਾਲੇ ਘਾਟੇ ਤੋਂ ਭੈਅ ਮੁਕਤ ਹੋ ਕੇ ਤਰੱਕੀ ਦੀਆਂ ਪੁਲਾਂਘਾ ਪੁੱਟ ਸਕਣ।

ਸ੍ਰੋਤ : ਜਗ ਬਾਣੀ

Back to top