ਹੋਮ / ਖ਼ਬਰਾਂ / ਛੋਟੀ ਇਲਾਇਚੀ ਦੇ ਵੱਡੇ ਫਾਇਦੇ
ਸਾਂਝਾ ਕਰੋ

ਛੋਟੀ ਇਲਾਇਚੀ ਦੇ ਵੱਡੇ ਫਾਇਦੇ

ਅੱਜ ਅਸੀਂ ਤੁਹਾਨੂੰ ਇਲਾਇਚੀ ਨਾਲ ਜੁੜੇ ਕਈ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਿਹਤਮੰਦ ਰੱਖਣ 'ਚ ਫ਼ਾਇਦੇਮੰਦ ਹੋਣਗੇ।

ਜਲੰਧਰ - ਇਲਾਇਚੀ, ਇਸ ਦਾ ਇਸਤੇਮਾਲ ਰਸੋਈ 'ਚ ਖਾਣਾ ਬਣਾਉਣ ਸਮੇਂ ਕੀਤਾ ਜਾਂਦਾ ਹੈ। ਇਹ ਖਾਣੇ ਦਾ ਸਵਾਦ ਵਧਾ ਦਿੰਦੀ ਹੈ। ਅਸਲ 'ਚ ਦੇਖਿਆ ਜਾਏ ਤਾਂ ਸਵਾਦ 'ਤ ਆਪਣੀ ਖਾਸ ਖੁਸ਼ਬੂ ਨਾਲ ਧੱੜਕਾ ਲਗਾਉਣ ਵਾਲੀ ਇਲਾਇਚੀ ਕੁਦਰਤੀ ਰੂਪ 'ਚ ਇਕ ਨਸ਼ਾ ਵੀ ਹੈ। ਅੱਜ ਅਸੀਂ ਤੁਹਾਨੂੰ ਇਲਾਇਚੀ ਨਾਲ ਜੁੜੇ ਕਈ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਿਹਤਮੰਦ ਰੱਖਣ 'ਚ ਫ਼ਾਇਦੇਮੰਦ ਹੋਣਗੇ।

(੧) ਮੂੰਹ ਦੀ ਬਦਬੂ
— ਇਲਾਇਚੀ ਨੂੰ ਜ਼ਿਆਦਾਤਰ ਮੂੰਹ ਦੀ ਬਦਬੂ 'ਤੇ ਹਾਜਮਾ ਠੀਕ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ
ਇਲਾਵਾ ਜੇ ਤੁਸੀਂ ਇਲਾਇਚੀ ਨੂੰ ਉਬਾਲਕੇ ਚਾਹ ਦੇ ਨਾਲ ਪੀਂਦੇ ਹੋ ਤਾਂ ਤੁਹਾਡੀ ਮੂੰਹ ਦੀ ਬਦਬੂ ਦੀ ਪ੍ਰੇਸ਼ਾਨੀ ਵੀ ਦੂਰ ਹੋ
ਜਾਏਗੀ।
(੨) ਪੇਟ ਸੰਬੰਧੀ ਪਰੇਸ਼ਾਨੀਆਂ
— ਪੇਟ ਦੀ ਜਲਨ, ਪੇਟ ਦਾ ਫੁੱਲਣਾ 'ਤੇ ਗੈਸ ਵਰਗੀਅ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਵੀ ਇਲਾਇਚੀ ਦਾ ਇਸਤੇਮਾਲ
ਕੀਤਾ ਜਾਂਦਾ ਹੈ।
(੩) ਖੂਨ ਦਾ ਦੌਰਾ
— ਰੋਜ਼ਾਨਾ ਇਲਾਇਚੀ ਖਾਣ ਨਾਲ ਖੂਨ ਦਾ ਦੌਰਾ ਠੀਕ ਰਹਿੰਦਾ ਹੈ, ਜਿਸ ਨਾਲ ਤੁਸੀਂ ਦਮਾ 'ਤੇ ਮੂੰਹ ਸੰਬੰਧੀ ਰੋਗਾਂ ਤੋਂ
ਛੁਟਕਾਰਾ ਪਾ ਸਕਦੇ ਹੋ।
(੪) ਸਰਦੀ ਜ਼ੁਕਾਮ
— ਇਲਾਇਚੀ ਦਾ ਪ੍ਰਭਾਵ ਗਰਮ ਹੁੰਦਾ ਹੈ। ਇਸਨੂੰ ਖਾਣ ਨਾਲ ਸਰਦੀ ਜ਼ੁਕਾਮ ਵੀ ਘੱਟ ਹੁੰਦਾ ਹੈ। ਇਲਾਇਚੀ ਜ਼ੰਮੇ ਹੋਏ ਰੇਸ਼ੇ
ਨੂੰ ਬਾਹਰ ਕੱਢਣ 'ਚ ਵੀ ਮਦਦ ਕਰਦੀ ਹੈ।
(੫) ਬਲੱਡ ਪ੍ਰੈਸ਼ਰ ਕੰਟਰੋਲ
— ਇਲਾਇਚੀ 'ਚ ਮੈਗਾਨੀਸ਼ੀਅਮ 'ਤੇ ਕੈਲਸ਼ੀਅਮ ਵਰਗੇ ਖਣਿਜ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ।

ਸ੍ਰੋਤ : ਜਗ ਬਾਣੀ

Back to top