ਹੋਮ / ਖ਼ਬਰਾਂ / ਖਾਲੀ ਪੇਟ ਭੁੰਨਿਆ ਲਸਣ ਖਾਣ ਦੇ ਫਾਇਦੇ
ਸਾਂਝਾ ਕਰੋ

ਖਾਲੀ ਪੇਟ ਭੁੰਨਿਆ ਲਸਣ ਖਾਣ ਦੇ ਫਾਇਦੇ

ਇਸ 'ਚ ਬਹੁਤ ਸਾਰੇ ਰੋਗਾਣੂ ਨਾਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ।

ਜਲੰਧਰ - ਸਰਦੀਆ 'ਚ ਭੁੰਨਿਆ ਲਸਣ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਇਸ 'ਚ ਬਹੁਤ ਸਾਰੇ ਰੋਗਾਣੂ ਨਾਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਆਓ ਜਾਣਦੇ ਹਾਂ ਭੁੰਨੇ ਹੋਏ ਲਸਣ ਦੇ ਫਾਇਦੇ -

(੧) ਕੋਲੈਸਟਰੌਲ
ਸਵੇਰੇ ਖਾਲੀ ਪੇਟ ਭੁੰਨੇ ਹੋਏ ਲਸਣ ਨੂੰ ਖਾਣ ਨਾਲ ਕੋਲੈਸਟਰੌਲ ਦਾ ਪੱਧਰ ਘੱਟ ਜਾਂਦਾ ਹੈ ਅਤੇ ਦਿਲ ਨਾਲ ਜੁੜਿਆਂ ਸਮੱਸਿਆਵਾਂ ਨੂੰ ਖਤਮ ਹੋ ਜਾਦੀਆਂ ਹਨ।
(੨) ਭਾਰ ਘੱਟ ਕਰੋ
ਭਾਰ ਨੂੰ ਘੱਟ ਕਰਨ 'ਚ ਵੀ ਇਹ ਬਹੁਤ ਮਦਦਗਾਰ ਹੈ। ਇਸਨੂੰ ਖਾਣ ਨਾਲ ਸਰੀਰ ਦੀ ਫੈਟ ਨੂੰ ਘੱਟਦੀ ਹੈ। ਜਿਸ ਨਾਲ ਭਾਰ ਘੱਟਣ ਲੱਗਦਾ ਹੈ।
(੩) ਸਰਦੀ-ਜੁਕਾਮ
ਲਸਣ ਦਾ ਤਸੀਰ ਗਰਮ ਹੁੰਦਾ ਹੈ ਇਸ ਲਈ ਇਸਨੂੰ ਭੁੰਨ ਕੇ ਖਾਣ ਨਾਲ ਸਰਦੀ-ਜੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਗਰਮਾਹਟ ਵੀ ਪੈਦਾ ਹੁੰਦੀ ਹੈ।
(੪) ਬਲੱਡਪ੍ਰੈਸ਼ਰ
ਭੁੰਨਿਆ ਹੋਇਆ ਲਸਣ ਖਾਣ ਨਾਲ ਬਲੱਡਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ 'ਚ ਮਦਦ ਕਰਦਾ ਹੈ।
(੫) ਊਰਜਾ 'ਚ ਵਾਧਾ
ਲਸਣ 'ਚ ਕਈ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਊਰਜਾ ਪ੍ਰਦਾਨ ਕਰਦੇ ਹਨ।
(੬) ਕਬਜ਼
ਭੁੰਨਿਆ ਹੋਇਆ ਲਸਣ ਖਾਣ ਨਾਲ ਪਾਚਨ ਸ਼ਕਤੀ ਦਰੁਸਤ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਸ੍ਰੋਤ : ਜਗ ਬਾਣੀ

Back to top