ਹੋਮ / ਖ਼ਬਰਾਂ / ਕਿਸਾਨ ਸਿਖਲਾਈ ਕੈਂਪ ਲਾਇਆ
ਸਾਂਝਾ ਕਰੋ

ਕਿਸਾਨ ਸਿਖਲਾਈ ਕੈਂਪ ਲਾਇਆ

ਕਿਸਾਨ ਸਿਖਲਾਈ ਕੈਂਪ ਬਾਰੇ ਜਾਣਕਾਰੀ।

ਕੋਟਕਪੂਰਾ (ਨਰਿੰਦਰ) - ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਬਰਾੜ ਦੀਆਂ ਹਦਾਇਤਾਂ 'ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਗੁਰੂਸਰ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾ. ਸੁਰਜੀਤ ਸਿੰਘ ਸੰਧੂ ਏ. ਡੀ. ਓ. ਸਰਾਵਾਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੀਲੀ ਕੁੰਗੀ ਦੇ ਬਚਾਅ ਲਈ ਕਿਸਾਨ ਬੈਲੀਟੋਨ ਜਾਂ ਟਿਲਟ ਦਵਾਈ ਦਾ ਛਿੜਕਾਅ ਕਰ ਸਕਦੇ ਹਨ। ਇਸ ਦੌਰਾਨ ਡਾ. ਕਰਨਜੀਤ ਸਿੰਘ ਗਿੱਲ ਬਲਾਕ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਖੇਤੀ ਕੈਂਪਾਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਮਹਿਕਮੇ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮੂੱਚੇ ਕੈਂਪ ਦਾ ਪ੍ਰਬੰਧ ਬੂਟਾ ਰਾਮ ਵੱਲੋਂ ਕੀਤਾ ਗਿਆ।

ਸ੍ਰੋਤ : ਜਗ ਬਾਣੀ

Back to top