ਜਲੰਧਰ - ਕਾਜੂ ਨੂੰ ਸੁੱਕੇ ਮੇਵਿਆ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਖਾਣ 'ਚ ਸਵਾਦ ਤਾਂ ਹੁੰਦਾ ਹੀ ਹੈ, ਇਸਦੇ ਨਾਲ ਹੀ ਇਹ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ 'ਚ ਮੈਗਨੀਸ਼ੀਅਮ, ਕਾਪਰ, ਆਇਰਨ, ਪੋਟਾਸ਼ੀਅਮ, ਜਿੰਕ ਵਰਗੇ ਬਹੁਤ ਜਰੂਰੀ ਤੱਤ ਹੁੰਦੇ ਹਨ। ਇਨ੍ਹਾਂ ਨੂੰ ਮਿਠਾਈਆਂ, ਨਮਕੀਨ ਅਤੇ ਸਨੈਕਸ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਲ ਨਾਲ ਸਰੀਰ 'ਚ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ - (੧) ਕਾਜੂ ਅਤੇ ਕਿਸ਼ਮਿਸ਼ਸਰੀਰ 'ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।(੨) ਕਾਜੂ ਅਤੇ ਪਾਣੀਪੇਟ 'ਚ ਗੈਸ ਜਾਂ ਆਫਾਰੇ ਦੀ ਪਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਲਓ। ਇਸ 'ਚ ਥੋੜਾ ਜਿਹਾ ਨਮਕ ਮਿਲਾਕੇ ਖਾਣ ਨਾਲ ਫਾਇਦਾ ਮਿਲਦਾ ਹੈ। (੩) ਮਜ਼ਬੂਤ ਹੱਡੀਆਂਬੱਚਿਆਂ ਨੂੰ ਕਾਜੂ ਦੇ ਸੇਵਨ ਜ਼ਰੂਰ ਕਰਵਾਓ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ।(੪) ਦਿਲ ਦੀਆਂ ਬੀਮਾਰੀਆਂ ਦੂਰ ਕਾਜੂ 'ਚ ਮੋਨੋ ਸੈਚੁਰੇਟਡ ਫੈਟ ਹੁੰਦਾ ਹੈ। ਇਹ ਦਿਲ ਨਾਲ ਸੰਬੰਧਿਤ ਬੀਮਾਰੀਆਂ ਦੀ ਰੋਕਥਾਮ ਕਰਨ 'ਚ ਫਾਇਦੇਮੰਦ ਹੈ।(੫) ਪੇਟ ਦੇ ਕੀੜੇਬੱਚਿਆਂ ਦੇ ਪੇਟ 'ਚ ਕੀੜੇ ਹੋਣ ਤਾਂ ਰੋਜ਼ਾਨਾ ਦੁੱਧ ਦੇ ਨਾਲ ਕਾਜੂ ਖਾਣ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ।(੬) ਖੂਨ ਦੀ ਕਮੀ ਪੂਰੀਕਾਜੂ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਜੋ ਖੂਨ ਵਧਾਉਣ 'ਚ ਮਦਦਗਾਰ ਹੈ। ਕਾਜੂ ਦੇ ਨੁਕਸਾਨ- ਸਰੀਰ 'ਚ ਕਿਸੇ ਤੱਤ ਦੇ ਵੱਧਣ ਨਾਲ ਵੀ ਸਿਹਤ ਸੰਬੰਧੀ ਬਹੁਤ ਸਾਰੀਆ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।- ਕਾਜੂ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਪੇਟ ਖਰਾਬ ਵੀ ਹੋ ਸਕਦਾ ਹੈ। ਦਸਤ ਦੇ ਰੋਗੀ ਨੂੰ ਕਾਜੂ ਨਹੀਂ ਖਾਣੇ ਚਾਹੀਦੇ।- ਕਾਜੂ ਦੀ ਤਾਸੀਰ ਗਰਮ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਕਾਜੂ ਨਾ ਖਾਓ। ਕਈ ਵਾਰ ਜ਼ਿਆਦਾ ਕਾਜੂ ਖਾਣ ਨਾਲ ਨੱਕ ਚੋਂ ਖੂਨ ਵੀ ਨਿਕਲਣ ਲੱਗਦਾ ਹੈ। ਸ੍ਰੋਤ : ਜਗ ਬਾਣੀ