ਹੋਮ / ਖ਼ਬਰਾਂ / ਅਵਾਰਾ ਜਾਨਵਰ ਉਜਾੜਦੇ ਨੇ ਫਸਲਾਂ, ਕਿਸਾਨਾਂ ਦਿੱਤਾ ਏ.ਡੀ.ਸੀ. ਨੂੰ ਮੰਗ ਪੱਤਰ
ਸਾਂਝਾ ਕਰੋ

ਅਵਾਰਾ ਜਾਨਵਰ ਉਜਾੜਦੇ ਨੇ ਫਸਲਾਂ, ਕਿਸਾਨਾਂ ਦਿੱਤਾ ਏ.ਡੀ.ਸੀ. ਨੂੰ ਮੰਗ ਪੱਤਰ

ਅਵਾਰਾ ਪਸੂਆਂ ਦੇ ਮਸਲੇ ਨੂੰ ਲੈ ਕੇ ਪਿੰਡ ਵਾਲਿਆਂ ਦੇ ਕਿਸਾਨਾਂ ਦਾ ਵਫਦ ਏ.ਡੀ.ਸੀ. ਸੰਗਰੂਰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਅਵਾਰਾ ਪਸੂਆਂ ਦੇ ਸਥਾਈ ਹੱਲ ਦੀ ਮੰਗ ਕੀਤੀ।

ਸੰਗਰੂਰ, (ਬੇਦੀ, ਹਰਜਿੰਦਰ) - ਅਵਾਰਾ ਪਸੂਆਂ ਦੇ ਮਸਲੇ ਨੂੰ ਲੈ ਕੇ ਪਿੰਡ ਵਾਲਿਆਂ ਦੇ ਕਿਸਾਨਾਂ ਦਾ ਵਫਦ ਏ.ਡੀ.ਸੀ. ਸੰਗਰੂਰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਅਵਾਰਾ ਪਸੂਆਂ ਦੇ ਸਥਾਈ ਹੱਲ ਦੀ ਮੰਗ ਕੀਤੀ। ਵਫਦ 'ਚ ਸ਼ਾਮਲ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਆਲੇ-ਦੁਆਲੇ ਦੇ ਪਿੰਡਾਂ ਤੋਂ ਅਵਾਰਾ ਪਸ਼ੂ ਆ ਜਾਂਦੇ ਹਨ  ਅਤੇ ਉਹ ਫਸਲ ਦਾ ਬਹੁਤ ਉਜਾੜਾ ਕਰਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਦਿਨ ਰਾਤ ਖੇਤਾਂ 'ਚ ਰਾਖੀ ਰੱਖਣੀ ਪੈਂਦੀ ਤੇ ਅਵਾਰਾ ਪਸ਼ੂ ਕਿਸਾਨਾਂ ਨੂੰ ਮਰਨ ਲਈ ਵੀ ਪੈਂਦਾ ਹਨ, ਜਿਸ ਨਾਲ ਕਿਸੇ ਵੀ ਵੇਲੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਪਸੂਆਂ ਨੂੰ ਗਊੁਸ਼ਾਲਾਵਾਂ 'ਚ ਛੱਡਿਆ ਜਾਵੇ ਜਾਂ ਇਨ੍ਹਾਂ ਡੰਗਰਾਂ ਨੂੰ ਦੂਰ-ਦੁਰਾਡੇ ਛੱਡਣ ਦੀ ਇਜਾਜ਼ਤ ਦਿੱਤੀ ਜਾਵੇ। ਕਿਸਾਨਾਂ ਨੇ ਦੱਸਿਆ ਕਿ ਜੇਕਰ ਉਹ ਆਪ ਅਵਾਰਾ ਪਸ਼ੂਆਂ ਨੂੰ ਛੱਡਣ ਜਾਂਦੇ ਹਨ ਤਾਂ ਪੁਲਿਸ ਨਜਾਇਜ਼ ਤੰਗ ਕਰਦੀ ਹੈ। ਇਸ ਲਈ ਪ੍ਰਸ਼ਾਸਨ ਇਨ੍ਹਾਂ ਅਵਾਰਾ ਡੰਗਰਾਂ ਦਾ ਪ੍ਰਬੰਧ ਕਰੇ। ਇਸ ਮੌਕੇ ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਮੱਖਣ ਸਿੰਘ, ਜਗਦੇਵ ਸਿੰਘ, ਰਾਮ ਸਿੰਘ ਆਦਿ ਹਾਜ਼ਰ ਸਨ।

ਸ੍ਰੋਤ : ਜਗ ਬਾਣੀ

Back to top