ਦਿੱਤੇ ਗਏ ਵਿਸ਼ਾ ਪੋਰਟਲ ਦੇ ਪ੍ਰਭਾਵੀ ਤੌਰ ਤੇ ਉਪਯੋਗ ਅਤੇ ਪ੍ਰਯੋਗ ਕਰਨ ਵਿੱਚ ਮਦਦ ਕਰਦੇ ਹਨ:
ਪੋਰਟਲ ਦੇ ਵਿਭਿੰਨ ਖੰਡ
ਪੋਰਟਲ ਖੇਤੀਬਾੜੀ, ਸਿਹਤ, ਸਿੱਖਿਆ, ਈ ਸ਼ਾਸਨ, ਸਮਾਜ ਕਲਿਆਣ ਅਤੇ ਊਰਜਾ- ਜਿਹੇ ਛੇ ਕਾਰਜ-ਖੇਤਰਾਂ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰਦਾ ਹੈ। ਹਰੇਕ ਕਾਰਜ-ਖੇਤਰ ਦੇ ਅੰਤਰਗਤ ਉਪਲਬਧ ਜਾਣਕਾਰੀ ਦਾ ਸਾਰ ਹੇਠ ਦਿੱਤਾ ਗਿਆ ਹੈ।
ਵਰਟੀਕਲ
ਖੇਤੀਬਾੜੀ
ਖੇਤੀਬਾੜੀ ਹਿੱਸਾ ਖੇਤੀ ਰਿਣ, ਨੀਤੀਆਂ ਅਤੇ ਯੋਜਨਾਵਾਂ, ਉਤਪਾਦਨ ਤਕਨੀਕਾਂ ਪਸ਼ੂ-ਪਾਲਣ ਅਤੇ ਮੱਛੀ ਪਾਲਣ, ਮੌਸਮ ਅਤੇ ਬਾਜ਼ਾਰ ਦੀ ਜਾਣਕਾਰੀ, ਸਰਬੋਤਮ ਪ੍ਰਥਾਵਾਂ, ਖੇਤ ਅਤੇ ਉਸ ਨਾਲ ਜੁੜੇ ਉੱਦਮਾਂ ਦੀਆਂ ਹੋਰ ਜਾਣਕਾਰੀਆਂ ਸਹਿਤ ਖੇਤੀ ਸੰਸਥਾਨਾਂ ਦੀਆਂ ਜਾਣਕਾਰੀ ਦਾ ਸੰਗ੍ਰਹਿ ਪ੍ਰਸਤੁਤ ਕਰਦਾ ਹੈ।
|
ਸਿਹਤ
ਸਿਹਤ ਖੰਡ ਮਹਿਲਾ ਅਤੇ ਬਾਲ ਸਿਹਤ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਹੋਰ ਵਿਸ਼ਿਆਂ ਜਿਵੇਂ ਸਫਾਈ, ਸਾਧਾਰਨ ਬਿਮਾਰੀਆਂ, ਨੀਤੀਆਂ ਅਤੇ ਯੋਜਨਾਵਾਂ, ਮੁਢਲੀ ਚਿਕਿਤਸਾ ਅਤੇ ਮਾਨਸਿਕ ਸਿਹਤ ਜਿਹੇ ਖੇਤਰਾਂ ਨਾਲ ਜੁੜੀਆਂ ਜਾਣਕਾਰੀਆਂ ਦਾ ਸੰਗ੍ਰਹਿ ਪ੍ਰਸਤੁਤ ਕਰਦਾ ਹੈ।
|
ਸਿੱਖਿਆ
ਸਿੱਖਿਆ ਖੰਡ ਬੱਚਿਆਂ ਅਤੇ ਅਧਿਆਪਕਾਂ ਦੇ ਲਈ ਸਿਖਲਾਈ ਸਾਧਨਾਂ ਨੂੰ ਪ੍ਰਸਤੁਤ ਕਰਦੇ ਹੋਏ ਬਾਲ ਅਧਿਕਾਰਾਂ ਅਤੇ ਗੁਣਵੱਤਾ ਪੂਰਣ ਸਿੱਖਿਆ ਦੇ ਬਾਰੇ ਜਾਣਕਾਰੀਆਂ ਦਾ ਸੰਗ੍ਰਹਿ ਪ੍ਰਸਤੁਤ ਕਰਦਾ ਹੈ।
|
ਈ-ਸ਼ਾਸਨ
ਈ-ਸ਼ਾਸਨ ਖੰਡ ਆਨਲਾਈਨ ਨਾਗਰਿਕ ਸੇਵਾਵਾਂ, ਰਾਜ ਵਿਸ਼ੇਸ਼ ਨਾਲ ਜੁੜੀਆਂ ਈ-ਸ਼ਾਸਨ ਦੀ ਪਹਿਲ, ਮੋਬਾਈਲ ਗਵਰਨੈਂਸ, ਸੂਚਨਾ ਦਾ ਅਧਿਕਾਰ ਆਦਿ ਦੀ ਉਪਯੋਗਤਾ ਸਹਿਤ ਉਨ੍ਹਾਂ ਬਾਰੇ ਮਹੱਤਵਪੂਰਣ ਜਾਣਕਾਰੀ ਦਾ ਸੰਗ੍ਰਹਿ ਪ੍ਰਸਤੁਤ ਕਰਦਾ ਹੈ।
|
ਸਮਾਜ ਕਲਿਆਣ
ਸਮਾਜ ਕਲਿਆਣ ਵਿਭਾਗ ਮਹਿਲਾ ਅਤੇ ਬਾਲ ਵਿਕਾਸ ਨਾਲ ਸੰਬੰਧਤ ਜਾਣਕਾਰੀ, ਅਨੁਸੂਚਿਤ ਜਾਤੀ ਅਤੇ ਜਨਜਾਤੀਆਂ, ਘੱਟ ਗਿਣਤੀ, ਵਿਕਲਾਂਗ ਅਤੇ ਉੱਚ ਨਾਗਰਿਕਾਂ ਦੇ ਕਲਿਆਣ ਸੰਬੰਧੀ ਉਪਯੋਗੀ ਸੂਚਨਾਵਾਂ ਸਹਿਤ ਗਰੀਬੀ ਹਟਾਉਣ ਅਤੇ ਆਪਦਾ ਪ੍ਰਬੰਧਨ ਨਾਲ ਜੁੜੀਆਂ ਜਾਣਕਾਰੀਆਂ ਦਾ ਸੰਗ੍ਰਹਿ ਪ੍ਰਸਤੁਤ ਕਰਦਾ ਹੈ।
|
ਊਰਜਾ
ਊਰਜਾ ਖੰਡ ਤਕਨੀਕ, ਸਰਬੋਤਮ ਅਭਿਆਸ ਪ੍ਰਕਿਰਿਆਵਾਂ, ਨੀਤੀਆਂ ਅਤੇ ਯੋਜਨਾਵਾਂ ਦੇ ਬਾਰੇ ਜਾਣਕਾਰੀ ਦੇ ਨਾਲ ਊਰਜਾ ਸੁਰੱਖਿਆ, ਊਰਜਾ ਸਮਰੱਥਾ ਵਿੱਚ ਸੁਧਾਰ ਅਤੇ ਅਕਸ਼ੈ ਸਰੋਤਾਂ ਤੋਂ ਊਰਜਾ ਉਤਪਾਦਨ ਨੂੰ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਨਾਲ ਸੰਬੰਧਤ ਜਾਣਕਾਰੀਆਂ ਦਾ ਸੰਗ੍ਰਹਿ ਪ੍ਰਸਤੁਤ ਕਰਦਾ ਹੈ।
|
ਆਨਲਾਈਨ ਸੇਵਾਵਾਂ
ਈ-ਵਪਾਰ
ਈ-ਵਪਾਰ ਇੱਕ ਗਾਹਕ-ਵਿਕ੍ਰੇਤਾ ਮੰਚ ਹੈ, ਜੋ ਗਾਹਕ ਅਤੇ ਵਿਕ੍ਰੇਤਾ ਨੂੰ ਆਪਸੀ ਸੂਚਨਾਵਾਂ ਦੇ ਆਦਾਨ-ਪ੍ਰਦਾਨ ਕਰਨ ਦਾ ਮੌਕਾ ਦਿੰਦਾ ਹੈ। ਇਸ ਪ੍ਰਕਾਰ ਇਹ ਮੰਚ ਸਮੁਦਾਇਆਂ ਨੂੰ ਆਪਣੇ ਉਤਪਾਦਾਂ ਨੂੰ ਵੱਡੇ ਸਰੋਤਾ ਸਮੂਹ ਦੇ ਵਿੱਚ ਖਰੀਦਣ/ਵੇਚਣ ਦੀ ਇੱਕ ਆਨਲਾਈਨ ਬਾਜ਼ਾਰ ਦੀ ਭੂਮਿਕਾ ਨਿਭਾਉਂਦਾ ਹੈ। ਉਪਯੋਗਕਰਤਾ ਉਤਪਾਦਾਂ ਨੂੰ ਖਰੀਦਣ ਜਾਂ ਵੇਚਣ ਲਈ ਸੱਦੇ ਗਏ ਹਨ।
|
ਆਸਕ ਐਨ ਐਕਸਪਰਟ
ਆਸਕ ਐਨ ਐਕਸਪਰਟ ਐਪਲੀਕੇਸ਼ਨ ਮਾਹਿਰਾਂ ਅਤੇ ਉਪਯੋਗਕਰਤਿਆਂ ਨੂੰ ਪ੍ਰਮਾਣਿਕ, ਬਿਹਤਰ ਅਤੇ ਉਚਿਤ ਤਰੀਕੇ ਨਾਲ ਜੋੜਦਾ ਹੈ। ਇਸ ਦਾ ਵਿਕਾਸ ਉਪਯੋਗਕਰਤਾਵਾਂ ਨੂੰ ਵਿਅਕਤੀਗਤ ਸੇਵਾ ਵਰਗਾ ਅਨੁਭਵ ਕਰਾਉਂਦੇ ਹੋਏ ਆਜੀਵਿਕਾ ਦੀ ਸੁਰੱਖਿਆ ਨਾਲ ਜੁੜੇ ਪ੍ਰਸ਼ਨਾਂ ਦੇ ਹੱਲ ਦੀ ਤਲਾਸ਼ ਪੂਰੀ ਕਰਦੇ ਹੋਏ ਪ੍ਰਮਾਣਿਕ ਅਤੇ ਤਟਫਟ ਉੱਤਰ ਉਪਲਬਧ ਕਰਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਵਰਤਮਾਨ ਵਿੱਚ, ਉਪਯੋਗਕਰਤਾ ਖੇਤੀ, ਸਿੱਖਿਆ ਅਤੇ ਈ-ਸ਼ਾਸਨ ਨਾਲ ਸੰਬੰਧਤ ਪ੍ਰਸ਼ਨਾਂ ਨੂੰ ਦਰਜ ਕਰਾਉਣ ਲਈ ਸੱਦੇ ਹਨ।
|
ਸਧਾਰਨ ਗਿਆਨ ਪ੍ਰਸ਼ਨੋਤਰੀ
ਇਸ ਆਨਲਾਈਨ ਪ੍ਰਸ਼ਨੋਤਰੀ ਦਾ ਵਿਕਾਸ ਬੱਚਿਆਂ ਨੂੰ ਉਨ੍ਹਾਂ ਦੇ ਸਧਾਰਨ ਗਿਆਨ ਦੇ ਪੱਧਰ ਦਾ ਮੁਲਾਂਕਣ ਅਤੇ ਉਸੇ ਅਨੁਸਾਰ ਪ੍ਰਦਰਸ਼ਨ ਅਤੇ ਆਤਮ-ਵਿਸ਼ਵਾਸ ਵਿੱਚ ਸੁਧਾਰ ਕਰਨ ਦੇ ਨਾਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਜਮਾਤ 3 ਤੋਂ 10ਵੀਂ ਵਿੱਚ ਅਧਿਐਨ ਕਰਨ ਵਾਲੇ ਬੱਚੇ ਇਸ ਪ੍ਰਸ਼ਨੋਤਰੀ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ।
|
ਰਿਕਾਰਲਰ
ਇਸ ਵੈੱਬ ਆਧਾਰਿਤ ਸੇਵਾ ਦੇ ਰਾਹੀਂ ਉਪਯੋਗਕਰਤਿਆਂ ਦੀਆਂ ਵਿੱਤੀ ਗਤੀਵਿਧੀਆਂ ਨੂੰ ਐੱਸ.ਐੱਮ.ਐੱਸ. ਅਤੇ ਈ-ਮੇਲ ਅਲਰਟ ਕਰਕੇ ਅਤੇ ਉਨ੍ਹਾਂ ਦੇ ਲੰਬਿਤ ਭੁਗਤਾਨ/ਵਿੱਤੀ ਉਤਪਾਦਾਂ ਦੀ ਪਰਿਪੱਕਤਾ ਦੀ ਜਾਣਕਾਰੀ ਭੇਜਣ ਦੀ ਸਹੂਲਤ ਦੇ ਕੇ ਯੋਜਨਾਬੱਧ ਕੀਤਾ ਜਾਂਦਾ ਹੈ।
|
ਵੀ.ਐੱਲ.ਈ.-ਕਾਰਨਰ
ਇਹ ਮੰਚ ਮੁੱਖ ਤੌਰ ਸੰਪੂਰਣ ਭਾਰਤ ਦੇ ਵੀ.ਐੱਲ.ਈ. ਨੂੰ ਇੱਕ-ਦੂਜੇ ਦੇ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਸਧਾਰਨ ਹਿਤਾਂ ਨਾਲ ਜੁੜੇ ਖੇਤਰਾਂ ਉੱਤੇ ਚਰਚਾ ਕਰਨ ਦਾ ਮੌਕਾ ਉਪਲਬਧ ਕਰਾਉਂਦਾ ਹੈ। ਇਸ ਦੇ ਨਾਲ ਵੀ.ਐੱਲ.ਈ. ਦੇ ਲਾਭ ਲਈ ਉਪਯੋਗੀ ਸੰਸਾਧਨਾਂ ਦਾ ਸੰਗ੍ਰਹਿ ਵੀ ਉਪਲਬਧ ਕਰਾਉਂਦਾ ਹੈ।
|
ਈ-ਲਰਨਿੰਗ ਪਾਠਕ੍ਰਮ
ਇਹ ਹਿੱਸਾ ਔਰਤਾਂ, ਬੱਚਿਆਂ, ਨੌਜਵਾਨਾਂ ਅਤੇ ਸਹਾਇਤਾ ਤੋਂ ਵਾਂਝੇ ਸਮੁਦਾਇਆਂ ਵਿੱਚ ਗਿਆਨ ਅਤੇ ਹੁਨਰ ਦਾ ਨਿਰਮਾਣ ਕਰਨ ਲਈ, ਖੇਤੀਬਾੜੀ, ਸੂਚਨਾ ਦਾ ਅਧਿਕਾਰ ਅਤੇ ਵਿੱਤੀ ਸਮਾਵੇਸ਼ਨ ਆਦਿ ਵਿਸ਼ਿਆਂ ਨਾਲ ਜੁੜੇ ਵਿਸ਼ਿਆਂ ਉੱਤੇ ਬਹੁਭਾਸ਼ੀ ਪਾਠਕ੍ਰਮ ਦੀ ਪੇਸ਼ਕਸ਼ ਕਰਦਾ ਹੈ।
|
ਮੋਬਾਈਲ ਆਧਾਰਿਤ ਜੱਚਾ-ਸਿਹਤ ਜਾਗਰੂਕਤਾ- ਮਦਰ
'ਮਦਰ' ਇੱਕ ਮੋਬਾਈਲ ਆਧਾਰਿਤ ਇੱਕ ਸੇਵਾ ਹੈ, ਜਿਸ ਦਾ ਇਸਤੇਮਾਲ ਜਣੇਪਾ-ਪੂਰਵ, ਜਣੇਪਾ-ਬਾਅਦ ਅਤੇ ਬਾਲ ਦੇਖਭਾਲ ਉੱਤੇ ਵਿਅਕਤੀਗਤ ਸੰਦੇਸ਼ਾਂ (ਆਵਾਜ਼ ਵਿੱਚ) ਦਾ ਮਹੱਤਵਪੂਰਣ ਸੰਗ੍ਰਹਿ ਸਿੱਧੇ ਤੌਰ ਤੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਪਹੁੰਚਾਉਣ ਵਿੱਚ ਕੀਤਾ ਜਾ ਸਕਦਾ ਹੈ।
|
ਸਿਖਲਾਈ ਸੰਸਾਧਨ
ਬੱਚਿਆਂ ਦੇ ਲਈ ਡਿਜੀਟਲ ਸਿਖਲਾਈ ਸੰਸਾਧਨ
ਇਸ ਹਿੱਸੇ ਵਿੱਚ ਵਿਗਿਆਨ, ਗਣਿਤ ਅਤੇ ਭਾਸ਼ਾ ਨਾਲ ਜੁੜੇ ਵਿਸ਼ਿਆਂ ਉੱਤੇ ਅਨੇਕਾਂ ਸੰਗਠਨਾਂ ਰਾਹੀਂ ਵਿਕਸਤ ਸਿਖਲਾਈ ਸੰਸਾਧਨ ਉਪਯੋਗਕਰਤਿਆਂ ਦੇ ਲਾਭ ਦੇ ਲਈ ਦਿੱਤੇ ਗਏ ਹਨ।
|
ਸ਼ਿਸ਼ੂ ਰੱਖਿਅਕ
ਸ਼ਿਸ਼ੂ ਰੱਖਿਅਕ ਯੂਨੀਸੈਫ ਰਾਹੀਂ ਵਿਕਸਤ ਇੱਕ ਬਹੁ-ਭਾਸ਼ੀ ਮਲਟੀਮੀਡੀਆ ਪ੍ਰਸਤੁਤੀ ਹੈ। ਇਹ ਗਰਭਵਤੀ, ਦੁੱਧ ਪਿਲਾਉਣ ਵਾਲੀਆਂ ਔਰਤਾਂ, ਨਵਜਾਤ ਅਤੇ ਸਕੂਲ ਪੂਰਵ ਬੱਚੇ ਦੀ ਦੇਖਭਾਲ ਨਾਲ ਸੰਬੰਧਤ ਜਾਣਕਾਰੀ ਉਪਲਬਧ ਕਰਾਉਂਦਾ ਹੈ।
|
ਗਿਆਨ ਕੇਂਦਰ ਸੰਚਾਲਕਾਂ ਦੇ ਲਈ ਸੂਚਨਾ ਅਤੇ ਤਕਨਾਲੋਜੀ-ਬੁਨਿਆਦੀ ਗੱਲਾਂ ਨਾਲ ਜੁੜਿਆ ਮੈਨੁਅਲ
ਕੰਪਿਊਟਰ ਦੇ ਮੁਢਲੇ ਹਿੱਸਿਆਂ ਦੀ ਜਾਣਕਾਰੀ, ਇੰਟਰਨੈੱਟ ਦੀ ਸੋਚ ਅਤੇ ਈ-ਮੇਲ, ਕੀ-ਬੋਰਡ ਸ਼ਾਰਟਕਟ, ਉਪਯੋਗੀ ਵੈੱਬਸਾਈਟ ਸੂਚੀ ਅਤੇ ਸਥਾਨਕ ਭਾਸ਼ਾ ਕੰਪਿਊਟਿੰਗ ਸਹਿਤ ਆਦਿ ਮਹੱਤਵਪੂਰਣ ਵਿਸ਼ਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ। ਇਹ ਮੈਨੁਅਲ ਹਿੰਦੀ, ਤੇਲਗੂ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ।
|
ਬੇਸਿਕ ਹਾਰਡਵੇਅਰ ਸਮੱਸਿਆ ਨਿਵਾਰਣ (ਟ੍ਰਬਲਸ਼ੂਟਿੰਗ)
ਇਹ ਛੋਟੀ ਪੁਸਤਕ ਹਾਰਡਵੇਅਰ ਸਮੱਸਿਆ ਨਿਵਾਰਣ ਦੇ ਬਾਰੇ ਜਾਣਕਾਰੀ ਅਤੇ ਉਪਯੋਗੀ ਸੁਝਾਅ ਪ੍ਰਦਾਨ ਕਰਦੀ ਹੈ।ਇਹ ਹਿੰਦੀ, ਤੇਲਗੂ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ।
|
ਮਲਟੀਮੀਡੀਆ ਉਤਪਾਦ
ਪੋਸ਼ਕ ਆਹਾਰ ਅਤੇ ਸਿਹਤ
ਇਹ ਸਮੇਕਿਤ ਬਹੁ-ਭਾਸ਼ੀ ਸੀ.ਡੀ. ਭਾਰਤੀ ਆਯੁਰਵਿਗਿਆਨ ਖੋਜ ਪਰਿਸ਼ਦ (ਆਈ.ਸੀ.ਐੱਮ.ਆਰ.) ਦੇ ਅੰਤਰਗਤ ਕਾਰਜਸ਼ੀਲ ਪ੍ਰਮੁੱਖ ਪੋਸ਼ਕ ਆਹਾਰ ਸੰਸਥਾ, ਰਾਸ਼ਟਰੀ ਪੋਸ਼ਣ ਸੰਸਥਾਨ (ਐੱਨ.ਆਈ.ਐੱਨ.) ਦੀ ਸਹਾਇਤਾ ਨਾਲ ਵਿਕਸਤ ਕੀਤੀ ਗਈ ਹੈ। ਸੀ.ਡੀ. ਦੀ ਸਮੱਗਰੀ ਚਾਰ ਪ੍ਰਮੁੱਖ ਸਿਖਰਾਂ ਵਿੱਚ ਰੱਖੀ ਗਈ ਹੈ- ਆਪਣੇ ਭੋਜਨ ਨੂੰ ਜਾਣੋ, ਪੋਸ਼ਕ ਆਹਾਰ ਦੀਆਂ ਲੋੜਾਂ ਅਤੇ ਉਨ੍ਹਾਂ ਦੇ ਸਰੋਤ, ਭੋਜਨ ਤੇ ਬਿਮਾਰੀਆਂ ਅਤੇ ਖਾਧ ਸੁਰੱਖਿਆ। ਇਹ ਸੀ.ਡੀ. ਸਮੁਦਾਇਕ ਸਿਹਤ ਕਾਮਿਆਂ, ਪਾਰਾ ਮੈਡੀਕਲ ਕਾਮਿਆਂ ਅਤੇ ਚਿਕਿਤਸਾ ਪੇਸ਼ੇਵਰਾਂ, ਵਿਦਿਆਰਥੀਆਂ, ਸੁਆਣੀਆਂ ਅਤੇ ਉਨ੍ਹਾਂ ਸਭਨਾਂ ਦੇ ਲਈ ਉਪਯੋਗੀ ਹੈ, ਜੋ ਖਾਧੇ ਜਾਣ ਵਾਲੇ ਭੋਜਨ ਅਤੇ ਸਿਹਤਮੰਦ ਜੀਵਨ ਪ੍ਰਣਾਲੀ ਬਣਾਈ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਬਾਰੇ ਜਾਣਨਾ ਚਾਹੁੰਦੇ ਹਨ। ਇਹ ਸੀ.ਡੀ. ਅੰਗ੍ਰੇਜ਼ੀ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹੈ-
ਹਿੰਦੀ, ਤੇਲਗੂ, ਤਮਿਲ, ਮਰਾਠੀ, ਬਾਂਗਲਾ, ਅਸਮੀਆ |
ਦਵਾ ਸੰਬੰਧੀ, ਸੁਗੰਧਿਤ ਅਤੇ ਰੰਜਕ ਫਸਲਾਂ ਦਾ ਉਤਪਾਦਨ
ਇਹ ਅੰਤਰ ਸੰਵਾਦੀ ਸੀ.ਡੀ. ਵਪਾਰਕ ਤੌਰ ਤੇ ਮਹੱਤਵਪੂਰਣ 54 ਦਵਾ ਸਬੰਧੀ, ਸੁਗੰਧਿਤ ਅਤੇ ਰੰਜਕ ਫਸਲਾਂ ਦੇ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਵਿੱਚ ਰਾਸ਼ਟਰੀ ਔਸ਼ਧੀਯ ਪਾਦਪ ਬੋਰਡ ਰਾਹੀਂ ਪਹਿਲਬੱਧ ਫਸਲਾਂ ਸ਼ਾਮਿਲ ਹਨ। ਇਸ ਵਿੱਚ ਉਤਪਾਦਨ, ਉਤਪਾਦਾਂ ਅਤੇ ਵਪਾਰ ਦੀ ਸੰਪੂਰਣ ਜਾਣਕਾਰੀ ਸਥਾਨਕ ਭਾਸ਼ਾਵਾਂ ਵਿੱਚ ਦਿੱਤੀ ਗਈ ਹੈ। ਉਪਲਬਧ ਭਾਸ਼ਾਵਾਂ : ਹਿੰਦੀ - ਤੇਲਗੂ - ਤੇਲਗੂ - ਅੰਗਰੇਜ਼ੀ
|
ਚਾਵਲ ਉਤਪਾਦਨ ਦੇ ਆਖਰੀ ਗੇੜ ਵਿੱਚ ਖਤਰਾ ਘੱਟ ਕਰਨ ਲਈ ਦਿਸ਼ਾ-ਨਿਰਦੇਸ਼
ਸੀਸੀਡੀ, ਮਦੁਰੈ, ਤਾਮਿਲਨਾਡੂ ਦੇ ਸਹਿਯੋਗ ਨਾਲ ਨਿਰਮਿਤ ਇਹ ਮਲਟੀਮੀਡੀਆ ਸੀ.ਡੀ. ਸੰਕਟ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਮੁੱਖ ਲੋੜ ਦੀ ਚਾਰ ਸੂਤਰੀ ਰਣਨੀਤੀ ਉੱਤੇ ਧਿਆਨ ਦਿੰਦੀ ਹੈ।ਇਸ ਨੂੰ ਤਾਮਿਲਨਾਡੂ ਦੇ ਕਾਵੇਰੀ ਡੇਲਟਾ ਖੇਤਰ ਦੇ ਸੁਨਾਮੀ ਪ੍ਰਭਾਵਿਤ ਕਿਸਾਨਾਂ ਦੇ ਨਾਲ ਚਾਰ ਸਾਲ ਤਕ ਕੀਤੇ ਗਏ ਸਾਂਝੇਦਾਰੀ ਪ੍ਰਯੋਗਾਂ ਦੇ ਬਾਅਦ ਤਿਆਰ ਕੀਤਾ ਗਿਆ ਹੈ। ਸੀ.ਡੀ. ਵਿੱਚ ਇਨ੍ਹਾਂ ਰਣਨੀਤੀਆਂ ਨੂੰ ਲਾਗੂ ਕਰਨ ਵਿੱਚ ਮਦਦਗਾਰ ਤਰੀਕਿਆਂ ਦਾ ਸੰਖੇਪ ਵੇਰਵਾ ਵੀ ਦਿੱਤਾ ਗਿਆ ਹੈ। ਇਸ ਮਲਟੀਮੀਡੀਆ ਸੰਸਾਧਨ ਦਾ ਉਪਯੋਗ ਸਵੈ-ਸਿਖਲਾਈ ਉਪਕਰਣ ਅਤੇ ਖੇਤ ਵਿੱਚ ਤੈਨਾਤ ਕਾਮਿਆਂ, ਖੋਜਕਰਤਾਵਾਂ ਅਤੇ ਪ੍ਰਸਾਰ ਅਧਿਕਾਰੀਆਂ ਦੀ ਸਿਖਲਾਈ ਸੰਸਾਧਨ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਸੀ.ਡੀ. ਤਮਿਲ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਉਪਲਬਧ।
|
ਸੁਸਥਿਰ ਕਾਰੋਬਾਰ
ਇਹ ਉਤਪਾਦ ਕਈ ਰੇਖਾ-ਚਿੱਤਰਾਂ ਅਤੇ ਖੇਤ ਦੀ ਦਿਸ਼ਾ ਦੇ ਵੀਡੀਓ ਦੇ ਮਾਧਿਅਮ ਰਾਹੀਂ ਸੁਸਥਿਰ ਫਸਲ ਉਤਪਾਦਨ ਨਾਲ ਸੰਬੰਧਤ ਹੈ। ਇਹ ਕਿਸਾਨਾਂ ਅਤੇ ਗੈਰ-ਸਰਕਾਰੀ ਸਵੈ-ਸੇਵੀ ਸੰਗਠਨਾਂ ਦੇ ਲਈ ਉਪਯੋਗੀ ਸਮੱਗਰੀ ਹੈ। ਸਮੱਗਰੀ ਨੂੰ ਸੁਸਥਿਰ ਖੇਤੀ ਕੇਂਦਰ ਅਤੇ ਐੱਸ.ਈ.ਆਰ.ਪੀ., ਹੈਦਰਾਬਾਦ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।
|
ਖੋਜ ਕਰਨ ਦੀ ਸਹੂਲਤ ਦਾ ਉਪਯੋਗ
ਖੋਜ ਕਰਨ ਦੀ ਕਾਰਜ-ਸਮਰੱਥਾ
ਖੋਜ ਕਰਨ ਦੀ ਸਹੂਲਤ ਉਪਯੋਗਕਰਤਾ ਨੂੰ ਉਨ੍ਹਾਂ ਦੀ ਲੋੜ ਅਨੁਕੂਲ ਪਾਠ-ਸਮੱਗਰੀ ਨੂੰ ਜਲਦੀ ਨਾਲ ਪ੍ਰਾਪਤ ਕਰਨ ਵਿੱਚ ਸਹਾਇਤਾ ਦਿੰਦੀ ਹੈ। ਇਹ ਸਹੂਲਤ ਪੋਰਟਲ ਦੇ ਪੜ੍ਹਨ ਯੋਗ ਸਮੱਗਰੀ ਨੂੰ ਖੋਜ ਕਰਨ ਵਿੱਚ ਸਹਾਇਕ ਹੁੰਦੀ ਹੈ ਅਤੇ ਨਾ ਕਿ ਇੰਟਰਨੈੱਟ ਉੱਤੇ ਖੋਜ ਕਰਨ ਵਿੱਚ।
ਇਸ ਸਹੂਲਤ ਦਾ ਉਪਯੋਗ ਪੋਰਟਲ ਵਿੱਚ ਉਪਯੋਗਕਰਤਾ ਰਾਹੀਂ ਹੇਠ ਲਿਖੇ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ-
- ਵਿਲੱਖਣ ਅੱਖਰ ਜਾਂ ਇੱਕ ਸ਼ਬਦ/ਵਾਕੰਸ਼ ਰਾਹੀਂ
- ਸ਼ਬਦ/ਵਾਕੰਸ਼ ਦੇ ਵਿੱਚਚ ਸਥਾਨ ਰਾਹੀਂ
- ਸ਼ਬਦਾਂ ਦੇ ਨਿਰਦੇਸ਼ ਅੰਕਾਂ ਰਾਹੀਂ
|
ਲਾਈਵ ਖੋਜ
ਲਾਈਵ ਖੋਜ ਦੀ ਕਾਰਜ-ਸਮਰੱਥਾ ਪੋਰਟਲ ਵਿੱਚ ਖੋਜ ਕਰਨ ਵਿੱਚ ਸਰਲਤਾ ਨੂੰ ਵਧਾਉਂਦਾ ਹੈ। ਖੋਜ ਬਾਕਸ ਵਿੱਚ ਸ਼ਬਦ ਨੂੰ ਟਾਈਪ ਕਰਨ ਦੇ ਬਾਅਦ ਖੋਜ ਦੀ ਸੰਪੂਰਣ ਪ੍ਰਕਿਰਿਆ ਸਰਲ ਹੋ ਜਾਂਦੀ ਹੈ ਅਤੇ ਖੋਜ ਮਸ਼ੀਨ ਸਾਰੀ ਸੰਭਵ ਸਮੱਗਰੀ ਨੂੰ ਪ੍ਰਸਤੁਤ ਕਰ ਦਿੰਦੀ ਹੈ। ਲਾਈਵ ਫੀਡਬੈਕ ਪਾਠ-ਸਮੱਗਰੀ ਦੀ ਖੋਜ ਕਰਨ ਵਿੱਚ ਬਹੁਤ ਤੇਜ਼ੀ ਨਾਲ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਹਾਇਕ ਸਿੱਧ ਹੁੰਦਾ ਹੈ।
|
ਪੋਰਟਲ ਦਾ ਉਪਯੋਗ
ਪੋਰਟਲ ਜੋ ਵੀ ਵਿਸ਼ੀ ਸਮੱਗਰੀ ਸੰਭਵ ਰੂਪ ਨਾਲ ਉਪਲਬਧ ਹੈ ਉਸ ਨੂੰ ਵਿਸ਼ਾ ਵਿਸ਼ੇਸ਼ੱਗਤਾ ਖੇਤਰ ਨਾਲ ਜੁੜੇਂ ਅਤੇ ਮਰਜ਼ੀ ਨਾਲ ਲੋਕਾਂ ਰਾਹੀਂ ਵਿਭਿੰਨ ਸੂਚਨਾਵਾਂ, ਛਵੀਆਂ, ਫਾਈਲ ਅਤੇ ਹੋਰ ਡਾਟਾ (ਵਿਸ਼ਾ-ਸਮੱਗਰੀ) ਦੇ ਰੂਪ ਵਿੱਚ ਸੰਭਵ ਬਣਾਇਆ ਗਿਆ ਹੈ। ਪੋਰਟਲ 4 ਵੱਖ-ਵੱਖ ਪ੍ਰਕਾਰ ਦੇ ਉਪਯੋਗਕਰਤਾਵਾਂ ਨੂੰ ਇਸ ਤੋਂ ਲਾਭਕਾਰੀ ਹੋਣ ਲਈ ਸੱਦਾ ਦਿੰਦਾ ਹੈ:
- ਬੇਨਾਮੀ ਉਪਯੋਗਕਰਤਾ
- ਰਜਿਸਟਰਡ ਮੈਂਬਰ
- ਵਿਸ਼ਾ ਸਮੱਗਰੀ ਯੋਗਦਾਨਕਰਤਾ
- ਵਿਸ਼ਾ ਸਮੱਗਰੀ ਸਮੀਖਿਅਕ
ਹੇਠ ਲਿਖੇ ਹਿੱਸੇ ਵਿੱਚ ਉਪਯੋਗਕਰਤਾ ਦੇ ਲਈ ਉਪਲਬਧ ਵਿਭਿੰਨ ਪ੍ਰਕਾਰ ਦੇ ਵਿਸ਼ੇਸ਼ ਅਧਿਕਾਰਾਂ ਦਾ ਸੰਖੇਪ ਵਿੱਚ ਵੇਰਵਾ ਇਸ ਪ੍ਰਕਾਰ ਹੈ-
ਬੇਨਾਮੀ ਉਪਯੋਗਕਰਤਾ
ਇੱਕ ਬੇਨਾਮੀ ਉਪਯੋਗਕਰਤਾ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ-
- ਸਮੱਗਰੀ ਨੂੰ ਬਰਾਊਜ਼ (ਸਰਸਰੀ ਤੌਰ ਉੱਤੇ ਦੇਖਣਾ) ਕਰਨਾ
- ਵਿਸ਼ਾ ਸਮੱਗਰੀ ਨੂੰ ਖੋਜਣਾ।
- ਈ-ਮੇਲ/ਸੋਸ਼ਲ ਮੀਡੀਆ ਦੇ ਮਾਧਿਅਮ ਵਿਸ਼ਾ ਸਮੱਗਰੀ ਦਾ ਆਦਾਨ-ਪ੍ਰਦਾਨ ਕਰਨਾ।
- ਪੰਨਾ ਮੁਲਾਂਕਣ
- ਸਕਰੌਲ ਦੇ ਰਾਹੀਂ ਪੰਨੇ ਉੱਤੇ ਹੇਠਾਂ ਆਓ।
- ਪੰਨੇ ਉੱਤੇ ਦਿੱਤੇ ਗਏ ਪੇਜ ਰੇਟਿੰਗ ਹਿੱਸੇ ਵਿੱਚ ਦਿੱਤੇ ਗਏ 'ਸਟਾਰ' ਉੱਤੇ ਕਲਿਕ ਕਰੋ।
- ਪੰਨੇ ਦੇ ਲਈ ਸੁਝਾਅ/ਟਿੱਪਣੀ ਦਿਉ
- ਸਕਰੌਲ ਦੇ ਰਾਹੀਂ ਪੰਨੇ ਉੱਤੇ ਹੇਠਾਂ ਆਓ।
- 'ਆਪਣੇ ਸੁਝਾਅ ਦਿਉ' ਸਿਰਲੇਖ ਬਾਕਸ ਵਿੱਚ ਦਿੱਤੇ ਗਏ ਹਿੱਸੇ ਵਿੱਚ ਆਪਣਾ ਨਾਂ ਅਤੇ ਸੁਝਾਅ ਦਰਜ ਕਰੋ।।
- 'ਸਬਮਿਟ' ਉੱਤੇ ਕਲਿਕ ਕਰੋ।
-
ਹੋਮ ਪੇਜ (ਮੁੱਖ ਪੰਨਾ) ਤੇ ਦਿੱਤੇ ਗਏ 'ਓਪੀਨੀਅਨ ਪੋਲ' ਉੱਤੇ ਕਲਿਕ ਕਰੋ।
- ਆਪਣੀ ਪਸੰਦ ਨੂੰ ਚੁਣੋ ਅਤੇ 'ਵੋਟ' ਉੱਤੇ ਕਲਿਕ ਕਰੋ।
- ਪਿਛਲੇ ਸਰਵੇਖਣ ਨੂੰ ਦੇਖਣ ਲਈ 'ਪਿਛਲਾ ਪੋਲ' ਉੱਤੇ ਕਲਿਕ ਕਰੋ।
-
ਹੋਮ ਪੇਜ' ਉੱਤੇ ਸੱਜੇ ਪਾਸੇ ਵੱਲ ਦਿੱਤੇ ਗਏ 'ਨਿਊਜ਼ਲੈਟਰ ਦੇ ਲਈ ਮੈਂਬਰੀ ਲਓ' ਉੱਤੇ ਕਲਿਕ ਕਰੋ।
- ਆਪਣੀ ਈ-ਮੇਲ ਆਈ.ਡੀ. ਦਰਜ ਕਰਕੇ 'ਸਬਮਿਟ' ਕਰੋ।
- ਹੋਮ ਪੇਜ' ਦਿੱਤੇਣ ਗਏ 'ਆਪਣੀ ਪ੍ਰਤੀਕਿਰਿਆ ਦਿਉ' ਤੇ ਕਲਿਕ ਕਰੋ।
- ਆਪਣਾ 'ਨਾਂ', ਈ-ਮੇਲ ਆਈ.ਡੀ. ਅਤੇ ਪ੍ਰਤੀਕਿਰਿਆ ਦਰਜ ਕਰੋ।
- ਸਬਮਿਟ ਉੱਤੇ ਕਲਿਕ ਕਰੋ।
- ਆਰ.ਐੱਸ.ਐੱਸ ਫ਼ੀਡ ਦੀ ਮੈਂਬਰੀ ਲਓ
- ਸਕਰੌਲ ਦੇ ਰਾਹੀਂ ਪੰਨੇ ਉੱਤੇ ਹੇਠਾਂ ਆਓ।
- ਦਿੱਤੇ ਗਏ ਆਰ.ਐੱਸ.ਐੱਸ. ਆਈਕਨ ਉੱਤੇ ਕਲਿਕ ਕਰੋ।
- ਪੋਰਟਲ ਨਾਲ ਜੁੜੇ ਅਪਡੇਟ ਪ੍ਰਾਪਤ ਕਰਨ ਲਈ ਕਿਸੇ ਵੀ ਡੋਮੇਨ ਦੀ ਮੈਂਬਰੀ ਲਓ।
- ਮੈਂਬਰ ਜਾਂ ਸਮੱਗਰੀ ਯੋਗਦਾਨਕਰਤਾ ਬਣੋ
- ਸੱਜੇ ਪਾਸੇ ਸਿਖਰ ਵਿੱਚ 'ਰਜਿਸਟ੍ਰੇਸ਼ਨ' ਉੱਤੇ ਕਲਿਕ ਕਰੋ।
- ਵਿਕਲਪ ਦੀ ਚੋਣ ਕਰੋ-ਮੈਂਬਰ ਜਾਂ ਸਮੱਗਰੀ ਯੋਗਦਾਨਕਰਤਾ।
- ਵੇਰਵਾ ਭਰੋ।
- 'ਰਜਿਸਟਰ' ਉੱਤੇ ਕਲਿਕ ਕਰੋ।
ਰਜਿਸਟਰਡ ਮੈਂਬਰ
ਇੱਕ ਰਜਿਸਟਰਡ ਮੈਂਬਰ ਦੇ ਰੂਪ ਵਿੱਚ, ਤੁਹਾਨੂੰ ਬੇਨਾਮੀ ਉਪਯੋਗਕਰਤਾ ਦੀ ਤਰ੍ਹਾਂ ਸਾਰੇ ਵਿਸ਼ੇਸ਼ ਅਧਿਕਾਰ ਮਿਲਦੇ ਹਨ। ਇਸ ਤੋਂ ਇਲਾਵਾ, ਤੁਸੀਂ ਕਰ ਸਕਦੇ ਹੋ:
- ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰੋ
- ਸੱਜੇ ਪਾਸੇ ਆਖਰ ਵਿੱਚ ਪ੍ਰਦਰਸ਼ਿਤ ਆਪਣੇ ਉਪਯੋਗਕਰਤਾ ਨਾਂ ਉੱਤੇ ਕਲਿਕ ਕਰੋ।
- ਡਰਾਪ ਡਾਉਨ ਸੂਚੀ ਵਿੱਚ 'ਪ੍ਰੋਫ਼ਾਈਲ' ਉੱਤੇ ਕਲਿਕ ਕਰੋ।
- ਤੁਹਾਡਾ ਪ੍ਰੋਫਾਈਲ ਪ੍ਰਦਰਸ਼ਿਤ ਹੁੰਦਾ ਹੈ ਅਤੇ ਤੁਸੀਂ ਜ਼ਰੂਰੀ ਤਬਦੀਲੀ ਕਰ ਸਕਦੇ ਹੋ।
- ਡੈਸ਼ਬੋਰਡ ਨੂੰ ਆਪਣੀ ਰੁਚੀ ਅਨੁਸਾਰ ਬਦਲਣਾ
- ਸੱਜੇ ਪਾਸੇ ਆਖਰ ਵਿੱਚ ਪ੍ਰਦਰਸ਼ਿਤ ਆਪਣੇ ਉਪਯੋਗਕਰਤਾ ਨਾਂ ਉੱਤੇ ਕਲਿਕ ਕਰੋ।
- ਡਰਾਪ ਡਾਉਨ ਸੂਚੀ ਵਿੱਚ 'ਡੈਸ਼ਬੋਰਡ' ਉੱਤੇ ਕਲਿਕ ਕਰੋ।
- ਡੈਸ਼ਬੋਰਡ ਦਾ ਡਿਫਾਲਟ ਵਿਊ ਪ੍ਰਦਰਸ਼ਿਤ ਹੁੰਦਾ ਹੈ।
- ਡੈਸ਼ਬੋਰਡ ਨੂੰ ਰੁਚੀ ਅਨੁਸਾਰ ਬਦਲਣ ਲਈ 'ਸੰਪਾਦਿਤ ਕਰੋ' ਵਿਕਲਪ ਉੱਤੇ ਕਲਿਕ ਕਰੋ।
- ਸਿਖਰ ਉੱਤੇ ਸੱਜੇ ਪਾਸੇ ਅੰਤ ਵਿੱਚ ਪ੍ਰਦਰਸ਼ਿਤ ਆਪਣੇ ਉਪਯੋਗਕਰਤਾ (ਖੁਦ ਦਾ ਨਾਂ) ਉੱਤੇ ਕਲਿਕ ਕਰੋ
- ਡਰਾਪ ਡਾਉਨ ਸੂਚੀ ਵਿੱਚ 'ਮੇਰਾ ਯੋਗਦਾਨ' ਉੱਤੇ ਕਲਿਕ ਕਰੋ
- ਤੁਹਾਡੇ ਸਾਰੇ ਯੋਗਦਾਨ - ਪ੍ਰਤੀਕਿਰਿਆ, ਸੁਝਾਅ, ਵਿਚਾਰ-ਚਰਚਾ ਅੰਕ ਪ੍ਰਦਰਸ਼ਿਤ ਹੋਣਗੇ।
- ਡੋਮੇਨ ਜਾਂ ਖੇਤਰ ਦੀ ਮੈਨਿਊ ਸੂਚੀ ਵਿੱਚ ਦਿੱਤੇ ਗਏ ਚਰਚਾ ਮੰਚ ਉੱਤੇ ਕਲਿਕ ਕਰੋ।
- ਆਪਣੀ ਪਸੰਦ ਦਾ ਚਰਚਾ ਮੰਚ ਚੁਣੋ।
- ਮੰਚ ਦੇ ਤਹਿਤ ਸੂਚੀਬੱਧ ਵਿਸ਼ਾ ਦੇਖੋ।
- ਆਪਣੀ ਰੁਚੀ ਦਾ ਇੱਕ ਵਿਸ਼ਾ ਚੁਣੋ।
- ਚਰਚਾ ਦੇਖੋ ਅਤੇ ਆਪਣੀ ਰਾਇ ਦੇਣ ਲਈ 'ਇਸ ਦਾ ਜਵਾਬ' ਦਿੱਤੇ ਗਏ ਵਿਕਲਪ ਉੱਤੇ ਕਲਿਕ ਕਰੋ।
ਵਿਸ਼ਾ ਸਮੱਗਰੀ ਯੋਗਦਾਨਕਰਤਾ
ਇੱਕ ਸਮੱਗਰੀ ਯੋਗਦਾਨਕਰਤਾ ਦੇ ਰੂਪ ਵਿੱਚ, ਤੁਹਾਨੂੰ ਉੱਪਰ ਦਿੱਤੇ ਗਏ ਵਿਸ਼ੇਸ਼ ਅਧਿਕਾਰ ਤਾਂ ਪ੍ਰਾਪਤ ਹੁੰਦੇ ਹਨ।ਇਸ ਤੋਂ ਇਲਾਵਾ ਇਨ੍ਹਾਂ ਦਾ ਉਪਯੋਗ ਵੀ ਕੀਤਾ ਜਾ ਸਕਦਾ ਹੈ-:
- ਤੁਸੀਂ ਸਮੱਗਰੀ ਯੋਗਦਾਨਕਰਤਾ ਦੇ ਰੂਪ ਵਿੱਚ ਪ੍ਰਵਾਨਿਤ ਡੋਮੇਨ ਵਿੱਚ ਇੱਕ ਨਵਾਂ ਪੰਨਾ ਜੋੜ ਸਕਦੇ ਹੋ।
- ਜਿਸ ਮੈਨਿਊ ਦੇ ਅੰਤਰਗਤ ਤੁਸੀਂ ਕੋਈ ਨਵਾਂ ਪੰਨਾ ਜੋੜਨਾ ਚਾਹੁੰਦੇ ਹੋ ਉਸ ਵਿੱਚ ਮੈਨਿਊ ਪੰਨੇ ਉੱਤੇ ਕਲਿਕ ਕਰੋ ਅਤੇ ਉੱਥੇ ਉਪਲਬਧ "ਨਵਾਂ ਜੋੜੋ" ਵਿਕਲਪ ਉੱਤੇ ਕਲਿਕ ਕਰੋ।
- ਪੰਨੇ ਦੇ 'ਸਿਰਲੇਖ', 'ਸਾਰ' ਟਾਈਪ ਕਰੋ ਅਤੇ ਪੀਲੇ ਰੰਗ ਵਿੱਚ ਦਿੱਤੇ ਗਏ ਹਿੱਸੇ ਵਿੱਚ ਮੁੱਖ ਸਮੱਗਰੀ ਨੂੰ ਦਿਓ।
- 'ਸੇਵ' ਬਟਨ ਉੱਤੇ ਕਲਿਕ ਕਰੋ
- ਸਮੱਗਰੀ ਪੰਨੇ ਨੂੰ ਸੰਪਾਦਿਤ ਕਰੋ
- ਤੁਸੀਂ ਪ੍ਰਵਾਨਿਤ ਡੋਮੇਨ ਵਿੱਚ ਸਮੱਗਰੀ ਯੋਗਦਾਨਕਰਤਾ ਦੇ ਰੂਪ ਵਿਚ ਪੰਨੇ ਨੂੰ ਸੰਪਾਦਿਤ ਕਰ ਸਕਦੇ ਹੋ।
- ਸਿਖਰ ਵਿੱਚ 'ਗਰੀਨ ਬੈਂਡ' ਵਿੱਚ ਸੱਜੇ ਪਾਸੇ ਪੰਨੇ ਦੀ ਵਰਤਮਾਨ ਸਥਿਤੀ ਦੀ ਜਾਂਚ ਕਰੋ ਤੁਸੀਂ "ਸੰਪਾਦਨ ਕਰਨ ਦੀ ਹਾਲਤ" ਜਾਂ "ਸਮੀਖਿਆ ਪ੍ਰਕਿਰਿਆ ਵਿੱਚ" ਇਨ੍ਹਾਂ ਪੰਨਿਆਂ ਨੂੰ ਸੰਪਾਦਿਤ ਕਰ ਸਕਦੇ ਹੋ।
- 'ਸੰਪਾਦਿਤ' ਕਰੋ ਉੱਤੇ ਕਲਿਕ ਕਰਨ ਤੇ ਇੱਕ 'ਸੰਪਾਦਨ' ਦੀ ਵਿੰਡੋ (ਬਾਕਸ-ਪੀਲੇ ਰੰਗ ਵਿੱਚ) ਖੁੱਲ੍ਹੇਗਾ, ਜਿਸ ਵਿੱਚ ਦਿੱਤੀਆਂ ਗਈਆਂ ਸਹੂਲਤਾਂ ਦੇ ਅਨੁਸਾਰ ਤੁਸੀਂ ਜ਼ਰੂਰੀ ਤਬਦੀਲੀ ਕਰ ਸਕਦੇ ਹੋ।
- ਸੰਪਾਦਨ ਕਰਨ ਦੇ ਪਿੱਛੋਂ ਆਖਰ ਵਿੱਚ ਦਿੱਤੇ ਗਏ 'ਸੇਵ' ਬਟਨ ਦਾ ਇਸਤੇਮਾਲ ਕਰੋ।
ਵਿਸ਼ਾ ਸਮੱਗਰੀ ਸਮੀਖਿਅਕ
ਇੱਕ ਸਮੱਗਰੀ ਸਮੀਖਿਅਕ ਦੇ ਰੂਪ ਵਿੱਚ, ਤੁਹਾਨੂੰ ਸਮੱਗਰੀ ਯੋਗਦਾਨਕਰਤਾ ਦੇ ਉੱਪਰ ਦਿੱਤੇ ਗਏ ਵਿਸ਼ੇਸ਼ ਅਧਿਕਾਰ ਤਾਂ ਪ੍ਰਾਪਤ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਉਪਯੋਗ ਵੀ ਕੀਤਾ ਜਾ ਸਕਦਾ ਹੈ-:
- ਹਾਲ ਵਿੱਚ ਕੀਤੇ ਗਏ ਪਰਿਵਰਤਨ ਦੇਖੋ-
- ਦਿੱਤੇ ਗਏ ਪੰਨੇ ਉੱਤੇ ਸੱਜੇ ਪਾਸੇ ਸਿਖਰ ਉੱਤੇ ਪ੍ਰਦਰਸ਼ਿਤ ਖੁਦ ਦੇ ਉਪਯੋਗਕਰਤਾ ਨਾਂ ਉੱਤੇ ਕਲਿਕ ਕਰੋ।
- ਡਰਾਪ ਡਾਊਨ ਸੂਚੀ ਵਿੱਚ 'ਹਾਲ ਦੇ ਆਈਟਮ (ਪਰਿਵਰਤਨ)' ਉੱਤੇ ਕਲਿਕ ਕਰੋ
- ਸਾਰੇ ਤਬਦੀਲ ਕੀਤੇ ਗਏ ਪੰਨੇ ਸੂਚੀਬੱਧ ਉਪਲਬਧ ਹੋਣਗੇ।
- ਦਿੱਤੇ ਗਏ ਪੰਨੇ ਉੱਤੇ ਸੱਜੇ ਪਾਸੇ ਸਿਖਰ ਉੱਤੇ ਪ੍ਰਦਰਸ਼ਿਤ ਖੁਦ ਦੇ ਉਪਯੋਗਕਰਤਾ ਨਾਂ ਉੱਤੇ ਕਲਿਕ ਕਰੋ।
- ਡਰਾਪ ਡਾਊਨ ਸੂਚੀ ਵਿੱਚ 'ਸਮੀਖਿਆ' ਸੂਚੀ ਉੱਤੇ ਕਲਿਕ ਕਰੋ
- ਤਬਦੀਲ ਕੀਤੇ ਗਏ ਅਤੇ ਸਮੀਖਿਅਤ ਕੀਤੇ ਜਾਣ ਵਾਲੇ ਸਾਰੇ ਪੰਨੇ ਸੂਚੀਬੱਧ ਉਪਲਬਧ ਹੋਣਗੇ।
- ਸਮੱਗਰੀ ਪੰਨੇ ਦੀ ਸਮੀਖਿਆ/ਸੰਪਾਦਨ
- ਤੁਸੀਂ ਪ੍ਰਵਾਨਿਤ ਸਮੱਗਰੀ ਸਮੀਖਿਅਕ ਦੇ ਰੂਪ ਵਿੱਚ ਚੁਣੇ ਗਏ ਡੋਮੇਨ ਦੇ ਪੰਨਿਆਂ ਦੀ ਸਮੀਖਿਆ ਕਰ ਸਕਦੇ ਹੋ।
- ਇਤਿਹਾਸ (ਸੰਪਾਦਨ)' ਉੱਤੇ ਕਲਿਕ ਕਰਕੇ ਪੰਨੇ ਉੱਤੇ ਕੀਤੇ ਗਏ ਪਰਿਵਰਤਨਾਂ ਨੂੰ ਦੇਖੋ।
- ਕੀਤੇ ਗਏ ਪਰਿਵਰਤਨਾਂ ਦੀ ਸਮੀਖਿਆ ਕਰੋ।
- 'ਸਮੀਖਿਅਤ ਮਿਤੀ' ਉੱਤੇ ਕਲਿਕ ਕਰੋ।
- ਸਮੀਖਿਆ ਕਰਨ ਦੀ ਤਾਰੀਖ ਜੋੜੋ।
- ਜੇਕਰ ਸਾਰੇ ਪਰਿਵਰਤਨ ਸਮੀਖਿਅਤ ਹੋ ਗਏ ਹਨ ਤਾਂ ਸਥਿਤੀ ਨੂੰ ਬਦਲ ਕੇ ਪ੍ਰਕਾਸ਼ਿਤ ਕਰੋ ਜਾਂ ਸਮੀਖਿਆ ਸਮਾਪਤ ਦੀ ਸਥਿਤੀ ਚੁਣੋ ਅਤੇ ਸੇਵ ਕਰੋ।