ਆਮ ਤੌਰ ਤੇ ੧੦ ਤੋਂ ੧੬ ਦੇ ਵਿਚਕਾਰ ਇੱਕ ਮਨੁੱਖੀ ਸਰੀਰ ਵਿੱਚ ਜਵਾਨੀ ਸ਼ੁਰੂ ਹੁੰਦੀ ਹੈ.ਇਹ ਇੱਕ ਬੱਚੇ ਤੋਂ ਇੱਕ ਬਾਲਗ ਵਿੱਚ ਬਦਲਣ ਦੀ ਕ੍ਰਮਵਾਰ ਪ੍ਰਕਿਰਿਆ ਹੈ। ਹਰੇਕ ਵਿਅਕਤੀ ਨੂੰ ਵੱਖਰੇ ਸਮੇਂ ਉੱਤੇ ਪਰਿਵਰਤਨ ਹੁੰਦੇ ਹਨ। ਸਰੀਰ, ਵਿਵਹਾਰ ਅਤੇ ਜੀਵਨ-ਸ਼ੈਲੀ ਵਿੱਚ ਪਰਿਵਰਤਨ ਉਨ੍ਹਾਂ ਵਿੱਚੋਂ ਕੁਝ ਹਨ - ਪ੍ਰਕਿਰਿਆ ਦੌਰਾਨ ਹੋਣ ਵਾਲੇ ਪਰਿਵਰਤਨ ਸਰੀਰ ਵਿੱਚ ਹੱਥਾਂ, ਪੈਰਾਂ ਅਤੇ ਲੱਕ ਦੇ ਆਸ-ਪਾਸ ਦਿਖਾਈ ਦਿੰਦੇ ਹਨ।
ਇਥੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਦੇ ਲਈ ਕੁਝ ਜ਼ਰੂਰੀ, ਸਰਲ ਅਤੇ ਬੁਨਿਆਦੀ ਗੱਲਾਂ ਹਨ :-
ਕਿਸ਼ੋਰ ਅਵਸਥਾ, ਮਨੁੱਖ ਦੇ ਜੀਵਨ ਕਾਲ ਦਾ ਇੱਕ ਅਜਿਹਾ ਸਮਾਂ ਹੈ ਜਿਥੇ ਨੌਜਵਾਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸਾਹਮਣੇ ਕਈ ਸਮੱਸਿਆਵਾਂ ਆਉਂਦੀਆਂ ਹਨ.ਕੁਝ ਗੱਲਾਂ ਨੌਜਵਾਨਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ, ਇਹ ਗੱਲਾਂ ਹਨ :
ਕਈ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦੇਰ ਨਾਲ ਬਚਪਨ ਅਤੇ ਕੱਚੀ ਉਮਰ ਵਿੱਚ ਉੱਭਰ ਸਕਦੀਆਂ ਹਨ, ਪਰ ਉਪਰਾਲਾ ਇਹ ਹੋਣਾ ਚਾਹੀਦਾ ਕਿ ਸਮਾਜਿਕ ਸੁਘੜਤਾ, ਸਮੱਸਿਆਵਾਂ ਸੁਲਝਾਉਣ ਦੀ ਸੁਘੜਤਾ ਅਤੇ ਆਤਮ-ਵਿਸ਼ਵਾਸ ਵਿੱਚ ਵਾਧੇ ਨਾਲ ਇਸ ਦਾ ਹੱਲ ਕੱਢਣਾ ਚਾਹੀਦਾ ਹੈ. ਇਸ ਤਰ੍ਹਾਂ ਦੇ ਆਚਰਣ, ਵਿਕਾਰ, ਚਿੰਤਾ, ਡਿਪ੍ਰੈਸ਼ਨ ਦੇ ਨਾਲ ਹੀ ਯੌਨ ਵਿਹਾਰ ਵਿੱਚ ਵੀ ਪਰਿਵਰਤਨ ਦਾ ਕਾਰਕ ਹੋ ਸਕਦੇ ਹਨ. ਇਸ ਲਈ ਸਮਾਜਿਕ ਸੁਘੜਤਾ ਅਤੇ ਆਤਮ-ਵਿਸ਼ਵਾਸ ਜਿਹੇ ਵਿਹਾਰ ਦੇ ਰੂਪ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ।
ਗੈਰ-ਕਾਨੂੰਨੀ ਪਦਾਰਥ, ਤਮਾਕੂ ਅਤੇ ਸ਼ਰਾਬ, ਸਿਹਤਮੰਦ ਵਿਕਾਸ ਦੀ ਸਥਿਤੀ ਦੇ ਲਈ ਵੱਡੀ ਰੋਕ ਸਾਬਿਤ ਹੋ ਸਕਦੇ ਹਨ। ਕਾਨੂੰਨ ਤੋਂ ਇਲਾਵਾ ਹੋਰ ਸਾਥੀਆਂ ਦਾ ਦਬਾਅ ਅਤੇ ਇੱਕ ਸਿਹਤਮੰਦ ਤਰੀਕੇ ਨਾਲ ਤਣਾਅ ਦਾ ਪ੍ਰਬੰਧ ਕਰਨ ਦੀ ਸਮਰੱਥਾ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਪ੍ਰਭਾਵੀ ਹੁੰਦੇ ਹਨ।
ਸੜਕ ਆਵਾਜਾਈ ਦੁਰਘਟਨਾਵਾਂ ਨੂੰ ਘੱਟ ਕਰਨ, ਗੰਭੀਰ ਚੋਟ, ਦੁਰਘਟਨਾਗ੍ਰਸਤ ਨਾਬਾਲਿਗ ਅਤੇ ਉਨ੍ਹਾਂ ਦੀ ਸਿਹਤ ਦੀ ਸੁਰੱਖਿਆ ਵਿੱਚ ਮਹੱਤਵਪੂਰਣ ਹਨ-ਲਾਗੂ ਗਤੀ ਸੀਮਾ ਆਵਾਜਾਈ ਦੇ ਨਿਯਮਾਂ ਦੇ ਪਾਲਣ ਵਿੱਚ ਗਤੀ ਸੀਮਾ ਦੁਰਘਟਨਾ ਨੂੰ ਘੱਟ ਕਰਨ ਵਿੱਚ ਕਾਫੀ ਪ੍ਰਭਾਵਸ਼ਾਲੀ ਹੈ।
ਜੀਵਨ ਸੁਘੜਤਾ ਬੱਚਿਆਂ ਅਤੇ ਨਾਬਾਲਿਗਾਂ ਵਿੱਚ ਸਮਾਜਿਕ ਵਿਕਾਸ ਪ੍ਰੋਗਰਾਮ ਦੇ ਇੱਕ ਮਹੱਤਵਪੂਰਣ ਹਿੱਸੇ ਦੇ ਰੁਪ ਵਿੱਚ ਹਿੰਸਕ ਵਿਹਾਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਣ ਹੈ।ਇਸ ਸੁਘੜਤਾ ਦੇ ਨਿਰਮਾਣ ਵਿੱਚ ਅਧਿਆਪਕ ਅਤੇ ਮਾਤਾ ਪਿਤਾ ਨੂੰ ਸਹਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਸ ਨਾਲ ਸਮੱਸਿਆ ਨੂੰ ਸੁਲਝਾਉਣ ਅਤੇ ਅਹਿੰਸਕ ਹੁੰਦੇ ਹੋਏ ਵੀ ਅਨੁਸ਼ਾਸਿਤ ਰੱਖਣ ਵਿੱਚ ਪ੍ਰਭਾਵੀ ਹੋਇਆ ਜਾ ਸਕਦਾ ਹੈ ਅਤੇ ਇਸ ਨਾਲ ਹਿੰਸਾ ਵਿੱਚ ਕਮੀ ਆਉਂਦੀ ਹੈ।
ਯੌਨ ਅਤੇ ਪ੍ਰਜਣਨ ਸਿਹਤ के ਬਾਰੇ ਨਾਬਾਲਿਗਾਂ ਨੂੰ ਸਿੱਖਿਅਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿ ਉਹ ਆਪਣੇ ਜੀਵਨ ਵਿੱਚ 'ਕੀ ਸਿੱਖਿਆ ਹੈ' ਨੂੰ ਲਾਗੂ ਕਰਨ ਦੇ ਲਈ ਪ੍ਰੇਰਿਤ ਹੋ ਸਕਣ ਨਾਲ ਹੀ ਅਜਿਹਾ ਕਰਨ ਦੇ ਉਦੇਸ਼ ਨੂੰ ਪ੍ਰੋਗਰਾਮ ਦੇ ਨਾਲ ਜੋੜਿਆ ਜਾ ਸਕਦਾ ਹੈ। ਇਸ ਨਾਲ ਸੌਖ ਨਾਲ ਨਾਬਾਲਿਗਾਂ ਅਤੇ ਸਿਹਤ ਕਾਮਿਆਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਜਾਗਰੁਕ ਕੀਤਾ ਜਾ ਸਕਦਾ ਹੈ. ਕੱਚੀ ਉਮਰ ਵਿੱਚ ਯੌਨ ਬਲਾਤਕਾਰ ਦੇ ਖਿਲਾਫ ਵਿਭਿੰਨ ਪਰਤਾਂ ਉੱਤੇ ਲੜਿਆ ਜਾਣਾ ਚਾਹੀਦਾ ਹੈ।
ਐੱਚ.ਆਈ.ਵੀ. ਸੰਕ੍ਰਮਣ ਨਾਲ ਨੌਜਵਾਨ ਲੋਕਾਂ ਸਾਹਮਣੇ ਖੜ੍ਹੇ ਜੋਖਮ ਨੂੰ ਯੌਨ ਕੈਰੀਅਰ ਦੀ ਸ਼ੁਰੂਆਤੀ ਉਮਰ ਨਾਲ ਜੋੜਿਆ ਜਾਂਦਾ ਹੈ। ਯੌਨ ਸਾਥੀ ਦੀ ਚੋਣ ਅਤੇ ਯੌਨ ਵਿਹਾਰ ਕਰਨ ਦੇ ਲਈ ਸਹੀ ਸਮਾਂ, ਕੰਡੋਮ ਉਪਯੋਗ ਦੀ ਜਾਣਕਾਰੀ ਅਤੇ ਐੱਚ.ਆਈ.ਵੀ. ਸੰਕਰਮਣ ਰੋਕਥਾਮ ਦੀ ਸਿੱਖਿਆ ਨੌਜਵਾਨ ਲੋਕਾਂ ਦੇ ਲਈ ਜ਼ਰੂਰੀ ਕੀਤੀ ਜਾਣੀ ਚਾਹੀਦੀ ਹੈ।
ਸਰੋਤ : RCH II
ਆਖਰੀ ਵਾਰ ਸੰਸ਼ੋਧਿਤ : 7/18/2020