ਅੱਜਕਲ੍ਹ ਵਿਕਲਪਿਕ ਇਲਾਜ ਪ੍ਰਕਿਰਿਆਵਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ।
ਫਿਲਹਾਲ ਦੁਨੀਆ ਵਿੱਚ ਸਭ ਤੋਂ ਵੱਧ ਮਾਨਤਾ ਐਲੋਪੈਥਿਕ ਚਿਕਿਤਸਾ ਵਿਧੀ ਨੂੰ ਮਿਲੀ ਹੋਈ ਹੈ.ਲੇਕਿਨ ਕੁਝ ਵਿਕਲਪਿਕ ਇਲਾਜ ਵਿਧੀਆਂ ਵੀ ਫਿਰ ਤੋਂ ਚਲਨ ਵਿੱਚ ਆਈਆਂ ਹਨ.ਆਯੁਰਵੈਦਿਕ ਅਜਿਹੀ ਹੀ ਇੱਕ ਪ੍ਰਾਚੀਨ ਚਿਕਿਤਸਾ ਵਿਧੀ ਹੈ.ਇਸ ਦਾ ਸ਼ਾਬਦਿਕ ਅਰਥ ਹੈ ਜੀਵਨ ਦਾ ਵਿਗਿਆਨ ਅਤੇ ਇਹ ਮਨੁੱਖ ਦੇ ਪੂਰਨ ਗਿਆਨ ਉੱਤੇ ਆਧਾਰਿਤ ਹੈ।ਦੂਜੇ ਸ਼ਬਦਾਂ ਵਿੱਚ, ਇਹ ਪ੍ਰਕਿਰਿਆ ਆਪਣੇ ਆਪ ਨੂੰ ਕੇਵਲ ਮਾਨਵੀ ਸਰੀਰ ਦੇ ਇਲਾਜ ਤੱਕ ਹੀ ਸੀਮਤ ਰੱਖਣ ਦੀ ਬਜਾਏ, ਸਰੀਰ ਮਨ, ਆਤਮਾ ਅਤੇ ਮਨੁੱਖ ਦੇ ਚੁਗਿਰਦੇ ਉੱਤੇ ਵੀ ਨਿਗਾਹ ਰੱਖਦੀ ਹੈ। ਇਸ ਵਿਧੀ ਦੀ ਇੱਕ ਹੋਰ ਵਰਣਨਯੋਗ ਵਿਸ਼ੇਸ਼ਤਾ ਹੈ.ਇਹ ਦਵਾ ਸਬੰਧੀ ਗੁਣ ਰੱਖਣ ਵਾਲ਼ੀ ਬਨਸਪਤੀ ਅਤੇ ਜੜ੍ਹੀ-ਬੂਟੀਆਂ ਦੇ ਜ਼ਰੀਏ ਬਿਮਾਰੀਆਂ ਦਾ ਇਲਾਜ ਕਰਦੀ ਹੈ। ਚਰਕ ਅਤੇ ਸੁਸ਼ਰੁਤ (ਆਯੁਰਵੇਦ ਦੇ ਰਚਨਾਕਾਰ) ਨੇ ਆਪਣੇ ਗ੍ਰੰਥਾਂ ਵਿੱਚ ਲੜੀਵਾਰ : 341 ਅਤੇ 395 ਦਵਾ ਸਬੰਧੀ ਬਨਸਪਤੀਆਂ ਅਤੇ ਜੜ੍ਹੀ-ਬੂਟੀਆਂ ਦਾ ਜ਼ਿਕਰ ਕੀਤਾ ਹੈ।
ਆਯੁਰਵੇਦ ਵਿੱਚ, ਨਿਦਾਨ ਅਤੇ ਇਲਾਜ ਤੋਂ ਪਹਿਲਾਂ ਮਨੁੱਖ ਦੇ ਵਿਅਕਤੀਤਵ ਦੀ ਸ਼੍ਰੇਣੀ ਉੱਤੇ ਧਿਆਨ ਦਿੱਤਾ ਜਾਂਦਾ ਹੈ.ਮੰਨਿਆ ਜਾਂਦਾ ਹੈ ਕਿ ਤਮਾਮ ਵਿਅਕਤੀ ਵ, ਪ, ਕ, ਵਪ, ਪਕ, ਵਪਕ ਜਾਂ ਸੰਤੁਲਿਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ.ਇੱਥੇ ਵ ਦਾ ਅਰਥ ਹੈ ਵਾਈ, ਪ ਦਾ ਪਿੱਤ, ਕ ਦਾ ਕਫ ਅਤੇ ਇਨ੍ਹਾਂ ਨੂੰ ਕਿਸੇ ਵਿਅਕਤੀ ਦੀ ਬੁਨਿਆਦੀ ਵਿਸ਼ੇਸ਼ਤਾ ਜਾਂ ਦੋਸ਼ ਮੰਨਿਆ ਜਾਂਦਾ ਹੈ.ਜ਼ਿਆਦਾਤਰ ਮਨੁੱਖਾਂ ਵਿੱਚ ਕੋਈ ਇੱਕ ਮੁੱਖ ਦੋਸ਼ ਅਤੇ ਹੋਰ ਗੌਣ ਦੋਸ਼ ਹੁੰਦੇ ਹਨ.ਇਨ੍ਹਾਂ ਨਾਲ ਕਈ ਪ੍ਰਕਾਰ ਦੇ ਮਿਸ਼ਰਤ ਵਿਅਕਤੀਤਵ ਬਣਦੇ ਹਨ.ਇਨ੍ਹਾਂ ਵਿੱਚੋਂ ਹਰੇਕ ਵਿਸ਼ੇਸ਼ਤਾ ਜਾਂ ਦੋਸ਼ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ – ਵਾਈ ਠੰਢਾ, ਸੁੱਕਾ ਅਤੇ ਅਨਿਯਮਿਤ ਹੁੰਦਾ ਹੈ.ਪਿੱਤ ਗਰਮ ਤੇਲ ਵਾਲਾ ਅਤੇ ਪਰੇਸ਼ਾਨ ਕਰਨ ਵਾਲ਼ਾ.ਕਫ ਠੰਢਾ, ਗਿੱਲਾ ਅਤੇ ਸਥਿਰ ਹੁੰਦਾ ਹੈ.ਆਯੁਰਵੈਦਿਕ ਮਾਹਿਰਾਂ ਦਾ ਮੰਨਣਾ ਹੈ ਕਿ ਸਿਹਤ ਅਤੇ ਰੋਗ ਇਨ੍ਹਾਂ ਤਿੰਨ ਦੋਸ਼ਾਂ, ਧਾਤੂਆਂ ਅਤੇ ਮਲ ਦੀ ਪਰਸਪਰ ਅੰਤਰ-ਕਿਰਿਆ ਰਾਹੀਂ ਸੰਚਾਲਿਤ ਹੁੰਦੇ ਹਨ.ਦੂਜੇ ਸ਼ਬਦਾਂ ਵਿੱਚ, ਦੋਸ਼ਾਂ ਦਾ ਇੱਕ ਗਤੀਸ਼ੀਲ ਸੰਤੁਲਨ ਹੈ।
ਬੁਢਾਪੇ ਵਿੱਚ ਸਰੀਰ ਆਪਣੇ ਆਪ ਨੂੰ ਸ਼ੁਰੂਆਤੀ ਹਾਲਤ ਦੀ ਤਰ੍ਹਾਂ ਅਸਾਨੀ ਨਾਲ ਸਿਹਤਮੰਦ ਨਹੀਂ ਕਰ ਸਕਦਾ.ਇਸ ਨਾਲ ਕਈ ਤੰਤਰ ਖ਼ਰਾਬ ਹੋ ਸਕਦੇ ਹਨ। ਬੁੱਢਿਆਂ ਨੂੰ ਅਕਸਰ ਵਾਈ ਸਥਿਤੀਆਂ ਦਾ ਅਨੁਭਵ ਹੁੰਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਇੱਕ ਪੋਸ਼ਣਕਾਰੀ ਅਤੇ ਸ਼ਾਂਤ ਜੀਵਨ-ਸ਼ੈਲੀ ਦੀ ਲੋੜ ਹੁੰਦੀ ਹੈ। ਸਰੀਰ ਦੀ ਰੋਜ਼ਾਨਾ ਤੇਲ ਮਾਲਸ਼ ਨਾਲ ਖੁਸ਼ਕੀ ਦੂਰ ਹੋ ਸਕਦੀ ਹੈਜਿਨ੍ਹਾਂ ਉਹੋ ਜਿਹੀ ਬਨਸਪਤੀ ਦਿਮਾਗ ਵਿੱਚ ਖੂਨ ਸੰਚਾਰ ਨੂੰ ਵਧਾ ਸਕਦੀ ਹੈ.ਇਸ ਨਾਲ ਯਾਦ ਸ਼ਕਤੀ ਘੱਟ ਹੋਣ ਵਰਗਾ ਦੋਸ਼ ਦੂਰ ਹੋ ਸਕਦਾ ਹੈ.ਅੰਦਰੂਨੀ ਅੰਗਾਂ ਨੂੰ ਚਿਕਨਾਹਟ ਦੇਣ ਵਾਲ਼ੀਆਂ ਹੋਰ ਬਨਸਪਤੀਆਂ ਹਨ, ਅਸ਼ਵਗੰਧਾ ਅਤੇ ਕੱਛੀਯ ਮੁਲਾਇਮ ਪੱਤਰ (ਮਾਰਸ਼ਮੇਲਾਂ) ਦੀਆਂ ਜੜ੍ਹਾਂ।
ਬੁਢਾਪੇ ਵਿੱਚ ਸਿਹਤ ਦੀ ਗਤੀ ਦੀ ਸਧਾਰਨ ਸਮਝ ਦੇ ਅਧਾਰ ਉੱਤੇ, ਹੇਠਾਂ ਵਾਲੀਆਂ ਸੂਚਨਾਵਾਂ ਹੇਠ ਲਿਖੇ ਵਿਸ਼ਿਆਂ ਦੇ ਬਾਰੇ ਹਨ – ਸਿਹਤਮੰਦ ਜੀਵਨ ਜਿਊਣ ਦੇ ਤੌਰ-ਤਰੀਕੇ, ਉੱਚ ਬਲੱਡ-ਪ੍ਰੈਸ਼ਰ (ਹਾਈ ਬਲੱਡ ਪ੍ਰੈਸ਼ਰ), ਮੂਤਰ ਸਬੰਧੀ ਸਮੱਸਿਆਵਾਂ, ਰੂਮੇਟੀਜਮ, ਡਿਪ੍ਰੈਸ਼ਨ, ਡਾਇਬਿਟੀਜ ਮੋਲਿਟੇਸ.ਹਰੇਕ ਉਪਖੰਡ ਵਿੱਚ ਬੁੱਢਿਆਂ ਨੂੰ ਹੋਣ ਵਾਲ਼ੀਆਂ ਕੁਝ ਬਿਮਾਰੀਆਂ ਦੇ ਲਈ ਨਿਰਧਾਰਿਤ ਆਹਾਰ, ਬਨਸਪਤੀਆਂ ਯੋਗ ਅਤੇ ਔਸ਼ਧੀਆਂ ਦਿੱਤੀਆਂ ਗਈਆਂ ਹਨ।
ਜ਼ਰੂਰੀ ਭੋਜਨ ਅਤੇ ਨੀਂਦ ਸਬੰਧੀ ਨਿਯਮਾਂ ਅਤੇ ਨਿਯਮਿਤ ਕਸਰਤ ਨਾਲ ਵਿਅਕਤੀ ਜੀਵਨ ਭਰ ਸਿਹਤਮੰਦ ਬਣਿਆ ਰਹਿ ਸਕਦਾ ਹੈ.ਉਪਯੁਕਤ ਆਹਾਰ ਅਤੇ ਕਸਰਤ ਵਿਅਕਤੀ ਦੀ ਸਰੀਰਕ ਸੰਰਚਨਾ ਉੱਤੇ ਨਿਰਭਰ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਹੀਏ, ਤਾਂ ਸਾਨੂੰ ਪ੍ਰਕਿਰਤੀ ਨਾਲ ਇਕਸਾਰਤਾ ਵਿੱਚ ਜਿਊਣਾ ਚਾਹੀਦਾ ਹੈ-ਇੱਕ ਕੁਦਰਤੀ ਸੰਤੁਲਨ ਦੇ ਨਾਲ।
ਸਿਹਤਮੰਦ ਬਣਾਉਣ ਵਾਲਾ ਭੋਜਨ
ਸਿਹਤਮੰਦ ਜੀਵਨ ਜਿਊਣ ਦੇ ਲਈ ਸਿਹਤਮੰਦ ਆਹਾਰ ਆਦਤਾਂ ਬਹੁਤ ਮਹੱਤਵ ਰੱਖਦੀਆਂ ਹਨ.ਇਸ ਵਿੱਚ ਖਾਧਾ ਗਿਆ ਭੋਜਨ, ਦੇ ਖਾਣਿਆਂ ਦੇ ਵਿਚਕਾਰ ਦਾ ਸਮਾਂ, ਖਾਣ ਦੀ ਚੀਜ਼ਾਂ ਦਾ ਆਪਸੀ ਮੇਲ ਅਤੇ ਉਨ੍ਹਾਂ ਦੀ ਮਾਤਰਾ, ਸਾਫ-ਸਫਾਈ ਅਤੇ ਖਾਣ ਦੇ ਯੋਗ ਤਰੀਕੇ ਸ਼ਾਮਿਲ ਹਨ।
ਸਰੀਰ ਦੇ ਕਾਰਜਾਂ ਵਿੱਚ ਸੰਤੁਲਨ ਬਣਾਈ ਰੱਖਣ ਦੇ ਲਈ ਯੋਗ ਅਤੇ ਨੇਮ ਅਨੁਸਾਰ ਨੀਂਦ ਬਹੁਤ ਜ਼ਰੂਰੀ ਹੈ। ਚੰਗੀ ਸਿਹਤ ਦਾ ਮੂਲਮੰਤਰ ਹੈ – “ਛੇਤੀ ਸੌਂਣਾ ਅਤੇ ਛੇਤੀ ਉਠਣਾ” ਇੱਕ ਔਸਤ ਵਿਅਕਤੀ ਦੇ ਲਈ 6-8 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ, ਆਦਰਸ਼ ਨੀਂਦ ਉਹ ਹੈ ਜਿਸ ਵਿੱਚ ਕੋਈ ਅੜਿੱਕਾ ਨਾ ਪਵੇ ਅਤੇ ਜੋ 100-100 ਮਿੰਟ ਦੇ ਚਾਰ ਕ੍ਰਮਵਾਰ ਚੱਕਰਾਂ ਵਿੱਚ ਲਈ ਜਾਵੇ, ਯਾਨੀ 6 ਘੰਟੇ ਅਤੇ 40 ਮਿੰਟ ਦੀ ਚਾਰ ਵਾਰ ਵਿੱਚ ਲਈ ਗਈ ਨੀਂਦ.ਵੱਧ ਸੌਂਣ ਨਾਲ਼ ਆਲਸ ਅਤੇ ਰੋਗ ਪੈਦਾ ਹੁੰਦੇ ਹਨ।
ਉਪਯੁਕਤ ਕਸਰਤ
ਚੰਗੀ ਸਿਹਤ ਦੇ ਲਈ ਤੁਹਾਡੀ ਸਰੀਰਕ ਸੰਰਚਨਾ ਦੇ ਅਨੁਕੂਲ ਨੇਮ ਨਾਲ ਕਸਰਤ ਕਰਨੀ ਬਹੁਤ ਹੀ ਲਾਭਕਾਰੀ ਹੈ.ਯੋਗ ਨੂੰ ਸਰਬੋਤਮ ਕਸਰਤ ਦੱਸਿਆ ਗਿਆ ਹੈ, ਕਿਉਂਕਿ ਇਹ ਸਾਡੀ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ.ਯੋਗ ਅਤੇ ਆਯੁਰਵੇਦ ਦਾ ਚੋਲੀ ਦਾਮਨ ਦਾ ਸਾਥ ਹੈ, ਕਿਉਂਕਿ ਦੋਵੇਂ ਵਿਗਿਆਨਾਂ ਦਾ ਉਦੇਸ਼ ਸੰਪੂਰਣ ਸਿਹਤ ਪ੍ਰਦਾਨ ਕਰਨਾ ਹੈ।
ਸਰੀਰ ਦੀ ਸਫਾਈ
ਵਿਭਿੰਨ ਪਾਚਨ ਗਤੀਵਿਧੀਆਂ ਦੇ ਕਾਰਨ ਸਰੀਰ ਵਿੱਚ ਕੁਝ ਜੀਵ – ਵਿਹੁ (ਟੌਕਸੀਨ) ਇਕੱਠਾ ਹੋ ਜਾਂਦੇ ਹਨ.ਇਨ੍ਹਾਂ ਜੀਵ- ਵਿਹੁ ਨੂੰ ਸਰੀਰ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਰੋਗ ਪੈਦਾ ਕਰ ਸਕਦੇ ਹਨ.ਆਯੁਰਵੇਦ ਵਰਤ ਨੂੰ ਇਨ੍ਹਾਂ ਜੀਵ-ਵਿਹੁ ਤੋਂ ਮੁਕਤੀ ਦਾ ਇੱਕ ਉਪਾਅ ਜਾਂ ਇੱਕ ਤਰ੍ਹਾਂ ਦੀ ਚਿਕਿਤਸਾ ਮੰਨਦਾ ਹੈ.
ਨਵੀਨੀਕਰਣ
ਬੁਢਾਪੇ ਵਿੱਚ ਜ਼ਿਆਦਾਤਰ ਸਿਹਤ ਬਰਕਰਾਰ ਰੱਖਣ ਅਤੇ ਇੱਕ ਕਾਰਜਸ਼ੀਲ ਜੀਵਨ ਜਿਊਣ ਦੇ ਲਈ ਕੁਝ ਨਵੀਨੀਕਰਣ ਚਿਕਿਤਸਾਵਾਂ ਸੁਝਾਈਆਂ ਗਈਆਂ ਹਨ.ਆਯੁਰਵੇਦ ਵਿੱਚ ਸਰੀਰ ਦੇ ਨਵੀਨੀਕਰਣ ਦੇ ਲਈ ਕਈ ਨੁਸਖ਼ੇ ਉਪਲਬਧ ਹਨ.ਇਨ੍ਹਾਂ ਨੂੰ ਰੁੱਤਾਂ ਵਿੱਚ ਸਰੀਰਕ ਸੰਰਚਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਤੇਮਾਲ ਕੀਤਾ ਜਾ ਸਕਦਾ ਹੈ. ਰੋਜ਼ਾਨਾ ਦੀ ਜ਼ਿੰਦਗੀ ਵਿੱਚ ਚੰਗਾ ਸਮਾਜਿਕ ਵਿਹਾਰ, ਨੈਤਿਕਤਾ, ਚੰਗੇ ਤੌਰ-ਤਰੀਕੇ ਅਤੇ ਚੰਗਾ ਚਰਿੱਤਰ ਸਰੀਰ ਨੂੰ ਨਵੀਨੀਕਰਣ ਕਰਨ ਵਾਲੇ ਕਾਰਕਾਂ ਦਾ ਕੰਮ ਕਰਦੇ ਹਨ.
ਇਹ ਪਾਚਨ ਮਾਰਗ ਵਿੱਚ ਪੈਦਾ ਹੋਣ ਵਾਲ਼ਾ ਸਭ ਤੋਂ ਆਮ ਰੋਗ ਹੈ.ਠੀਕ ਤਰ੍ਹਾਂ ਮਲ-ਤਿਆਗ ਨਾ ਹੋਣ ਤੇ ਜੀਵ-ਵਿਹੁ ਜਾਂ ਅਮਲ ਪੈਦਾ ਹੁੰਦੇ ਹਨ. ਉਹ ਲਹੂ ਦੇ ਪ੍ਰਵਾਹ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਪਹੁੰਚ ਜਾਂਦੇ ਹਨ.ਜੇਕਰ ਇਹ ਸਥਿਤੀ ਲਗਾਤਾਰ ਬਣੀ ਰਹੇ ਤਾਂ ਇਸ ਨਾਲ ਰੂਮੇਟੀਜਮ, ਆਥਰਾਇਟੀਸ, ਬਵਾਸੀਰ, ਉੱਚ ਬਲੱਡ-ਪ੍ਰੈਸ਼ਰ ਅਤੇ ਇੱਥੋਂ ਤਕ ਕਿ ਕੈਂਸਰ ਜਿਹੇ ਗੰਭੀਰ ਰੋਗ ਹੋ ਸਕਦੇ ਹਨ।
ਮੂਲ ਕਾਰਨ
ਅਣਉਚਿਤ ਭੋਜਨ ਅਤੇ ਆਹਾਰ ਦੀਆਂ ਅਨਿਯਮਿਤ ਆਦਤਾਂ
ਪਾਣੀ ਅਤੇ ਵੱਧ ਰੇਸ਼ੇ ਵਾਲੇ ਭੋਜਨ ਦਾ ਅਪੂਰਣ ਮਾਤਰਾ ਵਿੱਚ ਉਪਭੋਗ
ਇਲਾਜ ਵਿਕਲਪ
ਉਪਯੋਗੀ ਬਨਸਪਤੀਆਂ ਅਤੇ ਜੜੀ-ਬੂਟੀਆਂ :
ਆਯੁਰਵੈਦਿਕ ਸੰਪੂਰਕ
ਆਹਾਰ ਅਤੇ ਜੀਵਨ-ਸ਼ੈਲੀ ਸਬੰਧੀ ਤਬਦੀਲੀ
ਮੂਲ ਕਾਰਨ
ਇਲਾਜ ਵਿਕਲਪ
ਲਾਭਕਾਰੀ ਬਨਸਪਤੀ ਅਤੇ ਜੜੀ–ਬੂਟੀਆਂ
ਸਰਪਗੰਧਾ (ਰੌਵੋਲਫੀਆ ਸਰਪੰਟੀਨਾ)
ਆਯੁਰਵੈਦਿਕ ਸੰਪੂਰਕ
ਮਹਾਨਾਰਾਇਣ ਤੇਲ
ਆਹਾਰ ਅਤੇ ਜੀਵਨ-ਸ਼ੈਲੀ ਸਬੰਧੀ ਤਬਦੀਲੀ
ਮਾਸ, ਆਂਡਿਆਂ ਅਤੇ ਜ਼ਿਆਦਾ ਲੂਣ ਤੋਂ ਪਰਹੇਜ਼ ਕਰੋ
ਯੋਗ ਆਸਣ
ਮੂਤਰ ਵਿੱਚ ਸਾਡੇ ਪਾਚਨ ਤੰਤਰ ਦੇ ਸਹਿ-ਉਤਪਾਦ, ਲੂਣ, ਜੀਵ-ਵਿਹੁ ਅਤੇ ਪਾਣੀ ਹੁੰਦੇ ਹਨ.ਸਾਡੇ ਮੂਤਰ ਤੰਤਰ ਵਿੱਚ ਸਮੱਸਿਆਵਾਂ ਬੁਢਾਪਾ, ਬਿਮਾਰੀ ਅਤੇ ਚੋਟ ਕਰਕੇ ਪੈਦਾ ਹੁੰਦੀਆਂ ਹਨ.ਉਮਰ ਵਧਣ ਦੇ ਨਾਲ ਸਾਡੇ ਗੁਰਦਿਆਂ ਦੀ ਸੰਰਚਨਾ ਵਿੱਚ ਤਬਦੀਲੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਦੇ ਕਾਰਨ ਖੂਨ ਵਿੱਚੋਂ ਫਾਲਤੂ ਪਦਾਰਥ ਨੂੰ ਵੱਖ ਕਰਨ ਦੀ ਉਨ੍ਹਾਂ ਦੀ ਸਮਰੱਥਾ ਕੁਝ ਘੱਟ ਹੋ ਜਾਂਦੀ ਹੈ.ਇਸ ਤੋਂ ਇਲਾਵਾ, ਗਰਭ, ਮੂਤਰ ਥੈਲੀ ਅਤੇ ਮੂਤਰ-ਮਾਰਗ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ.ਮਾਸਪੇਸ਼ੀਆਂ ਦੀ ਕਮਜ਼ੋਰੀ ਕਾਰਨ ਮੂਤਰ ਥੈਲੀ ਖੁਦ ਨੂੰ ਪੂਰੀ ਤਰ੍ਹਾਂ ਖਾਲੀ ਨਹੀਂ ਕਰ ਸਕਦੀ, ਇਸ ਕਾਰਨ ਬੁੱਢਾ ਵਿਅਕਤੀ ਮੂਤਰ-ਸੰਕਰਮਣ ਦਾ ਸ਼ਿਕਾਰ ਹੋਣ ਲੱਗਦਾ ਹੈ.ਅਵਰੋਧਿਨੀ ਅਤੇ ਪੇਡੂ (ਪੇਲਵਿਸ) ਦੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਕਾਰਨ ਵੀ ਮੂਤਰ ਅਨਿਯੰਤਰਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ.ਬਿਮਾਰੀ ਜਾਂ ਚੋਟ ਕਰਕੇ ਵੀ ਗੁਰਦੇ ਖੂਨ ਵਿੱਚੋਂ ਪੂਰੀ ਤਰ੍ਹਾਂ ਜੀਵ-ਵਿਹੁ ਨੂੰ ਵੱਖ ਕਰਨ ਵਿੱਚ ਅਸਮਰੱਥ ਹੋ ਸਕਦੇ ਹਨ ਜਾਂ ਮੂਤਰ-ਮਾਰਗ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ।
ਇਸ ਰੋਗ ਵਿੱਚ ਪ੍ਰੋਸਟੈਟ ਗ੍ਰੰਥੀ ਵਿੱਚ ਸੋਜ ਹੋਣ ਕਾਰਨ ਬਾਰ-ਵਾਰ ਪਿਸ਼ਾਬ ਜਾਣਾ ਪੈ ਸਕਦਾ ਹੈ, ਬਾਰ-ਬਾਰ ਪਿਸ਼ਾਬ ਕਰਨ ਦੀ ਤੀਬਰ ਇੱਛਾ ਹੁੰਦੀ ਹੈ, ਜਾਂ ਪਿਸ਼ਾਬ ਕਰਨ ਵਿੱਚ ਦਰਦ ਹੋ ਸਕਦਾ ਹੈ, ਪਿੱਠ ਦੇ ਹੇਠਲੇ ਹਿੱਸੇ, ਜਣਨ ਅੰਗ ਖੇਤਰ ਵਿੱਚ ਦਰਦ ਹੋ ਸਕਦਾ ਹੈ.ਕੁਝ ਮਾਮਲਿਆਂ ਵਿੱਚ ਇਹ ਰੋਗ ਜੀਵਾਣੂ ਸੰਕਰਮਣ ਕਰਕੇ ਵੀ ਹੁੰਦਾ ਹੈ। ਲੇਕਿਨ ਪ੍ਰੋਸਟੇਟਾਇਟਿਸ ਦੇ ਜ਼ਿਆਦਾਤਰ ਆਮ ਰੂਪਾਂ ਦਾ ਜੀਵਾਣੂ ਸੰਕਰਮਣ ਨਾਲ ਕੋਈ ਸੰਬੰਧ ਨਹੀਂ ਹੈ।
ਇਲਾਜ ਵਿਕਲਪ
ਲਾਭਕਾਰੀ ਬਨਸਪਤੀ ਅਤੇ ਜੜੀ-ਬੂਟੀਆਂ
ਆਯੁਰਵੈਦਿਕ ਸੰਪੂਰਕ
ਆਹਾਰ ਅਤੇ ਜੀਵਨ-ਸ਼ੈਲੀ ਸਬੰਧੀ ਤਬਦੀਲੀ
ਯੋਗ ਆਸਣ
ਇਸ ਨੂੰ ਆਯੁਰਵੇਦ ਵਿੱਚ 'ਅਮਵਾਤ' ਦੇ ਨਾਂ ਨਾਲ ਜਾਣਿਆ ਜਾਂਦਾ ਹੈ.ਇਸ ਦੇ ਦੇ ਰੂਪ ਹਨ – ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਨ ਵਾਲ਼ਾ ਚਿਰਕਾਲੀਨ ਸੰਧੀ ਅਮਵਾਤ ਅਤੇ ਜੋੜਾਂ ਨੂੰ ਪ੍ਰਭਾਵਿਤ ਕਰਨ ਵਾਲ਼ਾ ਚਿਰਕਾਲੀਨ ਸੰਧੀ ਅਮਵਾਤ.ਜੇਕਰ ਇਸ ਦੇ ਪ੍ਰਤੀ ਲਾਪਰਵਾਹੀ ਵਰਤੀ ਜਾਏ ਤਾਂ ਇਹ ਦਿਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਮੂਲ ਕਾਰਨ
ਇਲਾਜ ਵਿਕਲਪ
ਲਾਭਦਾਇਕ ਬਨਸਪਤੀ ਅਤੇ ਜੜੀ-ਬੂਟੀਆਂ
ਆਯੁਰਵੈਦਿਕ ਸੰਪੂਰਕ
ਆਹਾਰ ਜਾਂ ਜੀਵਨ-ਸ਼ੈਲੀ ਸਬੰਧੀ ਤਬਦੀਲੀ
ਯੋਗ ਆਸਣ
ਰਾਹਤ ਦੇ ਲਈ ਆਯੁਰਵੇਦ ਵਿੱਚ ਹੇਠ ਲਿਖੇ ਤੇਲਾਂ ਦੀ ਮਾਲਸ਼ ਦਾ ਸੁਝਾਅ ਦਿੱਤਾ ਗਿਆ ਹੈ :
ਡਿਪ੍ਰੈਸ਼ਨ ਸਭ ਤੋਂ ਆਮ ਭਾਵਨਾਤਮਕ ਰੋਗਾਂ ਵਿੱਚੋ ਇੱਕ ਹੈ.ਇਹ ਵਿਭਿੰਨ ਮਾਤਰਾਵਾਂ ਵਿੱਚ ਪ੍ਰਗਟ ਹੋ ਸਕਦਾ ਹੈ – ਹਲਕੀ ਉਦਾਸੀ ਤੋਂ ਲੈ ਕੇ ਡੁੰਘੇ ਦੁੱਖ ਅਤੇ ਨਿਰਾਸ਼ਾ ਤੱਕ.ਮਨ ਦੀਆਂ ਤਿੰਨ ਮਹੱਤਵਪੂਰਣ ਊਰਜਾਵਾਂ ਹਨ – ਸਤੋ, ਰਜੋ ਅਤੇ ਤਮੋ ਦੇ ਵਧਣ ਨਾਲ਼ ਪੈਦਾ ਹੋਇਆ ਰੋਗ ਹੈ।
ਮੂਲ ਕਾਰਨ
ਲੰਬੇ ਸਮੇਂ ਤੱਕ ਚਿੰਤਾ ਅਤੇ ਤਣਾਅ ਕਰਕੇ ਮਾਨਸਿਕ ਅਵਸਾਦ ਹੋ ਸਕਦਾ ਹੈ।
ਇਲਾਜ ਵਿਕਲਪ
ਹੇਠ ਲਿਖੇ ਫਲ ਅਤੇ ਜੜੀ–ਬੂਟੀਆਂ ਘਰੇਲੂ ਇਲਾਜ ਹਨ :
ਆਯੁਰਵੈਦਿਕ ਸੰਪੂਰਕ
ਆਹਾਰ ਅਤੇ ਜੀਵਨ-ਸ਼ੈਲੀ ਸਬੰਧੀ ਪਰਿਵਰਤਨ
ਅਵਸਾਦ ਗ੍ਰਸਤ ਵਿਅਕਤੀ ਦੇ ਭੋਜਨ ਵਿੱਚ ਚਾਹ, ਕੌਫ਼ੀ, ਸ਼ਰਾਬ ਅਤੇ ਕੋਲਾ ਬਿਲਕੁਲ ਨਹੀਂ ਹੋਣੇ ਚਾਹੀਦੇ.ਸਬਜ਼ੀਆਂ, ਤਾਜ਼ਾ ਫਲ ਅਤੇ ਫਲਾਂ ਦੇ ਰਸ ਦਾ ਉਪਭੋਗ ਵੱਧ ਕਰਨਾ ਚਾਹੀਦਾ ਹੈ।
ਡਿਪ੍ਰੈਸ਼ਨ ਦੇ ਇਲਾਜ ਵਿੱਚ ਕਸਰਤ ਵੀ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ.ਇਹ ਨਾ ਕੇਵਲ ਸਰੀਰ ਅਤੇ ਮਨ ਨੂੰ ਸਿਹਤਮੰਦ ਰੱਖਦੀ ਹੈ, ਬਲਕਿ ਮਨ ਨੂੰ ਬਹਿਲਾਉਣਾ ਅਤੇ ਮਾਨਸਿਕ ਰਾਹਤ ਵੀ ਦਿੰਦੀ ਹੈ.ਰੋਗੀਆਂ ਨੂੰ ਮੈਡੀਟੇਸ਼ਨ/ਧਿਆਨ ਵੀ ਕਰਨਾ ਚਾਹੀਦਾ ਹੈ।
ਯੋਗ ਆਸਣ
ਇਸ ਨੂੰ ਆਯੁਰਵੇਦ ਵਿੱਚ ਸ਼ੂਗਰ ਦਾ ਨਾਂ ਦਿੱਤਾ ਗਿਆ ਹੈ.
ਮੂਲ ਕਾਰਨ
ਇਲਾਜ ਵਿਕਲਪ
ਲਾਭਦਾਇਕ ਬਨਸਪਤੀ ਅਤੇ ਜੜੀ-ਬੂਟੀਆਂ
ਆਯੁਰਵੈਦਿਕ ਸੰਪੂਰਕ
ਆਹਾਰ ਅਤੇ ਜੀਵਨ-ਸ਼ੈਲੀ ਸਬੰਧੀ ਤਬਦੀਲੀ
ਯੋਗ ਆਸਣਾਂ ਦੇ ਜ਼ਰੀਏ ਪੈਰਾਂ ਦੀ ਦੇਖਭਾਲ
ਸਰੋਤ : ਹੇਲਪੇਜ ਇੰਡੀਆ/ਵੋਲੰਟਰੀ ਹੈਲਥ ਐਸੋਸੀਏਸ਼ਨ ਆਫ਼ ਇੰਡੀਆ
ਆਖਰੀ ਵਾਰ ਸੰਸ਼ੋਧਿਤ : 7/12/2020