ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜ਼ਿਆਦਾ ਪੀਓ

ਜ਼ਿਆਦਾ ਪਾਣੀ ਪੀਨ ਨਾਲ ਸਿਹਤ ਚੰਗੀ ਰਹਿੰਦੀ ਹੈ| ਇਸ ਲਈ ਰੋਜ਼ਾਨਾ ਜ਼ਿਆਦਾ ਪਾਣੀ ਪੀਓ|

(1) ਜਦੋਂ ਗਰਮੀ ਹੋਵੇ

(2) ਵਰਜਸ਼ ਕਰਨ ਤੋਂ ਪਿਛੋਂ ਅਤੇ

(3) ਜੇਕਰ ਤੁਹਾਨੂੰ ਉਲਟੀਆਂ ਆਉਂਦੀਆਂ ਰਹੀਆਂ ਹਨ ਜਾਂ ਟੱਟੀਆਂ ਲੱਗੀਆਂ ਹੋਣ।

ਤੁਸੀਂ ਪਾਣੀ ਪੀ ਕੇ ਵੀ ਤਰਲ ਲੈ ਸਕਦੇ ਹੋ, ਪਰ ਪੀਣ ਵਾਲੀਆਂ ਹੋਰ ਵੀ ਕਈ ਸਿਹਤਮੰਦ ਚੀਜ਼ਾਂ ਹਨ:

(1) ਸਬਜ਼ੀਆਂ ਅਤੇ ਫਲਾਂ ਦੇ ਜੂਸ

(2) ਘੱਟ ਥਿੰਧੇ ਵਾਲਾ ਦੁੱਧ ਅਤੇ ਲੱਸੀ

(3) ਮਿੱਠਾ ਰਹਿਤ ਸੋਇਆਬੀਨ ਦੀਆਂ ਪੀਣ ਵਾਲੀਆਂ ਚੀਜ਼ਾਂ ਘੱਟ ਥਿੰਧੇ ਵਾਲੀ ਦਹੀਂ ਦੀ ਲੱਸੀ

(4) ਸੂਪ

(5) ਕਾਲੀ, ਹਰੀ ਅਤੇ ਹਰਬਲ ਸਮੇਤ ਕੈਫ਼ੀਨ ਰਹਿਤ ਕੌਫ਼ੀ ਅਤੇ ਚਾਹ

(6) ਓਵਲਟੀਨ ਜਾਂ ਹਾਰਲਿਕਸ ਘੱਟ ਥਿੰਧੇ ਵਾਲਾ ਦੁੱਧ ਜਾਂ ਮਿੱਠਾ ਰਹਿਤ ਸੋਇਆ ਦਾ ਪੀਣ ਵਾਲਾ ਪਦਾਰਥ

ਯਾਦ ਰਹੇ ਕਿ ਸ਼ਰਾਬ ਦੀ ਗਿਣਤੀ ਤਰਲ ਦੇ ਸਰੋਤ ਵਿੱਚ ਨਹੀਂ ਕੀਤੀ ਜਾਂਦੀ। ਅਗਰ ਤੁਹਾਡਾ ਪਿਸ਼ਾਬ ਰੰਗ ਰਹਿਤ ਜਾਂ ਹਲਕਾ ਪੀਲਾ ਹੈ ਅਤੇ ਤੁਸੀਂ ਠੀਕ ਮਹਿਸੂਸ ਕਰਦੇ ਹੋ ਤਾਂ ਤੁਸੀਂ ਠੀਕ ਮਾਤਰਾ ਵਿੱਚ ਤਰਲ ਲੈ ਰਹੇ ਹੋ।

ਧਿਆਨ ਦਿਓ!

ਜੇਕਰ ਤੁਹਾਨੂੰ ਦਿਲ, ਗੁਰਦੇ, ਜਿਗਰ, ਆਂਦਰਾਂ ਜਾਂ ਥਾਇਰਾਇਡ ਦੀ ਬਿਮਾਰੀ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਤੁਹਾਨੂੰ ਸ਼ਾਇਦ ਘੱਟ ਪੀਣ ਵਾਲੀਆਂ ਚੀਜ਼ਾਂ ਦੀ ਲੋੜ ਹੋਵੇ। ਜੇਕਰ ਤੁਹਾਨੂੰ ਇੱਕ - ਦਮ ਜ਼ਿਆਦਾ ਪਿਆਸ ਲਗਦੀ ਹੈ ਜਾਂ ਆਮ ਨਾਲੋਂ ਜ਼ਿਆਦਾ ਵਾਰ ਪਿਸ਼ਾਬ ਆਉਂਦਾ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।

ਇਹ ਗੁੰਝਲਦਾਰ ਜਾਪਦਾ ਹੈ। ਕੀ ਯਕੀਨੀ ਬਨਾਓਣ ਦਾ ਕੋਈ ਸੌਖਾ ਤਰੀਕਾ ਹੈ, ਕਿ ਮੈਨੂੰ ਪੂਰੇ ਪੌਸ਼ਟਿਕ ਤੱਤ ਮਿਲ ਰਿਹੇ ਹਨ?

ਇਹ ਪਤਾ ਕਰਨ ਦਾ ਕਿ ਤੁਹਾਨੂੰ ਪੂਰੇ ਪੌਸ਼ਟਿਕ ਤੱਤ ਮਿਲ ਰਹੇ ਹਨ ਕਿ ਨਹੀਂ, ਇਹ ਯਕੀਨੀ ਬਣਾਉ ਲਈ ਕਿ ਤੁਸੀਂ ਚਾਰ ਵਰਗਾਂ ਦਾ ਖਾਣਾ ਖਾ ਰਹੇ ਹੋ, ਭੋਜਨ ਗਾਈਡ ਵਿੱਚ ਦਿੱਤੀਆਂ ਖੁਰਾਕਾਂ ਦੀ ਮਾਤਰਾ ਦਾ ਖਾਸ ਧਿਆਨ ਰੱਖੋ।

ਭੋਜਨ ਗਾਈਡ ਵਿਚੋਂ ਕੁਝ ਜਾਣਕਾਰੀ

(1) ਇੱਕ ਗੂੜ੍ਹੇ ਹਰੇ ਰੰਗ ਦੀ ਅਤੇ ਇੱਕ ਸੰਤਰੀ ਰੰਗ ਦੀ ਸਬਜ਼ੀ ਰੋਜ਼ ਖਾਓ।

(2) ਹਫ਼ਤੇ ਵਿੱਚ ਦੋ ਖੁਰਾਕਾਂ ਮੱਛੀ ਦੀਆਂ ਖਾਓ।

(3) ਮੀਟ ਦੀ ਥਾਂ ਬੀਨਜ਼, ਦਾਲਾਂ ਅਤੇ ਟੋਫ਼ੂ ਆਮ ਤੌਰ ਤੇ ਖਾਓ।

(4) ਹਰ ਰੋਜ਼ ਦੇ ਖਾਣੇ ਵਿੱਚ ਘੱਟੋ ਘੱਟ ਅੱਧਾ ਅਨਾਜ ਸੰਪੂਰਨ ਅਨਾਜ ਹੋਵੇ। ਜਿਹਾ ਕਿ ਪੂਰੇ ਆਟੇ ਦੀ ਬਰੈੱਡ, ਪਾਸਤਾ, ਬਿਨਾ ਪਾਲਿਸ਼ ਕੀਤੇ ਚਾਵਲ ਅਤੇ ਓਟਮੀਲ।

(5) ਸਪਰੇਟਾ, ੧% ਜਾਂ ੨% ਵਾਲਾ ਦੁੱਧ ਰੋਜ਼ ਪੀਓ। ਜੇ ਦੁੱਧ ਨਹੀਂ ਪੀਂਦੇ ਤਾਂ ਪੌਸ਼ਟਿਕ ਤੱਤਾਂ ਵਾਲੀ ਸੋਇਆਬੀਨ ਦੀ ਪੀਣ ਵਾਲੀ ਕੋਈ ਚੀਜ਼ ਲਵੋ।

ਬਜ਼ੁਰਗ ਔਰਤਾਂ ਵਾਸਤੇ ਭੋਜਨ ਗਾਈਡ ਸਿਫਾਰਸ਼ ਕਰਦੀ ਹੈ ਕਿ:

(1) 7 ਖ਼ੁਰਾਕਾਂ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀਆਂ ਲੈਣ।

(2) 6 ਖ਼ੁਰਾਕਾਂ ਰੋਜ਼ਾਨਾ ਬਰੈੱਡ, ਚਾਵਲ, ਪਾਸਤਾ, ਸੀਰੀਅਲ ਸਮੇਤ ਅਨਾਜ ਉਤਪਾਦ ਦੀਆਂ ਲੈਣ।

(3) 3 ਖ਼ੁਰਾਕਾਂ ਰੋਜ਼ਾਨਾ ਦੁੱਧ ਅਤੇ ਦੁੱਧ ਦੀ ਥਾਂ ਹੋਰ ਪਦਾਰਥ, ਚੀਜ਼, ਦਹੀਂ, ਲੱਸੀ ਅਤੇ ਪੌਸ਼ਟਿਕ ਤੱਤਾਂ ਵਾਲੇ ਸੋਇਆ ਦੇ ਪੀਣ ਵਾਲੇ ਪਦਾਰਥਾਂ ਦੀਆਂ ਲੈਣ।

(4) 2 ਖ਼ੁਰਾਕਾਂ ਰੋਜ਼ਾਨਾ ਮੀਟ (ਮੱਛੀ, ਸ਼ੈੱਲਫ਼ਿਸ਼, ਮੁਰਗਾ, ਚਰਬੀ ਰਹਿਤ) ਜਾਂ ਮੀਟ ਦੀ ਥਾਂ ਅੰਡੇ, ਬੀਨਜ਼, ਦਾਲਾਂ, ਚਿੱਟੇ ਚਣੇ, ਟੋਫ਼ੂ, ਗਿਰੀਆਂ

ਅਤੇ ਗਿਰੀਆਂ ਦੇ ਮੱਖਣ ਆਦਿ ਦੀਆਂ ਲੈਣ।

ਬਜ਼ੁਰਗ ਆਦਮੀਆਂ ਲਈ ਹੇਠ ਲਿਖੀਆਂ ਚੀਜ਼ਾਂ ਲੈਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ:

(1) 7 ਖ਼ੁਰਾਕਾਂ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀਆਂ ਲੈਣ।

(2) 7 ਖ਼ੁਰਾਕਾਂ ਰੋਜ਼ਾਨਾ ਬਰੈੱਡ, ਚਾਵਲ, ਪਾਸਤਾ, ਸੀਰੀਅਲ ਸਮੇਤ ਅਨਾਜ ਉਤਪਾਦ ਦੀਆਂ ਲੈਣ।

(3) 3 ਖ਼ੁਰਾਕਾਂ ਰੋਜ਼ਾਨਾ ਦੁੱਧ ਅਤੇ ਦੁੱਧ ਦੀ ਥਾਂ ਹੋਰ ਪਦਾਰਥ, ਚੀਜ਼, ਦਹੀਂ ਅਤੇ ਫ਼ੋਰਟੀਫ਼ਾਈਡ ਸੋਇਆ ਦੇ ਪੀਣ ਵਾਲੇ ਪਦਾਰਥਾਂ ਦੀਆਂ ਲੈਣ।

(4) 3 ਖ਼ੁਰਾਕਾਂ ਰੋਜ਼ਾਨਾ ਮੱਛੀ, ਸ਼ੈੱਲਫ਼ਿਸ਼, ਮੁਰਗਾ, ਚਰਬੀ ਰਹਿਤ ਮੀਟ ਜਾਂ ਮੀਟ ਦੀ ਥਾਂ ਅੰਡੇ, ਬੀਨਜ਼, ਦਾਲਾਂ, ਚਿੱਟੇ ਚਣੇ, ਟੋਫ਼ੂ, ਗਿਰੀਆਂ ਅਤੇ ਗਿਰੀਆਂ ਦੇ ਮੱਖਣ ਆਦਿ ਦੀਆਂ ਲੈਣ।

ਠੀਕ ਹੈ ਮੈਨੂੰ ਖਾਣੇ ਦੇ ਚਾਰ ਵਰਗਾਂ (ਗਰੁਪਾਂ) ਦੀ ਸਮਝ ਗਈ ਪਰ ਇੱਕ ਖ਼ੁਰਾਕ ਕਿੰਨੀ ਕੁ ਹੁੰਦੀ ਹੈ?

(1) ਫਲਾਂ ਦੀ ਇੱਕ ਖ਼ੁਰਾਕ ਤੋਂ ਮਤਲਬ ਹੈ ਇੱਕ ਸੇਬ, ਇੱਕ ਸੰਤਰਾ, ਇੱਕ ਕੇਲਾ ਜਾਂ ਅੱਧਾ ਕੱਪ (125 ਮਿਲੀਲੀਟਰ) ਫਲਾਂ ਦਾ 100% ਜੂਸ।

(2) ਸਬਜ਼ੀਆਂ ਦੀ ਇੱਕ ਖ਼ੁਰਾਕ ਤੋਂ ਮਤਲਬ ਹੈ ਅੱਧਾ ਕੱਪ (੧੨੫ ਮਿਲੀਲੀਟਰ) ਤਾਜ਼ੀ, ਜੰਮੀ ਹੋਈ ਜਾਂ ਡੱਬਾਬੰਦ ਸਬਜ਼ੀ ਜਾਂ ਇੱਕ ਕੱਪ ਪੱਤਿਆਂ ਵਾਲੀ ਸਬਜ਼ੀ ਜਾਂ ਸਲਾਦ।

(3) ਅਨਾਜ ਦੀ ਇੱਕ ਖ਼ੁਰਾਕ ਤੋਂ ਮਤਲਬ ਹੈ ਪੂਰੀ ਕਣਕ ਦੀ ਬਰੈੱਡ ਦਾ ਇੱਕ ਟੁਕੜਾ (੩੫ ਗ੍ਰਾਮ), ਅੱਧਾ ਬੇਗਲ, ਪੀਟਾ ਜਾਂ ਟੋਰਟੀਆ। ਜਾਂ ਪੌਣਾ ਕੱਪ (੧੭੫ ਮਿਲੀਲੀਟਰ) ਗਰਮ ਸੀਰੀਅਲ ਜਾਂ ਇੱਕ ਔਂਸ (੩੦ ਗਰਾਮ) ਠੰਢਾ ਸੀਰੀਅਲ। ਇਹ ਅੱਧਾ ਕੱਪ (੧੨੫ ਮਿਲੀਲੀਟਰ) ਪਕਾਇਆ ਹੋਇਆ ਪਾਸਤਾ, ਕੂਸਕੂਸ (ਇੱਕ ਤਰਾਂ ਦਾ ਸੂਜੀ ਦਾ ਖਾਣਾ), ਚਾਵਲ, ਬਲਗੁਰ (ਬੁਲਗੁਰ), ਜਾਂ ਕਯੂਨੋ (ਤੁਨਿੋੳ) ਵੀ ਹੋ ਸਕਦਾ ਹੈ।

(4) ਦੁੱਧ ਜਾਂ ਫੋਰਟੀਫਾਈਡ ਸੋਇਆ ਦੀ ਇੱਕ ਖ਼ੁਰਾਕ ਤੋਂ ਮਤਲਬ ਹੈ ਇੱਕ ਕੱਪ (੨੫੦ ਮਿਲੀਲੀਟਰ) ਜਾਂ ਅੱਧਾ ਕੱਪ (੧੨੫ ਮਿਲੀਲੀਟਰ) ਸੁੱਕਾ ਦੁੱਧ। ਚੀਜ਼ ਦੀ ਇੱਕ ਖ਼ੁਰਾਕ ਡੇਢ ਔਂਸ (੫੦ ਗ੍ਰਾਮ) ਜਾਂ ਦਹੀਂ ਦੀ ਇੱਕ ਖ਼ੁਰਾਕ ਪੌਣਾ ਕੱਪ (੧੭੫ ਮਿਲੀਲੀਟਰ) ਹੈ।

(5) ਪਕਾਈ ਹੋਈ ਮੱਛੀ, ਸ਼ੈੱਲਫ਼ਿਸ਼, ਮੁਰਗਾ ਜਾਂ ਚਰਬੀ ਰਹਿਤ ਮੀਟ ਦੀ ਇੱਕ ਖ਼ੁਰਾਕ ਤੋਂ ਮਤਲਬ ਹੈ ਢਾਈ ਔਂਸ (੭੫ ਗ੍ਰਾਮ) । ਮੀਟ ਦੇ ਬਦਲ ਟੋਫ਼ੂ, ਫਲੀਦਾਰ ਸਬਜ਼ੀਆਂ ਪੌਣਾ ਕੱਪ (੧੭੫ ਮਿਲੀਲੀਟਰ) ਜਾਂ ੧੫੦ ਗ੍ਰਾਮ ਟੋਫ਼ੂ ਜਾਂ ਫਲੀਆਂ, ੨ ਅੰਡੇ, ੨ ਵੱਢੇ ਚਮਚ (੩੦ ਮਿਲੀਲੀਟਰ) ਮੂੰਗਫਲੀ ਦਾ ਮੱਖਣ, ਇੱਕ ਚੌਥਾਈ ਕੱਪ (੬੦ ਮਿਲੀਲੀਟਰ) ਗਿਰੀਆਂ ਜਾਂ ਬੀਜ ਇੱਕ ਖ਼ੁਰਾਕ ਹਨ।

ਸਬਜ਼ੀਆਂ ਅਤੇ ਫਲ ਇਤਨੇ ਜ਼ਰੂਰੀ ਕਿਉਂ ਹਨ?

ਖੋਜੀ ਸਾਇੰਸਦਾਨਾਂ ਨੂੰ ਇਹ ਕਾਫ਼ੀ ਪਹਿਲਾਂ ਤੋਂ ਹੀ ਪਤਾ ਹੈ ਕਿ ਰੇਸ਼ਾ (ਫ਼ਾਈਬਰ), ਵਿਟਾਮਿਨ ਸੀ, ਈ ਅਤੇ ਐਂਟੀਆਕਸੀਡੈਂਟ (ਆਕਸੀਕਰਨਰੋਕੂ) ਜਿਹੇ ਸਿਹਤ ਲਈ ਅਤਿ ਮਹੱਤਵਪੂਰਨ ਤੱਤ, ਸਬਜ਼ੀਆਂ ਅਤੇ ਫਲਾਂ ਵਿੱਚ ਭਰਪੂਰ ਹਨ। ਅੱਜਕਲ ਦੀ ਖੋਜ ਦੱਸਦੀ ਹੈ ਕਿ ਹਰੀਆਂ ਸਬਜ਼ੀਆਂ ਅਤੇ ਫਲਾਂ ਵਿੱਚ ਹੋਰ ਵੀ ਕਾਫ਼ੀ ਕੁਝ ਛੁਪਿਆ ਹੋਇਆ ਹੈ।

ਤਾਜ਼ੀਆਂ ਦੇ ਮੁਕਾਬਲੇ ਡੱਬਾਬੰਦ ਜਾਂ ਜੰਮੀਆਂ (ਡਰੋਜ਼ੲਨ) ਫਲ ਅਤੇ ਸਬਜ਼ੀਆਂ

ਡੱਬਾਬੰਦ, ਜੰਮੀਆਂ ਜਾਂ ਸੁਕਾਈਆਂ ਹੋਈਆਂ ਸਬਜ਼ੀਆਂ ਅਤੇ ਫਲ ਵੀ ਉਤਨੇ ਹੀ ਸਿਹਤ ਲਈ ਅੱਛੇ ਹਨ ਜਿੰਨੇ ਕਿ ਤਾਜ਼ੇ ਅਤੇ ਇਹ ਆਮ ਤੌਰ ਤੇ ਸਸਤੇ ਵੀ ਹੁੰਦੇ ਹਨ।

ਡੱਬਾਬੰਦ ਅਤੇ ਜੰਮੀਆਂ ਸਬਜ਼ੀਆਂ ਅਤੇ ਫਲ ਉਦੋਂ ਪੈਕ ਕੀਤੇ ਜਾਂਦੇ ਹਨ ਜਦੋਂ ਉਹ ਪੂਰੇ ਪੱਕ ਜਾਂਦੇ ਹਨ ਅਤੇ ਜ਼ਿਆਦਾ ਪੌਸ਼ਟਿਕ ਹੁੰਦੇ ਹਨ। ਇਹ

ਧਿਆਨ ਕਰ ਲੈਣਾ ਚਾਹੀਦਾ ਹੈ ਕਿ ਇਹ ਸ਼ਰਬਤ ਦੀ ਥਾਂ ਪਾਣੀ ਜਾਂ ਜੂਸ ਵਿੱਚ ਰੱਖੇ ਹੋਣ ਅਤੇ ਇਨ੍ਹਾਂ ਵਿੱਚ ਨਮਕ ਬਹੁਤ ਘੱਟ ਜਾਂ ਨਾ ਹੀ ਪਾਇਆ ਹੋਵੇ।

ਫ਼ਾਈਟੋਕੈਮੀਕਲਜ਼ ਰਸਾਇਣਾਂ ਨੂੰ ਪੇੜ ਪੌਦੇ ਬਣਾਉਂਦੇ ਹਨ। ਇਨ੍ਹਾਂ ਰਸਾਇਣਾਂ ਵਿੱਚ ਐਸੇ ਮਿਸ਼ਰਣ ਹਨ ਜੋ ਕੈਂਸਰ, ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ। ਗੂੜ੍ਹੇ ਹਰੇ, ਸੰਤਰੀ, ਪੀਲੇ ਅਤੇ ਲਾਲ ਰੰਗਾਂ ਦੀਆਂ ਸਬਜ਼ੀਆਂ ਅਤੇ ਫਲ ਜ਼ਰੂਰੀ ਖਣਿਜ ਪਦਾਰਥਾਂ, ਵਿਟਾਮਿਨ ਅਤੇ ਬਿਮਾਰੀਆਂ ਰੋਕੂ ਫ਼ਾਈਟੋਕੈਮੀਕਲਜ਼ ਨਾਲ ਭਰਪੂਰ ਹਨ। ਸੋਇਆ ਦੀਆਂ ਚੀਜ਼ਾਂ, ਫਲੀਆਂ ਅਤੇ ਦਾਲਾਂ ਵਿੱਚ ਵੀ ਕਾਫੀ ਫ਼ਾਈਟੋਕੈਮੀਕਲਜ਼ ਹਨ, ਇਨ੍ਹਾਂ ਨੂੰ ਆਪਣੇ ਖਾਣੇ ਦਾ ਅੰਗ ਬਣਾਓ। ਦਾਲਾਂ ਸਬਜ਼ੀਆਂ ਵਿਚੋਂ ਹੋਰ ਪੌਸ਼ਟਿਕ ਤੱਤ ਲੈਣ ਲਈ ਮਸਾਲੇ ਅਤੇ ਨਿੰਬੂ, ਸੰਤਰੇ ਦੇ ਛਿਲਕੇ ਵੀ ਸੁਆਦ ਲਈ ਪਾਉਣ ਤੋਂ ਨਾ ਡਰੋ।

ਕੌਫ਼ੀ, ਚਾਹ ਅਤੇ ਸ਼ਰਾਬ ਬਾਰੇ ਕੀ ਰਾਏ ਹੈ?

ਮਾਹਰ ਲੋਕ ਪਹਿਲਾਂ ਸਮਝਦੇ ਸਨ ਕਿ ਕੈਫ਼ੀਨ ਵਾਲੀ ਚਾਹ ਅਤੇ ਕੌਫ਼ੀ ਸਰੀਰ ਵਿਚੋਂ ਪਾਣੀ ਘਟਾ ਦਿੰਦੀਆਂ ਸਨ। ਪਰ ਅੱਜਕਲ ਦੀ ਨਵੀਂ ਖੋਜ ਦੱਸਦੀ ਹੈ ਕਿ ਕੌਫ਼ੀ ਅਤੇ ਚਾਹ ਸਰੀਰ ਨੂੰ ਜ਼ਰੂਰੀ ਤਰਲ ਦਿੰਦੀਆਂ ਹਨ, ਫਿਰ ਵੀ ਧਿਆਨ ਰਖਣਾ ਚਾਹੀਦਾ ਹੈ ਕਿ ਇੱਕ ਦਿਨ ਵਿੱਚ ਤੁਸੀਂ ਕਿੰਨੀ ਕੈਫ਼ੀਨ ਲੈਂਦੇ ਹੋ।

ਇੱਕ ਦਿਨ ਵਿੱਚ 400 - 450 ਮਿਲੀਗ੍ਰਾਮ ਕੈਫ਼ੀਨ ਵਾਜਬ ਲਗਦੀ ਹੈ, ਭਾਵ ਕਿ 8 ਔਂਸ ਵਾਲੇ 3 ਕੱਪ ਕੌਫ਼ੀ, ਪਰ ਜੇ ਕਰ ਤੁਸੀਂ ਕਾਲੀ ਜਾਂ ਹਰੀ ਚਾਹ ਪੀਂਦੇ ਹੋ ਜਿੰਨ੍ਹਾਂ ਵਿੱਚ ਕੈਫ਼ੀਨ ਘੱਟ ਹੁੰਦੀ ਹੈ, ਤਾਂ 3 ਕੱਪ ਤੋਂ ਥੋੜੀ ਜ਼ਿਆਦਾ ਲੈ ਸਕਦੇ ਹੋ। (ਜੜ੍ਹੀਆਂ ਬੂਟੀਆਂ ਵਾਲੀ ਚਾਹ ਵਿੱਚ ਕੈਫ਼ੀਨ ਨਹੀਂ ਹੁੰਦੀ, ਪਰ ਜ਼ਿਆਦਾਤਰ ਮਹਿਕ ਵਾਲੀ ਚਾਹ ਵਿੱਚ ਕੁਝ ਕੈਫ਼ੀਨ ਹੁੰਦੀ ਹੈ। ਕੋਲਾ ਅਤੇ ਕੋਲਡ ਡਰਿੰਕ (ਪੌਪ) ਵਿੱਚ ਵੀ ਕੈਫ਼ੀਨ ਹੁੰਦੀ ਹੈ।)

ਖੋਜਕਾਰਾਂ ਨੇ ਖਾਸ ਕਰਕੇ ਬਜ਼ੁਰਗਾਂ ਲਈ ਸ਼ਰਾਬ ਬਾਰੇ ਆਪਣੀ ਰਾਇ ਨਹੀਂ ਬਦਲੀ। ਜਿਵੇਂ ਜਿਵੇਂ ਤੁਸੀਂ ਬਿਰਧ ਹੁੰਦੇ ਹੋ, ਸ਼ਰਾਬ ਇਕ ਦਮ ਤੁਹਾਡੇ ਸਰੀਰ ਨੂੰ ਅਸਰ ਕਰ ਜਾਂਦੀ ਹੈ ਅਤੇ ਹਜ਼ਮ ਕਰਨ ਦੀ ਕ੍ਰਿਆ ਮੰਦ ਹੋ ਜਾਂਦੀ ਹੈ। ਦੋ ਪੈੱਗ ਜੋ ਖਾਣੇ ਤੋਂ ਪਹਿਲਾਂ ਲੈਂਦੇ ਸੀ, ਹੁਣ ਉਹ 4 ਜਾਂ 5 ਜਿੰਨੇ ਲਗਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਅੱਗੇ ਨਾਲੋਂ ਜ਼ਿਆਦਾ ਦਵਾਈਆਂ ਵੀ ਲੈਂਦੇ ਹੋ ਤਾਂ ਸ਼ਰਾਬ ਦਾ ਅਸਰ ਹੋਰ ਵੀ ਤੇਜ਼ ਹੋਵੇਗਾ ਅਤੇ ਖਤਰਨਾਕ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਬੈਲੰਸ ਰੱਖਣ ਵਿੱਚ ਮੁਸ਼ਕਲ ਹੈ ਜਾਂ ਦਿਲ ਦੀ ਬਿਮਾਰੀ, ਡਾਇਬੀਟੀਜ਼ ਵਰਗੀਆਂ ਪੁਰਾਣੀਆਂ ਬਿਮਾਰੀਆਂ ਹਨ ਤਾਂ ਸ਼ਰਾਬ ਹੋਰ ਵੀ ਹਾਲਤ ਖਰਾਬ ਕਰੇਗੀ।

ਇਸ ਤੋਂ ਅੱਗੇ ਖੋਜ ਇਹ ਵੀ ਦੱਸਦੀ ਹੈ ਕਿ ਕਈ ਸਾਲ ਥੋੜੀ ਥੋੜੀ ਸ਼ਰਾਬ ਪੀਣ ਨਾਲ ਵੀ ਕੈਂਸਰ ਅਤੇ ਟਾਈਪ - 2 ਸ਼ੂਗਰ ਰੋਗ (ਡਾਇਬੀਟੀਜ਼) ਕਿਸਮ ਦੇ ਰੋਗਾਂ ਦਾ ਖਤਰਾ ਵੱਧ ਸਕਦਾ ਹੈ।

ਅਗਰ ਤੁਸੀਂ ਦਵਾਈਆਂ ਲੈਂਦੇ ਹੋ ਜਾਂ ਸ਼ੂਗਰ ਰੋਗ ਵਰਗੀ ਪੁਰਾਣੀ ਬਿਮਾਰੀ ਹੈ ਜਾਂ ਟ੍ਰਾਈਗਲਿਸਰਾਈਡ ਦਾ ਲੈਵਲ ਜ਼ਿਆਦਾ ਹੈ ਤਾਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਦੀ ਸਲਾਹ ਲਵੋ ਕਿ ਕੀ ਤੁਹਾਡੇ ਲਈ ਸ਼ਰਾਬ ਪੀਣੀ ਠੀਕ ਹੈ।

ਜੇਕਰ ਤੁਸੀਂ ਕੋਈ ਦੁਆਈ ਨਹੀਂ ਖਾ ਰਹੇ ਅਤੇ ਡਾਕਟਰ ਜਾਂ ਫਾਰਮਾਸਿਸਟ ਕਹੇ ਕਿ ਠੀਕ ਹੈ ਤਾਂ ਰੋਜ਼ ਦੇ ਇੱਕ ਪੈੱਗ ਦੇ ਸੁਨਹਿਰੀ ਅਸੂਲ ਤੇ ਚਲੋ। ਜਿਸਦਾ ਮਤਲਬ ਹੈ ਕਿ 12 ਔਂਸ (354 ਮਿਲੀਲੀਟਰ) ਦੀ ਬੋਤਲ ਬੀਅਰ, 5 ਔਂਸ (147 ਮਿਲੀਲੀਟਰ) ਦਾ ਇੱਕ ਗਲਾਸ ਵਾਈਨ ਜਾਂ 1 ਔਂਸ (44 ਮਿਲੀਲੀਟਰ) ਸ਼ਰਾਬ। ਹਮੇਸ਼ਾਂ ਕੁਝ ਖਾਣ ਤੋਂ ਬਾਅਦ ਪੀਓ। ਖਾਣਾ ਸ਼ਰਾਬ ਨੂੰ ਸਰੀਰ ਵਿੱਚ ਇੱਕਦਮ ਘੁਲਨ ਨਹੀਂ ਦਿੰਦਾ ਅਤੇ ਇਸਦੇ ਅਸਰ ਨੂੰ ਘੱਟ ਕਰਦਾ ਹੈ।

ਸਰੋਤ : ਸਿਹਤ ਵਿਭਾਗ

3.10759493671
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top