ਕਿਸੇ ਵੀ ਉਮਰ ਵਿੱਚ ਚੰਗੀ ਸਿਹਤ ਲਈ ਵਿਟਾਮਿਨ ਅਤੇ ਖਣਿਜ ਪਦਾਰਥ ਬੜੇ ਜ਼ਰੂਰੀ ਹੁੰਦੇ ਹਨ। ਪਰ ਉਮਰ ਵਧਣ ਨਾਲ ਇਹ ਕੁਝ ਜ਼ਿਆਦਾ ਮਹੱਤਵਪੂਰਨ ਹੋ ਜਾਂਦੇ ਹਨ - ਖਾਸ ਕਰਕੇ ਵਿਟਾਮਿਨ ਬੀ6, ਬੀ12, ਸੀ ਅਤੇ ਡੀ ਅਤੇ ਨਾਲ ਹੀ ਫ਼ੋਲੇਟ, ਕੈਲਸ਼ੀਅਮ ਅਤੇ ਮੈਗਨੀਸ਼ੀਅਮ।
ਪਰ ਕੁਝ ਕੁ ਵਿਟਾਮਿਨ ਅਤੇ ਖਣਿਜ ਪਦਾਰਥਾਂ ਲਈ ਮਲਟੀਵਿਟਾਮਿਨ / ਖਣਿਜ ਸੰਪੂਰਕ (ਸਪਲੀਮੈਂਟਸ) ਜਾਂ ਪੌਸ਼ਟਿਕ ਤੱਤਾਂ ਵਾਲੇ ਖਾਣੇ (ਜਿਨ੍ਹਾਂ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਾਏ ਹੁੰਦੇ ਹਨ) ਲੈਣੇ ਪੈ ਸਕਦੇ ਹਨ।
ਯਾਦ ਰੱਖੋ ਕਿ ਸੰਪੂਰਕ (ਸਪਲੀਮੈਂਟਸ) ਭੋਜਨ ਦੇ ਨਾਲ ਹੋਰ ਖਾਣੇ ਹਨ, ਇਹ ਸਿਹਤਮੰਦ ਖਾਣੇ ਦਾ ਬਦਲ ਨਹੀਂ।
ਇਹ ਭੀ ਯਾਦ ਰੱਖਣਾ ਕਿ ਨਵੇਂ ਵਹਿਣ ਵਿਚ ਵਹਿ ਤੁਰਨਾ ਬੜਾ ਅਸਾਨ ਹੈ। ਅੱਜ ਕ੍ਹਲ ਦੀ ਖੋਜ ਵਿਟਾਮਿਨ, ਖਣਿਜ ਅਤੇ ਸੰਪੂਰਕਾਂ (ਸਪਲੀਮੈਂਟਸ) ਦੇ ਨਿੱਤ ਦਿਹਾੜੇ ਨਵੇਂ ਫਾਇਦੇ ਦੱਸਦੀ ਹੈ ਅਤੇ ਤੁਸੀਂ ਟੀ.ਵੀ., ਅਖ਼ਬਾਰਾਂ ਦੀਆਂ ਮਸ਼ਹੂਰੀਆਂ ਤੇ ਦੱਸੇ ਜਾਦੂ ਮਈ ਅਸਰਾਂ ਤੋਂ ਪ੍ਰਭਾਵਤ ਹੋ ਸਕਦੇ ਹੋ।
ਵਿਟਾਮਿਨ ਬੀ12 ਤੁਹਾਡੇ ਸਰੀਰ ਵਿੱਚ ਸਿਹਤਮੰਦ ਲਾਲ ਕਣ ਬਣਾਉਣ ਅਤੇ ਨਸ ਪ੍ਰਨਾਲੀ (ਜੋ ਤੁਹਾਡੇ ਸਰੀਰ ਦਾ ਕੰਟ੍ਰੋਲ ਸੈਂਟਰ ਹੈ) ਠੀਕ ਰੱਖਣ ਲਈ ਵਿਟਾਮਿਨ ਬੀ12 ਦੀ ਲੋੜ ਹੈ। ਇਹ ਵਿਟਾਮਿਨ ਤੁਹਾਨੂੰ ਤਾਕਤਵਰ ਅਤੇ ਫੁਰਤੀਲਾ ਬਣਾਉਂਦਾ ਹੈ।
ਜਦੋਂ ਤੁਸੀਂ ਜਵਾਨ ਸੀ ਤਾਂ ਤੁਹਾਡਾ ਸਰੀਰ ਲੋੜੀਂਦਾ ਸਾਰਾ ਵਿਟਾਮਿਨ ਬੀ12 ਤੁਹਾਡੇ ਖਾਣੇ ਮੀਟ, ਮੱਛੀ, ਮੁਰਗਾ, ਅੰਡੇ, ਦੁੱਧ, ਦਹੀਂ, ਚੀਜ਼ ਆਦਿ ਕੁਦਰਤੀ ਸਰੋਤਾਂ ਵਿੱਚੋਂ ਲੈ ਲੈਂਦਾ ਸੀ। ਪਰ ਜਿਓਂ ਜਿਓਂ ਤੁਸੀਂ ਬਿਰਧ ਹੁੰਦੇ ਹੋ ਤਾਂ ਤੁਹਾਡਾ ਸਰੀਰ ਵਿਟਾਮਿਨ ਬੀ12 ਚੰਗੀ ਤਰਾਂ ਜਜ਼ਬ ਨਹੀਂ ਕਰਦਾ।
50 ਸਾਲ ਤੋਂ ਉਪਰ ਹਰ ਇੱਕ ਨੂੰ 2.4 ਮਾਈਕ੍ਰੋਗ੍ਰਾਮ ਬੀ12 ਚਾਹੀਦਾ ਹੈ, ਕਿਉਂਕਿ ਇਸ ਉਮਰ ਤੋਂ ਉੱਪਰ ਜ਼ਿਆਦਾਤਰ ਲੋਕ ਵਿਟਾਮਿਨ ਚੰਗੀ ਤਰਾਂ ਜਜ਼ਬ ਨਹੀਂ ਕਰਦੇ, ਇਸ ਲਈ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਐਸੇ ਖਾਣੇ ਖਾਓ ਜਿਨ੍ਹਾਂ ਵਿੱਚ ਬੀ12 ਪਾ ਕੇ ਪੌਸ਼ਟਿਕ ਬਣਾਇਆ ਹੋਵੇ ਜਿਵੇਂ ਕਿ ਸ਼ਾਕਾਹਾਰੀ ਭੋਜਨ (ਜਿਹਾ ਕਿ ਟੋਫ਼ੂ ਪੈਟੀਜ਼) ਅਤੇ ਪੌਸ਼ਟਿਕ ਤੱਤ ਭਰਪੂਰ ਸੋਇਆ ਪੀਣ ਵਾਲੇ ਪਦਾਰਥ ਜਾਂ ਮਲਟੀਵਿਟਾਮਿਨ / ਖਣਿਜ ਦੀਆਂ ਗੋਲੀਆਂ ਲਵੋ, ਜਿਨ੍ਹਾਂ ਵਿੱਚ ਬੀ12 ਹੋਵੇ।
ਵਿਟਾਮਿਨ ਬੀ6 ਵੀ ਬੀ12 ਵਾਂਗ ਹੀ ਕੰਮ ਕਰਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੇ ਬਲੱਡ ਗੁਲੂਕੋਸ (ਜਿਸ ਨੂੰ ਬਲੱਡ ਸ਼ੂਗਰ ਵੀ ਕਹਿੰਦੇ ਹਨ ਅਤੇ ਜੋ ਸਰੀਰ ਦੀ ਤਾਕਤ ਦਾ ਮੁੱਖ ਸਰੋਤ ਹੈ) ਦਾ ਲੈਵਲ ਵੀ ਸਾਧਾਰਣ ਸੀਮਾਂ ਵਿੱਚ ਰੱਖਦਾ ਹੈ।
ਵਿਟਾਮਿਨ ਬੀ6 ਦੇ ਚੰਗੇ ਸਰੋਤਾਂ (ਸੋਮਿਆਂ) ਵਿੱਚ ਇਹ ਸ਼ਾਮਲ ਹਨ:
(1) ਬੀਫ, ਚਿਕਨ, ਮੱਛੀ
(2) ਕੇਲੇ
(3) ਪੌਸ਼ਟਿਕ ਤੱਤਾਂ ਵਾਲੇ ਸੀਰੀਅਲ।
ਫਿਰ ਵੀ ਕਈ ਬਜ਼ੁਰਗ ਆਪਣੇ ਖਾਣੇ ਰਾਹੀਂ ਕਾਫ਼ੀ ਵਿਟਾਮਿਨ ਬੀ6 ਨਹੀਂ ਲੈਂਦੇ।
ਜੇਕਰ ਤੁਸੀਂ ਬੀ6 ਵਾਲੇ ਜ਼ਿਆਦਾ ਖਾਣੇ ਨਹੀਂ ਖਾਂਦੇ ਜਾਂ ਆਮ ਤੌਰ ਤੇ ਜ਼ਿਆਦਾ ਨਹੀਂ ਖਾਂਦੇ ਤਾਂ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਬੀ6 ਵਾਲੇ ਮਲਟੀਵਿਟਾਮਿਨ / ਖਣਿਜ ਸੰਪੂਰਕ ਲਵੋ।
ਫ਼ੋਲੇਟ ਵੀ ਇੱਕ ਹੋਰ ਵਿਟਾਮਿਨ ਬੀ ਹੈ। ਫ਼ੋਲਿਕ ਐਸਿਡ ਫ਼ੋਲੇਟ ਦੀ ਹੀ ਇੱਕ ਕਿਸਮ ਹੈ ਜੋ ਵਿਟਾਮਿਨ ਸੰਪੂਰਕਾਂ ਵਿੱਚ ਮਿਲਦੀ ਹੈ।
ਜੇਕਰ ਤੁਸੀਂ ਕਾਫੀ ਫ਼ੋਲੇਟ ਨਹੀਂ ਲੈਂਦੇ ਤਾਂ ਤੁਹਾਡੇ ਖੂਨ ਵਿੱਚ ਕਾਫ਼ੀ ਲਾਲ ਸੈੱਲ ਨਹੀਂ ਬਣਨਗੇ। ਜਿਸ ਕਾਰਨ ਤੁਹਾਨੂੰ ਅਨੀਮੀਆ (ਖੂਨ ਦੀ ਕਮੀ) ਹੋ ਸਕਦਾ ਹੈ ਅਤੇ ਤੁਹਾਨੂੰ ਥਕਾਵਟ ਮਹਿਸੂਸ ਹੋਵੇਗੀ। ਫ਼ੋਲੇਟ ਕੁਝ ਕਿਸਮ ਦੇ ਕੈਂਸਰ ਰੋਕਣ ਵਿੱਚ ਵੀ ਮਦਦ ਕਰ ਸਕਦਾ ਹੈ।
ਬਜ਼ੁਰਗਾਂ ਨੂੰ ਹਰ ਰੋਜ਼ 400 ਮਾਈਕ੍ਰੋਗ੍ਰਾਮ ਫ਼ੋਲੇਟ ਚਾਹੀਦਾ ਹੈ। ਪੂਰੀ ਮਿਕਦਾਰ ਲੈਣ ਦਾ ਚੰਗਾ ਤਰੀਕਾ ਇਹ ਹੈ ਕਿ ਫ਼ੋਲੇਟ ਭਰਪੂਰ ਖਾਣੇ ਜਿਹਾ ਕਿ ਫਲੀਆਂ, ਦਾਲਾਂ, ਗੂੜ੍ਹੇ ਹਰੇ ਰੰਗ ਦੇ ਪੱਤੇ ਵਾਲੀਆਂ ਸਬਜ਼ੀਆਂ, ਫਲ, ਗਿਰੀਆਂ, ਬੀਜ ਖਾਓ। ਜੇਕਰ ਤੁਸੀਂ ਫ਼ੋਲੇਟ ਭਰਪੂਰ ਖਾਣੇ ਲਗਾਤਾਰ ਨਹੀਂ ਖਾਂਦੇ ਤਾਂ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਉਹ ਮਲਟੀਵਿਟਾਮਿਨ / ਖਣਿਜ ਪਦਾਰਥ ਲਵੋ ਜਿਨ੍ਹਾਂ ਵਿੱਚ ਫ਼ੋਲਿਕ ਐਸਿਡ ਹੋਵੇ।
ਉਹ ਮਲਟੀਵਿਟਾਮਿਨ / ਖਣਿਜ ਚੁਣੋ ਜੋ 50 ਸਾਲ ਤੋਂ ਵੱਧ ਉਮਰ ਵਾਲਿਆਂ ਬਜ਼ੁਰਗਾਂ ਵਾਸਤੇ ਹੋਣ ਅਤੇ ਹਦਾਇਤ ਅਨੁਸਾਰ ਖਾਓ। ਕਈ ਲੋਕ ਇਹ ਸਮਝਦੇ ਹਨ ਕਿ ਵਿਟਾਮਿਨ ਦੱਸੀ ਖੁਰਾਕ ਦੀ ਮਾਤਰਾ ਤੋਂ ਜ਼ਿਆਦਾ ਖਾਣੇ ਸ਼ਾਇਦ ਚੰਗੇ ਹਨ। ਭਾਵ ਚੰਗੀ ਚੀਜ਼ ਜ਼ਿਆਦਾ ਖਾਣੀ ਚੰਗੀ ਹੈ। ਕਈ ਵਿਟਾਮਿਨ ਅਤੇ ਖਣਿਜਾਂ ਦਾ ਜ਼ਿਆਦਾ ਖਾਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।
ਕੈਲਸ਼ੀਅਮ ਹੋਰ ਹੱਡੀਆਂ ਬਣਾਉਣ ਵਾਲੇ ਪੌਸ਼ਟਿਕ ਤੱਤਾਂ - ਖਾਸ ਕਰ ਵਿਟਾਮਿਨ ਡੀ ਜੋ ਸਰੀਰ ਵਿੱਚ ਕੈਲਸ਼ੀਅਮ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ - ਨਾਲ ਮਿਲ ਕੇ ਤੁਹਾਡੀਆਂ ਸਿਹਤਮੰਦ ਹੱਡੀਆਂ ਅਤੇ ਦੰਦ ਬਣਾਉਣ ਦਾ ਕੰਮ ਕਰਦਾ ਹੈ।
ਜੀਵਨ ਭਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਭਰਪੂਰ ਭੋਜਨ ਖਾਣਾ ਅਤੇ ਨਿਯਮਤ ਸਰੀਰਕ ਸਰਗਰਮੀ, ਆਸਟਿਓਪਰੋਸਿਸ (ਹੱਡੀਆਂ ਦਾ
ਖੁਰਨਾ) ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਆਸਟਿਓਪਰੋਸਿਸ ਕਾਰਨ ਤੁਹਾਡੀਆਂ ਹੱਡੀਆਂ ਛੋਟੀਆਂ, ਨਾਜ਼ੁਕ ਅਤੇ ਜਲਦੀ ਟੁੱਟ ਸਕਦੀਆਂ ਹਨ। ਕੈਨੇਡਾ ਵਿੱਚ 50 ਸਾਲ ਤੋਂ ਉਪਰ ਉਮਰ ਦੀਆਂ ਚੌਹਾਂ ਵਿੱਚੋਂ ਇੱਕ ਔਰਤ ਅਤੇ ਅੱਠਾਂ ਵਿੱਚੋਂ ਇੱਕ ਆਦਮੀ ਨੂੰ ਆਸਟਿਓਪਰੋਸਿਸ ਦਾ ਰੋਗ ਹੈ। (ਆਸਟਿਓਪਰੋਸਿਸ ਬਾਰੇ ਚੈਪਟਰ 5 ਵਿੱਚ ਹੋਰ ਜਾਣਕਾਰੀ ਲਵੋ)।
ਅਜੋਕੀ ਖੋਜ ਇਹ ਵੀ ਦੱਸਦੀ ਹੈ ਕਿ ਕੈਲਸ਼ੀਅਮ ਅਤੇ ਵਿਟਾਮਿਨ ਡੀ ਭਰਪੂਰ ਭੋਜਨ ਖਾਣਾ ਤੁਹਾਡੇ ਪੱਠਿਆਂ ਨੂੰ ਵੀ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ, ਜੋ ਤੁਹਾਨੂੰ ਡਿੱਗਣ ਤੋਂ ਬਚਾਉਂਦੇ ਹਨ।
ਬਜ਼ੁਰਗਾਂ ਨੂੰ ਹਰ ਰੋਜ਼ 1200 ਮਿਲੀਗ੍ਰਾਮ ਕੈਲਸ਼ੀਅਮ ਅਤੇ 600 ਅੰਤਰਰਾਸ਼ਟਰੀ ਇਕਾਈਆਂ ਵਿਟਾਮਿਨ ਡੀ ਖਾਣੇ ਦੇ ਸਰੋਤਾਂ ਅਤੇ / ਜਾਂ ਹੋਰ ਸੰਪੂਰਕਾਂ ਤੋਂ ਲੈਣੇ ਚਾਹੀਦੇ ਹਨ। ਜੇਕਰ ਤੁਹਾਨੂੰ ਆਸਟਿਓਪਰੋਸਿਸ ਦਾ ਰੋਗ ਹੈ ਤਾਂ ਡਾਕਟਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਇਸ ਤੋਂ ਵੱਧ ਮਿਕਦਾਰ ਦੀ ਵੀ ਸਿਫ਼ਾਰਿਸ਼ ਕਰ ਸਕਦਾ ਹੈ। ਹਰ ਰੋਜ਼ ਦੁੱਧ, ਦਹੀਂ ਅਤੇ ਚੀਜ਼ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਇਹ ਯਕੀਨੀ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਹਾਨੂੰ ਸਿਫ਼ਾਰਿਸ਼ ਕੀਤੀ ਹੋਈ ਕੈਲਸ਼ੀਅਮ ਦੀ ਮਿਕਦਾਰ ਮਿਲ ਰਹੀ ਹੈ। ਹਰ ਰੋਜ਼ ਦੁੱਧ, ਦਹੀਂ ਅਤੇ ਚੀਜ਼ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਇਹ ਯਕੀਨੀ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਹਾਨੂੰ ਸਿਫ਼ਾਰਿਸ਼ ਕੀਤੀ ਹੋਈ ਕੈਲਸ਼ੀਅਮ ਦੀ ਮਿਕਦਾਰ ਮਿਲ ਰਹੀ ਹੈ। ਕੈਲਸ਼ੀਅਮ ਦੇ ਹੋਰ ਚੰਗੇ ਸਰੋਤਾਂ (ਸੋਮਿਆਂ) ਵਿੱਚ ਸ਼ਾਮਲ ਹਨ:
(1) ਸੋਇਆ ਦੀਆਂ ਪੀਣ ਵਾਲੀਆਂ ਚੀਜ਼ਾਂ ਅਤੇ ਸੰਤਰੇ ਦਾ ਜੂਸ ਜਿਨ੍ਹਾਂ ਵਿੱਚ ਪੌਸ਼ਟਿਕ ਤੱਤ ਕੈਲਸ਼ੀਅਮ ਪਾਇਆ ਹੋਵੇ
(2) ਕੈਲਸ਼ੀਅਮ ਸੱਲਫੇਟ ਨਾਲ ਬਣਾਇਆ ਹੋਇਆ ਠੋਸ ਟੋਫ਼ੂ
(3) ਹੱਡੀਆਂ ਸਮੇਤ ਸੈਮਨ ਅਤੇ ਸਾਰਡਿਨ
(4) ਬਦਾਮਾਂ ਦੀਆਂ ਗਿਰੀਆਂ ਅਤੇ ਤਿਲ
ਕੁਝ ਸਬਜ਼ੀਆਂ ਜਿਹਾ ਕਿ ਹਰੇ ਸ਼ਲਗਮ, ਬੋਕ ਚੋਇ, ਬੰਦ ਗੋਭੀ ਅਤੇ ਬਰੌਕਲੀ ਵੀ ਕੁਝ ਥੋੜੀ ਮਿਕਦਾਰ ਵਿੱਚ ਕੈਲਸ਼ੀਅਮ ਦੇ ਸਕਦੀਆਂ ਹਨ। ਵਿਟਾਮਿਨ ਡੀ ਦਾ ਸਭ ਤੋਂ ਚੰਗਾ ਸਰੋਤ (ਸੋਮਾ) ਸੂਰਜ ਦੀ ਧੁੱਪ ਹੈ। ਪਰ ਕੈਨੇਡਾ ਕਿਉਂਕਿ ਇੱਕ ਉੱਤਰੀ ਦੇਸ਼ ਹੈ ਇੱਥੇ ਕਈ ਵਾਰ ਉਤਨੀ ਧੁੱਪ ਨਹੀਂ ਮਿਲਦੀ ਜਿੰਨੀ ਤੁਹਾਨੂੰ ਚਾਹੀਦੀ ਹੈ। ਤੁਹਾਡੇ ਸਰੀਰ ਨੂੰ ਵਿਟਾਮਿਨ ਡੀ ਬਣਾਉਣ ਲਈ ਅਪਰੈਲ ਤੋਂ ਸਤੰਬਰ ਵਿੱਚ ਜੇ ਹਫਤੇ ਵਿੱਚ ਦੋ ਵਾਰ 15 - 15 ਮਿੰਟ ਲਈ ਧੁੱਪ ਮਿਲ ਜਾਵੇ ਤਾਂ ਕਾਫ਼ੀ ਹੈ। ਪਰ ਅਕਤੂਬਰ ਤੋਂ ਮਾਰਚ ਤੱਕ ਕੈਨੇਡਾ ਵਿੱਚ ਸੂਰਜ ਦੀ ਧੁੱਪ ਬਹੁਤ ਘੱਟ ਹੁੰਦੀ ਹੈ ਇਸ ਲਈ ਤੁਹਾਨੂੰ ਵਿਟਾਮਿਨ ਡੀ ਲਈ ਕੋਈ ਹੋਰ ਸਰੋਤ ਵੇਖਣਾ ਪਏਗਾ।
(1) ਦੁੱਧ, ਸੋਇਆ ਦੇ ਪੀਣ ਵਾਲੇ ਪਦਾਰਥ ਅਤੇ ਮਾਰਜਰੀਨ ਵਰਗੇ ਖਾਣੇ ਜਿਨ੍ਹਾਂ ਵਿੱਚ ਵਿਟਾਮਿਨ ਡੀ ਜਿਹੇ ਪੌਸ਼ਟਿਕ ਤੱਤ ਪਾਏ ਹੋਣ
(2) ਤੇਲ ਜਾਂ ਚਰਬੀ ਵਾਲੀ ਮੱਛੀ ਜਿਹਾ ਕਿ ਸੈਮਨ, ਉਲਚੋਂ ਅਤੇ ਹੈਰਿੰਗ
(3) ਮੱਛੀ ਦਾ ਤੇਲ, ਅਤੇ
(4) ਅੰਡੇ ਦੀ ਜ਼ਰਦੀ
ਕਿਉਂਕਿ ਜ਼ਿਆਦਾ ਬਜ਼ੁਰਗਾਂ ਨੂੰ ਆਪਣੇ ਖਾਣੇ ਵਿੱਚੋਂ ਸਿਫ਼ਾਰਿਸ਼ ਕੀਤੀ ਵਿਟਾਮਿਨ ਡੀ ਦੀ ਮਿਕਦਾਰ ਨਹੀਂ ਮਿਲਦੀ, ਇਸ ਲਈ 'ਕੈਨੇਡਾ ਦੀ ਭੋਜਨ ਗਾਈਡ' ਸਿਫ਼ਾਰਿਸ਼ ਕਰਦੀ ਹੈ ਕਿ ਉਹ ਹਰ ਰੋਜ਼ 400 ਅੰਤਰਰਾਸ਼ਟਰੀ ਇਕਾਈ ਵਿਟਾਮਿਨ ਡੀ ਸੰਪੂਰਕ ਜ਼ਰੂਰ ਲੈਣ। ਕਿਉਂਕਿ ਜ਼ਿਆਦਾ ਬਜ਼ੁਰਗਾਂ ਨੂੰ ਆਪਣੇ ਖਾਣੇ ਵਿੱਚੋਂ ਕਾਫ਼ੀ ਕੈਲਸ਼ੀਅਮ ਵੀ ਨਹੀਂ ਮਿਲਦਾ, ਇਸ ਲਈ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਨੂੰ ਮਿਲੋ। (ਡਾਇਲ-ਏ-ਡਾਇਟੀਸ਼ਨ ਅਜ਼ਮਾਓ। ਸੰਪਰਕ ਜਾਣਕਾਰੀ ਕਵਰ ਦੇ ਪਿਛਲੇ ਪੰਨੇ ਤੇ ਵੇਖੋ)। ਤੁਹਾਨੂੰ ਪੂਰਾ ਕੈਲਸ਼ੀਅਮ ਮਿਲ ਰਿਹਾ ਹੈ ਕਿ ਨਹੀਂ, ਇਸ ਲਈ ਤੁਹਾਡਾ ਡਾਕਟਰ ਜਾਂ ਡਾਇਟੀਸ਼ਨ ਮਦਦ ਕਰ ਸਕਦਾ ਹੈ ਅਤੇ ਤੁਹਾਨੂੰ ਦੱਸ ਸਕਦਾ ਹੈ ਕਿ ਕੀ ਵਿਟਾਮਿਨ ਡੀ ਦੇ ਨਾਲ ਕੈਲਸ਼ੀਅਮ ਸੰਪੂਰਕ ਲੈਣ ਦੀ ਲੋੜ ਹੈ ਅਤੇ ਕਿੰਨਾ ਕੁ ਲੈਣਾ ਚਾਹੀਦਾ ਹੈ।
ਜੇ ਤੁਹਾਡਾ ਡਾਕਟਰ ਜਾਂ ਡਾਇਟੀਸ਼ਨ ਤੁਹਾਨੂੰ ਕੈਲਸ਼ੀਅਮ ਸੰਪੂਰਕ ਲੈਣ ਨੂੰ ਕਹਿੰਦਾ ਹੈ ਤਾਂ ਤੁਹਾਨੂੰ ਸਾਵਧਾਨੀ ਨਾਲ ਠੀਕ ਕਿਸਮ ਦੀ ਚੋਣ ਕਰਨੀ ਚਾਹੀਦੀ ਹੈ।
ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਕੈਲਸ਼ੀਅਮ ਕਾਰਬੋਨੇਟ ਜਾਂ ਕੈਲਸ਼ੀਅਮ ਸਿਟ੍ਰੇਟ ਜਿਸ ਤਰਾਂ ਵੀ ਤੁਹਾਨੂੰ ਚੰਗਾ ਲਗਦਾ ਹੈ: ਚੂਸਣ ਵਾਲਾ, ਪੀਣ ਵਾਲਾ ਜਾ ਗੋਲੀਆਂ ਦੀ ਚੋਣ ਕਰੋ। ਕੈਲਸ਼ੀਅਮ ਕਾਰਬੋਨੇਟ ਤੋਂ ਬਣੇ ਐਂਟਐਸਿਡ ਵੀ ਠੀਕ ਹਨ। ਕਾਫ਼ੀ ਕੈਲਸ਼ੀਅਮ ਸੰਪੂਰਕਾਂ ਵਿੱਚ ਵਿਟਾਮਿਨ ਡੀ ਵੀ ਹੁੰਦਾ ਹੈ।
ਇੱਕ ਵਕਤ ਤੇ 500 - 600 ਮਿਲੀਗ੍ਰਾਮ ਤੋਂ ਜ਼ਿਆਦਾ ਕੈਲਸ਼ੀਅਮ ਨਾ ਲਵੋ। ਜੇਕਰ ਤੁਹਾਡਾ ਪੇਟ ਖਰਾਬ, ਕਬਜ਼ ਜਾਂ ਦਿਲ ਕੱਚਾ ਹੁੰਦਾ ਹੈ ਤਾਂ ਕਿਸੇ ਹੋਰ ਬ੍ਰਾਂਡ ਦਾ ਕੈਲਸ਼ੀਅਮ ਅਜ਼ਮਾਓ।
ਕੈਲਸ਼ੀਅਮ ਹਮੇਸ਼ਾਂ ਜ਼ਿਆਦਾ ਪਾਣੀ ਨਾਲ ਲਵੋ। ਜੇਕਰ ਕੈਲਸ਼ੀਅਮ ਕਾਰਬੋਨੇਟ ਲੈ ਰਹੇ ਹੋ ਤਾਂ ਖਾਣੇ ਦੇ ਨਾਲ ਜਾਂ ਜਲਦੀ ਉਸ ਤੋਂ ਬਾਅਦ ਲਵੋ। ਕੈਲਸ਼ੀਅਮ ਸਿਟ੍ਰੇਟ ਕਿਸੇ ਟਾਈਮ ਵੀ ਜਜ਼ਬ ਹੋ ਸਕਦਾ ਹੈ।
ਜੇ ਤੁਸੀਂ ਸਿਗਰਟ ਪੀਂਦੇ ਹੋ ਤਾਂ ਤੁਹਾਨੂੰ ਦੂਜਿਆਂ ਨਾਲੋਂ ਜ਼ਿਆਦਾ ਵਿਟਾਮਿਨ ਸੀ ਦੀ ਲੋੜ ਹੈ। ਹਰ ਰੋਜ਼ ਵਿਟਾਮਿਨ ਸੀ ਭਰਪੂਰ ਫਲ ਜਾਂ
ਸਬਜ਼ੀ ਦੀ ਵੱਧ ਮਾਤਰਾ ਅਜ਼ਮਾਓ।
ਵਿਟਾਮਿਨ ਸੀ ਤੁਹਾਡੇ ਸਰੀਰ ਨੂੰ ਕੋਲੈਜਨ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਚਮੜੀ, ਤੰਤੂ, ਨਸਾਂ ਅਤੇ ਖੂਨ ਦੀਆਂ ਨਾੜਾਂ ਬਣਾਉਣ ਵਾਸਤੇ ਚਾਹੀਦੀ ਹੁੰਦੀ ਹੈ। ਇਹ ਦੰਦਾਂ ਅਤੇ ਹੱਡੀਆਂ ਦੀ ਦੇਖ ਭਾਲ ਅਤੇ ਮੁਰੰਮਤ, ਜ਼ਖ਼ਮਾਂ ਦੇ ਠੀਕ ਕਰਨ ਵਿੱਚ ਵੀ ਮਦਦ ਕਰਦੀ ਹੈ। ਵਿਟਾਮਿਨ ਸੀ ਵਿਟਾਮਿਨ ਈ ਦੇ ਨਾਲ ਇੱਕ ਐਂਟੀਆਕਸੀਡੈਂਟ (ਆਕਸੀਕਰਨ - ਰੋਕੂ) ਵੀ ਹੈ। ਐਂਟੀਆਕਸੀਡੈਂਟਸ, ਸਰੀਰ ਵਿੱਚ ਭੋਜਨ ਨੂੰ ਸ਼ਕਤੀ ਵਿੱਚ ਬਦਲਣ ਦੇ ਦੌਰਾਨ ਪੈਦਾ ਹੋਏ ਨੁਕਸਾਨਦਾਇਕ ਪਦਾਰਥਾਂ ਫ਼ਰੀ ਰੈਡੀਕਲਜ਼ ਨੂੰ ਬਨਣ ਤੋਂ ਰੋਕਦੇ ਹਨ। ਐਂਟੀਆਕਸੀਡੈਂਟਸ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੇ ਹਨ। ਰੋਜ਼ਾਨਾ ਵਿਟਾਮਿਨ ਸੀ ਦੀ ਮਿਕਦਾਰ ਆਦਮੀਆਂ ਵਾਸਤੇ 90 ਮਿਲੀਗ੍ਰਾਮ, ਔਰਤਾਂ ਵਾਸਤੇ 75 ਮਿਲੀਗ੍ਰਾਮ, ਸਿਗਰਟ ਪੀਣ ਵਾਲੇ ਆਦਮੀਆਂ ਲਈ 125 ਮਿਲੀਗ੍ਰਾਮ ਅਤੇ ਸਿਗਰਟ ਪੀਣ ਵਾਲੀਆਂ ਔਰਤਾਂ ਲਈ 110 ਮਿਲੀਗ੍ਰਾਮ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਪੁਰਸ਼ਾਂ ਅਤੇ ਔਰਤਾਂ ਲਈ 15 ਮਿਲੀਗ੍ਰਾਮ ਵਿਟਾਮਿਨ ਈ ਦੀ ਰੋਜ਼ਾਨਾ ਦੀ ਮਾਤਰਾ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਵਿਟਾਮਿਨ ਸੀ ਦੇ ਅੱਛੇ ਸਰੋਤਾਂ ਵਿੱਚ ਸ਼ਾਮਲ ਹਨ:
(1) ਸੰਤਰੇ ਅਤੇ ਸੰਤਰਿਆਂ ਦਾ ਜੂਸ
(2) ਸੇਬਾਂ ਦਾ ਜੂਸ
(3) ਕੀਵੀ ਫਲ
(4) ਸਟਰਾਬੈਰੀਜ਼
(5) ਬਰੌਕਲੀ
(6) ਗੋਭੀ
(7) ਲਾਲ ਅਤੇ ਹਰੀਆਂ ਮਿਰਚਾਂ
(8) ਆਲੂ ਅਤੇ ਟਮਾਟਰ
(1) ਬਨਸਪਤੀ ਤੇਲ
(2) ਵੀਟਜਰਮ
(3) ਗਿਰੀਆਂ ਅਤੇ ਗਿਰੀਆਂ ਦੇ ਮੱਖਣ
(4) (ਪੀਨਟ ਬਟਰ ਵਰਗੇ)
(5) ਸੂਰਜਮੁਖੀ ਦੇ ਬੀਜ
(6) ਪਪੀਤੇ ਅਤੇ ਆਵਾਕਾਡੋ
(7) ਸ਼ਕਰਕਦੀ, ਅਤੇ
(8) ਹਰੇ ਪੱਤੇ ਵਾਲੀਆਂ ਸਬਜ਼ੀਆਂ ੇਕਰ ਤੁਸੀਂ ਜ਼ਿਆਦਾ ਕਿਸਮ ਦਾ ਖਾਣਾ ਨਹੀਂ ਖਾ ਰਹੇ ਜਾਂ ਤੁਹਾਨੂੰ ਇਹ ਯਕੀਨ ਨਹੀਂ ਕਿ ਤੁਸੀਂ ਕਿਨਾ ਅੱਛਾ ਖਾਣਾ ਖਾ ਰਹੇ ਹੋ ਤਾਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਨਾਲ ਗੱਲ ਕਰੋ। (ਡਾਇਲ-ਏ-ਡਾਇਟੀਸ਼ਨ ਅਜ਼ਮਾਓ। ਸੰਪਰਕ ਜਾਣਕਾਰੀ ਕਵਰ ਦੇ ਪਿਛਲੇ ਪੰਨੇ ਤੇ ਦੇਖੋ।) ਉਹ ਤੁਹਾਨੂੰ ਵਿਟਾਮਿਨ ਫ਼ਖਣਿਜ ਸੰਪੂਰਕ ਦੀ ਸਿਖ਼ਾਰਿਸ਼ ਕਰ ਸਕਦੇ ਹਨ।
ਤੁਹਾਡੇ ਸਰੀਰ ਨੂੰ ਸਿਰਫ਼ ਇੱਕ ਮਲਟੀਵਿਟਾਮਿਨ/ਖਣਿਜ ਦੀ ਗੋਲੀ ਦੀ ਲੋੜ ਹੈ। ਫਿਰ ਵੀ ਜੇਕਰ ਤੁਸੀਂ ਵਿਟਾਮਿਨ ਸੀ ਜ਼ਿਆਦਾ ਲੈਣਾ ਚਾਹੋ ਤਾਂ ਸਾਵਧਾਨ ਰਹੋ।
ਤੁਹਾਨੂੰ ਇੱਕ ਦਿਨ ਵਿੱਚ 2000 ਮਿਲੀਗ੍ਰਾਮ ਤੋਂ ਵੱਧ ਵਿਟਾਮਿਨ ਸੀ ਨਹੀਂ ਲੈਣੀ ਚਾਹੀਦੀ। ਤਾਜ਼ਾ ਅਧਿਐਨ ਦੱਸਦੇ ਹਨ ਕਿ ਜ਼ਿਆਦਾਤਰ ਕੈਨੇਡੀਅਨ ਲੋਕਾਂ ਨੂੰ ਵਿਟਾਮਿਨ ਈ ਸੰਪੂਰਕਾਂ ਦੀ ਲੋੜ ਨਹੀਂ। ਤੁਸੀਂ ਆਪਣੇ ਖਾਣੇ ਰਾਹੀਂ ਕਾਫ਼ੀ ਵਿਟਾਮਿਨ ਈ ਲੈ ਲੈਂਦੇ ਹੋ।
ਜੇਕਰ ਤੁਸੀਂ ਵਿਟਾਮਿਨ ਈ ਸੰਪੂਰਕ ਲੈਂਦੇ ਹੋ ਤਾਂ ਇੱਕ ਦਿਨ ਵਿੱਚ 1000 ਮਿਲੀਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਲ਼ੋਹਾ ਤੁਹਾਡੇ ਸਾਰੇ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਦੀ ਮਦਦ ਕਰਦਾ ਹੈ ਤਾਂ ਕਿ ਤੁਸੀਂ ਆਰਾਮ ਨਾਲ ਚੱਲ ਸਕੋ ਅਤੇ ਸਾਹ ਲੈ ਸਕੋ। ਬਹੁਤ ਘੱਟ ਲ਼ੋਹਾ ਸਰੀਰ ਵਿੱਚ ਅਨੀਮੀਆ (ਖੂਨ ਦੀ ਕਮੀ) ਪੈਦਾ ਕਰ ਸਕਦਾ ਹੈ, ਜਿਸ ਕਾਰਨ ਤੁਸੀਂ ਥਕਾਵਟ ਅਤੇ ਚਿੜਚਿੜਾਪਣ ਮਹਿਸੂਸ ਕਰੋਗੇ ਅਤੇ ਬਹੁਤ ਜ਼ਿਆਦਾ ਲ਼ੋਹਾ ਵੀ ਤੁਹਾਡੇ ਲਈ ਮੰਦਾ ਹੋ ਸਕਦਾ ਹੈ।
ਬਜ਼ੁਰਗ ਹੋਣ ਦੇ ਨਾਤੇ ਤੁਹਾਨੂੰ ਰੋਜ਼ਾਨਾ ਆਪਣੇ ਖਾਣੇ ਵਿੱਚੋਂ 8 ਮਿਲੀਗ੍ਰਾਮ ਲ਼ੋਹਾ ਲੈਣਾ ਚਾਹੀਦਾ ਹੈ। ਅਗਰ ਤੁਸੀਂ ਸ਼ਾਕਾਹਾਰੀ ਹੋ ਤਾਂ 14.4 ਮਿਲੀਗ੍ਰਾਮ ਲ਼ੋਹਾ ਹਰ ਰੋਜ਼ ਲੈਣਾ ਚਾਹੀਦਾ ਹੈ।
ਸਾਰੇ ਲ਼ੋਹੇ ਬਰਾਬਰ ਨਹੀਂ ਬਣਦੇ। ਹੀਮ ਲ਼ੋਹਾ ਜੋ ਕਿ ਬੀਫ, ਅੰਗਾਂ ਦਾ ਮੀਟ (ਗੁਰਦੇ, ਜਿਗਰ, ਦਿਲ), ਭੇਡ, ਸੂਰ, ਵੱਛੇ ਦਾ ਮਾਸ, ਚਿਕਨ, ਟਰਕੀ ਅਤੇ ਮੱਛੀ ਵਿੱਚੋਂ ਮਿਲਦਾ ਹੈ ਉਹ ਨਾਨ-ਹੀਮ ਲ਼ੋਹੇ ਨਾਲੋਂ ਚੰਗਾ ਹੈ, ਜੋ ਕਿ ਅਨਾਜ, ਸੁੱਕੇ ਬੀਨਜ਼, ਗਿਰੀਆਂ, ਬੀਜ, ਸਬਜ਼ੀਆਂ, ਫਲ, ਅਤੇ ਅੰਡਿਆਂ ਵਿੱਚੋਂ ਮਿਲਦਾ ਹੈ। ਦੋਨੋਂ ਹੀ ਲ਼ੋਹੇ ਦੇ ਮਹੱਤਵਪੂਰਨ ਸਰੋਤ ਹਨ।
ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਲ਼ੋਹਾ ਭਰਪੂਰ ਭੋਜਨ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸੰਤਰੇ ਅਤੇ ਸੰਤਰੇ ਦੇ ਜੂਸ ਵਰਗੇ ਆਹਾਰ ਜਿਨ੍ਹਾਂ ਵਿੱਚ ਵਿਟਾਮਿਨ ਸੀ ਕਾਖ਼ੀ ਹੁੰਦਾ ਹੈ ਲਵੋ, ਜੋ ਨਾਨ-ਹੀਮ ਲ਼ੋਹੇ ਨੂੰ ਤੁਹਾਡੇ ਸਰੀਰ ਵਿੱਚ ਜਜ਼ਬ ਹੋਣ ਵਿੱਚ ਮਦਦ ਕਰਦੇ ਹਨ।
ਜਦ ਤੱਕ ਤੁਹਾਡਾ ਡਾਕਟਰ ਨਾ ਕਹੇ ਮਲਟੀਵਿਟਾਮਿਨ ਫ਼ ਖਣਿਜ ਦੇ ਨਾਲ ਹੋਰ ਵਾਧੂ ਲ਼ੋਹੇ ਦਾ ਸੰਪੂਰਕ ਨਾ ਲਵੋ। ਇਸਦੀ ਬਜਾਏ ਸਿਹਤਮੰਦ ਖਾਣਾ ਖਾਣ ਵਲ ਧਿਆਨ ਦਿਓ। ਕਈ ਕਿਸਮ ਦਾ ਭੋਜਨ ਖਾਣਾ ਅਤੇ ਮਲਟੀਵਿਟਾਮਿਨ ਫ਼ਖਣਿਜ ਦੀਆਂ ਗੋਲੀਆਂ ਲੈਣੀਆਂ, ਇਹ ਆਮ ਹਾਲਤਾਂ ਵਿੱਚ ਯਕੀਨੀ ਬਣਾਏਗਾ ਕਿ ਤੁਹਾਨੂੰ ਪੂਰਾ ਲ਼ੋਹਾ ਮਿਲ ਜਾਵੇ।
ਤੁਹਾਡੇ ਪੱਠਿਆਂ, ਤੰਤੂਆਂ ਦੀ ਸੰਭਾਲ, ਦਿਲ ਦੀ ਧੜਕਣ ਇਕਸਾਰ ਰੱਖਣ ਅਤੇ ਬਲੱਡ ਪਰੈਸ਼ਰ ਨੂੰ ਨਿਯਮਤ ਕਰਨ ਲਈ ਤੁਹਾਡੇ ਸਰੀਰ ਨੂੰ ਮੈਗਨੀਸ਼ੀਅਮ ਚਾਹੀਦਾ ਹੈ।
(1) ਪਾਲਕ
(2) ਫਲੀਆਂ ਜਿਹਾ ਕਿ ਬੀਨਜ਼ ਅਤੇ ਮਟਰ
(3) ਗਿਰੀਆਂ ਅਤੇ ਬੀਜ
(4) ਸੰਪੂਰਨ ਅਨਾਜ
(5) ਮੀਟ
(6) ਫਲ ਅਤੇ
(7) ਦੁੱਧ ਦੀਆਂ ਬਣੀਆਂ ਚੀਜ਼ਾਂ
(8) ਬਜ਼ੁਰਗ ਆਦਮੀਆਂ ਨੂੰ ਰੋਜ਼ਾਨਾ 420 ਮਿਲੀਗ੍ਰਾਮ ਮੈਗਨੀਸ਼ੀਅਮ ਅਤੇ ਬਜ਼ੁਰਗ ਔਰਤਾਂ ਨੂੰ ਰੋਜ਼ਾਨਾ 320 ਮਿਲੀਗ੍ਰਾਮ ਮੈਗਨੀਸ਼ੀਅਮ ਚਾਹੀਦਾ ਹੈ।
ਕਈ ਕੈਲਸ਼ੀਅਮ ਸੰਪੂਰਕਾ ਵਿੱਚ ਮੈਗਨੀਸ਼ੀਅਮ ਵੀ ਹੁੰਦਾ ਹੈ ਕਿਉਂਕਿ ਇਹ ਖਿਆਲ ਕੀਤਾ ਜਾਂਦਾ ਸੀ ਕਿ ਇਹ ਚੂਕਣੇ / ਚੂਲ਼ੇ ਦੇ ਟੁੱਟਣ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਪਰ ਤਾਜ਼ਾ ਖੋਜ ਨੇ ਇਹ ਸਿੱਧ ਨਹੀਂ ਕੀਤਾ। ਸਿਹਤਮੰਦ ਖਾਣਾ ਇਹ ਯਕੀਨੀ ਬਣਾਏਗਾ ਕਿ ਤੁਹਾਡੇ ਸਰੀਰ ਨੂੰ ਪੂਰਾ ਮੈਗਨੀਸ਼ੀਅਮ ਮਿਲਦਾ ਰਹੇ।
ਹਜ਼ਾਰਾਂ ਸਾਲਾਂ ਤੋਂ ਸਿਹਤ ਬਰਕਰਾਰ ਰੱਖਣ ਅਤੇ ਬਿਮਾਰੀਆਂ ਦੇ ਇਲਾਜ ਲਈ ਪੌਦੇ ਅਤੇ ਕੁਦਰਤੀ ਉਤਪਾਦਨ ਇਸਤੇਮਾਲ ਕੀਤੇ ਜਾ ਰਹੇ ਹਨ ਅਤੇ ਕਾਫ਼ੀ ਸਹਾਇਕ ਵੀ ਹਨ। ਪਰ ਇਹ ਕਦੇ ਵੀ ਨਹੀਂ ਮੰਨ ਲੈਣਾ ਚਾਹੀਦਾ ਕਿ ਜੇਕਰ ਕੋਈ ਉਤਪਾਦਨ ਕੁਦਰਤੀ ਹੈ ਤਾਂ ਉਹ ਸਿਹਤ ਲਈ ਸੁਰੱਖਿਅਤ ਵੀ ਹੈ।
ਆਮ ਪ੍ਰਚੱਲਤ ਦਵਾਈਆਂ ਵਾਂਗ ਜੜੀਆਂ ਬੂਟੀਆਂ ਦੀਆਂ ਦਵਾਈਆਂ ਦੇ ਵੀ ਸਾਈਡ ਇਫੈਕਟ (ਬੁਰੇ ਨਤੀਜੇ) ਅਤੇ ਅਲਰਜਿਕ ਰੀਐਕਸ਼ਨ ਹੋ ਸਕਦੇ ਹਨ। ਇਹ ਸੰਪੂਰਕ ਵੀ ਉਸੇ ਤਰਾਂ ਅਸਰ ਕਰਦੇ ਹਨ ਜਿਵੇਂ ਕਿ ਨੁਸਖੇ ਵਾਲੀਆਂ ਦਵਾਈਆਂ।
ਜੜੀਆਂ ਬੂਟੀਆਂ ਜਾਂ ਬਨੱਸਪਤੀ ਤੋਂ ਬਣੇ ਕੋਈ ਵੀ ਸੰਪੂਰਕ, ਚੀਨੀ, ਅਯੁਰਵੈਦਿਕ ਜਾਂ ਕੋਈ ਹੋਰ ਰਵਾਇਤੀ ਦਵਾਈ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਗੱਲ ਕਰੋ, ਖਾਸ ਕਰਕੇ ਜਦੋਂ ਤੁਹਾਡਾ ਇਲਾਜ ਚਲ ਰਿਹਾ ਹੋਵੇ। ਡਾਕਟਰ ਤੁਹਾਨੂੰ ਦੱਸੇਗਾ ਕਿ ਕਿਹੜੇ ਸੰਪੂਰਕ ਤੁਹਾਡੇ ਲਈ ਸਹਾਇਕ ਹੋ ਸਕਦੇ ਹਨ, ਕਿਨ੍ਹਾਂ ਦਾ ਉਲਟਾ ਅਸਰ ਹੋਵੇਗਾ ਅਤੇ ਤੁਸੀਂ ਜੋ ਦਵਾਈਆਂ ਲੈ ਰਹੇ ਹੋ, ਕਿਵੇਂ ਇਹ ਸੰਪੂਰਕ ਉਨ੍ਹਾਂ ਤੇ ਅਸਰ ਪਾਉਣਗੇ। ਕੋਈ ਸੰਪੂਰਕ ਲੈਣ ਤੋਂ ਪਹਿਲਾਂ ਆਪਣੇ ਫਾਰਮਾਸਿਸਟ ਨਾਲ ਵੀ ਗੱਲ ਕਰੋ।
ਕਾਫ਼ੀ ਬਜ਼ੁਰਗ ਕਬਜ਼ ਹੋਣ ਕਾਰਨ ਰੇਸ਼ਾ (ਫ਼ਾਈਬਰ) ਸੰਪੂਰਕ ਲੈਂਦੇ ਹਨ। ਪਰ ਉਨ੍ਹਾਂ ਨੂੰ ਇਹ ਇੱਕ ਆਖਰੀ ਸਾਧਨ ਵਜੋਂ ਹੀ ਲੈਣਾ ਚਾਹੀਦਾ ਹੈ। ਪਹਿਲਾਂ ਆਪਣਾ ਖਾਣਾ ਬਦਲ ਕੇ ਵੇਖੋ। ਅਗਰ ਇਹ ਕੰਮ ਨਹੀਂ ਕਰਦਾ ਤਾਂ ਆਪਣੇ ਡਾਕਟਰ ਨਾਲ ਕਬਜ਼ ਖੋਲ੍ਹਣ ਦੀ ਗੋਲੀ ਅਤੇ ਕਿਹੜੀ ਕਬਜ਼ ਖੋਲ੍ਹਣ ਵਾਲੀ ਦਵਾਈ ਤੁਹਾਡੇ ਲਈ ਸਭ ਤੋਂ ਚੰਗੀ ਹੈ, ਬਾਰੇ ਗੱਲ ਕਰੋ।
ਪੀਣ ਵਾਲੇ ਪੌਸ਼ਟਿਕ ਸੰਪੂਰਕ
ਪੀਣ ਵਾਲੇ ਪੌਸ਼ਟਿਕ ਸੰਪੂਰਕ (ਜਿਨ੍ਹਾਂ ਨੂੰ ਆਮ ਤੌਰ ਤੇ ਮੀਲ ਰਪਲੇਸਮਂਟਸ ਪੀਣ ਵਾਲੇ ਪਦਾਰਥ ਕਿਹਾ ਜਾਂਦਾ ਹੈ) ਸੁਖਦਾਇਕ ਹੋ ਸਕਦੇ ਹਨ, ਪਰ ਇਹ ਖਾਣੇ ਦੀ ਥਾਂ ਚੰਗੇ ਪੌਸ਼ਟਿਕ ਹਲਕੇ ਭੋਜਨ (ਸਨੈਕ) ਹੀ ਹੋ ਸਕਦੇ ਹਨ। ਜੇਕਰ ਤੁਸੀਂ ਇਹ ਸਮਝਦੇ ਹੋ ਕਿ ਤੁਹਾਨੂੰ ਪੀਣ ਵਾਲਾ ਪੌਸ਼ਟਿਕ ਪਦਾਰਥ ਚਾਹੀਦਾ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਅਤੇ ਡਾਇਟੀਸ਼ਨ ਨੂੰ ਪੌਸ਼ਟਿਕਤਾ ਨਿਰਧਾਰਤ ਕਰਨ ਲਈ ਵੀ ਮਿਲੋ।
ਅਪਰੇਸ਼ਨ ਹੋਣ ਤੋਂ ਪਹਿਲਾਂ
ਜੇਕਰ ਤੁਸੀਂ ਆਪਣੇ ਭੋਜਨ ਦੇ ਨਾਲ ਹੋਰ ਸੰਪੂਰਕ ਜਿਹਾ ਕਿ ਵਿਟਾਮਿਨ, ਖਣਿਜ, ਜੜ੍ਹੀ ਬੂਟੀ ਦੀ ਦਵਾਈ ਜਾਂ ਕੋਈ ਹੋਰ ਪਦਾਰਥ ਲੈ ਰਹੇ ਹੋ, ਤਾਂ ਇਸ ਬਾਰੇ ਆਪਣੇ ਡਾਕਟਰ ਨੂੰ ਦੱਸੋ। ਸੰਪੂਰਕ ਅਪਰੇਸ਼ਨ ਤੋਂ ਪਹਿਲਾਂ, ਅਪਰੇਸ਼ਨ ਦੇ ਦੌਰਾਨ ਜਾਂ ਬਾਅਦ ਵਿੱਚ ਬਲੱਡ ਪਰੈਸ਼ਰ ਜਾਂ ਦਿਲ ਦੀ ਧੜਕਣ ਨੂੰ ਵਧਾ ਜਾਂ ਘਟਾ ਕੇ ਔਖ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਦੇ ਕਾਰਨ ਜ਼ਿਆਦਾ ਖੂਨ ਵੀ ਵਗ ਸਕਦਾ ਹੈ। ਤੁਹਾਡਾ ਡਾਕਟਰ ਅਪਰੇਸ਼ਨ ਤੋਂ ਕਈ ਹਫ਼ਤੇ ਪਹਿਲਾਂ ਹੀ ਤੁਹਾਨੂੰ ਇਹ ਸੰਪੂਰਕ ਲੈਣ ਤੋਂ ਮਨ੍ਹਾਂ ਕਰ ਸਕਦਾ ਹੈ।
(1) ਸਾਰੇ ਬਜ਼ੁਰਗਾਂ ਨੂੰ ਮਲਟੀਵਿਟਾਮਿਨ ਫ਼ ਖਣਿਜ ਦੀ ਲੋੜ ਹੈ।
ਠੀਕ। 50 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਲਈ ਮਲਟੀਵਿਟਾਮਿਨ ਫ਼ਖਣਿਜ ਦੇਖੋ। ਕੁਝ ਪੌਸ਼ਟਿਕ ਤੱਤ ਐਸੇ ਹਨ ਜੋ ਸਾਨੂੰ ਖਾਣੇ ਵਿੱਚੋਂ ਪੂਰੇ ਨਹੀਂ ਮਿਲਦੇ ਜਿਹਾ ਕਿ ਵਿਟਾਮਿਨ ਡੀ ਅਤੇ ਬੀ12।
(2) ਸਾਰੇ ਬਜ਼ੁਰਗਾਂ ਨੂੰ ਕੈਲਸ਼ੀਅਮ ਸੰਪੂਰਕ ਚਾਹੀਦਾ ਹੈ।
ਗਲਤ। ਜੇਕਰ ਤੁਸੀਂ ਹਰ ਵਕਤ ਕੈਲਸ਼ੀਅਮ ਭਰਪੂਰ ਖਾਣਾ ਖਾ ਰਹੇ ਹੋ ਤਾਂ ਤੁਹਾਨੂੰ ਕੈਲਸ਼ੀਅਮ ਸੰਪੂਰਕ ਲੈਣ ਦੀ ਲੋੜ ਨਹੀਂ ਹੋ ਸਕਦੀ। ਪਰ ਕਿਉਂਕਿ ਜ਼ਿਆਦਾ ਬਜ਼ੁਰਗਾਂ ਨੂੰ ਕੈਲਸ਼ੀਅਮ ਜਾਂ ਵਿਟਾਮਿਨ ਡੀ (ਜੋ ਸਾਡੇ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ) ਕਾਖ਼ੀ ਨਹੀਂ ਮਿਲਦਾ, ਅਸੀਂ ਇਹ ਸਿਖ਼ਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਨਾਲ ਆਪਣੇ ਖਾਣ ਦੀਆਂ ਆਦਤਾਂ ਬਾਰੇ ਗੱਲ ਕਰੋ ਕਿ ਕੀ ਤੁਹਾਨੂੰ ਕੈਲਸ਼ੀਅਮ ਸੰਪੂਰਕ ਲੈਣਾ ਚਾਹੀਦਾ ਹੈ।
(3) ਤੁਸੀਂ ਵਿਟਾਮਿਨ ਸੀ ਜ਼ਿਆਦਾ ਲੈ ਹੀ ਨਹੀਂ ਸਕਦੇ।
ਗਲਤ। ਤੁਸੀਂ ਆਮ ਤੌਰ ਤੇ ਜ਼ਿਆਦਾ ਸਬਜ਼ੀਆਂ, ਫਲ ਅਤੇ ਮਲਟੀਵਿਟਾਮਿਨ ਖਾ ਕੇ ਲੋੜੀਂਦਾ ਵਿਟਾਮਿਨ ਸੀ ਲੈ ਸਕਦੇ ਹੋ। ਜੇ ਤੁਸੀਂ ਹੋਰ ਵਿਟਾਮਿਨ ਸੀ ਲੈਣ ਦਾ ਫੈਸਲਾ ਕੀਤਾ ਹੈ ਤਾਂ 2000 ਮਿਲੀਗ੍ਰਾਮ ਜਾਂ ਇਸ ਤੋਂ ਘੱਟ ਹੀ ਰੱਖੋ। 2000 ਮਿਲੀਗ੍ਰਾਮ ਤੋਂ ਵੱਧ ਬਹੁਤ ਜ਼ਿਆਦਾ ਹੈ।
(4) ਜੜ੍ਹੀ ਬੂਟੀ ਦੇ ਸੰਪੂਰਕ ਸੁਰੱਖਿਅਤ ਹੁੰਦੇ ਹਨ ਕਿਉਂਕਿ ਇਹ ਕੁਦਰਤੀ ਹਨ।
ਹਰ ਵਕਤ ਨਹੀਂ। ਜੇਕਰ ਕਿਸੇ ਬਿਮਾਰੀ ਕਾਰਨ ਦਵਾਈ ਲੈ ਰਹੇ ਹੋ ਤਾਂ ਜੜ੍ਹੀ ਬੂਟੀ ਦਾ ਸੰਪੂਰਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਮਲਟੀਵਿਟਾਮਿਨ ਫ਼ ਖਣਿਜ ਅਤੇ ਕੈਲਸ਼ੀਅਮ ਨਾਲ ਵਿਟਾਮਿਨ ਡੀ ਤੋਂ ਇਲਾਵਾ ਕੋਈ ਵੀ ਹੋਰ ਸੰਪੂਰਕ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਪੁੱਛ ਲਵੋ।
ਸਰੋਤ : ਸਿਹਤ ਵਿਭਾਗ
ਆਖਰੀ ਵਾਰ ਸੰਸ਼ੋਧਿਤ : 2/6/2020