ਹੋਮ / ਸਿਹਤ / ਬਜ਼ੁਰਗਾਂ ਦੀ ਸਿਹਤ / ਲੂਣ ਬਾਰੇ ਕੀ ਸਲਾਹ ਹੈ ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਲੂਣ ਬਾਰੇ ਕੀ ਸਲਾਹ ਹੈ ?

ਤੁਹਾਨੂੰ ਸ਼ਾਇਦ ਪਤਾ ਹੀ ਹੈ ਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਦਿਲ ਦੀ ਬਿਮਾਰੀ ਹੋ ਸਕਦੀ ਹੈ। ਪਰ ਨਵੀਂ ਖੋਜ ਇਹ ਦਸਦੀ ਹੈ ਕਿ ਹਾਈ ਬਲੱਡ ਪਰੈਸ਼ਰ ਨਾਲ ਹੋਰ ਵੀ ਕਈ ਨੁਕਸਾਨ ਹਨ।

ਤੁਹਾਨੂੰ ਸ਼ਾਇਦ ਪਤਾ ਹੀ ਹੈ ਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਦਿਲ ਦੀ ਬਿਮਾਰੀ ਹੋ ਸਕਦੀ ਹੈ। ਪਰ ਨਵੀਂ ਖੋਜ ਇਹ ਦਸਦੀ ਹੈ ਕਿ ਹਾਈ ਬਲੱਡ ਪਰੈਸ਼ਰ ਨਾਲ ਹੋਰ ਵੀ ਕਈ ਨੁਕਸਾਨ ਹਨ।

ਖੋਜੀ ਸਾਇੰਸਦਾਨਾਂ ਨੂੰ ਪਤਾ ਹੈ ਕਿ ਹਾਈ ਬਲੱਡ ਪਰੈਸ਼ਰ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਤੇਜ਼ ਕਰ ਸਕਦਾ ਹੈ ਜਿਸ ਕਰਕੇ ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਸ਼ੁਰੂ ਹੋ ਸਕਦਾ ਹੈ (ਇਸ ਨਾਲ ਹੱਡੀਆਂ ਪਤਲੀਆਂ ਹੋ ਜਾਂਦੀਆਂ ਹਨ ਅਤੇ ਛੇਤੀ ਟੁੱਟ ਜਾਂਦੀਆਂ ਹਨ)। ਸ਼ੂਗਰ ਰੋਗ (ਡਾਇਬੀਟੀਜ਼) ਅਤੇ ਗੁਰਦਿਆਂ ਦੀ ਬਿਮਾਰੀ ਲਈ ਵੀ ਹਾਈ ਬਲੱਡ ਪਰੈਸ਼ਰ ਖਤਰੇ ਦਾ ਕਾਰਨ ਹੋ ਸਕਦਾ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਇਹ ਬਿਮਾਰੀਆਂ ਲੱਗ ਸਕਦੀਆਂ ਹਨ।

ਤੁਹਾਨੂੰ ਸਾਰਿਆਂ ਖਾਣਿਆਂ ਵਿੱਚ ਨਮਕ ਦੀ ਵਰਤੋਂ ਇੱਕ ਚਾਹ ਵਾਲਾ ਚਮਚਾ (2300 ਮਿਲੀਗਰਾਮ) ਪ੍ਰਤੀ ਦਿਨ ਤਕ ਸੀਮਤ ਕਰਨੀ ਪਵੇਗੀ। ਅਗਰ ਤੁਹਾਨੂੰ ਹਾਈ ਬਲੱਡ ਪਰੈਸ਼ਰ, ਆਸਟਿਓਪਰੋਸਿਸ, ਗੁਰਦੇ ਜਾਂ ਸ਼ੂਗਰ ਰੋਗ ਦੀ ਬਿਮਾਰੀ ਹੈ ਤਾਂ ਨਮਕ ਹੋਰ ਵੀ ਘੱਟ ਖਾਣਾ ਚਾਹੀਦਾ ਹੈ।

ਲੂਣ ਘੱਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਤਾਜ਼ੀਆਂ ਸਬਜ਼ੀਆਂ ਅਤੇ ਫਲ ਜ਼ਿਆਦਾ ਖਾਓ ਅਤੇ ਆਪਣਾ ਖਾਣਾ ਆਪ ਬਣਾਓ। ਕੋਸ਼ਿਸ਼ ਕਰੋ ਕਿ ਜੰਮੀਆਂ ਹੋਈਆ ਜਾਂ ਡੱਬਾ ਬੰਦ ਡਿਨਰ, ਸੂਪ, ਮੀਟ ਜਾਂ ਸਬਜ਼ੀਆਂ ਤੇ ਨਿਰਭਰ ਨਾ ਰਹੋ ਕਿਉਂਕਿ ਇਨ੍ਹਾਂ ਵਿੱਚ ਲੂਣ ਕਾਫ਼ੀ ਹੁੰਦਾ ਹੈ। ਅਗਰ ਤੁਸੀਂ ਖਰੀਦਣਾ ਹੀ ਹੈ ਤਾਂ ਲੇਬਲ ਤੇ ਇਹ ਵੇਖ ਲਵੋ ਕਿ ਲੂਣ ਨਹੀਂ ਜਾਂ ਘੱਟ ਲੂਣ ਲਿਖਿਆ ਹੈ ਕਿਉਂਕਿ ਖਾਣੇ ਵਿੱਚ ਫਿਰ ਵੀ ਕਾਫ਼ੀ ਲੂਣ ਹੋ ਸਕਦਾ ਹੈ।

ਘੱਟ ਲੂਣ ਬਾਰੇ ਸਲਾਹ:-

(1) ਖਾਣਾ ਬਣਾਉਣ ਵੇਲੇ ਲੂਣ ਨਾ ਪਾਓ।

(2) ਜੇ ਤੁਸੀਂ ਬਾਹਰ ਖਾਣਾ ਖਾ ਰਹੇ ਹੋ ਤਾਂ ਬਾਵਰਚੀ ਨੂੰ ਕਹੋ ਕਿ ਲੂਣ ਨਾ ਪਾਵੇ।

(3) ਖਾਣੇ ਦੇ ਮੇਜ਼ ਤੋਂ ਨਮਕਦਾਨੀ ਹਟਾ ਦਿਉ।

(4) ਲੂਣ ਦੀ ਥਾਂ ਹੋਰ ਚਟਪਟੀਆਂ ਚੀਜ਼ਾਂ ਵਰਤੋ ਜਿਹਾ ਕਿ ਜੜ੍ਹੀਬੂਟੀ, ਸੁੱਕੀ ਰਾਈ, ਮਿਰਚ ਮਸਾਲਾ, ਨਿੰਬੂ ਦਾ ਰਸ, ਅਦਰਕ ਜਾਂ ਲਸਣ- ਸਰਬ ਸਾਂਝੇ ਮਸਾਲੇ (ਗਰਮ ਮਸਾਲਾ) ਲਈ ਜੁਗਤ ਦੇਖੋ।

(5) ਜਦੋਂ ਵੀ ਹੋ ਸਕੇ ਤਾਜ਼ਾ ਖਾਣਾ ਖਾਉ।

(6) ਡੱਬਾ ਬੰਦ ਖਾਣੇ ਜਿਹਾ ਕਿ ਸੈਮਨ, ਟੂਨਾ ਮੱਛੀ ਅਤੇ ਬੀਨਜ਼ ਨੂੰ ਪਾਣੀ ਨਾਲ ਧੋ ਲਵੋ ਤਾਂ ਕਿ ਲੂਣ ਨਿਕਲ ਜਾਏ।

(7) ਫ਼ੌਰੀ ਬਣਨ ਵਾਲੇ ਖਾਣੇ ਜਿਹਾ ਕਿ ਫ਼ੌਰੀ ਸੂਪ, ਮੀਟ ਸੂਪ ਆਦਿ ਤੋਂ ਪਰਹੇਜ਼ ਕਰੋ।

(8) ਮਸ਼ੀਨੀ ਤਿਆਰ ਕੀਤੇ ਹੋਏ ਚੀਜ਼ ਤੋਂ ਪਰਹੇਜ਼ ਕਰੋ।

(9) ਮਸ਼ੀਨੀ ਤਿਆਰ ਕੀਤੇ, ਸਾਫ਼ ਕੀਤੇ ਜਾਂ ਧੁਆਂਖੇ ਹੋਏ ਮੀਟ ਦਾ ਪਰਹੇਜ਼ ਕਰੋ ਜਿਸ ਵਿੱਚ ਸਾਸੇਜ, ਹਾਟ ਡੌਗ, ਹੈਮ, ਬੇਕਨ, ਪੈਪੇਰੋਨੀ ਜਾਂ ਸਮੋਕਡ ਮੱਛੀ ਸ਼ਾਮਲ ਹਨ।

(10) ਨਮਕੀਨ ਕਰੈਕਰ, ਚਿਪਸ, ਪਕੌੜੇ, ਸਮੋਸੇ, ਭੁਜੀਆ, ਮੱਠੀਆਂ, ਮੱਕੀ ਦੇ ਫੁੱਲੇ ਅਤੇ ਗਿਰੀਆਂ ਵਰਗੇ ਹਲਕੇ ਖਾਣੇ ਸੀਮਤ ਕਰੋ।

(11) ਅਚਾਰ, ਅਚਾਰੀ ਖਾਣੇ, ਚਟਪਟੀਆਂ ਚੀਜ਼ਾਂ, ਸਾਲਸਾ, ਡਿੱਪ, ਜੈਤੂਨ (ਔਲਿਵ), ਬਾਰਬੇਕਿਯੂ ਸਾਸ, ਆਇਸਟਰ ਸਾਸ ਅਤੇ ਤਿਆਰ ਕੀਤੇ ਹੋਏ ਸਲਾਦ ਦੇ ਮਸਾਲਿਆਂ ਨੂੰ ਸੀਮਤ ਕਰੋ।

ਕੀ ਕਾਰਬਨਿਕ (ਓਰਗੈਨਇਕ) ਖਾਣੇ ਮੇਰੀ ਸਿਹਤ ਲਈ ਅੱਛੇ ਹਨ?

ਇਸ ਸੁਆਲ ਦਾ ਜੁਆਬ ਦੇਣਾ ਥੋੜਾ ਮੁਸ਼ਕਲ ਹੈ। ਕਾਰਬਨਿਕ (ਕੈਮੀਕਲ ਰਹਿਤ) ਖਾਣਾ ਸਬਜ਼ੀਆਂ ਅਤੇ ਫਲਾਂ ਤੋਂ ਸ਼ੁਰੂ ਹੋਇਆ ਸੀ, ਪਰ ਅੱਜ ਕੱਲ੍ਹ ਕਾਰਬਨਿਕ ਖਾਣੇ ਵਿੱਚ ਦੁੱਧ, ਚੀਜ਼, ਮੀਟ, ਚਿਕਨ ਅਤੇ ਬਰੈੱਡ, ਸੀਰੀਅਲ ਲਈ ਵਰਤੇ ਜਾਂਦੇ ਅਨਾਜ ਆਦਿ ਸਭ ਸ਼ਾਮਲ ਹਨ। ਕਿਸਾਨ ਕਾਰਬਨਿਕ ਖਾਣਾ ਤਿਆਰ ਕਰਨ ਲਈ ਰਸਾਇਣਿਕ ਕੀੜੇਮਾਰ ਦੁਵਾਈਆਂ, ਰਸਾਇਣਿਕ ਖਾਦਾਂ, ਹਾਰਮੋਨ ਜਾਂ ਐਂਟੀਬੋਆਟਿਕ ਦਾ ਇਸਤੇਮਾਲ ਨਹੀਂ ਕਰਦੇ। ਭਾਵ ਕਿ ਕਾਰਬਨਿਕ ਖਾਣਾ ਰਸਾਇਣਾਂ ਨਾਲ ਤਿਆਰ ਕੀਤੇ ਖਾਣੇ ਨਾਲੋਂ ਜ਼ਿਆਦਾ ਵਾਤਾਵਰਣ ਅਨੁਕੂਲ ਹੁੰਦਾ ਹੈ। ਪਰ ਸਾਇੰਸਦਾਨ ਅਜੇ ਟੈਸਟ ਕਰ ਰਹੇ ਹਨ ਕਿ ਕੀ ਕਾਰਬਨਿਕ ਖਾਣਾ ਦੂਜੇ ਖਾਣੇ ਨਾਲੋਂ ਜ਼ਿਆਦਾ ਪੌਸ਼ਟਿਕ ਹੈ? ਅਤੇ ਅਜੇ ਤੱਕ ਉਹ ਕਿਸੇ ਸਿੱਟੇ ਤੇ ਨਹੀਂ ਪਹੁੰਚੇ।

ਸੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਜ਼ਿਆਦਾ ਫਲ ਅਤੇ ਸਬਜ਼ੀਆਂ ਖਾਓ- ਚਾਹੇ ਉਹ ਕਾਰਬਨਿਕ ਹਨ ਜਾਂ ਨਹੀਂ।

ਅਗਰ ਤੁਸੀਂ ਕਾਰਬਨਿਕ ਖਾਣਾ ਖਰੀਦਣ ਦਾ ਫੈਸਲਾ ਕੀਤਾ ਹੈ ਤਾਂ ਖਾਣੇ ਦੇ ਲੇਬਲ ਤੇ ਤਸਦੀਕ ਸ਼ੁਦਾ ਕਾਰਬਨਿਕ ਵੇਖੋ ਅਤੇ ਕੋਸ਼ਿਸ਼ ਕਰੋ ਕਿ ਸਥਾਨਕ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਹੀ ਖਰੀਦੋ। ਇਹ ਯਾਦ ਰੱਖੋ ਕਿ ਇਨ੍ਹਾਂ ਸਬਜ਼ੀਆਂ ਅਤੇ ਫਲਾਂ ਨੂੰ ਘਰ ਆ ਕੇ ਚੰਗੀ ਤਰਾਂ ਧੋ ਲਵੋ।

ਵਰਜਸ਼ ਕਿੱਥੇ ਫ਼ਿੱਟ ਹੁੰਦੀ ਹੈ?

ਪੁਰਾਣੀਆਂ ਬਿਮਾਰੀਆਂ ਵਾਲਿਆਂ ਨੂੰ ਅੱਗੇ ਇਹ ਆਮ ਕਿਹਾ ਜਾਂਦਾ ਸੀ ਕਿ ਸ਼ਾਂਤ ਰਹੋ ਜਾਂ ਇੱਕ ਦੋ ਗੋਲੀਆਂ ਖਾ ਲਵੋ। ਇਹ ਸਲਾਹ ਹੁਣ ਬਦਲ ਗਈ ਹੈ।

ਅੱਜ ਕਲ ਖੋਜੀ ਇਹ ਜਾਣਦੇ ਹਨ ਕਿ ਰੋਜ਼ ਦੀ 30 - 60 ਮਿੰਟ ਦੀ ਦਰਮਿਆਨੀ ਜਿਹੀ ਸਰੀਰਕ ਸਰਗਰਮੀ ਅਤੇ ਸਿਹਤਮੰਦ ਭੋਜਨ ਤੁਹਾਡੇ ਭਾਰ ਨੂੰ ਕਾਬੂ ਰੱਖਣ ਵਿੱਚ ਮਦਦ ਕਰ ਸਕਦੇ ਹਨ ਅਤੇ ਦਿਲ ਦੀ ਬਿਮਾਰੀ, ਹਾਈ ਬਲੱਡ ਪਰੈਸ਼ਰ, ਸ਼ੂਗਰ ਰੋਗ (ਡਾਇਬੀਟੀਜ਼), ਹਾਈ ਕੋਲੈਸਟਰੌਲ, ਕੈਂਸਰ ਜਿਹੀਆਂ ਭਿਆਨਿਕ ਮਾਰੂ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਮਦਦ ਮਿਲਦੀ ਹੈ। ਜਿਨ੍ਹਾਂ ਨੂੰ ਇਹ ਬਿਮਾਰੀਆਂ ਹਨ, ਉਨ੍ਹਾਂ ਨੂੰ ਬਿਮਾਰੀਆਂ ਨਾਲ ਚੰਗੀ ਤਰਾਂ ਨਜਿੱਠਣ ਲਈ ਮਦਦ ਮਿਲਦੀ ਹੈ।

ਮਿਸਾਲ ਦੇ ਤੌਰ ਤੇ ਜੇ ਕਰ ਤੁਹਾਨੂੰ ਸ਼ੂਗਰ ਰੋਗ ਹੈ ਤਾਂ ਤੁਹਾਨੂੰ ਇਹ ਪਤਾ ਹੈ ਕਿ ਖਾਣ ਪੀਣ ਦਾ ਧਿਆਨ ਰੱਖਣਾ ਹੈ ਅਤੇ ਨਾਲ ਹੀ ਸਰੀਰਕ ਸਰਗਰਮੀ ਦਾ ਵੀ। ਨਵੀਂ ਖੋਜ ਇਹ ਦੱਸਦੀ ਹੈ ਕਿ ਇਕੱਲੇ ਸਿਹਤਮੰਦ ਭੋਜਨ ਨਾਲੋਂ ਸਿਹਤਮੰਦ ਭੋਜਨ ਅਤੇ ਨੇਮਬੱਧ ਸਰੀਰਕ ਸਰਗਰਮੀ ਦੋਵੇਂ ਤੁਹਾਡੀ ਹਾਲਤ ਵਿੱਚ 45% ਦਾ ਫ਼ਾਇਦਾ ਕਰ ਸਕਦੀਆਂ ਹਨ, ਬੇਸ਼ੱਕ ਤੁਹਾਡਾ ਭਾਰ ਨਾ ਘਟੇ।

ਜਿਨ੍ਹਾਂ ਨੂੰ ਗਠੀਆ ਜਾਂ ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਦੀ ਬਿਮਾਰੀ ਹੈ, ਉਨ੍ਹਾਂ ਵਾਸਤੇ ਸਰੀਰਕ ਸਰਗਰਮੀ ਜੋੜਾਂ ਦੇ ਦਰਦ, ਜੋੜਾਂ ਦੇ ਵਿਗਾੜ, ਹੱਡੀਆਂ ਦੇ ਖੁਰਨ ਵਿੱਚ ਕਮੀਂ ਅਤੇ ਹੱਡੀਆਂ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ। ਸਰੀਰਕ ਸਰਗਰਮੀ ਨਾਲ ਪੱਠੇ ਵੀ ਬਣਦੇ ਹਨ ਜੋ ਸੰਤੁਲਨ ਰੱਖਣ ਵਿੱਚ ਮਦਦ ਕਰਦੇ ਹਨ।

ਵਰਜਸ਼: ਨਤੀਜੇ ਹੈਰਾਨੀਜਨਕ ਹਨ ਇੱਕ ਵਾਰ ਸ਼ੁਰੂ ਕਰ ਲਵੋ, ਤੁਹਾਡਾ ਛੱਡਣ ਨੂੰ ਦਿਲ ਨਹੀਂ ਕਰੇਗਾ। ਕਿਉਂਕਿ ਤੁਹਾਨੂੰ ਜਲਦੀ ਪਤਾ ਲੱਗ ਜਾਏਗਾ ਕਿ ਕਿਤਨਾ ਸੌਖਾ ਹੈ:

(1) ਪੌੜੀਆਂ ਚੜ੍ਹਨਾਂ

(2) ਗਰੌਸਰੀ ਦਾ ਥੈਲਾ ਚੁੱਕਣਾ

(3) ਬੱਚਿਆਂ ਨੂੰ ਚੁੱਕ

(4) ਸਿਹਤਮੰਦ ਖਾਣਾ ਬਣਾਉਣਾ

(5) ਸਿੱਧਾ ਖੜੇ ਹੋਣਾ

(6) ਡਿੱਗਨ ਤੋਂ ਬਚਣਾ

(7) ਤਣਾਉ ਨਾਲ ਨਜਿੱਠਣਾ

(8) ਸੌਣ ਦੇ ਵਕਤ ਨੀਂਦ ਆਉਣੀ

ਥੋੜੇ ਸ਼ਬਦਾਂ ਵਿੱਚ ਨੇਮਬੱਧ ਸਰੀਰਕ ਸਰਗਰਮੀ ਦਾ ਮਤਲਬ ਹੈ, ਜ਼ਿਆਦਾ ਅਜ਼ਾਦੀ ਅਤੇ ਸੁਤੰਤਰਤਾ।

ਸ਼ੁਰੂ ਕਰਨਾ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ ਕਿ ਕੀ ਤੁਸੀਂ ਸਰੀਰਕ ਸਰਗਰਮੀ ਵਧਾਉਣ ਦੇ ਕਾਬਲ ਹੋ। ਜੇ ਡਾਕਟਰ ਹਾਂ ਕਹੇ ਤਾਂ ਅਸੀਂ ਸਿਫ਼ਾਰਿਸ਼ ਕਰਾਂਗੇ ਕਿ ਤੁਸੀਂ ਕਿਸੇ ਵਰਜਸ਼ ਮਾਹਰ ਨਾਲ ਮਸ਼ਵਰਾ ਕਰੋ ਕਿ ਤੁਹਾਨੂੰ ਕਿਹੋ ਜਿਹੀ ਅਤੇ ਕਿੰਨੀ ਕੁ ਵਰਜਸ਼ ਕਰਨੀ ਚੰਗੀ ਹੈ।

ਸਿਹਤਮੰਦ ਖਾਣੇ ਬਾਰੇ ਸੁਆਲ ਠੀਕ ਜਾਂ ਗਲਤ?

1. ਅਸੀਂ ਅੱਜ ਵੀ ਉਤਨੀ ਹੀ ਸ਼ਰਾਬ ਪੀ ਸਕਦੇ ਹਾਂ ਜਿੰਨੀ ਅਸੀਂ 20 ਜਾਂ 40 ਸਾਲ ਦੀ ਉਮਰ ਵਿੱਚ ਪੀਂਦੇ ਸੀ।

ਗਲਤ। ਜਦੋਂ ਤੁਸੀਂ ਬਿਰਧ ਹੁੰਦੇ ਹੋ ਤਾਂ ਤੁਹਾਡਾ ਸਰੀਰ ਸ਼ਰਾਬ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ ਹੈ ਜਿਸਦਾ ਮਤਲਬ ਹੈ ਕਿ ਸ਼ਰਾਬ ਦਾ ਅਸਰ ਤੁਹਾਡੇ ਸਰੀਰ ਤੇ ਅੱਗੇ ਨਾਲੋਂ ਜ਼ਿਆਦਾ ਹੁੰਦਾ ਹੈ।

2. ਸਾਰੇ ਥਿੰਧੇ / ਫ਼ੈਟ ਖ਼ਰਾਬ ਹੁੰਦੇ ਹਨ।

ਗਲਤ। ਤੁਹਾਨੂੰ ਖਾਣੇ ਵਿੱਚ ਫ਼ੈਟ ਚਾਹੀਦੀ ਹੈ ਪਰ ਇਹ ਠੀਕ ਤਰਾਂ ਦੀ ਹੋਣੀ ਚਾਹੀਦੀ ਹੈ। ਇਹ ਗਿਰੀਆਂ, ਬੀਜ, ਐਵਾਕਾਡੋ, ਸੈਮਨ, ਟੂਨਾ ਅਤੇ ਘੱਟ ਫ਼ੈਟ ਵਾਲੇ ਚੀਜ਼ (ਚਹੲੲਸੲ) ਵਰਗੇ ਸਰੋਤਾਂ ਵਿਚੋਂ ਹੋਵੇ।

3. ਮੈਨੂੰ ਪਿਆਸ ਨਹੀਂ ਲਗਦੀ ਇਸ ਕਰਕੇ ਮੈਂ ਕਾਫ਼ੀ ਤਰਲ ਲੈ ਰਿਹਾ ਹੋਵਾਂਗਾ।

ਗਲਤ। ਜਦੋਂ ਤੁਹਾਡਾ ਸਰੀਰ ਬਿਰਧ ਹੁੰਦਾ ਹੈ ਤੁਹਾਡੇ ਲਈ ਇਹ ਪਤਾ ਲਗਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਤੁਹਾਨੂੰ ਕਦੋਂ ਤਰਲ ਚਾਹੀਦਾ ਹੈ। ਤੁਹਾਨੂੰ ਲਗਾਤਾਰ ਤਰਲ ਪੀਂਦੇ ਰਹਿਣਾ ਚਾਹੀਦਾ ਹੈ, ਚਾਹੇ ਪਿਆਸ ਲੱਗੇ ਜਾਂ ਨਾ।

4. ਮੈਂ ਵਰਜਸ਼ ਕਰਨ ਲਈ ਬਹੁਤ ਬੁੱਢਾ ਹਾਂ।

ਗਲਤ। ਸਰੀਰਕ ਸਰਗਰਮੀ ਲਈ ਤੁਸੀਂ ਕਦੇ ਵੀ ਬੁੱਢੇ ਨਹੀਂ ਹੁੰਦੇ। ਚਾਹੇ ਤੁਸੀਂ 80 ਜਾਂ 90 ਸਾਲਾਂ ਦੇ ਹੋਵੋ, ਸਰਗਰਮ ਰਹਿਕੇ ਤੁਸੀਂ ਚੰਗਾ ਮਹਿਸੂਸ ਕਰੋਗੇ ਅਤੇ ਜੋ ਕਰਨਾ ਚਾਹੋ ਕਰ ਸਕੋਗੇ।

ਸਰੋਤ : ਸਿਹਤ ਵਿਭਾਗ

3.1582278481
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top