ਹੋਮ / ਸਿਹਤ / ਬਜ਼ੁਰਗਾਂ ਦੀ ਸਿਹਤ / ਪੁਰਾਣੀਆਂ ਬਿਮਾਰੀਆਂ ਲਈ ਸਹੀ ਖਾਣਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੁਰਾਣੀਆਂ ਬਿਮਾਰੀਆਂ ਲਈ ਸਹੀ ਖਾਣਾ

ਜੇਕਰ ਮੈਨੂੰ ਇਹ ਬਿਮਾਰੀਆਂ ਹਨ ਤਾਂ ਮੈਨੂੰ ਕੀ ਖਾਣਾ ਚਾਹੀਦਾ ਹੈ। ਜੋੜਾਂ ਦਾ ਰੋਗ (ਗਠੀਆ), ਐਲਜ਼ਾਈਮਰਜ਼ ਬਿਮਾਰੀ, ਪਾਰਕਿਨਸਨਜ਼ ਬਿਮਾਰੀ, ਨਿਗਲਣ ਵਿੱਚ ਤਕਲੀਫ਼।

ਜੇਕਰ ਮੈਨੂੰ ਇਹ ਬਿਮਾਰੀਆਂ ਹਨ (ਜਾਂ ਇਨ੍ਹਾਂ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ।

ਦਿਲ ਦੀ ਬਿਮਾਰੀ, ਵੱਧ ਕੋਲੈਸਟਰੌਲ, ਹਾਈ ਬਲੱਡ ਪਰੈਸ਼ਰ, ਸ਼ੂਗਰ ਰੋਗ, ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ), ਕੈਂਸਰ, ਗੈਸਟਰੋਇਸੋਫ਼ਾਜਿਲ ਰੀਫ਼ਲਕਸ ਬਿਮਾਰੀ (ਭੱਸ ਡਕਾਰ, ਏਸਿਡਿਟੀ ਦੀ ਬਿਮਾਰੀ), ਮਸੂੜ੍ਹਿਆਂ ਦੀ ਬਿਮਾਰੀ, ਅੱਖਾਂ ਦੀਆਂ ਤਕਲੀਫ਼ਾਂ।

ਜੇਕਰ ਮੈਨੂੰ ਇਹ ਬਿਮਾਰੀਆਂ ਹਨ ਤਾਂ ਮੈਨੂੰ ਕੀ ਖਾਣਾ ਚਾਹੀਦਾ ਹੈ। ਜੋੜਾਂ ਦਾ ਰੋਗ (ਗਠੀਆ), ਐਲਜ਼ਾਈਮਰਜ਼ ਬਿਮਾਰੀ, ਪਾਰਕਿਨਸਨਜ਼ ਬਿਮਾਰੀ, ਨਿਗਲਣ ਵਿੱਚ ਤਕਲੀਫ਼।

ਕਈ ਵਾਰੀ ਪੁਰਾਣੀ ਬਿਮਾਰੀ ਲਈ ਖਾਸ ਧਿਆਨ ਦੀ ਲੋੜ ਹੁੰਦੀ ਹੈ। ਅੱਜਕੱਲ ਸਿਹਤ ਦੇ ਮਾਹਰ ਸਹਿਮਤ ਹਨ ਕਿ ਜੋ ਖਾਣਾ ਤੁਸੀਂ ਖਾਂਦੇ ਹੋ ਉਸ ਵਿੱਚ ਥੋੜੀ ਜਿਹੀ ਤਬਦੀਲੀ ਵੀ ਤੁਹਾਡੀ ਸਿਹਤ ਵਿੱਚ ਭਾਰੀ ਫ਼ਰਕ ਪਾ ਸਕਦੀ ਹੈ।

ਬਜ਼ੁਰਗਾਂ ਵਿੱਚ ਆਮ ਤੌਰ ਤੇ ਪਾਈਆਂ ਜਾਣ ਵਾਲੀਆਂ ਪੁਰਾਣੀਆਂ ਬਿਮਾਰੀਆਂ ਬਾਰੇ ਸਹੀ ਖਾਣ ਦੀਆਂ ਸੇਧਾਂ ਇਸ ਚੈਪਟਰ ਵਿੱਚ ਦਿੱਤੀਆਂ ਗਈਆਂ ਹਨ। ਇਨ੍ਹਾਂ ਬਿਮਾਰੀਆਂ, ਜਾਂ ਉਹ ਬਿਮਾਰੀਆਂ ਜਿਨ੍ਹਾਂ ਨੂੰ ਇੱਥੇ ਸ਼ਾਮਲ ਨਹੀਂ ਕੀਤਾ ਗਿਆ, ਦੇ ਦੌਰਾਨ ਸਿਹਤਮੰਦ ਖਾਣਾ ਖਾਣ ਬਾਰੇ ਵਧੇਰੀ ਜਾਣਕਾਰੀ ਲਈ ਆਪਣੇ ਡਾਕਟਰ ਜਾਂ ਡਾਇਟੀਸ਼ਨ ਨਾਲ ਗੱਲਬਾਤ ਕਰੋ। ਕਈ ਨੁਸਖੇ ਵਾਲੀਆਂ ਦਵਾਈਆਂ ਕਾਰਨ ਤੁਹਾਡੇ ਸਰੀਰ ਵਿੱਚੋਂ ਮਹੱਤਵਪੂਰਨ ਪੌਸ਼ਟਿਕ ਤੱਤ ਨਿਕਲ ਸਕਦੇ ਹਨ, ਇਸ ਲਈ ਆਪਣੇ ਡਾਕਟਰ, ਫਾਰਮਾਸਿਸਟ ਜਾਂ ਡਾਇਟੀਸ਼ਨ ਨੂੰ ਪੁੱਛੋ ਕਿ ਤੁਹਾਨੂੰ ਆਪਣੀ ਖੁਰਾਕ ਵਿੱਚ ਕੋਈ ਖਾਸ ਖਾਣਾ ਸ਼ਾਮਲ ਕਰਨ ਦੀ ਜ਼ਰੂਰਤ ਤਾਂ ਨਹੀਂ।

ਜੇ ਮੈਨੂੰ ਦਿਲ ਦੀ ਬਿਮਾਰੀ ਹੈ (ਜਾਂ ਉਸ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ?

ਦਿਲ ਦੀ ਬਿਮਾਰੀ ਇਸ ਵਕਤ ਕੈਨੇਡਾ ਦੀ ਇੱਕ ਨੰਬਰ ਦੀ ਮਾਰੂ ਬਿਮਾਰੀ ਹੈ। ਸਟੈਟਿਸਟਿਕਸ ਕੈਨੇਡਾ (ਸ਼ਟੳਟਸਿਟਚਿਸ ਛੳਨੳਦੳ) ਦੀ ਰੀਪੋਰਟ ਮੁਤਾਬਿਕ 20 ਅਤੇ 59 ਸਾਲ ਵਿਚਲੀ ਉਮਰ ਦੇ 80% ਕੈਨੇਡੀਅਨਜ਼ ਨੂੰ ਦਿਲ ਦੀ ਬਿਮਾਰੀ ਦੇ ਘੱਟੋ ਘੱਟ ਇੱਕ ਵੱਡੇ ਖ਼ਤਰੇ ਦਾ ਕਾਰਨ ਜ਼ਰੂਰ ਹੈ। 11% ਲੋਕਾਂ ਨੂੰ ਤਿੰਨ ਜਾਂ ਇਸ ਤੋਂ ਵੱਧ ਵੱਡੇ ਖ਼ਤਰੇ ਦੇ ਕਾਰਨ ਹਨ। ਇਨ੍ਹਾਂ ਖ਼ਤਰੇ ਦਿਆਂ ਕਾਰਨਾਂ ਵਿੱਚ ਸ਼ਾਮਲ ਹਨ ਹਾਈ ਬਲੱਡ ਪਰੈਸ਼ਰ, ਵੱਧ ਕੋਲੈਸਟਰੌਲ, ਮੋਟਾਪਾ, ਟਾਈਪ - 2 ਸ਼ੂਗਰ ਰੋਗ (ਡਾਇਬੀਟੀਜ਼) ਅਤੇ ਸਿਗਰਟ ਪੀਣਾ। ਖੋਜ, ਪੇਰੀਓਡੋਂਟਲ (ਮਸੂੜ੍ਹਿਆਂ) ਬਿਮਾਰੀ ਅਤੇ ਦਿਲ ਦੀ ਬਿਮਾਰੀ ਵਿੱਚ ਸੰਬੰਧਾਂ ਵਲ ਵੀ ਇਸ਼ਾਰਾ ਕਰ ਰਹੀ ਹੈ। ਦਵਾਈਆਂ ਅਤੇ ਅਪਰੇਸ਼ਨ ਇਕੱਲੇ ਇਸ ਸਮੱਸਿਆ ਦਾ ਹੱਲ ਨਹੀਂ। ਜੇਕਰ ਤੁਹਾਨੂੰ ਦਿਲ ਦੀ ਬਿਮਾਰੀ ਹੈ ਜਾਂ ਭਵਿੱਖ ਵਿੱਚ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਸਿਹਤਮੰਦ ਖਾਣੇ ਖਾਓ ਅਤੇ ਸਰੀਰਕ ਤੌਰ ਤੇ ਸਰਗਰਮ ਰਹੋ, ਤਾਂ ਕਿ ਤੁਹਾਡਾ ਭਾਰ ਸਿਹਤਮੰਦ ਰਹੇ (ਇਹ ਵੇਖਣ ਲਈ ਕਿ ਤੁਹਾਡਾ ਭਾਰ ਸਿਹਤਮੰਦ ਹੈ। ਤੁਸੀਂ ਆਪਣੇ ਦੰਦ ਅਤੇ ਮਸੂੜ੍ਹੇ ਵੀ ਸਿਹਤਮੰਦ ਰੱਖੋ ਅਤੇ ਸਿਗਰਟ ਪੀਣਾ ਬੰਦ ਕਰ ਦਿਓ।

ਤੁਹਾਨੂੰ ਆਪਣੇ ਮਨਪਸੰਦ ਸਾਰੇ ਖਾਣੇ ਨਹੀਂ ਛੱਡਣ ਦੀ ਲੋੜ। ਇਸ ਦੀ ਬਜਾਏ, ਵੰਨ-ਸੁਵੰਨਾ ਭੋਜਨ ਸੰਜਮ ਨਾਲ ਖਾਓ ਥੋੜ੍ਹਾ ਬਹੁਤ ਸਭ ਕੁਝ ਖਾਓ ਅਤੇ ਸਿਹਤਮੰਦ ਦਿਲ ਲਈ:

ਸੈਚੂਰੇਟਿਡ ਅਤੇ ਟਰਾਂਸ ਫ਼ੈਟਸ / ਥਿੰਧੇ ਸੀਮਾ ਵਿੱਚ ਰੱਖੋ

ਤੁਹਾਡੇ ਸਰੀਰ ਨੂੰ ਥਿੰਧਾ ਚਾਹੀਦਾ ਹੈ, ਪਰ ਸਿਹਤਮੰਦ ਥਿੰਧੇ ਅਤੇ ਨੁਕਸਾਨਦੇਹ ਥਿੰਧੇ ਵਿੱਚ ਬਹੁਤ ਫ਼ਰਕ ਹੈ।

ਸੈਚੂਰੇਟਿਡ ਅਤੇ ਟਰਾਂਸ ਫ਼ੈਟਸ ਨੁਕਸਾਨਦੇਹ ਥਿੰਧੇ ਹਨ। ਖਾਸ ਕਰ ਉਨ੍ਹਾਂ ਲਈ ਇਹ ਜ਼ਿਆਦਾ ਖ਼ਤਰਨਾਕ ਹਨ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਜਾਂ ਦਿਲ ਦੀ ਬਿਮਾਰੀ ਦਾ ਖ਼ਤਰਾ ਹੈ ਕਿਉਂਕਿ ਇਹ ਕੋਲੈਸਟਰੌਲ ਦਾ ਲੈਵਲ ਵਧਾ ਸਕਦੇ ਹਨ।

ਸੈਚੂਰੇਟਿਡ ਫ਼ੈਟਸ ਆਮ ਤੌਰ ਤੇ ਉਨ੍ਹਾਂ ਖਾਣਿਆਂ ਵਿੱਚ ਹੁੰਦੇ ਹਨ ਜੋ ਜਾਨਵਰਾਂ ਤੋਂ ਆਉਂਦੇ ਹਨ ਜਿਹਾ ਕਿ ਚਰਬੀ ਵਾਲਾ ਲਾਲ ਮੀਟ ਅਤੇ ਖਾਲਸ ਦੁੱਧ। ਟਰਾਂਸ ਫ਼ੈਟਸ ਆਮ ਤੌਰ ਤੇ ਬਨਸਪਤੀ ਤੇਲਾਂ ਜਿਨ੍ਹਾਂ ਨੂੰ ਹਾਈਡਰੋਜੀਨੇਟਿਡ ਕਰਕੇ ਸਖ਼ਤ ਕੀਤਾ ਗਿਆ ਹੁੰਦਾ ਹੈ ਜਿਹਾ ਕਿ, ਸਖ਼ਤ ਮਾਰਜਰੀਨ ਵਿੱਚੋਂ ਆਉਂਦਾ ਹੈ। (ਨਰਮ ਮਾਰਜਰੀਨ ਚੁਣੋ ਜਿਸ ਤੇ ਨਾਨ-ਹਾਈਡਰੋਜੀਨੇਟਿਡ ਦਾ ਲੇਬਲ ਲੱਗਿਆ ਹੋਵੇ।) ਟਰਾਂਸ ਫ਼ੈਟਸ ਕਈ ਬਜ਼ਾਰੀ ਪਕਾਈਆਂ ਹੋਈਆਂ ਚੀਜ਼ਾਂ, ਕਰੈਕਰਜ਼, ਸਨੈਕਸ ਵਿੱਚ ਵੀ ਹੁੰਦੇ ਹਨ। (ਉਹ ਚੀਜ਼ਾਂ ਚੁਣੋ ਜਿਨ੍ਹਾਂ ਤੇ ਟਰਾਂਸ-ਫ਼ੈਟ ਫ਼੍ਰੀ ਦਾ ਲੇਬਲ ਲੱਗਿਆ ਹੋਵੇ।)

ਮੋਨੋਅਨਸੈਚੂਰੇਟਿਡ ਅਤੇ ਪੌਲੀਅਨਸੈਚੂਰੇਟਿਡ ਫ਼ੈਟਸ ਸਿਹਤਮੰਦ ਥਿੰਧੇ ਹਨ। ਇਹ ਕਈ ਕਿਸਮ ਦੇ ਖਾਣਿਆਂ ਵਿੱਚ ਮਿਲਦੇ ਹਨ, ਜਿਨ੍ਹਾਂ ਵਿੱਚ ਤੇਲ ਵਾਲੀ ਜਾਂ ਚਰਬੀ ਵਾਲੀ ਮੱਛੀ, ਕਨੋਲਾ ਅਤੇ ਸੋਇਆਬੀਨ ਦਾ ਤੇਲ, ਪੀਸੀ ਅਲਸੀ ਅਤੇ ਗਿਰੀਆਂ ਸ਼ਾਮਲ ਹਨ। ਸਿਹਤਮੰਦ ਫ਼ੈਟਸ ਤੁਹਾਡੇ ਕੋਲੈਸਟਰੌਲ ਦਾ ਲੈਵਲ ਅਤੇ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਖ਼ਤਰਾ ਘਟਾ ਦਿੰਦੇ ਹਨ। ਇਹ ਯਾਦ ਰੱਖਣਾ ਕਿ ਸਾਰੇ ਫ਼ੈਟਸ ਸਿਹਤਮੰਦ ਵੀ ਵਿੱਚ ਕੈਲਰੀਜ਼ ਬਹੁਤ ਹੁੰਦੀਆਂ ਹਨ।

ਆਪਣੇ ਖਾਣੇ ਵਿੱਚ ਰੇਸ਼ਾ (ਫ਼ਾਈਬਰ) ਵਧਾਓ

ਵੱਧ ਰੇਸ਼ਾ (ਫ਼ਾਈਬਰ) ਵਾਲੇ ਖਾਣੇ ਖਾਣ ਨਾਲ ਬਲੱਡ ਕੋਲੈਸਟਰੌਲ ਦਾ ਲੈਵਲ ਘਟਦਾ ਹੈ ਅਤੇ ਬਲੱਡ ਸ਼ੂਗਰ ਦਾ ਲੈਵਲ ਵੀ ਕਾਬੂ ਵਿੱਚ ਰਹਿੰਦਾ ਹੈ। ਜ਼ਿਆਦਾ ਸਮੇਂ ਲਈ ਪੇਟ ਭਰਿਆ-ਭਰਿਆ ਹੋਣ ਕਰਕੇ ਇਹ ਭਾਰ ਕਾਬੂ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।

ਰੇਸ਼ੇ ਦੇ ਚੰਗੇ ਸਰੋਤਾਂ ਵਿੱਚ ਸ਼ਾਮਲ ਹਨ:

(1) ਸੰਪੂਰਨ ਅਨਾਜ ਵਾਲੀਆਂ ਡਬਲ ਰੋਟੀਆਂ, ਪਾਸਤਾ ਅਤੇ ਸੀਰੀਅਲ

(2) ਬਿਨਾ ਪਾਲਿਸ਼ ਚਾਵਲ (ਭੂਰੇ)

(3) ਸਬਜ਼ੀਆਂ ਅਤੇ ਫਲ

ਆਪਣੇ ਸੋਡੀਅਮ (ਲੂਣ) ਨੂੰ ਸੀਮਾ ਵਿੱਚ ਰੱਖੋ

ਸੋਡੀਅਮ (ਲੂਣ) ਬਲੱਡ ਪਰੈਸ਼ਰ ਵਧਾ ਸਕਦਾ ਹੈ। ਰੋਜ਼ਾਨਾਂ ਸਾਰੇ ਖਾਣਿਆਂ ਵਿੱਚੋਂ ਸੋਡੀਅਮ 2300 ਮਿਲੀਗ੍ਰਾਮ ਦੀ ਸੀਮਾ ਤੋਂ ਵੱਧ ਨਾ ਲਵੋ। ਜੇਕਰ ਤੁਹਾਨੂੰ ਹਾਈ ਬਲੱਡ ਪਰੈਸ਼ਰ, ਗੁਰਦੇ ਦੀ ਬਿਮਾਰੀ, ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਜਾਂ ਸ਼ੂਗਰ ਰੋਗ (ਡਾਇਬੀਟੀਜ਼) ਹੈ ਤਾਂ ਹੋਰ ਵੀ ਘੱਟ ਲਵੋ।

ਆਪਣੀ ਸ਼ੂਗਰ (ਮਿੱਠੇ) ਨੂੰ ਸੀਮਾ ਵਿੱਚ ਰੱਖੋ

ਸ਼ੂਗਰ (ਮਿੱਠੇ), ਇਹ ਉਹ ਕਾਰਬੋਹਾਈਡ੍ਰੇਟਸ ਹਨ ਜੋ ਤੁਹਾਡੇ ਬਲੱਡ ਸ਼ੂਗਰ ਲੈਵਲ, ਤੁਹਾਡੇ ਭਾਰ ਅਤੇ ਤੁਹਾਡੇ ਖੂਨ ਵਿਚਲੀ ਚਰਬੀ (ਟ੍ਰਾਇਗਲਿਸਰਾਈਡਜ਼) ਤੇ ਅਸਰ ਪਾ ਸਕਦੇ ਹਨ। ਤੁਹਾਨੂੰ ਇੱਕ ਦਿਨ ਵਿੱਚ 6 ਤੋਂ 10 ਚਮਚ (30 ਤੋਂ 50 ਗ੍ਰਾਮ) ਖੰਡ ਦੀ ਸੀਮਾ ਰੱਖਣੀ ਚਾਹੀਦੀ ਹੈ, ਜੇਕਰ ਤੁਹਾਡਾ ਟ੍ਰਾਇਗਲਿਸਰਾਈਡ ਵੱਧ ਹੈ ਜਾਂ ਸ਼ੂਗਰ ਰੋਗ (ਡਾਇਬੀਟੀਜ਼) ਹੈ ਤਾਂ ਹੋਰ ਵੀ ਘੱਟ। ('ਜੇ ਮੈਨੂੰ ਸ਼ੂਗਰ ਰੋਗ (ਡਾਇਬੀਟੀਜ਼) ਹੈ (ਜਾਂ ਇਸ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ?

ਆਪਣੀ ਕੈਫ਼ੀਨ ਅਤੇ ਸ਼ਰਾਬ ਨੂੰ ਸੀਮਾ ਵਿੱਚ ਰੱਖੋ

ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪਰੈਸ਼ਰ ਵਾਲਿਆਂ ਲਈ ਦਰਮਿਆਨੀ ਮਾਤਰਾ ਵਿੱਚ ਕੈਫ਼ੀਨ ਹੀ ਠੀਕ ਰਹਿੰਦੀ ਹੈ। ਦਰਮਿਆਨੀ ਤੋਂ ਮਤਲਬ ਹੈ। ਇੱਕ ਦਿਨ ਵਿੱਚ 8 ਔਂਸ ਵਾਲੇ 3 ਕੱਪ ਕੌਫ਼ੀ (400 ਤੋਂ 450 ਮਿਲੀਗ੍ਰਾਮ) । ਚਾਹ ਵਿੱਚ ਕੌਫ਼ੀ ਨਾਲੋਂ ਬਹੁਤ ਘੱਟ ਕੈਫ਼ੀਨ ਹੁੰਦੀ ਹੈ। ਸ਼ਰਾਬ ਤੁਹਾਡੀ ਦਿਲ ਦੀ ਬਿਮਾਰੀ ਨੂੰ ਹੋਰ ਵੀ ਖਰਾਬ ਕਰ ਸਕਦੀ ਹੈ ਕਿਉਂਕਿ ਇਹ ਤੁਹਾਡਾ ਬਲੱਡ ਪਰੈਸ਼ਰ ਵਧਾ ਦਿੰਦੀ ਹੈ। ਇਸ ਤੋਂ ਇਲਾਵਾ ਸ਼ਰਾਬ ਅਤੇ ਦਿਲ ਦੀਆਂ ਦਵਾਈਆਂ ਆਪਸ ਵਿੱਚ ਨਹੀਂ ਰਲਦੀਆਂ ਅਤੇ ਇਹ ਬੜਾ ਖ਼ਤਰਨਾਕ ਹੋ ਸਕਦਾ ਹੈ। ਜੇ ਤੁਸੀਂ ਸ਼ਰਾਬ ਪੀਣ ਦੀ ਚੋਣ ਕੀਤੀ ਹੈ ਤਾਂ ਦਿਨ ਵਿੱਚ ਇੱਕ ਡਰਿੰਕ ਤੋਂ ਜ਼ਿਆਦਾ ਨਾ ਲਵੋ ਜਿਸਦਾ ਮਤਲਬ ਹੈ:

(1) ਇੱਕ 12 ਔਂਸ (354 ਮਿਲੀਲੀਟਰ) ਦੀ ਬੀਅਰ ਬੋਤਲ

(2) ਇੱਕ 5 ਔਂਸ (147 ਮਿਲੀਲੀਟਰ) ਦਾ ਵਾਈਨ ਦਾ ਗਲਾਸ

(3) 1 ਔਂਸ (44 ਮਿਲੀਲੀਟਰ) ਸ਼ਰਾਬ

ਧਿਆਨ ਦਿਓ!

ਜੇ ਤੁਹਾਡਾ ਟ੍ਰਾਇਗਲਿਸਰਾਈਡ ਦਾ ਲੈਵਲ ਵੱਧ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕਿੰਨੀ ਸ਼ਰਾਬ ਪੀਣੀ ਸੁਰੱਖਿਅਤ ਹੈ। ਟ੍ਰਾਇਗਲਿਸਰਾਈਡ ਦੇ ਵੱਧ ਲੈਵਲ ਦਾ ਸੰਬੰਧ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਖਤਰੇ ਨਾਲ ਹੋ ਸਕਦਾ ਹੈ।

ਜੇ ਮੈਨੂੰ ਵੱਧ ਕੋਲੈਸਟਰੌਲ ਹੈ (ਜਾਂ ਇਸ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ?

ਕੋਲੈਸਟਰੌਲ ਇੱਕ ਕੁਦਰਤੀ ਮੋਮ ਵਰਗੀ ਚੀਜ਼ ਹੈ ਜੋ ਕਈ ਖਾਣਿਆਂ ਵਿੱਚ ਹੁੰਦੀ ਹੈ ਖ਼ਾਸਕਰ ਮੀਟ, ਮੁਰਗਾ, ਸਮੁੰਦਰੀ ਖਾਣਾ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ। ਲਿਪੋਪਰੋਟੀਨ ਤੁਹਾਡੀ ਖੂਨ ਧਾਰਾ ਵਿੱਚ ਵਾਹਕ ਹਨ ਜੋ ਕੋਲੈਸਟਰੌਲ ਨੂੰ ਤੁਹਾਡੇ ਸਰੀਰ ਵਿੱਚ ਘੁਮਾਉਂਦੇ ਹਨ।

ਜ਼ਿਆਦਾ ਘਣਤਾ ਵਾਲਾ ਲਿਪੋਪਰੋਟੀਨ ਅੱਛਾ ਕੋਲੈਸਟਰੌਲ ਹੈ। ਜ਼ਿਆਦਾ ਘਣਤਾ ਵਾਲਾ ਲਿਪੋਪਰੋਟੀਨ ਕੋਲੈਸਟਰੌਲ ਨੂੰ ਤਤੂਆਂ ਤੋਂ ਜਿਗਰ ਵਲ ਲੈ ਜਾਂਦਾ ਹੈ। ਘੱਟ ਘਣਤਾ ਵਾਲਾ ਲਿਪੋਪਰੋਟੀਨ (ਲ਼ਧਲ਼) ਕੋਲੈਸਟਰੌਲ ਨੂੰ ਜਿਗਰ ਤੋਂ ਟਿਸ਼ੂਜ਼ ਵਲ ਲੈ ਜਾਂਦਾ ਹੈ। ਇਸ ਨੂੰ ਮੰਦਾ ਕੋਲੈਸਟਰੌਲ ਕਹਿੰਦੇ ਹਨ ਕਿਉਂਕਿ ਘੱਟ ਘਣਤਾ ਵਾਲੇ ਲਿਪੋਪਰੋਟੀਨ ਦਾ ਲੈਵਲ ਵੱਧ ਹੋਣ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਹੋ ਜਾਂਦਾ ਹੈ।

ਜੇ ਤੁਹਾਡਾ ਘੱਟ ਘਣਤਾ ਵਾਲੇ ਲਿਪੋਪਰੋਟੀਨ ਕੋਲੈਸਟਰੌਲ ਦਾ ਲੈਵਲ ਵਧਿਆ ਹੋਇਆ ਹੈ ਜਾਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਗਰਟ ਛੱਡੋ, ਆਪਣਾ ਭਾਰ ਸਿਹਤਮੰਦ ਰੱਖੋ, ਸਰੀਰਕ ਤੌਰ ਤੇ ਸਰਗਰਮ ਰਹੋ ਅਤੇ:

ਖ਼ੈਟਸ ਥਿੰਧੇ ਘੱਟ ਕਰ

ਕੋਲੈਸਟਰੌਲ ਘੱਟ ਕਰਨ ਲਈ ਸਾਰੇ ਥਿੰਧੇ ਘੱਟ ਕਰੋ ਖਾਸ ਕਰਕੇ ਸੈਚੂਰੇਟਿਡ ਅਤੇ ਟਰਾਂਸ ਫ਼ੈਟਸ। ਸੈਚੂਰੇਟਿਡ ਫ਼ੈਟਸ ਘੱਟ ਘਣਤਾ ਵਾਲੇ ਲਿਪੋਪਰੋਟੀਨ ਕੋਲੈਸਟਰੌਲ ਦੇ ਲੈਵਲ ਨੂੰ ਸਭ ਤੋਂ ਜ਼ਿਆਦਾ ਵਧਾਉਂਦੇ ਹਨ।

ਹਫ਼ਤੇ ਵਿੱਚ 4 ਤੋਂ ਜ਼ਿਆਦਾ ਅੰਡੇ ਨਾ ਖਾਓ - 2 ਹਰ ਹਫ਼ਤੇ, ਜੇਕਰ ਵੱਧ ਕੋਲੈਸਟਰੌਲ ਹੈ ਅਤੇ ਅੰਗਾਂ ਦਾ ਮੀਟ ਜਿਹਾ ਕਿ ਜਿਗਰ, ਗੁਰਦਾ ਘੱਟ ਖਾਓ ਜਾਂ ਨਾ ਖਾਓ

ਇੱਕ ਸਿਹਤਮੰਦ ਪਲੇਟ

ਸਿਹਤਮੰਦ ਦਿਲ ਲਈ, ਘੱਟ ਕੋਲੈਸਟਰੌਲ ਵਾਲਾ ਖਾਣਾ (ਸ਼ੂਗਰ ਰੋਗ (ਡਾਇਬੀਟੀਜ਼) ਵਾਲਿਆਂ ਲਈ ਵੀ ਠੀਕ), ਤੇਲ ਤੋਂ ਬਿਨਾਂ ਜਾਂ ਘੱਟ ਤੇਲ ਵਿੱਚ ਬਣਾਓ ਅਤੇ ਆਪਣੀ ਪਲੇਟ ਇਸ ਤਰਾਂ ਭਰੋ:

(1) ਅੱਧੀ ਪਲੇਟ ਰੰਗਦਾਰ ਸਬਜ਼ੀਆਂ ਨਾਲ

(2) ਚੌਥਾ ਹਿੱਸਾ ਪਲੇਟ ਸੰਪੂਰਨ ਅਨਾਜ ਦੇ ਉਤਪਾਦਨਾਂ ਜਿਹਾ ਕਿ ਸੰਪੂਰਨ ਕਣਕ ਵਾਲਾ ਪਾਸਤਾ ਜਾਂ ਬਿਨਾਂ ਪਾਲਿਸ਼ ਚਾਵਲ ਜਾਂ ਸਟਾਰਚ (ਆਲੂ ਜਾਂ ਮੱਕੀ) ਅਤੇ

(3) ਚੌਥਾ ਹਿੱਸਾ ਪਲੇਟ ਮੀਟ, ਮੁਰਗਾ, ਮੱਛੀ, ਟੋਖ਼ੂ, ਫਲੀਆਂ ਜਾਂ ਦਾਲਾਂ। ਇੱਕ ਫਲ ਜਾਂ ਘੱਟ ਥਿੰਧੇ ਵਾਲੇ ਦਹੀਂ ਨਾਲ ਖਾਣਾ ਮੁਕੰਮਲ ਕਰੋ।

ਰੇਸ਼ਾ ਵਧਾਓ

ਫਲੀਆਂ, ਸੰਪੂਰਨ ਅਨਾਜ, ਸਬਜ਼ੀਆਂ ਅਤੇ ਫਲਾਂ ਵਿੱਚੋਂ ਜੋ ਰੇਸ਼ਾ (ਫ਼ਾਈਬਰ) ਮਿਲਦਾ ਹੈ, ਉਹ ਕੋਲੈਸਟਰੌਲ ਨੂੰ ਤੁਹਾਡੇ ਖੂਨ ਵਿੱਚੋਂ ਆਪਣੇ ਵਿੱਚ ਫਸਾ ਕੇ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ। ਓਮੇਗਾ 3 ਫ਼ੈਟੀ ਐਸਿਡ ਵਧਾਓ ਓਮੇਗਾ 3 ਫ਼ੈਟੀ ਐਸਿਡ ਟ੍ਰਾਇਗਲਿਸਰਾਈਡਜ਼ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਓਮੇਗਾ 3 ਫ਼ੈਟੀ ਐਸਿਡ ਦੇ ਚੰਗੇ ਸਰੋਤਾਂ ਵਿੱਚ ਸ਼ਾਮਲ ਹਨ:

(1) ਤੇਲ ਜਾਂ ਚਰਬੀ ਵਾਲੀ ਮੱਛੀ, ਜਿਹਾ ਕਿ ਸੈਮਨ, ਐਨਚੋਵੀ ਅਤੇ ਹੈਰਿੰਗ

(2) ਅਖ਼ਰੋਟ ਅਤੇ ਪੀਸੀ ਅਲਸੀ

(3) ਕਨੋਲਾ ਅਤੇ ਸੋਇਆਬੀਨ ਦਾ ਤੇਲ, ਅਤੇ

(4) ਓਮੇਗਾ 3 ਨਾਲ ਪੌਸ਼ਟਿਕ ਖਾਣੇ ਜਿਹਾ ਕਿ, ਅੰਡੇ, ਦਹੀਂ ਅਤੇ ਸੋਇਆ ਦੇ

ਪੀਣ ਵਾਲੇ ਪਦਾਰਥ

ਜ਼ਿਆਦਾ ਗਿਰੀਆਂ ਖਾਓ ਗਿਰੀਆਂ ਸਿਹਤਮੰਦ ਥਿੰਧੇ ਦੇ ਨਾਲ ਵਿਟਾਮਿਨ ਅਤੇ ਖਣਿਜ ਦੇ ਵੀ ਚੰਗੇ ਸਰੋਤ ਹਨ। ਇੱਕ ਚੌਥਾ ਹਿੱਸਾ ਕੱਪ (60 ਮਿਲੀਲੀਟਰ) ਬਿਨਾ ਭੁੱਜੇ, ਬਿਨਾ ਲੂਣ ਦੇ ਪੀਕੇਨਜ਼, ਮੂੰਗਫਲੀ, ਅਖ਼ਰੋਟ ਜਾਂ ਬਦਾਮ ਹਫ਼ਤੇ ਵਿੱਚ 5 ਜਾਂ ਜ਼ਿਆਦਾ ਦਿਨ ਲਵੋ। ਫ਼ਾਈਟੋਸਟੇਰੋਲਜ਼ ਵਧਾਓ ਫ਼ਾਈਟੋਸਟੇਰੋਲਜ਼ ਕੁਦਰਤੀ ਪੌਦਿਆਂ ਦੇ ਪਦਾਰਥ ਹਨ, ਜਿਹੜੇ ਘੱਟ ਘਣਤਾ ਵਾਲੇ ਲਿਪੋਪਰੋਟੀਨ ਵਾਲੇ ਕੋਲੈਸਟਰੌਲ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਨ੍ਹਾਂ ਵਿੱਚ ਫ਼ਾਈਟੋਸਟੇਰੋਲਜ਼ ਮਿਲ ਸਕਦੇ ਹਨ:

(1) ਬਨਸਪਤੀ ਤੇਲ

(2) ਟੋਫ਼ੂ ਅਤੇ ਸੋਇਆ ਤੋਂ ਬਣਾਏ ਜਾਣ ਵਾਲੇ ਖਾਣੇ (ਜਿਨ੍ਹਾਂ ਵਿੱਚ ਸ਼ਾਮਲ ਹਨ,

(3) ਸੋਇਆ ਦੀਆਂ ਪੀਣ ਵਾਲੀਆਂ ਚੀਜ਼ਾਂ, ਸ਼ਾਕਾਹਾਰੀ ਬਰਗਰ, ਸ਼ਾਕਾਹਾਰੀ ਡੌਗਜ਼)

(4) ਫਲੀਆਂ (ਜਿਹਾ ਕਿ ਸੁੱਕੇ ਮਟਰ, ਬੀਨਜ਼ ਅਤੇ ਦਾਲਾਂ)

(5) ਸੂਰਜਮੁਖੀ ਅਤੇ ਤਿਲ਼ਾਂ ਦੇ ਬੀਜ, ਅਤੇ

(6) ਜ਼ਿਆਦਾਤਰ ਸਬਜ਼ੀਆਂ ਅਤੇ ਫਲ।

ਬਨਸਪਤੀ ਤੇਲ ਅਤੇ ਬੀਜ ਘੱਟ ਘਣਤਾ ਵਾਲੇ ਲਿਪੋਪਰੋਟੀਨ ਨੂੰ ਘੱਟ ਕਰ ਸਕਦੇ ਹਨ, ਪਰ ਇਨ੍ਹਾਂ ਵਿੱਚ ਥਿੰਧਾ ਬਹੁਤ ਹੁੰਦਾ ਹੈ, ਇਸ ਲਈ ਥੋੜ੍ਹੇ ਹੀ ਖਾਓ।

ਸ਼ਰਾਬ ਦਾ ਪਰਹੇਜ਼ ਕਰੋ

ਜੇ ਤੁਹਾਡਾ ਟ੍ਰਾਇਗਲਿਸਰਾਈਡ ਦਾ ਲੈਵਲ ਵੱਧ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕਿੰਨੀ ਸ਼ਰਾਬ ਪੀਣੀ ਤੁਹਾਡੇ ਲਈ ਸੁਰੱਖਿਅਤ ਹੈ।

ਜੇ ਮੈਨੂੰ ਹਾਈ ਬਲੱਡ ਪਰੈਸ਼ਰ ਹੈ (ਜਾਂ ਇਸ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ?

ਬਲੱਡ ਪਰੈਸ਼ਰ ਇੱਕ ਸ਼ਕਤੀ ਹੈ ਜੋ ਖੂਨ ਨੂੰ ਦਿਮਾਗ, ਹੱਥਾਂ, ਪੈਰਾਂ, ਗੁਰਦਿਆਂ ਅਤੇ ਜਿਗਰ ਸਮੇਤ ਸਰੀਰ ਦੇ ਸਾਰੇ ਹਿੱਸਿਆਂ ਵਲ ਧੱਕਦੀ ਹੈ।

ਦੋ ਨੰਬਰ ਬਲੱਡ ਪਰੈਸ਼ਰ ਦੱਸਦੇ ਹਨ। ਮਿਸਾਲ ਦੇ ਤੌਰ ਤੇ ਜੇਕਰ ਤੁਹਾਡਾ ਬਲੱਡ ਪਰੈਸ਼ਰ 125 ਅਤੇ 80 ਹੈ, ਤਾਂ ਵੱਡਾ ਨੰਬਰ 125 ਉਹ ਪਰੈਸ਼ਰ ਹੈ ਜਦੋਂ ਤੁਹਾਡਾ ਦਿਲ ਧੜਕਦਾ ਹੈ, ਇਸ ਨੂੰ ਸਿਸਟੋਲਿਕ ਪਰੈਸ਼ਰ ਕਹਿੰਦੇ ਹਨ। ਛੋਟਾ ਨੰਬਰ 80, ਉਹ ਪਰੈਸ਼ਰ ਹੈ ਜਦੋਂ ਦੋ ਧੜਕਣਾ ਦੇ ਵਿਚਕਾਰ ਦਿਲ ਢਿੱਲਾ ਹੁੰਦਾ ਹੈ। ਇਸ ਨੂੰ ਡਾਇਆਸਟੋਲਿਕ ਪਰੈਸ਼ਰ ਕਹਿੰਦੇ ਹਨ।

(1) ਜੇਕਰ ਤੁਹਾਡਾ ਵੱਡਾ ਨੰਬਰ 130 ਤੋਂ ਘੱਟ ਹੈ ਅਤੇ ਛੋਟਾ ਨੰਬਰ 85 ਤੋਂ ਘੱਟ ਹੈ ਤਾਂ ਤੁਹਾਡਾ ਬਲੱਡ ਪਰੈਸ਼ਰ ਨਾਰਮਲ ਹੈ।

(2) ਜੇਕਰ ਵੱਡਾ ਨੰਬਰ 130 ਅਤੇ 139 ਦੇ ਵਿੱਚ ਹੈ ਅਤੇ ਛੋਟਾ ਨੰਬਰ 85 ਅਤੇ 89 ਦੇ ਵਿੱਚ ਹੈ ਤਾਂ ਤੁਹਾਡਾ ਬਲੱਡ ਪਰੈਸ਼ਰ ਨਾਰਮਲ ਤੋਂ ਥੋੜ੍ਹਾ ਵੱਧ ਹੈ। ਤੁਹਾਨੂੰ ਡਾਕਟਰ ਕੋਲੋਂ ਹਰ ਸਾਲ ਬਲੱਡ ਪਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ।

(3) ਜੇਕਰ ਤੁਹਾਡਾ ਬਲੱਡ ਪਰੈਸ਼ਰ 140 ਅਤੇ 90 ਤੋਂ ਉੱਪਰ ਹੈ ਤਾਂ ਇਸ ਨੂੰ ਹਾਈ ਬਲੱਡ ਪਰੈਸ਼ਰ (ਹਾਈਪਰਟੈਨਸ਼ਨ) ਕਹਿੰਦੇ ਹਨ।

ਕਈ ਹਾਈ ਬਲੱਡ ਪਰੈਸ਼ਰ ਵਾਲੇ ਲੋਕ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਫ਼ਰਕ ਪਾ ਕੇ ਅਤੇ ਜ਼ਿਆਦਾ ਸਰੀਰਕ ਸਰਗਰਮੀ ਕਰਕੇ ਆਪਣਾ ਬਲੱਡ ਪਰੈਸ਼ਰ ਘੱਟ ਕਰ ਲੈਂਦੇ ਹਨ ਜਦਕਿ ਦੂਜਿਆਂ ਨੂੰ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਫਿਰ ਵੀ ਦਵਾਈ ਇਕੱਲੀ ਕਾਫ਼ੀ ਨਹੀਂ। ਬੇਸ਼ੱਕ ਤੁਸੀਂ ਬਲੱਡ ਪਰੈਸ਼ਰ ਦੀਆਂ ਗੋਲੀਆਂ ਲੈ ਰਹੇ ਹੋ ਫਿਰ ਵੀ ਤੁਹਾਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ।

ਧਿਆਨ ਦਿਓ!

ਹਾਈ ਬਲੱਡ ਪਰੈਸ਼ਰ ਵਾਲੇ ਬਜ਼ੁਰਗਾਂ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਉਨ੍ਹਾਂ ਵਿੱਚ ਗੁਰਦਿਆਂ ਦੀ ਪੱਕੀ ਬਿਮਾਰੀ

ਵੀ ਪੈਦਾ ਹੋ ਸਕਦੀ ਹੈ, ਗੁਰਦਿਆਂ ਦੀ ਵਾਧੂ ਤਰਲ ਅਤੇ ਮੈਲ ਨੂੰ ਫ਼ਿਲਟਰ ਕਰਨ ਦੀ ਸਮਰੱਥਾ ਹੌਲੀ ਹੌਲੀ ਘੱਟ ਹੋ ਜਾਂਦੀ ਹੈ। ਕਈ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਨੂੰ ਹਾਈ ਬਲੱਡ ਪਰੈਸ਼ਰ ਹੈ। ਕੋਈ ਅਲਾਮਤ ਹੀ ਨਹੀਂ ਹੁੰਦੀ। ਆਪਣਾ ਬਲੱਡ ਪਰੈਸ਼ਰ ਚੈੱਕ ਕਰਵਾਉਣਾ ਯਕੀਨੀ ਬਣਾਓ। ਆਪਣੇ ਡਾਕਟਰ ਕੋਲ ਜਾਓ ਜਾਂ ਫ਼ਾਰਮੇਸੀ ਜਾਓ ਕਿਉਂਕਿ ਜ਼ਿਆਦਾ ਫ਼ਾਰਮੇਸੀਆਂ ਵਿੱਚ ਆਪਣੇ ਆਪ ਚੈੱਕ ਕਰਨ ਵਾਲੀਆਂ ਮਸ਼ੀਨਾਂ ਹੁੰਦੀਆਂ ਹਨ।

ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਹਾਈ ਬਲੱਡ ਪਰੈਸ਼ਰ ਹੈ ਜਾਂ ਇਸ ਨੂੰ ਰੋਕਣਾ ਚਾਹੁੰਦੇ ਹੋ ਤਾਂ ਇਸ ਚੈਪਟਰ ਵਿੱਚ ਦਿਲ ਦੇ ਮਰੀਜ਼ਾਂ ਨੂੰ ਦਿੱਤੀ ਸਲਾਹ ਤੇ ਅਮਲ ਕਰੋ, ਖਾਸ ਕਰਕੇ 'ਕੈਨੇਡਾ ਦੀ ਭੋਜਨ ਗਾਈਡ' ਤੇ ਅਮਲ ਕਰਨ ਬਾਰੇ ਸਿਫ਼ਾਰਿਸ਼ ਅਤੇ:

(1) ਸਰੀਰਕ ਤੌਰ ਤੇ ਸਰਗਰਮ ਰਹੋ

(2) ਸਿਹਤਮੰਦ ਭਾਰ ਬਣਾਈ ਰੱਖੋ

(3) ਸਿਗਰਟ ਨਾ ਪੀਓ, ਅਤੇ

(4) ਸ਼ਰਾਬ ਸੀਮਾ ਵਿੱਚ ਲਵੋ

ਇਸ ਤੋਂ ਇਲਾਵਾ ਤੁਸੀਂ:

ਲੂਣ ਘੱਟ ਕਰੋ

ਜਿਨ੍ਹਾਂ ਨੂੰ ਹਾਈ ਬਲੱਡ ਪਰੈਸ਼ਰ ਹੈ, ਉਨ੍ਹਾਂ ਵਾਸਤੇ ਦਵਾਈਆਂ ਦੇ ਮਾਹਰ, ਸਾਰੇ ਖਾਣਿਆਂ ਵਿੱਚੋਂ ਮਿਲਾ ਕੇ ਹਰ ਰੋਜ਼ 1500 ਤੋਂ 2300 ਮਿਲੀਗ੍ਰਾਮ (ਇੱਕ ਚਮਚ) ਸੋਡੀਅਮ (ਲੂਣ) ਦੀ ਸਿਫ਼ਾਰਸ਼ ਕਰਦੇ ਹਨ। ਆਮ ਖਾਣਿਆਂ ਵਿੱਚ ਸੋਡੀਅਮ ਦੀ ਮਿਕਦਾਰ ਦਾ ਚਾਰਟ ਅਤੇ ਲੂਣ ਘਟਾਉਣ ਦੇ ਤਰੀਕੇ।)

ਗ੍ਰੇਪਫ਼ਰੂਟ, ਗ੍ਰੇਪਫ਼ਰੂਟ ਦਾ ਜੂਸ, ਚਕੋਤਰਾ ਅਤੇ ਕੌੜੇ ਸੰਤਰਿਆਂ ਤੋਂ ਪਰਹੇਜ਼ ਕਰੋ

ਜੇਕਰ ਤੁਸੀਂ ਹਾਈ ਬਲੱਡ ਪਰੈਸ਼ਰ ਦੀ ਦਵਾਈ ਖਾ ਰਹੇ ਹੋ ਤਾਂ ਤੁਹਾਡੇ ਸਰੀਰ ਵਿੱਚ ਦਵਾਈ ਕਿਵੇਂ ਜਜ਼ਬ ਹੁੰਦੀ ਹੈ, ਕੀ ਅਸਰ ਕਰਦੀ ਹੈ, ਇਹ ਫਲ ਇਸ ਪ੍ਰਕਿਰਿਆ ਤੇ ਅਸਰ ਪਾਉਣਗੇ। ਇਨ੍ਹਾਂ ਫਲਾਂ ਤੋਂ ਬਿਲਕੁਲ ਹੀ ਪਰਹੇਜ਼ ਕਰੋ।

ਜੇ ਮੈਨੂੰ ਸ਼ੂਗਰ ਰੋਗ (ਡਾਇਬੀਟੀਜ਼) ਹੈ (ਜਾਂ ਇਸ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ?

ਤਕਰੀਬਨ 20 ਲੱਖ ਕੈਨੇਡੀਅਨ ਇਸ ਵੇਲੇ ਸ਼ੂਗਰ ਰੋਗ ਦੇ ਮਰੀਜ਼ ਹਨ ਅਤੇ 25 ਲੱਖ ਹੋਰ ਇਸਦੇ ਵਿਕਸਤ ਹੋਣ ਦੇ ਖ਼ਤਰੇ ਵਿੱਚ ਹਨ।

ਸ਼ੂਗਰ ਰੋਗ ਉਦੋਂ ਹੁੰਦਾ ਹੈ ਜਦੋਂ ਜਾਂ ਤੇ ਇਨਸੋਲੀਨ ਸਰੀਰ ਵਿੱਚ ਬਣਦੀ ਹੀ ਨਹੀਂ ਜਾਂ ਠੀਕ ਤਰੀਕੇ ਨਾਲ ਇਸਤੇਮਾਲ ਨਹੀਂ ਹੁੰਦੀ। ਇਨਸੋਲੀਨ ਪੈਂਕ੍ਰੀਆਜ਼ ਵਿੱਚ ਬਣਾਈ ਗਈ ਇੱਕ ਹਾਰਮੋਨ ਹੈ, ਜੋ ਖੂਨ ਵਿੱਚ ਸ਼ੂਗਰ (ਜਿਸ ਨੂੰ ਗੁਲੂਕੋਸ ਵੀ ਕਹਿੰਦੇ ਹਨ) ਦੀ ਮਿਕਦਾਰ ਨੂੰ ਕਾਬੂ ਕਰਦੀ ਹੈ। ਟਾਈਪ 2 ਸ਼ੂਗਰ ਰੋਗ ਜੋ ਕੈਨੇਡੀਅਨ ਬਜ਼ੁਰਗਾਂ ਵਿੱਚ ਆਮ ਹੈ, ਵਿੱਚ ਪੈਨਕ੍ਰੀਆਜ਼ ਇਨਸੋਲੀਨ ਬਣਾਉਂਦੀ ਤਾਂ ਹੈ ਪਰ ਸਰੀਰ ਉਸ ਨੂੰ ਪੂਰਾ ਇਸਤੇਮਾਲ ਨਹੀਂ ਕਰ ਸਕਦਾ। ਟਾਈਪ 1 ਸ਼ੂਗਰ ਰੋਗ ਵਿੱਚ ਪੈਨਕ੍ਰੀਆਜ਼ ਇਨਸੋਲੀਨ ਘੱਟ ਬਣਾਉਂਦਾ ਹੈ ਜਾਂ ਬਣਾਉਂਦਾ ਹੀ ਨਹੀਂ।

ਜੇਕਰ ਤੁਹਾਡੀ ਬਲੱਡ ਸ਼ੂਗਰ ਕਾਫ਼ੀ ਸਮੇਂ ਤੋਂ ਬਹੁਤ ਜ਼ਿਆਦਾ ਹੈ  ਜਿਸਦਾ ਮਤਲਬ ਹੈ ਕਿ ਤੁਹਾਨੂੰ ਸ਼ੂਗਰ ਰੋਗ (ਡਾਇਬੀਟੀਜ਼) ਹੈ - ਤਾਂ ਤੁਹਾਡੇ ਵਿੱਚ ਦਿਲ ਦੀ ਬਿਮਾਰੀ ਦੇ ਵਿਕਸਤ ਹੋਣ ਦੀ ਸੰਭਾਵਨਾ ਦੋ ਤੋਂ ਚਾਰ ਗੁਣਾ ਵੱਧ ਹੈ। ਤੁਹਾਡੇ ਵਿੱਚ ਅੰਨ੍ਹੇ ਹੋਣ, ਗੁਰਦਿਆਂ ਦੀ ਬਿਮਾਰੀ, ਇੱਕ ਬਾਂਹ ਜਾਂ ਲੱਤ ਦਾ ਖਤਮ ਹੋਣਾ ਜਾਂ ਇੰਦਰੀ ਦਾ ਖੜੇ ਨਾ ਹੋਣ (ਨਾਮਰਦੀ) ਦੀ ਤੰਗੀ ਦੀ ਸੰਭਾਵਨਾ ਹੋ ਸਕਦੀ ਹੈ। ਸ਼ੂਗਰ ਰੋਗ ਕਾਰਨ ਪੇਰੀਓਡੋਂਟਲ (ਮਸੂੜ੍ਹਿਆਂ) ਦੀ ਬਿਮਾਰੀ ਦੇ ਵਿਕਸਤ ਹੋਣ ਦਾ ਖਤਰਾ ਵੀ ਹੋ ਸਕਦਾ ਹੈ ਜੋ ਤੁਹਾਡੇ ਬਲੱਡ ਸ਼ੂਗਰ ਦੇ ਲੈਵਲ ਨੂੰ ਕਾਬੂ ਕਰਨ ਵਿੱਚ ਹੋਰ ਮੁਸ਼ਕਲ ਪੈਦਾ ਕਰ ਸਕਦਾ ਹੈ।

ਕੀ ਤੁਹਾਨੂੰ ਟਾਈਪ 2 ਸ਼ੂਗਰ ਰੋਗ (ਡਾਇਬੀਟੀਜ਼) ਹੋਣ ਦਾ ਖਤਰਾ ਹੈ?

40 ਸਾਲ ਦੀ ਉਮਰ ਤੋਂ ਉੱਪਰ ਸ਼ੂਗਰ ਰੋਗ ਦੇ ਹੋਣ ਦਾ ਖਤਰਾ ਵਧਦਾ ਹੈ। ਆਪਣੇ ਡਾਕਟਰ ਨਾਲ ਸ਼ੂਗਰ ਰੋਗ ਬਾਰੇ ਗੱਲ ਕਰੋ ਜੇਕਰ:

(1) ਤੁਸੀਂ ਜ਼ਿਆਦਾ ਭਾਰ ਵਾਲੇ ਹੋ, ਖ਼ਾਸਕਰ ਜੇ ਜ਼ਿਆਦਾ ਭਾਰ ਕਮਰ ਦੇ ਦੁਆਲੇ ਹੈ (ਤੁਸੀਂ ਸੇਬ ਵਰਗੇ ਲਗਦੇ ਹੋ)

(2) ਤੁਸੀਂ ਸਰੀਰਕ ਤੌਰ ਤੇ ਸਰਗਰਮ ਨਹੀਂ

(3) ਤੁਸੀਂ ਆਦੀ ਵਾਸੀ, ਹਿਸਪੈਨਿਕ, ਏਸ਼ੀਅਨ, ਦੱਖਣੀ ਏਸ਼ੀਆਈ ਜਾਂ ਅਫ਼ਰੀਕਣ ਨਸਲ ਦੇ ਹੋ

(4) ਤੁਹਾਡੇ ਮਾਤਾ ਪਿਤਾ, ਭਰਾ ਜਾਂ ਭੈਣ ਨੂੰ ਸ਼ੂਗਰ ਰੋਗ ਹੈ

(5) ਤੁਹਾਨੂੰ ਗਰਭ ਧਾਰਨ ਵਕਤ ਸ਼ੂਗਰ ਰੋਗ ਸੀ ਜਾਂ 9 ਪੌਂਡ ਤੋਂ ਵੱਧ ਭਾਰ ਦੇ ਬੱਚੇ ਨੂੰ ਜਨਮ ਦਿੱਤਾ ਜਾਂ

(6) ਤੁਹਾਨੂੰ ਵੱਧ ਕੋਲੈਸਟਰੌਲ, ਹਾਈ ਬਲੱਡ ਪਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ।

ਯਾਦ ਰੱਖਣਾ ਕਿ ਇਹ ਖ਼ਤਰੇ ਦੇ ਕਾਰਨ ਹੁੰਦਿਆਂ ਹੋਇਆਂ ਵੀ, ਖੋਜ ਦੱਸਦੀ ਹੈ ਕਿ ਹਫ਼ਤੇ ਵਿੱਚ ਢਾਈ ਘੰਟੇ ਸਰਗਰਮ ਰਹਿ ਕੇ ਅਤੇ ਸਰੀਰ ਦਾ ਭਾਰ 5% ਤੋਂ 10% ਤਕ ਘਟਾ ਕੇ ਤੁਸੀਂ ਆਪਣੇ ਸ਼ੂਗਰ ਰੋਗ ਦਾ ਖਤਰਾ ਅੱਧਾ ਕਰ ਸਕਦੇ ਹੋ। ਜੇ ਤੁਹਾਡਾ ਭਾਰ 200 ਪੌਂਡ ਹੈ ਤਾਂ 10 ਤੋਂ 20 ਪੌਂਡ ਭਾਰ ਘੱਟ ਕਰਨਾ ਹੈ।

ਇਹ ਵੀ ਯਾਦ ਰੱਖਣਾ ਕਿ ਕਈ ਲੋਕਾਂ ਨੂੰ ਸ਼ੂਗਰ ਰੋਗ ਦੀ ਕੋਈ ਅਲਾਮਤ ਨਹੀਂ ਹੁੰਦੀ। ਇਸ ਲਈ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਡਾਕਟਰ ਤੋਂ ਬਲੱਡ ਸ਼ੂਗਰ ਦਾ ਲੈਵਲ ਹਰ ਸਾਲ ਚੈੱਕ ਕਰਵਾਉਂਦੇ ਰਹੋ।

ਮੈਂ ਜਿਹੜੀਆਂ ਚੀਜ਼ਾਂ ਸਿੱਖੀਆਂ ਕਮਲੇਸ਼ ਸੇਠੀ ਨੂੰ 1986 ਤੋਂ ਸ਼ੂਗਰ ਰੋਗ (ਡਾਇਬੀਟੀਜ਼) ਹੈ ਅਤੇ ਉਹ ਰੋਜ਼ਾਨਾ ਇਨਸੋਲੀਨ ਅਤੇ ਸ਼ੂਗਰ ਰੋਗ ਦੀ ਦਵਾਈ ਲੈਂਦੀ ਹੈ। ਕਮਲੇਸ਼ ਨੂੰ ਚੰਗਾ ਖਾਣ ਦੀ ਮਹੱਤਤਾ ਦਾ ਪਤਾ ਹੈ। ਉਹ ਦੱਸਦੀ ਹੈ ਕਿ “ਸੰਤੁਲਿਤ ਖਾਣਾ ਅਤੇ ਵਰਜਸ਼ ਮੈਨੂੰ ਸ਼ੂਗਰ ਰੋਗ ਕਾਬੂ ਰੱਖਣ ਵਿੱਚ ਮਦਦ ਕਰਦੇ ਹਨ। ਮੈਂ ਤਲ਼ਿਆ ਹੋਇਆ ਖਾਣਾ ਖਾਣ ਤੋਂ ਪਰਹੇਜ਼ ਕਰਦੀ ਹਾਂ ਅਤੇ ਚੀਜ਼ (ਚਹੲੲਸੲ), ਮੱਖਣ ਅਤੇ ਵਿਪਿੰਗ ਕਰੀਮ ਪਸੰਦ ਨਹੀਂ ਕਰਦੀ ਹਾਂ। ਮੈਂ ਮੁਰਗਾ ਹਮੇਸ਼ਾਂ ਚਮੜੀ ਤੋਂ ਬਗੈਰ ਖ੍ਰੀਦ ਕੇ ਲਿਆਉਂਦੀ ਹਾਂ”।

ਤਕਰੀਬਨ 20 ਸਾਲ ਤੱਕ ਹੈਲਥ ਅਥਾਰਿਟੀ ਵਾਸਤੇ ਕੰਮ ਕਰਕੇ, ਕਮਲੇਸ਼ ਹੁਣ ਉਸੇ ਪੋ੍ਰਗਰਾਮ ਸਿਹਤਮੰਦ ਬੱਚੇ ਸੰਭਵ (ਭੳਬਇਸ ਫੋਸਸਬਿਲੲ) ਵਾਸਤੇ ਸਵੈ-ਸੇਵਕਾ ਵਜੋਂ ਕੰਮ ਕਰਦੀ ਹੈ। ਸਿੱਖਿਆ ਅਤੇ ਸਹਾਇਤਾ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ, ਉਹ ਸ਼ੂਗਰ ਰੋਗ ਬਾਰੇ ਸਿੱਖਿਆ ਅਤੇ ਖਾਣਾ ਬਣਾਉਣ ਦੇ ਤਰੀਕਿਆਂ ਦੇ ਪ੍ਰਦਰਸ਼ਣ ਕਰਕੇ ਭਾਈਚਾਰੇ ਵਿੱਚ ਕਾਫ਼ੀ ਸਰਗਰਮ ਹੈ। ਉਹ ਵਿਸ਼ਵਾਸ ਕਰਦੀ ਹੈ ਕਿ ਭਾਈਚਾਰੇ ਨੂੰ ਜੀਵਨ ਸ਼ੈਲੀ ਵਿੱਚ ਸਿਹਤਮੰਦ ਤਬਦੀਲੀਆਂ ਕਰਨ ਦੀ ਲੋੜ ਹੈ। ਮੈਨੂੰ ਜਦੋਂ ਸ਼ੂਗਰ ਰੋਗ ਬਾਰੇ ਪਤਾ ਲੱਗਾ ਸੀ, ਉਸ ਵਕਤ ਜ਼ਿਆਦਾ ਜਾਣਕਾਰੀ ਮਿਲਦੀ ਨਹੀਂ ਸੀ। ਅੱਜ ਕਲ ਬਹੁਤ ਫ਼ਰਕ ਹੈ। ਸਾਨੂੰ ਸਿਹਤਮੰਦ ਖਾਣੇ ਅਜ਼ਮਾਉਣੇ ਚਾਹੀਦੇ ਹਨ; ਸਿਹਤਮੰਦ ਖਾਣੇ ਬਣਾਉਣ ਬਾਰੇ ਕਿਉਂ ਨਾ ਸਿੱਖਿਆ ਜਾਵੇ?

ਸ਼ੂਗਰ ਰੋਗ ਜੇ ਇੱਕ ਵਾਰ ਹੋ ਗਿਆ ਤਾਂ ਇਸਦਾ ਕੋਈ ਪੱਕਾ ਇਲਾਜ ਨਹੀਂ, ਇਸਦੇ ਮੰਦੇ ਅਸਰ ਸਿਰਫ਼ ਇਸ ਤਰਾਂ ਰੋਕੇ ਜਾਂ ਲਮਕਾਏ ਜਾ ਸਕਦੇ ਹਨ:

(1) ਇੱਕ ਰਜਿਸਟਰ ਸ਼ੁਦਾ ਡਾਇਟੀਸ਼ਨ ਨੂੰ ਮਿਲਕੇ ਅਤੇ ਖ਼ਾਸਕਰ ਤੁਹਾਡੇ ਲਈ ਬਣਾਏ ਗਏ ਖਾਣੇ ਸੰਬੰਧੀ ਮਸ਼ਵਰੇ ਤੇ ਚੱਲ ਕੇ

(2) ਇਸ ਚੈਪਟਰ ਵਿੱਚ ਦਿਲ ਦੀ ਬਿਮਾਰੀ ਅਤੇ ਹਾਈ ਕੋਲੈਸਟਰੌਲ ਦੇ ਮਰੀਜ਼ਾਂ ਲਈ ਪਹਿਲਾਂ ਦਿੱਤੇ ਮਸ਼ਵਰੇ ਤੇ ਚੱਲ ਕ     ਸੈਚੂਰੇਟਿਡ ਅਤੇ ਟਰਾਂਸ ਥਿੰਧੇ ਤੋਂ ਪਰਹੇਜ਼ ਕਰਕੇ

(3) ਬਲੱਡ ਸ਼ੂਗਰ ਦਾ ਲੈਵਲ ਕਾਬੂ ਵਿੱਚ ਰੱਖਣ ਲਈ ਜ਼ਿਆਦਾ ਰੇਸ਼ਾ (ਫ਼ਾਈਬਰ) ਖਾ ਕੇ

(4) ਸਰੀਰਕ ਤੌਰ ਤੇ ਸਰਗਰਮ ਰਹਿ ਕੇ

(5) ਆਪਣੇ ਮਸੂੜ੍ਹਿਆਂ ਨੂੰ ਸਿਹਤਮੰਦ ਰੱਖ ਕੇ, ਅਤੇ

(6) ਡਾਕਟਰ ਵਲੋਂ ਨਿਸ਼ਚਿਤ ਕੀਤੀਆਂ ਸਾਰੀਆਂ ਦਵਾਈਆਂ ਖਾ ਕੇ।

ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

ਸ਼ੂਗਰ ਰੋਗ (ਡਾਇਬੀਟੀਜ਼) ਦੀ ਜਲਦੀ ਪਛਾਣ ਹੋਣੀ ਬੜੀ ਜ਼ਰੂਰੀ ਹੈ। ਆਪਣੇ ਡਾਕਟਰ ਨੂੰ ਜਲਦੀ ਮਿਲੋ ਜੇ ਤੁਸੀਂ:

(1) ਇਕਦੱਮ ਬਹੁਤ ਪਿਆਸ ਮਹਿਸੂਸ ਕਰਦੇ ਹੋ

(2) ਜ਼ਿਆਦਾ ਵਾਰ ਪਿਸ਼ਾਬ ਕਰਦੇ ਹੋ

(3) ਥੱਕੇ ਹੋਏ ਮਹਿਸੂਸ ਕਰਦੇ ਹੋ

(4) ਬਿਨਾਂ ਕਿਸੇ ਕਾਰਨ ਤੋਂ ਭਾਰ ਘਟਦਾ ਮਹਿਸੂਸ ਕਰਦੇ ਹੋ

(5) ਹੱਥਾਂ ਜਾਂ ਪੈਰਾਂ ਵਿੱਚ ਝੁਣਝੁਣੀ ਜਾਂ ਸੁੰਨ ਮਹਿਸੂਸ ਕਰਦੇ ਹੋ

(6) ਨਜ਼ਰ ਧੁੰਦਲੀ ਮਹਿਸੂਸ ਕਰਦੇ ਹੋ

(7) ਸਰੀਰ ਤੇ ਰਗੜਾਂ ਜਾਂ ਕਟੀਆਂ ਜਗ੍ਹਾਂ ਦੇਰ ਨਾਲ ਠੀਕ ਹੁੰਦੀਆਂ ਮਹਿਸੂਸ ਕਰਦੇ ਹੋ।

ਆਪਣੇ ਸਰੀਰ ਦਾ ਬਲੱਡ ਸ਼ੂਗਰ ਦਾ ਲੈਵਲ ਹੋਰ ਜ਼ਿਆਦਾ ਕਾਬੂ ਵਿੱਚ ਰੱਖਣ ਲਈ:

ਨੇਮ ਬੱਧ ਖਾਣਾ ਖਾਓ

ਖਾਣਾ ਦਿਨ ਵਿੱਚ ਤਿੰਨ ਵਾਰ ਨਿਸ਼ਚਿਤ ਵਕਤ ਤੇ ਖਾਓ ਅਤੇ ਹਰ ਖਾਣੇ ਵਿੱਚ ਚਾਰ ਤੋਂ ਛੇ ਘੰਟੇ ਦੀ ਵਿੱਥ ਰੱਖੋ। ਜੇ ਜ਼ਰੂਰਤ ਪਵੇ ਤਾਂ ਖਾਣਿਆਂ ਵਿਚਕਾਰ ਕੱਚੀ ਸਬਜ਼ੀ ਜਾਂ ਇੱਕ ਫਲ ਦਾ ਸਿਹਤਮੰਦ ਹਲਕਾ-ਫੁਲਕਾ ਖਾਣਾ (ਸਨੈਕ) ਖਾਓ। (ਆਪਣੇ ਡਾਇਟੀਸ਼ਨ ਨਾਲ ਆਪਣੇ ਲਈ ਚੰਗੀਆਂ ਸਨੈਕਸ ਦੀਆਂ ਚੋਣਾਂ ਬਾਰੇ ਗੱਲ ਕਰੋ।)

ਸਿਹਤਮੰਦ ਕਾਰਬੋਹਾਈਡ੍ਰੇਟ ਚੁਣੋ ਜਿਨ੍ਹਾਂ ਖਾਣਿਆਂ ਵਿੱਚ ਕਾਰਬੋਹਾਈਡ੍ਰੇਟ ਹੁੰਦੇ ਹਨ ਉਹ ਖੂਨ ਵਿੱਚ ਜਾ ਕੇ ਸ਼ੂਗਰ

ਬਣ ਜਾਂਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ ਚਾਵਲ, ਪਾਸਤਾ, ਡਬਲ ਰੋਟੀ, ਰੋਟੀ, ਪੀਟਾ, ਸੀਰੀਅਲ, ਸਟਾਰਚ ਵਾਲੀਆਂ ਸਬਜ਼ੀਆਂ (ਆਲੂ ਅਤੇ ਮੱਕੀ), ਫਲ ਅਤੇ ਦੁੱਧ, ਖੰਡ ਜਾਂ ਸ਼ੱਕਰ, ਸ਼ਹਿਦ, ਸੀਰਾ ਅਤੇ ਸ਼ਰਬਤ।

ਤਾਕਤ ਦਾ ਸਰੋਤ ਹੋਣ ਕਾਰਨ ਇਹ ਖਾਣੇ ਤੁਹਾਨੂੰ ਚਾਹੀਦੇ ਹਨ, ਪਰ ਇਨ੍ਹਾਂ ਵਿੱਚ ਕੈਲਰੀਜ਼ ਬਹੁਤ ਹੁੰਦੀਆਂ ਹਨ।

ਉਹ ਕਾਰਬੋਹਾਈਡ੍ਰੇਟ ਚੁਣਨ ਦੀ ਕੋਸ਼ਿਸ਼ ਕਰੋ ਜਿਹੜੇ ਜ਼ਿਆਦਾ ਪੌਸ਼ਟਿਕ ਹੋਣ ਜਿਹਾ ਕਿ ਸੰਪੂਰਨ ਅਨਾਜ ਵਾਲੀ ਡਬਲਰੋਟੀ, ਸੀਰੀਅਲ, ਸਬਜ਼ੀਆਂ ਅਤੇ ਫਲ, ਅਤੇ ਘੱਟ ਥਿੰਧੇ ਵਾਲੀਆਂ ਦੁੱਧ ਦੀਆਂ ਬਣੀਆਂ ਚੀਜ਼ਾਂ।

ਬਹੁਤ ਜ਼ਿਆਦਾ ਸਟਾਰਚ ਵਾਲੀਆਂ ਅਤੇ ਮਿੱਠੀਆਂ ਜਿਹਾ ਕਿ ਸੋਡਾ, ਮਿੱਠੀਆਂ ਗੋਲੀਆਂ ਅਤੇ ਕੇਕ, ਪੇਸਟਰੀ ਉਤੇ ਖੰਡ ਦੀ ਤਹਿ (ਚਿਨਿਗ। ਉਹ ਡੱਬਾ ਬੰਦ ਖਾਣੇ ਚੁਣੋ ਜਿਨ੍ਹਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਖੰਡ ਪਾਈ ਗਈ ਹੋਵੇ (ਤੁਸੀਂ ਲੇਬਲ ਜ਼ਰੂਰ ਪੜ੍ਹੋ!)। ਲੇਬਲਾਂ ਵਿੱਚ ਖੰਡ ਲਈ ਕਈ ਸ਼ਬਦ ਵਰਤੇ ਜਾਂਦੇ ਹਨ।

ਖੰਡ ਦੇ ਸਿਹਤਮੰਦ ਬਦਲ ਚੁਣੋ

ਖੰਡ – ਮੁਕਤ ਜਾਂ ਕੋਈ ਖੰਡ ਨਹੀਂ ਪਾਈ ਗਈ” ਵਾਲੇ ਲੇਬਲ ਵਾਲੇ ਖਾਣਿਆਂ ਨੂੰ ਮਿੱਠਾ ਕਰਨ ਲਈ ਨਿਰਮਾਤਾ ਮਿੱਠੀ ਸ਼ਰਾਬ ਦੀ ਵਰਤੋਂ ਕਰਦੇ ਹਨ। ਠੰਡ ਅਤੇ ਖੰਘ ਵਾਲੇ ਘੋਲ (ਚੁੋਗਹ ਸੇਰੁਪਸ) ਅਤੇ ਹੋਰ ਦਵਾਈਆਂ ਜਿਹਾ ਕਿ, ਐਂਟਐਸਿਡ ਵਿੱਚ ਵੀ ਮਿੱਠੀ ਸ਼ਰਾਬ ਹੋ ਸਕਦੀ ਹੈ।

ਕਈ ਬਣਾਵਟੀ ਮਿੱਠੇ ਬਲੱਡ ਗੁਲੂਕੋਸ ਲੈਵਲ ਵਧਾ ਦਿੰਦੇ ਹਨ। ਜੋ ਬਣਾਵਟੀ ਮਿੱਠੇ ਜੇ ਸੰਜਮ ਵਿੱਚ ਲਏ ਜਾਣ - ਬਲੱਡ ਗੁਲੂਕੋਸ ਲੈਵਲ ਨਹੀਂ ਵਧਾਉਂਦੇ ਉਨ੍ਹਾਂ ਵਿੱਚ ਸ਼ਾਮਲ ਹਨ, ਈਕੁਅਲ ਸ਼ੂਗਰ ਟਵਿਨ (ਓਤੁੳਲz, ਸ਼ੁਗੳਰ ਠਾਨ੍ਰਿ), ਨਯੂਟਰਾ ਸਵੀਟ ਸੁਕਰਾਲੋਜ਼ (ਸੁਚਰੳਲੋਸੲ (ਸ਼ਪਲੲਨਦੳ), ਸਾਈਕਲਾਮੇਟ (ਚੇਚਲੳਮੳਟੲ (ਸ਼ੁਚੳਰੇਲ) । ਆਪਣੇ ਡਾਇਟੀਸ਼ਨ ਨਾਲ ਗੱਲ ਕਰੋ ਕਿ ਖੰਡ ਅਤੇ ਬਣਾਵਟੀ ਮਿੱਠੇ ਖਾਣੇ ਵਿੱਚ ਕਿਵੇਂ ਸ਼ਾਮਲ ਕੀਤੇ ਜਾਣ।

ਫਲਾਂ ਦੇ ਜੂਸ ਦੀ ਥਾਂ ਪਾਣੀ ਪੀਓ

ਮਿੱਠਾ ਰਹਿਤ ਫਲਾਂ ਦਾ ਜੂਸ ਵੀ ਤੁਹਾਡਾ ਬਲੱਡ ਗੁਲੂਕੋਸ ਲੈਵਲ ਵਧਾ ਦੇਵੇਗਾ। ਜੂਸ ਇੱਕ ਵਕਤ ਤੇ ਅੱਧੇ ਕੱਪ (125 ਮਿਲੀਲੀਟਰ) ਤੱਕ ਹੀ ਸੀਮਤ ਰੱਖੋ। ਬਾਕੀ ਵਕਤ ਪਾਣੀ ਤੇ ਹੀ ਰਹੋ। (ਜੇਕਰ ਫੋਕਾ ਪਾਣੀ ਚੰਗਾ ਨਹੀਂ ਲਗਦਾ ਤਾਂ ਨਿੰਬੂ ਦੀ ਫਾੜੀ ਨਾਲ ਪਾਣੀ ਅਜ਼ਮਾਓ।)

ਆਪਣੇ ਡਾਕਟਰ ਜਾਂ ਡਾਇਟੀਸ਼ਨ ਨਾਲ ਸ਼ਰਾਬ ਬਾਰੇ ਗੱਲ ਕਰੋ

ਸ਼ਰਾਬ ਬਲੱਡ ਗੁਲੂਕੋਸ ਲੈਵਲ ਤੇ ਫ਼ਰਕ ਪਾ ਸਕਦੀ ਹੈ। ਇਹ ਟ੍ਰਾਇਗਲਿਸਰਾਈਡ (ਜੋ ਤੁਹਾਡੇ ਖੂਨ ਵਿੱਚ ਥਿੰਧੇ ਹਨ) ਵੀ ਵਧਾ ਸਕਦੀ ਹੈ ਅਤੇ ਕੈਲਰੀਜ਼ ਵਿੱਚ ਵੀ ਵਾਧਾ ਕਰ ਸਕਦੀ ਹੈ।

ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਨੂੰ ਪੁੱਛੋ ਕਿ ਕੀ ਤੁਹਾਨੂੰ ਸ਼ਰਾਬ ਪੀਣੀ ਚਾਹੀਦੀ ਹੈ ਅਤੇ ਕਿੰਨੀ ਮਾਤਰਾ ਸੁਰੱਖਿਅਤ ਹੈ?

ਅਗਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਖੰਡ ਦੀ ਮਾਤਰਾ ਸੀਮਤ ਰੱਖਣ ਲਈ ਹਲਕੀ ਬੀਅਰ, ਡਰਾਈ ਵਾਈਨ ਅਤੇ ਰਲ਼ੀ-ਮਿਲੀ ਡਰਿੰਕ, ਡਾਇਟ ਜਾਂ ਸੋਡਾ ਵਾਟਰ ਵਰਤੋ।

ਜੇ ਮੈਨੂੰ ਕੈਂਸਰ ਹੈ (ਜਾਂ ਇਸ ਤੋਂ ਬਚਣ ਲਈ) ਮੈਨੂੰ ਕੀ ਖਾਣਾ ਚਾਹੀਦਾ ਹੈ?

ਸਿਹਤਮੰਦ ਖਾਣਾ, ਨਿਯਮਤ ਸਰੀਰਕ ਸਰਗਰਮੀ ਅਤੇ ਸਿਹਤਮੰਦ ਸਰੀਰਕ ਭਾਰ ਕੈਂਸਰ ਦਾ ਖਤਰਾ 30% ਤੋਂ 40% ਤੱਕ ਘਟਾ ਸਕਦੇ ਹਨ।

ਮੋਟਾਪਾ ਇਕੱਲਾ ਹੀ ਪੰਜ ਵੱਖ - ਵੱਖ ਕਿਸਮਾਂ ਦੇ ਕੈਂਸਰ: ਛਾਤੀ, ਬੱਚੇਦਾਨੀ, ਵੱਡੀ ਆਂਦਰ, ਗੁਰਦੇ ਅਤੇ ਭੋਜਨ ਨਲੀ ਦੇ ਕੈਂਸਰਾਂ ਦਾ ਖਤਰਾ ਵਧਾ ਸਕਦਾ ਹੈ।

ਸਿਹਤਮੰਦ ਖਾਣੇ ਅਤੇ ਕੈਂਸਰ ਵਿਚਕਾਰ ਸੰਬੰਧ ਬਾਰੇ ਆਧੁਨਿਕ ਖੋਜ ਦੱਸਦੀ ਹੈ ਕਿ ਫਲ ਅਤੇ ਸਬਜ਼ੀਆਂ ਐਸੇ ਖਾਣੇ ਹਨ ਜੋ ਕੈਂਸਰ ਦੇ ਖ਼ਤਰੇ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ। ਕੈਂਸਰ ਦਾ ਖਤਰਾ ਘੱਟ ਕਰਨ ਲਈ:

ਫਲਾਂ ਅਤੇ ਸਬਜ਼ੀਆਂ ਦੀਆਂ ਘੱਟੋ ਘੱਟ 7 ਖ਼ੁਰਾਕਾਂ ਹਰ ਰੋਜ਼ ਜ਼ਰੂਰ ਖਾਓ। ਸਬਜ਼ੀਆਂ ਅਤੇ ਫਲ ਚੰਗੇ ਸਿਹਤਮੰਦ ਖਾਣੇ ਹੋਣ ਦੇ ਨਾਲ ਨਾਲ ਤੁਹਾਨੂੰ ਐਂਟੀਆਕਸੀਡੈਂਟ (ਆਕਸੀਕਰਨ-ਰੋਕੂ) ਅਤੇ ਫ਼ਾਈਟੋਕੈਮੀਕਲਜ਼ ਵੀ ਦਿੰਦੇ ਹਨ।

ਜਦੋਂ ਸਰੀਰ ਖਾਣੇ ਨੂੰ ਸ਼ਕਤੀ ਵਿੱਚ ਬਦਲਦਾ ਹੈ ਤਾਂ ਉਸ ਵਕਤ ਬਣੇ ਫ਼ਰੀ ਰੈਡੀਕਲਜ਼ (ਮਾੜੇ ਤੱਤ) ਦੁਆਰਾ ਕੀਤੇ ਗਏ ਕੁਝ ਨੁਕਸਾਨ ਨੂੰ ਰੋਕ ਕੇ ਐਂਟੀਆਕਸੀਡੈਂਟ (ਆਕਸੀਕਰਨ-ਰੋਕੂ) ਜਿਹਾ ਕਿ ਵਿਟਾਮਿਨ ਸੀ ਅਤੇ ਈ ਕਈ ਕਿਸਮ ਦੇ ਕੈਂਸਰ ਨੂੰ ਰੋਕ ਸਕਦੇ ਹਨ।

ਸਾਇੰਸਦਾਨ ਸਮਝਦੇ ਹਨ ਕਿ ਪੌਦਿਆਂ ਦੁਆਰਾ ਬਣਾਏ ਗਏ ਫ਼ਾਈਟੋਕੈਮੀਕਲਜ਼ ਉਹ ਰਸਾਇਣ ਹਨ ਜਿਨ੍ਹਾਂ ਵਿੱਚ ਐਸੇ ਮਿਸ਼ਰਣ ਹੁੰਦੇ ਹਨ, ਜੋ ਬਿਮਾਰੀਆਂ ਖਾਸ ਕਰ ਕੈਂਸਰ ਤੋਂ ਸੁਰੱਖਿਆ ਦੇ ਸਕਦੇ ਹਨ।

(1) ਕਣਕ ਦਾ ਛਾਣ, ਜੜ੍ਹੀ ਦਾ ਛਾਣ, ਸੰਪੂਰਨ ਕਣਕ, ਜੜ੍ਹੀ, ਰਾਈ ਜਾਂ ਅਲਸੀ ਦੇ ਬਣੇ ਹੋਏ ਸੰਪੂਰਨ ਅਨਾਜ ਦੇ ਉਤਪਾਦਨ ਦੁਆਰਾ ਜ਼ਿਆਦਾ ਰੇਸ਼ਾ (ਫ਼ਾਈਬਰ) ਖਾਓ।

(2) ਸਾਰੇ ਥਿੰਧੇ ਸੀਮਤ ਕਰੋ, ਖਾਸ ਕਰ ਸੈਚੂਰੇਟਿਡ ਅਤੇ ਟਰਾਂਸ ਫ਼ੈਟਸ। ਘੱਟ ਥਿੰਧੇ ਵਾਲਾ ਦੁੱਧ ਚੁਣੋ, ਚਰਬੀ ਰਹਿਤ ਮੀਟ ਖਾਓ ਅਤੇ ਆਪਣਾ ਖਾਣਾ ਸਿਹਤਮੰਦ ਥਿੰਧੇ ਜਿਹਾ ਕਿ ਬਨਸਪਤੀ ਤੇਲ ਜਾਂ ਬਿਨਾ ਹਾਈਡਰੋਜੀਨੇਟਿਡ ਕੀਤੇ ਹੋਏ ਨਰਮ ਮਾਰਜਰੀਨ ਨਾਲ ਬਣਾਓ।

(3) ਇੱਕ ਦਿਨ ਵਿੱਚ ਸ਼ਰਾਬ ਦਾ ਇੱਕ ਤੋਂ ਜ਼ਿਆਦਾ ਡਰਿੰਕ ਨਾ ਪੀਓ। ਇਸਦਾ ਮਤਲਬ ਹੈ 12 ਔਂਸ (354 ਮਿਲੀਲੀਟਰ) ਦੀ ਇੱਕ ਬੋਤਲ ਬੀਅਰ, 5 ਔਂਸ (147 ਮਿਲੀਲੀਟਰ) ਦਾ ਇੱਕ ਗਲਾਸ ਵਾਈਨ ਜਾਂ 1 ਔਂਸ (44 ਮਿਲੀਲੀਟਰ) ਸ਼ਰਾਬ।

(4) ਸਾਰੇ ਖਾਣਿਆਂ ਵਿੱਚੋਂ ਲੂਣ 2300 ਮਿਲੀਗ੍ਰਾਮ ਤੱਕ ਸੀਮਤ ਰੱਖੋ।

(5) ਸਮੋਕਡ ਮੀਟ (ਧੁਆਂਖਿਆਂ ਮੀਟ) ਅਤੇ ਨਾਈਟ੍ਰੇਟ (ਜਿਹੜੀ ਇੱਕ ਕੈਂਸਰ ਕਰਨ ਵਾਲੀ ਰਸਾਇਣ ਹੈ) ਵਿੱਚ ਸੁਰੱਖਿਅਤ ਡੱਬਾਬੰਦ ਮੀਟ ਨੂੰ ਘੱਟ ਕਰੋ ਜਾਂ ਇਸ ਤੋਂ ਪਰਹੇਜ਼ ਕਰੋ। ਡੱਬਾਬੰਦ ਮੀਟ ਵਿੱਚ ਲੂਣ ਅਤੇ ਚਰਬੀ ਵੀ ਕਾਫ਼ੀ ਹੁੰਦੀ ਹੈ।

(6) ਖਾਣੇ ਨੂੰ ਜ਼ਿਆਦਾ ਲਾਲ ਕਰਨ ਜਾਂ ਸਾੜਨ ਤੋਂ ਪਰਹੇਜ਼ ਕਰੋ। ਇਸ ਤਰਾਂ ਪਕਾਇਆ ਹੋਇਆ ਖਾਣਾ ਇੱਕ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਪੌਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ ਜਾਂ ਅਕਰਾਈਲਾਮਾਈਡ ਬਣਾ ਸਕਦਾ ਹੈ। ਜਦੋਂ ਤੁਸੀਂ ਬਾਰਬੇਕਿਯੂ ਕਰਦੇ ਹੋ ਤਾਂ ਖਾਣੇ ਨੂੰ ਹੌਲੀ ਹੌਲੀ ਪਕਾਓ ਅਤੇ ਜਿਨਾਂ ਹੋ ਸਕੇ ਕੋਲਿਆਂ ਤੋਂ ਦੂਰ ਰੱਖੋ।

(7) ਖਾਣੇ ਦੀ ਸੁਰੱਖਿਆ ਦਾ ਧਿਆਨ ਰੱਖੋ। ਸਬਜ਼ੀਆਂ ਅਤੇ ਫਲਾਂ ਵਿੱਚ ਕੁਝ ਅੰਸ਼ ਕੀੜੇ ਮਾਰਨ ਵਾਲੀਆਂ ਦਵਾਈਆਂ ਦੇ ਹੋ ਸਕਦੇ ਹਨ। ਬੇਸ਼ੱਕ ਮਾਹਰ ਇਹ ਸਮਝਦੇ ਹਨ ਕਿ ਇਹ ਮਾਤਰਾ ਸਿਹਤ ਲਈ ਖਤਰਨਾਕ ਨਹੀਂ, ਪਰ ਸਿਆਣਪ ਇਸੇ ਵਿੱਚ ਹੈ ਕਿ ਸਾਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰਾਂ ਧੋ ਲਵੋ ਅਤੇ ਪੱਤੇ ਵਾਲੀਆਂ ਸਬਜ਼ੀਆਂ ਦੇ ਬਾਹਰਲੇ ਪੱਤੇ ਉਤਾਰ ਦਿਓ, ਛਿੱਲ ਵਾਲੀਆਂ ਸਬਜ਼ੀਆਂ ਅਤੇ ਫਲਾਂ ਜਿਹਾ ਕਿ ਆਲੂਆਂ ਅਤੇ ਗਾਜਰਾਂ ਦੀ ਛਿੱਲ ਉਤਾਰ ਦਿਓ।

ਜੇਕਰ ਤੁਹਾਨੂੰ ਪਹਿਲਾਂ ਹੀ ਕੈਂਸਰ ਹੈ

ਜੇਕਰ ਤੁਹਾਨੂੰ ਕੈਂਸਰ ਹੈ ਤਾਂ 'ਕੈਨੇਡਾ ਦੀ ਭੋਜਨ ਗਾਈਡ' ਤੇ ਅਮਲ ਕਰਕੇ ਤੁਹਾਨੂੰ ਬਿਮਾਰੀ ਨਾਲ ਮੁਕਾਬਲਾ ਕਰਨ ਲਈ ਪੌਸ਼ਟਿਕ ਆਹਾਰ ਮਿਲ ਸਕੇਗਾ। ਕਿਉਂਕਿ ਹਰ ਮਨੁੱਖ ਅਲੱਗ ਹੈ, ਇਸ ਕਰਕੇ ਤੁਸੀਂ ਆਪਣੇ ਡਾਕਟਰ ਅਤੇ ਡਾਇਟੀਸ਼ਨ ਨਾਲ ਆਪਣੇ ਲਈ ਪੌਸ਼ਟਿਕ ਆਹਾਰ ਦੀਆਂ ਲੋੜਾਂ ਬਾਰੇ ਗੱਲ ਕਰੋ। (ਡਾਇਲਏ-ਡਾਇਟੀਸ਼ਨ ਅਜ਼ਮਾਓ। ਜੇ ਤੁਹਾਡਾ ਕੀਮੋਥੈਰਪੀ ਜਾਂ ਰੇਡੀਏਸ਼ਨ ਦਾ ਇਲਾਜ ਚੱਲ ਰਿਹਾ ਹੈ ਤਾਂ ਤੁਹਾਡਾ ਦਿਲ ਕੱਚਾ ਜਾਂ ਉਲਟੀਆਂ ਹੋ ਸਕਦੀਆਂ ਹਨ। ਤੁਹਾਡੀ ਭੁੱਖ ਮਰ ਸਕਦੀ ਹੈ ਅਤੇ ਫ਼ਜਾਂ ਕਮਜ਼ੋਰੀ ਮਹਿਸੂਸ ਕਰ ਸਕਦੇ ਹੋ। ਪਰ ਤੁਹਾਨੂੰ ਖਾਣਾ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।

ਜਿਸ ਚੀਜ਼ ਦਾ ਦਿਲ ਕਰੇ ਉਹ ਖਾਓ ਬੇਸ਼ੱਕ ਉਹ ਸਿਹਤਮੰਦ ਖਾਣੇ ਬਾਰੇ ਦਿੱਤੀ ਸਲਾਹ ਦੇ ਉਲਟ ਹੀ ਹੋਵੇ। ਪਰੋਟੀਨ ਅਤੇ ਕੈਲਰੀਜ਼ ਨਾਲ ਭਰਪੂਰ ਖਾਣਿਆਂ ਦੀ ਚੋਣ ਕਰੋ।

ਮੀਟ, ਮੱਛੀ, ਮੁਰਗਾ, ਟਰਕੀ, ਦੁੱਧ ਅਤੇ ਉਸਦੇ ਬਦਲ, ਗਿਰੀਆਂ, ਗਿਰੀਆਂ ਦਾ ਮੱਖਣ ਅਤੇ ਫਲੀਆਂ ਜਿਹਾ ਕਿ ਬੀਨਜ਼ ਅਤੇ ਦਾਲਾਂ ਖੂਬ ਖਾਓ। ਅਤੇ:

(1) ਸੂਪ, ਮਿਲਕਸ਼ੇਕ, ਚੀਜ਼ ਸਾਸ, ਪੈਨ ਕੇਕ ਜਾਂ ਅਡਿਆਂ ਦੀ ਨਰਮ ਭੁਰਜੀ ਵਿੱਚ ਜ਼ਿਆਦਾ ਥਿੰਧੇ ਵਾਲੇ ਦੁੱਧ ਦੇ ਉਤਪਾਦਨ (ਜਿਹਾ ਕਿ ਖਾਲਸ ਦੁੱਧ, ਕਰੀਮ ਜਾਂ ਦਹੀਂ) ਪਾਉਣ ਤੋਂ ਨਾ ਡਰੋ

(2) ਆਈਸਕ੍ਰੀਮ ਇੱਕ ਹਲਕੇ ਭੋਜਨਫ਼ਸਨੈਕ ਦੀ ਤਰਾਂ ਖਾਣ ਤੋਂ ਨਾ ਡਰੋ

(3) ਆਲੂਆਂ ਉੱਤੇ ਮੱਖਣ ਅਤੇ ਮਾਰਜਰੀਨ ਪਾਉਣ ਤੋਂ ਨਾ ਡਰ

(4) ਅੰਡੇ, ਸੈਂਡਵਿਚ, ਆਲੂ, ਕਰੀਮ ਸੂਪ, ਸਾਸ ਅਤੇ ਕੈਸਰੋਲ ਵਿੱਚ ਪੈਸਚੁਰਾਈਜ਼ਡ (ਕਿਟਾਣੂ ਰਹਿਤ) ਚੀਜ਼ (ਚਹੲੲਸੲ) ਪਾਉਣ ਤੋਂ ਨਾ ਡਰੋ

(5) ਸੰਪੂਰਨ ਕਣਕ ਦੀ ਡਬਲਰੋਟੀ ਜਾਂ ਕਰੈਕਰ ਤੇ ਜੈਮ ਜਾਂ ਸ਼ਹਿਦ ਪਾਉਣ ਤੋਂ ਨਾ ਡਰੋ

ਸਾਰਾ ਦਿਨ ਹਰ ਘੰਟੇ ਜਾਂ ਦੋ ਘੰਟੇ ਪਿਛੋਂ ਹਲਕਾ ਭੋਜਨ (ਸਨੈਕਸ) ਖਾਣ ਦੀ ਕੋਸ਼ਿਸ਼ ਕਰੋ। ਜਦੋਂ ਦਿਲ ਕੱਚਾ ਨਾ ਹੋ ਰਿਹਾ ਹੋਵੇ, ਉਦੋਂ ਖਾਓ ਅਤੇ ਆਪਣੀ ਭੁੱਖ ਵਧਾਉਣ ਲਈ ਖਾਣ ਤੋਂ ਪਹਿਲਾਂ ਥੋੜੀ ਵਰਜਸ਼ ਕਰੋ। ਜੇਕਰ ਸੁਗੰਧੀ ਚੰਗੀ ਨਹੀਂ ਲਗਦੀ ਤਾਂ ਤੇਜ਼ ਸੁਗੰਧ ਵਾਲੇ ਖਾਣਿਆਂ ਦਾ ਪਰਹੇਜ਼ ਕਰੋ। ਜਲਦੀ ਅਤੇ ਅਸਾਨੀ ਨਾਲ ਬਣਨ ਵਾਲੇ ਖਾਣੇ ਅਤੇ ਹਲਕੇ ਭੋਜਨ ਘਰ ਵਿੱਚ ਰੱਖੋ ਜਿਨ੍ਹਾਂ ਨੂੰ ਬਣਾਉਣ ਵਿੱਚ ਘੱਟ ਮਿਹਨਤ ਕਰਨੀ ਪਵੇ। ਜੇਕਰ ਆਪਣੀ ਤਾਕਤ ਕਾਇਮ ਰੱਖਣ ਲਈ ਜ਼ਿਆਦਾ ਨਹੀਂ ਖਾ ਸਕਦੇ ਤਾਂ ਪੀਣ ਵਾਲੇ ਪੌਸ਼ਟਿਕ ਸੰਪੂਰਕ ਅਜ਼ਮਾਓ। ਜਿਹਾ ਕਿ ਮਿਲਕਸ਼ੇਕ ਵਰਗੀਆਂ ਪੀਣ ਵਾਲੀਆਂ ਚੀਜ਼ਾਂ ਜੋ ਗਰੌਸਰੀ ਸਟੋਰਾਂ ਅਤੇ ਦਵਾਈਆਂ ਦੇ ਸਟੋਰਾਂ ਤੇ ਕਈ ਜ਼ਾਇਕਿਆਂ ਵਿੱਚ ਮਿਲਦੀਆਂ ਹਨ। ਆਪਣੇ ਡਾਇਟੀਸ਼ਨ ਨਾਲ ਗੱਲ ਕਰੋ ਕਿ ਕਿਹੜਾ ਸੰਪੂਰਕ ਤੁਹਾਡੇ ਲਈ ਅੱਛਾ ਹੈ।

ਮੂੰਹ ਸੁੱਕਣਾ ਅਤੇ ਸੁਆਦ ਵਿੱਚ ਤਬਦੀਲੀਆਂ

ਕੀਮੋਥੈਰਪੀ ਅਤੇ ਰੇਡੀਏਸ਼ਨ ਦੇ ਕਾਰਨ ਮੂੰਹ ਸੁੱਕ ਸਕਦਾ ਹੈ ਅਤੇ ਖਾਣੇ ਦਾ ਸੁਆਦ ਵੀ ਬਦਲ ਸਕਦਾ ਹੈ। ਜੇ ਤੁਹਾਡਾ ਮੂੰਹ ਸੁੱਕਦਾ ਹੈ ਤਾਂ ਆਪਣੇ ਦੰਦਾਂ ਨੂੰ ਗਲਣ ਤੋਂ ਬਚਾਉਣ ਲਈ ਖਾਸ ਧਿਆਨ ਦਿਓ। ਆਪਣੇ ਦੰਦਾਂ ਅਤੇ ਮਸੂੜ੍ਹਿਆਂ ਨੂੰ ਫ਼ਲੋਰਾਈਡ ਟੁੱਥਪੇਸਟ ਨਾਲ ਬੁਰਸ਼ ਕਰੋ ਅਤੇ ਫ਼ਲੋਰਾਈਡ ਤਰਲ ਨਾਲ ਹੀ ਕੁਰਲੀਆਂ ਕਰੋ।

ਜੇ ਖਾਣੇ ਦਾ ਸੁਆਦ ਚੰਗਾ ਨਹੀਂ ਲੱਗਦਾ ਤਾਂ ਮੂੰਹ ਦਾ ਮੰਦਾ ਸੁਆਦ ਹਟਾਉਣ ਲਈ ਖਾਣ ਤੋਂ ਪਹਿਲਾਂ ਕੁਰਲੀਆਂ ਕਰੋ। ਜੇਕਰ ਖਾਣੇ ਦਾ ਸੁਆਦ ਧਾਤੂ ਵਰਗਾ ਲੱਗੇ ਤਾਂ ਰਸੋਈ ਦੇ ਬਰਤਨ ਅਤੇ ਚਮਚੇ ਪਲੇਟਾਂ ਆਦਿ ਪਲਾਸਟਿਕ ਦੀਆਂ ਵਰਤੋ। ਆਪਣਾ ਖਾਣਾ (ਜ਼ਿਆਦਾ ਗਰਮ ਜਾਂ ਠੰਡੇ) ਦੀ ਬਜਾਏ ਕੋਸਾ ਹੀ ਖਾ ਕੇ ਅਜ਼ਮਾਓ, ਨਵੇਂ ਖਾਣੇ ਅਤੇ ਨਵੇਂ ਮਸਾਲੇ ਜਿਹਾ ਕਿ ਜੜ੍ਹੀ ਬੂਟੀਆਂ, ਮਿਰਚ ਮਸਾਲਾ, ਲਸਣ, ਪਿਆਜ਼, ਰਾਈ, ਕੈਚੱਪ ਅਤੇ ਬਾਰਬੇਕਿਯੂ ਸਾਸ ਨਾਲ ਤਜਰਬਾ ਕਰਕੇ ਵੇਖੋ। ਜੇ ਤੁਹਾਡਾ ਮੂੰਹ ਨਹੀਂ ਦੁਖਦਾ ਤਾਂ ਤੇਜ਼ਾਬੀ ਮਸਾਲੇ ਜਿਹਾ ਕਿ ਨਿੰਬੂ ਦਾ ਰਸ ਅਤੇ ਸਿਰਕਾ ਖਾਣੇ ਨੂੰ ਹੋਰ ਸੁਆਦੀ ਬਣਾ ਸਕਦੇ ਹਨ। ਸੁਆਦ ਵਿੱਚੋਂ ਕੁੜੱਤਣ ਘੱਟ ਕਰਨ ਲਈ ਥੋੜ੍ਹੀ ਖੰਡ ਪਾ ਲਵੋ। ਮੂੰਹ ਵਿੱਚੋਂ ਬਚੇ ਹੋਏ ਖਾਣੇ ਦਾ ਸੁਆਦ ਹਟਾਉਣ ਲਈ ਖਾਣੇ ਤੋਂ ਬਾਅਦ ਪਾਣੀ ਨਾਲ ਕੁਰਲੀਆਂ ਕਰੋ ਜਾਂ ਖੰਡ ਰਹਿਤ ਮਿੰਟ, ਕੈਂਡੀ ਜਾਂ ਚੁਇੰਗਮ ਚਿੱਥੋ।

ਤੁਸੀਂ ਆਪਣੇ ਸਰੀਰ ਅੰਦਰ ਤਰਲ ਪੂਰੇ ਰੱਖੋ। ਜੇਕਰ ਤੁਸੀਂ ਔਰਤ ਹੋ ਤਾਂ 8 ਔਂਸ ਵਾਲੇ 9 ਗਲਾਸ (2.2 ਲੀਟਰ) ਪੀਣ ਵਾਲੀਆ ਚੀਜ਼ਾਂ ਪੀਓ। ਜੇਕਰ ਤੁਸੀਂ ਮਰਦ ਹੋ ਤਾਂ 8 ਔਂਸ ਵਾਲੇ 12 ਗਲਾਸ (3 ਲੀਟਰ) ਹਰ ਰੋਜ਼ ਪੀਣ ਵਾਲੀਆਂ ਚੀਜ਼ਾਂ ਪੀਓ। ਯਾਦ ਰੱਖਣਾ ਕਿ ਸ਼ਰਾਬ ਤੁਹਾਡੇ ਇਲਾਜ ਅਤੇ ਕੁਝ ਦਵਾਈਆਂ ਤੇ ਅਸਰ ਪਾ ਸਕਦੀ ਹੈ। ਇਲਾਜ ਕਰਵਾਉਣ ਵਕਤ ਆਪਣੇ ਡਾਕਟਰ ਨਾਲ ਸ਼ਰਾਬ ਪੀਣ ਬਾਰੇ ਗੱਲ ਕਰੋ।

ਖਾਣੇ ਦੀ ਸੁਰੱਖਿਆ ਬਾਰੇ ਸਾਵਧਾਨ ਰਹੋ। ਕੈਂਸਰ ਕਾਰਨ ਤੁਹਾਡੀ ਸੁਰੱਖਿਆ ਪ੍ਰਣਾਲੀ (ਇਮਯੂਨ ਸਿਸਟਮ) ਕਮਜ਼ੋਰ ਹੋ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਖਾਣੇ ਵਿਚਲੇ ਜੀਵਾਣੂਆਂ (ਬੈਕਟੀਰੀਆ) ਦਾ ਮੁਕਾਬਲਾ ਕਰਨ ਦੇ ਸਮਰੱਥ ਨਾ ਹੋਵੇ।

ਸਰੋਤ : ਸਿਹਤ ਵਿਭਾਗ

3.15568862275
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top