ਆਸਟਿਓਪਰੋਸਿਸ ਕਾਰਨ ਹੱਡੀਆਂ ਪਤਲੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਹੱਡੀਆਂ ਟੁੱਟ ਸਕਦੀਆਂ ਹਨ। ਇਹ ਰੋਗ ਤਕਰੀਬਨ 14 ਲੱਖ ਨੂੰ ਹੈ। ਆਦਮੀਆਂ ਨਾਲੋਂ ਔਰਤਾਂ ਨੂੰ ਆਸਟਿਓਪਰੋਸਿਸ ਜ਼ਿਆਦਾ ਹੁੰਦਾ ਹੈ ਕਿਉਂਕਿ ਮਾਹਵਾਰੀ ਬੰਦ ਹੋਣ ਤੋਂ ਬਾਅਦ ਉਹ ਕਈ ਐਸੇ ਹਾਰਮੋਨਜ਼ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਜੋ ਹੱਡੀਆਂ ਦੀ ਰੱਖਿਆ ਕਰਦੇ ਹਨ। ਪਰ ਆਦਮੀਆਂ ਦੀਆਂ ਹੱਡੀਆਂ ਵੀ ਉਮਰ ਨਾਲ ਪਤਲੀਆਂ ਹੋ ਜਾਂਦੀਆ ਹਨ। ਵਿੱਚ 50 ਸਾਲ ਤੋਂ ਉੱਪਰ ਚਾਰ ਔਰਤਾਂ ਵਿੱਚੋਂ ਇੱਕ ਔਰਤ ਅਤੇ ਅੱਠਾਂ ਆਦਮੀਆਂ ਵਿੱਚੋਂ ਇੱਕ ਆਦਮੀ ਨੂੰ ਆਸਟਿਓਪਰੋਸਿਸ ਹੈ। ਇਸ ਬਿਮਾਰੀ ਕਾਰਨ 88000 ਚੂਕਣੇ ਹਰ ਸਾਲ ਇਸ ਮੁਲਕ ਵਿੱਚ ਹੀ ਟੁੱਟਦੇ ਹਨ।
ਆਸਟਿਓਪਰੋਸਿਸ ਤੁਹਾਡੀ ਜ਼ਿੰਦਗੀ ਬਦਲ ਦਿੰਦਾ ਹੈ। ਇਹ ਫਿਕਰ ਕੀਤੇ ਬਿਨਾਂ, ਕਿ ਕਿਤੇ ਚੂਕਣਾ ਨਾ ਟੁੱਟ ਜਾਵੇ, ਗੁੱਟ ਨਾ ਟੁੱਟ ਜਾਵੇ ਜਾਂ ਰੀੜ੍ਹ ਦੀ ਹੱਡੀ ਨਾ ਟੁੱਟ ਜਾਵੇ, ਪੌੜੀਆਂ ਚੜ੍ਹਨੀਆਂ ਜਾਂ ਸੈਰ ਕਰਨ ਜਿਹੇ ਆਮ ਕੰਮ ਕਰਨੇ ਵੀ ਔਖੇ ਹੋ ਜਾਂਦੇ ਹਨ। ਜੇ ਇੱਕ ਵਾਰ ਕੋਈ ਹੱਡੀ, ਖਾਸ ਕਰ ਚੂਕਣਾ ਟੁੱਟ ਗਿਆ ਤਾਂ ਰਾਜ਼ੀ ਹੋਣਾ ਬੜਾ ਮੁਸ਼ਕਲ ਹੈ ਅਤੇ ਜ਼ਿੰਦਗੀ ਭਰ ਲਈ ਅਪਾਹਜ ਹੋ ਸਕਦੇ ਹੋ। ਆਪਣੇ ਡਾਕਟਰ ਨੂੰ ਕਹੋ ਕਿ ਤੁਹਾਨੂੰ ਹੱਡੀਆਂ ਦੀ ਘਣਤਾ (ਬੋਨ ਡੈਨਸਿਟੀ) ਦੇ ਟੈਸਟ ਲਈ ਭੇਜੇ, ਜੇਕਰ ਤੁਸੀਂ 65 ਸਾਲ ਤੋਂ ਉੱਪਰ ਹੋ ਜਾਂ 50 ਅਤੇ 65 ਵਿੱਚ ਹੋ ਅਤੇ:
(1) ਤੁਹਾਡੇ ਪਰਿਵਾਰ ਵਿੱਚ ਆਸਟਿਓਪਰੋਸਿਸ ਦਾ ਇਤਿਹਾਸ ਹੈ
(2) ਕੁਝ ਸਮਾਂ ਪਹਿਲਾਂ ਤੁਹਾਡੀ ਹੱਡੀ ਟੁੱਟੀ ਹੈ
(3) ਤੁਸੀਂ ਆਮ ਤੌਰ ਤੇ ਡਿੱਗਣ ਲਗਦੇ ਹੋ
(4) ਤੁਸੀਂ ਔਰਤ ਹੋ ਅਤੇ ਮਹਾਵਾਰੀ ਸਮੇਂ ਤੋਂ ਪਹਿਲਾਂ (45 ਸਾਲ ਦੀ ਉਮਰ ਤੋਂ ਪਹਿਲਾਂ) ਬੰਦ ਹੋ ਗਈ ਸੀ
(5) ਤੁਹਾਨੂੰ ਪੌਸ਼ਟਿਕ ਤੱਤ ਜਜ਼ਬ ਕਰਨ ਵਿੱਚ ਤਕਲੀਫ਼ ਹੈ (ਤੁਹਾਨੂੰ ਵੱਡੀ ਆਂਦਰ ਦੀ ਬਿਮਾਰੀ ਹੈ ਜਿਹਾ ਕਿ ਜਾਂ ਕੋਲਾਈਟਸ)
(6) ਤੁਸੀਂ ਸਿਗਰਟ ਪੀਂਦੇ ਹੋ
(7) ਤੁਸੀਂ ਦੁੱਧ ਨਹੀਂ ਪੀਂਦੇ ਜਾਂ ਦੁੱਧ ਦੀਆਂ ਬਣੀਆਂ ਹੋਈਆ ਚੀਜ਼ਾਂ ਨਹੀਂ ਖਾਂਦੇ
(8) ਤੁਹਾਡਾ ਭਾਰ 125 ਪੌਂਡ (57 ਕਿਲੋਗ੍ਰਾਮ) ਤੋਂ ਘੱਟ ਹੈ
(9) ਤੁਸੀਂ ਸ਼ਰਾਬ, ਕੌਫ਼ੀ, ਚਾਹ ਅਤੇ ਸਾਫ਼ਟ ਡਰਿੰਕ (ਪੀਣ ਵਾਲੀਆ ਚੀਜ਼ਾਂ) ਬਹੁਤ ਪੀਂਦੇ ਹੋ।
ਜੇ ਤੁਹਾਨੂੰ ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਹੈ ਜਾਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਖਾਓ, ਸਿਗਰਟ ਪੀਣੀ ਛੱਡੋ, ਅਤੇ ਸਰੀਰਕ ਤੌਰ ਤੇ ਸਰਗਰਮ ਰਹੋ। ਸੈਰ ਕਰਨਾ, ਦੌੜਨਾ ਜਾਂ ਨੱਚਣ ਵਰਗੀਆਂ ਭਾਰ ਸਹਿਣ ਕਰਨ ਵਾਲੀਆਂ ਵਰਜ਼ਸ਼ਾਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਅੱਛੀਆਂ ਹਨ।
ਵਾਧੂ ਕੈਲਸ਼ੀਅਮ ਅਤੇ ਵਿਟਾਮਿਨ ਡੀ ਲਵੋ ਬਜ਼ੁਰਗਾਂ ਬਾਰੇ ਖੋਜ ਦੱਸਦੀ ਹੈ ਕਿ ਕੈਲਸ਼ੀਅਮ ਦੇ ਨਾਲ ਵਿਟਾਮਿਨ ‘ਡੀ’ ਜੋ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਹੱਡੀਆਂ ਦੀ ਹੋ ਰਹੀ ਕਮੀ ਨੂੰ ਆਹਿਸਤਾ ਅਤੇ ਹੱਡੀਆਂ ਦੇ ਟੁੱਟਣ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
ਬਜ਼ੁਰਗਾਂ ਨੂੰ 1200 ਮਿਲੀਗ੍ਰਾਮ ਕੈਲਸ਼ੀਅਮ ਅਤੇ 600 ਅੰਤਰਰਾਸ਼ਟਰੀ ਇਕਾਈਆਂ ਵਿਟਾਮਿਨ ਡੀ ਰੋਜ਼ਾਨਾ ਭੋਜਨ ਅਤੇ/ਜਾਂ ਸੰਪੂਰਕਾਂ ਦੇ ਸਾਰੇ ਸਰੋਤਾਂ ਵਿੱਚੋਂ ਲੈਣਾ ਚਾਹੀਦਾ ਹੈ। ਜੇਕਰ ਤੁਹਾਨੂੰ ਆਸਟਿਓਪਰੋਸਿਸ ਦੀ ਬਿਮਾਰੀ ਪਹਿਲਾਂ ਤੋਂ ਹੀ ਹੈ ਜਾਂ ਮਹਾਵਾਰੀ ਬੰਦ ਹੋ ਚੁਕੀ ਹੈ ਤਾਂ ਤੁਹਾਡਾ ਡਾਕਟਰ ਜ਼ਿਆਦਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਸਿਫ਼ਾਰਿਸ਼ ਕਰ ਸਕਦਾ ਹੈ।
ਸਾਰਾ ਦਿਨ ਦੁੱਧ ਅਤੇ ਉਸਦੇ ਬਦਲ ਜਿਹਾ ਕਿ ਹਰ ਇੱਕ ਖਾਣੇ ਨਾਲ ਦੁੱਧ ਦਾ ਗਲਾਸ ਅਤੇ ਸੋਇਆ ਦਾ ਪੀਣ ਵਾਲਾ ਪਦਾਰਥ ਜਾਂ ਕੈਲਸ਼ੀਅਮ ਭਰਪੂਰ ਸੰਤਰੇ ਦਾ ਜੂਸ ਹਲਕੇ ਖਾਣੇ (ਸਨੈਕ) ਦੀ ਤਰਾਂ ਬਹੁਤ ਲਵੋ। ਡੱਬਾ ਬੰਦ ਸੈਮਨ ਜਾਂ ਸਾਰਡਿਨਜ਼ (ਹੱਡੀਆਂ ਸਮੇਤ) ਦੁਪਹਿਰ ਦੇ ਖਾਣੇ ਵਜੋਂ ਖਾਓ। ਤੁਹਾਨੂੰ ਸ਼ਾਇਦ ਵਿਟਾਮਿਨ ਡੀ ਰਲਿਆ ਕੈਲਸ਼ੀਅਮ ਸੰਪੂਰਕ ਹੋਰ ਲੈਣਾ ਪਵੇ।
ਸਾਡੀ ਸਲਾਹ ਹੈ ਕਿ ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ਨ ਨਾਲ ਗੱਲ ਕਰੋ। (ਡਾਇਲ-ਏ-ਡਾਇਟੀਸ਼ਨ ਅਜ਼ਮਾਓ। ਉਹ ਇਹ ਯਕੀਨੀ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਤੁਸੀਂ ਕਾਫ਼ੀ ਕੈਲਸ਼ੀਅਮ ਅਤੇ ਵਿਟਾਮਿਨ ਡੀ ਲੈ ਰਹੇ ਹੋ ਕਿ ਨਹੀਂ, ਅਤੇ ਕੀ ਤੁਹਾਨੂੰ ਹੋਰ ਸੰਪੂਰਕ ਦੀ ਲੋੜ ਹੈ।
ਤੁਹਾਡੀਆਂ ਹੱਡੀਆਂ ਨੂੰ ਬਚਾਉਣ ਦੇ ਕੰਮ ਵਿੱਚ ਪੋਟਾਸ਼ੀਅਮ, ਕੈਲਸ਼ੀਅਮ ਦੀ ਮਦਦ ਕਰਦਾ ਹੈ।
ਰੋਜ਼ਾਨਾ ਜ਼ਿਆਦਾ ਪੋਟਾਸ਼ੀਅਮ ਵਾਲੇ ਖਾਣੇ ਜਿਹਾ ਕਿ ਕੇਲੇ, ਸੰਤਰੇ, ਸੰਤਰਿਆਂ ਦਾ ਜੂਸ, ਖ਼ਰਬੂਜ਼ੇ, ਕਿਵੀ, ਆਲੂ, ਗਿਰੀਆਂ ਅਤੇ ਸੰਪੂਰਨ ਅਨਾਜ ਵਾਲੇ ਸੀਰੀਅਲ (ਖਾਸ ਕਰ ਜਿਨ੍ਹਾਂ ਵਿੱਚ ਜਵੀ / ਓਟ ਹੋਵੇ) ਖਾਣ ਦੀ ਕੋਸ਼ਿਸ਼ ਕਰੋ।
ਪਰੋਟੀਨ ਹੱਡੀਆਂ ਵਾਸਤੇ ਚੰਗੀ ਹੈ ਅਤੇ ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਦੇ ਖ਼ਤਰੇ ਨੂੰ ਘੱਟ ਕਰਦੀ ਹੈ ਜਾਂ ਹੱਡੀ ਟੁੱਟਣ ਤੋਂ ਬਾਅਦ ਰਾਜ਼ੀ ਹੋਣ ਵਿੱਚ ਮਦਦ ਕਰਦੀ ਹੈ। ਸਾਰਾ ਦਿਨ ਪਰੋਟੀਨ ਭਰਪੂਰ ਖਾਣੇ ਖਾਓ, ਜਿਹਾ ਕਿ:
(1) ਫਲੀਆਂ (ਲੋਬੀਆ, ਚਿੱਟੇ ਚਣੇ, ਦਾਲਾਂ)
(2) ਗਿਰੀਆਂ ਦਾ ਮੱਖਣ
(3) ਅੰਡੇ
(4) ਚੀਜ਼ (ਚਹੲੲਸੲ) (ਪਨੀਰ ਵੀ)
(5) ਟੋਫ਼ੂ
(6) ਦੁੱਧ, ਅਤੇ
(7) ਮੀਟ, ਮੱਛੀ, ਸ਼ੈੱਲਫ਼ਿਸ਼, ਮੁਰਗਾ ਅਤੇ ਟਰਕੀ।
ਲੂਣ, ਕੈਫ਼ੀਨ, ਸ਼ਰਾਬ ਅਤੇ ਸਾਫ਼ਟ ਡਰਿੰਕ (ਪੀਣ ਵਾਲੀਆਂ ਚੀਜ਼ਾਂ) ਨੂੰ ਸੀਮਤ ਕਰੋ
ਮਾਹਰ ਇਹ ਕਾਫ਼ੀ ਸਮੇਂ ਤੋਂ ਜਾਣਦੇ ਹਨ ਕਿ ਜ਼ਿਆਦਾ ਲੂਣ ਖਾਣਾ ਬਲੱਡ ਪਰੈਸ਼ਰ ਵਧਾ ਸਕਦਾ ਹੈ, ਪਰ ਅਜੋਕੀ ਖੋਜ ਇਹ ਇਸ਼ਾਰਾ ਕਰਦੀ ਹੈ ਕਿ ਹਾਈ ਬਲੱਡ ਪਰੈਸ਼ਰ ਤੁਹਾਡੇ ਸਰੀਰ ਵਿੱਚੋਂ ਕੈਲਸ਼ੀਅਮ ਜ਼ਿਆਦਾ ਘਟਾਉਂਦਾ ਹੈ, ਜਿਸ ਕਰਕੇ ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਹੋ ਸਕਦਾ ਹੈ।
ਕੈਫ਼ੀਨ ਵੀ ਹੱਡੀਆਂ ਲਈ ਦੁਖਦਾਈ ਹੋ ਸਕਦੀ ਹੈ ਕਿਉਂਕਿ ਇਹ ਜਾਪਦਾ ਹੈ ਕਿ ਇਹ ਸਰੀਰ ਵਿੱਚੋਂ ਪਿਸ਼ਾਬ ਰਾਹੀਂ ਕੈਲਸ਼ੀਅਮ ਕੱਢਣ ਦਾ ਕਾਰਨ ਬਣਦੀ ਹੈ। ਦਿਨ ਵਿੱਚ ਵੱਧ ਤੋਂ ਵੱਧ 8 ਔਂਸ ਵਾਲੇ 3 ਕੱਪ ਕੌਫ਼ੀ ਤੇ ਹੀ ਰਹੋ। ਚਾਹ ਵਿੱਚ ਕੌਫ਼ੀ ਨਾਲੋਂ ਘੱਟ ਕੈਫ਼ੀਨ ਹੁੰਦੀ ਹੈ, ਤਬਦੀਲੀ ਲਈ ਅਜ਼ਮਾ ਕੇ ਵੇਖੋ। ਕਾਲੀ ਅਤੇ ਹਰੀ ਚਾਹ ਵਿੱਚ ਵੀ ਪੌਲੀਫ਼ੀਨੋਲਜ਼ (ਪੌਦਿਆਂ ਰਾਹੀਂ ਪੈਦਾ ਹੋਏ ਫ਼ਾਈਟੋਕੈਮੀਕਲਜ਼) ਹੁੰਦੇ ਹਨ, ਜੇ ਇਹਨਾਂ ਨੂੰ ਲਗਾਤਾਰ ਪੀਤਾ ਜਾਵੇ ਤਾਂ ਖੋਜੀ ਵਿਸ਼ਵਾਸ ਕਰਦੇ ਹਨ ਕਿ ਹੋ ਸਕਦਾ ਹੈ ਕਿ ਇਹ ਹੱਡੀਆਂ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਮਦਦ ਕਰਨ।
ਸ਼ਰਾਬ ਅਤੇ ਸਾਫ਼ਟ ਡਰਿੰਕ (ਪੀਣ ਵਾਲੀਆਂ ਚੀਜ਼ਾਂ) ਦੋਵੇਂ ਹੀ ਜ਼ਿਆਦਾ ਪੀਣ ਕਰਕੇ ਹੱਡੀਆਂ ਲਈ ਦੁਖਦਾਈ ਹੋ ਸਕਦੀਆਂ ਹਨ (ਸਾਫ਼ਟ ਡਰਿੰਕ ਹਫ਼ਤੇ ਦੇ 21 ਕੈਨ ਤੋਂ ਜ਼ਿਆਦਾ) । ਸ਼ਰਾਬ ਅਤੇ ਸਾਫ਼ਟ ਡਰਿੰਕ ਦੀ ਸੀਮਾ ਦਿਨ ਵਿੱਚ ਇੱਕ ਡਰਿੰਕ ਜਾਂ ਇਸ ਤੋਂ ਘੱਟ ਰੱਖੋ। ਅਤੇ ਇਹ ਯਾਦ ਰੱਖੋ ਕਿ ਮਿੱਠੇ ਵਾਲੀਆਂ ਸਾਫ਼ਟ ਡਰਿੰਕ (ਪੀਣ ਵਾਲੀਆਂ ਚੀਜ਼ਾਂ) ਤੋਂ ਪੂਰਾ ਪਰਹੇਜ਼ ਤੁਹਾਡੇ ਆਸਟਿਓਪਰੋਸਿਸ ਦੇ ਖ਼ਤਰੇ ਨੂੰ ਘੱਟ ਕਰੇਗਾ, ਤੁਹਾਡੇ ਮੋਟਾਪੇ ਦੇ ਖ਼ਤਰੇ ਨੂੰ ਵੀ ਘਟਾਏਗਾ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਕਾਬੂ ਰੱਖਣ ਵਿੱਚ ਮਦਦ ਕਰੇਗਾ।
ਇਸੋਫ਼ੈਗਸ ਇੱਕ ਨਲੀ ਹੈ ਜੋ ਸਾਡੇ ਮੂੰਹ ਨੂੰ ਪੇਟ ਨਾਲ ਜੋੜਦੀ ਹੈ। ਗੈਸਟਰੋਇਸੋਫ਼ਾਜਿਲ ਰੀਫ਼ਲਕਸ ਉਦੋਂ ਹੁੰਦਾ ਹੈ, ਜਦ ਨਾਲੀ ਦੇ ਹੇਠਲੇ ਹਿੱਸੇ (ਲੋਅਰ ਇਸੋਫ਼ੈਜੀਲ ਸਪਿੰਸਟਰ) ਦੇ ਪੱਠੇ ਠੀਕ ਕੰਮ ਨਹੀਂ ਕਰਦੇ ਅਤੇ ਪੇਟ ਦੇ ਵਿੱਚੋਂ ਕੁਝ ਅੰਸ਼ ਵਾਪਸ ਇਸੋਫ਼ੈਗਸ ਨਲੀ ਵਿੱਚ ਆ ਜਾਂਦੇ ਹਨ।
ਹਰ ਇੱਕ ਨੂੰ ਕਦੀ ਕਦਾਈਂ ਡਕਾਰ ਆਉਂਦੇ ਰਹਿੰਦੇ ਹਨ। ਪਰ ਜੇ ਇਹ ਲਗਾਤਾਰ ਆਉਣ ਲੱਗ ਪੈਣ ਤਾਂ ਇਸ ਨੂੰ ਗੈਸਟਰੋਇਸੋਫ਼ਾਜਿਲ ਰੀਫ਼ਲਕਸ ਦੀ ਬਿਮਾਰੀ ਕਹਿੰਦੇ ਹਨ। ਤਕਰੀਬਨ ਇੱਕ ਤਿਹਾਈ ਕੈਨੇਡੀਅਨ ਬਜ਼ੁਰਗਾਂ ਨੂੰ ਇਹ ਬਿਮਾਰੀ ਹੈ, ਜਿਸਦੇ ਕਾਰਨ ਜ਼ਿਆਦਾ ਤਰ ਨੂੰ ਦਿਲ ਦੇ ਜਲਣ ਦੀ ਤਕਲੀਫ਼ ਹੁੰਦੀ ਹੈ।
ਜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਗੈਸਟਰੋਇਸੋਫ਼ਾਜੀਲ ਰੀਫ਼ਲਕਸ ਦੀ ਬਿਮਾਰੀ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਜੇ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਗੈਸਟਰੋਇਸੋਫ਼ਾਜੀਲ ਰੀਫ਼ਲਕਸ ਦੀ ਬਿਮਾਰੀ ਹੈ ਤਾਂ ਤੁਹਾਨੂੰ ਰਹਿਣ-ਬਹਿਣ ਅਤੇ ਖਾਣ-ਪੀਣ ਦਾ ਢੰਗ ਬਦਲਨਾ ਪਵੇਗਾ। ਜ਼ਿਆਦਾ ਡਾਕਟਰ ਇਹ ਸਿਫ਼ਾਰਿਸ਼ ਕਰਦੇ ਹਨ ਕਿ ਸਿਗਰਟ ਛੱਡੋ, ਸਿਹਤਮੰਦ ਭਾਰ ਬਣਾਈ ਰੱਖੋ, ਸੰਪੂਰਕਾਂ ਜਾਂ ਪੌਸ਼ਟਿਕ ਖਾਣਿਆਂ ਵਿੱਚੋਂ ਜ਼ਿਆਦਾ ਵਿਟਾਮਿਨ ਬੀ12 ਲਵੋ ਅਤੇ ਹੋਰ ਦਵਾਈਆਂ ਅਤੇ ਵਿਟਾਮਿਨ ਜਿਵੇਂ ਦੱਸੇ ਗਏ ਹਨ ਲਵੋ।
(1) ਉਨ੍ਹਾਂ ਖਾਣਿਆਂ ਤੋਂ ਪਰਹੇਜ਼ ਕਰੋ ਜਿਨ੍ਹਾਂ ਨਾਲ ਤੁਸੀਂ ਬੇਅਰਾਮ ਮਹਿਸੂਸ ਕਰਦੇ ਹੋ ਜਿਹਾ ਕਿ ਚਾਕਲੇਟ, ਕੌਫ਼ੀ, ਸ਼ਰਾਬ, ਪਿਪਰਾਮਿੰਟ, ਨਿੰਬੂ ਜਾਤੀ ਦੇ ਫਲ ਅਤੇ ਜੂਸ (ਸੰਤਰਾ, ਨਿੰਬੂ, ਗੇ੍ਰਪਫ਼ਰੂਟ), ਟਮਾਟਰ, ਪਿਆਜ਼, ਲਸਣ ਅਤੇ ਕਾਲੀ ਮਿਰਚ।
(2) ਉਨ੍ਹਾਂ ਖਾਣਿਆਂ ਦਾ ਵੀ ਪਰਹੇਜ਼ ਕਰੋ ਜਿਨ੍ਹਾਂ ਨਾਲ ਦਿਲ ਨੂੰ ਜਲਣ ਹੁੰਦੀ ਹੋਵੇ।
(3) ਥੋੜ੍ਹਾ ਥੋੜ੍ਹਾ ਕਰਕੇ ਖਾਣਾ ਖਾਓ ਜਾਂ ਥੋੜੇ ਥੋੜੇ ਖਾਣੇ ਜ਼ਿਆਦਾ ਵਾਰ ਖਾਓ। ਦਿਨ ਵਿੱਚ ਚਾਰ ਤੋਂ ਛੇ ਵਾਰ ਥੋੜ੍ਹਾ ਥੋੜ੍ਹਾ ਖਾਣਾ ਖਾਓ।
(4) ਇੱਕ ਦਿਨ ਵਿੱਚ ਸ਼ਰਾਬ ਦੀ ਇੱਕ ਡਰਿੰਕ ਜਾਂ ਇਸ ਤੋਂ ਵੀ ਘੱਟ ਲਵੋ ਅਤੇ ਕੈਫ਼ੀਨ ਵਾਲੀ ਕੌਫ਼ੀ ਅਤੇ ਚਾਹ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ 3 ਕੱਪ।
(5) ਖਾਣ ਤੋਂ ਇੱਕ ਦਮ ਬਾਅਦ ਸੈਰ ਕਰਨ ਅਤੇ ਝੁਕਣ ਤੋਂ ਪਰਹੇਜ਼ ਕਰੋ।
(6) ਖਾਣ ਤੋਂ ਇੱਕ ਦਮ ਬਾਅਦ ਲੇਟਣ ਤੋਂ ਪਰਹੇਜ਼ ਕਰੋ।
(7) ਸੌਣ ਤੋਂ ਦੋ ਤਿੰਨ ਘੰਟੇ ਪਹਿਲਾਂ ਖਾਣਾ ਖਾਣ ਦੀ ਕੋਸ਼ਿਸ਼ ਕਰੋ। ਆਪਣੇ
(8) ਪਲੰਘ ਦੇ ਸਿਰਹਾਣੇ ਵਾਲੇ ਪਾਸੇ ਕੁਝ ਇੱਟਾਂ ਰੱਖ ਕੇ ਸਿਰਹਾਣਾ (ਤਕਰੀਬਨ 6 ਇੰਚ / 20 ਸੈਂਟੀਮੀਟਰ) ਉੱਚਾ ਰੱਖ ਕੇ ਵੇਖੋ ਤਾਂ ਕਿ ਤੁਹਾਡਾ ਸਿਰ ਪੇਟ ਨਾਲੋਂ ਉੱਚਾ ਰਹੇ।
ਜੇ ਗੈਸਟਰੋਇਸੋਫ਼ਾਜੀਲ ਰੀਫ਼ਲਕਸ (ਭੱਸ ਡਕਾਰ, ਏਸਿਡਿਟੀ) ਦੀ ਬਿਮਾਰੀ ਹੋਰ ਵੱਧ ਜਾਵੇ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਗੈਸਟਰੋਇਸੋਫ਼ਾਜੀਲ ਰੀਫ਼ਲਕਸ ਦੀ ਬਿਮਾਰੀ ਜ਼ਿਆਦਾ ਦੇਰ ਰਹਿਣ ਨਾਲ ਸਿਹਤ ਲਈ ਗੰਭੀਰ ਤਕਲੀਫ਼ਾਂ ਹੋ ਸਕਦੀਆਂ ਹਨ।
ਮਸੂੜ੍ਹਿਆਂ ਅਤੇ ਹੱਡੀ (ਜੋ ਦੰਦਾਂ ਨੂੰ ਸਹਾਰਾ ਦਿੰਦੀ ਹੈ) ਦੀ ਬਿਮਾਰੀ ਨੂੰ ਪੇਰੀਓਡੋਂਟਲ ਬਿਮਾਰੀ ਕਹਿੰਦੇ ਹਨ। ਇਹ ਦੰਦਾਂ ਉੱਤੇ ਜੰਮੀ ਪੇਪੜੀ (ਕਿਟਾਣੂਆਂ ਦੀ ਇੱਕ ਪਰਤ ਜੋ ਦੰਦਾਂ ਤੇ ਹਮੇਸ਼ਾਂ ਬਣਦੀ ਰਹਿੰਦੀ ਹੈ) ਕਾਰਨ ਹੁੰਦੀ ਹੈ।
ਜਦੋਂ ਪੇਰੀਓਡੋਂਟਲ ਬਿਮਾਰੀ ਸਿਰਫ਼ ਮਸੂੜ੍ਹਿਆਂ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਜਿੰਜੀਵਾਈਟਸ ਕਹਿੰਦੇ ਹਨ। ਦੰਦਾਂ ਦੀ ਦੇਖ ਭਾਲ ਠੀਕ ਨਾ ਹੋਣ ਕਰਕੇ ਜਿੰਜੀਵਾਈਟਸ ਵਿਗੜ ਕੇ ਪੇਰੀਓਡੋਂਟਿਟਿਸ ਮਸੂੜ੍ਹਿਆਂ ਦੀ ਬਿਮਾਰੀ ਬਣ ਜਾਂਦੀ ਹੈ ਅਤੇ ਦੰਦਾਂ ਨੂੰ ਸਹਾਰਾ ਦੇਣ ਵਾਲੀ ਹੱਡੀ ਖਤਮ ਹੋ ਸਕਦੀ ਹੈ ਜਾਂ ਦੰਦ ਹੀ ਖਤਮ ਹੋ ਸਕਦਾ ਹੈ।
(1) ਫ਼ਲੋਰਾਈਡ ਟੁੱਥਪੇਸਟ ਨਾਲ ਦਿਨ ਵਿੱਚ ਦੋ ਵਾਰ ਆਪਣੇ ਦੰਦਾਂ ਅਤੇ ਮਸੂੜ੍ਹਿਆਂ ਨੂੰ ਬੁਰਸ਼ ਕਰੋ
(2) ਦਿਨ ਵਿੱਚ ਇੱਕ ਵਾਰ ਦੰਦਾਂ ਨੂੰ ਫ਼ਲਾਸ ਕਰੋ
(3) ਆਪਣੇ ਦੰਦਾਂ ਦੇ ਡਾਕਟਰ ਨੂੰ ਬਾਕਾਇਦਾ ਦੰਦ ਦਿਖਾਉਂਦੇ ਰਹੋ (ਘੱਟੋ ਘੱਟ ਸਾਲ ਵਿੱਚ ਇੱਕ ਵਾਰ)
(4) ਸਿਗਰਟ ਪੀਣਾ ਛੱਡੋ
(5) ਹੋਰ ਕਿਸੇ ਚੀਜ਼ ਨਾਲੋਂ ਪਾਣੀ ਜ਼ਿਆਦਾ ਪੀਓ ਅਤੇ ਮਿੱਠੀਆਂ ਪੀਣ ਵਾਲੀਆ
(6) ਚੀਜ਼ਾਂ ਜਿਹਾ ਕਿ ਸੋਡਾ ਜਾਂ ਮਿੱਠੇ ਕੀਤੇ ਹੋਏ ਫਲਾਂ ਦੇ ਜੂਸ ਨੂੰ ਸੀਮਤ ਕਰੋ, ਅਤੇ
ਤੁਹਾਡੇ ਚੰਗੇ ਪੌਸ਼ਟਿਕ ਆਹਾਰ ਨਾਲ ਚੰਗੇ ਦੰਦ ਅਤੇ ਚੰਗੇ ਮਸੂੜ੍ਹੇ ਹੋਣਗੇ। ਜਿੰਨੇ ਚੰਗੇ ਤੁਹਾਡੇ ਦੰਦ ਅਤੇ ਮਸੂੜ੍ਹੇ ਹੋਣਗੇ, ਉਤਨੀ ਹੀ ਚੰਗੀ ਤੁਹਾਡੀ ਸਿਹਤ ਹੋਵੇਗੀ। ਮਸੂੜ੍ਹਿਆਂ ਦੀ ਬਿਮਾਰੀ ਦੀਆਂ ਅਲਾਮਤਾਂ ਦਾ ਧਿਆਨ ਰੱਖੋ ਪੇਰੀਓਡੋਂਟਲ (ਮਸੂੜ੍ਹਿਆਂ ਦੀ) ਬਿਮਾਰੀ ਦਰਦ ਰਹਿਤ ਹੈ ਅਤੇ ਇਹ ਬੜਾ ਮੁਸ਼ਕਲ ਪਤਾ ਲਗਦਾ ਹੈ ਕਿ ਤੁਹਾਨੂੰ ਬਿਮਾਰੀ ਹੈ। ਤੁਹਾਨੂੰ ਪੇਰੀਓਡੋਂਟਲ ਬਿਮਾਰੀ ਹੋ ਸਕਦੀ ਹੈ ਜੇ:
(1) ਤੁਹਾਡੇ ਮਸੂੜ੍ਹਿਆਂ ਵਿੱਚੋਂ ਖੂਨ ਜਲਦੀ ਆ ਜਾਂਦਾ ਹੈ ਜਾਂ ਲਾਲ ਹਨ, ਸੁੱਜੇ ਹੋਏ ਅਤੇ ਨਰਮ ਹਨ।
(2) ਤੁਹਾਡੇ ਮਸੂੜ੍ਹੇ ਦੰਦਾਂ ਤੋਂ ਦੂਰ ਹਟ ਗਏ ਹਨ ਜਾਂ ਤੁਸੀਂ ਦੰਦਾਂ ਦੀਆਂ ਜੜ੍ਹਾਂ ਦੇਖ ਸਕਦੇ ਹੋ।
(3) ਤੁਹਾਡੇ ਸਾਹ ਵਿਸ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ ਜਾਂ ਮੂੰਹ ਬੇਸੁਆਦਾ ਰਹਿੰਦਾ ਹੈ।
(4) ਤੁਹਾਡੇ ਦੰਦ ਹਿਲਦੇ ਹਨ ਜਾਂ ਵਿਰਲੇ ਹਨ।
(5) ਜਦੋਂ ਤੁਸੀਂ ਚੱਕ ਮਾਰਦੇ ਹੋ ਤਾਂ ਤੁਹਾਡੇ ਦੰਦ ਇਕੱਠੇ ਫ਼ਿੱਟ ਨਹੀਂ ਹੁੰਦੇ ਜਾਂ।
(6) ਤੁਹਾਡੇ ਨਕਲੀ ਦੰਦ (ਪਾਰਸ਼ੀਅਲ਼ ਡੈਂਚਰ) ਪਹਿਲਾਂ ਦੀ ਤਰਾਂ ਫ਼ਿੱਟ ਨਹੀਂ ਹੁੰਦੇ।
ਜਿਵੇਂ ਜਿਵੇਂ ਤੁਹਾਡੀ ਉਮਰ ਵਧਦੀ ਹੈ, ਅੱਖਾਂ ਦੀਆਂ ਤਿੰਨ ਬਿਮਾਰੀਆਂ ਚਿੱਟਾ ਮੋਤੀਆ (ਮੋਤੀਆ ਬਿੰਦ), ਗਲੋਕੋਮਾ (ਕਾਲਾ ਮੋਤੀਆ) ਅਤੇ ਮੈਕੂਲਰ ਡੀਜੈਨਰੇਸ਼ਨ - ਦੇ ਹੋਣ ਦੀਆਂ ਸੰਭਾਵਨਾਂ ਬਹੁਤ ਵਧਦੀਆਂ ਹਨ।
(1) ਚਿੱਟਾ ਮੋਤੀਆ (ਮੋਤੀਆ ਬਿੰਦ) ਦੇ ਕਾਰਨ ਅੱਖਾਂ ਦਾ ਸ਼ੀਸ਼ਾ (ਲੈਂਸ), ਜੋ ਕਿ ਅੱਖ ਦੀ ਪੁਤਲੀ ਅਤੇ ਉਸ ਦੀ ਝਿੱਲੀ ਦੇ ਪਿੱਛੇ ਹੁੰਦਾ ਹੈ, ਧੁੰਦਲਾ ਹੋ ਜਾਂਦਾ ਹੈ। ਇਹ ਬਿਲਕੁਲ ਕੈਮਰੇ ਦੇ ਲੈਂਸ ਵਾਂਗ ਹੀ ਕੰਮ ਕਰਦਾ ਹੈ ਅਤੇ ਰੋਸ਼ਨੀ ਨੂੰ ਅੱਖਾਂ ਦੇ ਪੜਦੇ ਤੇ ਫ਼ੋਕਸ ਕਰਕੇ ਸਾਨੂੰ ਸਾਫ਼ ਦੇਖਣ ਵਿੱਚ ਮਦਦ ਕਰਦਾ ਹੈ।
(2) ਗਲੋਕੋਮਾ (ਕਾਲਾ ਮੋਤੀਆ) ਅੱਖਾਂ ਦੀਆਂ ਬਿਮਾਰੀਆਂ ਦਾ ਉਹ ਵਰਗ ਹੈ ਜੋ ਉਨ੍ਹਾਂ ਤੰਤੂਆਂ ਨੂੰ ਨਸ਼ਟ ਕਰ ਦਿੰਦਾ ਹੈ ਜੋ ਅਕਸ ਨੂੰ ਅੱਖਾਂ ਤੋਂ ਦਿਮਾਗ ਤੱਕ ਲੈ ਕੇ ਜਾਂਦੇ ਹਨ। ਇਸ ਕਾਰਨ ਤੁਹਾਡੀ ਨਜ਼ਰ, ਬਿਨਾਂ ਕਿਸੇ ਚਿਤਾਵਣੀ ਦੇ, ਹਮੇਸ਼ਾਂ ਲਈ ਖਤਮ ਹੋ ਜਾਂਦੀ ਹੈ। ਹਾਈ ਬਲੱਡ ਪਰੈਸ਼ਰ ਅਤੇ ਸ਼ੂਗਰ ਰੋਗ (ਡਾਇਬੀਟੀਜ਼) ਵਾਲਿਆਂ ਨੂੰ ਗਲੋਕੋਮਾ ਹੋਣ ਦੇ ਜ਼ਿਆਦਾ ਖ਼ਤਰੇ ਹਨ।
(3) 55 ਸਾਲ ਅਤੇ ਇਸ ਤੋਂ ਵੱਡੀ ਉਮਰ ਵਾਲਿਆਂ ਦਾ ਅੰਨ੍ਹੇ ਹੋਣ ਦਾ ਸਭ ਤੋਂ ਵੱਡਾ ਕਾਰਨ ਮੈਕੂਲਰ ਡੀਜੈਨਰੇਸ਼ਨ ਹੈ। ਇਹ ਅੱਖ ਦੇ ਪੜਦੇ ਦੇ ਵਿਚ ਕਾਰਲੇ ਹਿੱਸੇ ਵਿੱਚ ਆਈ ਖਰਾਬੀ ਕਾਰਨ ਹੁੰਦਾ ਹੈ। ਪੜਦੇ ਦਾ ਵਿਚਕਾਰਲਾ ਹਿੱਸਾ ਜਿਸਨੂੰ ਮੈਕੂਲਾ ਕਹਿੰਦੇ ਹਨ, ਇਸਦਾ ਕੰਮ ਅੱਖ ਦੀ ਦ੍ਰਿਸ਼ਟੀ ਦੇ ਵਿਚਲੇ ਹਿੱਸੇ ਨੂੰ ਫ਼ੋਕਸ ਕਰਨਾ ਹੁੰਦਾ ਹੈ। ਤੁਹਾਡੀ ਪੜ੍ਹਨ, ਕਾਰ ਚਲਾਉਣ, ਚਿਹਰੇ ਜਾਂ ਰੰਗਾਂ ਨੂੰ ਪਛਾਣਨ ਅਤੇ ਕਿਸੇ ਚੀਜ਼ ਨੂੰ ਬਾਰੀਕੀ ਨਾਲ ਵੇਖਣ ਦੀ ਯੋਗਤਾ ਦਾ ਨਿਯੰਤ੍ਰਣ (ਕੰਟ੍ਰੋਲ) ਮੈਕੂਲਾ ਕਰਦਾ ਹੈ।
ਇਸ ਗੱਲ ਦਾ ਵੀ ਸਬੂਤ ਹੈ ਕਿ ਜ਼ਿਆਦਾ ਐਂਟੀਆਕਸੀਡੈਂਟ (ਆਕਸੀਕਰਨਰੋਕੂ) ਪਦਾਰਥ ਜਿਹਾ ਕਿ ਵਿਟਾਮਿਨ ਸੀ ਅਤੇ ਈ ਅਤੇ ਜ਼ਿੰਕ ਲੈਣੇ ਮੈਕੂਲਰ ਡੀਜੈਨਰੇਸ਼ਨ ਦੀ ਮੁਢਲੀ ਅਵੱਸਥਾ ਨੂੰ ਹੌਲੀ ਕਰਨ ਵਿੱਚ ਮਦਦ ਕਰ ਸਕਦੇ ਹਨ। ਪਰ ਖੋਜੀਆਂ ਨੂੰ ਅਜੇ ਤੱਕ ਇਹ ਪੱਕਾ ਪਤਾ ਨਹੀਂ ਕਿ ਕਿੰਨਾ ਕੁ ਐਂਟੀਆਕਸੀਡੈਂਟ ਪਦਾਰਥ ਅੱਖਾਂ ਦੀ ਸਿਹਤ ਲਈ ਚੰਗਾ ਹੈ। ਹਾਲ ਦੀ ਘੜੀ ਖ਼ਾਸਕਰ ਹਰੀਆਂ, ਲਾਲ, ਸੰਤਰੀ, ਪੀਲੇ, ਜਾਮਨੀ ਅਤੇ ਨੀਲੇ ਰੰਗ ਦੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਘੱਟੋ ਘੱਟ 7 ਖ਼ੁਰਾਕਾਂ ਰੋਜ਼ਾਨਾ ਖਾਓ।
ਜੇਕਰ ਤੁਹਾਨੂੰ ਮੈਕੂਲਰ ਡੀਜੈਨਰੇਸ਼ਨ ਸ਼ੁਰੂ ਹੋ ਚੁੱਕਾ ਹੈ ਤਾਂ ਆਪਣੇ ਡਾਕਟਰ ਨਾਲ ਸੰਪੂਰਕਾਂ ਬਾਰੇ ਗੱਲ ਕਰੋ ਜੋ ਐਂਟੀਆਕਸੀਡੈਂਟ ਪਦਾਰਥਾਂ ਅਤੇ ਖਣਿਜਾਂ ਨਾਲ ਭਰਪੂਰ ਹੋਣ। ਜੇਕਰ ਤੁਹਾਨੂੰ ਹਾਈ ਬਲੱਡ ਪਰੈਸ਼ਰ ਜਾਂ ਸ਼ੂਗਰ ਰੋਗ (ਡਾਇਬੀਟੀਜ਼) ਹੈ ਤਾਂ ਗਲੋਕੋਮਾ (ਕਾਲਾ ਮੋਤੀਆਂ) ਦੇ ਖ਼ਤਰੇ ਨੂੰ ਘੱਟ ਕਰਨ ਲਈ ਇਨ੍ਹਾਂ ਨੂੰ ਕਾਬੂ ਵਿੱਚ ਰੱਖੋ।
ਜੇਕਰ ਤੁਹਾਨੂੰ ਚਿੱਟਾ ਮੋਤੀਆ (ਮੋਤੀਆ ਬਿੰਦ) ਹੈ ਤਾਂ ਅਪਰੇਸ਼ਨ ਕਰਕੇ ਉਸਦਾ ਇਲਾਜ ਕੀਤਾ ਜਾ ਸਕਦਾ ਹੈ। ਗਲੋਕੋਮਾ ਅਤੇ ਮੈਕੂਲਰ ਡੀਜੈਨਰੇਸ਼ਨ ਦਾ ਕੋਈ ਇਲਾਜ ਨਹੀਂ ਪਰ ਦਵਾਈਆਂ ਅਤੇ ਅਪਰੇਸ਼ਨ ਨਾਲ ਹੋਰ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ ਜਾਂ ਆਹਿਸਤਾ ਕੀਤਾ ਜਾ ਸਕਦਾ ਹੈ। ਆਪਣੇ ਅੱਖਾਂ ਦੇ ਡਾਕਟਰ ਜਾਂ ਨਜ਼ਰ ਟੈਸਟ ਕਰਨ ਵਾਲੇ ਡਾਕਟਰ ਨੂੰ ਜ਼ਿਆਦਾ ਜਾਣਕਾਰੀ ਲਈ ਮਿਲੋ।
ਜੋੜਾਂ ਦਾ ਰੋਗ ਕਈ ਕਿਸਮ ਦਾ ਹੈ। ਬਜ਼ੁਰਗਾਂ ਨੂੰ ਆਮ ਤੌਰ ਤੇ ਜੋ ਤਿੰਨ ਕਿਸਮ ਦੇ ਹੁੰਦੇ ਹਨ ਉਹ ਹਨ, ਆਸਟੀਓਆਰਥਰਾਈਟਸ, ਰਿਊਮੋਟਾਈਡਆਰਥਰਾਈਟਸ ਅਤੇ ਗਾਊਟ।
(1) ਆਸਟੀਓਆਰਥਰਾਈਟਿਸ - ਜੋੜਾਂ ਵਿੱਚ ਸੋਜਸ਼ ਨੂੰ ਕਹਿੰਦੇ ਹਨ, ਜਿਸ ਕਾਰਨ ਸੋਜਸ਼, ਦਰਦ ਅਤੇ ਜੋੜ ਸਖ਼ਤ ਹੁੰਦੇ ਹਨ।
(2) ਰਿਊਮਾਟਾਇਡ ਆਰਥਰਾਈਟਿਸ ਜੋੜਾਂ ਦੇ ਵਿਚਕਾਰ ਝਿੱਲੀ (ਸਾਈਨੋਵਿਅਮ) ਦੀ ਸੋਜਸ਼ ਨੂੰ ਕਹਿੰਦੇ ਹਨ।
(3) ਗਾਊਟ ਜੋੜਾਂ ਵਿੱਚ ਯੂਰਿਕ ਐਸਿਡ ਜੰਮਣ ਕਾਰਨ ਦਰਦ ਹੁੰਦੀ ਹੈ।
ਜਦੋਂ ਤੁਹਾਨੂੰ ਕਿਸੇ ਕਿਸਮ ਦਾ ਵੀ ਗਠੀਆ ਹੋਵੇ ਤਾਂ ਚੰਗਾ ਭੋਜਨ ਕਰਨਾਂ ਬੜਾ ਮੁਸ਼ਕਲ ਹੋ ਜਾਂਦਾ ਹੈ। ਜੋੜਾਂ ਦੇ ਦਰਦ ਖੜੇ ਹੋਣਾ ਜਾਂ ਸਬਜ਼ੀਆਂ ਕੱਟਣਾ ਅਤੇ ਖਾਣਾ ਬਣਾਉਣਾ ਮੁਸ਼ਕਲ ਕਰ ਦਿੰਦੇ ਹਨ ਅਤੇ ਤੁਸੀਂ ਥੱਕੇ ਹੋਏ ਮਹਿਸੂਸ ਕਰਦੇ ਹੋ। ਕੁਝ ਗਠੀਏ ਦੀਆਂ ਦਵਾਈਆਂ ਵੀ ਤੁਹਾਡੀ ਭੁੱਖ ਘੱਟ ਕਰ ਸਕਦੀਆਂ ਹਨ ਅਤੇ ਪੇਟ ਵਿੱਚ ਵੀ ਗੜਬੜ ਲਗਦੀ ਹੈ। ਜੇਕਰ ਤੁਸੀਂ ਗਠੀਏ ਦੀਆਂ ਦਵਾਈਆਂ ਲੈ ਰਹੇ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕੀ ਤੁਹਾਨੂੰ ਕੋਈ ਖਾਸ ਵਿਟਾਮਿਨ ਜਾਂ ਖਣਿਜ ਸੰਪੂਰਕ ਚਾਹੀਦਾ ਹੈ।
ਬਦਕਿਸਮਤੀ ਨਾਲ ਕੋਈ ਖਾਸ ਖਾਣੇ ਜਾਂ ਜੜ੍ਹੀਆਂ ਬੂਟੀਆਂ ਨਹੀਂ ਜੋ ਗਠੀਏ ਨੂੰ ਟਾਲ ਸਕੇ ਜਾਂ ਇਸਦਾ ਇਲਾਜ ਕਰ ਸਕੇ। ਬਹੁਤ ਪ੍ਰਚਲਿਤ ਗਲੂਕੋਸਾਮਾਈਨ ਵੀ ਗਠੀਏ ਦੇ ਦਰਦ ਅਤੇ ਸਖ਼ਤ ਜੋੜਾਂ ਵਿੱਚ ਕੋਈ ਕਮੀ ਸਿੱਧ ਨਹੀਂ ਕਰ ਸਕੀ (ਜੇਕਰ ਤੁਸੀਂ ਲੈਂਦੇ ਹੋ ਤਾਂ ਇਸਦਾ ਕੋਈ ਨੁਕਸਾਨ ਨਹੀਂ) ।
ਕੁਝ ਲੋਕ ਇਹ ਸਮਝਦੇ ਹਨ ਕਿ ਉਹ ਜਿਹੜਾ ਖਾਣਾ ਖਾਂਦੇ ਹਨ ਉਸ ਨਾਲ ਗਠੀਏ ਦੀ ਦਰਦ ਜੁੜੀ ਹੈ।
ਜੇ ਤੁਸੀਂ ਸਮਝਦੇ ਹੋ ਕਿ ਕੋਈ ਖਾਸ ਖਾਣਾ ਤੁਹਾਡੇ ਤੇ ਅਸਰ ਕਰਦਾ ਹੈ ਤਾਂ ਇਹ ਰਿਕਾਰਡ ਰੱਖਣਾ ਕਿ ਤੁਸੀਂ ਕੀ ਖਾਂਦੇ ਹੋ ਅਤੇ ਕਿਸ ਨਾਲ ਗਠੀਏ ਦੀ ਦਰਦ ਹੋਰ ਵਧਦੀ ਹੈ, ਇੱਕ ਚੰਗੀ ਗੱਲ ਹੋਵੇਗੀ।
ਅਗਰ ਤੁਸੀਂ ਕੋਈ ਖਾਣਾ ਪਛਾਣ ਲਿਆ ਹੈ ਜਿਸ ਕਾਰਨ ਗਠੀਆ ਵੱਧ ਜਾਂਦਾ ਹੈ, ਉਹ ਖਾਣਾ ਦੋ ਹਫ਼ਤੇ ਨਾ ਖਾਓ ਅਤੇ ਵੇਖੋ ਕਿ ਕੀ ਹੁੰਦਾ ਹੈ ਪਰ ਉਨ੍ਹਾਂ ਸਾਰੇ ਖਾਣਿਆਂ ਦੀ ਕਿਸਮ ਨੂੰ ਖਾਰਜ ਨਾ ਕਰ ਦਿਓ! ਮਸਲਨ, ਜੇ ਤੁਸੀਂ ਸਮਝਦੇ ਹੋ ਕਿ ਓਟਮੀਲ ਨਾਲ ਗਠੀਆ ਵਧਦਾ ਹੈ ਤਾਂ ਸਿਰਫ਼ ਓਟਮੀਲ ਹੀ ਨਾ ਖਾਓ, ਪਰ ਬਾਕੀ ਦੇ ਸਾਰੇ ਅਨਾਜ ਖਾਓ।
(1) ਵਾਧੂ ਭਾਰ ਘਟਾਓ (ਗਠੀਏ ਨਾਲ ਪ੍ਰਭਾਵਤ ਅੰਗ ਪਹਿਲਾਂ ਹੀ ਤਣਾਓ ਵਿੱਚ ਹੁੰਦੇ ਹਨ ਅਤੇ ਵਾਧੂ ਭਾਰ ਉਨ੍ਹਾਂ ਦੀਆਂ ਅਲਾਮਤਾਂ ਨੂੰ ਹੋਰ ਵਧਾਏਗਾ)
(2) ਬੇਸ਼ੱਕ ਤੁਹਾਡੇ ਜੋੜਾਂ ਨੂੰ ਦਰਦ ਹੁੰਦਾ ਹੈ ਜਾਂ ਆਕੜੇ ਹੋਏ ਹਨ, ਫਿਰ ਵੀ ਸਰੀਰਕ ਤੌਰ ਤੇ ਸਰਗਰਮ ਰਹੋ (ਦਰਮਿਆਨੀ ਸਰਗਰਮੀ ਤੁਹਾਡੇ ਜੋੜਾਂ ਦੇ ਦੁਆਲੇ ਪੱਠਿਆ ਨੂੰ ਮਜ਼ਬੂਤ ਕਰਕੇ ਦਰਦ ਘੱਟ ਕਰਦੀ ਹੈ।
(3) 50 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਵਾਲੀ ਮਲਟੀਵਿਟਾਮਿਨ/ਖਣਿਜ ਰੋਜ਼ਾਨਾ ਲਵੋ।
(4) ਇਹ ਯਕੀਨੀ ਬਣਾਓ ਕਿ ਖਾਣੇ ਦੇ ਸਾਰੇ ਸਰੋਤਾਂ ਅਤੇ / ਜਾਂ ਸੰਪੂਰਕਾਂ ਤੋਂ 1200 ਤੋਂ 1500 ਮਿਲੀਗ੍ਰਾਮ ਕੈਲਸ਼ੀਅਮ ਅਤੇ 600 ਅੰਤਰਰਾਸ਼ਟਰੀ ਇਕਾਈਆਂ ਵਿਟਾਮਿਨ ਡੀ ਦੀਆਂ ਮਿਲਣ
ਇਸ ਤੋਂ ਇਲਾਵਾ ਖੋਜ ਇਹ ਵੀ ਦੱਸਦੀ ਹੈ ਕਿ ਕੁਝ ਖਾਣੇ ਖ਼ਾਸਕਰ ਜਿਨ੍ਹਾਂ ਵਿੱਚ ਰੇਸ਼ਾ (ਫ਼ਾਈਬਰ) ਅਤੇ ਓਮੇਗਾ 3 ਫ਼ੈਟੀ ਐਸਿਡ ਹੋਵੇ, ਉਹ ਸੋਜਸ਼ ਨੂੰ ਘੱਟ ਕਰਦੇ ਹਨ ਅਤੇ ਜਿਨ੍ਹਾਂ ਖਾਣਿਆਂ ਵਿੱਚ ਸੈਚੂਰੇਟਿਡ ਫ਼ੈਟਸ ਜ਼ਿਆਦਾ ਹੁੰਦੇ ਹਨ, ਉਹ ਤਕਲੀਫ਼ ਵਧਾਉਂਦੇ ਹਨ। ਕਿਸੇ ਕਿਸਮ ਦੇ ਗਠੀਏ ਨਾਲ ਉਹ ਖਾਣੇ ਖਾਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਵਿੱਚ ਇਹ ਪਦਾਰਥ ਜ਼ਿਆਦਾ ਹੋਣ:
(1) ਰੇਸ਼ਾ, ਜਿਹਾ ਕਿ ਸੰਪੂਰਨ ਅਨਾਜ, ਸਬਜ਼ੀਆਂ ਅਤੇ ਫਲ, ਅਤੇ
(2) ਓਮੇਗਾ 3 ਫ਼ੈਟੀ ਐਸਿਡ ਜੋ ਚਰਬੀ ਜਾਂ ਤੇਲ ਵਾਲੀ ਮੱਛੀ (ਜਿਵੇਂ ਕਿ ਸੈਮਨ ਜਾਂ ਹੈਰਿੰਗ), ਪੀਸੀ ਹੋਈ ਅਲਸੀ ਅਤੇ ਅਲਸੀ ਦੇ ਤੇਲ, ਅਖ਼ਰੋਟ ਵਿੱਚ ਮਿਲਦੇ ਹਨ ਅਤੇ ਓਮੇਗਾ 3 ਫ਼ੈਟੀ ਐਸਿਡ ਨਾਲ ਪੌਸ਼ਟਿਕ ਖਾਣੇ ਜਿਹਾ ਕਿ ਅੰਡੇ, ਦਹੀਂ ਅਤੇ ਸੋਇਆ ਦੀਆਂ ਪੀਣ ਵਾਲੀਆਂ ਚੀਜ਼ਾਂ।
(1) ਅੰਗਾਂ ਦਾ ਮੀਟ ਜਿਹਾ ਕਿ ਜਿਗਰ, ਗੁਰਦੇ ਅਤੇ ਦਿਮਾਗ਼ ਤੋਂ ਪਰਹੇਜ਼ ਕਰੋ ਜਾਂ ਸੀਮਤ ਕਰੋ
(2) ਸ਼ੈੱਲਫ਼ਿਸ਼, ਸਾਰਡਿੰਜ਼, ਹੈਰਿੰਗ, ਸੈਮਨ, ਟਰਾਊਟ, ਮੈਕਰੇਲ, ਹੇਡੋਕ, ਕਾਰਪ, ਹੈਰਿੰਗ ਰੋਇ, ਹੰਸ, ਜਿਗਰ ਦੀ ਸਾਸੇਜ ਅਤੇ ਇਟਾਲੀਅਨ ਖੁੰਬਾਂ ਤੋਂ ਪਰਹੇਜ਼ ਕਰੋ ਜਾਂ ਸੀਮਤ ਕਰੋ
(3) ਸ਼ਰਾਬ ਰੋਜ਼ਾਨਾ ਇੱਕ ਡਰਿੰਕ ਜਾਂ ਇਸ ਤੋਂ ਘੱਟ ਤੇ ਸੀਮਤ ਕਰੋ
(4) ਪੀਣ ਵਾਲੀਆਂ ਚੀਜ਼ਾਂ ਜ਼ਿਆਦਾ ਪੀਓ।
ਐਲਜ਼ਾਈਮਰਜ਼ ਬਿਮਾਰੀ ਇੱਕ ਦਿਮਾਗ਼ ਦਾ ਵਿਗਾੜ ਹੈ, ਜਿਸ ਕਰਕੇ ਕੁਝ ਸਮੇਂ ਬਾਅਦ ਯਾਦ ਸ਼ਕਤੀ, ਜ਼ੁਬਾਨ ਦੀ ਮੁਹਾਰਤ ਅਤੇ ਸਮੇਂ ਅਤੇ ਸਥਾਨ ਦਾ ਅੰਦਾਜ਼ਾ ਘੱਟ ਹੋ ਜਾਂਦਾ ਹੈ। ਅੰਤ ਵਿੱਚ ਐਲਜ਼ਾਈਮਰਜ਼ ਬਿਮਾਰੀ ਵਾਲੇ ਮਨੁੱਖ ਆਪਣੀ ਦੇਖ ਭਾਲ ਵੀ ਨਹੀਂ ਕਰ ਸਕਦੇ। ਐਲਜ਼ਾਈਮਰਜ਼ ਬਿਮਾਰੀ ਬੁਢੇਪੇ ਦਾ ਕੋਈ ਹਿੱਸਾ ਨਹੀਂ ਨਾ ਹੀ ਝੁਰੜੀਆਂ ਵਾਂਗ ਇਹ ਹਰ ਇੱਕ ਤੇ ਆਉਂਦੀ ਹੈ। ਪਰ ਉਮਰ ਦੇ ਵਧਣ ਨਾਲ ਬਿਮਾਰੀ ਦਾ ਖਤਰਾ ਵਧਦਾ ਹੈ।
ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਕਿ ਕਿਸੇ ਖਾਣੇ ਨਾਲ ਐਲਜ਼ਾਈਮਰਜ਼ ਬਿਮਾਰੀ ਹੁੰਦੀ ਹੈ, ਇਸ ਲਈ ਕਿਸੇ ਖਾਣੇ ਤੋਂ ਪਰਹੇਜ਼ ਜਾਂ ਖਾਸ ਖਾਣੇ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਪਰ ਜੇ ਤੁਹਾਨੂੰ ਜਾਂ ਤੁਹਾਡੇ ਜਾਣ ਪਹਿਚਾਣ ਵਾਲੇ ਨੂੰ ਐਲਜ਼ਾਈਮਰਜ਼ ਬਿਮਾਰੀ ਹੈ ਤਾਂ ਪੌਸ਼ਟਿਕ ਆਹਾਰ ਬੜਾ ਜ਼ਰੂਰੀ ਹੈ। ਭਾਰ ਘਟਣਾ ਐਲਜ਼ਾਈਮਰਜ਼ ਬਿਮਾਰੀ ਦਾ ਇੱਕ ਮੁਢਲਾ ਸੰਕੇਤ ਹੈ ਕਿਉਂਕਿ ਇਸ ਬਿਮਾਰੀ ਵਾਲਾ ਮਨੁੱਖ ਭੁੱਲ ਹੀ ਜਾਂਦਾ ਹੈ ਕਿ ਭੁੱਖ ਲੱਗੀ ਹੈ ਜਾਂ ਭੋਜਨ ਖਾਣਾ ਹੈ ਅਤੇ ਮੇਜ਼ ਤੇ ਖਾਣੇ ਦੀਆਂ ਬਹੁਤ ਵਨਗੀਆਂ ਵੇਖ ਕੇ ਜਾਂ ਮੇਜ਼ ਦੁਆਲੇ ਧਿਆਨ ਹਟਾਉਣ ਵਾਲੀਆਂ ਚੀਜ਼ਾਂ ਵੇਖ ਕੇ ਡੌਰ ਭੌਰਾ ਹੋ ਜਾਂਦਾ ਹੈ। ਐਲਜ਼ਾਈਮਰਜ਼ ਬਿਮਾਰੀ ਵਾਲੇ ਲਈ ਛੁਰੀ ਕਾਂਟਾ ਜਾਂ ਚਮਚ ਇਸਤੇਮਾਲ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ:
(1) ਖਾਣੇ ਦਾ ਵਕਤ ਨਿਸ਼ਚਿਤ ਕਰੋ ਅਤੇ ਉਸ ਤੇ ਪੱਕੇ ਰਹੋ
(2) ਜਾਣੇ ਪਹਿਚਾਣੇ ਖਾਣੇ ਦਿਓ
(3) ਇੱਕ ਵਕਤ ਤੇ ਇੱਕੋ ਖਾਣਾ ਦੇਣ ਦੀ ਕੋਸ਼ਿਸ਼ ਕਰ
(4) ਖਾਣੇ ਵਕਤ ਧਿਆਨ ਹਟਾਉਣ ਤੋਂ ਪਰਹੇਜ਼ ਕਰੋ: ਟੈਲੀਵੀਜ਼ਨ ਜਾਂ ਰੇਡੀਓ ਬੰਦ ਕਰ ਦਿਓ ਅਤੇ ਜ਼ਿਆਦਾ ਗੱਲਾਂ ਨਾ ਕਰੋ
(5) ਖਾਣੇ ਦੇ ਛੋਟੇ ਟੁਕੜੇ ਕਰਨ ਦੀ ਕੋਸ਼ਿਸ਼ ਕਰੋ ਜਾਂ ਉਂਗਲੀਆਂ ਨਾਲ ਖਾਧਾ ਜਾਣ ਵਾਲਾ ਖਾਣਾ ਪਰੋਸੋ
(6) ਚਾਹ ਜਾਂ ਕੌਫ਼ੀ ਦਿਨ ਵਿੱਚ ਇੱਕ ਵਾਰ ਅਤੇ ਸ਼ਰਾਬ ਦਿਨ ਵਿੱਚ ਇੱਕ ਡਰਿੰਕ ਤੱਕ ਸੀਮਤ ਕਰੋ।
ਖੁਰਾਕ ਵਿੱਚ ਵਾਧੇ ਲਈ ਆਪਣੇ ਡਾਕਟਰ ਜਾਂ ਡਾਇਟੀਸ਼ਨ ਨੂੰ ਪੀਣ ਵਾਲੇ ਪੌਸ਼ਟਿਕ ਸੰਪੂਰਕ ਪਦਾਰਥਾਂ ਬਾਰੇ ਪੁੱਛੋ। ਇਹ ਮਿਲਕਸ਼ੇਕ ਵਰਗੀਆਂ ਪੀਣ ਵਾਲੀਆ ਚੀਜ਼ਾਂ ਹਨ ਜੋ ਕਈ ਸੁਆਦਾਂ ਵਿੱਚ ਗਰੌਸਰੀ ਸਟੋਰਾਂ ਅਤੇ ਦਵਾਈਆਂ ਦੇ ਸਟੋਰਾਂ ਵਿੱਚ ਮਿਲਦੀਆਂ ਹਨ।
ਪਾਰਕਿਨਸਨਜ਼ ਬਿਮਾਰੀ ਇੱਕ ਤੰਤੂ ਪ੍ਰਣਾਲੀ ਦਾ ਵਿਗਾੜ ਹੈ, ਜੋ ਪੱਠਿਆਂ ਦੇ ਕਾਬੂ ਰੱਖਣ ਤੇ ਅਸਰ ਪਾਉਂਦਾ ਹੈ ਜਿਸ ਕਰਕੇ ਲੱਤਾਂ ਅਤੇ ਬਾਂਹਾਂ ਕੰਬਦੀਆਂ ਹਨ ਅਤੇ ਸਖ਼ਤ ਹੋ ਸਕਦੀਆਂ ਹਨ। ਕੁਝ ਸਮੇਂ ਬਾਅਦ ਪਾਰਕਿਨਸਨਜ਼ ਬਿਮਾਰੀ ਵਾਲੇ ਮਨੁੱਖ ਲਈ ਚਲਣਾ, ਬੋਲਣਾ ਅਤੇ ਸ਼ਾਇਦ ਸੋਚਣਾ ਮੁਸ਼ਕਲ ਹੋ ਜਾਂਦਾ ਹੈ। ਉਸ ਨੂੰ ਨਿਗਲਣ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ ਅਤੇ ਕਬਜ਼, ਉਦਾਸੀ ਅਤੇ ਭਾਰ ਘੱਟ ਹੋ ਸਕਦਾ ਹੈ।
ਜੇ ਤੁਹਾਨੂੰ ਜਾਂ ਤੁਹਾਡੀ ਜਾਣ ਪਹਿਚਾਣ ਵਾਲੇ ਕਿਸੇ ਨੂੰ ਪਾਰਕਿਨਸਨਜ਼ ਬਿਮਾਰੀ ਹੈ ਤਾਂ ਤਾਕਤ ਨੂੰ ਕਾਇਮ ਰੱਖਣ ਲਈ ਅਤੇ ਪੱਠਿਆਂ ਦੀ ਕਮਜ਼ੋਰੀ ਰੋਕਣ ਲਈ ਠੀਕ ਖਾਣਾ ਅਤੇ ਨਿਯਮਤ ਸਰੀਰਕ ਸਰਗਰਮੀ ਬੜੀ ਜ਼ਰੂਰੀ ਹੈ।
ਨਿਗਲ਼ਣ ਵਿੱਚ ਤਕਲੀਫ਼ ਜਾਂ ਇਹ ਮਹਿਸੂਸ ਹੋਣਾ ਕਿ ਗਲੇ ਵਿੱਚ ਕੁਝ ਫਸ ਗਿਆ ਹੈ ਜਾਂ ਗਲੇ ਅਤੇ ਪੇਟ ਵਿਚਕਾਰ ਅਟਕ ਗਿਆ ਹੈ, ਇਹ ਕਿਸੇ ਵੀ ਉਮਰ ਵਿੱਚ ਆਮ ਹੈ ਪਰ ਬਜ਼ੁਰਗਾਂ ਲਈ ਜ਼ਿਆਦਾ ਹੈ।
ਨਿਗਲ਼ਣ ਦੀ ਤਕਲੀਫ਼ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤੇਜ਼ ਖਾਣ ਕਰਕੇ, ਬੁਰਕੀ ਵੱਡੀ ਲੈਣ ਕਰਕੇ, ਨਕਲੀ ਦੰਦ (ਡੈਂਚਰ) ਜਿਹੜਾ ਠੀਕ ਫ਼ਿੱਟ ਨਹੀਂ ਜਾਂ ਢਿੱਲਾ ਦੰਦ ਜੋ ਠੀਕ ਤਰੀਕੇ ਨਾਲ ਚਿੱਥਣ ਨਹੀਂ ਦਿੰਦਾ। ਇਹ ਤਕਲੀਫ਼ ਹੋਰ ਵੀ ਵਧ ਸਕਦੀ ਹੈ ਜੇ ਖਾਣੇ ਦੇ ਨਾਲ ਪੀਣ ਵਾਲੀਆਂ ਚੀਜ਼ਾਂ ਘੱਟ ਲਈਆਂ ਜਾਣ ਜਾਂ ਖਾਣਾ ਲੇਟ ਕੇ ਖਾਧਾ ਜਾਵੇ। ਐਲਜ਼ਾਈਮਰਜ਼ ਬਿਮਾਰੀ ਵਾਲੇ ਸ਼ਾਇਦ ਆਪਣਾ ਖਾਣਾ ਜ਼ਿਆਦਾ ਨਾ ਚਿੱਥਣ ਜਾਂ ਚਿੱਥਣਾ ਹੀ ਭੁੱਲ ਜਾਣ।
ਜੇ ਤੁਹਾਨੂੰ ਨਿਗਲਣ ਵਿੱਚ ਤਕਲੀਫ਼ ਹੈ ਤਾਂ ਪੀਣ ਵਾਲੀਆਂ ਚੀਜ਼ਾਂ ਜਾਂ ਪੋਲੇ ਖਾਣਿਆਂ ਤੇ ਸੀਮਤ ਨਾ ਰਹੋ (ਇਨ੍ਹਾਂ ਨਾਲ ਬਾਅਦ ਵਿੱਚ ਹੋਰ ਮੁਸ਼ਕਲਾਂ ਹੋ ਸਕਦੀਆਂ ਹਨ!)। ਇਸ ਦੀ ਬਜਾਏ ਛੋਟੀਆਂ ਬੁਰਕੀਆਂ ਲਵੋ ਅਤੇ ਹੌਲੀ ਹੌਲੀ ਖਾਓ, ਅਤੇ ਆਪਣੇ ਦੰਦਾਂ ਦੇ ਡਾਕਟਰ ਨੂੰ ਮਿਲੋ ਜੇ ਨਕਲੀ ਦੰਦ (ਡੈਂਚਰ) ਹਨ ਜਾਂ ਕੋਈ ਦੰਦ ਢਿੱਲਾ ਹੈ ਜਾਂ ਨਹੀਂ ਹੈ। ਜੇ ਤਕਲੀਫ਼ ਜ਼ਿਆਦਾ ਦਿਨ ਹੁੰਦੀ ਰਹੇ ਜਾਂ ਤੁਹਾਨੂੰ ਕੋਈ ਜ਼ਿਆਦਾ ਗੰਭੀਰ ਸਿਹਤ ਦੀ ਸਮੱਸਿਆ ਹੈ ਜਿਵੇਂ ਸਟ੍ਰੋਕ, ਪਾਰਕਿਨਸਨਜ਼ ਬਿਮਾਰੀ ਤਾਂ ਆਪਣੇ ਡਾਕਟਰ ਨੂੰ ਮਿਲੋ।
ਬਹੁਪੱਖੀ ਚੋਣ
1. ਦਿਲ ਦੀ ਬਿਮਾਰੀ ਦੀ ਸੰਭਾਵਨਾ ਘੱਟ ਕਰਨ ਲਈ ਤੁਹਾਨੂੰ ਚਾਹੀਦਾ ਹੈ ਕਿ:
ਅ. ਸੈਚੂਰੇਟਿਡ ਅਤੇ ਟਰਾਂਸ ਥਿੰਧੇ ਤੋਂ ਪਰਹੇਜ਼ ਕਰੋ।
ਭ. ਰੇਸ਼ਾ ਵਧਾਓ।
ਛ. ਲੂਣ, ਖੰਡ, ਸ਼ਰਾਬ ਅਤੇ ਕੈਫ਼ੀਨ ਨੂੰ ਸੀਮਤ ਕਰੋ।
ਧ. ਉੱਪਰ ਵਾਲੇ ਸਾਰੇ।
ਜੁਆਬ: ਧ। ਉੱਪਰ ਵਾਲੇ ਸਾਰੇ।
2. ਭੋਜਨ ਵਿੱਚ ਜ਼ਿਆਦਾ ਰੇਸ਼ੇ (ਫ਼ਾਈਬਰ) ਵਾਲੇ ਫਲ, ਸਬਜ਼ੀਆਂ ਅਤੇ ਅਨਾਜ ਖਾਣ ਨਾਲ:
ਅ. ਬਲੱਡ ਕੋਲੈਸਟਰੌਲ ਦਾ ਲੈਵਲ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਭ. ਬਲੱਡ ਸ਼ੂਗਰ ਦਾ ਲੈਵਲ ਕਾਬੂ ਵਿੱਚ ਰਹਿੰਦਾ ਹੈ।
ਛ. ਭਾਰ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ।
ਧ. ਉੱਪਰ ਵਾਲੇ ਸਾਰੇ।
ਜੁਆਬ: ਧ। ਉੱਪਰ ਵਾਲੇ ਸਾਰੇ।
ਸਰੋਤ : ਸਿਹਤ ਵਿਭਾਗ
ਆਖਰੀ ਵਾਰ ਸੰਸ਼ੋਧਿਤ : 2/6/2020