অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਜਲਣ ਅਤੇ ਜ਼ਖਮ

ਜਲਣ ਅਤੇ ਜ਼ਖਮ, ਦਾਗ, ਵਿਕਾਰ ਅਤੇ ਮਾਨਸਿਕ ਸੱਟ ਜਿਹੇ ਪ੍ਰਭਾਵ ਛੱਡ ਸਕਦੇ ਹਨ। ਇਸ ਦੇ ਪ੍ਰਭਾਵ ਚਿਰਕਾਲੀਨ ਅਤੇ ਕਦੇ-ਕਦਾਈਂ ਸਥਾਈ ਵੀ ਹੋ ਸਕਦੇ ਹਨ। ਇਸ ਲਈ ਸਹੀ ਸਾਵਧਾਨੀ ਅਤੇ ਇਲਾਜ, ਡੂੰਘੇ ਸੜੇ ਹੋਏ ਦੇ ਲਈ ਜ਼ਰੂਰੀ ਹੈ।

ਜਦੋਂ ਸੜ ਜਾਏ

ਸਰੀਰ ਤਦ ਸੜਦਾ ਹੈ ਜਦੋਂ ਸਰੀਰ ਤੇਜ਼ ਰਸਾਇਣ ਅਤੇ ਅੱਗ ਦੇ ਸਿੱਧੇ ਸੰਪਰਕ ਵਿੱਚ ਆਉਂਦਾ ਹੈ ਜਾਂ ਫਿਰ ਬਹੁਤ ਹੀ ਨਜ਼ਦੀਕ ਜਾਂਦਾ ਹੈ. ਅਕਸਰ ਇਸ ਵਜ੍ਹਾ ਨਾਲ ਲੋਕ ਸੜ ਜਾਂਦੇ ਹਨ :

  • ਰਸੋਈ ਦੇ ਬਰਤਨ ਜਿਵੇਂ ਸੇਕਣ ਵਾਲ਼ਾ ਬਰਤਨ, ਓਵੇਨ ਸ਼ੇਲਵ ਅਤੇ ਪੈਨ ਦੇ ਹੈਂਡਲ,
  • ਕੇਤਲੀ, ਹਸਪਤਾਲ ਅਤੇ ਪ੍ਰੈਸ ਸਮੇਤ ਆਧੁਨਿਕ ਬਿਜਲੀ ਦੇ ਉਪਕਰਣ,
  • ਖੁੱਲ੍ਹੇ ਚੁੱਲ੍ਹੇ, ਗੈਸ ਅਤੇ ਬਿਜਲੀ ਦੀ ਅੱਗ ਨਾਲ ਉਤਪੰਨ ਹੋਣ ਵਾਲੀ ਦੁਰਘਟਨਾ ਕਾਰਨ ਅੱਗ,,
  • ਕੱਪੜੇ ਅਤੇ ਹੋਰ ਚੀਜ਼ਾਂ ਵਿੱਚ ਦੁਰਘਟਨਾ ਕਾਰਨ ਅੱਗ ਲੱਗਣੀ,
  • ਬਲੀਚ ਅਤੇ ਸਾਂਦਰ ਰਸਾਇਣ,
  • ਸੂਰਜ ਦੀ ਤੇਜ਼ ਰੌਸ਼ਨੀ ਅਤੇ ਹਵਾ,
  • ਰੱਸੀ ਨਾਲ ਦੁਰਘਟਨਾ.

ਜ਼ਿਆਦਾਤਰ ਅੱਗ ਦੀਆਂ ਘਟਨਾਵਾਂ ਘਰਾਂ ਵਿੱਚ ਹੁੰਦੀਆਂ ਹਨ ਅਤੇ ਘਰਾਂ ਵਿੱਚ ਵੀ ਜ਼ਿਆਦਾਤਰ ਦੁਰਘਟਨਾਵਾਂ ਰਸੋਈ ਘਰ ਵਿੱਚ ਹੁੰਦੀਆਂ ਹਨ.ਰਸੋਈ ਘਰ ਸ਼ਾਇਦ ਸਰਬੋਤਮ ਜਗ੍ਹਾ ਹੁੰਦੀ ਹੈ, ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ.ਪਰ, ਇੱਥੇ ਉੱਤੇ ਅਸੀਂ ਇੱਕ ਵਾਰ ਫਿਰ ਦੁਰਘਟਨਾ ਨੂੰ ਦੂਰ ਰੱਖਣ ਦੇ ਲਈ ਜ਼ਰੂਰੀ ਕਦਮ ਚੁੱਕਣ ਤੇ ਜ਼ੋਰ ਦਿੰਦੇ ਹਾਂ.ਜ਼ਿਆਦਾਤਰ ਲੋਕਾਂ ਦੇ ਲਈ ਉਨ੍ਹਾਂ ਦੀ ਕਦੀ ਜ਼ਰੂਰਤ ਹੀ ਨਹੀਂ ਪੈਂਦੀ.ਇੱਥੇ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਸ ਤੋਂ ਜ਼ਿਆਦਾਤਰ ਬੁੱਢੇ, ਸਰੀਰਕ ਰੂਪ ਨਾਲ ਵਿਕਲਾਂਗ ਅਤੇ ਬੱਚੇ, ਖਾਸ ਕਰਕੇ ਛੋਟੇ ਬੱਚੇ ਪ੍ਰਭਾਵਿਤ ਹੁੰਦੇ ਹਨ.ਬੱਚਿਆਂ ਵਿੱਚ ਸਾਰੀਆਂ ਸੜਨ ਦੀਆਂ ਘਟਨਾਵਾਂ ਨੂੰ ਵੱਡਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ.

ਕੁਝ ਮਹੱਤਵਪੂਰਣ ਗੱਲਾਂ

ਕੁਝ ਮਹੱਤਵਪੂਰਣ ਗੱਲਾਂ-ਜਿਨ੍ਹਾਂ ਤੋਂ ਬੱਚਣਾ ਜ਼ਰੁਰੀ ਹੈ--

ਸਰੀਰ ਦੇ ਸੜ ਜਾਣ ਤੇ ਕੀ ਹੁੰਦਾ ਹੈ, ਡਾਕਟਰ ਦੀ ਮਦਦ ਤੋਂ ਪਹਿਲਾਂ ਕੀ ਕੀਤਾ ਜਾਣਾ ਚਾਹੀਦਾ ਹੈ, ਇਸ ਨੂੰ ਦੱਸਣ ਤੋਂ ਪਹਿਲਾਂ ਇੱਥੇ ਕੁਝ ਗੱਲਾਂ ਹਨ, ਜਿਨ੍ਹਾਂ ਨੂੰ ਘਟਨਾ ਦੇ ਸਮੇਂ ਨਹੀਂ ਕਰਨਾ ਚਾਹੀਦਾ-

  • ਆਟਾ ਜਾਂ ਬੇਕਿੰਗ ਸੋਡਾ ਅੱਗ ਉੱਤੇ ਕਦੀ ਨਹੀਂ ਪਾਉਣਾ ਚਾਹੀਦਾ,,
  • ਕ੍ਰੀਮ, ਲੋਸ਼ਨ ਜਾਂ ਤੇਲ ਨੂੰ ਟ੍ਰੀਟਮੈਂਟ ਦੇ ਤੌਰ ਤੇ ਕਦੀ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ,
  • ਕਦੀ ਵੀ ਕਿਸੇ ਵੀ ਜ਼ਖਮ ਨੂੰ ਖੋਦਣਾ ਜਾਂ ਛਿੱਲਣਾ ਨਹੀਂ ਚਾਹੀਦਾ,
  • ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਤਦ ਤੱਕ ਕਿਸੇ ਵੀ ਜ਼ਖਮ ਨੂੰ ਨਾ ਛੇੜੋ ਅਤੇ ਨਾ ਹੀ ਉਸ ਨੂੰ ਹੈਂਡਿਲ ਕਰਨ ਦੀ ਕੋਸ਼ਿਸ਼ ਕਰੋ,
  • ਕਦੀ ਵੀ ਸਰੀਰ ਉਤਲੇ ਸੜੇ ਕੱਪੜਿਆਂ ਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ.

ਅੱਜਕਲ੍ਹ ਜ਼ਿਆਦਾਤਰ ਕੱਪੜੇ ਸਿੰਥੈਟਿਕ ਰੇਸ਼ੇ ਨਾਲ ਬਣੇ ਹੁੰਦੇ ਹਨ ਜੋ ਟੌਫੀ ਦੀ ਤਰ੍ਹਾਂ ਪਿਘਲਦੇ ਹਨ ਅਤੇ ਚਮੜੀ ਉੱਤੇ ਚਿਪਕ ਜਾਂਦੇ ਹਨ.ਜੇਕਰ ਤੁਸੀਂ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਚਮੜੀ ਨੂੰ ਹੀ ਗੈਰ-ਜ਼ਰੂਰੀ ਦਰਦ ਪਹੁੰਚਾਓਗੇ ਅਤੇ ਸੰਕਰਮਣ ਨੂੰ ਸੱਦਾ ਦੇਵੋਗੇ.ਸੜੇ ਹੋਏ ਕੱਪੜਿਆਂ ਨੂੰ ਕੀਟਾਣੂ ਮੁਕਤ ਕਰਨਾ ਹੋਏਗਾ ਅਤੇ ਉਸ ਨੂੰ ਇਕੱਲੇ ਛੱਡ ਦੇਣਾ ਚੰਗਾ ਹੋਏਗਾ.

ਸਧਾਰਨ ਇਲਾਜ

ਕੁਝ ਵਿਸ਼ੇਸ਼ ਪ੍ਰਕਾਰ ਦੀ ਜਲਣ ਨੂੰ ਛੱਡ ਕੇ ਬਾਕੀ ਸਭ ਦੇ ਲਈ ਸਧਾਰਨ ਇਲਾਜ ਹੈ.ਜੋ ਵਿਅਕਤੀ ਸੜਦਾ ਹੈ ਉਸ ਦੇ ਲਈ ਉਹ ਖਤਰਨਾਕ, ਦਰਦਨਾਕ ਅਤੇ ਸਦਮਾ ਦੇਣ ਵਾਲ਼ਾ ਹੋ ਸਕਦਾ ਹੈ.ਅਕਸਰ ਇਹ ਜਲਣ ਘਰ ਵਿੱਚ ਅੱਗ ਲੱਗਣ ਜਾਂ ਸੜਕ ਦੁਰਘਟਨਾ ਵਿੱਚ ਲੱਗੀ ਅੱਗ ਨਾਲ ਪੈਦਾ ਹੁੰਦੀਆਂ ਹਨ.ਸਹਾਇਤਾ ਦਾ ਮੁੱਖ ਨਿਯਮ ਹੁੰਦਾ ਹੈ ਕਿ ਤੁਸੀਂ ਸ਼ਾਂਤ ਰਹਿ ਕੇ, ਪੀੜਤ ਵਿਅਕਤੀ ਜੋ ਸਦਮੇ ਵਿੱਚ ਅਤੇ ਡਰਿਆ ਹੋਇਆ ਹੈ, ਉਸ ਨੂੰ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ.ਉਸ ਦੇ ਨਾਲ ਸੁਹਿਰਦਤਾ ਪੂਰਣ ਵਿਹਾਰ ਕਰੋ ਅਤੇ ਜਿੰਨੀ ਛੇਤੀ ਹੋ ਸਕੇ ਉਸ ਨੂੰ ਉਚਿਤ ਸਹਾਇਤਾ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰੋ.

ਜਦੋਂ ਇੱਕ ਵਾਰ ਚਮੜੀ ਅਤੇ ਰੇਸ਼ੇ ਸੜ ਜਾਂਦੇ ਹਨ ਤਾਂ ਦ੍ਰਵ ਦੀ ਗੰਭੀਰ ਕਮੀ ਹੋ ਸਕਦੀ ਹੈ.ਪ੍ਰਭਾਵਿਤ ਕੋਸ਼ਿਕਾਵਾਂ ਗਰਮੀ ਨੂੰ ਆਪਣੇ ਅੰਦਰ ਸੰਜੋਅ ਲੈਂਦੀਆਂ ਹਨ ਅਤੇ ਬਾਅਦ ਵਿੱਚ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ.ਇਸ ਲਈ ਸ਼ੁਰੂਆਤੀ ਇਲਾਜ ਦਾ ਉਦੇਸ਼ ਗਰਮਾਹਟ ਤੋਂ ਛੁਟਕਾਰਾ ਪਾਉਣਾ ਹੁੰਦਾ ਹੈ.ਸ਼ੁਰੂਆਤੀ ਇਲਾਜ ਵਿੱਚ ਪ੍ਰਭਾਵਿਤ ਰੇਸ਼ਿਆਂ ਦੇ ਤਾਪਮਾਨ ਨੂੰ ਘਟਾਉਣਾ ਚਾਹੀਦਾ ਹੈ.

ਸਾਵਧਾਨੀ

  • ਜ਼ਖ਼ਮੀ ਹਿੱਸੇ ਉੱਤੇ ਠੰਢਾ ਪਾਣੀ ਪਾਓ.ਇਹ ਬਾਲਟੀ ਜਾਂ ਕਟੋਰਾ ਜਾਂ ਰਸੋਈ ਦੀ ਸਿੰਕ ਦਾ ਇਸਤੇਮਾਲ ਕਰਕੇ ਜਾਂ ਸਧਾਰਨ ਟੂਟੀ ਕੇ ਥੱਲੇ ਸੜੇ ਹੋਏ ਸਥਾਨ ਨੂੰ ਰੱਖ ਕੇ ਕੀਤਾ ਜਾ ਸਕਦਾ ਹੈ.
  • ਸੜੇ ਹੋਏ ਹਿੱਸੇ ਨੂੰ ਘੱਟੋ-ਘੱਟ ਪੰਦਰ੍ਹਾਂ ਮਿੰਟ ਤੱਕ ਠੰਢੇ ਪਾਣੀ ਵਿੱਚ ਰੱਖਣਾ ਚਾਹੀਦਾ ਹੈ ਜਾਂ ਤਦ ਤੱਕ ਜਦੋਂ ਤੱਕ ਕਿ ਦਰਦ ਹੋਣਾ ਬੰਦ ਨਾ ਹੋ ਜਾਵੇ.ਜੇਕਰ ਜ਼ਖ਼ਮੀ ਹਿੱਸੇ (ਉਦਾਹਰਣ ਦੇ ਲਈ ਚਿਹਰਾ) ਨੂੰ ਪਾਣੀ ਦੇ ਥੱਲੇ ਲਿਆਉਣਾ ਔਖਾ ਹੋਵੇ, ਤਾਂ ਸਾਫ਼ ਚਾਹ ਦੇ ਕੱਪੜੇ ਜਾਂ ਮੁਲਾਇਮ ਕੱਪੜੇ ਨੂੰ ਠੰਢੇ ਪਾਣੀ ਨਾਲ ਗਿੱਲਾ ਕਰੋ ਅਤੇ ਜ਼ਖ਼ਮੀ ਹਿੱਸੇ ਉੱਤੇ ਇਸ ਨੂੰ ਰੱਖੋ, ਲੇਕਿਨ ਇਸ ਨੂੰ ਰਗੜਨਾ ਨਹੀਂ.ਦੁਬਾਰਾ ਇਸ ਨੂੰ ਦੁਹਰਾਓ (ਠੰਢੇ ਪਾਣੀ ਨਾਲ ਫਿਰ ਗਿੱਲਾ ਕਰੋ), ਲੇਕਿਨ ਸੜੇ ਹੋਈ ਥਾਂ ਨੂੰ ਰਗੜਨਾ ਨਹੀਂ.ਇਹ ਊਤਕਾਂ ਦੀ ਗਰਮੀ ਨੂੰ ਬਾਹਰ ਕਰਨ ਵਿੱਚ ਮਦਦਗਾਰ ਸਾਬਿਤ ਹੋਏਗਾ ਅਤੇ ਅਜਿਹਾ ਕਰਨ ਨਾਲ ਅੱਗੇ ਹੋਰ ਨੁਕਸਾਨ ਨਹੀਂ ਹੋਏਗਾ ਅਤੇ ਇਹ ਦਰਦ ਨੂੰ ਘੱਟ ਕਰ ਦੇਵੇਗਾ.
  • ਅੰਗੂਠੀ, ਹਾਰ, ਜੁੱਤੀ ਅਤੇ ਤੇਜ਼ ਫਿਟਿੰਗ ਵਾਲੇ ਕੱਪੜਿਆਂ ਨੂੰ ਛੇਤੀ ਤੋਂ ਛੇਤੀ ਹਟਾ ਦਿਓ, ਕਿਉਂਕਿ​ ਬਾਅਦ ਵਿੱਚ ਸੋਜ਼ਸ਼ ਵਧਣ ਕਾਰਨ ਉਨ੍ਹਾਂ ਨੂੰ ਕੱਢਣਾ ਮੁਸ਼ਕਲ ਹੋ ਸਕਦਾ ਹੈ.
  • ਜਦੋਂ ਦਰਦ ਬੰਦ ਹੋ ਜਾਏ ਤਾਂ ਸੜੇ ਹੋਏ ਹਿੱਸੇ ਨੂੰ ਸਾਵਧਾਨੀ ਪੂਰਵਕ ਕੱਪੜੇ ਨਾਲ ਕਵਰ ਕਰੋ.ਵੱਡਾ ਹਿੱਸਾ ਜਾਂ ਡੂੰਘੇ ਸੜੇ ਨੂੰ ਜਦੋਂ ਪਾਣੀ ਨਾਲ ਸਾਫ਼ ਕਰ ਦਿੱਤਾ ਜਾਵੇ ਤਾਂ ਉਸ ਨੂੰ ਸਾਫ਼ ਹਲਕੇ ਕੱਪੜੇ, ਹਾਲ ਵਿੱਚ ਹੀ ਲਾਂਡਰੀ ਤੋਂ ਸਾਫ਼ ਕੀਤੇ ਗਏ ਮੁਲਾਇਮ ਕੱਪੜੇ ਨਾਲ ਹੀ ਢੱਕੋ.(ਇੱਕ ਤਕੀਏ ਦਾ ਕਵਰ ਇੱਕ ਆਦਰਸ਼ ਕੱਪੜਾ ਹੈ).
  • ਇੱਕ ਡਾਕਟਰ ਨੂੰ ਬੁਲਾਓ ਜਾਂ ਐਂਬੁਲੈਂਸ ਦੇ ਲਈ ਕਾਲ ਕਰੋ.
  • एक पोस्टेज स्टैम्प (2*21/2) ਇੱਕ ਪੋਸਟੇਜ ਸਟੈਂਪ (2*21/2) ਆਕਾਰ ਤੋਂ ਵਧੇਰੇ ਹਿੱਸਾ ਸੜਨ ਤੇ ਉਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਓ.
  • ਜਦੋਂ ਵੱਡਾ ਹਿੱਸਾ ਪ੍ਰਭਾਵਿਤ ਹੋਇਆ ਹੋਵੇ ਅਤੇ ਹਸਪਤਾਲ ਵਿੱਚ ਇਲਾਜ ਦੀ ਜ਼ਰੂਰਤ ਹੋਵੇ, ਤਾਂ ਇੱਕ ਤੌਲੀਏ ਵਿੱਚ ਬਰਫ਼ ਲਪੇਟ ਕੇ ਯਾਤਰਾ ਦੇ ਦੌਰਾਨ ਸੜੇ ਹੋਏ ਹਿੱਸੇ ਉੱਤੇ ਉਸ ਨੂੰ ਲਗਾਇਆ ਜਾ ਸਕਦਾ ਹੈ.
  • ਸੰਕਰਮਣ ਰੋਕਣੇ ਦੇ ਲਈ ਸੜੇ ਹੋਏ ਊਤਕੋਂ ਨੂੰ ਢੰਕਨਾ ਜ਼ਰੂਰੀ ਹੈ.ਇਹ ਪੀੜਤ ਦੀ ਚਿੰਤਾ ਨੂੰ ਵੀ ਘੱਟ ਕਰਦਾ ਹੈ, ਜੋ ਸੜੇ ਹੋਏ ਹਿੱਸੇ ਨੂੰ ਦੇਖ ਨਾ ਸਕਦਾ ਹੋਵੇ.ਟੇਬਲ ਦੇ ਕੱਪੜੇ ਜਾਂ ਚਾਦਰ ਜੋ ਨਾਇਲੌਨ ਨਾਲ ਨਾ ਬਣੀ ਹੋਵੇ, ਸਰੀਰ ਨੂੰ ਕਵਰ ਕਰਨ ਦੇ ਲਈ ਚੰਗੀਆਂ ਹੁੰਦੀਆਂ ਹਨ.ਸਰੀਰ ਨੂੰ ਹੌਲੀ ਜਿਹੀ ਢੱਕਣਾ ਚਾਹੀਦਾ ਹੈ.
  • ਡਾਕਟਰ ਜਾਂ ਐਂਬੁਲੈਂਸ ਦਾ ਇੰਤਜ਼ਾਰ ਕਰਦੇ ਹੋਏ ਪੀੜਤ ਨੂੰ ਧਰਵਾਸ ਦਿਓ ਅਤੇ ਉਸ ਨੂੰ ਰਾਹਤ ਪਹੁੰਚਾਓ.ਬੱਚੇ ਨੂੰ ਫੜ ਕੇ ਉਸ ਨੂੰ ਗਲੇ ਲਗਾਓ : ਇਹ ਸਭ ਤੋਂ ਮਹੱਤਵਪੂਰਣ ਹੈ, ਲੇਕਿਨ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ.

ਵਿਸ਼ੇਸ਼ ਇਲਾਜ ਵਾਲ਼ੀਆਂ ਪ੍ਰਸਥਿਤੀਆਂ

ਕੱਪੜਿਆਂ ਵਿੱਚ ਅੱਗ
  • ਜੇਕਰ ਹਾਲੇ ਤੱਕ ਕੱਪੜੇ ਸੜ ਰਹੇ ਹੋਣ, ਤਾਂ ਉਸ ਉੱਤੇ ਪਾਣੀ ਪਾ ਕੇ ਜਾਂ ਇੱਕ ਕੰਬਲ, ਕੋਟ ਜਾਂ ਕੋਈ ਹੋਰ ਵੱਡੇ ਕੱਪੜੇ, ਇੱਥੋਂ ਤੱਕ ਕਿ ਗਲੀਚੇ ਵਿੱਚ ਪੀੜਤ ਨੂੰ ਲਪੇਟ ਕੇ ਹਵਾ ਦੀ ਪੂਰਤੀ ਰੋਕ ਕੇ ਉਸ ਨੂੰ ਬੁਝਾਓ.ਯਾਦ ਰੱਖੋ ਕਿ ਖੁਦ ਨੂੰ ਅੱਗ ਤੋਂ ਬਚਾਉਂਦੇ ਹੋਏ ਕੰਬਲ ਨੂੰ ਆਪਣੇ ਸਾਹਮਣੇ ਰੱਖਦੇ ਹੋਏ ਫੜੋ.।
  • ਜਿਸ ਵਿਅਕਤੀ ਨੂੰ ਅੱਗ ਲੱਗੀ ਹੋਈ ਹੋਵੇ, ਉਹ ਬਹੁਤ ਡਰਿਆ ਹੋਇਆ ਹੋਏਗਾ ਅਤੇ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਦੌੜ ਸਕਦਾ ਹੈ.ਅੱਗ ਫੈਲਾ ਸਕਦਾ ਹੈ ਜਾਂ ਤਾਜ਼ੀ ਹਵਾ ਵਿੱਚ ਭੱਜ ਸਕਦਾ ਹੈ, ਜਿੱਥੇ ਅੱਗ ਹੋਰ ਤੇਜ਼ ਗਤੀ ਨਾਲ ਫੈਲੇਗੀ.ਇਸ ਲਈ ਪੀੜਤ ਨੂੰ ਇੱਕ ਜਗ੍ਹਾ ਰਹਿਣ ਦੇ ਲਈ ਪ੍ਰੇਰਿਤ ਕਰੋ.
  • ਜਦੋਂ ਇੱਕ ਵਾਰ ਅੱਗ ਬੁਝ ਜਾਵੇ, ਤਾਂ ਸੜੇ ਹੋਏ ਦੇ ਲਈ ਊਪਰ ਦਿੱਤੇ ਗਏ ਸਧਾਰਨ ਇਲਾਜ ਨੂੰ ਸ਼ੁਰੂ ਕਰੋ.
ਅੱਖਾਂ ਵਿੱਚ ਰਸਾਇਣ ਦਾ ਜਾਣਾ

ਇਹ ਸਥਾਈ ਨੁਕਸਾਨ ਜਾਂ ਨਿਗ੍ਹਾ ਗਵਾਉਣ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਲਈ ਇਲਾਜ ਸ਼ੁਰੂ ਕਰਨ ਵਿੱਚ ਇਥੇ ਤੇਜ਼ ਗਤੀ ਦੀ ਲੋੜ ਹੁੰਦੀ ਹੈ.ਰਸਾਇਣ ਨੂੰ ਤੇਜ਼ੀ ਨਾਲ ਸੋਖ ਲੈਣਾ ਚਾਹੀਦਾ ਹੈ.

  • ਪੀੜਤ ਨੂੰ ਪਿੱਠ ਦੇ ਬਲ ਲਿਟਾਓ ਅਤੇ ਪਲਕਾਂ ਨੂੰ ਆਪਣੇ ਅੰਗੂਠੇ ਅਤੇ ਵੱਡੀ ਉਂਗਲੀ ਨਾਲ ਫੜੋ.ਨੱਕ ਦੇ ਉੱਪਰ ਵਾਲੇ ਪਾਸੇ ਇੱਕਦਮ ਸਾਹਮਣਿਓਂ ਠੰਢਾ ਪਾਣੀ ਲਗਾਤਾਰ ਪਾਓ (ਦੂਸਰੀ ਅੱਖ ਨੂੰ ਰਸਾਇਣ ਨਾਲ ਪ੍ਰਭਾਵਿਤ ਹੋਣ ਤੋਂ ਰੋਕਣ ਦੇ ਲਈ).
  • ਕਈ ਵਾਰ ਪਲਕਾਂ ਨੂੰ ਬੰਦ ਕਰਨ ਅਤੇ ਖੋਲ੍ਹਣ ਦੇ ਲਈ ਕਹੋ ਤਾਂਕਿ​ ਇਹ ਨਿਸ਼ਚਿਤ ਹੋ ਜਾਵੇ ਕਿ ਰਸਾਇਣ ਦਾ ਕੁਝ ਅੰਸ਼ ਪਲਕਾਂ ਅੰਦਰ ਫੱਸਿਆ ਤਾਂ ਨਹੀਂ ਹੈ.
  • ਧੋਣ ਦੀ ਪ੍ਰਕਿਰਿਆ ਨੂੰ ਘੱਟੋ-ਘੱਟ ਦਸ ਮਿੰਟ ਤੱਕ ਜਾਰੀ ਰੱਖਇਸ ਨੂੰ ਘੜੀ ਦੇਖ ਕੇ ਕਰੋ ਅਤੇ ਸਮੇਂ ਤੋਂ ਪਹਿਲਾਂ ਇਸ ਨੂੰ ਕਰਨਾ ਬੰਦ ਨਾ ਕਰੋ.
  • ਇਲਾਜ ਦੇ ਬਾਅਦ ਪਲਕਾਂ ਨੂੰ ਬੰਦ ਕਰੋ, ਅੱਖ ਉੱਤੇ ਇੱਕ ਪੈਡ ਰੱਖੋ ਅਤੇ ਆਰਾਮ ਕਰੋ.
  • ਪੀੜਤ ਨੂੰ ਰਾਹਤ ਪਹੁੰਚਾ ਕੇ ਐਂਬੁਲੈਂਸ ਬੁਲਾਓ ਅਤੇ ਉਸ ਨੂੰ ਹਸਪਤਾਲ ਲੈ ਜਾਓ.
ਬਿਜਲੀ ਨਾਲ ਹੋਈ ਹਾਨੀ

ਅਕਸਰ ਇਹ ਛੋਟੇ ਖੇਤਰਾਂ ਵਿੱਚ ਹੁੰਦੇ ਹਨ, ਲੇਕਿਨ ਇਹ ਕਦੇ-ਕਦਾਈਂ ਡੂੰਘੇ ਵੀ ਹੋ ਸਕਦੇ ਹਨ.ਇਹ ਆਮ ਤੌਰ ਤੇ ਅਜਿਹੇ ਬਿੰਦੂ ਉੱਤੇ ਪਾਏ ਜਾਂਦੇ ਹਨ ਜਿੱਥੇ ਸਰੀਰ ਅੰਦਰ ਕਰੰਟ ਦਾਖਲ ਹੋ ਜਾਂਦਾ ਹੈ।

  • ਜਿੱਥੋਂ ਕਰੰਟ ਆ ਰਿਹਾ ਹੋਵੇ ਉਸ ਨੂੰ ਬੰਦ ਕਰੋ ਅਤੇ ਪੀੜਤ ਕੋਲ ਜਾਣ ਤੋਂ ਪਹਿਲਾਂ ਪਲੱਗ ਨੂੰ ਹਟਾਓ.
  • ਜੇਕਰ ਪੀੜਤ ਪਾਣੀ ਵਿੱਚ ਹੋਵੇ, ਤਾਂ ਖੁਦ ਨੂੰ ਦੂਰ ਰੱਖੋ - ਪਾਣੀ ਬਿਜਲੀ ਦਾ ਸੁਚਾਲਕ ਹੈ.ਇਸੇ ਕਾਰਨ ਪੀੜਤ ਨੂੰ ਹੱਥਾਂ ਦੇ ਥੱਲਿਓਂ ਨਾ ਫੜੋ.
  • ਪੀੜਤ ਦੇ ਸਾਹ ਦੀ ਜਾਂਚ ਕਰੋ.ਕਰੰਟ ਛਾਤੀ ਦੇ ਜ਼ਰੀਏ ਅੰਦਰ ਜਾ ਸਕਦਾ ਹੈ ਅਤੇ ਦਿਲ ਨੂੰ ਰੋਕ ਕੇ ਸਾਹ ਲੈਣਾ ਬੰਦ ਹੋ ਸਕਦਾ ਹੈ.ਜੇਕਰ ਅਜਿਹਾ ਹੁੰਦਾ ਹੈ ਤਾਂ ਮੂੰਹ ਨਾਲ ਸਾਹ ਦੇਣਾ ਤੁਰੰਤ ਸ਼ੁਰੂ ਕਰੋ ਅਤੇ ਦਿਲ ਉੱਤੇ ਬਾਰ-ਬਾਰ ਦਬਾਅ ਪਾਵੋ.
  • ਸੜੇ ਦਾ ਸਧਾਰਨ ਇਲਾਜ ਜਾਰੀ ਰੱਖੋ.

ਸਰੋਤ : ਪੋਰਟਲ ਵਿਸ਼ਾ ਸਮੱਗਰੀ टीम

ਆਖਰੀ ਵਾਰ ਸੰਸ਼ੋਧਿਤ : 7/20/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate