ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਸ਼ੁਰੂਆਤੀ ਇਲਾਜ ਦੀਆਂ ਉਪਯੋਗੀ ਗੱਲਾਂ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸ਼ੁਰੂਆਤੀ ਇਲਾਜ ਦੀਆਂ ਉਪਯੋਗੀ ਗੱਲਾਂ

ਇਹ ਹਿੱਸਾ ਸ਼ੁਰੂਆਤੀ ਇਲਾਜ ਦੀ ਉਪਯੋਗਤਾ ਦੱਸਦੇ ਹੋਏ ਇਸ ਗੱਲ ਉੱਤੇ ਰੌਸ਼ਨੀ ਪਾਉਂਦਾ ਹੈ ਕਿ ਕਿਸੇ ਵੀ ਐਮਰਜੈਂਸੀ ਦੁਰਘਟਨਾ ਜਾਂ ਛੋਟੀ ਸੱਟ ਦੀ ਸਥਿਤੀ ਵਿੱਚ ਬਚਾਅ ਦੇ ਲਈ ਹਰੇਕ ਵਿਅਕਤੀ ਨੂੰ ਮੁਢਲੇ ਇਲਾਜ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

ਸ਼ੁਰੂਆਤੀ ਇਲਾਜ ਦਾ ਉਦੇਸ਼

 1. ਜੀਵਨ ਬਚਾਉਣ ਦੇ ਲਈ
 2. ਅੱਗੇ ਦੀ ਸੱਟ ਨੂੰ ਰੋਕਣ ਦੇ ਲਈ
 3. ਸੰਕਰਮਣ ਦੇ ਲਈ ਜੀਵਨ ਸ਼ਕਤੀ ਅਤੇ ਪ੍ਰਤੀਰੋਧ ਦੀ ਰੱਖਿਆ ਕਰਨ ਦੇ ਲਈ

ਸ਼ੁਰੂਆਤੀ ਇਲਾਜ ਦੀਆਂ ਉਪਯੋਗੀ ਗੱਲਾਂ

 • ਜਦੋਂ ਕੋਈ ਵਿਅਕਤੀ ਜ਼ਖਮੀ ਜਾਂ ਅਚਾਨਕ ਬਿਮਾਰ ਪੈ ਜਾਂਦਾ ਹੈ, ਤਾਂ ਡਾਕਟਰੀ ਸਹਾਇਤਾ ਤੋਂ ਪਹਿਲਾਂ ਦਾ ਸਮਾਂ ਬੇਹੱਦ ਮਹੱਤਵਪੂਰਣ ਹੁੰਦਾ ਹੈ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਪੀੜਤ ‘ਤੇ ਪੂਰਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸ਼ੁਰੂਆਤੀ ਇਲਾਜ ਦੇ ਲਈ ਕੁਝ ਸਲਾਹ ਇੱਥੇ ਦਿੱਤੀ ਜਾ ਰਹੀ ਹੈ-
 • ਇਹ ਨਿਸ਼ਚਿਤ ਕਰੋ ਕਿ ਤੁਹਾਡੇ ਘਰ ਵਿੱਚ ਸ਼ੁਰੂਆਤੀ ਇਲਾਜ ਦੀ ਵਿਵਸਥਾ ਹੈ। ਇਸ ਵਿੱਚ ਕੁਝ ਪ੍ਰਮੁੱਖ ਦਵਾਈਆਂ ਵੀ ਹਨ ਜਿਨ੍ਹਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।
 • ਆਪਣੇ ਮੁਢਲੇ ਇਲਾਜ ਦੇ ਉਪਕਰਣਾਂ, ਦਵਾਈਆਂ ਅਤੇ ਹੋਰ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
 • ਕਿਸੇ ਪੀੜਤ ਦੀ ਮਦਦ ਤੋਂ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਬਣਾ ਲਉ। ਦ੍ਰਿਸ਼ ਦਾ ਅਨੁਮਾਨ ਕਰੋ ਅਤੇ ਸੰਭਾਵਿਤ ਖਤਰਿਆਂ ਦਾ ਮੁਲਾਂਕਣ ਕਰ ਲਵੋ। ਜਿੱਥੋਂ ਤੱਕ ਸੰਭਵ ਹੋਵੇ, ਦਸਤਾਨਿਆਂ ਦਾ ਉਪਯੋਗ ਕਰੋ ਤਾਂ ਜੋ ਖੂਨ ਅਤੇ ਸਰੀਰ ‘ਚੋਂ ਨਿਕਲਣ ਵਾਲੇ ਹੋਰ ਦ੍ਰਵ ਤੋਂ ਤੁਸੀਂ ਬਚ ਸਕੋ।
 • ਜੇਕਰ ਐਮਰਜੈਂਸੀ ਸਥਿਤੀ ਹੋਵੇ ਤਾਂ ਇਹ ਪੱਕਾ ਕਰੋ ਕਿ ਪੀੜਤ ਦੀ ਜੀਭ ਉਸ ਦੀ ਸਾਹ ਨਲੀ ਨੂੰ ਹੀ ਬੰਦ ਨਾ ਕਰੇ। ਮੂੰਹ ਪੂਰੀ ਤਰ੍ਹਾਂ ਖਾਲੀ ਹੋਵੇ। ਐਮਰਜੈਂਸੀ-ਸਥਿਤੀ ਵਿੱਚ ਮਰੀਜ਼ ਦਾ ਸਾਹ ਲੈਂਦੇ ਰਹਿਣਾ ਚਾਹੀਦਾ ਹੈ। ਜੇਕਰ ਸਾਹ ਬੰਦ ਹੋਵੇ ਤਾਂ ਬਨਾਉਟੀ ਸਾਹ ਦੇਣ ਦਾ ਉਪਰਾਲਾ ਕਰੋ।
 • ਇਹ ਨਿਸ਼ਚਿਤ ਕਰੋ ਕਿ ਪੀੜਤ ਦੀ ਨਬਜ ਚੱਲ ਰਹੀ ਹੋਵੇ ਅਤੇ ਉਸ ਦਾ ਖੂਨ-ਸੰਚਾਰ ਜਾਰੀ ਰਹੇ। ਇਹ ਤੁਸੀਂ ਵਹਿੰਦੇ ਹੋਏ ਖੂਨ ਨੂੰ ਦੇਖ ਕੇ ਪਤਾ ਲਗਾ ਸਕਦੇ ਹੋ। ਜੇਕਰ ਮਰੀਜ਼ ਦੇ ਸਰੀਰ ‘ਚੋਂ ਖੂਨ ਤੇਜ਼ੀ ਨਾਲ ਵਹਿ ਰਿਹਾ ਹੋਵੇ ਜਾਂ ਉਸ ਨੇ ਜ਼ਹਿਰ ਖਾ ਲਿਆ ਹੋਵੇ ਅਤੇ ਉਸ ਦਾ ਸਾਹ ਜਾਂ ਦਿਲ ਦੀ ਧੜਕਨ ਰੁਕ ਗਈ ਹੋਵੇ ਤਾਂ ਤੇਜ਼ੀ ਨਾਲ ਕੰਮ ਕਰੋ। ਯਾਦ ਰੱਖੋ ਕਿ ਹਰ ਸਕਿੰਟ ਦਾ ਮਹੱਤਵ ਹੈ।
 • ਇਹ ਮਹੱਤਵਪੂਰਣ ਹੈ ਕਿ ਗਰਦਨ ਜਾਂ ਰੀੜ੍ਹ ਵਿੱਚ ਸੱਟ ਲੱਗੇ ਮਰੀਜ਼ ਨੂੰ ਇੱਧਰੋਂ ਉੱਧਰ ਖਿਸਕਾਇਆ ਨਾ ਜਾਵੇ। ਜੇਕਰ ਅਜਿਹਾ ਕਰਨਾ ਜ਼ਰੂਰੀ ਹੋਵੇ ਤਾਂ ਹੌਲੀ-ਹੌਲੀ ਕਰੋ। ਜੇਕਰ ਮਰੀਜ਼ ਨੇ ਉਲਟੀ ਕੀਤੀ ਹੋਵੇ ਅਤੇ ਉਸ ਦੀ ਗਰਦਨ ਟੁੱਟੀ ਨਾ ਹੋਵੇ ਤਾਂ ਉਸ ਨੂੰ ਦੂਜੇ ਪਾਸੇ ਕਰ ਦਿਓ। ਮਰੀਜ਼ ਨੂੰ ਕੰਬਲ ਆਦਿ ਨਾਲ ਢੱਕ ਕੇ ਗਰਮ ਰੱਖੋ।
 • ਜਦੋਂ ਤੁਸੀਂ ਕਿਸੇ ਮਰੀਜ਼ ਦਾ ਸ਼ੁਰੂਆਤੀ ਇਲਾਜ ਕਰ ਰਹੇ ਹੋਵੋ ਤਾਂ ਕਿਸੇ ਦੂਜੇ ਵਿਅਕਤੀ ਨੂੰ ਡਾਕਟਰੀ ਸਹਾਇਤਾ ਦੇ ਲਈ ਭੇਜੋ। ਜੋ ਵਿਅਕਤੀ ਡਾਕਟਰ ਦੇ ਕੋਲ ਜਾਵੇ, ਉਸ ਨੂੰ ਐਮਰਜੈਂਸੀ ਸਥਿਤੀ ਦੀ ਪੂਰੀ ਜਾਣਕਾਰੀ ਹੋਵੇ ਅਤੇ ਉਹ ਡਾਕਟਰ ਨੂੰ ਇਹ ਸਵਾਲ ਜ਼ਰੂਰ ਕਰੇ ਕਿ ਐਂਬੂਲੈਂਸ ਪੁੱਜਣ ਤੱਕ ਕੀ ਕੀਤਾ ਜਾ ਸਕਦਾ ਹੈ।
 • ਸ਼ਾਂਤ ਰਹੋ ਅਤੇ ਮਰੀਜ਼ ਨੂੰ ਮਨੋਵਿਗਿਆਨਕ ਸਮਰਥਨ ਦੇਵੋ।
 • ਕਿਸੇ ਬੇਹੋਸ਼ ਜਾਂ ਅਰਧ ਬੇਹੋਸ਼ ਮਰੀਜ਼ ਨੂੰ ਤਰਲ ਨਾ ਪਿਲਾਓ। ਤਰਲ ਪਦਾਰਥ ਉਸ ਦੀ ਸਾਹ ਨਲੀ ਵਿੱਚ ਪ੍ਰਵੇਸ਼ ਕਰ ਸਕਦਾ ਹੈ ਅਤੇ ਉਸ ਦਾ ਸਾਹ ਘੁੱਟ ਸਕਦਾ ਹੈ। ਕਿਸੇ ਬੇਹੋਸ਼ ਵਿਅਕਤੀ ਨੂੰ ਚਪਤ ਲਗਾ ਕੇ ਜਾਂ ਹਿਲਾ ਕੇ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਨਾ ਕਰੋ।
 • ਮਰੀਜ਼ ਦੇ ਕੋਲ ਕੋਈ ਐਮਰਜੈਂਸੀ ਡਾਕਟਰੀ ਪਛਾਣ-ਪੱਤਰ ਦੀ ਤਲਾਸ਼ ਕਰੋ ਤਾਂ ਕਿ ਇਹ ਪਤਾ ਲੱਗ ਸਕੇ ਕਿ ਮਰੀਜ ਨੂੰ ਕਿਸੇ ਦਵਾਈ ਨਾਲ ਐਲਰਜੀ ਹੈ ਜਾਂ ਨਹੀਂ ਜਾਂ ਉਹ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਨਹੀਂ ਹੈ।

ਸ਼ੁਰੂਆਤੀ ਇਲਾਜ ਕਿਟ

ਹਰੇਕ ਦਫ਼ਤਰ, ਕਾਰਖਾਨੇ, ਘਰ ਅਤੇ ਸਕੂਲ ਵਿੱਚ ਇੱਕ ਸੁਲਭ ਮੁਢਲਾ ਚਿਕਿਤਸਾ ਬਾਕਸ ਹੋਣਾ ਚਾਹੀਦਾ ਹੈ। ਇਹ ਦੁਕਾਨਾਂ ਵਿੱਚ ਅਸਾਨੀ ਨਾਲ ਉਪਲਬਧ ਹੁੰਦਾ ਹੈ ਪਰ ਤੁਸੀਂ ਘਰ ਵਿੱਚ ਉਪਲਬਧ ਇੱਕ ਟੀਨ ਜਾਂ ਕਾਰਡ ਬੋਰਡ ਬਾਕ‍ਸ ਦਾ ਉਪਯੋਗ ਆਪਣੇ ਮੁਢਲੇ ਚਿਕਿਤਸਾ ਬਾਕ‍ਸ ਦੇ ਰੂਪ ਵਿੱਚ ਕਰ ਸਕਦੇ ਹੋ। ਤੁਹਾਡੇ ਮੁਢਲੇ ਚਿਕਿਤਸਾ ਬਾਕਸ ਵਿੱਚ ਹੇਠ ਲਿਖੀਆਂ ਚੀਜ਼ਾਂ ਮੁੱਖ ਰੂਪ ਨਾਲ ਹੋਣੀਆਂ ਚਾਹੀਦੀਆਂ ਹਨ।

 • ਕਈ ਆਕਾਰਾਂ ਵਿੱਚ ਰੋਗਾਣੂਮੁਕਤ ਚਿਪਕਣ ਵਾਲੀਆਂ ਪੱਟੀਆਂ
 • ਕਈ ਆਕਾਰਾਂ ਦੀ ਸੋਖਣ ਵਾਲੀ ਜਾਲੀ ਜਾਂ ਸੋਖਣ ਵਾਲੇ ਪੈਡਸ ਦੇ ਛੋਟੇ ਰੋਲ
 • ਚਿਪਕਣ ਵਾਲੀ ਟੇਪ
 • ਤਿਕੋਣੀਆਂ ਅਤੇ ਰੋਲਰ ਪੱਟੀਆਂ
 • ਕਪਾਹ (1 ਰੋਲ)
 • ਬੈਂਡ-ਏਡਜ਼ (ਪਲਾਸਟਰਸ)
 • ਕੈਂਚੀ
 • ਪੈੱਨ ਟਾਰਚ

 

 

 • ਲੇਟੇਕਸ ਦਸਤਾਨੇ (2 ਜੋੜੀ)
 • ਚਿਮਟੀ
 • ਸੂਈ
 • ਗਿੱਲੇ ਤੌਲੀਏ ਅਤੇ ਸਾਫ਼ ਸੁੱਕੇ ਕੱਪੜੇ ਦੇ ਟੁਕੜੇ
 • ਐਂਟੀਸੈਪਟਿਕ (ਸੇਵਲੌਨ ਜਾਂ ਡੇਟੌਲ)
 • ਥਰਮਾਮੀਟਰ
 • ਪੈਟਰੋਲੀਅਮ ਜੇਲੀ ਜਾਂ ਹੋਰ ਲੁਬਰਿਕੇਂਟ ਦੀ ਟਿਊਬ
 • ਵੱਖ-ਵੱਖ ਆਕਾਰ ਦੀ ਸੇਫਟੀ ਪਿਨਸ
 • ਸਫਾਈ ਕਰਨ ਦਾ ਘੋਲ/ਸਾਬਣ

ਕੁਝ ਮਹੱਤਵਪੂਰਣ ਦਵਾਈਆਂ (ਡਾਕਟਰ ਦੀ ਸਲਾਹ ਦੇ ਬਗੈਰ)

 • ਐਸਪਿਰਿਨ ਜਾਂ ਪੈਰਾਸਿਟਾਮੌਲ ਦਰਦ ਨਿਵਾਰਕ
 • ਦਸਤ ਦੇ ਲਈ ਦਵਾਈ
 • ਮਧੂ-ਮੱਖੀ ਦੇ ਕੱਟਣ ਤੇ ਲਗਾਈ ਜਾਣ ਵਾਲੀ ਐਂਟਿਹਿਸਟਾਮਾਇਨ ਕ੍ਰੀਮ
 • ਐਂਟਾਸਿਡ (ਢਿੱਡ ਦੀ ਗੜਬੜ ਦੇ ਲਈ)
 • ਲੈਗਜ਼ੇਟਿਵ (ਢਿੱਡ ਸਾਫ਼ ਕਰਨ ਦੀ ਦਵਾਈ)

 

ਆਪਣੀ ਸ਼ੁਰੂਆਤੀ ਚਿਕਿਤਸਾ ਕਿਟ ਅਜਿਹੀ ਜਗ੍ਹਾ ਰੱਖੋ, ਜਿੱਥੇ ਇਸ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ। ਜਦੋਂ ਵੀ ਦਵਾਈਆਂ ਸਮਾਪਤੀ ਤਾਰੀਕ ਉੱਤੇ ਪਹੁੰਚਣ, ਉਨ੍ਹਾਂ ਨੂੰ ਬਦਲ ਦਿਉ।

ਕੱਟਣਾ ਅਤੇ ਛਿਲਣਾ

ਕੱਟਣਾ

 • ਪੂਰੇ ਹਿੱਸੇ ਨੂੰ ਸਾਬਣ ਅਤੇ ਗੁਣਗੁਣੇ ਪਾਣੀ ਨਾਲ ਸਾਫ਼ ਕਰੋ ਤਾਂ ਕਿ ਧੂੜ ਹਟ ਜਾਵੇ।
 • ਜ਼ਖਮ ‘ਤੇ ਸਿੱਧੇ ਤਦ ਤੱਕ ਦਬਾਅ ਪਾਓ, ਜਦੋਂ ਤੱਕ ਖੂਨ ਦਾ ਵਗਣਾ ਬੰਦ ਨਾ ਹੋ ਜਾਵੇ।
 • ਜ਼ਖਮ ਤੇ ਅਸੰਕ੍ਰਾਮਕ ਪੱਟੀ ਬੰਨ੍ਹੋ।
 • ਜੇਕਰ ਜ਼ਖਮ ਡੂੰਘਾ ਹੋਵੇ ਤਾਂ ਛੇਤੀ ਨਾਲ ਡਾਕਟਰ ਨਾਲ ਸੰਪਰਕ ਕਰੋ।

ਛਿਲਣਾ ਜਾਂ ਜਖ਼ਮ

 • ਸਾਬਣ ਅਤੇ ਗੁਣਗੁਣੇ ਪਾਣੀ ਨਾਲ ਧੋਵੋ।
 • ਜੇਕਰ ਖੂਨ ਵਗ ਰਿਹਾ ਹੋਵੇ ਤਾਂ ਇਸ ਨੂੰ ਸੰਕਰਮਣ ਤੋਂ ਬਚਾਉਣ ਦੇ ਲਈ ਪੱਟੀ ਨਾਲ ਢੱਕ ਦਿਓ।

ਸੰਕ੍ਰਮਿਤ ਜ਼ਖਮ ਦੇ ਲੱਛਣ

 • ਸੁੱਜਣਾ
 • ਲਾਲੀ
 • ਦਰਦ
 • ਬੁਖਾਰ ਆਉਣਾ
 • ਮਵਾਦ ਦੀ ਮੌਜੂਦਗੀ

ਸਰੋਤ: ਵਿਸ਼ਵ ਸਿਹਤ ਸੰਗਠਨ

2.97580645161
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top