ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੋਰ

ਇਸ ਸਿਰਲੇਖ ਭਾਗ ਵਿੱਚ ਗਲਾ ਬੰਦ ਹੋਣ ਜਾਂ ਸਾਹ ਘੁੱਟਣ, ਡੁੱਬਣ, ਬਿਜਲੀ ਦੇ ਝਟਕੇ ਨਾਲ ਸ਼ੂਗਰ ਵਰਗੀ ਬਿਮਾਰੀ ਵਿੱਚ ਮੁਢਲੀ ਚਿਕਿਤਸਾ ਦੇ ਲਈ ਅਪਣਾਈ ਉਪਯੋਗੀ ਸੁਝਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਬਿਜਲੀ ਦਾ ਝਟਕਾ

ਜਦੋਂ ਪੀੜਤ ਕਿਸੇ ਬਿਜਲੀ ਦੇ ਉਪਕਰਣ ਜਾਂ ਤਾਰ ਦੇ ਕੋਲ ਬੇਹੋਸ਼ ਲੇਟਿਆ ਹੋਵੇ, ਤਾਂ ਇਸ ਨੂੰ ਪਛਾਣਨਾ ਆਮ ਤੌਰ ਤੇ ਸੌਖਾ ਹੁੰਦਾ ਹੈ।

ਇਲਾਜ

 • ਪੀੜਤ ਨੂੰ ਛੂਹਣ ਤੋਂ ਪਹਿਲਾਂ ਬਿਜਲੀ ਦੀ ਸਪਲਾਈ ਨੂੰ ਬੰਦ ਕਰਨਾ ਯਾਦ ਰੱਖੋ,
 • ਜੇਕਰ ਪੀੜਤ ਸਾਹ ਲੈ ਰਿਹਾ ਹੋਵੇ, ਤਾਂ ਉਸ ਨੂੰ ਰਿਕਵਰੀ ਪੁਜੀਸ਼ਨ ਵਿੱਚ ਲਿਟਾਓ,
 • ਜੇਕਰ ਪੀੜਤ ਨੇ ਸਾਹ ਲੈਣਾ ਬੰਦ ਕਰ ਦਿੱਤਾ ਹੋਵੇ, ਤਾਂ ਉਸ ਨੂੰ ਮੂੰਹ ਨਾਲ ਸਾਹ ਦੇਣਾ ਤੁਰੰਤ ਸ਼ੁਰੂ ਕਰੋ ਅਤੇ ਦਿਲ ‘ਤੇ ਬਾਰ-ਬਾਰ ਦਬਾਅ ਪਾਉ,
 • ਡਾਕਟਰੀ ਸਹਾਇਤਾ ਦੇ ਲਈ ਐਂਬੁਲੈਂਸ ਬੁਲਾਓ।

ਡੁੱਬਣਾ

ਇਲਾਜ

 • ਹਵਾ ਦਾ ਰਸਤਾ ਸਾਫ਼ ਕਰੋ ਅਤੇ ਜਾਂਚੋ ਕਿ ਪੀੜਤ ਸਾਹ ਲੈ ਰਿਹਾ ਹੈ ਜਾਂ ਨਹੀਂ ਅਤੇ ਦਿਲ ਧੜਕ ਰਿਹਾ ਹੈ ਜਾਂ ਨਹੀਂ,
 • ਜੇਕਰ ਪੀੜਤ ਨੇ ਸਾਹ ਲੈਣਾ ਬੰਦ ਕਰ ਦਿੱਤਾ ਹੋਵੇ, ਤਾਂ ਉਸ ਨੂੰ ਮੂੰਹ ਨਾਲ ਸਾਹ ਦੇਣਾ ਤੁਰੰਤ ਸ਼ੁਰੂ ਕਰੋ ਅਤੇ ਦਿਲ ‘ਤੇ ਬਾਰ-ਬਾਰ ਦਬਾਅ ਪਾਉ,
 • ਜੇਕਰ ਪੀੜਤ ਕੇਵਲ ਬੇਹੋਸ਼ ਹੋਇਆ ਹੋਵੇ, ਤਾਂ ਪਾਣੀ ਕੱਢਣ ਦੇ ਬਾਅਦ ਉਸ ਨੂੰ ਰਿਕਵਰੀ ਪੌਜੀਸ਼ਨ ਵਿੱਚ ਲਿਟਾ ਦੇਣਾ ਚਾਹੀਦਾ ਹੈ,
 • ਤੁਰੰਤ ਇੱਕ ਡਾਕਟਰ ਜਾਂ ਇੱਕ ਐਂਬੂਲੈਂਸ ਨੂੰ ਬੁਲਾਓ।

ਗਲ਼ਾ ਬੰਦ ਹੋਣਾ/ਸਾਹ ਘੁਟਣਾ

ਜਦੋਂ ਕਿਸੇ ਵਿਅਕਤੀ ਦਾ ਗਲਾ ਬੰਦ ਹੋ ਗਿਆ ਹੋਵੇ ਤਾਂ ਉਦੋਂ ਤੱਕ ਦਖਲਅੰਦਾਜ਼ੀ ਨਾ ਕਰੋ, ਜਦੋਂ ਤੱਕ ਉਹ ਖੰਘ ਰਿਹਾ ਹੋਵੇ। ਜੇਕਰ ਖੰਘਣ ਦੇ ਬਾਵਜੂਦ ਸਾਹ ਨਲੀ ਦੀ ਰੁਕਾਵਟ ਦੂਰ ਨਹੀਂ ਹੋ ਰਹੀ ਹੋਵੇ ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਕਠਿਨਾਈ ਹੋ ਰਹੀ ਹੋਵੇ ਅਤੇ ਉਸ ਦੇ ਚਿਹਰੇ ਦਾ ਰੰਗ ਨੀਲਾ ਪੈ ਰਿਹਾ ਹੋਵੇ ਅਤੇ ਉਹ ਬੋਲਣ ਵਿੱਚ ਅਸਮਰੱਥ ਹੋਵੇ ਤਾਂ ਉਸ ਤੋਂ ਪੁੱਛੋ ਕਿ ਕੀ ਉਸ ਦਾ ਸਾਹ ਘੁੱਟ ਰਿਹਾ ਹੈ। ਮਰੀਜ਼ ਆਪਣਾ ਸਿਰ ਹਿਲਾ ਕੇ ਕਹੇਗਾ ਹਾਂ, ਪਰ ਉਹ ਬੋਲ ਨਹੀਂ ਸਕੇਗਾ। ਇਹ ਸਵਾਲ ਪੁੱਛਣਾ ਜ਼ਰੂਰੀ ਹੈ ਕਿਉਂਕਿ ਦਿਲ ਦੇ ਦੌਰੇ ਦੇ ਮਰੀਜ ਵਿੱਚ ਵੀ ਇਹੀ ਲੱਛਣ ਦਿਖਾਈ ਦਿੰਦੇ ਹਨ, ਪਰ ਉਹ ਬੋਲ ਸਕਦਾ ਹੈ।

ਕੇਵਲ ਵਾਸਤਵਿਕ ਐਮਰਜੈਂਸੀ-ਸਥਿਤੀ ਵਿੱਚ ਹੀ ਪੇਟ ‘ਤੇ ਦਬਾਅ ਪਾਓ-

 1. ਮਰੀਜ਼ ਦੇ ਪਿੱਛੇ ਖੜ੍ਹੇ ਹੋਵੋ ਅਤੇ ਉਸ ਦੇ ਲੱਕ ਦੇ ਚਾਰੇ ਪਾਸੇ ਹੱਥ ਰੱਖੋ।
 2. ਸਭ ਤੋਂ ਪਹਿਲਾਂ ਹਥੇਲੀ ਨੂੰ ਢਿੱਡ ‘ਤੇ ਰੱਖੋ ਅਤੇ ਅੰਗੂਠੇ ਨਾਲ ਢਿੱਡ ਦੇ ਵਿਚਕਾਰ ਧੁੰਨੀ ਤੋਂ ਉੱਪਰ ਪਰ ਛਾਤੀ ਦੀਆਂ ਹੱਡੀਆਂ ਦੇ ਹੇਠਾਂ ਦਬਾਓ।
 3. ਆਪਣੀ ਹਥੇਲੀ ਨੂੰ ਜਮਾਈ ਰੱਖੋ ਅਤੇ ਉੱਪਰ-ਹੇਠਾਂ ਕਰਦੇ ਹੋਏ ਤੇਜ਼ੀ ਨਾਲ ਆਪਣੇ ਦੋਨਾਂ ਹੱਥਾਂ ਨੂੰ ਆਪਣੇ ਵੱਲ ਖਿੱਚੋ।
 4. ਇਹ ਪ੍ਰਕਿਰਿਆ ਉਸ ਸਮੇਂ ਤੱਕ ਜਾਰੀ ਰੱਖੀ ਜਾਵੇ, ਜਦੋਂ ਤੱਕ ਮਰੀਜ਼ ਦੇ ਗਲੇ ਵਿੱਚ ਫਸੀ ਚੀਜ਼ ਬਾਹਰ ਨਾ ਨਿਕਲ ਜਾਵੇ ਜਾਂ ਮਰੀਜ਼ ਬੇਹੋਸ਼ ਨਾ ਹੋ ਜਾਵੇ।

ਜੇਕਰ ਤੁਸੀਂ ਖ਼ੁਦ ਇਸ ਐਮਰਜੈਂਸੀ ਸਥਿਤੀ ਦਾ ਮੁਕਾਬਲਾ ਕਰਨ ਵਿੱਚ ਸਮਰੱਥ ਨਹੀਂ ਹੋ ਰਹੇ ਹੋ, ਤਾਂ ਮਰੀਜ਼ ਨੂੰ ਤੁਰੰਤ ਕਿਸੇ ਡਾਕਟਰ ਦੇ ਕੋਲ ਲੈ ਜਾਓ

ਸ਼ੂਗਰ

ਸ਼ੂਗਰ ਇੱਕ ਡਾਕਟਰੀ ਹਾਲਤ ਹੈ, ਜਿਸ ਵਿੱਚ ਖੂਨ ਵਿੱਚ ਸ਼ੱਕਰ ਦੀ ਮਾਤਰਾ ਨਿਸ਼ਚਿਤ ਹਾਲਤ ਤੋਂ ਉੱਪਰ ਪਹੁੰਚ ਜਾਂਦੀ ਹੈ। ਇਸ ਹਾਲਤ ਵਿੱਚ ਇੱਕ ਵਿਅਕਤੀ ਬੇਹੋਸ਼ ਹੋ ਸਕਦਾ ਹੈ ਅਤੇ ਇਹ ਤਦ ਵੀ ਹੁੰਦਾ ਹੈ ਜਦੋਂ ਖੂਨ ਵਿੱਚ ਸ਼ੱਕਰ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਸਾਰੇ ਮਨੁੱਖਾਂ ਵਿੱਚ ਜੋ ਚੇਤਨਾ ਹੁੰਦੀ ਹੈ ਉਹ ਖੂਨ ਵਿੱਚ ਸ਼ੱਕਰ ਦੀ ਮਾਤਰਾ ‘ਤੇ ਨਿਰਭਰ ਕਰਦੀ ਹੈ। ਲਾਇਲਾਜ ਸ਼ੂਗਰ ਵਿੱਚ ਖੂਨ ਵਿੱਚ ਸ਼ੱਕਰ ਦੀ ਮਾਤਰਾ ਸਮੇਂ ਦੇ ਨਾਲ ਵਧਦੀ ਜਾਂਦੀ ਹੈ ਅਤੇ ਇਹ ਜਦੋਂ ਉੱਚ ਪੱਧਰ ਤੱਕ ਪਹੁੰਚ ਜਾਂਦੀ ਹੈ ਤਾਂ ਵਿਅਕਤੀ ਬੇਹੋਸ਼ ਹੋ ਜਾਂਦਾ ਹੈ।

ਸ਼ੂਗਰ ਦੇ ਮਰੀਜ਼ ਦੇ ਇਲਾਜ ਵਿੱਚ ਇੰਸੁਲਿਨ ਦੇ ਇੰਜੈਕਸ਼ਨ ਲੈਣਾ ਦੂਜੇ ਤਰ੍ਹਾਂ ਦੀ ਬੇਹੋਸ਼ੀ ਹੁੰਦੀ ਹੈ ਜਾਂ ਉਹ ਕੌਮਾ ਵਿੱਚ ਵੀ ਜਾ ਸਕਦਾ ਹੈ। ਇੰਸੁਲਿਨ ਸਰੀਰ ਵਿੱਚ ਖੂਨ ਨੂੰ ਸ਼ੱਕਰ ਪਹੁੰਚਾਉਣ ਦੀ ਮਾਤਰਾ ਨੂੰ ਘੱਟ ਕਰਦੀ ਹੈ। ਜੇਕਰ ਇਹ ਸ਼ੱਕਰ ਨੂੰ ਤੇਜ਼ੀ ਨਾਲ ਘੱਟ ਕਰਦਾ ਹੈ ਜਾਂ ਵੱਧ ਘੱਟ ਕਰਦਾ ਹੈ, ਤਾਂ ਪੀੜਤ ਅਚਾਨਕ ਬੇਹੋਸ਼ ਹੋ ਸਕਦਾ ਹੈ, ਆਮ ਤੌਰ ਤੇ ਇਹ ਕੁਝ ਮਿੰਟਾਂ ਜਾਂ ਸਕਿੰਟਾਂ ਦੇ ਲਈ ਵੀ ਹੋ ਸਕਦਾ ਹੈ। ਇਸ ਮਿਆਦ ਦੇ ਦੌਰਾਨ ਪੀੜਤ ਸਮਝ ਨਾ ਆਉਣ ਵਾਲੀ ਆਵਾਜ਼, ਚਿੜਚਿੜੀ ਅਤੇ ਸਖਤ ਆਵਾਜ਼ ਵਿੱਚ ਬੋਲ ਸਕਦਾ ਹੈ। ਪੀੜਤ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨ ‘ਤੇ ਕਾਰਡ ਜਾਂ ਮੇਡਿਕ-ਅਲਰਟ ਬ੍ਰੇਸਲੇਟ ਪਾਇਆ ਜਾ ਸਕਦਾ ਹੈ, ਜੋ ਸ਼ੂਗਰ ਦੀ ਪੁਸ਼ਟੀ ਕਰਦਾ ਹੈ। ਇੱਕ ਵਾਰ ਅਚੇਤ ਹੋਣ ‘ਤੇ ਉਹ ਕੌਮਾ ਵਿੱਚ ਚਲਾ ਜਾਂਦਾ ਹੈ, ਜਦੋਂ ਤੱਕ ਕਿ ਡਾਕਟਰ ਰਾਹੀਂ ਇਲਾਜ ਨਹੀਂ ਕੀਤਾ ਜਾਂਦਾ।

ਸਾਵਧਾਨੀ

 • ਸਮਝ ਨਾ ਆਉਣ ਵਾਲੀ ਭਾਸ਼ਾ ਜਾਂ ਚਿੜਚਿੜੀ ਭਾਸ਼ਾ ਬੋਲਣ ਦੇ ਦੌਰਾਨ ਸ਼ੱਕਰ ਮੂੰਹ ਨਾਲ ਦਿੱਤੀ ਜਾ ਸਕਦੀ ਹੈ, ਪਰ ਜਦੋਂ ਪੀੜਤ ਇੱਕ ਵਾਰ ਬੇਹੋਸ਼ ਹੋ ਜਾਂਦਾ ਹੈ, ਤਾਂ ਮੂੰਹ ਨਾਲ ਕੁਝ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਡਾਕਟਰ ਨੂੰ ਸੱਦ ਕੇ ਉਸ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ,
 • ਇੱਕ ਵਾਰ ਜਦੋਂ ਪੀੜਤ ਬੇਹੋਸ਼ ਹੋ ਜਾਂਦਾ ਹੈ, ਤਾਂ ਉਸ ਨੂੰ ਹੋਸ਼ ਵਿੱਚ ਆਉਣ ਵਾਲੀ ਸਥਿਤੀ ਵਿੱਚ ਲਿਟਾ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸ਼ੁੱਧ ਹਵਾ ਦਿਓ।
 • ਜਦੋਂ ਪੀੜਤ ਅਚੇਤ ਹੋਵੇ, ਤਾਂ ਉਸ ਨੂੰ ਇਕੱਲਾ ਨਾ ਛੱਡੋ।

ਸ਼ੂਗਰ ਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਇੱਥੇ ਕਲਿਕ ਕਰੋ।

ਸਰੋਤ: ਪੋਰਟਲ ਵਿਸ਼ਾ-ਸਮੱਗਰੀ ਟੀਮ

2.98148148148
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top