ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਹਿਮਘਾਤ (ਸਰਦੀ ਲੱਗਣਾ)
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹਿਮਘਾਤ (ਸਰਦੀ ਲੱਗਣਾ)

ਇਸ ਹਿੱਸੇ ਵਿੱਚ ਹਿਮਘਾਤ ਦੇ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ।

ਹਿਮਘਾਤ

ਬਰਫੀਲੇ ਪ੍ਰਦੇਸ਼ਾਂ ਵਿੱਚ ਅਤੇ ਸਰਦੀਆਂ ਦੇ ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਅਕਸਰ ਇਹ ਹਾਦਸਾ ਹੋ ਸਕਦਾ ਹੈ। ਬਰਫ਼ੀਲੀ ਠੰਡ ਵਿੱਚ ਸਰੀਰ ਦਾ ਜ਼ਿਆਦਾ ਦੇਰ ਰਹਿਣ ਨਾਲ ਤਪਮਾਨ ਡਿੱਗਦਾ ਜਾਂਦਾ ਹੈ। ਸਰੀਰ ਦਾ ਅੰਦਰੂਨੀ ਤਾਪਮਾਨ ਆਮ ਤੌਰ ਤੇ 36੦c ਤੋਂ ਘੱਟ ਹੋਣਾ ਹਾਨੀਕਾਰਕ ਹੁੰਦਾ ਹੈ। ਸਰੀਰ ਦਾ ਅੰਦਰੂਨੀ ਤਾਪਮਾਨ 35੦c ਡਿਗਰੀ ਤੋਂ ਡਿੱਗਣ ਤੇ ਠੰਢ ਦੇ ਅਸਰ ਦਿਖਾਈ ਦਿੰਦੇ ਹਨ। ਅੰਦਰੂਨੀ ਤਾਪਮਾਨ ਤੇ ਗੁਦਾ ਵਿੱਚ ਨਾਪਿਆ ਜਾ ਸਕਦਾ ਹੈ। 32੦c ਤੋਂ 35੦c ਡਿਗਰੀ ਤੱਕ ਘੱਟ ਅਸਰ ਹੁੰਦਾ ਹੈ। 28੦c ਤੋਂ 32੦c ਤੱਕ ਮੱਧਮ ਅਸਰ ਅਤੇ 28੦c ਦੇ ਹੇਠਾਂ ਤੇਜ਼ ਅਸਰ ਕਿਹਾ ਜਾਂਦਾ ਹੈ।

ਹਿਮਘਾਤ/ਸਰਦੀ ਲੱਗਣ ਦੇ ਲੱਛਣ

ਠੰਢ ਲੱਗਣ ਦੇ ਕਾਰਨ ਸਭ ਤੋਂ ਆਮ ਲੱਛਣ ਹਨ ਬੋਲਚਾਲ ਜਾਂ ਵਿਹਾਰ ਵਿੱਚ ਤਬਦੀਲੀ, ਪਰ ਇਸ ਨੂੰ ਹੋਰ ਲੋਕ ਹੀ ਸਮਝ ਸਕਦੇ ਹਨ। ਮਨੋਸਥਿਤੀ ਬਿਗੜਨਾ, ਭਾਵਨਾਹੀਣ ਜਿਹਾ ਹੋਣਾ, ਅਲਿਪਤ ਵਿਹਾਰ, ਅਸੰਗਤ ਬੋਲਚਾਲ ਅਤੇ ਠੰਢ ਨੂੰ ਨਾ ਪਹਿਚਾਨਣਾ ਆਦਿ ਲੱਛਣ ਦਿਖਾਈ ਦਿੰਦੇ ਹਨ। ਨਾੜੀ ਪਹਿਲਾਂ ਤੇਜ਼ ਹੁੰਦੀ ਹੈ, ਫਿਰ ਧੀਮੀ ਚੱਲਦੀ ਹੈ। ਕੰਬਣੀ ਹੁੰਦੀ ਹੈ। ਸ਼ੀਤਘਾਤ ਡੂੰਘਾ ਹੋਣ ਤੇ ਨਾੜੀ ਅਤੇ ਸਾਹ ਦੀ ਗਤੀ ਹੌਲੀ ਹੁੰਦੀ ਹੈ। ਚਮੜੀ ਰੰਗਹੀਣ ਜਾਂ ਭੂਰੀ ਬਣਦੀ ਹੈ। ਕੰਬਣੀ ਜ਼ੋਰ ਨਾਲ ਲੱਗਦੀ ਹੈ ਅਤੇ ਉਸ ਨੂੰ ਰੋਕਣਾ ਅਸੰਭਵ ਹੁੰਦਾ ਹੈ। ਤਾਪਮਾਨ 32੦c ਦੇ ਹੇਠਾਂ ਜਾਵੇ ਉਦੋਂ ਕੰਬਣੀ ਰੁਕ ਜਾਂਦੀ ਹੈ ਅਤੇ ਬੇਹੋਸ਼ੀ ਆਉਂਦੀ ਹੈ।

ਜ਼ਰੂਰੀ ਘਰ ਜਾਂ ਕੱਪੜਿਆਂ ਦੀ ਕਮੀ, 65 ਸਾਲ ਤੋਂ ਜ਼ਿਆਦਾ ਉਮਰ, ਬਿਮਾਰ ਵਿਅਕਤੀ ਆਦਿ ਇਸ ਦੇ ਸ਼ਿਕਾਰ ਹੁੰਦੇ ਹਨ। ਬਰਫ਼ੀਲੇ ਪ੍ਰਦੇਸ਼ਾਂ ਵਿੱਚ ਸੈਨਾ ਦੇ ਜਵਾਨ ਜਾਂ ਚਰਵਾਹੇ ਇਸ ਦੀ ਚਪੇਟ ਵਿੱਚ ਆ ਸਕਦੇ ਹਨ। ਹੁਣ ਮਾਸਪੇਸ਼ੀਆਂ ਅਕੜਨ ਲਗਦੀਆਂ ਹਨ। ਸਾਹ ਹਰ ਮਿੰਟ ਘੱਟ ਹੁੰਦਾ ਹੈ, ਉਵੇਂ ਹੀ ਨਾੜੀ ਵੀ ਮਿੰਟ ਨੂੰ 1-2 ਇੰਨੀ ਘੱਟ ਹੁੰਦੀ ਹੈ, ਉਵੇਂ ਹੀ ਨਾੜੀ ਵੀ ਮਿੰਟ ਨੂੰ 1-2 ਦੀ ਗਤੀ ਨਾਲ ਚੱਲਦੀ ਹੈ। ਇਹ ਬਹੁਤ ਹੀ ਖਤਰਨਾਕ ਸਥਿਤੀ ਹੁੰਦੀ ਹੈ। ਆਦਮੀ ਜ਼ਿੰਦਾ ਹੈ ਜਾਂ ਮਰਿਆ ਇਹ ਵੀ ਤੈਅ ਕਰਨਾ ਮੁਸ਼ਕਿਲ ਹੁੰਦਾ ਹੈ।

ਮੁਢਲਾ ਇਲਾਜ

ਦੁਖੀ ਵਿਅਕਤੀ ਨੂੰ ਪਹਿਲਾਂ ਕਿਸੇ ਤੰਬੂ ਜਾਂ ਘਰ ਵਿੱਚ ਲੈ ਜਾਓ ਜਿੱਥੇ ਤਾਪਮਾਨ ਨਿਯੰਤਰਿਤ ਹੋਵੇ।

ਹੁਣ ਭਿੱਜੇ ਕੱਪੜੇ ਉਤਾਰ ਕੇ ਛੇਤੀ ਗਰਮ ਕਪੜਿਆਂ ਵਿੱਚ ਉਸ ਨੂੰ ਲਪੇਟ ਲਵੋ। ਕੱਪੜੇ, ਸਲੀਪਿੰਗ ਬੈਗ, ਚਾਦਰ, ਗੱਦੀ ਜੋ ਵੀ ਮਿਲੇ ਇਸਤੇਮਾਲ ਕਰੋ। ਸਭ ਦੇ ਉਪਰ ਪੌਲੀਥੀਨ ਕਪੜਾ ਵੀ ਲਗਾਉ, ਜਿਸ ਨਾਲ ਸਰੀਰ ਦੀ ਊਰਜਾ ਸੁਰੱਖਿਅਤ ਹੁੰਦੀ ਹੈ। ਹੁਣ ਗਰਮ ਪਾਣੀ ਦੀ ਬੋਤਲ ਪੈਕ ਕਰਕੇ ਗਰਦਨ, ਬਗਲਾਂ ਅਤੇ ਜੰਘਾਂ ਵਿੱਚ ਲਗਾਉ। ਹੱਥ ਪੈਰ ਸੇਕਣ ਦਾ ਅਜੇ ਕੰਮ ਨਹੀਂ, ਕੋਈ ਸ਼ਰਾਬ ਜਾਂ ਤਮਾਕੂ ਨਾ ਦੇਵੋ। ਆਦਮੀ ਨੂੰ ਕੋਈ ਹਲਚਲ ਕਰਨ ਨਾ ਦਿਓ।

ਸਰੋਤ: ਭਾਰਤ ਸਵਾਸਥਯ।

2.96116504854
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top