ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਸੱਪ ਦਾ ਕੱਟਣਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੱਪ ਦਾ ਕੱਟਣਾ

ਇਸ ਹਿੱਸੇ ਵਿੱਚ ਸੱਪ ਦੇ ਕੱਟਣ ‘ਤੇ ਕੀਤੇ ਜਾਣ ਵਾਲੇ ਉਪਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਜਾਣ-ਪਛਾਣ

ਭਾਰਤ ਵਿੱਚ ਹਰ ਸਾਲ ਲਗਭਗ 2.5 ਲੱਖ ਸੱਪ ਦੇ ਕੱਟਣ ਦੀਆਂ ਘਟਨਾਵਾਂ ਹੁੰਦੀਆਂ ਹਨ। ਇਨ੍ਹਾਂ ਤੋਂ ਕਰੀਬ 46 ਹਜ਼ਾਰ ਮੌਤ ਹੋ ਜਾਂਦੀ ਹੈ। ਇਸ ਦੇ ਇਲਾਵਾ ਬਹੁਤ ਸਾਰੇ ਮਾਮਲਿਆਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ। ਬਹੁਤ ਸਾਰੇ ਲੋਕ ਪਿੰਡ ਵਿੱਚ ਹੀ ਸੱਪ ਦੇ ਕੱਟਣ ਦਾ ਇਲਾਜ ਕਰਦੇ ਹਨ ਕਿਉਂਕਿ ਇਲਾਜ ਦੀਆਂ ਸਹੀ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ। ਸੱਪ ਦੇ ਕੱਟਣ ਦੀਆਂ ਘਟਨਾਵਾਂ ਪਿੰਡਾਂ ਵਿੱਚ ਜ਼ਿਆਦਾ ਹੁੰਦੀਆਂ ਹਨ। ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੇ ਨਾਲ ਸੱਪ ਕੱਟਣ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੁਰਸ਼ ਬਾਹਰ ਜ਼ਿਆਦਾ ਕੰਮ ਕਰਦੇ ਹਨ।

ਗਰਮੀਆਂ ਅਤੇ ਮੀਂਹ ਦੇ ਦੌਰਾਨ ਇਹ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ ਕਿਉਂਕਿ ਇਸ ਮੌਸਮ ਵਿੱਚ ਸੱਪ ਗਰਮੀ ਜਾਂ ਮੀਂਹ ਦੇ ਕਾਰਨ ਆਪਣੇ ਬਿੱਲਾਂ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਅਸਮਤਾਪੀ ਦੇ ਹੋਣ ਦੇ ਕਾਰਨ ਸੱਪ ਸਰਦੀਆਂ ਸਹਿਣ ਨਹੀਂ ਕਰ ਪਾਉਂਦੇ ਅਤੇ ਆਪਣੇ ਬਿੱਲਾਂ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ।

ਸੱਪ ਦੇ ਕੱਟਣ ਬਾਰੇ ਕੁਝ ਤੱਥ

ਸੱਪ ਜ਼ਿਆਦਾਤਰ ਪੈਰਾਂ ਅਤੇ ਬਾਹਾਂ ‘ਤੇ ਹੀ ਕੱਟਦੇ ਹਨ। ਕਰੀਬ 70 ਫੀਸਦੀ ਵਾਰੀ ਪੈਰ ਦੇ ਹੇਠਲੇ ਹਿੱਸੇ ਵਿੱਚ ਸੱਪ ਕੱਟਦਾ ਹੈ ਕਿਉਂਕਿ ਸੱਪ ਦੇ ਲਈ ਇਸ ਭਾਗ ਤੱਕ ਪਹੁੰਚਣਾ ਅਸਾਨ ਹੁੰਦਾ ਹੈ। ਇਸ ਲਈ ਸਹੀ ਜੁੱਤਿਆਂ (ਲੰਬੇ ਵਾਲੇ ਜੁੱਤਿਆਂ) ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸੱਪ ਆਮ ਤੌਰ ‘ਤੇ ਸਵੇਰੇ ਜਾਂ ਹਨੇਰੇ ਵਿੱਚ ਕੱਟਦੇ ਹਨ ਮਤਲਬ ਕਿ ਉਸ ਸਮੇਂ ਜਦੋਂ ਉਹ ਆਪਣਾ ਭੋਜਨ ਲੱਭਣ ਬਾਹਰ ਨਿਕਲਦੇ ਹਨ। ਇਸ ਲਈ ਇਸ ਸਮੇਂ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਇੱਕ ਟਾਰਚ ਜਾਂ ਰੌਸ਼ਨੀ ਦੇ ਲਈ ਕਿਸੇ ਹੋਰ ਤਰੀਕੇ ਦਾ ਇਸਤੇਮਾਲ ਕਰੋ। ਸੱਪ ਦੇ ਕੱਟਣ ਦੀਆਂ ਕੇਵਲ 20 ਫੀਸਦੀ ਘਟਨਾਵਾਂ ਜ਼ਹਿਰੀਲੇ ਸੱਪਾਂ ਦੇ ਕੱਟਣ ਦੀਆਂ ਹੁੰਦੀਆਂ ਹਨ। ਜੇਕਰ ਜ਼ਹਿਰੀਲੇ ਸੱਪ ਦੇ ਕੱਟਣ ਦੇ ਤੁਰੰਤ ਬਾਅਦ ਹੀ ਸਹੀ ਇਲਾਜ ਉਪਲਬਧ ਹੋਵੇ ਤਾਂ ਜ਼ਿਆਦਾਤਰ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਜ਼ਹਿਰੀਲੇ ਅਤੇ ਬਿਨਾਂ ਜ਼ਹਿਰ ਵਾਲੇ ਸੱਪ

ਜ਼ਹਿਰੀਲਾ ਸੱਪ ਕੱਟਣ ਤੇ ਦੰਦਾਂ ਦੇ ਦੋ ਨਿਸ਼ਾਨ ਹੁੰਦੇ ਹਨ, ਜ਼ਿਆਦਾ ਨਿਸ਼ਾਨ ਹੋਣ ਤਾਂ ਸਮਝੋ ਕਿ ਸੱਪ ਜ਼ਹਿਰੀਲਾ ਨਹੀਂ। ਸੱਪ ਦੀਆਂ ਬਹੁਤ ਸਾਰੀਆਂ ਜਾਤੀਆਂ ਹੁੰਦੀਆਂ ਹਨ। ਭਾਰਤ ਵਿੱਚ ਮਿਲਣ ਵਾਲੇ ਸੱਪ ਦੀਆਂ 300 ਜਾਤੀਆਂ ਵਿੱਚੋਂ 50 ਜ਼ਹਿਰੀਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਵੀ ਕੇਵਲ 4 ਆਮ ਤਰ੍ਹਾਂ ਦੇ ਅਤੇ ਸਭ ਤੋਂ ਮਹੱਤਵਪੂਰਣ ਹੁੰਦੇ ਹਨ। ਜ਼ਹਿਰੀਲੇ ਸੱਪਾਂ ਵਿੱਚੋਂ ਨਾਗ ਅਤੇ ਕਰੈਤ ਇੱਕ ਤਰ੍ਹਾਂ ਦੇ ਸੱਪ ਹਨ ਅਤੇ ਵਾਇਪਰ ਇੱਕ ਹੋਰ ਤਰ੍ਹਾਂ ਦੇ। ਕਈ ਸਮੁੰਦਰੀ ਸੱਪ ਵੀ ਜ਼ਹਿਰੀਲੇ ਹੁੰਦੇ ਹਨ।

ਜ਼ਹਿਰੀਲੇ ਸੱਪਾਂ ਦੀ ਚੌਕੜੀ

ਜ਼ਹਿਰੀਲੇ ਸੱਪਾਂ ਦੁਆਰਾ ਕੱਟੇ ਜਾਣ ਦੀਆਂ ਘਟਨਾਵਾਂ ਵਿੱਚੋਂ ਅੱਧੀਆਂ ਤੋਂ ਜ਼ਿਆਦਾ ਨਾਗ ਅਤੇ ਕਰੈਤ ਦੇ ਕੱਟਣ ਦੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਹਰਾਫਿਸੀ ਦਾ ਨੰਬਰ ਆਉਂਦਾ ਹੈ ਅਤੇ ਉਸ ਦੇ ਬਾਅਦ ਰਸਲਸ ਵਾਇਪਰ ਦਾ। ਕੋਬਰਾ ਅਤੇ ਕਰੈਤ ਦੇ ਜ਼ਹਿਰ ਤੋਂ ਖਾਸ ਕਰਕੇ ਦਿਮਾਗ ‘ਤੇ ਅਸਰ ਹੁੰਦਾ ਹੈ। ਜਦਕਿ ਵਾਇਪਰ ਨਾਲ ਖੂਨ ਵਿੱਚ ਜ਼ਹਿਰ ਫੈਲਦਾ ਹੈ।

ਜ਼ਹਿਰੀਲੇ ਸੱਪਾਂ ਵਿੱਚੋਂ ਮਣਿਆਰ ਸਭ ਤੋਂ ਜ਼ਿਆਦਾ ਗੁਸੈਲ ਸੱਪ ਹੁੰਦਾ ਹੈ। ਵਾਇਪਰ ਓਨਾ ਗੁਸੈਲ ਨਹੀਂ ਹੁੰਦਾ। ਹਾਲਾਂਕਿ ਜ਼ਿਆਦਾਤਰ ਸੱਪ, ਤਦ ਹੀ ਕੱਟਦੇ ਹਨ ਜਦੋਂ ਉਨ੍ਹਾਂ ਨੂੰ ਛੇੜਿਆ ਜਾਂਦਾ ਹੈ ਪਰ ਇਹ ਹਮੇਸ਼ਾ ਹੀ ਸੱਚ ਨਹੀਂ ਹੁੰਦਾ। ਸੱਪ ਕਿਸੇ ਵੀ ਚੀਜ਼ ਨੂੰ ਠੀਕ ਤਰ੍ਹਾਂ ਨਾਲ ਦੇਖ ਨਹੀਂ ਸਕਦੇ, ਇਸ ਲਈ ਕੋਈ ਵੀ ਹਿੱਲਦੀ ਡੁਲਤੀ ਚੀਜ਼ ਉਨ੍ਹਾਂ ਦਾ ਧਿਆਨ ਖਿੱਚ ਲੈਂਦੀ ਹੈ। ਜੇਕਰ ਕੋਈ ਵੀ ਪੈਰ ਸੱਪ ਦਾ ਰਸਤਾ ਕੱਟੇ ਤਾਂ ਸੱਪ ਦੀ ਉਸ ‘ਤੇ ਹਮਲਾ ਕਰਨ ਦੀ ਸੰਭਾਵਨਾ ਹੁੰਦੀ ਹੈ। ਇਸੇ ਤਰ੍ਹਾਂ ਨਾਲ ਘਾਹ ਆਦਿ ਕੱਟਣ ਦੇ ਸਮੇਂ ਹੱਥਾਂ ‘ਤੇ ਸੱਪ ਕੱਟ ਲੈਂਦੇ ਹਨ। ਸੱਪ ਦੇ ਕੱਟਣ ਤੋਂ ਬਚਾਅ ਦੇ ਲਈ ਹੱਥਾਂ ਅਤੇ ਪੈਰਾਂ ਨੂੰ ਠੀਕ ਤਰ੍ਹਾਂ ਨਾਲ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ।

ਪੀੜਤ ਵਿਅਕਤੀ ਦੁਆਰਾ ਦਿੱਤੇ ਗਏ ਵੇਰਵੇ ਦੇ ਆਧਾਰ ‘ਤੇ ਕਿਸੇ ਸੱਪ (ਕੋਬਰਾ ਦੇ ਇਲਾਵਾ) ਨੂੰ ਪਹਿਚਾਨਣਾ ਕਾਫੀ ਮੁਸ਼ਕਿਲ ਹੁੰਦਾ ਹੈ। ਕਿਉਂਕਿ ਜਿਸ ਸਮੇਂ ਸੱਪ ਕੱਟਦਾ ਹੈ ਤਦ ਅਕਸਰ ਘੱਟ ਰੌਸ਼ਨੀ ਹੁੰਦੀ ਹੈ। ਇਸ ਦੇ ਇਲਾਵਾ ਸੱਪ ਬਹੁਤ ਤੇਜ਼ੀ ਨਾਲ ਭੱਜਦੇ ਹਨ। ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਦੇਖ ਸਕਣਾ ਸੰਭਵ ਹੋ ਸਕੇ ਇਸ ਤੋਂ ਪਹਿਲਾਂ ਹੀ ਉਹ ਭੱਜ ਜਾਂਦੇ ਹਨ। ਡਰ ਅਤੇ ਸੱਟ ਸੱਪ ਪਛਾਣਨ ਵਿੱਚ ਹੋਰ ਵੀ ਮੁਸ਼ਕਿਲ ਪੈਦਾ ਕਰ ਦਿੰਦੇ ਹਨ। ਇਸ ਲਈ ਜੇਕਰ ਵਿਅਕਤੀ ਨੂੰ ਸੱਪਾਂ ਦੇ ਬਾਰੇ ਜਾਣਕਾਰੀ ਨਾ ਹੋਵੇ ਤਾਂ ਉਸ ਦੇ ਦੁਆਰਾ ਦਿੱਤੇ ਗਏ ਵੇਰਵੇ ਦੇ ਆਧਾਰ ‘ਤੇ ਸੱਪ ਦੀ ਪਤਾ ਨਹੀਂ ਲਗਾਇਆ ਜਾ ਸਕਦਾ। ਜੇਕਰ ਸੱਪ ਨੂੰ ਮਾਰ ਕੇ ਲਿਆਂਦਾ ਗਿਆ ਹੋਵੇ ਤਾਂ ਉਸ ਨੂੰ ਪਹਿਚਾਨਣਾ ਸੰਭਵ ਹੁੰਦਾ ਹੈ। ਸੱਪ ਦਾ ਸਿਰ ਪਛਾਣ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਹੁੰਦਾ ਹੈ। ਉੱਪਰਲੇ ਜਬਾੜ੍ਹੇ ਵਿੱਚ ਜ਼ਹਿਰ ਦੇ ਦੰਦ ਹੋਣਾ ਸੱਪ ਦੇ ਜ਼ਹਿਰੀਲੇ ਹੋਣ ਦੀ ਨਿਸ਼ਾਨੀ ਹੁੰਦੀ ਹੈ। ਦੰਦਾਂ ਦੀ ਜਾਂਚ ਕਰਨ ਵਿੱਚ ਸਾਵਧਾਨੀ ਵਰਤੋ, ਉਨ੍ਹਾਂ ਨੂੰ ਨੰਗੇ ਹੱਥਾਂ ਨਾਲ ਛੂਹਣ ਤੋਂ ਬਚੋ। ਸਾਰੇ ਚਾਰ ਜਾਂ ਪੰਜ ਜ਼ਹਿਰੀਲੇ ਤਰ੍ਹਾਂ ਦੇ ਸੱਪ ਇੱਕ ਦੂਜੇ ਤੋਂ ਵੱਖਰੀ ਤਰ੍ਹਾਂ ਦੇ ਹੁੰਦੇ ਹਨ।

ਸੱਪ ਦਾ ਜ਼ਹਿਰ ਖੂਨ ਨਾਲ ਘੱਟ ਪਰ ਲਸਿਕਾ ਮਾਰਗ ਤੋਂ ਜ਼ਿਆਦਾ ਚੜ੍ਹਦਾ ਹੈ। ਸੱਪ ਦਾ ਜ਼ਹਿਰ ਅਸਲ ਵਿੱਚ ਪ੍ਰੋਟੀਨ ਹੁੰਦਾ ਹੈ। ਇਹ ਸੱਪ ਦੇ ਉੱਪਰਲੇ ਜਬਾੜ੍ਹੇ ਵਿੱਚ ਸਥਿਤ ਇੱਕ ਥੈਲੀ ਵਿੱਚ ਮੌਜੂਦ ਰਹਿੰਦਾ ਹੈ। ਉੱਪਰਲੇ ਜਬਾੜ੍ਹੇ ਦੇ ਦੋਵੇਂ ਪਾਸੇ ਸਥਿਤ ਇੱਕ ਇੱਕ ਥੈਲੀ ਜ਼ਹਿਰੀਲੇ ਦੰਦਾਂ ਦੀਆਂ ਜੜ੍ਹਾਂ ਵਿੱਚ ਖੁਲ੍ਹਦੀ ਹੈ। ਵਾਇਪਰ ਦੇ ਜ਼ਹਿਰੀਲੇ ਦੰਦ ਅੰਦਰੋਂ ਨਲੀਨੁਮਾ ਹੁੰਦੇ ਹਨ (ਇੰਜੈਕਸ਼ਨ ਦੀ ਸੂਈ ਦੀ ਤਰ੍ਹਾਂ) ਇਸ ਲਈ ਜ਼ਹਿਰ ਠੀਕ ਸਰੀਰ ਦੇ ਅੰਦਰ ਚਲਾ ਜਾਂਦਾ ਹੈ। ਕੋਬਰਾ ਅਤੇ ਮਣਿਆਰ ਦੇ ਦੰਦਾਂ ਵਿੱਚ ਇੱਕ ਖਾਲੀ ਨਲੀ ਹੁੰਦੀ ਹੈ, ਜਿਸ ਵਿੱਚੋਂ ਹੋ ਕੇ ਜ਼ਹਿਰ ਕੱਟੇ ਜਾਣ ਵਾਲੀ ਜਗ੍ਹਾ ਵਿੱਚ ਚਲਾ ਜਾਂਦਾ ਹੈ। ਸੱਪ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ ਜ਼ਹਿਰ ਦਾ ਇਸਤੇਮਾਲ ਕਰਦੇ ਹਨ। ਡੱਡੂ ਜਾਂ ਚੂਹੇ ਨੂੰ ਮਾਰਨ ਦੇ ਲਈ ਇਹ ਜ਼ਹਿਰ ਬਹੁਤ ਜ਼ਿਆਦਾ ਹੁੰਦਾ ਹੈ। ਪਰ ਦੂਜੇ ਪਾਸੇ ਇਨਸਾਨਾਂ ਜਾਂ ਡੰਗਰਾਂ ਨੂੰ ਮਾਰਨ ਲਈ ਇੱਕ ਡੰਗ ਦੇ ਜ਼ਹਿਰ ਦੀ ਮਾਤਰਾ ਲਗਭਗ ਜ਼ਰੂਰੀ ਹੁੰਦੀ ਹੈ। ਕਰੈਤ ਦਾ ਜ਼ਹਿਰ ਕਿਸੇ ਵੀ ਹੋਰ ਸੱਪ ਦੇ ਜ਼ਹਿਰ ਤੋਂ ਜ਼ਿਆਦਾ ਖਤਰਨਾਕ ਅਤੇ ਜ਼ਹਿਰੀਲਾ ਹੁੰਦਾ ਹੈ। ਛੋਟਾ ਵਾਇਪਰ ਦੇ ਇੱਕ ਵਾਰ ਕੱਟਣ ਤੋਂ ਔਸਤਨ ਜਿੰਨਾ ਜ਼ਹਿਰ ਨਿਕਲਦਾ ਹੈ, ਉਸ ਦੀ ਮਾਤਰਾ ਕਿਸੇ ਮਨੁੱਖ ਨੂੰ ਮਾਰਨ ਦੇ ਲਈ ਜਿੰਨਾ ਜ਼ਹਿਰ ਚਾਹੀਦਾ ਹੁੰਦਾ ਹੈ ਉਸ ਤੋਂ ਅੱਧੀ ਹੁੰਦੀ ਹੈ। ਸੱਪ ਦੇ ਹੇਠਲੇ ਹਿੱਸੇ ਦੀ ਖੱਲ੍ਹ ਤੋਂ ਵੀ ਸੱਪ ਨੂੰ ਪਛਾਣਨ ਵਿੱਚ ਮਦਦ ਮਿਲਦੀ ਹੈ। ਜ਼ਹਿਰੀਲੇ ਸੱਪਾਂ ਵਿੱਚ ਸ਼ਲਕ ਇਕ ਪਾਸੇ ਤੋਂ ਦੂਜੇ ਪਾਸੇ ਬਿਨਾਂ ਟੁੱਟੇ ਹੋਏ ਫੈਲੇ ਹੁੰਦੇ ਹਨ। ਬਿਨਾਂ ਜ਼ਹਿਰ ਵਾਲੇ ਸੱਪਾਂ ਵਿੱਚ ਇਹ ਸ਼ਲਕ ਵਿਚਕਾਰੋਂ ਵੰਡੇ ਹੁੰਦੇ ਹਨ।

ਸੱਪ ਦੇ ਜ਼ਹਿਰ ਦਾ ਅਸਰ

ਸੱਪ ਦੇ ਜ਼ਹਿਰ ਵਿੱਚ ਚਾਰ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਹੁੰਦੇ ਹਨ-

 • ਨਾੜੀ-ਵਿਸ਼ ਦਿਮਾਗ ‘ਤੇ ਅਸਰ ਕਰਦੇ ਹਨ।
 • ਖੂਨ ਦੇ ਜੰਮਣ ‘ਤੇ ਅਸਰ ਕਰਦੇ ਹਨ।
 • ਦਿਲ ‘ਤੇ ਅਸਰ ਕਰਦੇ ਹਨ।
 • ਆਸ-ਪਾਸ ਦੇ ਊਤਕਾਂ ਨੂੰ ਖਤਮ ਕਰ ਦਿੰਦੇ ਹਨ। ਦਿਮਾਗ ਜ਼ਹਿਰਾਂ ਨਾਲ ਦਿਲ ਅਤੇ ਸਾਹ ਤੰਤਰ ਦੇ ਦਿਮਾਗੀ ਕੇਂਦਰਾਂ ‘ਤੇ ਅਸਰ ਕਰਦੇ ਹਨ। ਇਸ ਨਾਲ ਜਲਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਨਾਲ ਦਿਲ ਦੇ ਰੁਕ ਜਾਣ ਨਾਲ ਤੁਰੰਤ ਮੌਤ ਹੋ ਜਾਂਦੀ ਹੈ। ਸੱਪ ਦੇ ਕੱਟਣ ਤੋਂ ਅਚਾਨਕ ਹੋਣ ਵਾਲੀਆਂ ਮੌਤਾਂ ਦਿਲ ਦੇ ਜੀਵ-ਵਿਸ਼ਾਂ ਦੇ ਕਾਰਨ ਹੁੰਦੀ ਹੈ। ਪਰ ਕੁਝ ਮੌਤਾਂ ਹੱਦ ਤੋਂ ਜ਼ਿਆਦਾ ਡਰ ਜਾਣ ਦੇ ਕਾਰਨ ਹੁੰਦੀਆਂ ਹਨ।

ਦਿਮਾਗੀ ਜ਼ਹਿਰ

ਕਰੈਤ ਦਾ ਜ਼ਹਿਰ ਨਾੜੀ ਤੰਤਰ ਨੂੰ ਰੋਕਦਾ ਹੈ। ਡੋਮੀ ਜਾਂ ਕੋਬਰਾ ਦਾ ਜ਼ਹਿਰ ਨਾੜੀ ਤੰਤਰ ਨੂੰ ਰੋਕ ਕਰਦਾ ਹੈ। ਕਰੈਤ ਅਤੇ ਕੋਬਰਾ ਵਿੱਚ ਦਿਮਾਗੀ ਜ਼ਹਿਰ ਹੁੰਦੇ ਹਨ। ਸੱਪ ਦੇ ਕੱਟਣ ਤੇ ਇਹ ਜ਼ਹਿਰ ਲਸਿਕਾ ਅਤੇ ਖੂਨ ਵਿੱਚ ਪਹੁੰਚ ਜਾਂਦੇ ਹਨ। ਇਨ੍ਹਾਂ ਦੇ ਦੁਆਰਾ ਇਹ ਦਿਮਾਗ ਦੇ ਕੇਂਦਰਾਂ ਤੱਕ ਪਹੁੰਚ ਜਾਂਦੇ ਹਨ। ਜੀਵਨ ਨੂੰ ਸੰਭਾਲਣ ਵਾਲੇ ਦਿਲ ਅਤੇ ਸਾਹ ਤੰਤਰ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕਿਸਮਤ ਨਾਲ ਨਿਓਸਟਿਗਮਾਇਨ ਨਾਂ ਦੀ ਦਵਾਈ ਦਿਮਾਗ ਦੇ ਲਕਵਾ ਕਰਨ ਦੇ ਅਸਰ ਤੋਂ ਬਚਾਅ ਕਰ ਦਿੰਦੀ ਹੈ। ਇਸ ਦਾ ਇੰਜੈਕਸ਼ਨ ਹੁੰਦਾ ਹੈ।

ਖੂਨ ਦੇ ਜੀਵ-ਵਿਸ਼

ਵਾਇਪਰ ਵਾਲਾ ਜ਼ਹਿਰ ਚੰਦ ਮਿੰਟਾਂ ਵਿੱਚ ਖੂਨ ਦੇ ਜੰਮਣ ਦੀ ਪ੍ਰਕਿਰਿਆ ਪ੍ਰਭਾਵਿਤ ਕਰਦਾ ਹੈ। ਇਸ ਨਾਲ ਮਸੂੜਿਆਂ, ਗੁਰਦਿਆਂ, ਨਾਮ, ਫੇਫੜਿਆਂ, ਢਿੱਡ, ਦਿਮਾਗ, ਦਿਲ ਆਦਿ ਵਿੱਚੋਂ ਖੂਨ ਨਿਕਲਣ ਲੱਗਦਾ ਹੈ। ਇੱਕ ਵਾਰ ਸ਼ੁਰੂ ਹੋਣ ਦੇ ਬਾਅਦ ਇਹ ਖੂਨ ਰਿਸਾਅ ਇੱਕ ਦੋ ਘੰਟਿਆਂ ਵਿੱਚ ਜਾਨਲੇਵਾ ਹੋ ਸਕਦਾ ਹੈ।

ਸੱਪ ਦੇ ਕੱਟਣ ਦੇ ਲੱਛਣ

ਜ਼ਹਿਰੀਲੇ ਸੱਪਾਂ ਦੇ ਕੱਟਣ ਤੇ ਦੰਦਾਂ ਦੇ ਦੋ ਨਿਸ਼ਾਨ ਅਲੱਗ ਹੀ ਦਿਖਾਈ ਦਿੰਦੇ ਹਨ। ਗੈਰ ਜ਼ਹਿਰੀਲੇ ਸੱਪ ਦੇ ਕੱਟਣ ਤੇ ਦੋ ਤੋਂ ਜ਼ਿਆਦਾ ਨਿਸ਼ਾਨ ਹੁੰਦੇ ਹਨ। ਪਰ ਇਹ ਨਿਸ਼ਾਨ ਨਾ ਦਿੱਸਣ ਨਾਲ ਸੱਪ ਨਹੀਂ ਕੱਟਿਆ ਹੈ, ਅਜਿਹਾ ਸੋਚਣਾ ਗਲਤ ਹੈ। ਸੱਪ ਦੇ ਜ਼ਹਿਰ ਦੇ ਹੋਰ ਅਸਰ ਜ਼ਹਿਰ ਦੇ ਪ੍ਰਕਾਰ ਅਤੇ ਸੱਪ ਦੇ ਕੱਟਣ ਦੇ ਬਾਅਦ ਬੀਤੇ ਸਮੇਂ ‘ਤੇ ਨਿਰਭਰ ਕਰਦੇ ਹਨ।

ਨਾੜੀ ਤੰਤਰ ਦੇ ਅਸਰ

ਨਿਊਰੋ ਜੀਵ-ਵਿਸ਼ ਨਾਲ ਪਲਕਾਂ ਭਾਰੀਆਂ ਹੋਣ ਲੱਗਦੀਆਂ ਹਨ - ਤਕਰੀਬਨ 95 ਫੀਸਦੀ ਮਾਮਲਿਆਂ ਵਿੱਚ ਇਹ ਸੱਪ ਦੇ ਕੱਟਣ ਦਾ ਪਹਿਲਾ ਲੱਛਣ ਹੁੰਦਾ ਹੈ। ਇਸ ਲਈ ਨੀਂਦ ਆਉਣਾ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ। ਇਸ ਤੋਂ ਬਾਅਦ ਨਿਗਲਣ ਅਤੇ ਸਾਹ ਲੈਣ ਵਿੱਚ ਔਕੜ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਹ ਦੀ ਦਰ ਮਾਪਣ ਦਾ ਤਰੀਕਾ ਇੱਕ ਉਪਯੋਗੀ ਤਰੀਕਾ ਹੈ। (ਪੀੜਤ ਵਿਅਕਤੀ ਨੂੰ ਕਹੋ ਹੈ ਕਿ ਉਹ ਇੱਕ ਵਾਰ ਸਾਹ ਲੈ ਕੇ ਉਂਗਲੀਆਂ ‘ਤੇ ਗਿਣੇ) ਜੇਕਰ ਹਰ ਅਗਲੇ ਸਾਹ ਦੇ ਨਾਲ ਗਿਣਤੀ ਘੱਟ ਅਤੇ ਘੱਟ ਹੁੰਦੀ ਜਾਵੇ ਤਾਂ ਇਸ ਦਾ ਅਰਥ ਹੈ ਕਿ ਸਾਹ ਲੈਣ ਦੀ ਸਮਰੱਥਾ ‘ਤੇ ਅਸਰ ਹੋ ਰਿਹਾ ਹੈ। ਜੇਕਰ ਡੰਗ ਜ਼ਹਿਰੀਲਾ ਹੋਵੇ, ਤਦ ਅਸਰ ਜ਼ਿਆਦਾ ਤੋਂ ਜ਼ਿਆਦਾ 15 ਘੰਟੇ ਵਿੱਚ ਦਿਸਣ ਲੱਗਦਾ ਹੈ। ਪਰ ਸਭ ਤੋਂ ਪਹਿਲਾਂ ਅਸਰ ਕੁਝ ਮਿੰਟਾਂ ‘ਚ ਦਿਖਾਈ ਦੇਣਾ ਸ਼ੁਰੂ ਹੋ ਸਕਦਾ ਹੈ। ਆਮ ਤੌਰ ਤੇ ਇਹ ਅਸਰ ਅੱਧੇ ਘੰਟੇ ਦੇ ਬਾਅਦ ਹੀ ਦਿੱਸਣਾ ਸ਼ੁਰੂ ਹੁੰਦਾ ਹੈ।

ਖੂਨ ਦੇ ਜੀਵ-ਵਿਸ਼ ਦੇ ਲੱਛਣ

ਜ਼ਹਿਰੀਲਾ ਸੱਪ ਕੱਟਣ ਤੇ ਦੰਦਾਂ ਦੇ ਦੋ ਨਿਸ਼ਾਨ ਹੁੰਦੇ ਹਨ, ਜ਼ਿਆਦਾ ਨਿਸ਼ਾਨ ਹੋਣ ਤਾਂ ਸਮਝੋ ਕਿ ਸੱਪ ਜ਼ਹਿਰੀਲਾ ਨਹੀਂ। ਜ਼ਹਿਰੀਲੇ ਸੱਪ ਦੇ ਡੰਗ ਨਾਲ ਜਾਂ ਤਾਂ ਪਲਕਾਂ ਝਪਕਣ ਲੱਗਦੀਆਂ ਹਵ, ਜਾਂ ਮਸੂੜ੍ਹਿਆਂ ਵਿੱਚੋਂ ਖੂਨ ਰਿਸਣ ਲੱਗਦਾ ਹੈ।

ਖੂਨ ਦੇ ਕਾਰਨ ਡੰਗ ਨਾਲ ਅਤੇ ਮਸੂੜਿਆਂ ਅਤੇ ਫਿਰ ਹੋਰ ਥਾਵਾਂ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਮਸੂੜਿਆਂ ਵਿੱਚੋਂ ਖੂਨ ਆਉਣਾ ਸਭ ਤੋਂ ਆਮ ਲੱਛਣ ਹੈ ਜੋ ਕਿ ਤਕਰੀਬਨ 95 ਫੀਸਦੀ ਮਾਮਲਿਆਂ ਵਿੱਚ ਦਿਖਾਈ ਦਿੰਦਾ ਹੈ। ਆਮ ਤੌਰ ਤੇ ਲੱਛਣ ਇੱਕ ਘੰਟੇ ਦੇ ਅੰਦਰ ਅੰਦਰ ਦਿਖਾਈ ਦੇਣ ਲੱਗਦੇ ਹਨ। ਜ਼ਿਆਦਾਤਰ ਅਸਰ 24 ਘੰਟਿਆਂ ਵਿੱਚ ਦਿਸਣ ਲਗਦੇ ਹਨ। ਮੈਂ ਇੱਕ ਅਪਵਾਦ ਵੀ ਦੇਖਿਆ ਹੈ, ਜਿਸ ਵਿੱਚ ਕੱਟਣ ਦੇ ਕਰੀਬ ਤਿੰਨ ਦਿਨ ਬਾਅਦ ਪਿਸ਼ਾਬ ਵਿੱਚ ਖੂਨ ਆਉਣਾ ਸ਼ੁਰੂ ਹੋਇਆ। ਸ਼ਾਇਦ ਅਜਿਹਾ ਇਸ ਲਈ ਹੋਇਆ ਕਿਉਂਕਿ ਡੰਗ ਵਿੱਚ ਜ਼ਹਿਰ ਦੀ ਮਾਤਰਾ ਘੱਟ ਗਈ ਸੀ। ਦੋਵੇਂ ਤਰ੍ਹਾਂ ਦੇ ਜ਼ਹਿਰੀਲੇ ਸੱਪ ਦੁਆਰਾ ਕੱਟਣ ਤੇ ਕੱਟੇ ਜਾਣ ਵਾਲੀ ਜਗ੍ਹਾ ਦੇ ਊਤਕਾਂ ਵਿੱਚ ਖਰਾਬੀ ਹੋਣ ਅਤੇ ਫਿਰ ਉਸ ਤੋਂ ਹੋਣ ਵਾਲੇ ਜ਼ਖਮਾਂ ਦਾ ਸੜਨ ਲੱਗਣਾ ਆਮ ਹੈ। ਪਰ ਅਜਿਹਾ ਵਾਇਪਰ ਦੇ ਕੱਟਣ ਤੇ ਜ਼ਿਆਦਾ ਹੁੰਦਾ ਹੈ।

ਹਿਰਦਾ-ਵਿਸ਼ ਦੇ ਲੱਛਣ

ਹਿਰਦਾ-ਵਿਸ਼ ਨਾਲ ਤੁਰੰਤ ਦਿਲ ‘ਤੇ ਅਸਰ ਹੁੰਦਾ ਹੈ। ਇਸ ਨਾਲ ਦਿਲ ਫੇਲ੍ਹ ਹੋ ਕੇ ਕੁਝ ਹੀ ਮਿੰਟਾਂ ‘ਚ ਮੌਤ ਹੋ ਜਾਂਦੀ ਹੈ।

ਸੱਪ ਦੇ ਕੱਟਣ ਤੇ ਇਲਾਜ ਦੇ ਪ੍ਰਚਲਿਤ ਪਰੰਪਰਾਗਤ ਤਰੀਕੇ

 • ਸੱਪ ਦੇ ਕੱਟਣ ਦੇ ਇਲਾਜ ਦੇ ਲਈ ਕਈ ਸਾਰੇ ਸਥਾਨਕ ਪਰੰਪਰਾਗਤ ਉਪਰਾਲੇ ਕੀਤੇ ਜਾਂਦੇ ਹਨ। ਸਾਰੇ ਜ਼ਹਿਰੀਲੇ ਸੱਪ ਦੇ ਜ਼ਹਿਰ ਦੇ ਪ੍ਰਤੀ ਅਸਫਲ ਹਨ, ਪਰ ਮਰੀਜ਼ ਨੂੰ ਥੋੜ੍ਹੀ ਤਸੱਲੀ ਦਿੰਦੇ ਹਨ। ਇਨ੍ਹਾਂ ਤੇ ਸਮਾਂ ਅਜਾਈਂ ਜਾਇਆ ਨਾ ਕਰੇ।
 • ਕੁਝ ਲੋਕ ਇੱਕ ਖਾਸ ਤਰ੍ਹਾਂ ਦੇ ਪੱਥਰ ਦਾ ਇਸਤੇਮਾਲ ਕਰਦੇ ਹਨ, ਜਿਸ ਨੂੰ ਸੱਪ ਪੱਥਰ ਕਿਹਾ ਜਾਂਦਾ ਹੈ। ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ।
 • ਸਭ ਤੋਂ ਆਮ ਤੌਰ ਤੇ ਲੋਕ ਜ਼ਖਮੀ ਵਿਅਕਤੀ ਨੂੰ ਕੁਝ ਘੰਟਿਆਂ ਦੇ ਲਈ ਮੰਦਰ ਵਿੱਚ ਰੱਖਦੇ ਹਨ। 80 ਫੀਸਦੀ ਤੋਂ ਜ਼ਿਆਦਾ ਵਾਰ ਜੋ ਸੱਪ ਦਾ ਕੱਟਣਾ ਜ਼ਹਿਰੀਲਾ ਨਹੀਂ ਹੁੰਦਾ, ਇਸ ਲਈ ਜ਼ਿਆਦਾਤਰ ਲੋਕਾਂ ਤਾਂ ਉਂਜ ਵੀ ਠੀਕ ਹੋ ਜਾਂਦੇ ਹਨ। ਪਰ ਇਹ ਤਰੀਕਾ ਗਲਤ ਹੈ। ਮੰਦਰ ਲੈ ਜਾਣਾ ਇੰਨਾ ਹੀ ਉਪਯੋਗੀ ਹੈ, ਕਿਉਂਕਿ ਇਸ ਨਾਲ ਜ਼ਖਮੀ ਵਿਅਕਤੀ ਨੂੰ ਥੋੜ੍ਹਾ ਜਿਹਾ ਦਿਲਾਸਾ ਮਿਲ ਜਾਂਦਾ ਹੈ। ਕਿਉਂਕਿ ਜ਼ਿਆਦਾਤਰ ਮਾਮਲਿਆਂ ‘ਚ ਜ਼ਖਮੀ ਵਿਅਕਤੀ ਦੀ ਮੌਤ ਤਾਂ ਡਰ ਦੇ ਹੀ ਕਾਰਨ ਹੁੰਦੀ ਹੈ।
 • ਸੱਪ ਡੰਗਣ ਦੇ ਅਜਿਹੇ ਇਲਾਜ ਦੇ ਤਰੀਕਿਆਂ ਦੀ ਸਖਤ ਜਾਂਚ ਕਰਨ ਦੀ ਲੋੜ ਹੈ। ਕਿਉਂਕਿ ਸੱਪ ਦੇ ਕੱਟਣ ਤੇ ਖਤਰਾ ਬਹੁਤ ਹੀ ਜ਼ਿਆਦਾ ਹੁੰਦਾ ਹੈ। ਸੱਪ ਦੇ ਕੱਟਣ ਤੇ ਕਿਸੇ ਵੀ ਤਰ੍ਹਾਂ ਦਾ ਜਾਦੂਈ ਇਲਾਜ ਭਰੋਸੇਮੰਦ ਨਹੀਂ ਹੁੰਦਾ। ਸੱਪ ਪਾਲਣ ਵਾਲੇ ਲੋਕਾਂ ਦੀ ਵੀ ਸੱਪ ਦੇ ਕੱਟਣ ਨਾਲ ਮੌਤ ਹੋਣ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਮੌਜੂਦ ਹਨ।
 • ਇੱਕ ਪਰੰਪਰਾਗਤ ਤਰੀਕਾ ਸੱਪ ਦੇ ਕੱਟੇ ਵਾਲੀ ਥਾਂ ‘ਤੇ ਚੂਜ਼ਾ ਲਗਾਉਣ ਦਾ ਵੀ ਹੈ। ਚੂਜ਼ੇ ਦੀ ਗੁਦਾ ਕੱਟੇ ਵਾਲੀ ਥਾਂ ‘ਤੇ ਲਗਾਈ ਜਾਂਦੀ ਹੈ। ਇਸ ਦੇ ਲਈ ਪਹਿਲਾਂ ਕੱਟੇ ਵਾਲੀ ਜਗ੍ਹਾ ਅਤੇ ਚੂਜ਼ੇ ਦੀ ਗੁਦਾ ਦੋਵਾਂ ‘ਤੇ ਕਟ ਲਗਾਇਆ ਜਾਂਦਾ ਹੈ। ਸ਼ਾਇਦ ਚੂਜ਼ੇ ਦੀ ਗੁਦਾ ਪੀੜਤ ਵਿਅਕਤੀ ਦੇ ਸਰੀਰ ਵਿੱਚੋਂ ਜ਼ਹਿਰ ਖਿੱਚ ਲੈਂਦੀ ਹੈ। ਜ਼ਹਿਰ ਚੂਸਣ ਦੇ ਬਾਅਦ ਚੂਜ਼ਾ ਮਰ ਜਾਂਦਾ ਹੈ। ਇਸ ਦੇ ਬਾਅਦ ਦੂਜੇ ਚੂਜ਼ੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਹ ਤਰੀਕਾ ਹੁਣ ਤਿਆਗਣਾ ਚਾਹੀਦਾ ਹੈ। ਨਾ ਉਸ ਦੀ ਜਾਨ ਬਚੇਗੀ ਨਾ ਚੂਜੇ ਦੀ ! ਉਵੇਂ ਫੱਟੀਆਂ ਦਾ ਇਸਤੇਮਾਲ ਕਰਕੇ ਪੈਰ ਨੂੰ ਬੰਨ੍ਹ ਦੇਣਾ ਮਿਆਰੀ ਸ਼ੁਰੂਆਤੀ ਇਲਾਜ ਹੈ।

ਸੱਪ ਦੇ ਡੰਗ ਦੇ ਲਈ ਸ਼ੁਰੂਆਤੀ ਇਲਾਜ

 • ਸਾਨੂੰ ਉਪਲਬਧ ਸਹੂਲਤਾਂ, ਪੀੜਤ ਵਿਅਕਤੀ ਦੀ ਹਾਲਤ ਅਤੇ ਸਥਿਤੀ ਨਾਲ ਨਜਿੱਠਣ ਦੀ ਆਪਣੀ ਤਿਆਰੀ ਦੇ ਅਨੁਸਾਰ ਹੀ ਸ਼ੁਰੂਆਤੀ ਇਲਾਜ ਦੇ ਤਰੀਕੇ ਲੱਭਣੇ ਪੈਂਦੇ ਹਨ। ਕੁਝ ਬੁਨਿਆਦੀ ਉਪਾਅ ਇਹ ਹਨ-
 • ਕੁਝ ਲੋਕ ਇੱਕ ਖਾਸ ਤਰ੍ਹਾਂ ਦੇ ਪੱਥਰ ਦਾ ਇਸਤੇਮਾਲ ਕਰਦੇ ਹਨ, ਜਿਸ ਨੂੰ ਸੱਪ ਪੱਥਰ ਕਿਹਾ ਜਾਂਦਾ ਹੈ। ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ।
 • ਦੁਖੀ ਵਿਅਕਤੀ ਨੂੰ ਦਿਲਾਸਾ ਦਿਵਾਓ ਅਤੇ ਘਟਨਾ ਦੇ ਤੱਥ ਪਤਾ ਕਰੋ।
 • ਗਿੱਲੇ ਕੱਪੜੇ ਨਾਲ ਡੰਗ ਦੀ ਜਗ੍ਹਾ ਵਾਲੀ ਚਮੜੀ ਪੂੰਝ ਲਉ, ਪਰ ਦਬਾਉ ਨਾ। ਪੂੰਝਣ ਨਾਲ ਸੱਪ ਦਾ ਉੱਥੇ ਪਿਆ ਜ਼ਹਿਰ ਕੱਢਿਆ ਜਾਵੇਗਾ।
 • ਜ਼ਖਮੀ ਨੂੰ ਕਰਵਟ ਤੇ ਸੁਲਾਉ, ਜਿਸ ਨਾਲ ਉਲਟੀ ਹੋਣ ਤੇ ਵੀ ਸਾਹ-ਨਾੜੀ ਵਿੱਚ ਨਾ ਚਲੀ ਜਾਏ।
 • ਪੈਰ ਜਾਂ ਹੱਥ ਪੈਰ ਜਿੱਥੇ ਡੰਗ ਹੋਵੇ ਇੱਕ ਖਪੱਚੀ ਬੰਨ੍ਹ ਦਿਓ ਤਾਂ ਕਿ ਉਸ ਦਾ ਹਿਲਣਾ ਜੁਲਣਾ ਬੰਦ ਹੋ ਜਾਏ। ਇਸ ਨਾਲ ਉਸ ਹਿੱਸੇ ਵਿੱਚ ਸੰਚਾਰ ਘੱਟ ਹੋ ਜਾਂਦਾ ਹੈ।
 • ਸਰੀਰ ਦਾ ਉੱਚਾ ਵਾਲਾ ਅੰਗ ਦਿਲ ਦੀ ਤੁਲਨਾ ਵਿੱਚ ਹੇਠਾਂ ਦੇ ਪੱਧਰ ‘ਤੇ ਰੱਖੋ ਇਸ ਨਾਲ ਜ਼ਹਿਰ ਦੇ ਫੈਲਣ ਤੋਂ ਬਚਾਅ ਹੋਵੇਗਾ।
 • ਜੇਕਰ ਕੱਟਣ ਵਿੱਚ ਜ਼ਹਿਰ ਹੋਵੇ ਤਾਂ ਉਸ ਦੇ ਲੱਛਣਾਂ ਦੀ ਵੀ ਜਾਂਚ ਕਰੋ। ਅਕਸਰ ਜਿਸ ਸੱਪ ਨੇ ਕੱਟਿਆ ਹੈ ਉਹ ਨੁਕਸਾਨ ਰਹਿਤ ਹੁੰਦਾ ਹੈ।
 • ਟੂਰਨਿਕੇ ਦਾ ਇਸਤੇਮਾਲ ਨਾ ਕਰੋ। ਇਸ ਨਾਲ ਪੈਰ ਵਿੱਚੋਂ ਕੱਟੇ ਹੋਏ ਸਥਾਨ ਤੋਂ ਖੂਨ ਨਿਕਲ ਸਕਦਾ ਹੈ ਅਤੇ ਇਸ ਨਾਲ ਪੈਰ ਕਾਲਾ ਵੀ ਪੈ ਸਕਦਾ ਹੈ। ਕੱਟੀ ਹੋਈ ਜਗ੍ਹਾ ‘ਤੇ ਕਟ ਨਾ ਲਗਾਓ। ਦਬਾ ਕੇ ਜ਼ਹਿਰ ਕੱਢਣ ਦੇ ਲਈ ਪਹਿਲਾਂ ਅਜਿਹਾ ਕੀਤਾ ਜਾਂਦਾ ਸੀ। ਇਹ ਤਰੀਕਾ ਕੰਮ ਤਾਂ ਕਰਦਾ ਨਹੀਂ ਹੈ ਪਰ ਇਸ ਨਾਲ ਕੱਟੇ ਹੋਏ ਸਥਾਨ ‘ਤੇ ਸੰਕਰਮਣ ਹੋਣ ਦੀ ਸੰਭਾਵਨਾ ਜ਼ਰੂਰ ਵਧ ਜਾਂਦੀ ਹੈ।
 • ਜਿਸ ਵਿਅਕਤੀ ਨੂੰ ਸੱਪ ਨੇ ਕੱਟਿਆ ਹੈ, ਉਸ ਨੂੰ ਤੁਰੰਤ ਹਸਪਤਾਲ ਪਹੁੰਚਾਓ।
 • ਰੱਸੀ ਬੰਨ੍ਹਣਾ ਜਾਂ ਬਲੇਡ ਨਾਲ ਕੱਟਣਾ ਅਸਲ ਵਿੱਚ ਹਾਨੀਕਾਰਕ ਹੈ। ਰੱਸੀ ਬੰਨ੍ਹਣਾ ਜਾਂ ਬਲੇਡ ਨਾਲ ਕੱਟਣਾ ਅਸਲ ਵਿੱਚ ਹਾਨੀਕਾਰਕ ਹੈ

ਇਹ ਨਾ ਕਰੋ

 • ਡੰਗ ਦੀ ਜਗ੍ਹਾ ਕੱਟਣਾ, ਚੂਸਣਾ, ਦਬਾਉਣਾ ਬਿਲਕੁਲ ਨਾ ਕਰੇ।
 • ਡੋਰੀ ਕੱਸ ਕੇ ਬਿਲਕੁਲ ਨਾ ਬੰਨ੍ਹੋ। ਇਸ ਨਾਲ ਜ਼ਿਆਦਾ ਲਹੂ ਵਹਿਣ ਦਾ ਖਤਰਾ ਸੰਭਵ ਹੈ।
 • ਪ੍ਰੈਸ਼ਰ ਪੱਟੀ ਬੰਨ੍ਹਣਾ ਜ਼ਰੂਰੀ ਜਾਂ ਉਪਯੋਗੀ ਨਹੀਂ।

ਸ਼ੁਰੂਆਤੀ ਇਲਾਜ ਵਿੱਚ ਦਵਾਈਆਂ

ਅਕਸਰ ਕਾਫੀ ਕੁਝ ਇਸ ‘ਤੇ ਨਿਰਭਰ ਕਰਦਾ ਹੈ ਕਿ ਆਸ-ਪਾਸ ਕੋਈ ਚੰਗਾ ਇਲਾਜ ਦਾ ਕੇਂਦਰ ਹੈ ਜਾਂ ਨਹੀਂ। ਜੇਕਰ ਦਿਮਾਗ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਨਿਓਸਟਿਗਮਾਇਨ ਅਤੇ ਏਟਰੋਪਿਨ ਦੇ ਇੰਜੈਕਸ਼ਨ ਦੇਣੇ ਸ਼ੁਰੂ ਕਰ ਦਿਓ। ਇਸ ਨਾਲ ਤੁਸੀਂ ਉਸ ਵਿਅਕਤੀ ਨੂੰ ਖਤਰੇ ਤੋਂ ਬਚਾ ਸਕੋਗੇ ਅਤੇ ਤੁਹਾਨੂੰ ਇਕ ਘੰਟੇ ਦਾ ਹੋਦ ਸਮਾਂ ਮਿਲ ਜਾਵੇਗਾ। ਇੱਕ ਘੰਟੇ ਦੇ ਬਾਅਦ ਤੁਸੀਂ ਇਹ ਇੰਜੈਕਸ਼ਨ ਫਿਰ ਦੇ ਸਕਦੇ ਹੋ। ਸ਼ੁਰੂਆਤੀ ਇਲਾਜ ਦੇ ਰੂਪ ਵਿੱਚ ਏ.ਐਸ.ਵੀ. ਦੀ ਉਪਯੋਗਤਾ ਦੇ ਬਾਰੇ ਕੁਝ ਸਵਾਲ ਹਨ ਕਿਉਂਕਿ ਇਸ ਨਾਲ ਘਾਤਕ ਏਨਾਫਾਈਲੈਕਟਿਕ ਕਿਰਿਆ ਹੋਣ ਦਾ ਖਤਰਾ ਹੁੰਦਾ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਇਸ ਲਈ ਇਸ ਨੂੰ ਸ਼ੁਰੂਆਤੀ ਇਲਾਜ ਦੇ ਰੂਪ ਵਿੱਚ ਨਾ ਪ੍ਰਯੋਗ ਕਰੋ।

ਹਸਪਤਾਲ ਵਿੱਚ ਇਲਾਜ

ਜੇਕਰ ਜ਼ਹਿਰ ਦੇ ਲੱਛਣ ਹੋਣ, ਤਾਂ ਪ੍ਰਤੀ ਸੱਪ ਜ਼ਹਿਰ ਅਤੇ ਹੋਰ ਪ੍ਰਤਿਕਾਰਕ ਦਿੱਤੇ ਜਾਂਦੇ ਹਨ। ਜੇਕਰ ਸਾਹ ਲੈਣ ਵਿੱਚ ਔਕੜ ਹੋਣ ਲੱਗੀ ਹੈ ਤਾਂ ਜੀਵਨ ਬਚਾਉਣ ਵਾਲੇ ਤਰੀਕਿਆਂ ਦੀ ਲੋੜ ਪਵੇਗੀ।

ਸੱਪ ਜ਼ਹਿਰ ਪ੍ਰਤੀਰੋਧੀ ਦਵਾਈ (ਏ.ਐਸ.ਵੀ.)

ਏ.ਐਸ.ਵੀ. ਵਿੱਚ ਭਾਰਤ ਵਿੱਚ ਪਾਏ ਜਾਣ ਵਾਲੇ ਸਾਰੇ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਦੇ ਵਿਰੁੱਧ ਸੀਰਮ ਹੁੰਦਾ ਹੈ। ਸੱਪ ਦੇ ਜ਼ਹਿਰ ਨੂੰ ਇੰਜੈਕਸ਼ਨ ਨੂੰ ਦੇ ਕੇ ਅਤੇ ਉਨ੍ਹਾਂ ਦੇ ਖੂਨ ਵਿੱਚੋਂ ਪ੍ਰੋਟੀਨ ਕੱਢ ਕੇ ਇਸ ਨੂੰ ਬਣਾਇਆ ਜਾਂਦਾ ਹੈ। ਏ.ਐਸ.ਵੀ. ਇੱਕ ਸਫੈਦ ਰੰਗ ਦੇ ਪਾਊਡਰ ਦੇ ਰੂਪ ਵਿੱਚ ਛੋਟੀ ਜਿਹੀ ਸ਼ੀਸ਼ੀ ਵਿੱਚ ਮਿਲਦਾ ਹੈ। ਇਸਤੇਮਾਲ ਕਰਨ ਤੋਂ ਪਹਿਲਾਂ ਇਸ ਨੂੰ ਜੀਵਾਣੂ ਰਹਿਤ ਕੀਤੇ ਹੋਏ ਪਾਣੀ ਵਿੱਚ ਮਿਲਾ ਲਿਆ ਜਾਂਦਾ ਹੈ। ਇਸ ਦੀਆਂ ਤਿੰਨ ਜਾਂ ਉਸ ਤੋਂ ਜ਼ਿਆਦਾ ਖੁਰਾਕ ਚਾਹੀਦੀ ਹੁੰਦੀ ਹੈ। ਏ.ਐਸ.ਵੀ. ਇੰਜੈਕਸ਼ਨ ਨਾਲ ਦਿੱਤਾ ਜਾਂਦਾ ਹੈ। ਏ.ਐਸ.ਵੀ. ਨਾਲ ਸੱਪ ਦਾ ਜ਼ਹਿਰ ਕੱਟਿਆ ਜਾਂਦਾ ਹੈ। ਪਰ ਜੇਕਰ ਦਿਮਾਗ ਦੇ ਕੇਂਦਰਾਂ ਤੱਕ ਕੋਈ ਜ਼ਹਿਰ ਪਹੁੰਚ ਜਾਵੇ ਤਾਂ ਉਹ ਇਸ ਨਾਲ ਨਹੀਂ ਰੁਕ ਸਕਦਾ। ਇਸ ਲਈ ਏ.ਐਸ.ਵੀ. ਜਿੰਨੀ ਛੇਤੀ ਹੋ ਸਕੇ, ਓਨੀ ਛੇਤੀ ਦੇਣਾ ਚਾਹੀਦਾ ਹੈ।

ਏ.ਐਸ.ਵੀ. ਤੋਂ ਖਤਰਨਾਕ ਪ੍ਰਤੀਕਿਰਿਆ ਵੀ ਹੋ ਸਕਦੀ ਹੈ

ਏ.ਐਸ.ਵੀ. ਨਾਲ ਮੌਤ ਤੱਕ ਹੋ ਸਕਦੀ ਹੈ ਕਿਉਂਕਿ ਇਹ ਕਿਸੇ ਹੋਰ ਜਾਨਵਰ (ਘੋੜੇ) ਤੋਂ ਲਿਆ ਹੋਇਆ ਪ੍ਰੋਟੀਨ ਹੁੰਦਾ ਹੈ। ਇਹ ਪ੍ਰਤੀਕਿਰਿਆ ਕੁਝ ਕੁਝ ਪੈਨਸੇਲੀਨ ਤੋਂ ਹੋਣ ਵਾਲੀ ਪ੍ਰਤੀਕਿਰਿਆ ਵਰਗੀ ਹੁੰਦੀ ਹੈ। ਇਸ ਲਈ ਇਸ ਦਾ ਇਲਾਜ ਵੀ ਕੁਝ ਕੁਝ ਉਹੋ ਜਿਹਾ ਹੀ ਹੁੰਦਾ ਹੈ। ਇਸ ਪ੍ਰਕਿਰਿਆ ਦੇ ਕਾਰਨ ਨਾਲ ਸਿਹਤ ਕਾਰਜਕਰਤਾਵਾਂ ਦੇ ਲਈ ਇਸ ਨੂੰ ਦੇਣਾ ਥੋੜ੍ਹਾ ਖਤਰੇ ਵਾਲਾ ਹੁੰਦਾ ਹੈ। ਪਰ ਜੇਕਰ ਜ਼ਹਿਰੀਲੇ ਸੱਪ ਨੇ ਹੀ ਕੱਟਿਆ ਹੋਵੇ ਅਤੇ ਕਿਤੇ ਵੀ ਕੋਈ ਵੀ ਮਦਦ ਨਾ ਮਿਲ ਰਹੀ ਹੋਵੇ ਤਾਂ ਏ.ਐਸ.ਵੀ. ਦੇਣ ਦਾ ਖਤਰਾ ਉਠਾਉਣਾ ਹੀ ਪੈਂਦਾ ਹੈ। ਦੇਰੀ ਹੋਣ ਤੇ ਮੌਤ ਹੋਣ ਦੀ ਤੁਲਨਾ ਵਿੱਚ ਪ੍ਰਤੀਕਿਰਿਆ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਜਿਹੇ ਸਿਹਤ ਕਰਮਚਾਰੀ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਐਨਾਫਿਲੇਕਟਿਕ ਪ੍ਰਤੀਕਿਰਿਆ ਦਾ ਇਲਾਜ ਕਿਵੇਂ ਕਰਨਾ ਹੁੰਦਾ ਹੈ।

ਸੱਪ ਦੇ ਕੱਟਣ ਤੇ ਕੱਟੀ ਹੋਈ ਜਗ੍ਹਾ ਤੇ ਹੋਣ ਵਾਲਾ ਨੁਕਸਾਨ

ਕਦੀ ਕਦੀ ਸੱਪ ਕੱਟਣ ਦੀ ਜਗ੍ਹਾ ਤੇ ਲੰਬੇ ਸਮੇਂ ਤੱਕ ਜ਼ਖਮ ਬਣ ਜਾਂਦੇ ਹਨ। ਸਾਰੇ ਤਰ੍ਹਾਂ ਦੇ ਸੱਪ ਦੇ ਕੱਟਣ ਵਿੱਚ ਗੰਭੀਰ ਊਤਕ ਹਾਨੀ (ਊਤਕਾਂ ਦੀ ਮੌਤ) ਹੋਣ ਦੀ ਸੰਭਾਵਨਾ ਹੁੰਦੀ ਹੈ। ਇਹ ਜ਼ਹਿਰ ਕੋਸ਼ਿਕਾਵਾਂ ਨੂੰ ਵੱਡਾ ਨੁਕਸਾਨ ਪਹੁੰਚਾ ਦਿੰਦੇ ਹਨ। ਇੱਕ ਜਾਂ ਦੋ ਦਿਨਾਂ ਵਿੱਚ ਗੰਭੀਰ ਸੋਜ, ਦਰਦ, ਖੂਨ ਵਹਿਣ, ਜੋੜਾਂ ਵਿੱਚ ਸੋਜ ਅਤੇ ਚਮੜੀ ਦਾ ਕਾਲਾ ਪੈਣਾ ਆਦਿ ਪ੍ਰਭਾਵ ਦਿਸ ਸਕਦੇ ਹਨ। ਅਜਿਹੇ ਜ਼ਖਮ ‘ਚ ਅਲਸਰ ਵੀ ਹੋ ਜਾਂਦਾ ਹੈ ਅਤੇ ਇਸ ਦੇ ਠੀਕ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਨਿਯਮਿਤ ਰੂਪ ਨਾਲ ਜ਼ਖਮ ਦੀ ਦੇਖਭਾਲ ਕਰਨ ਅਤੇ ਪ੍ਰਤਿਜੀਵਾਣੂ ਦਵਾਈ ਦੇਣ ਨਾਲ ਫਾਇਦਾ ਹੁੰਦਾ ਹੈ। ਕਰੈਤ ਦੇ ਕੱਟਣ ਨਾਲ ਅਜਿਹੇ ਸਥਾਨਕ ਪ੍ਰਭਾਵ ਬਹੁਤ ਘੱਟ ਹੁੰਦੇ ਹਨ। ਪਿੰਡਾਂ ਵਿੱਚ ਸੱਪ ਦਾ ਕੱਟਣਾ ਇੱਕ ਗੰਭੀਰ ਦੁਰਘਟਨਾ ਹੁੰਦੀ ਹੈ। ਪਰ ਪਿੰਡ ਵਿੱਚ ਇਲਾਜ ਦੀ ਸਹੂਲਤ ਨਾ ਦੇ ਬਰਾਬਰ ਹੁੰਦੀ ਹੈ। ਚੰਗੀ ਮੁਢਲੀ ਚਿਕਿਤਸਾ ਜੇਕਰ ਸਹੀ ਸਮੇਂ ‘ਤੇ ਮਿਲ ਜਾਵੇ ਤਾਂ 60 ਤੋਂ 70 ਫੀਸਦੀ ਲੋਕਾਂ ਦੀ ਜਾਨ ਬਚ ਸਕਦੀ ਹੈ।

ਸੱਪ ਦਾ ਡੰਗਣਾ

ਸੱਪ ਦੇ ਡੰਗਣ ਦਾ ਡਰ ਹਰ ਕਿਸੇ ਨੂੰ ਹੁੰਦਾ ਹੈ। ਸੱਪ ਦਾ ਡੰਗਣਾ ਖਤਰਨਾਕ ਹੈ ਜਾਂ ਜ਼ਹਿਰਹੀਣ ਇਹ ਪਹਿਚਾਣਨ ਦੇ ਲਈ ਕੁਝ ਜਾਣਕਾਰੀ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਸਿਰਫ 4 ਜਾਂ 5 ਸੱਪ ਜ਼ਹਿਰੀਲੇ ਹਨ। ਇਨ੍ਹਾਂ ਨੂੰ ਅਸੀਂ ਦੇਖ ਕੇ ਆਸਾਨੀ ਨਾਲ ਪਛਾਣ ਸਕਦੇ ਹਾਂ। ਜ਼ਹਿਰੀਲੇ ਸੱਪਾਂ ਦੇ ਦੋ ਲੰਬੇ ਉਪਰੀ ਦੰਦ ਜ਼ਹਿਰੀਲੇ ਹੁੰਦੇ ਹਨ। ਸਰੀਰ ਵਿੱਚ ਇਹ ਜ਼ਹਿਰ ਧਮਨੀਆਂ ਨਾਲ ਨਹੀਂ ਤਾਂ ਲਸਿਕਾ ਸੰਸਥਾਨ ਨਾਲ ਫੈਲਦਾ ਹੈ। ਇਸ ਲਈ ਕੋਮਲ ਦਬਾਅ ਨਾਲ ਵੀ ਅਸੀਂ ਉਸ ਨੂੰ ਰੋਕ ਸਕਦੇ ਹਾਂ। ਸ਼ੁਰੂਆਤੀ ਇਲਾਜ ਦੇ ਕੇ ਅਸੀਂ ਪੀੜਤ ਵਿਅਕਤੀ ਨੂੰ ਅਕਸਰ ਬਚਾ ਸਕਦੇ ਹਾਂ। ਇਸ ਦੇ ਲਈ ਅੱਗੇ ਚੱਲ ਕੇ ਕੁਝ ਵੇਰਵਾ ਦਿੱਤਾ ਹੈ।

ਵਿਗਿਆਨਕ ਸ਼ੁਰੂਆਤੀ ਇਲਾਜ

ਪੀੜਿਤ ਵਿਅਕਤੀ ਨੂੰ ਪਏ ਰਹਿਣ ਨੂੰ ਕਹੋ। ਕੱਟੇ ਹੋਏ ਅੰਗ ਨੂੰ ਗਿੱਲੇ ਕੱਪੜੇ ਨਾਲ ਹਲਕੇ ਜਿਹੇ ਸਾਫ ਕਰੋ। ਪੀੜਿਤ ਵਿਅਕਤੀ ਨੂੰ ਧੀਰਜ ਨਾਲ ਪਏ ਰਹਿਣ ਲਈ ਕਹੋ। ਇਸ ਨਾਲ ਜ਼ਹਿਰ ਘੱਟ ਫੈਲਦਾ ਹੈ। ਹੁਣ 4-6 ਇੰਚ ਚੌੜੀ ਇਲੈਸਟਿਕ ਕਰੇਪ ਬੈਂਡੇਜ ਲਵੋ। ਇਹ ਬੈਂਡੇਜ ਨਹੀਂ ਹੈ ਤਾਂ ਚੁੰਨੀ ਜਾਂ ਸਾੜ੍ਹੀ ਜਾਂ ਧੋਤੀ ਆਦਿ ਦੀ ਪੱਟੀ ਇਸਤੇਮਾਲ ਕਰ ਸਕਦੇ ਹੋ। ਕੱਟੇ ਹੋਏ ਹੱਥ ਜਾਂ ਪੈਰ ਨੂੰ ਹੇਠਾਂ ਤੋਂ ਉੱਪਰ ਤਕ ਇਹ ਪੱਟੀ ਹਲਕੇ ਦਬਾਅ ਦੇ ਨਾਲ ਬੰਨ੍ਹੋ। ਹਲਕੇ ਦਾਬ ਦਾ ਨਿਸ਼ਾਨ ਇਹ ਹੈ ਕਿ ਉਸ ਵਿੱਚ ਅਸੀਂ ਉਂਗਲੀ ਦਾਖਲ ਕਰ ਸਕਦੇ ਹਾ। ਹੁਣ 2-3 ਫੁੱਟ ਲੰਬੀ ਇੱਕ ਲਾਠੀ ਜਾਂ ਪਲਾਸਟਿਕ ਪਾਈਪ ਲੈ ਕੇ ਇਸ ਅੰਗ ਨੂੰ ਬੰਨ੍ਹ ਦਿਓ। ਇਸ ਨਾਲ ਉਸ ਅੰਗ ਦੀ ਹਲਚਲ ਘੱਟ ਹੋਵੇਗੀ। ਹੁਣ ਪੀੜਤ ਵਿਅਕਤੀ ਨੂੰ ਬਾਂਸ ਅਤੇ ਚਾਦਰ ਦੇ ਸਟ੍ਰੈਚਰ ‘ਤੇ ਲੈ ਕੇ ਐਂਬੂਲੈਂਸ ਵਿੱਚ ਰੱਖੋ। ਡਾਕਟਰਾਂ ਨੂੰ ਫੋਨ ‘ਤੇ ਪੂਰਵ ਸੂਚਨਾ ਦੇਣੀ ਚਾਹੀਦੀ ਹੈ।

ਬੇਚੈਨੀ ਹਾਨੀਕਾਰਕ ਹੁੰਦੀ ਹੈ। ਇਸ ਨਾਲ ਸਰੀਰ ਵਿੱਚ ਜ਼ਹਿਰ ਛੇਤੀ ਫੈਲਦਾ ਹੈ। ਡੰਗ ਦੀ ਜਗ੍ਹਾ ਜ਼ਖਮ ਨਾ ਕਰੋ। ਇਸ ਨਾਲ ਸੰਕ੍ਰਮਣ ਦੀ ਸੰਭਾਵਨਾ ਵਧਦੀ ਹੈ। ਆਪਣੇ ਮੂੰਹ ਨਾਲ ਜ਼ਹਿਰ ਚੂਸਣ ਦੀ ਕੋਸ਼ਿਸ਼ ਨਾ ਕਰੋ। ਕੱਟੇ ਹੋਏ ਅੰਗ ਤੇ ਰੱਸੀ ਨਾ ਕੱਸੋ। ਇਹ ਬਹੁਤ ਨੁਕਸਾਨਦੇਹ ਹੁੰਦਾ ਹੈ। ਮੰਦਰ ਜਾਂ ਝਾੜ-ਫੂਕ ਵਿੱਚ ਬੇਕਾਰ ਸਮਾਂ ਨਹੀਂ ਗਵਾਉਣਾ ਚਾਹੀਦਾ। ਹਸਪਤਾਲ ਪਹੁੰਚਣ ਤੋਂ ਪਹਿਲਾਂ ਪੱਟੀ ਨਹੀਂ ਛੱਡਣੀ ਚਾਹੀਦੀ। ਇਹ ਭੁੱਲ ਜਾਨਲੇਵਾ ਹੋ ਸਕਦੀ ਹੈ। ਰਸਪਤਾਲ ਵਿੱਚ ਇੰਜੈਕਸ਼ਨ ਦੇਣ ਦੇ ਬਾਅਦ ਡਾਕਟਰ ਪੱਟੀ ਖੋਲ੍ਹਣਗੇ।

ਹੋਰ ਜਾਣਕਾਰੀ

ਸਾਡੇ ਦੇਸ਼ ਵਿੱਚ ਚਾਰ ਪ੍ਰਮੁੱਖ ਜਾਤੀ ਦੇ ਸੱਪ ਜ਼ਹਿਰੀਲੇ ਹੁੰਦੇ ਹਨ। ਉਸ ਵਿੱਚ ਨਾਗ, ਕਰੇਟ ਯਾਨੀ ਬੰਗਾਰਸ, ਦੁਬੋਈਆ ਅਤੇ ਫੁਰਸਾ ਇਹ ਜਾਤੀਆਂ ਹਨ। ਜੇਕਰ ਸੱਪ ਮਰਿਆ ਹੈ ਤਾਂ ਹਸਪਤਾਲ ਲੈ ਚੱਲੋ।

ਕੁਝ ਵਿਅਕਤੀ ਸਿਰਫ਼ ਡਰ ਨਾਲ ਹੀ ਬੇਹੋਸ਼ ਹੁੰਦੇ ਹਨ। ਸੱਪ ਦੇ ਜ਼ਹਿਰ ਦੇ ਲੱਛਣ ਦੇਖਣ ਦੇ ਲਈ ਘੱਟ ਤੋਂ ਘੱਟ ਅੱਧਾ ਘੰਟਾ ਲੱਗ ਸਕਦਾ ਹੈ।

ਧਿਆਨ ਵਿੱਚ ਰੱਖੋ

ਕੁਝ ਲੱਛਣ ਖਤਰਨਾਕ ਹਨ ਜਿਵੇਂ ਕਿ ਪੀੜਤ ਵਿਅਕਤੀ ਨੂੰ ਸੁਸਤੀ ਜਾਂ ਨੀਂਦ ਆਉਣੀ, ਬੋਲਣ ਵਿੱਚ ਲੜਖੜਾਉਣਾ ਜਾਂ ਭਾਰੀਪਣ, ਸਾਹ ਲੈਣ ਦੇ ਸਮੇਂ ਤਕਲੀਫ, ਮਸੂੜ੍ਹਿਆਂ ਵਿੱਚੋਂ ਖੂਨ ਵਗਣਾ ਜਾਂ ਕਿਤੇ ਵੀ ਲਹੂ ਵਗਣਾ।

ਸਹੀ ਸ਼ੁਰੂਆਤੀ ਇਲਾਜ ਨਾਲ ਅਸੀਂ ਰੋਗੀ ਨੂੰ ਬਚਾ ਸਕਦੇ ਹਾਂ। ਸਹੀ ਸ਼ੁਰੂਆਤੀ ਇਲਾਜ ਨਾਲ ਡਾਕਟਰੀ ਇਲਾਜ ਵੀ ਜ਼ਿਆਦਾ ਆਸਾਨ ਹੁੰਦੇ ਹਨ।

ਜ਼ਿਆਦਾ ਕੁਸ਼ਲ ਸਿਹਤ ਕਰਮਚਾਰੀਆਂ ਲਈ ਜਾਣਕਾਰੀ

ਨਾਗ ਜਾਂ ਕਰੇਟ ਸੱਪ ਦੇ ਕੱਟਣ ਤੇ ਦਿਮਾਗ ‘ਤੇ ਮਾੜਾ ਪ੍ਰਭਾਵ ਹੁੰਦਾ ਹੈ। ਇਸ ਮਾਰੂ ਅਸਰ ਨੂੰ ਰੋਕਣ ਦੇ ਲਈ ਨਿਓਸਟਿਗਮਿਨ ਅਤੇ ਐਟਰੌਪਿਨ ਇੰਜੈਕਸ਼ਨ ਜ਼ਰੂਰੀ ਹੈ। ਇਹ ਇੰਜੈਕਸ਼ਨ ਹਰ ਅੱਧੇ ਘੰਟੇ ਨੂੰ ਦੇਣਾ ਚਾਹੀਦਾ ਹੈ। ਸੱਪ ਦੇ ਜ਼ਹਿਰ ਤੇ ਸਿਰਮ ਦਾ ਇੰਜੈਕਸ਼ਨ ਸਿਰਫ ਹਸਪਤਾਲ ਵਿੱਚ ਹੀ ਦੇਣਾ ਚਾਹੀਦਾ ਹੈ। ਇਸ ਇੰਜੇਕਸ਼ਨ ਨਾਲ ਵੀ ਐਲਰਜੀ ਦਾ ਖਤਰਾ ਸੰਭਵ ਹੈ।

ਸਰੋਤ: ਭਾਰਤ ਸਵਾਸਥਯ

2.96116504854
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top