ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਲੋਕਾਂ ਦੀ ਸਿਹਤ ਵਿੱਚ ਉਪਯੋਗੀ ਸਵਦੇਸ਼ੀ ਤਕਨਾਲੋਜੀਆਂ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਲੋਕਾਂ ਦੀ ਸਿਹਤ ਵਿੱਚ ਉਪਯੋਗੀ ਸਵਦੇਸ਼ੀ ਤਕਨਾਲੋਜੀਆਂ

ਇਸ ਹਿੱਸੇ ਵਿੱਚ ਲੋਕਾਂ ਦੀ ਸਿਹਤ ਵਿੱਚ ਉਪਯੋਗ ਵਿੱਚ ਲਿਆਈ ਜਾਣ ਵਾਲੀ ਨਵੀਨਤਮ ਸਵਦੇਸ਼ੀ ਤਕਨਾਲੋਜੀ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਲੋਕ ਇਸ ਜਾਣਕਾਰੀ ਤੋਂ ਲਾਭ ਲੈ ਸਕਣ।

ਭਾਰਤ ਸਰਕਾਰ ਦੇ ਅੰਤਰਗਤ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਪੂਰੇ ਦੇਸ਼ ਵਾਸੀਆਂ ਖਾਸ ਤੌਰ ਤੇ ਆਮ ਲੋਕਾਂ ਦੀ ਸਿਹਤ ਦੇ ਲਈ ਵਚਨਬੱਧ ਹੈ। ਦੇਸ਼ ਭਰ ਵਿੱਚ ਹਸਪਤਾਲਾਂ, ਜਿਲ੍ਹਾ ਹਸਪਤਾਲਾਂ, ਪ੍ਰਾਥਮਿਕ ਸਿਹਤ ਕੇਂਦਰਾਂ ਅਤੇ ਉਪ ਸਿਹਤ ਕੇਂਦਰਾਂ ਦੇ ਮਾਧਿਅਮ ਨਾਲ ਆਮ ਲੋਕਾਂ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਕਿਸੇ ਬਿਮਾਰੀ ਦਾ ਇਲਾਜ ਉਸ ਦੇ ਨਿਦਾਨ ‘ਤੇ ਨਿਰਭਰ ਕਰਦਾ ਹੈ, ਅਰਥਾਤ ਜੇਕਰ ਸਮੇਂ ਸਿਰ ਸਹੀ ਨਿਦਾਨ ਕਰ ਲਿਆ ਜਾਵੇ, ਤਾਂ ਜਿੱਥੇ ਡਾਕਟਰ ਰਾਹੀਂ ਅਨੁਕੂਲ ਇਲਾਜ ਦੀ ਛੇਤੀ ਸ਼ੁਰੂਆਤ ਕਰਨਾ ਆਸਾਨ ਹੋ ਜਾਂਦਾ ਹੈ, ਉਥੇ ਹੀ ਰੋਗੀ ਵਿੱਚ ਉੱਭਰਨ ਵਾਲੀਆਂ ਗੰਭੀਰ ਜਟਿਲਤਾਵਾਂ ਅਤੇ ਉਸ ਦੇ ਇਲਾਜ ‘ਤੇ ਹੋਣ ਵਾਲੇ ਖਰਚ ਤੋਂ ਵੀ ਬਚਿਆ ਜਾ ਸਕਦਾ ਹੈ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅੰਤਰਗਤ ਸਿਹਤ ਖੋਜ ਵਿਭਾਗ/ਭਾਰਤੀ ਆਯੁਰਵਿਗਿਆਨ ਖੋਜ ਪਰਿਸ਼ਦ (ਆਈ.ਸੀ.ਐੱਮ.ਆਰ.) ਦਾ ਉਦੇਸ਼ ਨਵੀਆਂ ਬਿਮਾਰੀਆਂ ਦੇ ਨਿਦਾਨ, ਇਲਾਜ ਵਿਧੀਆਂ ਅਤੇ ਰੋਗਨਿਵਾਰਣ ਦੇ ਲਈ ਵੈਕਸੀਨਾਂ ਨਾਲ ਸੰਬੰਧਤ ਖੋਜ ਅਤੇ ਨਵੀਆਂ ਖੋਜਾਂ (innovations) ਦੇ ਮਾਧਿਅਮ ਨਾਲ ਲੋਕਾਂ ਤੱਕ ਆਧੁਨਿਕ ਸਿਹਤ ਤਕਨਾਲੋਜੀ ਨੂੰ ਪਹੁੰਚਾਉਣਾ, ਖੋਜ ਨਤੀਜਿਆਂ ਨੂੰ ਉਤਪਾਦਾਂ ਅਤੇ ਪ੍ਰਕਿਰਿਆਵਾਂ ਵਿੱਚ ਰੂਪਾਂਤ੍ਰਿਤ ਕਰਨਾ ਹੈ, ਅਤੇ ਸਬੰਧਿਤ ਸੰਗਠਨਾਂ ਦੇ ਸਹਿਯੋਗ ਵਿੱਚ ਇਨ੍ਹਾਂ ਨਵੀਆਂ ਤਕਨੀਕਾਂ ਨੂੰ ਜਨ ਸਿਹਤ ਪ੍ਰਣਾਲੀ ਵਿੱਚ ਸ਼ਾਮਿਲ ਕਰਾਉਣਾ ਹੈ।

ਹਾਲ ਦੇ ਸਾਲਾਂ ਵਿੱਚ ਆਈ.ਸੀ.ਐੱਮ.ਆਰ./ਸਿਹਤ ਖੋਜ ਵਿਭਾਗ ਦੁਆਰਾ ਨਵੀਆਂ ਖੋਜਾਂ ਅਤੇ ਤਕਨਾਲੋਜੀ ਦੇ ਮਾਧਿਅਮ ਨਾਲ ਹੇਠ ਲਿਖੀਆਂ ਪ੍ਰਮੁੱਖ ਉਪਲਬਧੀਆਂ ਹਾਸਿਲ ਕੀਤੀਆਂ ਗਈਆਂ-

ਜਾਪਾਨੀ ਦਿਮਾਗੀ ਬੁਖਾਰ (JE) ਦੇ ਲਈ ਵਿਕਸਿਤ ਸਵਦੇਸ਼ੀ ਵੈਕਸੀਨ

ਭਾਰਤ ਵਿੱਚ ਤੇਜ਼ ਦਿਮਾਗੀ ਬੁਖਾਰ ਸੰਲਕਸ਼ਣ (ਐਕਯੂਟ ਏਨਸਿਫੈਲਾਇਟਿਸ ਸਿੰਡਰੋਮ ਅਰਥਾਤ AES) ਇੱਕ ਗੰਭੀਰ ਸਿਹਤ ਸਮੱਸਿਆ ਹੈ। ਸਭ ਤੋਂ ਪਹਿਲਾਂ ਸਾਲ 1955 ਵਿੱਚ ਵੇਲੋਰ, ਤਾਮਿਲਨਾਡੂ ਵਿੱਚ ਸਾਹਮਣੇ ਆਇਆ। ਜੇ.ਈ. ਵਿਸ਼ਾਣੂ ਦੇਸ਼ ਦੇ 19 ਰਾਜਾਂ ਦੇ 171 ਜ਼ਿਲ੍ਹਿਆਂ ਵਿੱਚ ਫੈਲ ਗਿਆ। ਹੁਣ ਤੱਕ ਜੇ.ਈ. ਦੀ ਵੈਕਸੀਨ ਚੀਨ ਤੋਂ ਆਯਾਤ ਕੀਤੀ ਜਾਂਦੀ ਹੈ।

ਆਈ.ਸੀ.ਐੱਮ.ਆਰ. ਦੇ ਪੁਣੇ ਸਥਿਤ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ (ਪਬਲਿਕ) ਅਤੇ ਭਾਰਤ ਬਾਇਓਟੈਕ (ਪ੍ਰਾਈਵੇਟ) ਦੀ ਭਾਗੀਦਾਰੀ ਵਿੱਚ ਜੇਨਵੈਕ (JENVAC) ਨਾਮਕ ਪਹਿਲੇ ਸਵਦੇਸ਼ੀ ਜਾਪਾਨੀ ਦਿਮਾਗੀ ਬੁਖਾਰ ਵੈਕਸੀਨ ਵਿਕਸਿਤ ਕੀਤੀ ਗਈ। ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ, ਪੁਣੇ ਦੁਆਰਾ ਸਵਦੇਸ਼ੀ ਵਿਸ਼ਾਣੂ ਉਪਭੇਦ (ਸਟ੍ਰੇਨ) ਅਲੱਗ ਕੀਤਾ ਗਿਆ ਅਤੇ ਉਸ ਦੀ ਵਿਸ਼ੇਸ਼ਤਾ ਪਤਾ ਕੀਤੀ ਗਈ, ਜਿਸ ਨੂੰ ਵੈਕਸੀਨ ਨਿਰਮਾਣ ਲਈ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੂੰ ਉਪਲਬਧ ਕਰਾਇਆ ਗਿਆ। ਆਈ.ਸੀ.ਐੱਮ.ਆਰ. ਅਤੇ ਭਾਰਤ ਬਾਇਓਟੈਕ ਦੀ ਭਾਗੀਦਾਰੀ ਵਿੱਚ ਵਿਕਸਿਤ ਜੇਨਵੈਕ ਨਾਮਕ ਵੈਕਸੀਨ ਨੂੰ ਭਾਰਤ ਸਰਕਾਰ ਦੇ ਔਸ਼ਧੀ‍ ਨਿਯੰਤਰਕ ਦੁਆਰਾ ਲਾਈਸੈਂਸ ਪ੍ਰਦਾਨ ਕੀਤਾ ਗਿਆ।

ਰਾਸ਼ਟਰੀ ਸਿਹਤ ਪ੍ਰੋਗਰਾਮ ਵਿੱਚ ਇਸ ਸਵਦੇਸ਼ੀ ਜੇਨਵੈਕ ਵੈਕਸੀਨ ਦੇ ਸ਼ਾਮਲ ਹੋਣ ਨਾਲ ਦੇਸ਼ ਦੇ ਖਾਸ ਤੌਰ ਤੇ ਜੇ.ਈ. ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਵੈਕਸੀਨ ਮੁਹੱਈਆ ਕਰਵਾਈ ਜਾ ਸਕੇਗੀ ਅਤੇ ਸਵੈ-ਨਿਰਭਰਤਾ ਪ੍ਰਾਪਤ ਕੀਤੀ ਜਾ ਸਕੇਗੀ।

ਥੈਲਾਸੀਮੀਆ ਦੇ ਆਣਵਿਕ ਨਿਦਾਨ ਦੇ ਲਈ ਜਾਂਚ ਕਿਟ

ਬੀਟਾ ਥੈਲਾਸੀਮੀਆ ਮੇਜਰ ਬਚਪਨ ਵਿੱਚ ਹੋਣ ਵਾਲਾ ਇੱਕ ਗੰਭੀਰ ਅਨੁਵੰਸ਼ਿਕ ਰੋਗ। ਇਹ ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਥੈਲਾਸੀਮੀਆ ਤੋਂ ਪੀੜਤ ਬੱਚਾ ਆਮ ਤੌਰ ਤੇ 6 ਮਹੀਨੇ ਤੋਂ 2 ਸਾਲ ਦੀ ਉਮਰ ਵਿੱਚ ਪੀਲਾ ਪੈ ਜਾਂਦਾ ਹੈ ਅਤੇ ਲੋੜੀਂਦੀ ਮਾਤਰਾ ਵਿੱਚ ਹੀਮੋਗਲੋਬਿਨ ਨਹੀਂ ਬਣ ਸਕਦਾ। ਅਜਿਹੇ ਬੱਚਿਆਂ ਨੂੰ ਨਿਯਮਿਤ ਖੂਨ ਦੇਣ ਦੀ ਲੋੜ ਪੈਂਦੀ ਹੈ, ਜਿਸ ਨਾਲ ਉਸ ਦੇ ਸਰੀਰ ਵਿੱਚ ਆਇਰਨ (ਲੋਹ) ਦੀ ਮਾਤਰਾ ਬਹੁਤ ਵੱਧ ਜਾਂਦੀ ਹੈ। ਇਸ ਆਇਰਨ ਦਾ ਨਿਕਲਣਾ ਬਹੁਤ ਜ਼ਰੂਰੀ ਹੈ, ਜੋ ਬਹੁਤ ਖਰਚੀਲਾ ਹੁੰਦਾ ਹੈ। ਜੇਕਰ ਇਸ ਨੂੰ ਬਿਨਾਂ ਇਲਾਜ ਦੇ ਛੱਡ ਦਿੱਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਭਾਰਤ ਵਿੱਚ ਹਰ ਸਾਲ ਥੈਲਾਸੀਮੀਆ ਮੇਜਰ ਦੇ ਨਾਲ ਪੈਦਾ ਹੋਣ ਵਾਲੇ 10,000 ਤੋਂ 12,000 ਬੱਚਿਆਂ ਦੇ ਨਾਲ ਲਗਭਗ 3 ਤੋਂ 4 ਕਰੋੜ ਥੈਲਾਸੀਮੀਆ ਦੇ ਰੋਗੀ ਹਨ। ਹਰੇਕ ਸਾਲ 5, 000 ਤੋਂ ਜ਼ਿਆਦਾ ਬੱਚੇ ਸਿਕਿਲ ਸੈਲ ਅਨੀਮੀਆ ਦੇ ਨਾਲ ਪੈਦਾ ਹੁੰਦੇ ਹਨ। ਇਸ ਵਿਕਾਰ ਦੇ ਸੰਵਾਹਕਾਂ ਨੂੰ ਪਹਿਚਾਨਣਾ ਬਹੁਤ ਮਹੱਤਵਪੂਰਣ ਹੈ। ਜੇ ਮਾਤਾ-ਪਿਤਾ ਦੋਵੇਂ ਥੈਲਾਸੀਮੀਆ (ਥੈਲਾਸੀਮੀਆ ਟਰੇਟ) ਦੇ ਵਾਹਕ ਹਨ ਤਾਂ 25 ਫੀਸਦੀ ਮਾਮਲਿਆਂ ਵਿੱਚ ਉਨ੍ਹਾਂ ਦੇ ਬੱਚਿਆਂ ਵਿੱਚ ਇਹ ਜੈਨੇਟਿਕ ਵਿਕਾਰ ਹੁੰਦਾ ਹੈ।

ਥੈਲਾਸੀਮੀਆ ਦੀ ਜਾਂਚ ਵਿੱਚ ਇੱਕ ਵੱਡੀ ਸਫ਼ਲਤਾ

ਬੀਟਾ ਥੈਲਾਸੀਮੀਆ ਅਤੇ ਸਿਕਿਲ ਸੈਲ ਅਨੀਮੀਆ ਦੀ ਜਾਂਚ ਦੇ ਲਈ ਆਈ.ਸੀ.ਐੱਮ.ਆਰ. ਨੇ ਸਹੀ ਤਕਨੀਕ ਨਾਲ ਲੈਸ ਥੈਲਾਸੀਮੀਆ ਜਾਂਚ ਕਿਟ ਦਾ ਵਿਕਾਸ ਕੀਤਾ ਹੈ। ਆਈ.ਸੀ.ਐੱਮ.ਆਰ. ਦੇ ਮੁੰਬਈ ਸਥਿਤ ਰਾਸ਼ਟਰੀ ਪ੍ਰਤੀਰੱਖਿਆ ਰੱਤ ਵਿਗਿਆਨ ਸੰਸਥਾ ਦੇ ਵਿਗਿਆਨੀਆਂ ਦੁਆਰਾ ਵਿਕਸਿਤ ਇਹ ਤਕਨੀਕ ਮਾਤਾ-ਪਿਤਾ ਅਤੇ ਗਰਭ ਦੌਰਾਨ ਬੱਚੇ ਵਿੱਚ ਥੈਲਾਸੀਮੀਆ ਦੇ ਲੱਛਣਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਇਸ ਬਿਮਾਰੀ ਨਾਲ ਪੀੜਤ ਬੱਚੇ ਦੇ ਜਨਮ ਨੂੰ ਰੋਕਿਆ ਜਾ ਸਕਦਾ ਹੈ। ਇਸ ਨਾਲ ਜਣੇਪਾ ਪੂਰਵ ਗਰਭ ਦੌਰਾਨ ਬੱਚੇ ਵਿੱਚ ਇਸ ਦਾ ਨਿਦਾਨ ਕਰਕੇ ਉਪਯੁਕਤ ਸਲਾਹ ਦਿੱਤੀ ਜਾ ਸਕੇਗੀ ਜਿਸ ਨਾਲ ਥੈਲਾਸੀਮੀਆ ਸੰਭਾਵਿਤ ਬੱਚੇ ਦੇ ਜਨਮ ਨੂੰ ਰੋਕਿਆ ਜਾ ਸਕੇਗਾ। ਇਹ ਤਕਨੀਕ ਪੀ.ਸੀ.ਆਰ. ਵਰਗੀਆਂ ਬੁਨਿਆਦੀ ਸੇਵਾਵਾਂ ਨਾਲ ਲੈਸ ਸੰਸਥਾਨਾਂ ਜਿਵੇਂ- ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦੇ ਲਈ ਬਹੁਤ ਉਪਯੋਗੀ ਹੈ।

ਸਰਵਾਇਕਲ ਕੈਂਸਰ ਦੇ ਲਈ ਏਵੀ ਮੈਗਨੀਵਿਜ਼ੁਅਲਾਇਜ਼ਰ ਜਾਂਚ ਤਕਨੀਕ ਵਿਕਸਿਤ

ਸਰਵਾਇਕਲ ਅਰਥਾਤ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਹੁਣ ਪੇਂਡੂ ਅਤੇ ਅਰਧ ਸ਼ਹਿਰੀ ਅਨੇਕ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੁੰਦੀਆਂ ਹਨ। ਅੰਦਾਜ਼ਨ ਹਰ ਸਾਲ ਸਰਵਾਇਕਲ ਕੈਂਸਰ ਤੋਂ ਪੀੜਤ ਲਗਭਗ 1,32,000 ਰੋਗੀਆਂ ਦੀ ਪਛਾਣ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਲਗਭਗ 74,000 ਮੌਤਾਂ ਹੋ ਜਾਂਦੀਆਂ ਹਨ। ਵਰਤਮਾਨ ਵਿੱਚ ਸਰਵਾਇਕਲ ਕੈਂਸਰ ਦੀ ਜਾਂਚ ਸਹੂਲਤ ਸਿਰਫ਼ ਖੇਤਰੀ ਕੈਂਸਰ ਸੰਸਥਾਵਾਂ ਅਤੇ ਮੈਡੀਕਲ ਕਾਲਜਾਂ ਵਿਚ ਉਪਲੱਬਧ ਹੈ ਜੋ ਮਹਿੰਗੀ ਹੈ। ਆਈ.ਸੀ.ਐੱਮ.ਆਰ. ਦੇ ਨੋਇਡਾ ਸਥਿਤ ਕੌਸ਼ਿਕੀ ਅਤੇ ਨਿਵਾਰਕ ਅਰਬੁਦਸ਼ਾਸਤਰ ਸੰਸਥਾਨ (ICPO) ਦੇ ਵਿਗਿਆਨੀਆਂ ਦੁਆਰਾ ਵਿਕਸਿਤ ਏ.ਵੀ. ਮੈਗਨੀਵਿਜ਼ੁਅਲਾਇਜ਼ਰ ਇੱਕ ਘੱਟ ਮੁੱਲ ਵਾਲੀ ਤੇ ਪ੍ਰਭਾਵਸ਼ਾਲੀ ਤਕਨੀਕ ਹੈ, ਜਿਸ ਦੇ ਮਾਧਿਅਮ ਨਾਲ ਜ਼ਿਲ੍ਹਾ ਅਤੇ ਉਪਜਿਲ੍ਹਾ ਪੱਧਰ ‘ਤੇ ਸਥਿਤ ਸਮੁਦਾਇਕ ਸਿਹਤ ਕੇਂਦਰਾਂ ਅਤੇ ਮੁਢਲੇ ਸਿਹਤ ਕੇਂਦਰਾਂ ਦੇ ਪੱਧਰ ‘ਤੇ ਪ੍ਰਯੋਗ ਕੀਤਾ ਜਾ ਸਕੇਗਾ। ਇੱਕ 12 ਵੋਲਟ ਦੀ ਬੈਟਰੀ ਨਾਲ ਚੱਲਣ ਵਾਲੀ ਇਹ ਮਸ਼ੀਨ ਉੱਥੇ ਵੀ ਇਸਤੇਸਮਾਲ ਕੀਤੀ ਜਾ ਸਕਦੀ ਹੈ, ਜਿੱਥੇ ਬਿਜਲੀ ਦੀ ਵਿਵਸਥਾ ਨਾ ਹੋਵੇ। ਇਸ ਢੰਗ ਨਾਲ ਕੈਂਸਰ ਪੂਰਵ ਹਾਲਤਾਂ ਦੀ ਛੇਤੀ ਪਛਾਣ ਹੋ ਜਾਣ ਨਾਲ ਸਮੇਂ ਸਿਰ ਇਲਾਜ ਪ੍ਰਬੰਧ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਸਰਵਾਇਕਲ ਕੈਂਸਰਗ੍ਰਸਤ ਰੋਗੀਆਂ ਦਾ ਸ਼ੁਰੂਆਤੀ ਹਾਲਤ ਵਿੱਚ ਨਿਦਾਨ ਕਰਕੇ ਉਨ੍ਹਾਂ ਦਾ ਜੀਵਨ ਬਚਾਇਆ ਜਾ ਸਕੇਗਾ।

ਸ਼ੂਗਰ ਜਾਂਚ ਪ੍ਰਣਾਲੀ ਅਤੇ ਜਾਂਚ ਸਟ੍ਰਿਪਸ

ਆਈ.ਸੀ.ਐੱਮ.ਆਰ. ਦੀ ਵਿੱਤੀ ਸਹਾਇਤਾ ਨਾਲ ਭਰਪੂਰ ਖੋਜ ਕਾਰਜ ਦੇ ਨਤੀਜੇ ਵਜੋਂ ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾਨ, ਪਿਲਾਨੀ ਦੇ ਹੈਦਰਾਬਾਦ ਕੈਂਪਸ ਦੇ ਵਿਗਿਆਨੀਆਂ ਦੁਆਰਾ ਵਿਕਸਿਤ ਖੂਨ ਗਲੂਕੋਜ਼ ਮੌਨੀਟਰਿੰਗ ਪ੍ਰਣਾਲੀ 'ਕਵਿਕਚੇਕ ' ਅਤੇ ਮੁੰਬਈ ਸਥਿਤ ਭਾਰਤੀ ਤਕਨਾਲੋਜੀ ਸੰਸਥਾਨ ਅਤੇ ਬਾਇਓਸਾਇੰਸ ਦੁਆਰਾ ਵਿਕਸਿਤ 'ਸੁਚੇਕ ' ਸਟ੍ਰਿਪਸ ਨਾਮਕ ਜੁਗਤਾਂ ਵਿਕਸਿਤ ਕੀਤੀਆਂ ਗਈਆਂ।

ਅੱਜ ਭਾਰਤ ਵਿੱਚ ਲਗਭਗ 13 ਕਰੋੜ ਲੋਕ ਸ਼ੂਗਰ ਪੂਰਵ ਹਾਲਤ ਜਾਂ ਸ਼ੂਗਰ ਨਾਲ ਗ੍ਰਸਤ ਹਨ। ਸਵਦੇਸ਼ੀ ਵਿਕਸਿਤ ਇਨ੍ਹਾਂ ਸਸਤੀਆਂ ਤਕਨੀਕਾਂ ਅਤੇ ਜਾਂਚ ਸਟ੍ਰਿਪਸ ਨਾਲ ਸ਼ੂਗਰ ਦੀ ਜਾਂਚ ਅਤੇ ਇਸ ਦਾ ਨਿਦਾਨ ਵਿਆਪਕ ਪੈਮਾਨੇ ਉੱਤੇ ਸੰਭਾਵ ਅਤੇ ਵਹਿਨਯੋਗ ਹੈ। ਇਹ ਤਕਨੀਕਾਂ ਸ਼ੂਗਰ ਦੀ ਤੇਜ਼ੀ ਨਾਲ ਵਧਦੀ ਚੁਣੌਤੀ ਦਾ ਸਾਹਮਣਾ ਕਰਨ ‘ਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਸ਼ੁਰੂਆਤੀ ਕਦਮ ਹੈ।

ਏਲਾਇਜ਼ਾ ਆਧਾਰਿਤ ਸੀਰਮ ਫੇਰੀਟਿਨ ਅਨੁਮਾਨ ਕਿਟ

ਆਈ.ਸੀ.ਐੱਮ.ਆਰ. ਦੇ ਹੈਦਰਾਬਾਦ ਸਥਿਤ ਰਾਸ਼ਟਰੀ ਪੋਸ਼ਣ ਸੰਸਥਾਨ ਦੁਆਰਾ ਵਿਕਿਸਿਤ ਸੀਰਮ ਫੇਰੀਟਿਨ ਅਨੁਮਾਨ ਕਿਟ ਦੀ ਰਿਲੀਜ਼ 20 ਫਰਵਰੀ, 2014 ਨੂੰ ਕੀਤੀ ਗਈ। ਇਹ ਲੋਕਾਂ ਵਿੱਚ ਲੋਹ ਦੀ ਸਥਿਤੀ, ਡੱਬਾਬੰਦ ਭੋਜਨ ਅਤੇ ਹੋਰ ਦਵਾਈਆਂ/ਨਿਉਟ੍ਰਾਸਿਉਟਿਕਲਸ ਵਿੱਚ ਇਸ ਦੀ ਬਾਇਓ ਉਪਲਬਧਤਾ ਦੀ ਜਾਂਚ ਵਿੱਚ ਸਹਾਇਕ ਹੈ। ਇਹ ਲੋਹ ਅਲਪਤਾ ਜਨਿਤ ਅਰਕਤਤਾ ਅਰਥਾਤ ਅਨੀਮੀਆ ਨਿਯੰਤਰਣ ਪ੍ਰੋਗਰਾਮ ਨੂੰ ਮਜ਼ਬੂਤ ਬਣਾਉਣ ਅਤੇ ਲੋਹ ਅਲਪਤਾ ਜਨਿਤ ਆਬਾਦੀ ਵਿੱਚ ਲੋਹ ਦੀ ਸਥਿਤੀ ਦੀ ਜਾਂਚ ਦੇ ਸਿੱਟੇ ਵਜੋਂ ਉਸ ਦੇ ਪੱਧਰ ਨੂੰ ਸੁਧਾਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਡ੍ਰਾਇਡ ਬਲੱਡ ਸਪਾਟ (ਡੀ.ਬੀ.ਐੱਸ.) ਸੰਗ੍ਰਹਿ ਕਿਟ

ਰਾਸ਼ਟਰੀ ਪੋਸ਼ਣ ਸੰਸਥਾਨ, ਹੈਦਰਾਬਾਦ ਦੇ ਵਿਗਿਆਨੀਆਂ ਦੁਆਰਾ ਵਿਕਸਿਤ ਡੀ.ਬੀ.ਐੱਸ. ਸੰਗ੍ਰਹਿ ਕਿਟ ਖੂਨ ਦਾ ਨਮੂਨਾ ਇਕੱਠਾ ਕਰਨ ਅਤੇ ਆਵਾਜਾਈ ਦੇ ਲਈ ਖੇਤਰੀ ਵਰਕਰਾਂ ਦੇ ਲਈ ਇੱਕ ਸੁਵਿਧਾਜਨਕ ਵਿਧੀ ਹੈ। ਇਹ ਕਿਟ ਦੂਰ ਦੁਰਾਡੇ ਖੇਤਰਾਂ ਦੀ ਆਬਾਦੀ ਵਿੱਚ ਵਿਟਾਮਿਨ 'ਏ' ਦੀ ਸਬ-ਕਲੀਨੀਕਲ ਕਮੀ ਦੀ ਜਾਂਚ ਵਿੱਚ ਸਹਾਇਕ ਹੈ। ਇਸ ਕਿਟ ਨਾਲ ਬੱਚਿਆਂ ਨੂੰ ਹੋਣ ਵਾਲੀ ਔਖਿਆਈ ਘੱਟ ਹੁੰਦੀ ਹੈ। ਇਹ ਅਨੇਕਾਂ ਹੋਰ ਬਿਮਾਰੀਆਂ ਤੋਂ ਬਚਾਅ ਦੇ ਲਈ ਕਾਰਗਰ ਹੈ। ਇਸ ਨਾਲ ਵਿਟਾਮਿਨ 'ਏ' ਦੀ ਕਮੀ ਵਾਲੀ ਆਬਾਦੀ ਵਿੱਚ ਇਸ ਨੂੰ ਲੋੜੀਂਦੀ ਮਾਤਰਾ ਵਿਚ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਸਕੇਗੀ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਅੰਧਤਾ ਤੋਂ ਬਚਾਇਆ ਜਾ ਸਕੇਗਾ।

ਪੀ.ਸੀ.ਆਰ. ਆਧਾਰਿਤ ਰੋਗਾਣੂ (ਪੈਥੋਜਨ) ਜਾਂਚ ਕਿਟ

ਰਾਸ਼ਟਰੀ ਪੋਸ਼ਣ ਸੰਸਥਾਨ, ਹੈਦਰਾਬਾਦ ਦੇ ਵਿਗਿਆਨੀਆਂ ਦੁਆਰਾ ਵਿਕਸਿਤ ਇਹ ਕਿਟ ਭੋਜਨ ਅਤੇ ਪਾਣੀ ਵਿੱਚ ਖਤਰਨਾਕ ਬੈਕਟੀਰੀਆ (ਜੀਵਾਣੂ) ਦੀ ਤੁਰੰਤ ਪਛਾਣ ਕਰਨ ‘ਚ ਕਾਰਗਰ, ਸੌਖੀ, ਵਿਲੱਖਣ ਅਤੇ ਕਿਫਾਇਤੀ ਹੈ। ਇਹ ਸਮਾਂ, ਧਨ ਅਤੇ ਮਿਹਨਤ ਬਚਾਉਣ ਵਿੱਚ ਸਹਾਇਕ ਹੈ। ਇਹ ਜਾਂਚ ਕਿਟ ਖਾਧ ਪਦਾਰਥਾਂ ਵਿੱਚ ਖਤਰਨਾਕ ਜੀਵਾਣੂਆਂ ਦੀ ਤੁਰੰਤ ਪਛਾਣ ਕਰਕੇ, ਉਸ ਨੂੰ ਜੀਵਾਣੂ ਮੁਕਤ ਬਣਾ ਕੇ ਸੁਰੱਖਿਅਤ ਰੱਖਣ ਵਿਚ ਮਦਦ ਕਰੇਗੀ। ਇਸ ਤਰ੍ਹਾਂ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਦੇ ਵਿਗਿਆਨੀਆਂ ਅਤੇ ਇਸ ਦੀ ਵਿੱਤੀ ਸਹਾਇਤਾ ਵਿੱਚ ਸੰਪੰਨ ਖੋਜ ਕਾਰਜਾਂ ਦੇ ਨਤੀਜੇ ਵਜੋਂ ਵਿਕਸਿਤ ਉਪਰੋਕਤ ਤਕਨਾਲੋਜੀਆਂ ਰਾਸ਼ਟਰੀ ਸਿਹਤ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾਣ ਦੇ ਲਈ ਤਿਆਰ ਹਨ, ਜੋ ਲੋਕ ਸਿਹਤ ਨੂੰ ਬਿਹਤਰ ਬਣਾਉਣ ‘ਚ ਬਹੁਤ ਸਹਾਇਕ ਸਿੱਧ ਹੋਣਗੀਆਂ।

ਸਰੋਤ-ਡਾ. ਵਿਸ਼ਵ ਮੋਹਨ ਕਟੋਚ, ਸਿਹਤ ਖੋਜ ਵਿਭਾਗ ਅਤੇ ਮਹਾਨਿਰਦੇਸ਼ਕ, ਆਈ.ਸੀ.ਐੱਮ.ਆਰ., ਭਾਰਤ ਸਰਕਾਰ ਵਿੱਚ ਸਕੱਤਰ, ਪਸੂਕਾ (ਪੱਤਰ ਸੂਚਨਾ ਦਫ਼ਤਰ) ਤੋਂ ਧੰਨਵਾਦ ਸਹਿਤ

2.95575221239
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top