ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਬੇਹੋਸ਼ੀ, ਕੰਬਣੀ ਅਤੇ ਲੂ ਲੱਗਣੀ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੇਹੋਸ਼ੀ, ਕੰਬਣੀ ਅਤੇ ਲੂ ਲੱਗਣੀ

ਇਸ ਹਿੱਸੇ ਵਿੱਚ ਮੁਢਲੀ ਚਿਕਿਤਸਾ ਦੇ ਅੰਤਰਗਤ ਬੇਹੋਸ਼ੀ, ਕੰਬਣੀ ਅਤੇ ਲੂ ਲੱਗਣ ਦੀ ਸਥਿਤੀ ਅਤੇ ਉਸ ਵਿੱਚ ਅਪਣਾਈ ਜਾਣ ਵਾਲੀ ਮੁਢਲੀ ਚਿਕਿਤਸਾ ਦੀ ਜਾਣਕਾਰੀ ਦਿੱਤੀ ਗਈ ਹੈ।

ਬੇਹੋਸ਼ੀ

ਹੋਸ਼ ਗਵਾਉਣ ਤੋਂ ਪਹਿਲਾਂ ਮਰੀਜ਼ ਸ਼ਿਕਾਇਤ ਕਰ ਸਕਦਾ ਹੈ।

 1. ਸਿਰ ਦਾ ਸੁੰਨ ਹੋਣਾ
 2. ਕਮਜ਼ੋਰੀ
 3. ਮਤਲੀ
 4. ਚਮੜੀ ਦਾ ਰੰਗ ਫਿੱਕਾ ਪੈਣਾ

ਜੇਕਰ ਕੋਈ ਵਿਅਕਤੀ ਬੇਹੋਸ਼ ਹੋ ਰਿਹਾ ਹੋਵੇ, ਤਾਂ ਉਸ ਨੂੰ

 1. ਅੱਗੇ ਵੱਲ ਝੁਕਣਾ ਚਾਹੀਦਾ ਹੈ
 2. ਸਿਰ ਨੂੰ ਗੋਡਿਆਂ ਵਿੱਚ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
 3. ਕਿਉਂਕਿ ਸਿਰ ਦਿਲ ਤੋਂ ਹੇਠਾਂ ਹੋ ਜਾਵੇਗਾ, ਇਸ ਲਈ ਖੂਨ ਦਿਮਾਗ ਵਿੱਚ ਜਾਵੇਗਾ।

ਜਦੋਂ ਮਰੀਜ਼ ਬੇਹੋਸ਼ ਹੋ ਜਾਵੇ

 1. ਮਰੀਜ ਦੇ ਸਿਰ ਨੂੰ ਹੇਠਾਂ ਅਤੇ ਪੈਰ ਨੂੰ ਉੱਪਰ ਵੱਲ ਰੱਖੋ
 2. ਤੰਗ ਕੱਪੜਿਆਂ ਨੂੰ ਢਿੱਲਾ ਕਰ ਦਿਓ
 3. ਚਿਹਰੇ ਅਤੇ ਗਰਦਨ ਉੱਤੇ ਠੰਢਾ ਅਤੇ ਗਿੱਲਾ ਕੱਪੜੇ ਰੱਖੋ

ਜ਼ਿਆਦਾਤਰ ਮਾਮਲਿਆਂ ਵਿੱਚ ਇਸ ਸਥਿਤੀ ਵਿੱਚ ਰੱਖਿਆ ਗਿਆ ਮਰੀਜ਼ ਕੁਝ ਦੇਰ ਬਾਅਦ ਹੋਸ਼ ਵਿੱਚ ਆ ਜਾਂਦਾ ਹੈ। ਇਹ ਨਿਸ਼ਚਿਤ ਕਰੋ ਕਿ ਮਰੀਜ਼ ਨੂੰ ਪੂਰੀ ਤਰ੍ਹਾਂ ਹੋਸ਼ ਆ ਗਿਆ ਹੈ। ਇਸ ਲਈ ਉਸ ਨਾਲ ਸਵਾਲ ਕਰੋ ਅਤੇ ਉਸ ਦੀ ਪਛਾਣ ਪੁੱਛੋ।

ਕਿਸੇ ਡਾਕਟਰ ਤੋਂ ਸਲਾਹ ਲੈਣੀ ਹਮੇਸ਼ਾ ਲਾਭਕਾਰੀ ਹੁੰਦਾ ਹੈ।

ਕੰਬਣੀ

ਕੰਬਣੀ ਜਾਂ ਥਰਥਰਾਹਟ (ਤੇਜ਼, ਅਨਿਯਮਿਤ ਜਾਂ ਮਾਸਪੇਸ਼ੀਆਂ ਦਾ ਸੁੰਗੜਨਾ) ਮਿਰਗੀ ਜਾਂ ਅਚਾਨਕ ਬਿਮਾਰ ਪੈਣ ਦੇ ਕਾਰਨ ਹੋ ਸਕਦੀ ਹੈ। ਜੇਕਰ ਮਰੀਜ਼ ਸਾਹ ਲੈਣਾ ਬੰਦ ਕਰ ਦੇਵੇ, ਤਾਂ ਖਤਰਨਾਕ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਡਾਕਟਰ ਦੀ ਸਲਾਹ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਲੱਛਣ

 • ਮਾਸਪੇਸ਼ੀਆਂ ਸਖਤ ਹੋ ਜਾਂਦੀਆਂ ਹਨ ਅਤੇ ਫਿਰ ਉਸ ਵਿੱਚ ਝਟਕੇ ਆਉਂਦੇ ਹਨ।
 • ਮਰੀਜ਼ ਆਪਣੀ ਜੀਭ ਕੱਟ ਸਕਦਾ ਹੈ ਜਾਂ ਸਾਹ ਲੈਣਾ ਬੰਦ ਕਰ ਸਕਦਾ ਹੈ।
 • ਚਿਹਰਾ ਅਤੇ ਜੀਭ ਦਾ ਰੰਗ ਨੀਲਾ ਪੈ ਸਕਦਾ ਹੈ।
 • ਮੂੰਹ ਵਿੱਚੋਂ ਬਹੁਤ ਜ਼ਿਆਦਾ ਝੱਗ ਨਿਕਲਣ ਲੱਗਦੀ ਹੈ।

ਇਲਾਜ

 • ਮਰੀਜ਼ ਦੇ ਕੋਲੋਂ ਠੋਸ ਚੀਜ਼ਾਂ ਹਟਾ ਦਿਓ ਅਤੇ ਉਸ ਦੇ ਸਿਰ ਹੇਠਾਂ ਕੋਈ ਨਰਮ ਚੀਜ਼ ਰੱਖੋ।
 • ਦੰਦਾਂ ਦੇ ਵਿਚਕਾਰ ਜਾਂ ਮਰੀਜ਼ ਦੇ ਮੂੰਹ ਵਿੱਚ ਕੁਝ ਨਾ ਰੱਖੋ।
 • ਮਰੀਜ਼ ਨੂੰ ਕੋਈ ਤਰਲ ਪਦਾਰਥ ਨਾ ਪਿਲਾਓ।
 • ਜੇਕਰ ਮਰੀਜ਼ ਦਾ ਸਾਹ ਬੰਦ ਹੋਵੇ, ਤਾਂ ਦੇਖੋ ਕਿ ਉਸ ਦੀ ਸਾਹ ਨਲੀ ਖੁੱਲ੍ਹੀ ਹੈ ਅਤੇ ਉਸ ਨੂੰ ਬਨਾਉਟੀ ਸਾਹ ਦਿਓ।
 • ਸ਼ਾਂਤ ਰਹੋ ਅਤੇ ਮਦਦ ਆਉਣ ਤੱਕ ਮਰੀਜ਼ ਨੂੰ ਸੁਵਿਧਾਜਨਕ ਸਥਿਤੀ ਵਿੱਚ ਰੱਖੋ।
 • ਕੰਬਣੀ ਦੇ ਜ਼ਿਆਦਾਤਰ ਮਾਮਲਿਆਂ ਦੇ ਬਾਅਦ ਮਰੀਜ਼ ਬੇਹੋਸ਼ ਹੋ ਜਾਂਦਾ ਹੈ ਜਾਂ ਥੋੜ੍ਹੀ ਦੇਰ ਬਾਅਦ ਫਿਰ ਤੋਂ ਕੰਬਣੀ ਸ਼ੁਰੂ ਹੋ ਜਾਂਦੀ ਹੈ।

ਜਿੰਨੀ ਛੇਤੀ ਸੰਭਵ ਹੋਵੇ, ਮਰੀਜ਼ ਨੂੰ ਡਾਕਟਰ ਦੇ ਕੋਲ ਲੈ ਜਾਓ।

ਲੂ ਲੱਗਣੀ

 • ਮਰੀਜ਼ ਦੇ ਸਰੀਰ ਨੂੰ ਤੁਰੰਤ ਠੰਡਾ ਕਰੋ।
 • ਜੇਕਰ ਸੰਭਵ ਹੋਵੇ, ਤਾਂ ਉਸ ਨੂੰ ਠੰਢੇ ਪਾਣੀ ਵਿੱਚ ਲਿਟਾ ਦਿਓ ਜਾਂ ਉਸ ਦੇ ਸਰੀਰ ਉੱਤੇ ਠੰਢਾ ਗਿੱਲਾ ਕੀਤਾ ਹੋਇਆ ਕੱਪੜਾ ਲਪੇਟੋ ਜਾਂ ਉਸ ਦੇ ਸਰੀਰ ਨੂੰ ਠੰਢੇ ਪਾਣੀ ਨਾਲ ਪੂੰਝੋ, ਸਰੀਰ ‘ਤੇ ਬਰਫ਼ ਰਗੜੋ ਜਾਂ ਠੰਡੇ ਪੈਕ ਨਾਲ ਸੇਕੋ।
 • ਜਦੋਂ ਮਰੀਜ਼ ਦੇ ਸਰੀਰ ਦਾ ਤਾਪਮਾਨ 101 ਡਿਗਰੀ ਫਾਰੇਨਹਾਈਟ ਦੇ ਆਸ-ਪਾਸ ਪਹੁੰਚ ਜਾਵੇ, ਤਾਂ ਉਸ ਨੂੰ ਇੱਕ ਠੰਢੇ ਕਮਰੇ ਵਿੱਚ ਆਰਾਮ ਨਾਲ ਸੁਆ ਦਿਓ।
 • ਜੇਕਰ ਤਾਪਮਾਨ ਫਿਰ ਵਧਣ ਲੱਗੇ, ਤਾਂ ਉਸ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਦੁਹਰਾਵੋ।
 • ਜੇਕਰ ਉਹ ਪਾਣੀ ਪੀਣ ਲਾਇਕ ਹੋਵੇ, ਤਾਂ ਪਾਣੀ ਪਿਲਾਓ।
 • ਮਰੀਜ਼ ਨੂੰ ਕੋਈ ਦਵਾਈ ਨਾ ਦਿਓ।
 • ਡਾਕਟਰ ਦੀ ਸਲਾਹ ਲਉ।

ਸਰੋਤ: ਪੋਰਟਲ ਵਿਸ਼ਾ ਸਮੱਗਰੀ ਟੀਮ

2.9375
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top