ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਬਿੱਛੂ ਦਾ ਡੰਗ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਿੱਛੂ ਦਾ ਡੰਗ

ਇਸ ਹਿੱਸੇ ਵਿੱਚ ਬਿੱਛੂ ਦੇ ਡੰਗ ਮਾਰ ਦੇਣ ‘ਤੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

ਜਾਣ-ਪਛਾਣ

ਦੁਨੀਆ ਵਿੱਚ ਬਿੱਛੂ ਦੀਆਂ ਕਰੀਬ ਇੱਕ ਹਜ਼ਾਰ ਪ੍ਰਜਾਤੀਆਂ ਹਨ। ਇਸ ‘ਚ ਸਿਰਫ ਭਾਰਤ ਵਿੱਚ 86 ਪ੍ਰਜਾਤੀਆਂ ਹੈ। ਬਿੱਛੂ ਦਾ ਜ਼ਹਿਰ ਸੱਪ ਦੇ ਜ਼ਹਿਰ ਤੋਂ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਪਰ ਬਿੱਛੂ ਦੇ ਕੱਟਣ ਨਾਲ ਬਹੁਤ ਥੋੜ੍ਹਾ ਜਿਹਾ ਹੀ ਜ਼ਹਿਰ ਅੰਦਰ ਜਾਂਦਾ ਹੈ। ਕਾਲੇ ਬਿੱਛੂ ਦਾ ਜ਼ਹਿਰ ਖਾਸ ਕਰਕੇ ਨਾੜੀ ਤੰਤਰ ਅਤੇ ਦਿਲ ‘ਤੇ ਅਸਰ ਪਾਉਂਦਾ ਹੈ। ਲਾਲ ਬਿੱਛੂ ਜ਼ਿਆਦਾ ਜਹਿਰੀਲੇ ਅਤੇ ਜਾਨਲੇਵਾ ਹੁੰਦੇ ਹਨ। ਭਾਰਤ ਵਿੱਚ ਲਗਭਗ ਸਾਰੇ ਸੂਬਿਆਂ ਵਿਚ ਲਾਲ ਬਿੱਛੂ ਪਾਏ ਜਾਂਦੇ ਹਨ ਪਰ ਕਾਲੇ ਬਿੱਛੂ ਕੇਰਲ ਵਿੱਚ ਜ਼ਿਆਦਾ ਪਾਏ ਜਾਂਦੇ ਹਨ।

ਅਪ੍ਰੈਲ ਤੋਂ ਜੂਨ ਤੱਕ ਯਾਨੀ ਗਰਮੀ ਦੇ ਮੌਸਮ ਵਿੱਚ ਬਿੱਛੂ ਜ਼ਿਆਦਾ ਹੁੰਦੇ ਹਨ, ਕਿਉਂਕਿ ਉਹ ਆਪਣੇ ਛਿਪਣ ਦੀ ਜਗ੍ਹਾ ਤੋਂ ਬਾਹਰ ਆਉਂਦੇ ਹਨ। ਛੱਤ ਤੋਂ ਹੇਠਾਂ ਵੀ ਡਿੱਗਦੇ ਹਨ। ਗਰਮੀ ਵਿੱਚ ਉਨ੍ਹਾਂ ਦਾ ਜ਼ਹਿਰ ਜ਼ਿਆਦਾ ਖਤਰਨਾਕ ਹੁੰਦਾ ਹੈ। ਖੇਤਾਂ ਵਿੱਚ ਖਲਿਆਨਾਂ ਵਿੱਚ ਕੱਚੇ ਤੇ ਜਾਂ ਝੌਂਪੜੀ ਵਿੱਚ ਇਨ੍ਹਾਂ ਦਾ ਜ਼ਿਆਦਾ ਪ੍ਰਚਲਨ ਹੈ।

ਕਾਲੇ ਬਿੱਛੂ ਡੰਗ ਦੇ ਲੱਛਣ

ਬਿੱਛੂ ਦੇ ਕੱਟਣ ਨਾਲ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਬਹੁਤ ਤੇਜ਼ ਦਰਦ ਹੁੰਦਾ ਹੈ। ਦਰਦ ਕੁਝ ਘੰਟਿਆਂ ਤੱਕ ਚੱਲਦਾ ਹੈ। ਪਸੀਨਾ ਵੀ ਆ ਸਕਦਾ ਹੈ। ਦਰਦ ਬਹੁਤ ਹੀ ਜ਼ੋਰ ਦਾ ਹੁੰਦਾ ਹੈ। ਵਾਰ ਵਾਰ ਬਿੱਛੂ ਦੇ ਕੱਟਣ ਤੋਂ ਉਸ ਵਿਅਕਤੀ ਵਿੱਚ ਪ੍ਰਤੀਰੱਖਿਆ ਪੈਦਾ ਹੋ ਜਾਂਦੀ ਹੈ। ਇਸ ਕਾਰਨ ਤੋਂ ਬਾਅਦ ਵਾਲੇ ਵਾਰ ਵਿੱਚ ਦਰਦ ਘੱਟ ਹੁੰਦਾ ਹੈ।

ਇਲਾਜ

ਅਕਸਰ ਬਿੱਛੂ ਦੇ ਕੱਟਣ ਤੇ ਡੰਗ ਦੀ ਜਗ੍ਹਾ ਤੋਂ ਥੋੜ੍ਹੀ ਦੂਰ ਇੱਕ ਧਾਗਾ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪੈਰ ਜਾਂ ਹੱਥ ਵਿੱਚ ਜ਼ਹਿਰ ਨਹੀਂ ਫੈਲਦਾ। ਪਰ ਇਸ ਤਰੀਕੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਡੰਗ ਵਾਲੀ ਥਾਂ ‘ਤੇ ਲਿਗਨੋਕੈਨ ਦਾ ਇੰਜੈਕਸ਼ਨ ਲਗਾਉਣ ਨਾਲ ਕਰੀਬ ਅੱਧੇ ਘੰਟੇ ਦੇ ਲਈ ਆਰਾਮ ਹੁੰਦਾ ਹੈ, ਇਸ ਦੇ ਬਾਅਦ ਦਰਦ ਫਿਰ ਤੋਂ ਵਾਪਸ ਆ ਜਾਂਦਾ ਹੈ। ਡੰਗ ਦੀ ਜਗ੍ਹਾ ਤੇ ਨਾਇਟਰੋਗਲਿਸਰੀਨ ਮਲਹਮ ਲਗਾਉਣ ਨਾਲ ਫਾਇਦਾ ਹੁੰਦਾ ਹੈ।  ਅੰਗ ਦੇ ਫਰੈਕਚਰ ਦੀ ਤਰ੍ਹਾਂ ਸਥਿਰ ਰੱਖੋ। ਕੁਝ ਜਨਜਾਤੀਆਂ ਵਿੱਚ ਉਸ ਜਗ੍ਹਾ ਤੇ ਸੇਂਜਣੇ ਦੀ ਦਰਖ਼ਤ ਦੀ ਗਿੱਲੀ ਗੂੰਦ ਲਗਾਉਣ ਦਾ ਰਿਵਾਜ਼ ਹੈ। ਇਸ ਤੋਂ ਕੁਝ ਲਾਭ ਵੀ ਹੁੰਦਾ ਹੈ। ਸੇਂਜਣੇ ਦੀ ਫਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਮਿੱਠੀ ਅਤੇ ਕੌੜੀ। ਬਿੱਛੂ ਦੇ ਕੱਟਣ ਵਿੱਚ ਕੌੜੇ ਵਾਲੇ ਦਰਖਤ ਦਾ ਗੂੰਦ ਉਪਯੋਗੀ ਹੁੰਦਾ ਹੈ। ਅਜਿਹਾ ਗੂੰਦ ਘਰ ਵਿੱਚ ਤਿਆਰ ਰੱਖਣਾ ਫਾਇਦੇਮੰਦ ਹੋਵੇਗਾ।

ਜ਼ਿਆਦਾ ਖਰਤਨਾਕ ਹੁੰਦਾ ਹੈ ਲਾਲ ਬਿੱਛੂ

ਲਾਲ ਬਿੱਛੂ ਦਾ ਜ਼ਹਿਰ ਜਾਨ ਲੇਵਾ ਹੋ ਸਕਦਾ ਹੈ। ਲਾਲ ਬਿੱਛੂਆਂ ਦਾ ਡੰਗ ਦਰਦਨਾਕ ਹੋਣ ਦੇ ਨਾਲ ਜਾਨਲੇਵਾ ਹੋ ਸਕਦਾ ਹੈ। ਇਸ ਤੋਂ ਬਹੁਤ ਜ਼ਿਆਦਾ ਸੋਜ ਅਤੇ ਦਿਲ ਦੇ ਕਮਜ਼ੋਰ ਪੈਣ ਦੇ ਕਾਰਨ ਫੇਫੜਿਆਂ ਵਿੱਚ ਲਹੂ ਰਿਸਾਅ ਹੋ ਜਾਂਦਾ ਹੈ। ਲੱਛਣਾਂ ਵਿੱਚ ਉਲਟੀ ਆਉਣਾ, ਪਸੀਨਾ ਆਉਣਾ ਅਤੇ ਖੰਘ ਦੇ ਨਾਲ ਖੂਨ ਆਉਣਾ ਸ਼ਾਮਿਲ ਹਨ। ਇਹ ਸਭ ਬਿੱਛੂ ਦੇ ਕੱਟਣ ਦੇ ਕੁਝ ਮਿੰਟਾਂ ਬਾਅਦ ਹੁੰਦਾ ਹੈ। ਇਸ ਦੇ ਨਾਲ ਨਾੜੀ ਧੀਮੀ ਗਤੀ ਨਾਲ ਚੱਲਦੀ ਹੈ ਬਲੱਡ-ਪ੍ਰੈਸ਼ਰ ਵੀ ਘੱਟ ਹੁੰਦਾ ਹੈ। ਛਾਤੀ ਵਿੱਚ ਦਰਦ ਹੁੰਦਾ ਹੈ ਅਤੇ ਮੂੰਹ ਵਿੱਚ ਪਾਣੀ ਆਉਂਦਾ ਹੈ। ਇਹ ਸਾਰੇ ਨਤੀਜੇ ਸਵੈ-ਚਲਿਤ ਨਾੜੀ ਤੰਤਰ ਪ੍ਰਭਾਵਿਤ ਹੋਣ ਕਾਰਨ ਆਉਂਦੇ ਹਨ।

ਲਾਲ ਬਿੱਛੂ ਦੇ ਡੰਗ ਨਾਲ ਦੋ ਤਰ੍ਹਾਂ ਦੇ ਨਤੀਜੇ ਹੁੰਦੇ ਹਨ। ਡੰਗ ਦੀ ਜਗ੍ਹਾ ਤਿੱਖਾ ਦਰਦ ਹੁੰਦਾ ਹੈ, ਇਹ ਤੁਰੰਤ ਸ਼ੁਰੂ ਹੁੰਦਾ ਹੈ ਅਤੇ ਘੰਟਿਆਂ ਤੱਕ ਰਹਿੰਦਾ ਹੈ ਪਰ ਜ਼ਿਆਦਾ ਖਤਰਨਾਕ ਸਮੱਸਿਆ ਇਸ ਜ਼ਹਿਰ ਦੇ ਸਵੈ-ਚਲਿਤ ਨਾੜੀ ਪ੍ਰਭਾਵ ਨਾਲ ਹੁੰਦਾ ਹੈ। ਅਸੀਂ ਸ਼ਾਇਦ ਜਾਣਦੇ ਹਾਂ, ਸਰੀਰ ਵਿੱਚ ਸਵੈ-ਚਲਿਤ ਨਾੜੀ ਤੰਤਰ ਹੁੰਦਾ ਹੈ, ਜੋ ਸਰੀਰ ਦੇ ਅੰਦਰੂਨੀ ਕੰਮ ਚਲਾਉਂਦਾ ਹੈ, ਜਿਵੇਂ ਕਿ ਪਾਚਨ, ਸਾਹ, ਖੂਨ ਪ੍ਰਵਾਹ ਆਦਿ। ਯੌਨ ਕਿਰਿਆ ਦੀ ਉਤੇਜਨਾ, ਨੀਂਦ, ਕਸਰਤ ਖੇਡ ਦੇ ਸਮੇਂ ਦਾ ਡਰ, ਪਲਾਇਨ, ਗੁੱਸਾ ਆਦਿ ਉਤੇਜਨਾ ਵੀ ਇਸੇ ਨਾਲ ਹੁੰਦੀ ਹੈ। ਲਾਲ ਬਿੱਛੂ ਦਾ ਇਸ ਉੱਤੇ ਪ੍ਰਭਾਵ ਦੋ ਗੇੜ ਵਿੱਚ ਹੁੰਦਾ ਹੈ। ਪਹਿਲਾਂ ਗੇੜ ਵਿੱਚ ਉਲਟੀ, ਦਸਤ, ਮੂੰਹ ਵਿੱਚ ਪਾਣੀ, ਅੱਖ ਦੀ ਪੁਤਲੀ ਫੈਲਣਾ, ਦਿਲ ਦੀ ਗਤੀ ਧੀਮੀ ਹੋਣਾ, ਬਲੱਡ-ਪ੍ਰੈਸ਼ਰ ਉਤਰਨਾ ਆਦਿ ਪ੍ਰਭਾਵ ਹੁੰਦੇ ਹਨ। ਇਹ ਗੇੜ ਦੋ ਘੰਟਿਆਂ ਤੋਂ 12 ਘੰਟਿਆਂ ਤੱਕ ਕਦੀ-ਕਦੀ ਆ ਸਕਦਾ ਹੈ। ਦੂਜਾ ਗੇੜ ਪਹਿਲਾ ਗੇੜ ਖਤਮ ਹੋਣ ਤੇ ਸ਼ੁਰੂ ਹੁੰਦਾ ਹੈ। ਇਸ ਵਿੱਚ ਖੂਨ ਦਾ ਦਬਾਅ ਵਧਦਾ ਹੈ, ਖੰਘ ਆਉਂਦੀ ਹੈ, ਖੰਘ ਵਿੱਚ ਖੂਨ ਡਿੱਗਦਾ ਹੈ, ਹੱਥ-ਪੈਰ ਠੰਡੇ ਮਹਿਸੂਸ ਹੁੰਦੇ ਹਨ। ਕੁੱਲ 4-36 ਘੰਟਿਆਂ ਵਿੱਚ ਸਾਹ ਤੇਜ਼ ਹੋਣਾ, ਸਾਹ ਲੈਣਾ ਮੁਸ਼ਕਿਲ ਹੋਣਾ, ਖੰਘ ਆਦਿ ਪ੍ਰਭਾਵ ਦਿਖਾਈ ਦਿੰਦੇ ਹਨ।

ਕਾਲੇ ਬਿੱਛੂਆਂ ਦੇ ਡੰਗ ਦਾ ਇਲਾਜ

ਅਸੀਂ ਇਸ ਤਰ੍ਹਾਂ ਦੇ ਬਿੱਛੂਆਂ ਦੇ ਕੱਟਣ ਤੇ ਵੀ ਵਿਅਕਤੀ ਨੂੰ ਬਚਾ ਸਕਦੇ ਹਾਂ। ਭਾਰਤ ਦੇ ਡਾਕਟਰਾਂ ਦੁਆਰਾ ਕੀਤੀ ਗਈ ਖੋਜ ਦੀ ਬਦੌਲਤ ਹੁਣ ਇਸ ਦੇ ਇਲਾਜ ਦੇ ਲਈ ਦਵਾਈਆਂ ਉਪਲਬਧ ਹਨ। ਛਾਤੀ ਵਿੱਚ ਦਰਦ ਹੋਣਾ ਬੰਦ ਹੋਣ ਤੱਕ ਪ੍ਰਾਜ਼ੋਸਿਨ ਦਵਾਈ ਹਰ ਚਾਰ ਘੰਟਿਆਂ ਬਾਅਦ ਦੇਣੀ ਚਾਹੀਦੀ ਹੈ। ਬੱਚਿਆਂ ਵਿੱਚ ਪ੍ਰਾਜ਼ੋਸਿਨ ਦੀ ਗੋਲੀ (ਜੋ ਕਿ 1 ਅਤੇ 2 ਮਿਲੀ ਗ੍ਰਾਮ ਦੀ ਹੁੰਦੀ ਹੈ) ਉਸੇ ਸਮੇਂ ਦੇਣੀ ਚਾਹੀਦੀ ਹੈ, ਜਦੋਂ ਸਾਹ ਲੈਣ ਵਿੱਚ ਔਕੜ ਹੋਣ ਲੱਗੇ ਜਾਂ ਫਿਰ ਸਰੀਰ ਨੀਲਾ ਪੈਣ ਲੱਗੇ। ਉਸ ਦੇ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਇਹ ਗੋਲੀ ਵੱਡਿ​ਆਂ ਨੂੰ ਵੀ ਦਿੱਤੀ ਜਾ ਸਕਦੀ ਹੈ।

ਜੇਕਰ ਇਹ ਦਵਾਈ ਉਪਲਬਧ ਨਾ ਹੋਵੇ ਤਾਂ ਇੱਕ ਕੈਪਸੂਲ (5 ਮਿ. ਗ੍ਰਾ.) ਨਿਫੇਡਿਪਿਨ ਦੇਣਾ ਚਾਹੀਦਾ ਹੈ। ਪੀੜਤ ਵਿਅਕਤੀ ਨੂੰ ਕਹੋ ਕਿ ਉਹ ਕੈਪਸੂਲ ਨੂੰ ਜੀਭ ਦੇ ਹੇਠਾਂ ਰੱਖੇ। ਇਹ ਦਵਾਈ ਹਾਈ ਬਲੱਡ ਪ੍ਰੈਸ਼ਰ ਘੱਟ ਕਰਨ ਦੇ ਲਈ ਵੀ ਲਈ ਜਾਂਦੀ ਹੈ। ਇਹ 15 ਮਿੰਟ ‘ਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨਾਲ ਬਿੱਛੂ ਦੇ ਕੱਟਣ ਦਾ ਅਸਰ ਘੱਟ ਹੋਣ ਲੱਗਦਾ ਹੈ।

ਇਹ ਗੋਲੀਆਂ (ਪ੍ਰਾਜ਼ੋਸਨ ਜਾਂ ਨਿਫੇਡਿਪਿਨ) ਸਿਰਫ ਤਦੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਦੋਂ ਬਿੱਛੂ ਦੇ ਕੱਟਣ ਨਾਲ ਫੇਫੜਿਆਂ ਵਿੱਚੋਂ ਖੂਨ ਆਉਣ ਲੱਗੇ। ਇਨ੍ਹਾਂ ਦਾ ਇਸਤੇਮਾਲ ਤਦ ਨਹੀਂ ਕਰਨਾ ਚਾਹੀਦਾ, ਜਦੋਂ ਡੰਗ ਨਾਲ ਕੇਵਲ ਦਰਦ ਹੋ ਰਿਹਾ ਹੋਵੇ। ਡੰਗ ਕੋਈ ਵੀ ਹੋਵੇ,  ਮੁਢਲੇ ਇਲਾਜ ਦੇ ਬਾਅਦ ਤੁਰੰਤ ਹਸਪਤਾਲ ਵਿੱਚ ਭਰਤੀ ਕਰਨਾ ਜ਼ਰੂਰੀ ਹੈ।

ਸਰੋਤ: ਭਾਰਤ ਸਵਾਸਥਯ

2.9022556391
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top