ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਬਿਜਲੀ ਦਾ ਝਟਕਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਿਜਲੀ ਦਾ ਝਟਕਾ

ਇਸ ਹਿੱਸੇ ਵਿੱਚ ਬਿਜਲੀ ਦਾ ਝਟਕਾ ਲੱਗ ਜਾਣ ‘ਤੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

ਬਿਜਲੀ ਦਾ ਝਟਕਾ ਲੱਗਣ ਤੇ

ਬਿਜਲੀ ਦਾ ਸ਼ਾਕ ਲੱਗਣ ਤੇ ਲੱਕੜੀ ਨਾਲ ਵਿਅਕਤੀ ਨੂੰ ਬਿਜਲੀ ਤੋਂ ਅਲੱਗ ਕਰੇ। ਬਿਜਲੀ ਦਾ ਝਟਕਾ ਲੱਗਣ ਨਾਲ ਮੌਤ ਹੋ ਸਕਦੀ ਹੈ। ਪਰ ਛੋਟੇ ਮੋਟੇ ਮਾਮਲੇ ਤਾਂ ਆਏ ਦਿਨ ਹੁੰਦੇ ਰਹਿੰਦੇ ਹਨ ਅਤੇ ਅਸੀਂ ਕਦੇ ਨਾ ਕਦੇ ਇਸ ਦਾ ਬਿਜਲੀ ਦਾ ਹਲਕਾ ਝਟਕਾ ਲੱਗਣ ਦਾ ਅਨੁਭਵ ਜ਼ਰੂਰ ਕੀਤਾ ਹੀ ਹੋਵੇਗਾ। 25 ਵੋਲਟ ਤੋਂ ਜ਼ਿਆਦਾ ਝਟਕਾ ਖਤਰਨਾਕ ਹੋ ਸਕਦਾ ਹੈ।

ਬਿਜਲੀ ਡਿੱਗਣ (ਗਾਜ਼) ਅਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਛੂਹਣ ਨਾਲ ਕਈ ਮੌਤਾਂ ਹੁੰਦੀਆਂ ਹਨ। ਜੇਕਰ ਕਿਸੇ ਵਿਅਕਤੀ ‘ਤੇ ਬਿਜਲੀ ਡਿੱਗ ਜਾਵੇ ਤਾਂ ਉਸ ਦਾ ਬਚਣਾ ਮੁਸ਼ਿਕਲ ਹੀ ਹੁੰਦਾ ਹੈ। ਘਰਾਂ ਅਤੇ ਫੈਕਟਰੀਆਂ ਵਿੱਚ ਏ.ਸੀ. ਤਰ੍ਹਾਂ ਦੀ ਬਿਜਲੀ ਆਉਂਦੀ ਹੈ, ਜੋ ਕਿ ਡੀ.ਸੀ. ਤਰ੍ਹਾਂ ਦੀ ਬਿਜਲੀ ਦੇ ਮੁਕਾਬਲੇ ਥੋੜ੍ਹੀ ਸੁਰੱਖਿਅਤ ਹੁੰਦੀ ਹੈ। ਏ.ਸੀ. ਬਿਜਲੀ ਨਾਲ ਇਨਸਾਨ ਚਿਪਕਿਆ ਨਹੀਂ ਰਹਿੰਦਾ। ਉਸ ਨੂੰ ਵੱਖ ਕਰ ਸਕਣਾ ਸੰਭਵ ਹੁੰਦਾ ਹੈ।

ਇਕਦਮ ਹੋਣ ਵਾਲੇ ਅਸਰ ਹਨ ਸੜਨਾ ਅਤੇ ਦਿਲ ਅਤੇ ਦਿਮਾਗ ਦਾ ਕੰਮ ਕਰਨਾ ਬੰਦ ਕਰਨਾ। ਉਸੇ ਸਮੇਂ ‘ਤੇ ਪੇਸ਼ੀਆਂ ਵਿੱਚ ਜਕੜਨ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ। ਬਿਜਲੀ ਦਾ ਝਟਕਾ ਲੱਗਣ ਦੇ ਦੇਰੀ ਨਾਲ ਹੋਣ ਵਾਲੇ ਅਸਰ ਆਮ ਤੌਰ ‘ਤੇ ਘੱਟ ਗੰਭੀਰ ਹੁੰਦੇ ਹਨ। ਜ਼ਿਆਦਾ ਨੁਕਸਾਨ ਝਟਕਾ ਲੱਗਣ ਦੇ ਸਮੇਂ ਹੀ ਹੁੰਦਾ ਹੈ। ਮੌਤ ਆਮ ਤੌਰ ‘ਤੇ ਦਿਲ ਅਤੇ ਦਿਮਾਗ ਦੇ ਰੁਕਣ ਦੇ ਕਾਰਨ ਹੁੰਦੀ ਹੈ। ਅਚਾਨਕ ਝਟਕਾ ਲੱਗਣ ਤੇ ਡਿੱਗਣ ਨਾਲ ਹੱਡੀ ਟੁੱਟਣ ਦੀ ਸੰਭਾਵਨਾ ਹੁੰਦੀ ਹੈ। ਪੇਸ਼ੀਆਂ ਵਿੱਚ ਦਰਦ ਹੋਣਾ ਵੀ ਕਾਫੀ ਆਮ ਹੈ।

ਇਲਾਜ

ਸਿਰਫ ਥੋੜ੍ਹੇ ਜਿਹੇ ਇਲਾਜ ਦੀ ਲੋੜ ਹੁੰਦੀ ਹੈ। ਦਰਦਨਿਵਾਰਕ ਦਵਾਈਆਂ ਦੇ ਕੇ ਆਰਾਮ ਦੇ ਇਲਾਵਾ ਹੌਸਲਾ ਵਧਾਇਆ ਜਾਣਾ ਜ਼ਰੂਰੀ ਹੁੰਦਾ ਹੈ। ਬਿਜਲੀ ਦਾ ਕੰਮ ਕਰਦੇ ਸਮੇਂ ਗਿੱਲੇ ਹੱਥੀਂ ਜਾਂ ਬਦਨ ਨਾਲ ਨਾ ਕਰੋ। ਉਂਜ ਹੀ ਪੈਰਾਂ ਵਿੱਚ ਰਬੜ ਦੇ ਸਲੀਪਰ ਪਹਿਨਣ ਨਾਲ ਬਿਜਲੀ ਤੋਂ ਸੁਰੱਖਿਆ ਮਿਲਦੀ ਹੈ, ਕਿਉਂਕਿ ਜ਼ਮੀਨ ਵਿੱਚ ਕਰੰਟ ਵੜ ਨਹੀਂ ਸਕਦਾ ਹੈ। ਜੇਕਰ ਕਰੰਟ ਦਿਲ ਜਾਂ ਦਿਮਾਗ ਵਿੱਚੋਂ ਲੰਘੇ ਤਾਂ ਜ਼ਿਆਦਾ ਖਤਰਨਾਕ ਹੁੰਦਾ ਹੈ। ਬਿਜਲੀ ਦਾ ਜਿੱਥੇ ਪ੍ਰਵੇਸ਼ ਹੁੰਦਾ ਹੈ, ਉੱਥੇ ਨਿਸ਼ਾਨ ਸੰਭਵ ਹੈ। ਜਿੱਥੋਂ ਬਿਜਲੀ ਜਮੀਨ ਵਿੱਚ ਨਿਕਲ ਜਾਂਦੀ ਹੈ, ਉਸ ਚਮੜੀ ਤੇ ਕਾਲੇ ਯਾਨੀ ਸੜਨ ਦੇ ਨਿਸ਼ਾਨ ਹੁੰਦੇ ਹਨ।

ਬਿਜਲੀ ਦੀ ਗਾਜ਼

ਆਮ ਤੌਰ ਤੇ ਇਹ ਹਾਦਸੇ ਬਰਸਾਤ ਵਿੱਚ ਹੁੰਦੇ ਹਨ। ਦਰੱਖਤਾਂ ਦੇ ਹੇਠਾਂ ਇਸ ਦਾ ਜ਼ਿਆਦਾ ਧੋਖਾ ਹੁੰਦਾ ਹੈ ਕਿਉਂਕਿ ਉੱਚੇ ਰੁੱਖ ਬਿਜਲੀ ਪੈ ਕੇ ਜ਼ਮੀਨ ਤੱਕ ਪਹੁੰਚਾ ਦਿੰਦੇ ਹਨ। ਇਸ ਲਈ ਅਜਿਹੇ ਹਾਲਾਤਾਂ ਵਿੱਚ ਇਕੱਲੇ ਦਰਖਤ ਦੇ ਹੇਠਾਂ ਪਨਾਹ ਲੈਣਾ ਸੁਰੱਖਿਅਤ ਨਹੀਂ ਹੈ। ਗਾਜ਼ ਦੇ ਜ਼ਖਮੀ ਵਿਅਕਤੀਆਂ ਵਿੱਚ 30% ਤੁਰੰਤ ਮਰ ਜਾਂਦੇ ਹਨ। ਪਰ ਜਿੱਥੇ ਅਨੇਕਾਂ ਦਰਖਤ ਹੋਣ ਉੱਥੇ ਪਨਾਹ ਲੈਣਾ ਠੀਕ ਹੋਵੇਗਾ। ਬਿਜਲੀ ਦਾ ਧੋਖਾ ਧਾਤੂ ਦਾ ਖੰਭਾ, ਬੰਦੂਕ, ਜੇਵਰ, ਛੱਤਰੀ, ਮੋਬਾਈਲ ਫੋਨ ਚਲਾਉਣਾ ਆਦਿ ਨਾਲ ਵਧਦਾ ਹੈ, ਇਸ ਲਈ ਇਨ੍ਹਾਂ ਤੋਂ ਬੱਚ ਕੇ ਰਹੋ। 70% ਵਿਅਕਤੀਆਂ ਵਿੱਚ ਕੁਝ ਅਸਰ ਹੋ ਸਕਦੇ ਹਨ। ਇਸ ‘ਚ ਦਿਲ ਦਾ ਆਹਤ ਹੋ ਕੇ ਹੌਲੀ ਚੱਲਣਾ (ਘਾਤ) ਬੇਹੋਸ਼ੀ, ਲਕਵਾ, ਹੱਥ-ਪੈਰ ਨਾ ਚੱਲਣਾ, ਕੰਨ ਦੇ ਪਰਦੇ ਫਟਣਾ ਆਦਿ ਮਾੜੇ ਨਤੀਜੇ ਹੁੰਦੇ ਹਨ।

ਮੁਢਲਾ ਇਲਾਜ

ਬਨਾਉਟੀ ਹਿਰਦੇ ਕਿਰਿਆ ਅਤੇ ਸਾਹ ਕਿਰਿਆ ਤਕਨੀਕ ਦਾ ਉਪਯੋਗ ਕਰੋ ਅਤੇ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਓ।

ਸਰੋਤ: ਭਾਰਤ ਸਵਾਸਥਯ

2.92233009709
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top