ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜ਼ਹਿਰ

ਇਸ ਹਿੱਸੇ ਵਿੱਚ ਜ਼ਹਿਰ ਤੋਂ ਪ੍ਰਭਾਵਿਤ ਹੋਣ,ਲਕਸ਼ਣ ਅਤੇ ਪ੍ਰਭਾਵਿਤ ਹੋਣ ਦੀ ਸਥਿਤੀ ਵਿੱਚ ਅਪਣਾਏ ਜਾਣ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ

ਜ਼ਹਿਰ/ਵਿਹੁ ਉਹ ਸਮੱਗਰੀ ਜਾਂ ਗੈਸਾਂ ਹਨ, ਜਿਸ ਦੇ ਸਰੀਰ ਦੇ ਅੰਦਰ ਦੀ ਲੋੜੀਂਦੀ ਮਾਤਰਾ ਰਹਿ ਜਾਣ ਉਸ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਾਂ ਜੀਵਨ ਦੇ ਲਈ ਮੌਤ ਦੇ ਸਮਾਨ ਸਾਬਿਤ ਹੁੰਦੀ ਹੈ। ਇਹ ਸਰੀਰ ਦੇ ਅੰਦਰ ਤਿੰਨ ਤਰ੍ਹਾਂ ਨਾਲ ਜਾ ਸਕਦੀਆਂ ਹਨ:

 • ਫੇਫੜਿਆਂ ਦੇ ਜ਼ਰੀਏ
 • ਚਮੜੀ ਦੇ ਜ਼ਰੀਏ
 • ਮੂੰਹ ਦੇ ਜ਼ਰੀਏ

ਫੇਫੜਿਆਂ ਦੇ ਜ਼ਰੀਏ

ਫੇਫੜਿਆਂ ਦੇ ਰਾਹੀਂ ਸਰੀਰ ਤੱਕ ਪਹੁੰਚਣ ਵਾਲਾ ਜ਼ਹਿਰ ਸਾਹ ਲੈਣ ਵਿੱਚ ਕਠਿਨਾਈ ਪੈਦਾ ਕਰਦਾ ਹੈ। ਉਸ ਦੇ ਬਾਅਦ, ਚਮੜੀ ਜਾਂ ਮੂੰਹ ਰਾਹੀਂ ਸਰੀਰ ਦੇ ਅੰਦਰ ਪਹੁੰਚਣ ਵਾਲੇ ਜ਼ਹਿਰ, ਚਾਹੇ ਉਹ ਦੁਰਘਟਨਾ ਕਾਰਨ ਅੰਦਰ ਪਹੁੰਚਿਆ ਹੋਵੇ ਜਾਂ ਜਾਨ-ਬੂਝ ਕੇ, ਦੇ ਬਾਰੇ ਵਿੱਚ ਗੱਲ ਕਰਨਗੇ। ਜੋ ਜ਼ਹਿਰ ਬਾਗਬਾਨੀ ਜਾਂ ਖੇਤੀ ਕੀਟਨਾਸ਼ਕਾਂ ਨਾਲ ਸੰਪਰਕ ਵਿੱਚ ਆਉਣ ਦੇ ਬਾਅਦ ਸਾਹਮਣੇ ਆਉਂਦਾ ਹੈ, ਉਸ ਦਾ ਇਲਾਜ ਵੀ ਇਸ ਵਿੱਚ ਸ਼ਾਮਿਲ ਹੈ। ਜ਼ਿਆਦਾਤਰ ਜ਼ਹਿਰ ਦਾ ਸਰੀਰ ਦੇ ਅੰਦਰ ਪਹੁੰਚਣਾ ਦੁਰਘਟਨਾ ਕਾਰਨ ਹੀ ਹੁੰਦਾ ਹੈ ਅਤੇ ਇਸ ਲਈ ਦੁਰਘਟਨਾ ਦੇ ਖਿਲਾਫ ਸਾਵਧਾਨੀ ਵਰਤਣੀ ਮਹੱਤਵਪੂਰਣ ਹੈ।

ਕੀ ਨਾ ਕਰੀਏ

 • ਕਦੀ ਵੀ ਟੈਬਲੇਟ ਜਾਂ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਵਿੱਚ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਨੂੰ ਤਾਲਾ ਲਗਾ ਕੇ ਅਲਮਾਰੀ ਵਿੱਚ ਰੱਖਣਾ ਚਾਹੀਦਾ ਹੈ (ਅਲਮਾਰੀ ਦੇ ਸਭ ਤੋਂ ਉੱਪਰ ਵਾਲੇ ਹਿੱਸੇ ਵਿੱਚ),
 • ਟੈਬਲੇਟ ਜਾਂ ਦਵਾਈਆਂ ਨੂੰ ਜ਼ਿਆਦਾ ਸਮੇਂ ਤਕ ਭੰਡਾਰਿਤ ਕਰਕੇ ਨਹੀਂ ਰੱਖਣਾ ਚਾਹੀਦਾ ਹੈ। ਉਹ ਖਰਾਬ ਹੋ ਸਕਦੀਆਂ ਹਨ ਅਤੇ ਇਲਾਜ ਦੇ ਬਾਅਦ ਜੇਕਰ ਕੋਈ ਦਵਾਈ ਬਚੀ ਹੋਈ ਹੋਵੇ, ਤਾਂ ਉਸ ਨੂੰ ਸਪਲਾਈ ਕਰਤਾ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ ਜਾਂ ਪਖਾਨੇ ਵਿੱਚ ਵਹਾਅ ਦੇਣੀ ਚਾਹੀਦੀ ਹੈ,
 • ਦਵਾਈ ਕਦੀ ਵੀ ਹਨੇਰੇ ਵਿੱਚ ਨਹੀਂ ਲੈਣੀ ਚਾਹੀਦੀ- ਦਵਾਈ ਲੈਣ ਜਾਂ ਦੇਣ ਤੋਂ ਪਹਿਲਾਂ ਹਮੇਸ਼ਾ ਲੇਬਲ ਜ਼ਰੂਰ ਪੜ੍ਹੋ,
 • ਖਤਰਨਾਕ ਦ੍ਰਵਾਂ ਨੂੰ ਕਦੀ ਵੀ ਲੇਮੋਨੇਡ ਜਾਂ ਹੋਰ ਪੀਣ ਦੀ ਸਮੱਗਰੀ ਦੀਆਂ ਬੋਤਲਾਂ ਵਿੱਚ ਨਾ ਪਾਓ। ਬੱਚੇ ਉਸ ਨੂੰ ਪੀਣ ਦੀ ਸਮੱਗਰੀ ਸਮਝ ਕੇ ਉਸ ਦੇ ਅੰਦਰ ਦੇ ਖਤਰਨਾਕ ਦ੍ਰਵ ਨੂੰ ਪੀ ਸਕਦੇ ਹਨ,
 • ਘਰੇਲੂ ਕਲੀਨਰ ਅਤੇ ਡਿਟਰਜੈਂਟ ਨੂੰ ਕਦੀ ਵੀ ਸਿੰਕ ਦੇ ਹੇਠਾਂ ਨਾ ਰੱਖੋ, ਜਿੱਥੇ ਬੱਚੇ ਉਨ੍ਹਾਂ ਨੂੰ ਲੱਭ ਸਕਦੇ ਹੋਣ। (ਬਲੀਚ ਅਤੇ ਟਾਇਲਟ ਕਲੀਨਰ ਜਦੋਂ ਇਕੱਠੇ ਮਿਲਦੇ ਹਨ, ਤਾਂ ਉਹ ਸਫਾਈ ਨਹੀਂ ਕਰਦੇ, ਪਰ ਜ਼ਹਰੀਲੀ ਗੈਸ ਜ਼ਰੂਰ ਪੈਦਾ ਕਰਦੇ ਹਨ, ਜਿਸ ਵਿੱਚ ਸਾਹ ਲੈਣਾ ਜੀਵਨ ਦੇ ਲਈ ਖਤਰਨਾਕ ਹੋ ਸਕਦਾ ਹੈ,
 • ਜਾਣ-ਬੁਝ ਕੇ ਕਦੀ ਵੀ ਉਲਟੀ ਨਾ ਕਰਵਾਓ: ਕਦੀ ਵੀ ਨਮਕ ਦੇ ਪਾਣੀ ਦੀ ਜ਼ਿਆਦਾ ਮਾਤਰਾ ਨਾ ਦਿਓ,
 • ਕਦੀ ਵੀ ਕੁਝ ਵੀ ਮੂੰਹ ਰਾਹੀਂ ਨਾ ਦਿਓ (ਜਦੋਂ ਤੱਕ ਕਿ ਮੂੰਹ ਜਲਿਆ ਹੋਇਆ ਨਾ ਹੋਵੇ ਅਤੇ ਪੀੜਤ ਹੋਸ਼ ਵਿੱਚ ਨਾ ਹੋਵੇ),
 • ਮੂੰਹ ਦੇ ਜ਼ਰੀਏ ਕੁਝ ਵੀ ਦੇਣ ਦੀ ਕੋਸ਼ਿਸ਼ ਨਾ ਕਰੋ, ਜੇਕਰ ਪੀੜਤ ਬੇਹੋਸ਼ ਹੋਵੇ,
 • ਜੇਕਰ ਕਿਸੇ ਨੇ ਉਲਟੀ ਕਰਨ ਦੇ ਲਈ ਪੈਟਰੋਲ ਪੀ ਲਿਆ ਹੈ, ਤਾਂ ਕਿਸੇ ਦੁਰਘਟਨਾ ਦਾ ਇੰਤਜ਼ਾਰ ਨਾ ਕਰੋ: ਸ਼ੁਰੂਆਤ ਤੋਂ ਹੀ ਪੀੜਤ ਦੇ ਦਿਲ ਨੂੰ ਉੱਪਰ ਅਤੇ ਸਿਰ ਹੇਠਾਂ ਵੱਲ ਦੀ ਰਿਕਵਰੀ ਹਾਲਤ ਵਿੱਚ ਹੋਣਾ ਚਾਹੀਦਾ ਹੈ,
 • ਕਦੀ ਵੀ ਕੋਈ ਵੀ ਟੈਬਲੇਟ ਨਾ ਲਵੋ ਅਤੇ ਨਾ ਹੀ ਦਿਓ, ਖਾਸ ਕਰਕੇ ਅਲਕੋਹਲ ਦੇ ਨਾਲ ਸੌਂਣ ਦੀ ਟੈਬਲੇਟ---ਇਹ ਸੰਯੋਜਨ ਗੰਭੀਰ ਹੋ ਸਕਦਾ ਹੈ।

ਸਧਾਰਨ ਜ਼ਹਿਰ

ਰੋਜ਼ਾਨਾ ਜੀਵਨ ਵਿੱਚ ਸਾਹਮਣੇ ਆਉਣ ਵਾਲੇ ਸਧਾਰਨ ਜ਼ਹਿਰ ਇਹ ਹਨ:

 • ਬੇਰ ਅਤੇ ਬੀਜ
 • ਫੰਗਸ: ਟੋਡਸਟੂਲਸ
 • ਸੜਿਆ-ਗਲਿਆ ਖਾਧ ਪਦਾਰਥ
 • ਕਠੋਰ ਰਸਾਇਣ: ਪੈਰਾਫਿਨ, ਪੈਟਰੋਲ ਬਲੀਚ, ਨਦੀਨ ਨਾਸ਼ਕ, ਰਸਾਇਣਕ ਕੀਟਨਾਸ਼ਕ
 • ਜਾਨਵਰ ਮਾਰਨ ਵਾਲਾ: ਚੂਹੇ ਜਾਂ ਚੂਹੀਆ ਮਾਰਨ ਵਾਲਾ ਜ਼ਹਿਰ
 • ਅਲਕੋਹਲ
 • ਹਰੇ ਆਲੂ (ਇਸ ਨੂੰ ਆਮ ਤੌਰ ਉੱਤੇ ਆਂਕਿਆ ਜਾ ਸਕਦਾ ਹੈ ਕਿ ਹਰੇ ਆਲੂ ਕਿੰਨੇ ਖਤਰਨਾਕ ਹੋ ਸਕਦੇ ਹਨ। ਉਹ ਢਿੱਡ ਵਿੱਚ ਦਰਦ, ਉਲਟੀ ਜਾਂ ਡਾਇਰੀਆ ਦਾ ਕਾਰਨ ਬਣ ਸਕਦੇ ਹਨ, ਜਿਸ ਦੇ ਲਗਾਤਾਰ ਜਾਰੀ ਰਹਿਣ ਨਾਲ ਮੌਤ ਵੀ ਹੋ ਸਕਦੀ ਹੈ।

ਸਧਾਰਨ ਇਲਾਜ

ਜ਼ਖਮੀ ਵਿਅਕਤੀ ਹੋਸ਼ ਵਿੱਚ ਜਾਂ ਬੇਹੋਸ਼ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਚਾਹੀਦਾ ਹੈ ਕਿ ਜੇਕਰ ਸੰਭਵ ਹੋਵੇ ਤਾਂ ਪੀੜਤ ਵਿਅਕਤੀ ਦੀ ਸਮਰੱਥਾ ਅਨੁਸਾਰ ਮਦਦ ਕਰੋ-

 1. ਜਦੋਂ ਪੀੜਤ ਹੋਸ਼ ਵਿੱਚ ਹੋਵੇ, ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸ ਨੇ ਕੀ ਅਤੇ ਉਸ ਨੂੰ ਕਿੰਨੀ ਮਾਤਰਾ ਵਿੱਚ ਨਿਗਲਿਆ ਹੈ,
 2. ਜੇਕਰ ਪੀੜਤ ਦੇ ਨੇੜੇ-ਤੇੜੇ ਕੋਈ ਟੈਬਲੇਟ, ਖਾਲੀ ਬੋਤਲ ਜਾਂ ਕੋਈ ਖਾਲੀ ਡੱਬਾ ਰੱਖਿਆ ਹੋ, ਤਾਂ ਹਸਪਤਾਲ ‘ਚ ਜਾਂਚ ਦੇ ਲਈ ਉਸ ਨੂੰ ਰੱਖੋ। ਇਹ ਉਸ ਜ਼ਹਿਰ ਨੂੰ ਪਛਾਣਨ ਵਿੱਚ ਮਦਦ ਕਰ ਸਕਦਾ ਹੈ ਜਿਸ ਨੂੰ ਲਿਆ ਗਿਆ ਹੈ,
 3. ਪੀੜਤ ਦੇ ਮੂੰਹ ਨੂੰ ਪਰਖੋ। ਜੇਕਰ ਕੋਈ ਸੜੇ ਹੋਏ ਦਾ ਨਿਸ਼ਾਨ ਦਿਸੇ ਅਤੇ ਜੇਕਰ ਉਹ ਕੁਝ ਨਿਗਲ ਸਕਦਾ ਹੋਵੇ ਤਾਂ ਉਸ ਨੂੰ ਓਨਾ ਦੁੱਧ ਜਾਂ ਪਾਣੀ ਦਿਉ ਜਿੰਨਾ ਉਹ ਪੀ ਸਕੇ,
 4. ਪੀੜਤ ਨੂੰ ਉਲਟੀ ਕਰਵਾਉਣੀ ਚਾਹੀਦੀ ਹੈ---ਉਲਟੀ ਨੂੰ ਕੂੜੇਦਾਨ ਜਾਂ ਪਲਾਸਟਿਕ ਬੈਗ ਵਿੱਚ ਰੱਖੋ ਅਤੇ ਹਸਪਤਾਲ ਵਿੱਚ ਜਾਂਚ ਦੇ ਲਈ ਆਪਣੇ ਕੋਲ ਰੱਖੋ। ਇਹ ਜੋ ਵੀ ਜ਼ਹਿਰ ਲਿਆ ਗਿਆ ਹੈ, ਉਸ ਨੂੰ ਪਛਾਣਨ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ,
 5. ਪੀੜਤ ਨੂੰ ਜਿੰਨਾ ਜਲਦੀ ਹੋ ਸਕੇ, ਓਨੀ ਛੇਤੀ ਹਸਪਤਾਲ ਲੈ ਜਾਣਾ ਚਾਹੀਦਾ ਹੈ। ਜੇਕਰ ਪੀੜਤ ਬੇਹੋਸ਼ ਹੈ ਜਾਂ ਤੁਹਾਡੀ ਮੌਜੂਦਗੀ ਵਿੱਚ ਬੇਹੋਸ਼ ਹੋ ਜਾਂਦਾ ਹੈ, ਤਾਂ:
 • ਸਭ ਤੋਂ ਪਹਿਲਾਂ ਸਾਹ ਦੀ ਜਾਂਚ ਕਰੋ। ਜੇਕਰ ਉਹ ਰੁਕ ਗਈ ਹੋਵੇ, ਤਾਂ ਤੁਰੰਤ ਆਪਣੇ ਮੂੰਹ ਨਾਲ ਉਸ ਨੂੰ ਸਾਹ ਦੇਣ ਦੀ ਪ੍ਰਕਿਰਿਆ ਸ਼ੁਰੂ ਕਰੋ। ਪਰ ਜੇਕਰ ਪੀੜਤ ਦਾ ਮੂੰਹ ਅਤੇ ਬੁੱਲ੍ਹ ਸੜੇ ਹੋਏ ਹੋਣ, ਤਾਂ ਇਹ ਤਰੀਕਾ ਨਾ ਅਪਣਾਓ। ਅਜਿਹੇ ਸਮੇਂ ਵਿੱਚ ਬਨਾਉਟੀ ਸਾਹ ਤੰਤਰ ਨੂੰ ਅਪਣਾਉਣਾ ਚਾਹੀਦਾ ਹੈ,
 • ਜੇਕਰ ਪੀੜਤ ਹੁਣ ਤੱਕ ਸਾਹ ਲੈ ਰਿਹਾ ਹੋਵੇ, ਤਾਂ ਉਸ ਨੂੰ ਰਿਕਵਰੀ ਦੀ ਪੁਜੀਸ਼ਨ ਵਿੱਚ ਰੱਖੋ। (ਇੱਕ ਬੱਚੇ ਨੂੰ ਹਸਪਤਾਲ ਲੈ ਜਾਂਦੇ ਸਮੇਂ ਸਿਰ ਹੇਠਾਂ ਵੱਲ ਦੀ ਸਥਿਤੀ ਵਿੱਚ ਆਪਣੇ ਗੋਡਿਆਂ ਦੇ ਉੱਪਰ ਰੱਖਿਆ ਜਾ ਸਕਦਾ ਹੈ),
 • ਪੀੜਤ ਦੇ ਸਾਹ ‘ਤੇ ਲਗਾਤਾਰ ਨਜ਼ਰ ਰੱਖੋ। ਜ਼ਿਆਦਾਤਰ ਜ਼ਹਿਰ ਪੀੜਤ ਨੂੰ ਸਾਹ ਲੈਣ ਤੋਂ ਰੋਕਦੇ ਹਨ,
 • ਜਿੰਨੀ ਛੇਤੀ ਹੋ ਸਕੇ, ਓਨੀ ਛੇਤੀ ਪੀੜਤ ਨੂੰ ਹਸਪਤਾਲ ਲੈ ਜਾਓ,
 • ਪੀੜਤ ਨੂੰ ਠੰਡਾ ਰੱਖੋ। ਮੱਥੇ ਤੇ ਠੰਡਾ ਪੈਡ ਰੱਖੋ ਅਤੇ ਸਰੀਰ, ਰੀੜ੍ਹ ਤੇ ਅਤੇ ਗਲੇ ਦੇ ਪਿੱਛੇ ਠੰਢੇ ਪਾਣੀ ਨਾਲ ਸਪੰਜ ਕਰੋ,
 • ਪੀੜਤ ਨੂੰ ਜਿੰਨਾ ਸੰਭਵ ਹੋ ਸਕੇ ਓਨਾ ਦ੍ਰਵ ਪੀਣ ਦੇ ਲਈ ਉਤਸ਼ਾਹਿਤ ਕਰੋ,
 • ਟਵਿਸਟਿੰਗ ਅਤੇ ਫਿਟਸ ‘ਤੇ ਨਜ਼ਰ ਰੱਖੋ,
 • ਜੇਕਰ ਪੀੜਤ ਬੇਹੋਸ਼ ਹੋ ਜਾਂਦਾ ਹੈ, ਤਾਂ ਸਾਹ ਦੀ ਜਾਂਚ ਕਰੋ ਅਤੇ ਪੀੜਤ ਨੂੰ ਰਿਕਵਰੀ ਪੋਜੀਸ਼ਨ ਵਿੱਚ ਰੱਖੋ,
 • ਹਮੇਸ਼ਾ ਪੋਜੀਸ਼ਨ ਕੰਟੇਨਰ ਰੱਖੋ। ਇਸ ਵਿੱਚ ਇਲਾਜ ਲਈ ਨੋਟਸ ਹੋ ਸਕਦੇ ਹਨ, ਪਰ ਇਹ ਤੁਹਾਡੇ ਡਾਕਟਰ ਦੇ ਦੇਖਣ ਦੇ ਲਈ ਵੀ ਜ਼ਰੂਰੀ ਹੈ।

ਚਮੜੀ ਦੇ ਜ਼ਰੀਏ ਜ਼ਹਿਰ ਦਾ ਪ੍ਰਵੇਸ਼

ਅੱਜਕਲ੍ਹ ਜ਼ਿਆਦਾਤਰ ਕੀਟਨਾਸ਼ਕ, ਖਾਸ ਕਰਕੇ ਉਹ ਜੋ ਨਰਸਰੀ ‘ਚ ਕੰਮ ਕਰਨ ਵਾਲਿਆਂ ਜਾਂ ਕਿਸਾਨ ਦੁਆਰਾ ਇਸਤੇਮਾਲ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਤੇਜ਼ ਰਸਾਇਣ ਸ਼ਾਮਿਲ ਹੁੰਦੇ ਹਨ (ਜਿਵੇਂ, ਮੈਲਾਥਿਓਨ), ਜੋ ਜੇਕਰ ਚਮੜੀ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਉਹ ਸਰੀਰ ਦੇ ਅੰਦਰ ਜਾਣ ਵਿੱਚ ਸਮਰੱਥ ਹੁੰਦੇ ਹਨ, ਜਿਸ ਦੇ ਨਤੀਜੇ ਖਤਰਨਾਕ ਹੁੰਦੇ ਹਨ।

ਸੰਕੇਤ

 • ਇਹ ਪਤਾ ਹੋਵੇ ਕਿ ਕੀਟਨਾਸ਼ਕ ਨਾਲ ਸੰਪਰਕ ਹੋਇਆ ਹੈ,
 • ਕੰਬਣਾ, ਟਵਿਸਟਿੰਗ ਅਤੇ ਫਿਟਸ ਦਾ ਵਧਣਾ,
 • ਪੀੜਤ ਹੌਲੀ-ਹੌਲੀ ਬੇਹੋਸ਼ ਹੋ ਜਾਂਦਾ ਹੈ।

ਸਾਵਧਾਨੀ

 • ਸੰਕ੍ਰਮਿਤ ਖੇਤਰ ਨੂੰ ਠੰਢੇ ਪਾਣੀ ਨਾਲ ਸਾਫ਼ ਕਰੋ,
 • ਧਿਆਨ ਨਾਲ ਸੰਕ੍ਰਮਿਤ ਕੱਪੜਾ ਜੇਕਰ ਕੋਈ ਹੋਵੇ ਤਾਂ ਉਸ ਨੂੰ ਹਟਾਓ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਰਸਾਇਣ ਦੇ ਸੰਪਰਕ ਵਿੱਚ ਨਾ ਆਵੋ,
 • ਦੁਬਾਰਾ ਨਿਸ਼ਚਿਤ ਕਰਨ ਦੇ ਲਈ ਪੀੜਤ ਨੂੰ ਹੇਠਾਂ ਲਿਟਾਓ ਅਤੇ ਉਸ ਨੂੰ ਸਥਿਰ ਅਤੇ ਸ਼ਾਂਤ ਰਹਿਣ ਦੇ ਲਈ ਉਤਸ਼ਾਹਿਤ ਕਰੋ,
 • ਜਿੰਨੀ ਛੇਤੀ ਸੰਭਵ ਹੋ ਸਕੇ, ਓਨੀ ਛੇਤੀ ਉਸ ਨੂੰ ਹਸਪਤਾਲ ਪਹੁੰਚਾਉਣ ਦਾ ਇੰਤਜ਼ਾਮ ਕਰੋ,
 • ਪੀੜਤ ਨੂੰ ਠੰਡਾ ਰੱਖੋ- ਮੱਥੇ ਤੇ ਠੰਡਾ ਪੈਡ ਰੱਖੋ ਅਤੇ ਸਰੀਰ, ਰੀੜ੍ਹ ਤੇ ਅਤੇ ਗਲੇ ਦੇ ਪਿੱਛੇ ਠੰਢੇ ਪਾਣੀ ਨਾਲ ਸਪੰਜ ਕਰੋ,
 • ਜ਼ਹਿਰ ਦੇ ਕੰਟੇਨਰ ਨੂੰ ਹਮੇਸ਼ਾ ਆਪਣੇ ਕੋਲ ਰੱਖੋ। ਇਹ ਇਲਾਜ ਕਰਨ ਵਿਚ ਸਹਾਈ ਹੋ ਸਕਦਾ ਹੈ ਅਤੇ ਡਾਕਟਰ ਦੇ ਵੀ ਕੰਮ ਆ ਸਕਦਾ ਹੈ।

ਸਰੋਤ: ਪੋਰਟਲ ਵਿਸ਼ਾ ਸਮੱਗਰੀ ਟੀਮ

2.95348837209
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top