ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਗੰਭੀਰ ਜ਼ਹਿਰੀਲਾਪਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਗੰਭੀਰ ਜ਼ਹਿਰੀਲਾਪਣ

ਇਸ ਹਿੱਸੇ ਵਿੱਚ ਗੰਭੀਰ ਜ਼ਹਿਰੀਲੇਪਣ ਦੀ ਜਾਣਕਾਰੀ ਅਤੇ ਕੀਤੇ ਜਾਣ ਵਾਲੇ ਉਪਾਅ ਦੱਸੇ ਗਏ ਹਨ।

ਜਾਣ-ਪਛਾਣ

ਵੀਹਵੀਂ ਸਦੀ ਵਿੱਚ ਜ਼ਹਿਰਾਂ ਦੀ ਸੂਚੀ ਕਾਫੀ ਬਦਲ ਗਈ ਹੈ। ਪਹਿਲਾਂ ਇਸ ਵਿੱਚ ਕੇਵਲ ਧਤੂਰਾ ਅਤੇ ਅਫੀਮ ਵਰਗੇ ਪਦਾਰਥ ਆਉਂਦੇ ਸਨ। ਹੁਣ ਇਸ ਵਿੱਚ ਇਨਸਾਨਾਂ ਦੇ ਬਣੇ ਜ਼ਹਿਰ ਵੀ ਸ਼ਾਮਿਲ ਹੋ ਗਏ ਹਨ। ਅੱਜਕਲ੍ਹ ਦੁਰਘਟਨਾਵਾਂ, ਕਤਲਾਂ ਅਤੇ ਖੁਦਕੁਸ਼ੀਆਂ ਵਿੱਚ ਇਸਤੇਮਾਲ ਹੋਣ ਵਾਲੇ ਸਭ ਤੋਂ ਆਮ ਜ਼ਹਿਰ ਕੀਟਨਾਸ਼ਕ ਹੁੰਦੇ ਹਨ।

ਜ਼ਹਿਰੀਲੇਪਣ ਦੇ ਹਰ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ। ਜ਼ਹਿਰੀਲੇਪਣ ਦੀਆਂ ਘਟਨਾਵਾਂ ਚਾਹੇ ਦੁਰਘਟਨਾ ਕਾਰਨ ਹੋਣ ਜਾਂ ਜਾਣ ਬੁਝ ਕੇ ਹੋਣ, ਸ਼ਹਿਰਾਂ ਵਿੱਚ ਇਨ੍ਹਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਚਿਰਕਾਰੀ ਜ਼ਹਿਰੀਲੇਪਣ ਦੇ ਇਲਾਵਾ ਬਹੁਤ ਸਾਰੇ ਅਜਿਹੇ ਮਾਮਲੇ ਹਨ ਜਿਨ੍ਹਾਂ ਵਿੱਚ ਹੌਲੀ ਹੌਲੀ ਜ਼ਹਿਰ ਫੈਲਦਾ ਹੈ। ਆਰਗੇਨੋਫੋਸਫਾਰਸ ਵਾਲੇ ਕੀਟਨਾਸ਼ਕ ਦੇ ਜ਼ਹਿਰੀਲੇਪਣ ਦੇ ਸਭ ਤੋਂ ਆਮ ਕਾਰਨ ਹਨ। ਅਕਸਰ ਲੋਕ ਇਸ ਨੂੰ ਆਤਮ ਹੱਤਿਆ ਦੇ ਲਈ ਵੀ ਖਾਂਦੇ ਹਨ। ਬੱਚੇ ਵੀ ਗਲਤੀ ਨਾਲ ਜ਼ਹਿਰ ਖਾ ਸਕਦੇ ਹਨ।

ਇਲਾਜ ਦੇ ਲੱਛਣ

ਇਸ ਦੇ ਲੱਛਣਾਂ ਵਿੱਚ ਢਿੱਡ ਵਿੱਚ ਗੰਭੀਰ ਦਰਦ, ਉਲਟੀ, ਮਿਤਲੀ, ਦਸਤ, ਬਹੁਤ ਸਾਰਾ ਥੁੱਕ ਆਉਣਾ, ਮਾਸਪੇਸ਼ੀਆਂ ਵਿੱਚ ਅਕੜਾਅ ਅਤੇ ਕੰਬਣੀ ਆਦਿ ਸ਼ਾਮਿਲ ਹੁੰਦੇ ਹਨ। ਬਹੁਤ ਜ਼ਿਆਦਾ ਮਾਤਰਾ ਵਿੱਚ ਸਰੀਰ ਵਿੱਚ ਜਾਣ ਅਤੇ ਇਲਾਜ ਦੀ ਘਾਟ ਨਾਲ ਬੇਹੋਸ਼ੀ ਅਤੇ ਮੌਤ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਸ਼ੁਰੂਆਤੀ ਉਪਚਾਰ ਅਤੇ ਇਲਾਜ

ਕੀਟਨਾਸ਼ਕ ਦਾ ਜ਼ਹਿਰੀਲਾਪਣ ਇੱਕ ਗੰਭੀਰ ਦੁਰਘਟਨਾ ਹੈ। ਇਸ ਨਾਲ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਸਿਹਤ ਕਾਰਜਕਰਤਾਵਾਂ ਦੇ ਰੂਪ ਵਿੱਚ ਸਾਨੂੰ ਇਸ ਦੀ ਸੰਭਾਵਨਾ ਦੀ ਪਛਾਣ ਹੋਣੀ ਚਾਹੀਦੀ ਹੈ। ਅਕਸਰ ਪਰਿਵਾਰ ਵਾਲਿਆਂ ਅਤੇ ਦੋਸਤਾਂ ਦੁਆਰਾ ਦਿੱਤੀ ਗਈ ਜਾਣਕਾਰੀ ਅਤੇ ਸਾਹ ਵਿੱਚ ਰਸਾਇਣਾਂ ਦੀ ਗੰਧ ਜ਼ਹਿਰੀਲੇਪਣ ਦਾ ਲੋੜੀਂਦਾ ਪ੍ਰਮਾਣ ਹੁੰਦੇ ਹਨ। ਤੁਰੰਤ ਉਲਟੀ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪ੍ਰਭਾਵਿਤ ਵਿਅਕਤੀ ਨੂੰ 1 ਤੋਂ 2 ਲੀਟਰ ਨਮਕੀਨ ਪਾਣੀ ਪਿਆਉਣ ਦੇ ਬਾਅਦ ਗਲੇ ਵਿੱਚ ਗੁਦਗੁਦੀ ਕਰਕੇ ਉਲਟੀ ਕਰਵਾਉਣ ਦੀ ਕੋਸ਼ਿਸ਼ ਕਰੋ। ਜੇਕਰ ਇਹ ਸਭ ਸਮੇਂ ‘ਤੇ ਕੀਤਾ ਜਾਵੇ ਤਾਂ ਇਸ ਨਾਲ ਜ਼ਿਆਦਾਤਰ ਜ਼ਹਿਰ ਨਿਕਲ ਜਾਂਦਾ ਹੈ। ਅੱਧੇ ਘੰਟੇ ਬਾਅਦ ਜ਼ਿਆਦਾਤਰ ਜ਼ਹਿਰ ਖੂਨ ਵਿੱਚ ਅਵਸ਼ੋਸ਼ਿਤ ਹੋ ਜਾਂਦਾ ਹੈ। ਤੁਸੀਂ ਏਟਰੋਪਿਨ ਦੇ ਇੰਜੈਕਸ਼ਨ ਦੇ ਸਕਦੇ ਹੋ। ਇੱਕ ਵਾਰ ਵਿੱਚ 6 ਤੋਂ 10 ਛੋਟੀਆਂ ਸ਼ੀਸ਼ੀਆਂ ਦੀ ਦਵਾਈ ਦੇਣੀ ਹੁੰਦੀ ਹੈ।

  • ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਮਹੱਤਵਪੂਰਣ ਹੁੰਦਾ ਹੈ। ਬਚਣ ਦੀ ਸੰਭਾਵਨਾ ਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੁੰਦਾ ਹੈ।
  • ਪਿੰਡ ਵਿੱਚ ਇੱਕ ਸਾਲ ਵਿੱਚ ਤੁਹਾਨੂੰ ਜ਼ਹਿਰੀਲੇਪਣ ਦੇ ਕੇਵਲ ਇੱਕ ਜਾਂ ਦੋ ਮਾਮਲੇ ਹੀ ਮਿਲਣਗੇ ਤੇ ਜ਼ਿਲ੍ਹਾ ਹਸਪਤਾਲ ਵਿੱਚ ਹਰ ਸਾਲ ਬਹੁਤ ਸਾਰੇ ਮਾਮਲੇ ਆਉਂਦੇ ਹਨ।
  • ਜ਼ਹਿਰੀਲੇਪਣ ਦੇ ਸਾਰੇ ਮਾਮਲਿਆਂ ਦੀ ਜਾਣਕਾਰੀ ਪੁਲਸ ਨੂੰ ਦੇਣੀ ਜ਼ਰੂਰੀ ਹੁੰਦੀ ਹੈ। ਆਤਮ-ਹੱਤਿਆ ਜ਼ਹਿਰੀਲੇਪਣ ਦਾ ਸਭ ਤੋਂ ਮਹੱਤਵਪੂਰਣ ਕਾਰਨ ਹੁੰਦਾ ਹੈ। ਭਾਰਤੀ ਕਾਨੂੰਨ ਵਿੱਚ ਹੁਣ ਇਸ ਦੇ ਲਈ ਸਜ਼ਾ ਨਹੀਂ ਹੁੰਦੀ। ਨਾਲ ਦਿੱਤੀ ਗਈ ਸੂਚੀ ਵਿੱਚ ਕੁਝ ਆਮ ਜ਼ਹਿਰਾਂ, ਉਨ੍ਹਾਂ ਦੇ ਅਸਰ ਅਤੇ ਸ਼ੁਰੂਆਤੀ ਚਿਕਿਤਸਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਸਰੋਤ: ਭਾਰਤ ਸਵਾਸਥਯ

2.98148148148
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top