ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਖੇਤਾਂ ਵਿਚ ਖਤਰੇ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਖੇਤਾਂ ਵਿਚ ਖਤਰੇ

ਇਸ ਹਿੱਸੇ ਵਿੱਚ ਖੇਤਾਂ ਵਿੱਚ ਹੋਣ ਵਾਲੇ ਖਤਰਿਆਂ ਦੀ ਜਾਣਕਾਰੀ ਅਤੇ ਕੀਤੇ ਜਾਣ ਵਾਲੇ ਉਪਾਅ ਦੱਸੇ ਗਏ ਹਨ।

ਕੀ ਹੁੰਦੇ ਹਨ, ਖੇਤ ਵਿਚ ਖਤਰੇ

ਖੇਤੀ ਵਿਚ ਕੀੜੇਮਾਰ ਰਸਾਇਣਾਂ ਦੀ ਪ੍ਰਯੋਗ ਵਧ ਰਿਹਾ ਹੈ। ਦਵਾਈਆਂ ਅਤੇ ਕੀਟਨਾਸ਼ਕ ਬੱਚਿਆਂ ਤੋਂ ਦੂਰ ਰੱਖੋ। ਕਰੋੜਾਂ ਪੁਰਸ਼, ਮਹਿਲਾਵਾਂ ਅਤੇ ਬੱਚੇ ਖੇਤਾਂ ਵਿੱਚ ਕੰਮ ਕਰਦੇ ਹਨ। ਪਰ ਖੇਤਾਂ ਵਿੱਚ ਹੋਣ ਵਾਲੇ ਖਤਰਿਆਂ ਦੀ ਸੂਚੀ ਬਣਾਉਣ ਦਾ ਅੱਜ ਤੱਕ ਕੋਈ ਤਰੀਕਾ ਮੌਜੂਦ ਨਹੀਂ ਹੈ। ਇਸ ਦੇ ਲਈ ਵਿਸ਼ੇਸ਼ ਇਲਾਜ ਵੀ ਬਹੁਤ ਘੱਟ ਹੀ ਉਪਲਬਧ ਹੁੰਦੇ ਹਨ।

ਕਿਨ੍ਹਾਂ ਚੀਜ਼ਾਂ ਨਾਲ ਹੋ ਸਕਦਾ ਹੈ, ਖੇਤ ਵਿਚ ਖਤਰਾ

ਖੇਤਾਂ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਇੱਕ ਮੋਟਾ ਵਰਗੀਕਰਣ ਇਹ ਹੈ-

  • ਖੇਤਾਂ ਵਿਚ ਇਸਤੇਮਾਲ ਹੋਣ ਵਾਲੀਆਂ ਮਸ਼ੀਨਾਂ ਅਤੇ ਹੋਰ ਉਪਕਰਣਾਂ ਜਿਵੇਂ ਕਹੀ, ਪਰਾਲੀ ਕੱਢਣ ਵਾਲੀ ਮਸ਼ੀਨ ਆਦਿ ਨਾਲ ਲੱਗਣ ਵਾਲੀਆਂ ਸੱਟਾਂ।
  • ਡੰਗਰਾਂ ਅਤੇ ਹੋਰ ਜਾਨਵਰਾਂ ਜਿਵੇਂ ਕੁੱਤਿਆਂ, ਸੱਪਾਂ ਜਾਂ ਬਿੱਛੂ ਆਦਿ ਦੇ ਕੱਟਣ ਨਾਲ ਲੱਗਣ ਵਾਲੀਆਂ ਸੱਟਾਂ।
  • ਕੀਟਨਾਸ਼ਕਾਂ ਦਾ ਜ਼ਹਿਰੀਲਾਪਣ।
  • ਖੇਤਾਂ ਵਿੱਚ ਹੋਣ ਵਾਲੇ ਹੋਰ ਹਾਦਸੇ ਜਿਵੇਂ ਖੂਹ ‘ਚ ਧਮਾਕਾ। ਖੂਹ ਖੋਦਣ ਦੇ ਲਈ ਧਮਾਕਾ ਕੀਤੇ ਜਾਣ ਦੇ ਸਮੇਂ।

ਮਸ਼ੀਨਾਂ ਅਤੇ ਬਿਜਲੀ ਨਾਲ ਲੱਗਣ ਵਾਲੀਆਂ ਸੱਟਾਂ

ਅਸੁਰੱਖਿਅਤ ਮਸ਼ੀਨਾਂ ਖੇਤਾਂ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਇੱਕ ਪ੍ਰਮੁੱਖ ਕਾਰਨ ਹੁੰਦੀਆਂ ਹਨ। ਭੂਸੀ ਕੱਢਣ ਵਾਲੀ ਮਸ਼ੀਨ ਦੇ ਹਾਦਸੇ ਕਾਫੀ ਆਮ ਹਨ। ਕਈ ਵਾਰ ਇਸ ਵਿੱਚ ਉਂਗਲੀ ਕੱਟ ਜਾਂਦੀ ਹੈ, ਜਿਸ ਨਾਲ ਹਮੇਸ਼ਾ ਦੇ ਲਈ ਵਿਕਲਾਂਗਤਾ ਹੋ ਜਾਂਦੀ ਹੈ।

ਬਿਜਲੀ ਦੇ ਪੰਪ ਦਾ ਇਸਤੇਮਾਲ ਕਰਦੇ ਹੋਏ ਝਟਕਾ ਲੱਗਣ ਨਾਲ ਕਈ ਮੌਤਾਂ ਹੋ ਜਾਂਦੀਆਂ ਹਨ। ਬਰਸਾਤ ਜਾਂ ਤੂਫਾਨ ਆਦਿ ਵਿੱਚ ਬਿਜਲੀ ਦੇ ਤਾਰਾਂ ਦੇ ਢਿੱਲੇ ਹੋ ਕੇ ਨਿਕਲ ਜਾਣ ਤੋਂ ਹਰ ਸਾਲ ਕਈ ਦੁਰਘਟਨਾਵਾਂ ਹੁੰਦੀਆਂ ਹਨ।

ਜਾਨਵਰਾਂ ਦੇ ਕਾਰਨ ਹਾਦਸੇ

ਸੱਪ ਦੇ ਕੱਟਣ ਜਾਂ ਬਿੱਛੂ ਦੇ ਡੰਗ ਦੇ ਇਲਾਵਾ ਜਾਨਵਰਾਂ ਤੋਂ ਕਈ ਤਰ੍ਹਾਂ ਦੀਆਂ ਸੱਟਾਂ ਲੱਗਦੀਆਂ ਹਨ। ਇਹ ਸੱਟਾਂ ਮੁੱਖ ਤੌਰ ਤੇ ਡੰਗਰਾਂ ਅਤੇ ਕੁੱਤਿਆਂ ਤੋਂ ਹੁੰਦੀਆਂ ਹਨ। ਪਸ਼ੂ ਦੇ ਕਾਰਨ ਆਮ ਤੌਰ ‘ਤੇ ਚਿਹਰੇ, ਅੱਖਾਂ, ਢਿੱਡ ਜਾਂ ਛਾਤੀ ‘ਤੇ ਸੱਟ ਲੱਗਦੀ ਹੈ। ਬੱਚਿਆਂ ਅਤੇ ਵੱਡਿਆਂ ਦੋਨਾਂ ਦੇ ਲਈ ਇਹ ਖਤਰੇ ਹੁੰਦੇ ਹਨ।

ਸਰੋਤ: ਭਾਰਤ ਸਵਾਸਥਯ

2.99115044248
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top