ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਕੁਦਰਤੀ ਇਲਾਜ ਦੀਆਂ ਪ੍ਰਮੁੱਖ ਵਿਧੀਆਂ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕੁਦਰਤੀ ਇਲਾਜ ਦੀਆਂ ਪ੍ਰਮੁੱਖ ਵਿਧੀਆਂ

ਇਸ ਹਿੱਸੇ ਵਿੱਚ ਪ੍ਰਮੁੱਖ ਕੁਦਰਤੀ ਇਲਾਜ ਨੂੰ ਕਰਨ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਰੋਗੀ ਮੁਢਲੀ ਚਿਕਿਤਸਾ ਦੇ ਰੂਪ ਵਿੱਚ ਇਸਤੇਮਾਲ ਕਰ ਸਕਣ।

ਇਸ ਹਿੱਸੇ ਵਿੱਚ ਪ੍ਰਮੁੱਖ ਕੁਦਰਤੀ ਇਲਾਜ ਨੂੰ ਕਰਨ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ ਹੈ, ਤਾਂ ਕਿ ਰੋਗੀ ਮੁਢਲੀ ਚਿਕਿਤਸਾ ਦੇ ਰੂਪ ਵਿੱਚ ਇਸਤੇਮਾਲ ਕਰ ਸਕਣ।

 1. ਕੁਦਰਤੀ ਇਲਾਜ ਦੀਆਂ ਵਿਧੀਆਂ ਦੀ ਭਰਪੂਰ ਗਿਆਨ-ਉਪਯੋਗਤਾ
 2. ਮਿੱਟੀ ਦੀ ਪੱਟੀ
 3. ਗਰਮ ਠੰਡਾ ਸੇਕ
 4. ਏਨਿਮਾ
 5. ਕਟਿਸਨਾਨ
 6. ਢਿੱਡ ਦੀ ਲਪੇਟ
 7. ਪੈਰਾਂ ਦਾ ਗਰਮ ਇਸ਼ਨਾਨ
 8. ਰੀੜ੍ਹ ਇਸ਼ਨਾਨ

ਕੁਦਰਤੀ ਇਲਾਜ ਦੀਆਂ ਵਿਧੀਆਂ ਦੀ ਭਰਪੂਰ ਗਿਆਨ-ਉਪਯੋਗਤਾ

ਜੇਕਰ ਅਸੀਂ ਆਸ-ਪਾਸ ਨਜ਼ਰ ਘੁਮਾਈਏ ਤਾਂ ਪਾਵਾਂਗੇ ਕਿ ਸਾਡਾ ਅਨੁਭਵ ਭਰਪੂਰ ਗਿਆਨ ਕਿੰਨਾ ਵਿਸ਼ਾਲ ਹੈ। ਤੇ ਸਮੱਸਿਆ ਇਹ ਹੈ ਕਿ ਅਸੀਂ ਕਦੀ ਆਪਣੇ ਗਿਆਨ ਨੂੰ ਲੇਖਣ ਰੂਪ ਵਿੱਚ ਸ਼ਾਮਿਲ ਨਹੀਂ ਕੀਤਾ ਹੈ, ਕਿਉਂਕਿ ਮੌਖਿਕ ਸੰਚਾਰ ਨਾਲ ਇਸ ਵਿੱਚ ਕਈ ਚੀਜ਼ਾਂ ਜੁੜਦੀਆਂ ਗਈਆਂ ਅਤੇ ਸਥਾਨਕਤਾ ਦੇ ਪ੍ਰਭਾਵ ਨਾਲ ਇਨ੍ਹਾਂ ਤਕਨੀਕਾਂ ‘ਚ ਵਧੀਆ ਸੁਧਾਰ ਹੋਏ। ਪਰ ਅੱਜ ਜਦੋਂ ਗਿਆਨ ਦੇ ਵਪਾਰਕ ਵਰਤੋਂ ‘ਤੇ ਵਿਧੀ ਦੇ ਅਨੇਕ ਬੰਧਨ ਦੋਸ਼ੀ ਹੋ ਰਹੇ ਹਨ ਤਾਂ ਇਸ ਸਥਿਤੀ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਅਮੀਰ ਗਿਆਨ ਨੂੰ ਸੰਭਾਲ ਕੇ ਸਹੀ ਤਰ੍ਹਾਂ ਰੱਖੀਏ ਅਤੇ ਉਸ ਦੀ ਦੁਰਵਰਤੋਂ ਹੋਣ ਤੋਂ ਰੋਕੀਏ ਕਿਉਂਕਿ ਗਿਆਨ ਵਿੱਚ ਵਪਾਰਕ ਇਸਤੇਮਾਲ ਵਰਗਾ ਕੋਈ ਮੁੱਲ ਸਥਾਨ ਨਹੀਂ ਰੱਖਦਾ ਹੈ। ਇਸ ਪੇਜ ਨੂੰ ਸ਼ੁਰੂ ਕਰ ਇਸ ਵਿੱਚ ਕੁਝ ਅਜਿਹੇ ਹੀ ਗਿਆਨ ਨੂੰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਆਸ-ਪਾਸ ਉਪਲਬਧ ਅਜਿਹੇ ਹੀ ਗਿਆਨ ਨੂੰ ਇੱਥੇ ਪ੍ਰਸਤੁਤ ਕਰਕੇ ਦੂਜੇ ਨੂੰ ਲਾਹੇਵੰਦ ਕਰਨਗੇ ਅਤੇ ਉਸ ਗਿਆਨ ਦੀ ਸਾਰਥਕਤਾ ਨੂੰ ਪ੍ਰਮਾਣਿਤ ਕਰਨਗੇ।

ਮਿੱਟੀ ਦੀ ਪੱਟੀ

 1. ਮਿੱਟੀ ਦੀ ਪੱਟੀ ਬਣਾਉਣ ਦੇ ਲਈ ਕਿਸੇ ਸਾਫ਼ ਸੁਥਰੀ ਜਗ੍ਹਾ ਜਾਂ ਤਲਾਬ ਤੋਂ ਚਾਰ-ਪੰਜ ਫੁੱਟ ਦੀ ਗਹਿਰਾਈ ਨਾਲ ਮਿੱਟੀ ਲੈਣੀ ਚਾਹੀਦੀ ਹੈ।
 2. ਮਿੱਟੀ ਨੂੰ ਕੂਟ ਕੇ, ਛਾਣ ਕੇ ਸਾਫ਼ ਜਗ੍ਹਾ ਤੇ ਇਕੱਠਾ ਕਰ ਲਵੋ ਅਤੇ ਧੁੱਪ ਵਿੱਚ ਸੁਕਾ ਲਵੋ।
 3. ਰਾਤ ਵਿੱਚ ਕਿਸੇ ਬਰਤਨ ਵਿੱਚ ਲੋੜੀਂਦੀ ਮਾਤਰਾ ਵਿੱਚ ਪਾਣੀ ਪਾਉਂਦੇ ਹੋਏ ਮਿੱਟੀ ਨੂੰ ਭਿਓਂ ਦਿਉ।
 4. ਸਵੇਰ ਵੇਲੇ ਪ੍ਰਯੋਗ ਵਿੱਚ ਲਿਆਉਣ ਤੋਂ ਪਹਿਲਾਂ ਉਸ ਨੂੰ ਕਿਸੇ ਲੱਕੜੀ ਦੀ ਮਦਦ ਨਾਲ ਮਿਲਾ ਕੇ ਗੁੰਨ੍ਹੇ ਹੋਏ ਆਟੇ ਦੀ ਤਰ੍ਹਾਂ ਬਣਾ ਲਵੋ।
 5. ਹੁਣ ਇੱਕ ਮੋਟੇ, ਸਾਫ ਕੱਪੜੇ ਦੇ ਟੁਕੜੇ ਤੇ ਮਿੱਟੀ ਰੱਖ ਕੇ ਉਸ ਨੂੰ ਲੱਕੜੀ ਦੀ ਮਦਦ ਨਾਲ ਫੈਲਾ ਕੇ ਪੱਟੀ ਵਰਗਾ ਬਣਾ ਲਵੇ।
 6. ਢਿੱਡ ‘ਤੇ ਲਗਾਉਣ ਦੇ ਲਈ ਮਿੱਟੀ ਦੀ ਪੱਟੀ ਦਾ ਆਕਾਰ-ਪ੍ਰਕਾਰ ਲਗਭਗ 6”x 10”x 1½” ਜਾਂ ਜ਼ਰੂਰਤ ਅਨੁਸਾਰ ਰੱਖਿਆ ਜਾ ਸਕਦਾ ਹੈ।
 7. ਇਸ ਪੱਟੀ ਨੂੰ ਧੁੰਨੀ ਤੋਂ ਹੇਠਾਂ ਪੇਡੂ ‘ਤੇ ਇਸ ਤਰ੍ਹਾਂ ਰੱਖੋ ਕਿ ਮਿੱਟੀ ਚਮੜੀ ਨਾਲ ਛੂੰਹਦੀ ਰਹੇ।
 8. ਪੱਟੀ 20 ਤੋਂ 30 ਮਿੰਟ ਤੱਕ ਰੱਖੀ ਜਾ ਸਕਦੀ ਹੈ।
 9. ਪੱਟੀ ਖਾਲੀ ਢਿੱਡ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਹਟਾਉਣ ਦੇ ਬਾਅਦ ਉਸ ਸਥਾਨ ਨੂੰ ਗਿੱਲੇ ਕਪੜੇ ਨਾਲ ਪੂੰਝ ਕੇ ਹਥੇਲੀ ਨਾਲ ਰਗੜ ਕੇ ਗਰਮ ਕਰ ਦੇਣਾ ਚਾਹੀਦਾ ਹੈ।
 10. ਇੱਕ ਵਾਰ ਪ੍ਰਯੋਗ ਵਿੱਚ ਲਿਆਈ ਗਈ ਮਿੱਟੀ ਨੂੰ ਦੁਬਾਰਾ ਪ੍ਰਯੋਗ ਵਿੱਚ ਨਹੀਂ ਲਿਆਉਣਾ ਚਾਹੀਦਾ।
 11. ਇਸੇ ਪ੍ਰਕਾਰ ਮੱਥੇ, ਅੱਖਾਂ ਅਤੇ ਰੀੜ੍ਹ ਦੀ ਹੱਡੀ ਉੱਤੇ ਵੀ ਮਿੱਟੀ ਦੀ ਪੱਟੀ ਬਣਾ ਕੇ ਰੱਖੀ ਜਾ ਸਕਦੀ ਹੈ।

image

ਗਰਮ ਠੰਡਾ ਸੇਕ

 1. ਗਰਮ ਪਾਣੀ ਦੀ ਇੱਕ ਥੈਲੀ ਲੈ ਕੇ ਉਸ ਦੇ ਦੋ ਤਿਹਾਈ ਹਿੱਸੇ ਵਿੱਚ ਗਰਮ ਪਾਣੀ ਭਰ ਲਵੋ।
 2. ਥੈਲੀ ਦੇ ਖਾਲੀ ਹਿੱਸੇ ਨੂੰ ਦੋਵੇਂ ਪਾਸੇ ਨਾਲ ਦਬਾ ਕੇ ਭਾਫ ਕੱਢ ਦਿਉ।
 3. ਉਸ ਤੋਂ ਬਾਅਦ ਥੈਲੀ ਦਾ ਢੱਕਣ ਮਜ਼ਬੂਤੀ ਨਾਲ ਬੰਦ ਕਰ ਦਿਓ ਤਾਂ ਜੋ ਪਾਣੀ ਬਾਹਰ ਨਹੀਂ ਨਿਕਲ ਸਕੇ।
 4. ਪ੍ਰਭਾਵਿਤ ਸਥਾਨ ‘ਤੇ ਸੇਕ ਕਰਦੇ ਸਮੇਂ ਗਰਮ ਥੈਲੀ ਤੋਂ 3 ਮਿੰਟ ਸੇਕ ਕਰੋ ਅਤੇ 1 ਮਿੰਟ ਦੇ ਲਈ ਉੱਥੇ ਤੌਲੀਆ ਰੱਖੋ।
 5. ਇਸ ਪ੍ਰਕਿਰਿਆ ਨੂੰ ਤਿੰਨ ਵਾਰ ਫਿਰ ਦੁਹਰਾਉਣਾ ਚਾਹੀਦਾ ਹੈ।

ਏਨਿਮਾ

 1. ਏਨਿਮਾ ਲੈਣ ਦੇ ਲਈ ਖੱਬੀ ਕਰਵਟ ਲੇਟ ਕੇ ਪੇਡੂ ਦੇ ਹਿੱਸੇ ਨੂੰ ਢਿੱਲਾ ਕਰਕੇ ਸੱਜੇ ਗੋਡੇ ਨੂੰ ਉੱਪਰ ਵੱਲ ਮੋੜ ਲਓ।
 2. ਏਨਿਮਾ ਦੇ ਬਰਤਨ ਵਿੱਚ ਗੁਣਗੁਣਾ ਪਾਣੀ ਭਰ ਲਵੋ।
 3. ਏਨਿਮਾ ਲੈਣ ਤੋਂ ਪਹਿਲਾਂ ਨੋਜਲ ਵਿੱਚੋਂ ਥੋੜ੍ਹਾ ਪਾਣੀ ਕੱਢ ਦਿਉ ਤਾਂ ਜੋ ਟਿਊਬ ਵਿੱਚ ਨਾਲ ਹਵਾ ਨਿਕਲ ਜਾਵੇ।
 4. ਨੋਜਲ ਦੇ ਅੱਗੇ ਕੈਥੇਟਰ ਵਿੱਚ ਥੋੜ੍ਹਾ ਵੈਸਲੀਨ ਜਾਂ ਤੇਲ ਲਗਾ ਕੇ ਕੈਥੇਟਰ ਨੂੰ ਹੌਲੀ-ਹੌਲੀ ਗੁਦਾ ਵਿੱਚ ਦਾਖਲ ਕਰਵਾਉ।
 5. ਹੁਣ ਸਟਾਪਰ ਖੋਲ੍ਹ ਕੇ ਪਾਣੀ ਦੇ ਅੰਦਰ ਜਾਣ ਦਿਓ।
 6. ਪੂਰਾ ਪਾਣੀ ਨਿਕਲ ਜਾਣ ਤੇ ਸਟਾਪਰ ਬੰਦ ਕਰਕੇ ਕੈਥੇਟਰ ਨੂੰ ਹੌਲੀ ਜਿਹੀ ਕੱਢ ਦਿਉ।
 7. ਏਨਿਮਾ ਲੈਣ ਦੇ ਬਾਅਦ ਸੱਜੇ-ਖੱਬੇ ਕਰਵਟ ਲੇਟਣਾ ਚਾਹੀਦਾ ਹੈ ਜਾਂ ਥੋੜ੍ਹਾ ਟਹਿਲਣਾ ਚਾਹੀਦਾ ਹੈ। ਇਸ ਨਾਲ ਅੰਤੜੀਆਂ  ਵਿੱਚ ਚਿਪਕਿਆ ਹੋਇਆ ਮਲ ਛੁੱਟ ਕੇ ਪਾਣੀ ਵਿੱਚ ਘੁਲ ਜਾਂਦਾ ਹੈ।
 8. ਇਸ ਦੇ ਬਾਅਦ ਮਲ ਤਿਆਗ ਜਾਣ ਤੇ ਮਲ ਨੂੰ ਖੁਦ ਨਿਕਲਣ ਦਿਓ। ਅਲੱਗ ਤੋਂ ਤਾਕਤ ਲਗਾਉਣ ਦੀ ਲੋੜ ਨਹੀਂ ਹੈ।
 9. ਏਨਿਮਾ ਦੇ ਬਰਤਨ ਨੂੰ ਲੇਟਣ ਦੇ ਸਥਾਨ ਤੋਂ 3-4 ਫੁੱਟ ਉੱਪਰ ਰੱਖਣਾ ਚਾਹੀਦਾ ਹੈ।
 10. ਏਨਿਮਾ ਦਾ ਪਾਣੀ ਜ਼ਿਆਦਾ ਗਰਮ ਨਾ ਹੋਵੇ, ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਲਈ ਏਨਿਮਾ ਲੈਣ ਤੋਂ ਪਹਿਲਾਂ ਪਾਣੀ ਵਿੱਚ ਹੱਥ ਪਾ ਕੇ ਉਸ ਦੇ ਤਾਪਮਾਨ ਦਾ ਅੰਦਾਜ਼ਾ ਲਗਾ ਲੈਣਾ ਠੀਕ ਹੋਵੇਗਾ।
 11. ਆਮ ਤੌਰ ਤੇ 500 ਤੋਂ 750 ਮਿ. ਲੀ. ਪਾਣੀ ਦਾ ਏਨਿਮਾ ਲਿਆ ਜਾ ਸਕਦਾ ਹੈ।
 12. ਡਾਕਟਰ ਦੀ ਸਲਾਹ ਨਾਲ ਏਨਿਮਾ ਦੇ ਪਾਣੀ ਵਿੱਚ ਨਿੰਬੂ ਦਾ ਰਸ ਜਾਂ ਨਿੰਮ ਦਾ ਪਾਣੀ ਮਿਲਾਇਆ ਜਾ ਸਕਦਾ ਹੈ।
 13. ਏਨਿਮਾ ਸਵੇਰ ਵੇਲੇ ਖਾਲੀ ਢਿੱਡ ਲੈਣਾ ਚਾਹੀਦਾ ਹੈ।

ਕਟਿਸਨਾਨ

 1. ਕਟਿਸਨਾਨ ਦੇ ਲਈ ਇੱਕ ਵਿਸ਼ੇਸ਼ ਟਬ ਵਿੱਚ ਪਾਣੀ ਇਸ ਪ੍ਰਕਾਰ ਭਰਦੇ ਹਨ ਕਿ ਰੋਗੀ ਦੇ ਤਦ ਬੈਠਣ ਤੇ ਪਾਣੀ ਦਾ ਤਲ ਰੋਗੀ ਦੀ ਧੁੰਨੀ ਤਕ ਆ ਜਾਵੇ।
 2. ਰੋਗੀ ਦੇ ਦੋਵੇਂ ਪੈਰ ਟਬ ਦੇ ਬਾਹਰ ਚੌਂਕੀ ‘ਤੇ ਹੋਣ ਅਤੇ ਪਿੱਠ ਟਬ ਦੇ ਪਿਛਲੇ ਹਿੱਸੇ ਤੋਂ ਲੱਗੀ ਰਹੇ।
 3. ਹੁਣ ਇੱਕ ਛੋਟੇ ਤੌਲੀਏ ਨਾਲ ਧੁੰਨੀ ਪੇਡੂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਹੌਲੀ ਹੌਲੀ ਮੱਲੋ।
 4. ਕਟਿਸਨਾਨ ਦੇ ਬਾਅਦ ਟਬ ਤੋਂ ਬਾਹਰ ਨਿਕਲਦੇ ਸਮੇਂ ਰੋਗੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦੇ ਪੈਰ ਅਤੇ ਸਰੀਰ ਦਾ ਧੁੰਨੀ ਦੇ ਉੱਪਰ ਦਾ ਭਾਗ ਗਿੱਲਾ ਨਾ ਹੋਵੇ।
 5. ਇਸ ਦੇ ਬਾਅਦ ਤੌਲੀਏ ਨਾਲ ਸਰੀਰ ਨੂੰ ਪੂੰਝ ਕੇ ਕੱਪੜੇ ਪਹਿਨ ਕੇ ਕਸਰਤ ਕਰਨਾ ਜਾਂ ਟਹਿਲਣਾ ਚਾਹੀਦਾ ਹੈ।
 6. ਕਟਿਸਨਾਨ ਸਵੇਰ ਵੇਲੇ ਖਾਲੀ ਢਿੱਡ ਲੈਣਾ ਚਾਹੀਦਾ ਹੈ।
 7. ਗਰਮੀਆਂ ਵਿੱਚ ਇਹ ਇਸ਼ਨਾਨ ਦਸ ਤੋਂ ਵੀਹ ਮਿੰਟ ਤੱਕ ਅਤੇ ਸਰਦੀਆਂ ਵਿੱਚ ਤਿੰਨ ਤੋਂ ਪੰਜ ਮਿੰਟ ਤੱਕ ਲਿਆ ਜਾ ਸਕਦਾ ਹੈ।

ਢਿੱਡ ਦੀ ਲਪੇਟ

 1. ਢਿੱਡ ਦੀ ਲਪੇਟ ਦੇ ਲਈ ਸਫੈਦ ਖਾਦੀ ਜਾਂ ਹੋਰ ਕਿਸੇ ਸੂਤੀ ਕੱਪੜੇ ਦੀ ਲਗਭਗ ਅੱਠ-ਨੋਂ ਇੰਚ ਚੌੜੀ ਅਤੇ ਲਗਭਗ ਤਿੰਨ ਮੀਟਰ ਲੰਬੀ ਪੱਟੀ ਲਵੋ।
 2. ਪੱਟੀ ਨੂੰ ਪਾਣੀ ਵਿੱਚ ਭਿਉਂਕੇ ਨਿਚੋੜ ਲਵੋ।
 3. ਹੁਣ ਇਸ ਸੂਤੀ ਪੱਟੀ ਨੂੰ ਧੁੰਨੀ ਦੇ ਚਾਰ ਉਂਗਲ ਉੱਪਰ ਤੋਂ ਲਪੇਟਣਾ ਸ਼ੁਰੂ ਕਰੋ ਅਤੇ ਪੇਡੂ ਨੂੰ ਢੱਕਦੇ ਹੋਏ ਲੱਕ ਤੱਕ ਲੈ ਕੇ ਆਓ।
 4. ਇਸ ਦੇ ਉੱਪਰ ਇਸੇ ਆਕਾਰ ਦੀ ਫਲਾਲੈਨ ਦੀ ਜਾਂ ਊਨੀ ਪੱਟੀ ਨੂੰ ਇਸ ਪ੍ਰਕਾਰ ਲਪੇਟੋ ਕਿ ਸੂਤੀ ਗਿੱਲੀ ਪੱਟੀ ਬਿਲਕੁਲ ਢੱਕ ਜਾਵੇ ਅਤੇ ਉਸ ਵਿੱਚ ਹਵਾ ਨਾ ਲੱਗੇ।
 5. ਪੱਟੀ ਨਾ ਬਹੁਤ ਕੱਸੀ ਹੋਵੇ ਅਤੇ ਨਾ ਹੀ ਬਹੂਤ ਢਿੱਲੀ ਹੋਵੇ।
 6. ਢਿੱਡ ਦੀ ਲਪੇਟ 45 ਮਿੰਟ ਤੋਂ ਲੈ ਕੇ ਇਕ ਘੰਟੇ ਤੱਕ ਰੱਖੀ ਜਾ ਸਕਦੀ ਹੈ।
 7. ਵਰਤੋਂ ਦੇ ਬਾਅਦ ਸੂਤੀ ਪੱਟੀ ਨੂੰ ਖੋਲ੍ਹ ਕੇ, ਹਰਾ ਕੇ ਰੋਜ਼ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ ਅਤੇ ਊਨੀ ਪੱਟੀ ਨੂੰ ਵੀ ਧੁੱਪ ਵਿੱਚ ਪਾ ਲੈਣਾ ਚਾਹੀਦਾ ਹੈ।

ਪੈਰਾਂ ਦਾ ਗਰਮ ਇਸ਼ਨਾਨ

 1. ਇਸ ਇਸ਼ਨਾਨ ਦੇ ਲਈ ਇੱਕ ਵਿਸ਼ੇਸ਼ ਪਾਤਰ ਜਾਂ ਚੌੜੇ ਮੂੰਹ ਦੀ ਬਾਲਟੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਵਿੱਚ ਰੋਗੀ ਦੇ ਦੋਵੇਂ ਪੈਰ ਸੌਖ ਨਾਲ ਆ ਸਕਣ।
 2. ਇਸ਼ਨਾਨ ਤੋਂ ਪਹਿਲਾਂ ਸਿਰ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲਵੋ ਅਤੇ ਇੱਕ ਗਲਾਸ ਪਾਣੀ ਪੀ ਲਵੋ।
 3. ਸਟੂਲ ‘ਤੇ ਬੈਠ ਕੇ ਰੋਗੀ ਦੇ ਦੋਵੇਂ ਪੈਰ ਉਸ ਭਾਂਡੇ ਵਿੱਚ ਰੱਖ ਦਿਓ ਅਤੇ ਉੱਪਰੋਂ ਕੰਬਲ ਓੜ ਦਿਓ।
 4. ਭਾਂਡੇ ਵਿੱਚ ਪਾਣੀ, ਓਨਾ ਹੀ ਗਰਮ ਰੱਖੋ ਜਿੰਨਾ ਕਿ ਰੋਗੀ ਆਸਾਨੀ ਨਾਲ ਸਹਿਨ ਕਰ ਸਕੇ।
 5. ਪਾਣੀ ਗੋਡਿਆਂ ਤੋਂ ਹੇਠਾਂ ਤੱਕ ਰਹਿਣਾ ਚਾਹੀਦਾ ਹੈ।
 6. ਰੋਗੀ ਦੇ ਸਿਰ ‘ਤੇ ਇੱਕ ਗਿੱਲਾ ਤੌਲੀਏ ਰੱਖ ਦਿਉ।
 7. ਰੋਗੀ ਦੇ ਸਿਰ ‘ਤੇ ਹੌਲੀ-ਹੌਲੀ ਪਾਣੀ ਪਾਉਂਦੇ ਰਹੋ ਅਤੇ ਜੇਕਰ ਪਿਆਸ ਲੱਗੇ ਤਾਂ ਹੋਰ ਪਾਣੀ ਪਿਲਾ ਦਿਓ।
 8. ਦਸ ਤੋਂ ਪੰਦਰ੍ਹਾਂ ਮਿੰਟ ਤੱਕ ਇਹ ਇਸ਼ਨਾਨ ਲੈ ਸਕਦੇ ਹੋ।
 9. ਪਸੀਨਾ ਆਉਣ ਤੇ ਠੰਡੇ ਪਾਣੀ ਵਿੱਚ ਨਿਚੋੜੇ ਹੋਏ ਇੱਕ ਤੌਲੀਏ ਨਾਲ ਸਰੀਰ ਨੂੰ ਸਪੰਜ ਕਰ ਦਿਓ। ਦੋਨਾਂ ਪੈਰਾਂ ਨੂੰ ਕੱਢ ਕੇ ਇੱਕ-ਦੋ ਮਿੰਟ ਦੇ ਲਈ ਠੰਡੇ ਪਾਣੀ ਵਿੱਚ ਪਾ ਦਿਓ ਅਤੇ ਬਾਅਦ ਵਿੱਚ ਸੁੱਕੇ ਤੌਲੀਏ ਨਾਲ ਪੂੰਝ ਦਿਓ।
 10. ਬਾਅਦ ਵਿੱਚ ਸਧਾਰਨ ਇਸ਼ਨਾਨ ਕਰ ਲਵੋ।

ਰੀੜ੍ਹ ਇਸ਼ਨਾਨ

 1. ਇਸ ਦੇ ਲਈ ਇੱਕ ਵਿਸ਼ੇਸ਼ ਪ੍ਰਕਾਰ ਦੀ ਕਿਸ਼ਤੀ ਦੇ ਆਕਾਰ ਦਾ ਟਬ ਕੰਮ ਵਿੱਚ ਲਿਆ ਜਾਂਦਾ ਹੈ।
 2. ਟਬ ਵਿੱਚ ਕੇਵਲ ਦੋ ਇੰਚ ਤਕ ਠੰਢਾ ਪਾਣੀ ਭਰੋ ਤਾਂ ਕਿ ਉਸ ਵਿੱਚ ਲੇਟਣ ਤੇ ਕੇਵਲ ਰੀੜ੍ਹ ਦਾ ਹਿੱਸਾ ਹੀ ਪਾਣੀ ਵਿੱਚ ਡੁੱਬੇ।
 3. ਇਸ਼ਨਾਨ ਦੀ ਮਿਆਦ 10 ਤੋਂ 20 ਮਿੰਟ ਤੱਕ ਹੈ।
 4. ਟਬ ਵਿੱਚ ਲੇਟਦੇ ਸਮੇਂ ਸਿਰ ਵੱਲ ਦਾ ਭਾਗ ਅਤੇ ਲੱਕ ਦੇ ਹੇਠਾਂ ਦਾ ਹਿੱਸਾ ਉਠਿਆ ਹੋਇਆ ਰਹਿੰਦਾ ਹੈ।
 5. ਇਸ਼ਨਾਨ ਦੇ ਬਾਅਦ ਸਰੀਰ ਨੂੰ ਗਰਮ ਕਰਨ ਦੇ ਲਈ ਟਹਿਲੋ ਜਾਂ ਸਧਾਰਨ ਕਸਰਤ ਕਰੋ।

ਸਰੋਤ:

 • ਜ਼ੇਵਿਅਰ ਸਮਾਜ ਸੇਵਾ ਸੰਸਥਾਨ, ਰਾਂਚੀ, ਝਾਰਖੰਡ
3.03703703704
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top