ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਉਚਾਈ ਤੋਂ ਹੋਣ ਵਾਲੀ ਤਕਲੀਫ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਉਚਾਈ ਤੋਂ ਹੋਣ ਵਾਲੀ ਤਕਲੀਫ

ਇਸ ਹਿੱਸੇ ਵਿੱਚ ਉਚਾਈ ਤੋਂ ਹੋਣ ਵਾਲੀ ਤਕਲੀਫ ਦੀ ਜਾਣਕਾਰੀ ਅਤੇ ਕੀਤੇ ਜਾਣ ਵਾਲੇ ਉਪਾਅ ਦੱਸੇ ਗਏ ਹਨ।

ਕਿਉਂ ਹੁੰਦੀ ਹੈ, ਉਚਾਈ ਤੋਂ ਤਕਲੀਫ

10,000 ਫੁੱਟ ਤੋਂ ਜ਼ਿਆਦਾ ਉਚਾਈ ਤੇ ਹਵਾ ਦਾ ਘਣਤਵ ਬਹੁਤ ਘੱਟ ਹੁੰਦਾ ਹੈ ਅਤੇ ਆਕਸੀਜਨ ਵੀ ਘੱਟ ਹੁੰਦੀ ਹੈ। ਇਸ ਤੋਂ ਥੋੜ੍ਹੀ ਜਾਂ ਵੱਧ ਬਿਮਾਰੀ ਹੋ ਸਕਦੀ ਹੈ।

ਉਚਾਈ ਤੋਂ ਸਧਾਰਣ ਤਕਲੀਫ

ਇਹ ਉਚਾਈ ‘ਤੇ ਪਹੁੰਚਣ ਦੇ ਬਾਅਦ ਪਹਿਲੇ ਦਿਨ ਤੋਂ ਜਾਂ 3 ਤੋਂ 4 ਦਿਨਾਂ ਦੇ ਬਾਅਦ ਸ਼ੁਰੂ ਹੁੰਦੀ ਹੈ। ਇਸ ਵਿੱਚ ਸਿਰ ਦੇ ਅਗਲੇ ਅਤੇ ਕੰਨਪਟੀ ਵਾਲੇ ਹਿੱਸਿਆਂ ਵਿੱਚ ਫਟਣ ਵਰਗਾ ਦਰਦ ਹੁੰਦਾ ਹੈ। ਕਦੇ-ਕਦੇ ਇਹ ਆਰਾਮ ਕਰਨ ਨਾਲ ਠੀਕ ਹੋ ਜਾਂਦਾ ਹੈ ਅਤੇ ਬਾਹਰ ਨਿਕਲਣ ਤੇ ਵਧ ਸਕਦਾ ਹੈ। ਕਈ ਵਾਰ ਇਹ ਘੰਟਿਆਂ ਤੱਕ ਹੁੰਦਾ ਰਹਿੰਦਾ ਹੈ। ਇਸ ਦੇ ਨਾਲ ਨੀਂਦ ਨਾ ਆਉਣਾ, ਉਲਟੀ, ਸਾਹ ਫੁੱਲਣ ਆਦਿ ਦੀ ਤਕਲੀਫ ਵੀ ਹੋ ਸਕਦੀ ਹੈ। ਇਸ ਦੇ ਲਈ ਸਭ ਤੋਂ ਆਸਾਨ ਇਲਾਜ ਆਰਾਮ ਕਰਨਾ ਅਤੇ ਐਸਪਰੀਨ ਲੈਣਾ ਹੈ। ਜ਼ਿਆਦਾਤਰ ਲੋਕ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। 2-4 ਦਿਨਾਂ ਵਿੱਚ ਸਰੀਰ ਨੂੰ ਘੱਟ ਆਕਸੀਜਨ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ।

ਉਚਾਈ ਤੋਂ ਹੋਣ ਵਾਲੀ ਗੰਭੀਰ ਤਕਲੀਫ

ਇਸ ਨੂੰ ਉਚਾਈ ਤੋਂ ਹੋਣ ਵਾਲਾ ਐਡੀਮਾ ਕਹਿੰਦੇ ਹਨ। ਇਹ ਉਚਾਈ ‘ਤੇ ਪਹੁੰਚੇ ਨਵੇਂ ਲੋਕਾਂ ਨੂੰ ਜਾਂ ਫਿਰ ਅਚਾਨਕ ਉਚਾਈ ‘ਤੇ ਚੜ੍ਹ ਜਾਣ ‘ਤੇ ਹੁੰਦਾ ਹੈ। ਇਸ ਨਾਲ ਛਾਤੀ ਵਿੱਚ ਜਮਾਅ ਹੋ ਜਾਂਦਾ ਹੈ, ਜਿਸ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ, ਕਫ ਦੇ ਨਾਲ ਖੰਘ ਅਤੇ ਧੜਕਨ ਵਧਣ ਦੀ ਸ਼ਿਕਾਇਤ ਹੁੰਦੀ ਹੈ। ਲੱਛਣਾਂ ਨੂੰ ਵਿਕਸਿਤ ਹੋਣ ਵਿੱਚ ਇੱਕ ਹਫ਼ਤੇ ਤੱਕ ਦਾ ਸਮਾਂ ਲੱਗਦਾ ਹੈ।

ਇਲਾਜ ਵਿੱਚ ਬਿਮਾਰ ਵਿਅਕਤੀ ਨੂੰ ਹੇਠਾਂ ਵਾਪਸ ਲੈ ਜਾਣਾ, ਆਕਸੀਜਨ ਦੇਣਾ ਅਤੇ ਫਿਊਰੋਸੇਮਾਇਡ ਦੇ ਇੰਜੈਕਸ਼ਨ ਦੇਣਾ ਸ਼ਾਮਿਲ ਹੈ। ਜੇਕਰ ਆਕਸੀਜਨ ਉਪਲਬਧ ਨਾ ਹੋਵੇ ਤਾਂ ਨਿਫੇਡਿਪਿਨ ਦਾ ਇੱਕ ਕੈਪਸੂਲ ਦਿੱਤਾ ਜਾ ਸਕਦਾ ਹੈ। ਜੋ ਵੀ ਸੰਭਵ ਹੋਵੇ ਕਰੋ ਅਤੇ ਬਿਮਾਰ ਵਿਅਕਤੀ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਓ।

ਉਚਾਈ ਦਾ ਅਸਰ 2700 ਮੀਟਰ ਯਾਨੀ ਲਗਭਗ 9000 ਫੁੱਟ ਤੇ ਸ਼ੁਰੂ ਹੁੰਦਾ ਹੈ। ਇੱਥੇ ਆਕਸੀਜਨ ਦੀ ਕਮੀ, ਹਵਾ ਦਾ ਘੱਟ ਦਬਾਅ ਅਤੇ ਠੰਡ ਇਨ੍ਹਾਂ ਤਿੰਨਾਂ ਦਾ ਕੁ-ਪ੍ਰਭਾਵ ਹੁੰਦਾ ਹੈ। ਅਲਟ੍ਰਾਵਾਇਲਟ ਯਾਨੀ ਅਤਿਨੀਲ ਕਿਰਨ ਵੀ ਇੱਥੇ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। ਇਸ ਨਾਲ ਚਮੜੀ ‘ਤੇ ਅਸਰ ਹੁੰਦੇ ਹਨ। ਪਰ ਉਚਾਈ ਦਾ ਪ੍ਰਮੁੱਖ ਕੁ-ਪ੍ਰਭਾਵ ਆਕਸੀਜਨ ਦੀ ਕਮੀ ਨਾਲ ਹੁੰਦਾ ਹੈ।

5500 ਮੀਟਰ ਯਾਨੀ ਲਗਭਗ 14000 ਫੁੱਟ ਉੱਪਰ ਇਹ ਕੁ-ਪ੍ਰਭਾਵ ਹੋਰ ਡੂੰਘੇ ਹੋ ਸਕਦੇ ਹਨ। ਸਰੀਰ ਉਚਾਈ ਨੂੰ ਹੌਲੀ ਹੌਲੀ ਸਹਿ ਲੈਂਦਾ ਹੈ ਅਤੇ ਇਸ ਦੇ ਲਈ ਸਰੀਰ ਵਿੱਚ ਕੁਝ ਬਦਲਾਅ ਹੋ ਜਾਂਦੇ ਹਨ। ਪਰ ਇਸ ਲਈ ਕੁਝ ਦਿਨ ਸਮਾਂ ਦੇਣਾ ਪੈਂਦਾ ਹੈ।

ਸਰੋਤ: ਭਾਰਤ ਸਵਾਸਥਯ

2.96460176991
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top