অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਰੋਗਾਂ ਦੀ ਪਛਾਣ

ਪ੍ਰੋਗਰਾਮ ਦੇ ਟੀਚੇ

ਮੰਤਰਾਲੇ ਦਾ ਕਹਿਣਾ ਹੈ ਕਿ ਹਰ ਸਾਲ ਪੰਜ ਪ੍ਰਤੀਸ਼ਤ ਅਤੇ ਉਸ ਤੋਂ ਵੱਧ ਬੱਚਿਆਂ ਨੂੰ ਟੀਕਾਕਰਣ ਕਵਰੇਜ ਵਿੱਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਅਤੇ ੨੦੨੦ ਤਕ ਸੰਪੂਰਣ ਕਵਰੇਜ ਦੇ ਟੀਚੇ ਨੂੰ ਹਾਸਿਲ ਕਰਨ ਲਈ ਮਿਸ਼ਨ ਨੂੰ ਅਪਣਾਇਆ ਗਿਆ ਹੈ। ਯੋਜਨਾ ਦੇ ਅਨੁਸਾਰ ਪ੍ਰਣਾਲੀਬੱਧ ਟੀਕਾਕਰਣ ਅਭਿਆਨ ਪੁਰਾਣੇ ਅਭਿਆਨ ਦੇ ਜ਼ਰੀਏ ਚਲਾਇਆ ਜਾਵੇਗਾ, ਜਿਸ ਦਾ ਨਿਸ਼ਾਨਾ ਉਨ੍ਹਾਂ ਬੱਚਿਆਂ ਨੂੰ ਕਵਰ ਕਰਨਾ ਹੈ, ਜੋ ਟੀਕਾਕਰਣ ਤੋਂ ਵਾਂਝੇ ਰਹਿ ਗਏ ਹਨ।

ਅਜਿਹਾ ਨਿਰਧਾਰਿਤ ਹੈ ਕਿ ਮਿਸ਼ਨ ਇੰਦਰਧਨੁਸ਼ ਦੇ ਅੰਤਰਗਤ ਜਨਵਰੀ ਅਤੇ ਜੂਨ ੨੦੧੫ ਦੇ ਵਿੱਚ ਚਾਰ ਵਿਸ਼ੇਸ਼ ਟੀਕਾਕਰਣ ਅਭਿਆਨ ਚਲਾਏ ਜਾਣਗੇ। ਇਸ ਦੀ ਵਿਆਪਕ ਨੀਤੀ ਹੋਵੇਗੀ ਅਤੇ ਅਭਿਆਨਾਂ ਦੀ ਨਿਗਰਾਨੀ ਕੀਤੀ ਜਾਵੇਗੀ। ਮਿਸ਼ਨ ਦੀ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਪੋਲੀਓ ਪ੍ਰੋਗਰਾਮ ਦੇ ਲਾਗੂ ਕਰਨ ਦੀ ਸਫਲਤਾ ਤੋਂ ਸਿੱਖਿਆ ਲਈ ਜਾਵੇਗੀ। ਪਹਿਲੇ ਗੇੜ ਵਿੱਚ ੨੦੧ ਜ਼ਿਲ੍ਹੇ ਕਵਰ ਕੀਤੇ ਜਾਣਗੇ ਅਤੇ ੨੦੧੫ ਵਿੱਚ ਦੂਜੇ ਗੇੜ ਵਿੱਚ ੨੯੭ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਿਹਤ ਮੰਤਰਾਲੇ ਨੇ ਵਿਭਿੰਨ ਮਹੱਤਵਪੂਰਣ ਸੰਗਠਨਾਂ ਨੂੰ ਵੀ ਇਸ ਵਿੱਚ ਭਾਗੀਦਾਰੀ ਦਿੱਤੀ ਹੈ, ਨਿਰਧਾਰਿਤ ਹੈ ਕਿ ਵਿਸ਼ਵ ਸਿਹਤ ਸੰਗਠਨ, ਯੂਨੀਸੈਫ, ਰੋਟਰੀ ਇੰਟਰਨੈਸ਼ਨਲ ਅਤੇ ਹੋਰ ਦਾਤਾ ਸਹਿਯੋਗੀ ਮੰਤਰਾਲੇ ਨੂੰ ਤਕਨੀਕੀ ਸਮਰਥਨ ਦੇਣਗੇ। ਮਾਸ ਮੀਡੀਆ, ਅੰਤਰ-ਵਿਅਕਤਿਕ ਸੰਚਾਰ, ਨਿਗਰਾਨੀ ਦੀ ਮਜਬੂਤ ਵਿਵਸਥਾ, ਯੋਜਨਾ ਮੁਲਾਂਕਣ ਮਿਸ਼ਨ ਇੰਦਰਧਨੁਸ਼ ਦਾ ਮਹੱਤਵਪੂਰਣ ਘਟਕ ਹਨ।

ਇੰਦਰਧਨੁਸ਼ ਮਿਸ਼ਨ ਦੇ ਲਈ ਰਣਨੀਤੀ

ਮਿਸ਼ਨ ਇੰਦਰਧਨੁਸ਼ - ਦੇਸ਼ ਭਰ ਦੇ ਮਹੱਤਵਪੂਰਣ ਵਿਵਹਾਰਕ ਖੇਤਰਾਂ ਵਿੱਚ ਉੱਚ ਟੀਕਾਕਰਣ ਯਕੀਨੀ ਬਣਾਉਣ ਲਈ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਹੋਵੇਗਾ। ਇਸ ਵਿੱਚ ਉਨ੍ਹਾਂ ਜ਼ਿਲ੍ਹਿਆਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਟੀਕਾਕਰਣ ਘੱਟ ਹੋਇਆ ਹੈ।

ਪ੍ਰਮਾਣ ਅਤੇ ਬਿਹਤਰ ਕਾਰਜ ਪ੍ਰਣਾਲੀ ਉੱਤੇ ਆਧਾਰਿਤ ਵਿਸਥਾਰ ਪੂਰਵਕ ਰਣਨੀਤੀ ਵਿੱਚ ਚਾਰ ਬੁਨਿਆਦੀ ਅੰਗ ਸ਼ਾਮਿਲ ਕੀਤੇ ਜਾਣਗੇ -

(੧) ਸਾਰੇ ਪੱਧਰਾਂ ਉੱਤੇ ਅਭਿਆਨਾਂ/ਸ਼ੈਸ਼ਨਾਂ ਦੀ ਵਿਵਹਾਰਕ ਯੋਜਨਾ ਤਿਆਰ ਕਰਨੀ:- ਨਿਯਮਿਤ ਟੀਕਾਕਰਣ ਸ਼ੈਸ਼ਨ ਦੌਰਾਨ ਲੋੜੀਂਦਾ ਟੀਕਾ ਲਗਾਉਣ ਵਾਲਿਆਂ ਅਤੇ ਸਾਰੇ ਟੀਕਿਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਹਰੇਕ ਜ਼ਿਲ੍ਹੇ ਵਿੱਚ ਸਾਰੇ ਬਲਾਕਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸੂਖਮ ਯੋਜਨਾਵਾਂ ਵਿੱਚ ਸੋਧ ਕਰਨੀ। ਸ਼ਹਿਰੀ ਝੁੱਗੀ ਬਸਤੀਆਂ, ਨਿਰਮਾਣ ਸਥਾਨਾਂ, ਇੱਟ ਭੱਟਿਆਂ, ਖਾਨਾਬਦੋਸ਼ਾਂ ਦਾ ਰਹਿਣ ਦੇ ਸਥਾਨਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਜਿਵੇਂ ੪੦੦,੦੦੦ ਤੋਂ ਵੱਧ ਉੱਚ ਜੋਖਮ ਵਾਲੇ ਸਥਾਨਾਂ ਉੱਤੇ ਬੱਚਿਆਂ ਤਕ ਪਹੁੰਚ ਦੇ ਲਈ ਵਿਸ਼ੇਸ਼ ਯੋਜਨਾ ਤਿਆਰ ਕਰਨੀ।

(੨) ਪ੍ਰਭਾਵੀ ਜਨ-ਸੰਪਰਕ ਅਤੇ ਸਮਾਜਿਕ ਤੌਰ ਤੇ ਸੰਗਠਿਤ ਕਰਨ ਦੇ ਉਪਰਾਲੇ:- ਲੋੜ ਉੱਤੇ ਆਧਾਰਿਤ ਜਨ-ਸੰਪਰਕ ਦੀ ਰਣਨੀਤੀ ਦੇ ਜ਼ਰੀਏ ਟੀਕਾਕਰਣ ਸੇਵਾਵਾਂ ਦੇ ਪ੍ਰਤੀ ਜਾਗਰੂਕਤਾ ਅਤੇ ਮੰਗ ਵਧਾਉਣੀ ਅਤੇ ਜਨ - ਸੰਪਰਕ ਮੀਡੀਆ, ਮੱਧ ਮੀਡੀਆ, ਲੋਕਾਂ ਦੇ ਆਪਸੀ ਸੰਪਰਕ (ਆਈ.ਪੀ.ਸੀ.), ਸਕੂਲ, ਨੌਜਵਾਨਾਂ ਦੇ ਨੈੱਟਵਰਕ ਅਤੇ ਕਾਰਪੋਰੇਟ ਦੇ ਜ਼ਰੀਏ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸਮੁਦਾਇ ਦਾ ਭਾਗੀਦਾਰੀ ਵਧਾਉਣ ਲਈ ਸਮਾਜਿਕ ਤੌਰ ਤੇ ਸੰਗਠਿਤ ਕਰਨ ਦੀਆਂ ਗਤੀਵਿਧੀਆਂ।

(੩) ਸਿਹਤ ਅਧਿਕਾਰੀਆਂ ਅਤੇ ਮੋਢੀ ਕਾਰਕੁੰਨਾਂ ਨੂੰ ਗੰਭੀਰ ਸਿਖਲਾਈ:- ਗੁਣਵੱਤਾ ਵਾਲੀਆਂ ਟੀਕਾਕਰਣ ਸੇਵਾਵਾਂ ਦੇ ਲਈ ਨਿਯਮਿਤ ਟੀਕਾਕਰਣ ਗਤੀਵਿਧੀ ਵਿੱਚ ਸਿਹਤ ਅਧਿਕਾਰੀਆਂ ਅਤੇ ਕਾਰਕੁੰਨਾਂ ਦੀ ਸਮਰੱਥਾ ਨੂੰ ਵਧਾਉਣਾ।

(੪) ਕਾਰਜਬਲ ਦੇ ਜ਼ਰੀਏ ਜ਼ਿੰਮੇਵਾਰੀ ਪੂਰਵਕ ਤੰਤਰ ਵਿਕਸਤ ਕਰਨਾ:- ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੀਕਾਕਰਣ ਦੇ ਲਈ ਜ਼ਿਲ੍ਹਾ ਕਾਰਜਬਲਾਂ ਨੂੰ ਮਜਬੂਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਸ਼ੀਨਰੀ ਦੀ ਜ਼ਿੰਮੇਵਾਰੀ/ਮਾਲਕੀ ਨੂੰ ਵਧਾਉਣਾ ਅਤੇ ਵਾਸਤਵਿਕ ਸਮੇਂ ਦੇ ਅਧਾਰ ਤੇ ਲਾਗੂ ਕਰਨ ਵਿੱਚ ਖਾਮੀਆਂ ਨੂੰ ਸਮਾਪਤ ਕਰਨ ਲਈ ਸੰਯੁਕਤ ਸ਼ੈਸ਼ਨ ਨਿਗਰਾਨੀ ਅੰਕੜਿਆਂ ਦਾ ਉਪਯੋਗ ਕਰਨਾ।

ਦੇਸ਼ ਵਿੱਚ ਨਿਯਮਿਤ ਟੀਕਾਕਰਣ ਕਵਰੇਜ ਵਧਾਉਣ ਵਿੱਚ ਸਹਿਯੋਗਾਤਮਕ ਅਤੇ ਸਹਿ-ਕਿਰੀਆਸ਼ੀਲ ਦ੍ਰਿਸ਼ਟੀਕੋਣ ਨੂੰ ਹੱਲਾਸ਼ੇਰੀ ਦੇਣ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਹੋਰ ਮੰਤਰਾਲਿਆਂ, ਜਾਰੀ ਪ੍ਰੋਗਰਾਮਾਂ ਅਤੇ ਅੰਤਰਰਾਸ਼ਟਰੀ ਸਾਂਝੀਦਾਰਾਂ ਦੇ ਨਾਲ ਸਹਿਯੋਗ ਕਰੇਗਾ।

ਸ੍ਰੋਤ : ਸੀ ਡੈਕ ਹੈਦਰਾਬਾਦ ਕ੍ਰਮ ਸੰਖਿਆ

ਆਖਰੀ ਵਾਰ ਸੰਸ਼ੋਧਿਤ : 9/4/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate