অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ?

ਐਮ ਐਮ ਆਰ ਵੀ ਵੈਕਸੀਨ ਕੀ ਹੈ ?

ਐਮ ਐਮ ਆਰ ਵੀ ਵੈਕਸੀਨ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ), ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ (ਚਿਕਨਪੌਕਸ) ਦੇ ਵਿਰੁੱਧ ਰੱਖਿਆ ਕਰਦੀ ਹੈ। ਇਸ ਵੈਕਸੀਨ ਦੇ ਵਿੱਚ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ), ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ - ਜ਼ੋਸਟਰ ਵਾਇਰਸਾਂ ਦੇ ਕਮਜ਼ੋਰ ਰੂਪ ਹੁੰਦੇ ਹਨ ਜਿਸ ਕਰਕੇ ਬੀਮਾਰੀ ਨਹੀਂ ਹੁੰਦੀ। ਇਹ ਵੈਕਸੀਨ ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹੈ। ਐਮ ਐਮ ਆਰ ਵੀ ਵੈਕਸੀਨ ਤੁਹਾਡੇ ਬੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਮੁਫਤ ਦਿੱਤੀ ਜਾਂਦੀ ਹੈ।

ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ ?

ਐਮ ਐਮ ਆਰ ਵੀ ਵੈਕਸੀਨ ੪ ਸਾਲ ਤੋਂ ੧੨ ਸਾਲ ਤੱਕ ਦੇ ਉਨ੍ਹਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜਿੰਨਾਂ ਨੂੰ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ), ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ (ਚਿਕਨਪੌਕਸ) ਦੇ ਵਿਰੁੱਧ ਰੱਖਿਆ ਦੀ ਲੋੜ ਹੈ। ਇਹ ਵੈਕਸੀਨ ਨੇਮਕ ਤੌਰ ਤੇ ਇੱਕ ਖੁਰਾਕ ਦੀ ਤਰ੍ਹਾਂ ਕਿੰਡਰਗਾਰਟਨ ਜਾਣ ਦੀ ਉਮਰ ਦੇ ਬੱਚਿਆਂ ਨੂੰ 4 ਸਾਲ ਦੀ ਉਮਰ ਤੇ ਸ਼ੁਰੂਆਤ ਕਰਕੇ ਦਿਤੀ ਜਾਂਦੀ ਹੈ। ਇੰਨ੍ਹਾਂ ਵਿੱਚੋਂ ਜਿਆਦਾਤਰ ਬੱਚਿਆਂ ਨੂੰ ਉਨ੍ਹਾਂ ਦੇ ਪਹਿਲੇ ਜਨਮ ਦਿਨ ਤੇ ਜਾਂ ਉਸ ਤੋਂ ਬਾਅਦ ਐਮ ਐਮ ਆਰ ਅਤੇ ਵੈਰੀਸੈਲਾ ਵੈਕਸੀਨ ਦੀ ਇੱਕ ਖੁਰਾਕ ਵੱਖ ਵੱਖ ਟੀਕਿਆਂ ਦੀ ਤਰ੍ਹਾਂ ਮਿਲ ਚੁਕੀ ਹੋਣੀ ਹੈ। ਐਮ ਐਮ ਆਰ ਵੀ ਵੈਕਸੀਨ ਦੀ ਖੁਰਾਕ ਤੁਹਾਡੇ ਬੱਚੇ ਨੂੰ ਇੰਨਾਂ ੪ ਬੀਮਾਰੀਆਂ ਦੇ ਵਿਰੁੱਧ ਵਧੇਰੀ ਸੁਰੱਖਿਆ ਪ੍ਰਦਾਨ ਕਰਦੀ ਹੈ।

ਵੈਕਸੀਨ ਦੇ ਕੀ ਲਾਭ ਹਨ ?

ਇਹ ਵੈਕਸੀਨ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ), ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ (ਚਿਕਨਪੌਕਸ) ਜੋ ਕਿ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀਆਂ ਹੁੰਦੀਆਂ ਹਨ ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਤੁਸੀਂ ਆਪਣੇ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਵੈਕਸੀਨ ਲਗਵਾਉਣਾ ਖਸਰਾ, ਕੰਨ ਪੇੜੇ (ਮੰਪਸ), ਰੁਬੈਲਾ ਜਾਂ ਵੈਰੀਸੈਲਾ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਐਮ ਐਮ ਆਰ ਵੀ ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਵੈਕਸੀਨ ਦੇ ਲਗਭਗ ੧ ਤੋਂ ੨ ਹਫਤੇ ਬਾਦ ਹਲਕਾ ਬੁਖਾਰ,ਰੈਸ਼ ਅਤੇ ਗੱਲ੍ਹਾਂ ਜਾਂ ਗਲੇ ਵਿੱਚ ਸੋਜ ਵਾਪਰ ਸਕਦੀ ਹੈ। ਜਿਆਦਾ ਗੰਭੀਰ ਜਟਿਲਤਾਵਾਂ ਵਿੱਚ ਖੂਨ ਦੇ ਉਨ੍ਹਾਂ ਸੈਲਾਂ,ਜੋ ਖੂਨ ਨੂੰ ਵੱਗਣ ਤੋਂ ਰੋਕਦੇ ਹਨ, ਵਿੱਚ ਅਸਥਾਈ ਗਿਰਾਵਟ ਅਤੇ ਏਨਸਿਫਾਲਾਇਟਸ, ਦਿਮਾਗ ਦੀ ਸੋਜ (੧ ਮਿਲੀਅਨ ਵਿੱਚ ਲਗਭਗ ੧ ਬੱਚਾ) ਸ਼ਾਮਲ ਹੋ ਸਕਦੇ ਹਨ। ਖਸਰੇ ਤੋਂ ਏਨਸਿਫਾਲਾ ਇਟਸ ਹੋਣ ਦੀ ਸੰਭਾਵਨਾ ੧,੦੦੦ ਵਿੱਚ ੧ ਹੈ, ਜੋ ਕਿ ਵੈਕਸੀਨ ਕਰਕੇ ਹੋਣ ਨਾਲੋਂ ਕਿਧਰੇ ਵੱਧ ਹੈ। ਐਮ ਐਮ ਆਰ ਵੀ ਵੈਕਸੀਨ ਤੋਂ ਬਾਅਦ ਇੰਨਾਂ ਗੰਭੀਰ ਪ੍ਰਤੀਕ੍ਰਿਆਵਾਂ ਦੇ ਜੋਖਮਾਂ ਨੂੰ ਸਾਬਤ ਨਹੀਂ ਕੀਤਾ ਗਿਆ ਹੈ ਪਰ ਇੰਨਾਂ ਦੇ ਐਮ ਐਮ ਆਰ ਵੈਕਸੀਨਾਂ ਲਈ ਉੱਤੇ ਰਿਪੋਰਟ ਕੀਤੇ ਗਏ ਜੋਖਮਾਂ ਵਰਗੇ ਹੀ ਹੋਣ ਦੀ ਆਸ਼ਾ ਕੀਤੀ ਜਾਂਦੀ ਹੈ।

ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ?

ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੇ ਨਾਲ ਗੱਲ ਕਰੋ :-

(੧) ਨੂੰ ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ), ਰੁਬੈਲਾ (ਜਰਮਨ ਖਸਰਾ) ਅਤੇ  ਵੈਰੀਸੈਲਾ (ਚਿਕਨਪੌਕਸ) ਵੈਕਸੀਨ ਦੀ ਪਹਿਲਾਂ ਦਿੱਤੀ ਗਈ ਖੁਰਾਕ ਜਾਂ ਨਿਓਮਾਈਸਨ ਸਮੇਤ ਵੈਕਸੀਨ ਦੇ ਕਿਸੇ ਅੰਸ਼ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਪ੍ਰਤੀਕ੍ਰਿਆ ਹੋਈ ਹੈ|

(੨) ਦਾ ਸਰੀਰ ਨੂੰ ਬੀਮਾਰੀ ਤੋਂ ਬਚਾਉਣ ਵਾਲਾ ਸਿਸਟਮ ਬੀਮਾਰੀ ਜਾਂ ਮੈਡੀਕਲ ਇਲਾਜ ਕਰਕੇ ਕਮਜ਼ੋਰ ਹੈ| 

(੩) ਦਾ ਪਿਛਲੇ ੧੨ ਮਹੀਨਿਆਂ ਦੇ ਵਿੱਚ ਖੂਨ ਬਦਲੀ ਕੀਤਾ ਗਿਆ ਹੈ ਜਾਂ ਉਸਨੂੰ ਖੂਨ ਤੋਂ ਬਣੇ ਪਦਾਰਥ ਦਿੱਤੇ ਗਏ ਹਨ।

(੪) ਦੇ ਪਲੈਟਲਟਸ, ਖੂਨ ਨੂੰ ਵੱਗਣ ਤੋਂ ਰੋਕਣ ਵਾਲੇ ਖੂਨ ਦੇ ਸੈਲ, ਵਿੱਚ ਐਮ ਐਮ ਆਰ ਵੀ ਵੈਕਸੀਨ ਦੀ ਪਹਿਲਾਂ ਦਿੱਤੀ ਗਈ ਖੁਰਾਕ ਦਿੱਤੇ ਜਾਣ ਤੋਂ ਬਾਅਦ ਬਿਨਾਂ ਕਿਸੇ ਹੋਰ ਕਾਰਨ ਦੀ ਪਛਾਣ ਕੀਤੇ ਗਏ, ਗਿਰਾਵਟ ਆਈ ਹੈ।

(੫) ਨੂੰ ਕਿਰਿਆਸ਼ੀਲ ਇਲਾਜ ਨਾ ਕੀਤਾ ਗਿਆ ਤਪਦਿਕ ਹੈ ਜਾਂ ਗਰਭਵਤੀ ਹੈ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਸਰੋਤ : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 8/20/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate