অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ),ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ (ਚਿਕਨਪੌਕਸ) ਕੀ ਹਨ?

ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ),ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ (ਚਿਕਨਪੌਕਸ) ਕੀ ਹਨ?

ਖਸਰਾ (ਮੀਜ਼ਲਜ਼), ਕੰਨ ਪੇੜੇ (ਮੰੰਮਪਸ), ਰੁਬੈਲਾ (ਜਰਮਨ ਖਸਰਾ) ਅਤੇ ਵੈਰੀਸੈਲਾ (ਚਿਕਨਪੌਕਸ) ਵਾਇਰਸ ਕਰਕੇ ਹੋਣ ਵਾਲੀਆਂ ਬੀਮਾਰੀਆਂ ਹਨ। ਇਹ ਵਾਇਰਸ ਵਿਗਾੜ ਗ੍ਰਸਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਦੇ ਨਾਲ ਹਵਾ ਦੇ ਰਾਹੀਂ ਅਸਾਨੀ ਦੇ ਨਾਲ ਫੈਲਦੇ ਹਨ। ਤੁਸੀਂ ਵਿਗਾੜ ਗ੍ਰਸਤ ਹੋ ਸਕਦੇ ਹੋ ਜਦੋਂ ਤੁਸੀਂ ਵਾਇਰਸ ਨਾਲ ਦੂਸ਼ਿਤ ਹਵਾ ਨੂੰ ਸਾਹ ਰਾਹੀਂ ਅੰਦਰ ਲੈਂਦੇ ਹੋ ਜਾਂ ਕਿਸੇ ਤਲ ਨੂੰ ਸਪਰਸ਼ ਕਰਦੇ ਹੋ। ਵਾਇਰਸ ਵਿਗਾੜ ਗ੍ਰਸਤ ਵਿਅਕਤੀ ਦੀ ਥੁੱਕ ਦੇ ਨਾਲ ਸੰਪਰਕ ਵਿੱਚ ਆਉਣ ਰਾਹੀਂ ਫੈਲ ਸਕਦੇ ਹਨ ਜਿਵੇਂ ਕਿ ਭੋਜਨ, ਪੇਯ ਪਦਾਰਥ ਜਾਂ ਸਿਗਰੇਟ ਸਾਂਝੇ ਕਰਨ ਨਾਲ ਜਾਂ ਚੁੰਮਣ ਨਾਲ। ਵੈਰੀਸੈਲਾ (ਚਿਕਨਪੌਕਸ), ਵੈਰੀਸੈਲਾ ਦੇ ਛਾਲਿਆਂ ਦੇ ਦ੍ਰਵ ਦੇ ਨਾਲ ਸੰਪਰਕ ਵਿੱਚ ਆਉਣ ਨਾਲ ਵੀ ਫੈਲ ਸਕਦਾ ਹੈ।

ਖਸਰਾ (ਮੀਜ਼ਲਜ਼)

ਜਿਨਾਂ ਨੂੰ ਰੇਡ ਮੀਜ਼ਲਜ਼ ਵੀ ਕਿਹਾ ਜਾਂਦਾ ਹੈ, ਕਰਕੇ ਬੁਖਾਰ, ਛਪਾਕੀ, ਜ਼ੁਕਾਮ ਵਰਗੇ ਲੱਛਣ ਅਤੇ ਲਾਲ, ਜਲਣ ਵਾਲੀਆਂ ਅੱਖਾਂ ਜੋ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੋ ਸਕਦੀਆਂ ਹਨ। ਇਸ ਕਰਕੇ ਕੰਨਾਂ ਜਾਂ ਫੇਫੜਿਆਂ (ਨਿਮੋਨਿਯਾ) ਦੇ ਵਿਗਾੜ ਹੋ ਸਕਦੇ ਹਨ। ਜਿਆਦਾ ਗੰਭੀਰ ਜਟਿਲਤਾਵਾਂ, ੧,੦੦੦ ਵਿੱਚੋਂ ੧ ਵਿਅਕਤੀ ਵਿੱਚ ਵਾਪਰਨ ਵਾਲੀਆਂ, ਵਿੱਚ ਏਨਸਿਫਾਲਾਇਟਸ, ਦਿਮਾਗ ਦੀ ਸੋਜ ਅਤੇ ਜਲਨ, ਸ਼ਾਮਲ ਹਨ। ਇਸ ਕਰਕੇ ਦੌਰੇ, ਬੋਲਾਪਨ ਜਾਂ ਦਿਮਾਗ ਦਾ ਸਥਾਈ ਨੁਕਸਾਨ ਹੋ ਸਕਦਾ ਹੈ। ਮੀਜ਼ਲਜ਼ ਵਾਲੇ ੩,੦੦੦ ਲੋਕਾਂ ਵਿੱਚੋਂ ਲਗਭਗ ਇੱਕ ਦੀ ਜਟਿਲਤਾਵਾਂ ਕਰਕੇ ਮੌਤ ਹੋ ਸਕਦੀ ਹੈ।

ਕੰਨ ਪੇੜਿਆਂ (ਮੰੰਮਪਸ)

ਕਰਕੇ ਬੁਖਾਰ, ਸਿਰਦਰਦ,ਅਤੇ ਥੁੱਕ ਸੰਬੰਧੀ ਗ੍ਰੰਥੀਆਂ ਅਤੇ ਗੱਲ੍ਹਾਂ ਵਿੱਚ ਸੋਜ ਹੁੰਦੀ ਹੈ।ਜਿਆਦਾ ਗੰਭੀਰ ਜਟਿਲਤਾਵਾਂ ਵਿੱਚ ਏਨਸਿਫਾਲਾਇਟਸ ਸ਼ਾਮਲ ਹੈ। ਕੰਨ ਪੇੜਿਆਂ ਵਾਲੇ ੨੦ ਲੋਕਾਂ ਵਿੱਚੋਂ ਲਗਭਗ ੧ ਨੂੰ ਕੰਨ ਪੇੜਿਆਂ ਵਾਲਾ ਮੇਨਿਨਜਾਈਟਸ, ਦਿਮਾਗ ਦੀ ਝਿੱਲੀ ਦੀ ਸੋਜਦਾ ਵਿਗਾੜ, ਹੋਏਗਾ। ਕੰਨ ਪੇੜਿਆਂ ਕਰਕੇ ਅਸਥਾਈ ਬੋਲਾਪਣ ਵੀ ਹੋ ਸਕਦਾ ਹੈ। ਸਥਾਈ ਬੋਲਾਪਣ ਕੰਨ ਪੇੜਿਆਂ ਵਾਲੇ ੨੦,੦੦੦ ਲੋਕਾਂ ਵਿੱਚੋਂ ੧ ਤੋਂ ਘੱਟ ਵਿੱਚ ਵਾਪਰਦਾ ਹੈ। ੪ ਬਾਲਗ ਆਦਮੀਆਂ ਅਤੇ ਕਿਸ਼ੋਰ ਮੁੰਡਿਆਂ ਵਿੱਚੋਂ ਲਗਭਗ ੧ ਵਿੱਚ ਆਂਡਾਂ ਦੀ ਦੁਖਦਾਇਕ ਸੋਜ ਵਿਕਸਤ ਹੋਏਗੀ।

ਰੁਬੈਲਾ

ਜਿਸ ਨੂੰ ਜਰਮਨ ਖਸਰੇ ਦੀ ਤਰ੍ਹਾਂ ਵੀ ਜਾਣਿਆ ਜਾਂਦਾ ਹੈ, ਅਣਜੰਮੇ ਬੱਚੇ ਦੇ ਵਿੱਚ ਬੋਲੇਪਣ, ਅੱਖਾਂ ਦੀਆਂ ਸਮੱਸਿਆਵਾਂ, ਦਿਲ ਦੇ ਨੁਕਸ, ਜਿਗਰ ਦੇ ਨੁਕਸਾਨ ਅਤੇ ਦਿਮਾਗ ਦੇ ਨੁਕਸਾਨ, ਸਮੇਤ ਕਈ ਗੰਭੀਰ ਜਟਿਲਤਾਵਾਂ ਅਤੇ ਜਨਮ ਸੰਬੰਧੀ ਨੁਕਸਾਂ ਦਾ ਕਾਰਨ ਬਣ ਸਕਦਾ ਹੈ। ਇਸ ਨੂੰ ਕੰਨਜੈਨੀਟਲ ਰੁਬੈਲਾ ਸਿੰਨਡਰੋਮ ਕਿਹਾ ਜਾਂਦਾ ਹੈ। ਇਹ ਉਨ੍ਹਾਂ ਔਰਤਾਂ ਦੇ ਪੈਦ ਹੋਣ ਵਾਲੇ ੧੦ ਬੱਚਿਆਂ ਵਿੱਚੋਂ ਲਗਭਗ ੯ ਬੱਚਿਆਂ ਵਿੱਚ ਹੁੰਦਾ ਹੈ ਜੋ ਆਪਣੇ ਗਰਭ ਦੇ ਪਹਿਲੇ ੩ ਮਹੀਨਿਆਂ ਵਿੱਚ ਇਸ ਵਾਰਿਸ ਦੇ ਨਾਲ ਗ੍ਰਸਤ ਹੋ ਗਈਆਂ ਸਨ। ਰੁਬੈਲਾ ਕਰਕੇ ਗਰਭਪਾਤ ਹੋ ਸਕਦਾ ਹੈ ਜਾਂ ਮਰੇ ਹੋਏ ਬੱਚੇ ਵੀ ਪੈਦਾ ਹੋ ਸਕਦੇ ਹਨ।

ਵੈਰੀਸੈਲਾ (ਚਿਕਨਪੌਕਸ) ਵੈਰੀਸੈਲਾ

ਜ਼ੋਸਟਰ ਵਾਇਰਸ ਕਰਕੇ ਹੋਣ ਵਾਲਾ ਵਿਗਾੜ ਹੈ। ਚਿਕਨਪੌਕਸ ਵਾਲੇ ਬੱਚਿਆਂ ਨੂੰ ਔਸਤਨ ੩੫੦ ਲਾਲ, ਖਾਰਸ਼ ਵਾਲੇ ਛਾਲੇ ਹੋ ਸਕਦੇ ਹਨ। ਨਵਜੰਮੇ ਬੱਚਿਆਂ,ਕਿਸ਼ੋਰਾਂ, ਬਾਲਗਾਂ, ਗਰਭਵਤੀ ਔਰਤਾਂ ਅਤੇ ਉਨ੍ਹਾਂ ਲੋਕਾਂ ਵਿੱਚ, ਜਿੰਨਾਂ ਦੀ ਸਰੀਰ ਨੂੰ ਬੀਮਾਰੀ ਤੋਂ ਬਚਾਉਣ ਵਾਲੀ ਪ੍ਰਣਾਲੀ ਕਮਜ਼ੋਰ ਹੈ, ਵਿਗਾੜ ਜਿਅਦਾ ਤੀਬਰ ਹੁੰਦਾ ਹੈ। ਚਿਕਨਪੌਕਸ ਤੋਂ ਹੋਣ ਵਾਲੀਆਂ ਜਟਿਲਤਾਵਾਂ ਵਿੱਚ ਨਿਮੋਨੀਆ, ਏਨਸਿਫਾਲਾਇਟਸ ਅਤੇ ਬੈਰਟੀਰੀਆ ਕਰਕੇ ਹੋਣ ਵਾਲੇ ਚਮੜੀ ਦੇ ਵਿਗਾੜ ਸ਼ਾਮਲ ਹਨ।ਏਨਸਿਫਾਲਾਇਟਸ ਕਰਕੇ ਦੌਰੇ, ਬੋਲਾਪਨ ਜਾਂ ਦਿਮਾਗ ਦਾ ਸਥਾਈ ਨੁਕਸਾਨ ਹੋ ਸਕਦਾ ਹੈ। ੩,੦੦੦ ਬਾਲਗਾਂ ਵਿੱਚੋਂ ਲਗਭਗ ੧ ਦੀ ਵਿਗਾੜ ਕਰਕੇ ਮੌਤ ਹੋ ਜਾਏਗੀ।

ਗਰਭ ਦੇ ਸ਼ੁਰੂ ਵਿੱਚ ਵਿਗਾੜ ਦਾ ਨਤੀਜਾ ਬੱਚੇ ਦਾ ਜਨਮ ਦੇ ਸਮੇਂ ਵਾਲੇ ਨੁਕਸਾਂ ਨਾਲ ਪੈਦਾ ਹੋ ਸਕਦਾ ਹੈ। ਇਸ ਨੂੰ ਕੰਨਜੈਨੀਟਲ ਵੈਰੀਸੈਲਾ ਸਿੰਨਡਰੋਮ (ਸੀ ਵੀ ਐਸ) (ਛੜਸ਼) ਕਿਹਾ ਜਾਂਦਾ ਹੈ। ਹਾਲਾਂਕਿ ਇਹ ਜਟਿਲਤਾ ਵਿਰਲੀ ਹੈ, ਇਸ ਦੇ ਸ਼ਿਕਾਰ ਬੱਚਿਆਂ ਦਾ ਜਨਮ ਦੇ ਸਮੇਂ ਘੱਟ ਭਾਰ, ੳੁਨ੍ਹਾਂ ਦੀ ਚਮੜੀ ਤੇ ਨਿਸ਼ਾਨ, ਅਤੇ ਉਨ੍ਹਾਂ ਦੀਆਂ ਲੱਤਾਂ - ਬਾਹਵਾਂ, ਅੱਖਾਂ ਅਤੇ ਦਿਮਾਗ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਚਿਕਨਪੌਕਸ ਕਰਕੇ ਗਰਭਪਾਤ ਹੋ ਸਕਦਾ ਜਾਂ ਮਰੇ ਹੋਏ ਬੱਚੇ ਵੀ ਪੈਦਾ ਹੋ ਸਕਦੇ ਹਨ। ਇਹ ਬੀਮਾਰੀਆਂ ਬਚਪਨ ਦੇ ਨੇਮਕ ਇਮਿਊਨਾਈਜ਼ੇਸ਼ਨ ਕਰਕੇ ਹੁਣ ਬੀ.ਸੀ. ਵਿੱਚ ਵਿਰਲੀਆਂ ਹਨ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲ ਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।

ਸਰੋਤ : ਏ ਬੂਕਸ ਓਨ੍ਲਿਨੇ



© 2006–2019 C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate