ਹਾਂ।12 ਮਹੀਨਿਆਂ ਤੋਂ ਘੱਟ ਉਮਰ ਦੇ ਬਾਲਕ ਯੂਵੀ ਰੇਡੀਏਸ਼ਨ ਅਤੇ ਗਰਮੀ ਪ੍ਰਤੀ ਖਾਸ ਕਰਕੇ ਸੰਵੇਦਨਸ਼ੀਲ ਹੁੰਦੇ ਹਨ।12 ਮਹੀਨਿਆਂ ਤੋਂ ਘੱਟ ਉਮਰ ਦੇ ਬਾਲਕਾਂ ਨੂੰ ਧੁੱਪ ਤੋਂ ਬਾਹਰ ਰੱਖਣ ਸਭ ਤੋਂ ਸੁਰੱਖਿਅਤ ਹੈ। ਜੇ ਤੁਸੀਂ ਬਾਹਰ ਹੋਵੋਗੇ ਤਾਂ ਆਪਣੇ ਬੱਚੇ ਲਈ ਛਾਂ ਲੱਭੋ ਜਾਂ ਬਣਾਉਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਬਚੇ ਲਈ ਧੁੱਪ ਵਿੱਚ ਰਹਿਣਾ ਜ਼ਰੂਰੀ ਹੈ, ਤਾਂ ਤੁਸੀਂ ਚਮੜੀ ਦੇ ਉਨ੍ਹਾਂ ਛੱਟੇ ਖੇਤਰਾਂ ਤੇ ਸੱਨਸਕ੍ਰੀਨ ਲਗਾ ਸਕਦੇ ਹੋ ਜਿਹੜੇ ਕਪੜਿਆਂ ਜਾਂ ਟੋਪੀ ਨਾਲ ਢੱਕੇ ਹੋਏ ਨਹੀਂ ਹਨ। ਸੱਨਸਕ੍ਰੀਨਾਂ ਨੂੰ 6 ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ ਤੇ ਵਰਤੋ। ਆਪਣੇ ਬੱਚੇ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਜਾਂ ਉਸ ਨੂੰ ਜਿਆਦਾ ਗਰਮ ਨਾ ਹੋਣ ਦਿਓ। ਆਪਣਾ ਦੁੱਧ ਜਾਂ ਹਰ ਘੰਟੇ ਕੁ ਬਾਅਦ ਪੀਣ ਲਈ ਕੁਝ ਪੇਸ਼ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਵਿੱਚ ਗਰਮ ਮੌਸਮ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ। ਆਪਣੇ ਬੱਚੇ ਨੂੰ ਕਦੀ ਵੀ ਗੱਡੀ ਵਿੱਚ ਇਕੱਲਾ ਨਾ ਛੱਡੋ।
ਕੀ ਮੈਨੂੰ ਧੁੱਪ ਤੋਂ ਆਪਣੇ ਬੱਚੇ ਦੀਆਂ ਅੱਖਾਂ ਦੀ ਰੱਖਿਆ ਕਰਨੀ ਚਾਹੀਦੀ ਹੈ?
ਹਾਂ।ਜਿਹੜੀਆਂ ਯੂਵੀ ਕਿਰਨਾਂ ਤੁਹਾਡੇ ਬੱਚੇ ਦੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਉਹੀ ਉਨ੍ਹਾਂ ਦੀਆਂ ਅੱਖਾਂ ਨੂੰ ਵੀ ਜ਼ਖਮੀ ਕਰ ਸਕਦੀਆਂ ਹਨ। ਨਿਆਣਿਆਂ ਅਤੇ ਬੱਚਿਆਂ ਨੂੰ ਖਾਸ ਕਰਕੇ ਖਤਰਾ ਹੈ। ਧੁੱਪ ਦੀਆਂ ਐਨਕਾਂ ਲਈ ਮਾਪਦੰਡ ਸੁਧਰ ਗਏ ਹਨ, ਅਤੇ ਜਿਆਦਾਤਰ ਬਰੈਂਡ ਅਲਟ੍ਰਾਵਾਇਲਟ ਕਿਰਨਾਂ ਨੂੰ ਰੋਕਣ ਜਾਂ ਉਨ੍ਹਾਂ ਨੂੰ ਪ੍ਰਤੀਬਿੰਬਤ ਕਰਨ ਵਿੱਚ ਕਾਰਗਰ ਹਨ। ਅਜਿਹੀਆਂ ਐਨਕਾਂ ਲੱਭੋ ਜਿਹੜੀਆਂ 99 ਤੋਂ 100 ਪ੍ਰਤੀਸ਼ਤ ਯੂਵੀਏ ਅਤੇ ਯੂਵੀਬੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਐਨਕਾਂ ਖਰੀਦਣ ਵੇਲੇ, ਦੇਖੋ ਕਿ ਉਹ ਅੱਖਾਂ ਨੂੰ ਕਿੰਨੀ ਚੰਗੀ ਤਰ੍ਹਾਂ ਢੱਕਦੀਆਂ ਹਨ। ਵੱਡੇ ਸ਼ੀਸ਼ੇ, ਚੰਗੀ ਤਰ੍ਹਾਂ ਫਿਟ ਹੋਣ ਵਾਲੀਆਂ ਐਨਕਾਂ ਅਤੇ ਅੱਖਾਂ ਨੂੰ ਪੂਰੀ ਤਰ੍ਹਾਂ ਢੱਕਣ ਵਾਲਾ ਡਿਜ਼ਾਇਨ ਸਭ ਅੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਯੂਵੀ ਕਿਰਨਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੇ ਹਨ। ਆਪਣੇ ਪਲਾਸਟਿਕ ਜਾਂ ਕੱਚ ਦੇ ਸਾਫ, ਨਜ਼ਰ ਨੂੰ ਠੀਕ ਕਰਨ ਵਾਲੇ ਲੈਂਸਾਂ ਦੀ ਵੀ ਯੂਵੀ ਸੁਰੱਖਿਆ ਲਈ ਜਾਂਚ ਕਰਵਾਓ।
ਦੂਸਰੇ ਖਤਰੇ ਕਿਹੜੇ ਹਨ?
ਚਮੜੀ ਦਾ ਕੈਂਸਰ ਚਮੜੀ ਦੀ ਕਿਸੇ ਵੀ ਕਿਸਮ ਵਿੱਚ ਵਿਕਸਤ ਹੋ ਸਕਦਾ ਹੈ। ਗੋਰੀ ਚਮੜੀ ਵਾਲੇ ਅਤੇ/ਜਾਂ ਬਲੌਂਡ ਜਾਂ ਲਾਲ ਵਾਲਾਂ ਵਾਲੇ ਬੱਚਿਆਂ ਦੇ ਨਾਲ ਜਿਆਦਾ ਸਾਵਧਾਨ ਰਹੋ। ਉਨ੍ਹਾਂ ਦੀ ਸੜਨ ਦੀ ਸੰਭਾਵਨਾ ਜਿਆਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦੇ ਦੌਰਾਨ ਚਮੜੀ ਦਾ ਕੈਂਸਰ ਵਿਕਸਤ ਕਰਨ ਦਾ ਸਭ ਤੋਂ ਵੱਧ ਖਤਰਾ ਹੈ। ਸੂਰਜ ਦੀਆਂ ਨੁਕਸਾਨ ਪਹੁੰਚਾਉਣ ਵਾਲੀਆਂ ਜਿਅਦਾਤਰ ਯੂਵੀ ਕਿਰਨਾਂ ਬੱਦਲਾਂ ਦੇ ਕਵਰ ਅਤੇ ਧੁੰਦ ਵਿੱਚੋਂ ਆਰ-ਪਾਰ ਲੰਘ ਸਕਦੀਆਂ ਹਨ, ਇਸ ਕਰਕੇ ਜੇ ਬੱਦਲ ਹੋਣ ਜਾਂ ਗਰਮੀ ਮਹਿਸੂਸ ਨਾ ਹੋਏ ਤਾਂ ਵੀ ਆਪਣੇ ਬੱਚੇ ਦੀ ਰੱਖਿਆ ਕਰਨਾ ਯਾਦ ਰੱਖੋ। ਯੂਵੀ ਕਿਰਨਾਂ ਸਾਡੇ ਆਸੇ ਪਾਸੇ ਦੇ ਬਹੁਤ ਸਾਰੇ ਸਤਹਾਂ ਤੋਂ ਪ੍ਰਤੀਬਿੰਬਤ ਹੁੰਦੀਆਂ ਹਨ। ਸੂਰਜ ਦੀਆਂ ਯੂਵੀ ਕਿਰਨਾਂ ਦਾ 80 ਪ੍ਰਤੀਸ਼ਤ ਤੱਕ ਬਰਫ ਤੋਂ ਪ੍ਰਤੀਬਿੰਬਤ ਹੋ ਸਕਦਾ ਹੈ। ਕੰਕਰੀਟ, ਰੇਤ ਅਤੇ ਪਾਣੀ 20 ਪ੍ਰਤੀਸ਼ਤ ਤੋਂ ਘੱਟ ਪ੍ਰਤੀਬਿੰਬਤ ਕਰਦੇ ਹਨ। ਬੱਚਿਆਂ ਨੂੰ ਹਰ ਸਮੇਂ ਸੂਰਜ ਤੋਂ ਸਚੇਤ ਰਹਿਣ ਦੀ ਲੋੜ ਹੈ ਭਾਵੇਂ ਉਹ ਬਾਹਰ ਸਕੀਇੰਗ ਕਰ ਰਹੇ ਹੋਣ, ਤੈਰ ਰਹੇ ਹੋਣ, ਖੇਡ ਜਾਂ ਸੈਰ ਕਰ ਰਹੇ ਹੋਣ।
ਸੂਰਜ ਤੋਂ ਸੁਰੱਖਿਆ ਲਈ ਕਿਹੜੇ ਹੋਰ ਟੋਟਕੇ ਹਨ?
- ਬਸੰਤ ਦੇ ਅਖੀਰ ਤੋਂ ਲੈਕੇ ਪੱਤਝੜ ਦੀ ਸ਼ੁਰੂਆਤ ਤੱਕ ਹਰ ਦਿਨ ਸੂਰਜ ਤੋਂ ਚਮੜੀ ਦੀ ਰੱਖਿਆ ਕਰੋ।
- ਹਰ ਸਮੇਂ ਆਪਣੇ ਬੱਚੇ ਦੀ ਚਮੜੀ ਦੀ ਰੱਖਿਆ ਕਰੋ, ਅਤੇ ਦਿਨ ਦੇ ਸਭ ਤੋਂ ਗਰਮ ਸਮੇਂ (ਸਵੇਰੇ 10 ਵਜੇ ਤੋਂ ਸ਼ਾਮ 4 ਵਜੇ) ਦੌਰਾਨ ਅੰਦਰ ਜਾਂ ਛਾਂ ਵਿੱਚ ਰਹਿਣ ਦੀ ਕੋਸ਼ਿਸ਼ ਕਰੋ।
- ਜੇ ਤੁਹਾਨੂੰ ਰੱਖਿਅਕ ਕਪੜਿਆਂ ਤੋਂ ਬਿਨਾਂ ਧੁੱਪ ਵਿੱਚ ਬਾਹਰ ਜਾਣਾ ਪੈਂਦਾ ਹੈ, ਤਾਂ ਸੱਨਸਕ੍ਰੀਨ ਵਰਤੋ। ਉਸ ਨੂੰ ਕੰਨਾਂ, ਨੱਕ ਅਤੇ ਗਰਦਨ
ਤੇ ਲਗਾਉਣਾ ਨਾ ਭੁੱਲੋ।
- ਸੱਨਸਕ੍ਰੀਨ ਧੁੱਪ ਨਾਲ ਸੰਪਰਕ ਦੀਆਂ ਅਵਧੀਆਂ ਦੌਰਾਨ ਰੱਖਿਆ ਨੂੰ ਵਧਾਉਣ ਲਈ ਇਛਿੱਤ ਹੈ - ਧੁੱਪ ਨਾਲ ਸੰਪਰਕ ਦੇ ਸਮੇਂ ਨੂੰ
ਵਧਾਉਣ ਲਈ ਨਹੀਂ।
- ਆਪਣੇ ਬੱਚੇ ਨੂੰ ਧੁੱਪ ਤੋਂ ਹਟਾਉਣ ਲਈ ਧੁੱਪ ਕਰਕੇ ਚਮੜੀ ਦੇ ਸੜਨ ਦੇ ਚਿੰਨ੍ਹਾਂ ਦਾ ਇੰਤਜ਼ਾਰ ਨਾ ਕਰੋ। ਧੁੱਪ ਕਰਕੇ ਚਮੜੀ ਦਾ ਸੜਨਾ
ਆਮਤੌਰ ਤੇ 6 ਤੋਂ 24 ਘੰਟਿਆਂ ਤੱਕ ਦਿਖਾਈ ਨਹੀਂ ਦਿੰਦਾ।
- ਸਾਉਲਾ ਹੋਣਾ ਸੂਰਜ ਦੀਆਂ ਕਿਰਨਾਂ ਵਿਰੁੱਧ ਕਾਫੀ ਸੁਰੱਖਿਆ ਪ੍ਰਦਾਨ ਨਹੀਂ ਕਰਦਾ। ਅਸਲ ਵਿੱਚ, ਸਾਉਲਾ ਹੋਣ ਦਾ ਮਤਲਬ ਹੈ ਕਿ ਤੁਹਾਡੀ ਚਮੜੀ ਨੂੰ ਪਹਿਲਾਂ ਹੀ ਯੂਵੀ ਰੇਡੀਏਸ਼ਨ ਦੁਆਰਾ ਨੁਕਸਾਨ ਹੋ ਚੁਕਿਆ ਹੈ।
- ਆਪਣੇ ਬੱਚਿਆਂ ਨੂੰ ਸੂਰਜ ਤੋਂ ਸਚੇਤ ਰਹਿਣਾ ਅਤੇ ਧੁੱਪ ਨਾਲ ਆਪਣੇ ਸੰਪਰਕ ਵਿਰੁੱਧ ਆਪਣੀ ਰੱਖਿਆ ਕਰਨਾ ਸਿਖਾਓ।
- ਆਪਣੇ ਬੱਚੇ ਨੂੰ ਖੂਬ ਸਾਰਾ ਪਾਣੀ ਪੀਣ ਲਈ ਉਤਸ਼ਾਹਤ ਕਰੋ।
- ਕਮਰੇ ਦੇ ਅੰਦਰ ਵਰਤੇ ਜਾਣ ਵਾਲੇ ਰੰਗ ਸਾਉਲਾ ਕਰਨ ਵਾਲੇ ਬੈੱਡ ਅਤੇ/ਜਾਂ ਸੱਨ ਲੈਂਪ ਪ੍ਰਾਂਤੀਏ ਕਾਨੂੰਨ ਦੂਆਰਾ ਨਿਯਮਿਤ ਹਨ ਜੋ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ।ਕਿਸੇ ਵੀ ਉਮਰ ਤੇ, ਇਹ ਉਪਕਰਨ ਤੁਹਾਡੀ ਚਮੜੀ ਨੂੰ ਉਸੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ ਜਿਵੇਂ ਕਿ ਸੂਰਜ ਤੋਂ ਆਉਣ ਵਾਲੀ ਯੂਵੀ ਰੇਡੀਏਸ਼ਨ ਕਰਦੀ ਹੈ।