ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਪਾਣੀ ਦੀ ਫਲੋਰੀਡੇਸ਼ਨ / ਪਾਣੀ ਦੀ ਫਲੋਰੀਡੇਸ਼ਨ ਸੰਬੰਧੀ ਤੱਥ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪਾਣੀ ਦੀ ਫਲੋਰੀਡੇਸ਼ਨ ਸੰਬੰਧੀ ਤੱਥ

ਸਹੀ ਮਾਤਰਾਵਾਂ ਵਿਵਿੱਚ ਫਲੋਰਾਇਡ ਦੇ ਦੰਦਾਂ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਹੁੰਦੇ ਹਨ ਕਿਉਂਕਿ ਉਹ ਦੰਦਾਂ ਦੇ ਸੜ੍ਹਨ ਵਿਰੁੱਧ ਰੱਖਿਆ ਕਰਨ ਵਿੱਚ ਸਹਾਇਤਾ ਕਰਦਾ ਹੈ।

ਫਲੋਰਾਇਡ ਕੀ ਹੈ?

ਫਲੋਰਾਇਡ ਫਲੋਰੀਨ ਦਾ ਇੱਕ ਰੂਪ, ਅਤੇ ਧਰਤੀ ਦੀਪਪੜੀ ਵਿੱਚ ਪਾਏ ਜਾਣ ਵਾਲੇ ਆਮ ਤੱਤਾਂ ਵਿੱਚੋਂ ਇੱਕ ਹੈ। ਫਲੋਰਾਇਡ ਮਿੱਟੀ, ਤਾਜ਼ੇ ਪਾਣੀ, ਸਮੁੰਦਰੀ ਪਾਣੀ, ਪੌਧਿਆਂ, ਬਹੁਤ ਸਾਰੇ ਭੋਜਨਾਂ ਵਿੱਚ ਪਾਇਆ ਜਾਂਦਾ ਹੈ ਅਤੇ ਦੰਦਾਂ ਦੀ ਦੇਖਭਾਲ ਕਰਨ ਵਾਲੇ ਉਤਪਾਦਾਂ ਵਿੱਚ ਮਿਲਾਇਆ ਜਾਂਦਾ ਹੈ। ਸਹੀ ਮਾਤਰਾਵਾਂ ਵਿਵਿੱਚ ਫਲੋਰਾਇਡ ਦੇ ਦੰਦਾਂ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਹੁੰਦੇ ਹਨ ਕਿਉਂਕਿ ਉਹ ਦੰਦਾਂ ਦੇ ਸੜ੍ਹਨ ਵਿਰੁੱਧ ਰੱਖਿਆ ਕਰਨ ਵਿੱਚ ਸਹਾਇਤਾ ਕਰਦਾ ਹੈ।

ਪਾਣੀ ਦੀ ਫਲੋਰੀਡੇਸ਼ਨ ਕੀ ਹੈ?

ਜਿਆਦਾਤਰ ਪਾਣੀ ਵਿੱਚ ਕੁਝ ਫਲੋਰਾਇਡ ਹੁੰਦਾ ਹੈ। ਪਾਣੀ ਦੀ ਫਲੋਰੀਡੇਸ਼ਨ ਉਹ ਪ੍ਰਕਿਰਿਆ ਹੈ ਜਿਥੇ ਪਾਣੀ ਦੀ ਸਪਲਾਈ ਵਿਚਲੇ ਕੁਦਰਤੀ ਫਲੋਰਾਇਡ ਸਤਰਾਂ ਨੂੰ ਉਸ ਮਾਤਰਾ ਤੱਕ ਵਧਾਇਆ ਜਾਂਦਾ ਹੈ ਜਿਹੜੀ ਦੰਦਾਂ ਦੇ ਸੜ੍ਹਨ ਜਾਂ ਸੁਰਾਖਾਂ ਵਿਰੁੱਧ ਰੱਖਿਆ ਕਰਦੀ ਹੈ। ਭਰੋਸੇਯੋਗ ਸਾਧਨ ਅਤੇ ਸਚੇਤ ਨਿਗਰਾਨੀ ਇੰਨਾਂ ਫਲੋਰਾਇਡ ਸਤਰਾਂ ਨੂੰ ਬਣਾਏ ਰਖਣ ਵਿੱਚ ਸਹਾਇਤਾ ਕਰਦੇ ਹਨ। ਗਾਇਡਲਾਇਨਜ਼ ਫਾਰ ਡ੍ਰਿੰਕਿੰਗ ਵੌਟਰ ਕੁਆਲਿਟੀ ਵਿੱਚ ਸਵੀਕਾਰਯੋਗ ਅਧਿਕਤਮ ਮਾਤਰਾ (ਐਮਏਸੀ) ੧.੫ ਮਿਲੀਗ੍ਰਾਮ/ਲੀਟਰ ਹੈ। ਭਾਵੇਂ ਉਹ ਕੁਦਰਤੀ ਰੂਪ ਨਾਲ ਮੌਜੂਦ ਹੈ ਜਾਂ ਪਾਣੀ ਦੀ ਉਪਚਾਰ ਪ੍ਰਕਿਰਿਆ ਦੇ ਦੌਰਾਨ ਮਿਲਾਇਆ ਜਾਂਦਾ ਹੈ, ਫਲੋਰਾਇਡ ਸਤਰਾਂ ਨੂੰ ਕਦੇ ਵੀ ਇਸ ਸਤਰ ਤੋਂ ਜਿਆਦਾ ਨਹੀਂ ਹੋਣਾ ਚਾਹੀਦਾ।

ਫਲੋਰਾਇਡ ਦੰਦਾਂ ਨੂੰ ਸੜਨ ਤੋਂ ਕਿਵੇਂ ਰੋਕਦਾ ਹੈ?

ਫਲੋਰਾਇਡ ਦੰਦਾਂ ਦੀ ਰੱਖਿਆ ਕਰਦਾ ਹੈ ਜਦੋਂ ਉਹ ਪਹਿਲਾਂ ਉਭਰਦੇ ਹਨ ਅਤੇ ਜਿਵੇਂ ਉਹ ਸਮੇਂ ਦੇ ਨਾਲ ਵਿਕਸਤ ਹੁੰਦੇ ਹਨ। ਫਲੋਰਾਇਡ ਏਨੈਮਲ ਜਾਂ ਦੰਦਾਂ ਦੇ ਸਤਹ ਦੇ ਨਾਲ ਜੁੜ ਜਾਂਦਾ ਹੈ, ਜੋ ਉਨ੍ਹਾਂ ਨੂੰ ਬੈਕਟੀਰੀਆ ਅਤੇ ਸੜ੍ਹਨ ਪ੍ਰਤੀ ਜਿਆਦਾ ਪ੍ਰਤੀਰੋਧੀ ਬਣਾ ਦਿੰਦਾ ਹੈ।ਇਹ ਦੰਦਾਂ ਦੇ ਸੜ੍ਹਨ ਦੇ ਸਭ ਤੋਂ ਸ਼ੁਰੂਆਤੀ ਪੜਾਆਂ ਦੀ ਮਰੰਮਤ ਕਰਨ ਵਿੱਚ ਸਹਾਇਤਾ ਵੀ ਕਰਦਾ ਹੈ।

ਫਲੋਰੀਡੇਸ਼ਨ ਕਿਥੇ ਹੋ ਸਕਦਾ ਹੈ?

ਫਲੋਰੀਡੇਸ਼ਨ ਪਾਣੀ ਦੀਆਂ ਜਨਤਕ, ਨਿਜੀ ਅਤੇ ਸਮਾਜਕ ਸਪਲਾਈਆਂ ਅਤੇ/ਜਾਂ ਖੂਹਾਂ ਵਿੱਚ ਹੋ ਸਕਦਾ ਹੈ। ਪਾਣੀ ਦੇ ਸਪਲਾਈਰਾਂ ਲਈ ਫਲੋਰਾਇਡ ਲਈ ਜਾਂਚ ਕਰਨਾ ਜਰੂਰੀ ਹੈ, ਅਤੇ ਉਹ ਇੰਨਾਂ ਨਤੀਜਿਆਂ ਦੇ ਨਾਲ ਨਾਲ ਦੂਸਰੇ ਰਸਾਇਣਾਂ ਵਾਸਤੇ ਨਤੀਜਿਆਂ ਨੂੰ ਉਪਭੋਗਤਾਵਾਂ ਅਤੇ ਜਨਤਾ ਨੂੰ ਉਪਲਬਧ ਕਰਵਾ ਸਕਦੇ ਹਨ।ਜੇ ਉਨ੍ਹਾਂ ਦਾ ਖੂਹ ਦੇ ਪਾਣੀ ਦਾ ਨਿਜੀ, ਘਰੇਲੂ ਸ੍ਰੋਤ ਹੈ ਤਾਂ ਉਨ੍ਹਾਂ ਨੂੰ ਵਿਆਪਕ ਰਸਾਇਣਿਕ ਵਿਸ਼ਲੇਸ਼ਨ ਕਰਵਾਉਣਾ ਚਾਹੀਦਾ ਹੈ ਜਿਸ ਵਿੱਚ ਫਲੋਰਾਇਡ ਸ਼ਾਮਲ ਹੈ।

ਪਾਣੀ ਦੀ ਫਲੋਰੀਡੇਸ਼ਨ ਦੇ ਕੀ ਲਾਭ ਹਨ?

ਪਿਛਲੇ ਸਾਲਾਂ ਵਿੱਚ ਕੀਤੀ ਗਈ ਵਿਸਤ੍ਰਿਤ ਖੋਜ ਦਰਸ਼ਾਉਂਦੀ ਹੈ ਕਿ ਪਾਣੀ ਦੀ ਫਲੋਰੀਡੇਸ਼ਨ ਸਾਰੀਆਂ ਉਮਰਾਂ ਦੇ ਲੋਕਾਂ ਦੀ ਦੰਦਾਂ ਦੀ ਸਿਹਤ ਨੂੰ ਸੁਧਾਰਨ ਦਾ ਸੁਰੱਖਿਅਤ, ਪ੍ਰਭਾਵਸ਼ਾਲ਼ੀ ਅਤੇ ਸਸਤਾ ਤਰੀਕਾ ਹੈ। ਅਧਿਐਨ ਦਰਸ਼ਾਉਂਦੇ ਹਨ ਕਿ ਫਲੋਰਾਇਡ ਵਾਲਾ ਪਾਣੀ ਪੀਣ ਵਾਲੇ ਬੱਚੇ ਬਿਨਾਂ ਫਲੋਰਾਇਡ ਵਾਲਾ ਪਾਣੀ ਪੀਣ ਵਾਲੇ ਬ'ਚਿਆਂ ਤੋਂ ੩੫ ਪ੍ਰਤੀਸ਼ਤ ਤ'ਕ ਘੱਟ ਦੰਦ ਸੜ੍ਹਨ ਦੀ ਆਸ ਕਰ ਸਕਦੇ ਹਨ। ਫਲੋਰਾਇਡ ਵਾਲਾ ਪਾਣੀ ਵਰਤ ਕੇ ਬਵਿੱਚੇ ਮਜ਼ਬੂਤ ਦੰਦ ਵਿਕਸਤ ਕਰਦੇ ਹਨ।ਬਾਲਗਾਂ ਦੀ ਤਰ੍ਹਾਂ, ਉਨ੍ਹਾਂ ਦੇ ਦੰਦਾਂ ਵਿੱਚ ਘ'ਟ ਸੁਰਾਖ ਹੁੰਦੇ ਹਨ ਜਾਂ ਉਨ੍ਹਾਂ ਦੇ ਘੱਟ ਦੰਦ ਗਾਇਬ ਹੁੰਦੇ ਹਨ।ਫਲੋਰਾਇਡ ਵਾਲਾ ਪਾਣੀ ਪੀਣ ਵਾਲੇ ਬਾਲਗ ਦੰਦਾਂ ਦੇ ਘੱਟ ਸੜ੍ਹਨ ਦੀ ਆਸ ਵੀ ਕਰ ਸਕਦੇ ਹਨ।

ਕੀ ਫਲੋਰੀਡੇਸ਼ਨ ਸੁਰੱਖਿਅਤ ਹੈ?

ਹਾਂ।ਫਲੋਰਾਇਡ ਦਾ ਜਨਤਕ ਸਿਹਤ ਉਪਾ ਦੀ ਤਰ੍ਹਾਂ ਸਵਿਸਥਾਰ ਅਧਿਐਨ ਕੀਤਾ ਗਿਆ ਹੈ ਅਤੇ ਉਸ ਨੂੰ ਘੱਟ ਮਾਤਰਾਵਾਂ ਵਿੱਚ ਸੁਰੱਖਿਅਤ ਸਮਝਿਆ ਜਾਂਦਾ ਹੈ। ੧੯੪੦ਆਂ ਤੋਂ ਵਿਗਿਆਨਕ ਅਧਿਐਨਾਂ ਨੇ ਦਰਸ਼ਾਇਆ ਹੈ ਕਿ ਦੰਦਾਂ ਦੀ ਸਿਹਤ ਵਾਸਤੇ ਫਲੋਰਾਇਡ ਦੀ ਵਰਤੋਂ ਦੇ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੋਏ ਹਨ। ਉੱਘੇ ਮਾਹਰਾਂ ਦੁਆਰਾ ਪਾਣੀ ਦੀ ਫਲੋਰੀਡੇਸ਼ਨ ਦੀਆਂ ਵਿਸਤ੍ਰਿਤ ਸਮੀਖਿਆਵਾਂ ਨੇ ਫਲੋਰੀਡੇਸ਼ਨ ਅਤੇ ਕੈਂਸਰ ਵਿੱਚ ਕੋਈ ਸੰਬੰਧ ਨਹੀਂ ਦੇਖਿਆ ਹੈ। ਇਸ ਦਾ ਕੋਈ ਸਬੂਤ ਨਹੀਂ ਹੈ ਕਿ ਫਲੋਰਾਇਡ ਦੇ ਘੱਟ ਸਤਰਾਂ ਨਾਲ ਸੰਪਰਕ ਕਰਕੇ ਸਰੀਰ ਦੇ ਦੂਸਰੇ ਹਿੱਸਿਆਂ ਵਿੱਚ ਕੋਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਇਸ ਨੂੰ ਜਨਮ ਸਮੇਂ ਹੋਣ ਵਾਲੇ ਨੁਕਸਾਂ ਜਾਂ ਸਿੰਡਰੋਮਾਂ ਦੇ ਨਾਲ ਜੋੜਿਆ ਨਹੀਂ ਗਿਆ ਹੈ। ਪਰ, ਜਿਵੇਂ ਕਿ ਕਿਸੇ ਵੀ ਕੁਦਰਤੀ ਵਾਪਰਨ ਵਾਲੇ ਤ'ਤ ਨਾਲ ਹੁੰਦਾ ਹੈ, ਜਿਆਦਾ ਮਾਤਰਾਵਾਂ ਤੁਹਾਡੇ ਸਿਹਤ ਲਈ ਖਰਾਬ ਹੋ ਸਕਦੀਆਂ ਹਨ।

ਕੀ ਪਾਣੀ ਦੀਆਂ ਸਪਲਾਈਆਂ ਦੀ ਫਲੋਰੀਡੇਸ਼ਨ ਕੀਤੀ ਜਾਣੀ ਚਾਹੀਦੀ ਹੈ?

ਪਾਣੀ ਦੀ ਫਲੋਰੀਡੇਸ਼ਨ ਦੰਦਾਂ ਦੀ ਸਿਹਤ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੈ।ਪਾਣੀ ਦੀ ਫਲੋਰੀਡੇਸ਼ਨ ਕਰਨ ਜਾਂ ਹਟਾਉਣ ਵਾਸਤੇ ੫੦ ਪ੍ਰਤੀਸ਼ਤ ਤੋਂ ਜਿਆਦਾ ਭਾਈਚਾਰੇ ਦੀ ਵੋਟ ਦੀ ਲੋੜ ਹੁੰਦੀ ਹੈ। ਕਈ ਭਾਈਚਾਰਿਆਂ ਨੇ ਹਾਨੀਕਾਰਕ ਪ੍ਰਭਾਵਾਂ ਬਾਰੇ ਬੇਬੁਨਿਆਦ ਡਰ ਕਰਕੇ ਪਾਣੀ ਦੀ ਫਲੋਰੀਡੇਸ਼ਨ ਨੂੰ ਰੋਕ ਦਿੱਤਾ ਹੈ। ਫਲੋਰੀਡੇਸ਼ਨ ਦੀ ਵਰਤੋਂ ਰੋਕ ਦੇਣ ਵਾਲੇ ਭਾਰੀਚਾਰਿਆਂ ਵਿੱਚ ਦੰਦਾਂ ਦੇ ਸੜ੍ਹਨ ਦੇ ਕੇਸਾਂ ਵਿੱਚ ਵਾਧਾ ਪਾਇਆ ਗਿਆ ਹੈ।

 

ਸਰੋਤ : ਸਿਹਤ ਵਿਭਾਗ

3.28961748634
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top